ਦੂਜੋਰਾਵਬੁਲਾਇਸੁਬੀਰਬੁਲਾਇਕੈ॥
ਦੂਜੇ ਰਾਜੇ ਨੂੰ ਸੂਰਮਾ ਭੇਜ ਕੇ ਬੁਲਾ ਲਿਆ।
ਹੋਬਾਹੂਸਿੰਘਪੈਚੜਿਯੋਮਹਾਰਿਸਿਖਾਇਕੈ॥੧੪॥
ਬਾਹੂ ਸਿੰਘ ਉਤੇ ਬਹੁਤ ਕ੍ਰੋਧਿਤ ਹੋ ਕੇ ਚੜ੍ਹਾਈ ਕਰ ਦਿੱਤੀ ॥੧੪॥
ਚੌਪਈ॥
ਚੌਪਈ:
ਨਾਜਮਤੀਇਹਭਾਤਿਉਚਾਰੀ॥
(ਤਦ) ਨਾਜ ਮਤੀ ਨੇ ਇਸ ਤਰ੍ਹਾਂ ਕਿਹਾ,
ਸੁਨੋਰਾਵਤੁਮਬਾਤਹਮਾਰੀ॥
ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ।
ਸਭਬੀਰਨਕੋਬੋਲਿਪਠੈਯੈ॥
ਸਾਰਿਆਂ ਸ਼ੂਰਵੀਰਾਂ ਨੂੰ ਬੁਲਾ ਲਵੋ
ਸਭਕੇਸਰਪਰਨਾਮਡਰੈਯੈ॥੧੫॥
ਅਤੇ ਸਾਰਿਆਂ ਦੇ ਤੀਰਾਂ ਉਤੇ (ਉਨ੍ਹਾਂ ਦੇ) ਨਾਂ ਉਕਰ ਦਿਓ ॥੧੫॥
ਦੋਹਰਾ॥
ਦੋਹਰਾ:
ਜਬਗਾੜੋਰਨਪਰੈਗੋਬਹੈਤੀਰਤਰਵਾਰਿ॥
ਜਦ ਘੋਰ ਯੁੱਧ ਹੋਵੇਗਾ ਅਤੇ ਤੀਰ ਅਤੇ ਤਲਵਾਰਾਂ ਚਲਣ ਗੀਆਂ।
ਬਿਨਾਨਾਮਸਰਪੈਲਿਖੈਸਕਿਹੈਕਵਨਬਿਚਾਰਿ॥੧੬॥
ਤੀਰਾਂ ਉਤੇ ਨਾਮ ਲਿਖੇ ਬਿਨਾ ਕੌਣ ਵਿਚਾਰ ਸਕੇਗਾ (ਕਿ ਕਿਸ ਨੇ ਕਿਸ ਨੂੰ ਮਾਰਿਆ ਹੈ) ॥੧੬॥
ਚੌਪਈ॥
ਚੌਪਈ:
ਨਾਜਮਤੀਜਬਐਸਬਖਾਨ੍ਯੋ॥
ਨਾਜ ਮਤੀ ਨੇ ਜਦ ਇਸ ਤਰ੍ਹਾਂ ਕਿਹਾ
ਸਤ੍ਯਸਤ੍ਯਰਾਜੇਕਰਿਮਾਨ੍ਯੋ॥
ਤਾਂ ਰਾਜੇ ਨੇ ਸਚ-ਸਚ ਮੰਨ ਲਿਆ।
ਸਕਲਸੂਰਮਾਬੋਲਿਪਠਾਏ॥
ਉਸ ਨੇ ਸਾਰਿਆਂ ਸੂਰਮਿਆਂ ਨੂੰ ਬੁਲਾਇਆ
ਸਭਨਸਰਨਪਰਨਾਮਲਿਖਾਏ॥੧੭॥
ਅਤੇ ਸਾਰਿਆਂ ਦੇ ਤੀਰਾਂ ਉਤੇ ਨਾਮ ਲਿਖਵਾ ਦਿੱਤੇ ॥੧੭॥
ਦੋਹਰਾ॥
ਦੋਹਰਾ:
ਸਰਪਰਨਾਮਲਿਖਾਇਕੈਰਨਕਹਚੜੇਰਿਸਾਇ॥
