ਭੁਜੰਗਛੰਦ॥
ਭੁਜੰਗ ਛੰਦ:
ਲਏਬੀਰਧੀਰੇਮਹਾਕੋਪਿਢੂਕੇ॥
ਧੀਰਜ ਵਾਲੇ ਸੂਰਮੇ ਬਹੁਤ ਕ੍ਰੋਧ ਕਰ ਕੇ (ਯੁੱਧ ਵਿਚ) ਡਟ ਗਏ
ਚਹੂੰਓਰਗਾਜੇਹਠੀਇੰਦ੍ਰਜੂਕੇ॥
ਅਤੇ ਇੰਦਰ ਦੇ ਹਠੀ ਸੂਰਮੇ ਗਜਣ ਲਗ ਗਏ।
ਉਤੇਦੈਤਬਾਕੇਇਤੈਦੇਵਰੂਰੇ॥
ਉਧਰ ਬਾਂਕੇ ਦੈਂਤ ਸਨ ਅਤੇ ਇਧਰ ਸੁੰਦਰ ਦੇਵਤੇ।
ਹਟੇਨਹਠੀਲੇਮਹਾਰੋਸਪੂਰੇ॥੫॥
ਕ੍ਰੋਧ ਨਾਲ ਭਰੇ ਹੋਏ (ਉਹ) ਹਠੀਲੇ ਹਟਦੇ ਨਹੀਂ ਸਨ ॥੫॥
ਦੁਹੂੰਓਰਬਾਜੰਤ੍ਰਆਨੇਕਬਾਜੇ॥
ਦੋਹਾਂ ਪਾਸਿਆਂ ਤੋਂ ਅਨੇਕ ਵਾਜੇ ਵਜਦੇ ਸਨ
ਬਧੇਬੀਰਬਾਨੇਦੁਹੂੰਓਰਗਾਜੇ॥
ਅਤੇ ਬਾਣੇ ਸਜਾ ਕੇ ਦੋਹਾਂ ਪਾਸੇ ਸੂਰਮੇ ਗਜਦੇ ਸਨ।
ਮਚਿਯੋਜੁਧਗਾੜੋਪਰੀਮਾਰਭਾਰੀ॥
ਬਹੁਤ ਘਮਸਾਨ ਯੁੱਧ ਹੋਇਆ ਅਤੇ ਭਾਰੀ ਮਾਰ ਪਈ।
ਬਹੈਤੀਰਤਰਵਾਰਿਕਾਤੀਕਟਾਰੀ॥੬॥
ਤੀਰ, ਤਲਵਾਰਾਂ ਅਤੇ ਕਟਾਰਾਂ ਚਲੀਆਂ ॥੬॥
ਮਹਾਕੋਪਕੈਕੈਬਲੀਦੈਤਧਾਏ॥
ਬਹੁਤ ਅਧਿਕ ਕ੍ਰੋਧ ਕਰ ਕੇ ਬਲਵਾਨ ਦੈਂਤ ਟੁਟ ਕੇ ਪੈ ਗਏ।
ਹਠਿਨਕੋਪਕੈਸਸਤ੍ਰਅਸਤ੍ਰੈਚਲਾਏ॥
ਹਠੀ ਯੋਧਿਆਂ ਨੇ ਕ੍ਰੋਧ ਕਰ ਕੇ ਸ਼ਸਤ੍ਰ ਅਤੇ ਅਸਤ੍ਰ ਚਲਾਏ।
ਬਧੇਕੌਚਕਾਤੀਜਬੈਜੰਭਗਜਿਯੋ॥
ਜਦੋਂ ਕਵਚ ਪਾ ਕੇ ਅਤੇ ਕਟਾਰ ਲੈ ਕੇ ਜੰਭਾਸੁਰ ਗਜਿਆ
ਤਬੈਛਾਡਿਕੈਖੇਤਦੇਵੇਸਭਜਿਯੋ॥੭॥
ਤਦੋਂ ਇੰਦਰ ('ਦੇਵੇਸ') ਯੁੱਧ-ਭੂਮੀ ਛਡ ਕੇ ਭਜ ਗਿਆ ॥੭॥
ਚੌਪਈ॥
ਚੌਪਈ:
ਭਾਜਤਇੰਦ੍ਰਜਾਤਭਯੋਤਹਾ॥
ਇੰਦਰ ਭਜ ਕੇ ਉਥੇ ਗਿਆ
ਲਏਲਛਮੀਹਰਿਥਿਰਜਹਾ॥
ਜਿਥੇ ਲੱਛਮੀ ਨੂੰ ਲੈ ਕੇ ਵਿਸ਼ਣੂ ਬੈਠੇ ਸਨ।
ਭਾਤਿਭਾਤਿਹ੍ਵੈਦੁਖਿਤਪੁਕਾਰੇ॥
ਦੁਖੀ ਹੋਏ ਨੇ ਭਾਂਤ ਭਾਂਤ ਨਾਲ ਪੁਕਾਰ ਕੀਤੀ (ਅਤੇ ਕਿਹਾ)
ਤੁਮਰੇਜਿਯਤਨਾਥਹਮਹਾਰੇ॥੮॥
