GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1030
Display Settings
ਬਜ੍ਰਬਿਸਿਖਅਸਿਹਨ੍ਯੋਸੁਸੈਨਉਚਾਇਯੋ
ਬਜ੍ਰਬਾਣਾਂ ਅਤੇ ਤਲਵਾਰਾਂ ਨਾਲ ਸੈਨਾ ਨੂੰ ਲਲਕਾਰ ਕੇ ਮਾਰਿਆ,
ਹੋਜਬੈਬਿਸੁਨਲਛਮੀਕੇਸਹਤਰਿਸਾਇਯੋ॥੧੦॥
ਜਿਵੇਂ ਵਿਸ਼ਣੂ ਲੱਛਮੀ ਸਹਿਤ ਰੋਹ ਵਿਚ ਆ ਗਿਆ ਹੈ ॥੧੦॥
ਰਾਨੀਜਾਤਨਬਿਸਿਖਪ੍ਰਹਾਰੈਕੋਪਕਰਿ
ਰਾਣੀ ਨੇ ਕ੍ਰੋਧਿਤ ਹੋ ਕੇ ਜਿਸ ਦੇ ਤਨ ਤੇ ਵੀ ਬਾਣ ਚਲਾਏ
ਤਛਿਨਮ੍ਰਿਤਕਹ੍ਵੈਪਰਈਸੂਰਸੁਭੂਮਿਪਰ
ਤਾਂ ਉਸੇ ਵੇਲੇ ਉਹ ਸੂਰਮਾ ਧਰਤੀ ਉਤੇ ਮਰ ਕੇ ਡਿਗ ਪਿਆ।
ਫੂਲਦਏਬਰਖਾਇਗਗਨਤੇਦੇਵਤਨ
ਦੇਵਤਿਆਂ ਨੇ ਆਕਾਸ਼ ਤੋਂ ਫੁਲਾਂ ਦੀ ਬਰਖਾ ਕਰ ਦਿੱਤੀ
ਹੋਰਾਨੀਕੌਰਨਹੇਰਉਚਾਰੈਧੰਨ੍ਯਧੰਨਿ॥੧੧॥
ਅਤੇ ਰਾਣੀ ਦੇ ਯੁੱਧ ਨੂੰ ਵੇਖ ਕੇ ਧੰਨ ਧੰਨ ਕਿਹਾ ॥੧੧॥
ਤ੍ਰਿਯਾਸਹਿਤਨ੍ਰਿਪਲਰਿਯੋਅਧਿਕਰਿਸਖਾਇਕੈ
ਇਸਤਰੀ ਸਮੇਤ ਰਾਜਾ ਬਹੁਤ ਕ੍ਰੋਧਿਤ ਹੋ ਕੇ ਲੜਿਆ।
ਤਬਹੀਲਗੀਤੁਫੰਗਹ੍ਰਿਦੈਮੈਆਇਕੈ
ਉਸੇ ਵੇਲੇ ਉਸ ਦੇ ਹਿਰਦੇ ਵਿਚ ਆ ਕੇ ਗੋਲੀ ਲਗੀ।
ਗਿਰਿਯੋਅੰਬਾਰੀਮਧ੍ਯਮੂਰਛਨਾਹੋਇਕਰਿ
ਉਹੇ ਮੂਰਛਿਤ ਹੋ ਕੇ ਅੰਬਾਰੀ ਵਿਚ ਡਿਗ ਪਿਆ।
ਹੋਤਬਤ੍ਰਿਯਲਿਯੋਉਚਾਇਨਾਥਦੁਹੂੰਭੁਜਨਿਭਰਿ॥੧੨॥
ਤਦ ਰਾਣੀ ਨੇ (ਆਪਣੀਆਂ) ਦੋਹਾਂ ਭੁਜਾਵਾਂ ਵਿਚ ਭਰ ਕੇ ਰਾਜੇ ਨੂੰ ਚੁਕ ਲਿਆ ॥੧੨॥