ਤੀਰਾਂ ਉਤੇ ਨਾਮ ਲਿਖਵਾ ਕੇ ਰੋਹ ਨਾਲ ਭਰੇ ਹੋਏ ਯੁੱਧ-ਭੂਮੀ ਵਲ ਚੜ੍ਹ ਪਏ।
ਜਾਕੋਸਰਜਿਹਲਾਗਿਹੈਸੋਭਟਚੀਨੋਜਾਇ॥੧੮॥
ਜਿਸ ਦਾ ਤੀਰ ਜਿਸ ਨੂੰ ਲਗੇਗਾ, (ਉਸ ਤੋਂ) ਉਹ ਯੋਧਾ ਪਛਾਣਿਆ ਜਾਏਗਾ ॥੧੮॥
ਜੁਧਜਬੈਗਾੜੋਪਰਿਯੋਘਾਤਬਾਲਤਿਨਪਾਇ॥
ਜਦ ਯੁੱਧ ਬਹੁਤ ਭਿਆਨਕ ਹੋ ਗਿਆ ਤਾਂ ਉਸ ਇਸਤਰੀ ਨੇ ਮੌਕਾ ਤਾੜ ਕੇ,
ਉਹਿਰਾਜਾਕੋਬਾਨਲੈਇਹਨ੍ਰਿਪਹਨ੍ਯੋਰਿਸਾਇ॥੧੯॥
ਉਸ ਰਾਜੇ ਦਾ ਬਾਣ ਲੈ ਕੇ ਕ੍ਰੋਧ ਨਾਲ ਇਸ ਰਾਜੇ ਨੂੰ ਮਾਰ ਦਿੱਤਾ ॥੧੯॥
ਚੌਪਈ॥
ਚੌਪਈ:
ਲਾਗਤਬਾਨਰਾਵਰਿਸਿਭਯੋ॥
ਬਾਣ ਲਗਦਿਆਂ ਹੀ
ਸਰਪਰਨਾਮਲਿਖਿਯੋਲਖਿਲਯੋ॥
ਤੀਰ ਉਤੇ (ਮਿਤਰ ਰਾਜੇ ਦਾ) ਨਾਮ ਲਿਖਿਆ ਵੇਖ ਕੇ ਰਾਜਾ ਕ੍ਰੋਧ ਨਾਲ ਭਰ ਗਿਆ।
ਮੁਹਿਇਨਹਨ੍ਯੋਨ੍ਰਿਪਤਿਸੋਊਮਾਰਿਯੋ॥
ਮੈਨੂੰ ਇਸ ਨੇ ਮਾਰਿਆ ਹੈ, ਰਾਜੇ ਨੇ ਉਸ ਨੂੰ ਮਾਰ ਦਿੱਤਾ
ਬਹੁਰਿਆਪਹੂੰਸ੍ਵਰਗਸਿਧਾਰਿਯੋ॥੨੦॥
ਅਤੇ ਫਿਰ ਆਪ ਵੀ ਸਵਰਗ ਚਲਾ ਗਿਆ ॥੨੦॥
ਦੋਹਰਾ॥
ਦੋਹਰਾ:
ਨਾਜਮਤੀਇਹਚਰਿਤ੍ਰਸੋਦੁਹੂੰਨ੍ਰਿਪਨਕੌਘਾਇ॥
ਨਾਜ ਮਤੀ ਨੇ ਇਸ ਚਰਿਤ੍ਰ ਨਾਲ ਦੋਹਾਂ ਰਾਜਿਆਂ ਨੂੰ ਮਾਰਿਆ
ਬਹੁਰਰੈਬਾਰੀਰਾਵਸੋਂਆਨਿਦਈਸੁਖਪਾਇ॥੨੧॥
ਅਤੇ ਫਿਰ ਆ ਕੇ ਰਾਜੇ (ਬਾਹੂ ਸਿੰਘ) ਨੂੰ ਸੁਖ ਪੂਰਵਕ ਅਗਵਾਈ ('ਰੈਬਾਰੀ') ਦਿੱਤੀ ॥੨੧॥
ਚੌਪਈ॥
ਚੌਪਈ:
ਨ੍ਰਿਪਮੈਤੁਮਰੇਕਾਜਸਵਾਰੇ॥
(ਆ ਕੇ ਕਹਿਣ ਲਗੀ) ਹੇ ਰਾਜਨ!
