GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1032
Display Settings
ਨ੍ਰਿਪਕੀਪ੍ਰਭਾਹੇਰਿਛਕਿਰਹੀ
ਉਹ ਰਾਜੇ ਦੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ।
ਕੇਲਕਰੈਮੋਸੌਚਿਤਚਹੀ
(ਉਹ) ਚਿਤ ਵਿਚ ਚਾਹੁੰਦੀ ਸੀ (ਕਿ ਰਾਜਾ) ਮੇਰੇ ਨਾਲ ਕੇਲ ਕਰੇ।
ਭਾਤਿਭਾਤਿਉਪਚਾਰਬਨਾਏ
(ਉਸ ਨੇ) ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ,
ਕੈਸਿਹੁਰਾਵਹਾਥਨਹਿਆਏ॥੨॥
ਪਰ ਕਿਸੇ ਤਰ੍ਹਾਂ ਰਾਜਾ ਹੱਥ ਨਾ ਆਇਆ ॥੨॥
ਜਬਤ੍ਰਿਯਸੋਇਸਦਨਮੈਜਾਵੈ
ਜਦ ਉਹ ਇਸਤਰੀ ਸੌਣ ਲਈ ਸਦਨ ਵਿਚ ਜਾਂਦੀ
ਨ੍ਰਿਪਕੀਪ੍ਰਭਾਚਿਤਮੈਆਵੈ
ਤਾਂ ਰਾਜੇ ਦੀ ਸੁੰਦਰਤਾ ਚਿਤ ਵਿਚ ਆ ਜਾਂਦੀ।
ਚਕਿਚਕਿਉਠੈਨੀਂਦਨਹਿਪਰੈ
ਉਹ ਚੌਂਕ ਚੌਂਕ ਕੇ ਉਠ ਪੈਂਦੀ ਅਤੇ ਨੀਂਦਰ ਨਾ ਆਉਂਦੀ।
ਮੀਤਮਿਲਨਕੀਚਿੰਤਾਕਰੈ॥੩॥
(ਹਰ ਵੇਲੇ) ਪ੍ਰੀਤਮ ਨੂੰ ਮਿਲਣ ਦੀ ਚਿੰਤਾ ਕਰਦੀ ਰਹਿੰਦੀ ॥੩॥
ਦੋਹਰਾ
ਦੋਹਰਾ:
ਵੈਸਮ੍ਰਥਅਸਮ੍ਰਥਮੈਵੈਸਨਾਥਮੈਅਨਾਥ
(ਮਨ ਵਿਚ ਵਿਚਾਰਦੀ ਕਿ) ਉਹ ਸਮਰਥ ਹੈ ਅਤੇ ਮੈਂ ਅਸਮਰਥ ਹਾਂ। ਉਹ ਸਨਾਥ ਹੈ ਅਤੇ ਮੈਂ ਅਨਾਥ ਹਾਂ।
ਜਤਨਕਵਨਸੋਕੀਜਿਯੈਆਵੈਜਾਤੇਹਾਥ॥੪॥
(ਮੈਂ) ਕਿਹੜਾ ਯਤਨ ਕਰਾਂ ਜਿਸ ਨਾਲ (ਪ੍ਰੀਤਮ) ਹੱਥ ਵਿਚ ਆ ਜਾਵੇ ॥੪॥
ਚੌਪਈ
ਚੌਪਈ:
ਕਾਸੀਬਿਖੈਕਰਵਤਹਿਲੈਹੋ
(ਪ੍ਰੀਤਮ ਦੀ ਪ੍ਰਾਪਤੀ ਲਈ) ਮੈਂ ਕਾਸ਼ੀ ਵਿਚ ਕਲਵਤ੍ਰ ਸਹਾਰਾਂਗੀ।
ਪਿਯਕਾਰਨਅਪਨੋਜਿਯਦੈਹੋ
ਪ੍ਰੀਤਮ ਲਈ (ਮੈਂ) ਆਪਣੇ ਆਪ ਨੂੰ ਸਾੜ ਦਿਆਂਗੀ।
ਮਨਭਾਵਤਪ੍ਰੀਤਮਜੌਪਾਊ
ਜੇ (ਮੈਂ) ਮਨ ਭਾਉਂਦਾ ਪ੍ਰੀਤਮ ਪ੍ਰਾਪਤ ਕਰ ਲਵਾਂ
ਬਾਰਅਨੇਕਬਜਾਰਬਿਕਾਊ॥੫॥
ਤਾਂ (ਉਸ ਲਈ) ਅਨੇਕ ਵਾਰ ਬਾਜ਼ਾਰ ਵਿਚ ਵਿਕ ਜਾਂਵਾ ॥੫॥