ਤਵਨਅੰਬਾਰੀਸੰਗਨ੍ਰਿਪਹਿਬਾਧਤਭਈ
ਉਸ ਨੇ ਰਾਜੇ ਨੂੰ ਅੰਬਾਰੀ ਨਾਲ ਬੰਨ੍ਹ ਦਿੱਤਾ
ਨਿਜੁਕਰਕਰਹਿਉਚਾਇਇਸਾਰਤਿਦਲਦਈ
ਅਤੇ ਆਪ ਹੱਥ ਚੁਕ ਚੁਕ ਕੇ ਸੈਨਾ ਦੀ ਅਗਵਾਈ ਕਰਨ ਲਗੀ।
ਜਿਯਤਨ੍ਰਿਪਤਿਲਖਿਸੁਭਟਸਭੇਧਾਵਤਭਏ
ਰਾਜੇ ਨੂੰ ਜੀਉਂਦਾ ਵੇਖ ਕੇ ਸਾਰੇ ਸੂਰਮੇ ਧਾ ਕੇ ਪੈ ਗਏ
ਹੋਚਿਤ੍ਰਬਚਿਤ੍ਰਅਯੋਧਨਤਿਹਠਾਕਰਤਭੇ॥੧੩॥
ਅਤੇ ਉਥੇ ਵਿਚਿਤ੍ਰ ਢੰਗ ਦਾ ਯੁੱਧ ਕਰਨ ਲਗੇ ॥੧੩॥
ਪੀਸਿਪੀਸਿਕਰਿਦਾਤਸੂਰਮਾਰਿਸਿਭਰੇ
ਕ੍ਰੋਧਿਤ ਹੋ ਹੋ ਕੇ ਸੂਰਮੇ ਦੰਦ ਪੀਹਣ ਲਗੇ।
ਟੂਕਟੂਕਹ੍ਵੈਪਰੇਤਊਪਗੁਟਰੇ
ਟੋਟੇ ਟੋਟੇ ਹੋ ਕੇ ਡਿਗ ਪੈਂਦੇ, ਪਰ ਤਾਂ ਵੀ ਪੈਰ ਪਿਛੇ ਨਾ ਧਰਦੇ।
ਤੌਨਸੈਨਸੰਗਰਾਜਾਲੀਨੇਘਾਇਕੈ
ਸੈਨਾ ਸਮੇਤ ਉਸ (ਵੈਰੀ) ਰਾਜੇ ਨੂੰ ਮਾਰ ਕੇ
ਹੋਜੀਤਨਗਾਰੇਬਜੇਅਧਿਕਹਰਿਖਾਇਕੈ॥੧੪॥
ਅਤੇ ਪ੍ਰਸੰਨ ਹੋ ਕੇ ਜਿਤ ਦੇ ਨਗਾਰੇ ਵਜਾਏ ॥੧੪॥
ਤਬਰਾਨੀਨਿਜੁਕਰਨਬੈਰਿਯਹਿਮਾਰਿਕੈ
ਤਦ ਰਾਣੀ ਨੇ ਆਪਣੇ ਹੱਥ ਨਾਲ ਵੈਰੀ ਨੂੰ ਮਾਰ ਕੇ
ਨਿਜੁਸੁਤਦੀਨੋਰਾਜਸੁਘਰੀਬਿਚਾਰਿਕੈ
ਅਤੇ ਸ਼ੁਭ ਘੜੀ ਵਿਚਾਰ ਕੇ ਆਪਣੇ ਪੁੱਤਰ ਨੂੰ ਰਾਜ ਦਿੱਤਾ।
ਕਰਿਕੈਬਡੋਅਡੰਬਰਆਪੁਜਰਨਚਲੀ
(ਜਦ) ਬਹੁਤ ਠਾਠ-ਬਾਠ ਕਰ ਕੇ ਸਤੀ ਹੋਣ ਲਈ ਉਹ ਚਲੀ,
ਹੋਤਬੈਗਗਨਤੇਬਾਨੀਤਾਹਿਭਈਭਲੀ॥੧੫॥
ਤਾਂ ਉਸ ਨੂੰ ਆਕਾਸ਼ ਤੋਂ ਭਲੀ ਬਾਣੀ ਹੋਈ ॥੧੫॥