ਦੋਨੋਸਤ੍ਰੁਤਿਹਾਰੇਮਾਰੇ॥
ਮੈਂ ਤੁਹਾਡੇ ਦੋਵੇਂ ਵੈਰੀ ਮਾਰ ਕੇ ਤੁਹਾਡੇ ਕੰਮ ਸੰਵਾਰ ਦਿੱਤੇ ਹਨ।
ਅਬਮੋਕੋਤੁਮਧਾਮਬੁਲਾਵੋ॥
ਹੁਣ ਤੁਸੀਂ ਮੈਨੂੰ ਆਪਣੇ ਘਰ ਬੁਲਾਓ
ਕਾਮਭੋਗਮੁਹਿਸਾਥਕਮਾਵੋ॥੨੨॥
ਅਤੇ ਮੇਰੇ ਨਾਲ ਕਾਮ-ਭੋਗ ਕਰੋ ॥੨੨॥
ਦੋਹਰਾ॥
ਦੋਹਰਾ:
ਤਬਰਾਜੈਤਾਕੌਤੁਰਤਲੀਨੋਸਦਨਬੁਲਾਇ॥
ਤਦ ਰਾਜੇ ਨੇ ਉਸ ਨੂੰ ਤੁਰਤ ਸਦਨ ਵਿਚ ਬੁਲਾ ਲਿਆ
ਕਾਮਭੋਗਤਾਸੋਕਿਯੋਹ੍ਰਿਦੈਹਰਖਉਪਜਾਇ॥੨੩॥
ਅਤੇ ਮਨ ਵਿਚ ਆਨੰਦ ਵਧਾ ਕੇ ਉਸ ਨਾਲ ਕਾਮ-ਭੋਗ ਕੀਤਾ ॥੨੩॥
ਏਕਨ੍ਰਿਪਤਿਨਿਜੁਕਰਹਨ੍ਯੋਤਾਤੇਦੁਤਿਯਹਨਾਇ॥
ਇਕ ਰਾਜੇ ਨੂੰ ਆਪਣੇ ਹੱਥ ਨਾਲ ਮਾਰਿਆ ਅਤੇ ਉਸ ਤੋਂ ਦੂਜਾ ਮਰਵਾ ਦਿੱਤਾ।
ਰਤਿਮਾਨੀਇਹਨ੍ਰਿਪਭਏਨਾਜਮਤੀਸੁਖਪਾਇ॥੨੪॥
ਨਾਜ ਮਤੀ ਨੇ ਸੁਖ ਪੂਰਵਕ ਇਸ ਰਾਜੇ ਨਾਲ ਰਤੀਕ੍ਰੀੜਾ ਕੀਤੀ ॥੨੪॥
ਚੌਪਈ॥
ਚੌਪਈ:
ਨਾਜਮਤੀਨ੍ਰਿਪਲੈਘਰਰਾਖੀ॥
ਨਾਜ ਮਤੀ ਨੂੰ ਰਾਜੇ ਨੇ ਲੈ ਜਾ ਕੇ ਘਰ ਰਖ ਲਿਆ।
ਤ੍ਰਿਯਕੀਨੀਰਵਿਸਸਿਕਰਿਸਾਖੀ॥
ਸੂਰਜ ਅਤੇ ਚੰਦ੍ਰਮਾ ਨੂੰ ਸਾਖੀ ਮੰਨ ਕੇ ਉਸ ਨੂੰ ਪਤਨੀ ਬਣਾਇਆ।
ਰਾਕਹੁਤੀਰਾਨੀਕਰਿਡਾਰਿਯੋ॥
(ਉਹ) ਨਿਰਧਨ ਸੀ, ਰਾਣੀ ਬਣਾ ਦਿੱਤਾ।
ਤ੍ਰਿਯਾਚਰਿਤ੍ਰਨਜਾਤਬਿਚਾਰਿਯੋ॥੨੫॥
ਇਸਤਰੀ ਦੇ ਚਰਿਤ੍ਰ ਨੂੰ ਸਮਝਿਆ ਨਹੀਂ ਜਾ ਸਕਦਾ ॥੨੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਤ੍ਰਿਪਨੋਚਰਿਤ੍ਰਸਮਾਪਤਮਸਤੁਸੁਭਮਸਤੁ॥੧੫੩॥੩੦੫੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੩॥੩੦੫੧॥ ਚਲਦਾ॥