ਦੋਹਰਾ
ਦੋਹਰਾ:
ਕਹਾਕਰੋਂਕੈਸੇਬਚੋਂਲਗੀਬਿਰਹਕੀਭਾਹ
ਕੀ ਕਰਾਂ, ਕਿਵੇਂ ਬਚਾਂ, (ਮੈਨੂੰ) ਬਿਰਹੋਂ ਦੀ ਅੱਗ ਲਗੀ ਹੋਈ ਹੈ।
ਰੁਚਿਉਨਕੀਹਮਕੋਘਨੀਹਮਰੀਉਨੈਚਾਹ॥੬॥
ਮੈਨੂੰ ਉਸ ਲਈ ਬਹੁਤ ਖਿਚ ਹੈ, ਪਰ ਉਸ ਨੂੰ ਮੇਰੀ ਕੋਈ ਚਾਹ ਨਹੀਂ ਹੈ ॥੬॥
ਨਾਜਮਤੀਤਬਆਪਨੀਲੀਨੀਸਖੀਬੁਲਾਇ
ਨਾਜ ਮਤੀ ਨੇ ਤਦ ਆਪਣੀ ਇਕ ਸਖੀ ਨੂੰ ਬੁਲਾ ਕੇ (ਕਿਹਾ ਕਿ ਇਕ)
ਬਾਹੂਸਿੰਘਰਾਜਾਭਏਕਹੋਸੰਦੇਸੋਜਾਇ॥੭॥
ਬਾਹੂ ਸਿੰਘ ਰਾਜਾ ਹੈ, (ਉਸ ਨੂੰ) ਜਾ ਕੇ ਸੁਨੇਹਾ ਦੇ ॥੭॥
ਬਚਨਸੁਨਤਤਾਕਉਸਖੀਤਹਾਪਹੂੰਚੀਆਇ
ਉਸ ਦੀ ਗੱਲ ਸੁਣ ਕੇ ਸਖੀ ਉਥੇ ਜਾ ਪਹੁੰਚੀ।
ਨਾਜਮਤੀਜੈਸੇਕਹਿਯੋਤ੍ਯੋਂਤਿਨਕਹਿਯੋਸੁਨਾਇ॥੮॥
(ਉਸ ਨੂੰ) ਜਿਵੇਂ ਨਾਜ ਮਤੀ ਨੇ ਕਿਹਾ ਸੀ, ਉਸੇ ਤਰ੍ਹਾਂ ਉਸ ਨੂੰ ਜਾ ਸੁਣਾਇਆ ॥੮॥
ਅੜਿਲ
ਅੜਿਲ:
ਮੈਛਬਿਤੁਮਰੀਨਿਰਖਨਾਥਅਟਕਤਭਈ
ਹੇ ਨਾਥ! ਮੈਂ ਤੇਰੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ
ਬਿਰਹਸਮੁੰਦਕੇਬੀਚਬੂਡਿਸਿਰਲੌਗਈ
ਅਤੇ ਬਿਰਹੋਂ ਦੇ ਸਮੁੰਦਰ ਵਿਚ ਸਿਰ ਤਕ ਡੁਬ ਗਈ ਹਾਂ।
ਏਕਬਾਰਕਰਿਕ੍ਰਿਪਾਹਮਾਰੇਆਇਯੈ
ਇਕ ਵਾਰ ਕ੍ਰਿਪਾ ਕਰ ਕੇ ਮੇਰੇ ਕੋਲ ਆਓ
ਹੋਮਨਭਾਵਤਕੋਹਮਸੋਭੋਗਕਮਾਇਯੈ॥੯॥
ਅਤੇ ਮੇਰੇ ਨਾਲ ਮਨ ਇਛਿਤ ਭੋਗ ਕਮਾਓ ॥੯॥
ਚੌਪਈ
ਚੌਪਈ:
ਜਬਚੇਰੀਅਸਜਾਇਉਚਾਰੀ
ਜਦ ਦਾਸੀ ਨੇ ਇਹ ਗੱਲ (ਰਾਜੇ ਨੂੰ) ਜਾ ਕੇ ਦਸੀ।
ਤਬਰਾਜੈਯੌਹਿਯੈਬਿਚਾਰੀ
ਤਦ ਰਾਜੇ ਨੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ।
ਸੋਊਬਾਤਇਹਤ੍ਰਿਯਹਿਕਹਿਜੈ
ਇਸ ਇਸਤਰੀ ਨਾਲ ਉਹੀ ਗੱਲ ਕਰਨੀ ਚਾਹੀਦੀ ਹੈ
ਜਾਤੇਆਪਧਰਮਜੁਤਰਹਿਜੈ॥੧੦॥
ਜਿਸ ਨਾਲ ਆਪ ਧਰਮ-ਸਹਿਤ ਰਹਿ ਸਕੀਏ ॥੧੦॥