ਕ੍ਰਿਪਾਸਿੰਧੁਜੂਕ੍ਰਿਪਾਅਧਿਕਤੁਮਪਰਕਰੀ
ਕ੍ਰਿਪਾ ਨਿਧਾਨ ਪਰਮਾਤਮਾ ਨੇ ਤੇਰੇ ਉਤੇ ਬਹੁਤ ਕ੍ਰਿਪਾ ਕੀਤੀ ਹੈ
ਨਿਜੁਨਾਯਕਕੇਹੇਤੁਬਹੁਤਬਿਧਿਤੈਲਰੀ
ਕਿਉਂਕਿ ਤੂੰ ਆਪਣੇ ਸੁਆਮੀ ਲਈ ਚੰਗੀ ਤਰ੍ਹਾਂ ਲੜੀ ਹੈਂ।
ਤਾਤੇਅਪਨੌਭਰਤਾਲੇਹੁਜਿਯਾਇਕੈ
ਇਸ ਲਈ ਤੂੰ ਆਪਣਾ ਪਤੀ ਜਿਵਾ ਲੈ
ਹੋਬਹੁਰਿਰਾਜਕੌਕਰੋਹਰਖਉਪਜਾਇਕੈ॥੧੬॥
ਅਤੇ ਖ਼ੁਸ਼ੀ ਨਾਲ ਫਿਰ ਆਪਣਾ ਰਾਜ ਕਰ ॥੧੬॥
ਦੋਹਰਾ
ਦੋਹਰਾ:
ਸਤ੍ਰੁਨਾਥਹਨਿਜੁਧਕਰਿਲੀਨੋਪਤਿਹਿਜਿਯਾਇ
ਯੁੱਧ ਕਰ ਕੇ ਸੁਆਮੀ ਦੇ ਵੈਰੀ ਨੂੰ ਮਾਰ ਦਿੱਤਾ ਅਤੇ ਪਤੀ ਨੂੰ ਜੀਵਿਤ ਕਰ ਲਿਆ।
ਬਹੁਰਿਰਾਜਅਪਨੌਕਰਿਯੋਨਾਥਸਹਿਤਸੁਖਪਾਇ॥੧੭॥
ਫਿਰ ਰਾਜੇ ਨਾਲ ਸੂਖ ਪੂਰਵਕ ਆਪਣਾ ਰਾਜ ਕੀਤਾ ॥੧੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਇਕਯਾਵਨੋਚਰਿਤ੍ਰਸਮਾਪਤਮਸਤੁਸੁਭਮਸਤੁ॥੧੫੧॥੩੦੧੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੧॥੩੦੧੨॥ ਚਲਦਾ॥
ਚਿਤ੍ਰਸਿੰਘਬਾਚ
ਚਿਤ੍ਰ ਸਿੰਘ ਨੇ ਕਿਹਾ:
ਦੋਹਰਾ
ਦੋਹਰਾ:
ਜੈਸੋਤ੍ਰਿਯਇਨਰਨਕਿਯੋਤੋਸੋਕਰੈਕੋਇ
ਜਿਹੋ ਜਿਹਾ ਇਸ ਇਸਤਰੀ ਨੇ ਯੁੱਧ ਕੀਤਾ ਹੈ, ਅਜਿਹਾ ਕਿਸੇ ਨੇ ਨਹੀਂ ਕੀਤਾ।
ਪਾਛੇਭਯੋਅਬਸੁਨ੍ਯੋਆਗੇਕਬਹੂੰਹੋਇ॥੧॥
(ਇਸ ਤਰ੍ਹਾਂ ਦਾ) ਨਾ ਪਹਿਲਾਂ ਹੋਇਆ ਹੈ, ਨਾ ਹੁਣ ਸੁਣਿਆ ਹੈ ਅਤੇ ਨਾ ਹੀ ਕਦੇ ਅਗੋਂ ਹੋਵੇਗਾ ॥੧॥