ਹੇ ਨਾਥ! ਤੁਹਾਡੇ ਜੀਉਂਦਿਆਂ ਅਸੀਂ ਹਾਰ ਗਏ ਹਾਂ ॥੮॥
ਜਗਪਤਿਸੂਲਕੋਪਤਬਆਯੋ॥
ਤਦ ਵਿਸ਼ਣੂ ਨੂੰ (ਇੰਦਰ ਦਾ) ਦੁਖ (ਸੁਣ ਕੇ) ਬਹੁਤ ਕ੍ਰੋਧ ਹੋਇਆ
ਲਛਿਮੀਕੁਅਰਿਲੈਸੰਗਸਿਧਾਯੋ॥
ਅਤੇ ਲੱਛਮੀ ਕੁਅਰਿ ਨੂੰ ਨਾਲ ਲੈ ਕੇ ਚਲ ਪਿਆ।
ਬਾਧਿਸਨਧਿਬਿਰਾਜਿਯੋਤਹਾ॥
ਸ਼ਸਤ੍ਰ ਸਜਾ ਕੇ ਉਥੇ ਜਾ ਪਹੁੰਚਿਆ
ਗਾਜਤਬੀਰਜੰਭਬਹੁਜਹਾ॥੯॥
ਜਿਥੇ ਜੰਭਾਸੁਰ ਸੂਰਮਾ ਬਹੁਤ ਗਜ ਰਿਹਾ ਸੀ ॥੯॥
ਅੜਿਲ॥
ਅੜਿਲ:
ਬੀਸਬਾਨਬਿਸੁਨਾਥਚਲਾਏਕੋਪਕਰਿ॥
ਵਿਸ਼ਣੂ ਨੇ ਕ੍ਰੋਧਿਤ ਹੋ ਕੇ ਵੀਹ ਬਾਣ ਚਲਾਏ।
ਲਗੇਜੰਭਕੇਦੇਹਗਏਉਹਿਘਾਨਿਕਰਿ॥
(ਉਹ) ਜੰਭਾਸੁਰ ਦੀ ਦੇਹ ਵਿਚ ਲਗੇ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਭਏਸ੍ਰੋਨਬਿਸਿਖੋਤਮਅਧਿਕਬਿਰਾਜਹੀ॥
ਲਹੂ ਨਾਲ ਰੰਗੇ ਹੋਏ ਉਤਮ ਬਾਣ ਬਹੁਤ ਸ਼ੋਭਾ ਪਾ ਰਹੇ ਸਨ,
ਹੋਜਿਨਕੀਪ੍ਰਭਾਬਿਲੋਕਿਤਛਜਾਲਾਜਹੀ॥੧੦॥
ਜਿਨ੍ਹਾਂ ਦੀ ਪ੍ਰਭਾ ਨੂੰ ਵੇਖ ਕੇ ਤੱਛਕ ਨਾਗ ਦਾ ਪੁੱਤਰ ('ਤਛਜਾ') ਵੀ ਲਜਾ ਰਿਹਾ ਸੀ ॥੧੦॥
ਦੋਹਰਾ॥
ਦੋਹਰਾ:
ਲਛਿਮਕੁਮਾਰਿਐਸੋਕਹਿਯੋਸੁਨਹੁਬਿਸਨਜੂਬੈਨ॥
ਤਦ ਲੱਛਮੀ ਕੁਮਾਰੀ ਨੇ ਇਸ ਤਰ੍ਹਾਂ ਕਿਹਾ, ਹੇ ਵਿਸ਼ਣੂ ਜੀ! (ਮੇਰੀ) ਗੱਲ ਸੁਣੋ।
ਯਾਕੌਹੌਹੂੰਜੀਤਿਕੈਪਠਊਜਮਕੈਐਨ॥੧੧॥
ਇਸ ਨੂੰ ਮੈਂ ਜਿਤ ਕੇ ਯਮ ਲੋਕ ਭੇਜਦੀ ਹਾਂ ॥੧੧॥
ਅੜਿਲ॥
ਅੜਿਲ:
ਬਿਸਨਠਾਢਿਕੈਲਛਮਿਕੁਅਰਿਕਰਧਨੁਖਲਿਯ॥
ਵਿਸ਼ਣੂ ਨੂੰ ਰੋਕ ਕੇ ਲੱਛਮੀ ਨੇ ਹੱਥ ਵਿਚ ਧਨੁਸ਼ ਲੈ ਲਿਆ
ਚਿਤ੍ਰਬਚਿਤ੍ਰਅਯੋਧਨਤਾਸੋਐਸਕਿਯ॥
ਅਤੇ ਉਸ ਨਾਲ ਇਸ ਤਰ੍ਹਾਂ ਬੜਾ ਵਿਚਿਤ੍ਰ ਯੁੱਧ ਕੀਤਾ।
ਅਮਿਤਰੂਪਦਿਖਰਾਇਮੋਹਿਅਰਿਕੌਲਿਯੋ॥