ਦੋਹਰਾ॥
ਦੋਹਰਾ:
ਸ੍ਰਯਾਲਕੋਟਕੇਦੇਸਮੈਦਰਪਕਲਾਇਕਬਾਮ॥
ਸਿਆਲਕੋਟ ਦੇਸ਼ ਵਿਚ ਦਰਪ ਕਲਾ ਨਾਂ ਦੀ ਇਕ ਇਸਤਰੀ ਸੀ।
ਤਰੁਨਦੇਹਤਾਕੌਰਹੈਅਧਿਕਸਤਾਵਤਕਾਮ॥੧॥
ਉਸ ਦਾ ਸ਼ਰੀਰ ਜਵਾਨ ਸੀ (ਇਸ ਕਰ ਕੇ) ਕਾਮ ਬਹੁਤ ਸਤਾਉਂਦਾ ਸੀ ॥੧॥
ਦਾਨੀਰਾਇਤਹਾਹੁਤੋਏਕਸਾਹਕੇਪੂਤ॥
ਉਥੇ ਇਕ ਸ਼ਾਹ ਦਾ ਪੁੱਤਰ ਦਾਨੀ ਰਾਇ ਹੁੰਦਾ ਸੀ।
ਸੂਰਤਿਸੀਰਤਿਕੇਬਿਖੈਬਿਧਨੈਕਿਯੋਸਪੂਤ॥੨॥
ਉਸ ਨੂੰ ਸ਼ਕਲ ਅਤੇ ਸੁਭਾ ਵਜੋਂ ਵਿਧਾਤਾ ਨੇ ਸੁਪੁੱਤਰ ਬਣਾਇਆ ਸੀ ॥੨॥
ਦਰਪਕਲਾਇਹਸਾਹਕੀਦੁਹਿਤਰਹੈਅਪਾਰ॥
ਉਥੋਂ ਦੇ ਬਾਦਸ਼ਾਹ ਦੀ ਪੁੱਤਰੀ ਦਰਪ ਕਲਾ ਬਹੁਤ (ਸੁੰਦਰ) ਸੀ।
ਹਿਯੈਬਿਚਾਰਿਯੋਸਾਹਕੇਸੁਤਸੌਰਮੌਸੁਧਾਰ॥੩॥
(ਉਸ ਨੇ) ਹਿਰਦੇ ਵਿਚ ਵਿਚਾਰਿਆ ਕਿ ਸ਼ਾਹ ਦੇ ਪੁੱਤਰ ਨਾਲ ਚੰਗੀ ਤਰ੍ਹਾਂ ਰਮਣ ਕਰਾਂ ॥੩॥
ਚੌਪਈ॥
ਚੌਪਈ:
ਬੋਲਿਸਾਹੁਕੋਪੂਤਮੰਗਾਯੋ॥
ਉਸ ਨੇ ਸ਼ਾਹ ਦੇ ਪੁੱਤਰ ਨੂੰ ਬੁਲਵਾਇਆ।
ਕਾਮਕੇਲਤਿਹਸੰਗਕਮਾਯੋ॥
ਉਸ ਨਾਲ ਕਾਮ-ਕ੍ਰੀੜਾ ਕੀਤੀ।
ਦਿਵਸਭਏਗ੍ਰਿਹਦੇਤਪਠਾਈ॥
ਦਿਨ ਵੇਲੇ (ਉਸ ਨੂੰ) ਘਰ ਭੇਜ ਦਿੰਦੀ।
ਰੈਨਿਭਏਪੁਨਿਲੇਤਬੁਲਾਈ॥੪॥
ਰਾਤ ਪੈਣ ਤੇ ਫਿਰ ਬੁਲਾ ਲੈਂਦੀ ॥੪॥
ਐਸੀਪ੍ਰੀਤਿਦੁਹਨਿਮੈਭਈ॥
ਉਨ੍ਹਾਂ ਦੋਹਾਂ ਵਿਚ ਅਜਿਹੀ ਪ੍ਰੀਤ ਹੋ ਗਈ
ਲੋਕਲਾਜਸਭਹੀਤਜਿਦਈ॥
ਕਿ ਉਸ ਨੇ ਸਾਰੀ ਲੋਕ ਲਾਜ ਤਿਆਗ ਦਿੱਤੀ।