ਚੌਪਈ
ਚੌਪਈ:
ਤਬਮੰਤ੍ਰੀਇਹਭਾਤਿਉਚਾਰੀ
ਤਦ ਮੰਤ੍ਰੀ ਨੇ ਇਸ ਤਰ੍ਹਾਂ ਕਿਹਾ,
ਸੁਨੋਰਾਜਤੁਮਬਾਤਹਮਾਰੀ
ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ।
ਬਿਸੁਨਸਾਥਜੰਭਾਸੁਰਲਰਿਯੋ
(ਇਕ ਵਾਰ) ਵਿਸ਼ਣੂ ਨਾਲ ਜੰਭਾਸੁਰ ਲੜਿਆ,
ਤਾਕੌਪ੍ਰਾਨਲਛਿਮੀਹਰਿਯੋ॥੨॥
(ਤਾਂ ਉਸ ਦੇ) ਪ੍ਰਾਣਾਂ ਨੂੰ ਲੱਛਮੀ ਨੇ ਹਰ ਲਿਆ ॥੨॥
ਤਾਤੇਹੋਤਇੰਦ੍ਰਭੈਭੀਤ੍ਰਯੋ
ਉਸ (ਦੈਂਤ ਜੰਭਾਸੁਰ) ਤੋਂ ਇੰਦਰ ਵੀ ਭੈਭੀਤ ਹੁੰਦਾ ਸੀ
ਚੌਦਹਭਵਨਨਰਹਤਨਿਜੀਤ੍ਯੋ
ਅਤੇ ਉਸ ਨੇ ਚੌਦਾਂ ਲੋਕਾਂ ਦੇ ਰਾਜਿਆਂ ਨੂੰ ਜਿਤ ਲਿਆ ਸੀ।
ਸੋਊਅਸੁਰਇਹਪਰਚੜਿਆਯੋ
ਉਹੀ ਦੈਂਤ ਵਿਸ਼ਣੂ ਉਤੇ ਚੜ੍ਹ ਆਇਆ
ਤੁਮਲਜੁਧਹਰਿਸਾਥਮਚਾਯੋ॥੩॥
ਅਤੇ ਉਸ ਨਾਲ ਘੋਰ ਯੁੱਧ ਮਚਾ ਦਿੱਤਾ ॥੩॥
ਅੜਿਲ
ਅੜਿਲ:
ਭਾਤਿਭਾਤਿਤਾਸੋਰਨਇੰਦ੍ਰਮਚਾਇਯੋ
ਇੰਦਰ ਨੇ ਉਸ ਨਾਲ ਕਈ ਤਰ੍ਹਾਂ ਦਾ ਯੁੱਧ ਕੀਤਾ।
ਸੂਰਚੰਦ੍ਰਥਕਿਰਹੇਕਛੂਬਸਾਇਯੋ
ਸੂਰਜ ਅਤੇ ਚੰਦ੍ਰਮਾ ਵੀ (ਲੜ ਲੜ ਕੇ) ਥਕ ਗਏ (ਪਰ ਕਿਸੇ ਦਾ) ਕੋਈ ਵਸ ਨਾ ਚਲਿਆ।
ਦੇਵਦੈਤਹ੍ਵੈਮ੍ਰਿਤਕਬਿਰਾਜੇਤਾਹਿਰਨ
ਉਸ ਰਣ-ਭੂਮੀ ਵਿਚ ਦੇਵਤੇ ਅਤੇ ਦੈਂਤ ਇਸ ਤਰ੍ਹਾਂ ਮਰੇ ਪਏ ਸਨ,
ਹੋਜਨੁਅਲਿਕਿਸਕੇਬਾਗਬਿਰਾਜੈਮਾਲਿਜਨ॥੪॥
ਮਾਨੋ ਕੁਬੇਰ ਦੇ ਬਾਗ਼ ਵਿਚ ਧਨਵਾਨ ('ਮਾਲਿ ਜਨ') ਬੈਠੇ ਹੋਣ ॥੪॥