ਅੜਿਲ
ਅੜਿਲ:
ਦੋਇਸਤ੍ਰੁਹਮਰਿਨਤੇਏਕਸੰਘਾਰਿਯੈ
(ਰਾਜੇ ਨੇ ਉੱਤਰ ਵਜੋਂ ਕਹਿ ਭੇਜਿਆ) ਮੇਰੇ ਦੋ ਵੈਰੀਆਂ ਵਿਚੋਂ ਇਕ ਨੂੰ (ਤੂੰ) ਮਾਰ ਦੇ
ਬਿਨਾਘਾਇਕੇਕਿਯੇਦੂਸਰੋਮਾਰਿਯੈ
ਅਤੇ ਦੂਜੇ ਨੂੰ ਬਿਨਾ ਜ਼ਖ਼ਮ ਲਗਾਏ ਖ਼ਤਮ ਕਰ ਦੇ।
ਤਬਮੈਤੁਮਕੋਅਪਨੇਸਦਨਬੁਲਾਇਹੋਂ
ਤਦ ਮੈਂ ਤੈਨੂੰ ਆਪਣੇ ਘਰ ਬੁਲਾਵਾਂਗਾ
ਹੋਮਨਭਾਵਤਕੇਤੁਮਸੋਭੋਗਕਮਾਇਹੋਂ॥੧੧॥
ਅਤੇ ਮਨ ਭਾਉਂਦੇ ਭੋਗ ਤੇਰੇ ਨਾਲ ਕਰਾਂਗਾ ॥੧੧॥
ਜਾਇਸਹਚਰੀਕਹਿਯੋਤ੍ਰਿਯਾਸੁਨਿਪਾਇਕੈ
ਤਦ ਦਾਸੀ ਨੇ ਸੁਣ ਕੇ ਅਤੇ ਜਾ ਕੇ ਇਸਤਰੀ ਨੂੰ ਦਸਿਆ।
ਪ੍ਰੀਤਰਾਵਕੀਬਧੀਉਠੀਮਰਰਾਇਕੈ
ਰਾਜੇ ਦੀ ਪ੍ਰੀਤ ਵਿਚ ਬੰਨ੍ਹੀ ਹੋਈ (ਉਹ) ਅੰਗੜਾਈ ਲੈ ਕੇ ਉਠ ਖੜੋਤੀ।
ਹ੍ਵੈਕੈਬਾਜਅਰੂੜਭੇਖਨਰਧਾਰਿਕੈ
ਉਹ ਮਰਦਾਵਾਂ ਭੇਸ ਬਣਾ ਕੇ ਘੋੜੇ ਉਤੇ ਚੜ੍ਹ ਬੈਠੀ
ਹੋਨ੍ਰਿਪਕੇਅਰਿਪੈਗਈਚਰਿਤ੍ਰਬਿਚਾਰਿਕੈ॥੧੨॥
ਅਤੇ (ਇਕ) ਚਰਿਤ੍ਰ ਸੋਚ ਕੇ ਰਾਜੇ ਦੇ ਵੈਰੀ ਕੋਲ ਗਈ ॥੧੨॥
ਸੁਨੋਰਾਵਜੂਮੋਕੋਚਾਕਰਰਾਖਿਯੈ
(ਕਹਿਣ ਲਗੀ) ਹੇ ਰਾਜਨ! ਮੈਨੂੰ ਆਪਣਾ ਨੌਕਰ ਰਖ ਲਵੋ।
ਤਹਕੋਕਰੋਮੁਹਿੰਮਜਹਾਕੋਭਾਖਿਯੈ
(ਮੈਂ) ਉਥੋਂ ਦੀ ਮੁਹਿੰਮ ਕਰਾਂਗੀ, ਜਿਥੋਂ ਦੀ ਤੁਸੀਂ ਕਹੋਗੇ।
ਪ੍ਰਾਨਲੇਤਲੌਲਰੋਂਰਨਤੇਹਾਰਿਹੋਂ
ਮੈਂ ਪ੍ਰਾਣ ਨਿਕਲਣ ਤਕ ਲੜਾਂਗੀ ਅਤੇ ਯੁੱਧ ਵਿਚ ਨਹੀਂ ਹਾਰਾਂਗੀ
ਹੌਬਿਨੁਅਰਿਮਾਰੈਖੇਤਬਾਜੀਟਾਰਿਹੋ॥੧੩॥
ਅਤੇ ਵੈਰੀ ਨੂੰ ਯੁੱਧ-ਭੂਮੀ ਵਿਚ ਮਾਰੇ ਬਿਨਾ ਬਾਜ਼ੀ ਨਹੀਂ ਛਡਾਂਗੀ ॥੧੩॥
ਤਾਕੋਸੂਰਨਿਹਾਰਿਨ੍ਰਿਪਤਿਚਾਕਰਕਿਯੋ
ਉਸ ਦੀ ਸੂਰਬੀਰਤਾ ਨੂੰ ਵੇਖ ਕੇ ਰਾਜੇ ਨੇ ਨੌਕਰ ਰਖ ਲਿਆ।
ਗ੍ਰਿਹਤੇਕਾਢਿਖਜਾਨੋਤਾਕੋਬਹੁਦਿਯੋ
ਘਰ ਦੇ ਖ਼ਜ਼ਾਨੇ ਵਿਚੋਂ ਕਢ ਕੇ (ਉਸ ਨੂੰ) ਬਹੁਤ ਕੁਝ ਦਿੱਤਾ।