ਜਾਨੁਕਕਹੂੰਬ੍ਯਾਹਕਰਿਆਨੀ॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਵਿਆਹ ਕੇ ਲਿਆਂਦੀ ਹੋਵੇ।
ਤਿਨਪਰਨਾਰਿਐਸਪਹਿਚਾਨੀ॥੫॥
ਉਹ ਪਰਾਈ ਇਸਤਰੀ ਇਸ ਤਰ੍ਹਾਂ ਲਗਦੀ ਸੀ ॥੫॥
ਅੜਿਲ॥
ਅੜਿਲ:
ਇਸਕਮੁਸਕਖਾਸੀਅਰੁਖੁਰਕਬਖਾਨਿਯੈ॥
ਇਸ਼ਕ, ਮੁਸ਼ਕ, ਖੰਘ, ਖੁਰਕ,
ਖੂਨਖੈਰਮਦਪਾਨਸੁਬਹੁਰਿਪ੍ਰਮਾਨਿਯੈ॥
ਖ਼ੂਨ (ਕਤਲ) ਖੈਰ (ਨੇਕੀ ਜਾਂ ਪੁੰਨਦਾਨ) ਅਤੇ ਸ਼ਰਾਬ ਬਾਰੇ ਬਖਾਨ ਕੀਤਾ ਜਾਂਦਾ ਹੈ
ਕਸਕੋਊਕਰਈਸਾਤਛਪਾਏਛਪਤਨਹਿ॥
ਕਿ ਇਨ੍ਹਾਂ ਸੱਤਾਂ ਬਾਰੇ ਚਾਹੇ ਕੋਈ ਕਿਤਨਾ ਕਰੇ, ਲੁਕਾਇਆਂ ਲੁਕਦੀਆਂ ਨਹੀਂ ਹਨ।
ਹੋਹੋਵਤਪ੍ਰਗਟਨਿਦਾਨਸੁਸਾਰੀਸ੍ਰਿਸਟਿਮਹਿ॥੬॥
ਇਹ ਅੰਤ ਵਿਚ ਸਾਰੀ ਸ੍ਰਿਸ਼ਟੀ ਵਿਚ ਪ੍ਰਗਟ ਹੋ ਜਾਂਦੀਆਂ ਹਨ ॥੬॥
ਦੋਹਰਾ॥
ਦੋਹਰਾ:
ਦਰਪਕਲਾਸੁਤਸਾਹੁਕੇਊਪਰਰਹੀਬਿਕਾਇ॥
ਦਰਪ ਕਲਾ ਸ਼ਾਹ ਦੇ ਪੁੱਤਰ ਦੇ ਉਪਰ ਵਿਕ ਚੁਕੀ ਸੀ।
ਰੈਨਿਦਿਵਸਤਾਸੌਰਮੈਸਭਹਿਨਸੁਨੀਬਨਾਇ॥੭॥
ਰਾਤ ਦਿਨ ਉਸੇ ਨਾਲ ਰਮਣ ਕਰਦੀ ਸੀ; ਸਭ ਨੇ ਇਹ ਗੱਲ ਸੁਣੀ ਹੋਈ ਸੀ ॥੭॥
ਦਰਪਕਲਾਜਬਸਾਹੁਕੌਲੀਨੋਪੂਤਬੁਲਾਇ॥
ਦਰਪ ਕਲਾ ਨੇ ਜਦ ਸ਼ਾਹ ਦੇ ਪੁੱਤਰ ਨੂੰ ਬੁਲਾਇਆ।
ਆਨਪਿਯਾਦਨਗਹਿਲਿਯੋਰਹਿਯੋਨਕਛੂਉਪਾਇ॥੮॥
ਤਾਂ ਪਿਆਦਿਆਂ (ਪੈਦਲ ਸਿਪਾਹੀਆਂ) ਨੇ ਆ ਕੇ ਪਕੜ ਲਿਆ, (ਬਚਣ) ਦਾ ਕੋਈ ਉਪਾ ਨਾ ਰਿਹਾ ॥੮॥
ਚੌਪਈ॥
ਚੌਪਈ:
ਦਰਪਕਲਾਇਹਭਾਤਉਚਾਰੀ॥
ਦਰਪ ਕਲਾ ਨੇ (ਆਪਣੇ ਮਿਤਰ ਨੂੰ) ਇਸ ਤਰ੍ਹਾਂ ਕਿਹਾ,