ਅਮਿਤ ਰੂਪ ਵਿਖਾ ਕੇ ਵੈਰੀ ਨੂੰ ਮੋਹ ਲਿਆ
ਹੋਬਹੁਘਾਇਨਕੇਸੰਗਤਾਹਿਘਾਯਲਕਿਯੋ॥੧੨॥
ਅਤੇ ਬਹੁਤ ਘਾਉਆਂ ਨਾਲ ਉਸ ਨੂੰ ਘਾਇਲ ਕਰ ਦਿੱਤਾ ॥੧੨॥
ਮਿਸਹੀਕਹਿਯੋਨਹਨੁਰੇਹਰਿਇਹਮਾਰਹੈ॥
ਬਹਾਨੇ ਨਾਲ ਕਿਹਾ, ਓਏ! ਇਸ ਨੂੰ ਨਾ ਮਾਰ, ਵਿਸ਼ਣੂ ਇਸ ਨੂੰ ਮਾਰੇਗਾ।
ਬਹੁਤਜੁਧਕਰਿਯਾਸੌਬਹੁਰਿਸੰਘਾਰਿਹੈ॥
ਇਸ ਨਾਲ ਬਹੁਤ ਯੁੱਧ ਕਰ ਕੇ ਫਿਰ ਮਾਰੇਗਾ।
ਜਬਪਾਛੇਕੀਓਰਸੁਸਤ੍ਰੁਨਿਹਾਰਿਯੋ॥
ਜਦ ਵੈਰੀ ਨੇ ਪਿਛਲੇ ਪਾਸੇ ਵਲ ਤਕਿਆ,
ਹੋਦਯੋਸੁਦਰਸਨਛਾਡਮੂੰਡਿਕਟਡਾਰਿਯੋ॥੧੩॥
ਤਾਂ (ਵਿਸ਼ਣੂ ਨੇ) ਸੁਦਰਸ਼ਨ ਚਕ੍ਰ ਛਡ ਕੇ ਸਿਰ ਕਟ ਦਿੱਤਾ ॥੧੩॥
ਦੋਹਰਾ॥
ਦੋਹਰਾ:
ਲਛਮਿਕੁਅਰਿਜਬਜੰਭਸੋਐਸੋਕਿਯੋਚਰਿਤ੍ਰ॥
ਜਦ ਲੱਛਮੀ ਨੇ ਜੰਭਾਸੁਰ ਨਾਲ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ।
ਮਾਰਿਸੁਦਰਸਨਸੋਲਯੋਸੁਖਿਤਕੀਏਹਰਿਮਿਤ੍ਰ॥੧੪॥
(ਤਦ) ਵਿਸ਼ਣੂ ਨੇ ਸੁਦਰਸ਼ਨ ਚਕ੍ਰ ਨਾਲ ਮਾਰ ਕੇ (ਆਪਣੇ) ਮਿਤਰ (ਇੰਦਰ) ਨੂੰ ਸੁਖੀ ਕੀਤਾ ॥੧੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਬਾਵਨੋਚਰਿਤ੍ਰਸਮਾਪਤਮਸਤੁਸੁਭਮਸਤੁ॥੧੫੨॥੩੦੨੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੨॥੩੦੨੬॥ ਚਲਦਾ॥
ਚੌਪਈ॥
ਚੌਪਈ:
ਨਾਜਮਤੀਅਬਲਾਜਗਕਹੈ॥
ਇਕ ਨਾਜ ਮਤੀ ਨਾਂ ਦੀ ਇਸਤਰੀ ਸੀ
ਅਟਕੀਏਕਨ੍ਰਿਪਤਪਰਰਹੈ॥
ਜੋ ਇਕ ਰਾਜੇ ਨਾਲ ਅਟਕੀ ਹੋਈ ਸੀ।
ਬਾਹੂਸਿੰਘਜਿਹਜਗਤਬਖਾਨੈ॥
ਉਸ ਨੂੰ ਜਗਤ ਬਾਹੂ ਸਿੰਘ ਕਹਿੰਦਾ ਸੀ।
ਚੌਦਹਲੋਕਆਨਿਕੌਮਾਨੇ॥੧॥
ਚੌਦਾਂ ਲੋਕ ਉਸ ਦੇ ਪ੍ਰਭੁਤਾ ਨੂੰ ਮੰਨਦੇ ਸਨ ॥੧॥