ਦੋਹਰਾ॥
ਦੋਹਰਾ:
ਜਿਯਤਤਿਹਾਰੇਪੂਤਦੋਸਦਾਰਹੈਜਗਮਾਹਿ॥
ਤੇਰੇ ਦੋ ਪੁੱਤਰ ਸਦਾ ਜਗਤ ਵਿਚ ਜੀਉਂਦੇ ਰਹਿਣ।
ਉਨਕੋਸੋਕਨਕੀਜਿਯੈਜਿਯਤਅਜੌਤਵਨਾਹ॥੫॥
ਉਸ ਦਾ ਦੁਖ ਨਾ ਮੰਨਾ, ਅਜੇ ਤਾਂ ਤੇਰਾ ਪਤੀ ਵੀ ਜੀਉਂਦਾ ਹੈ ॥੫॥
ਚੌਪਈ॥
ਚੌਪਈ:
ਜੋਕੋਊਤ੍ਰਿਯਾਤਹਾਚਲਿਆਵੈ॥
ਜੋ ਕੋਈ ਇਸਤਰੀ ਉਥੇ (ਅਫ਼ਸੋਸ ਕਰਨ ਲਈ) ਚਲ ਕੇ ਆਉਂਦੀ,
ਯਹੈਆਹਿਪਰਬੋਧਜਤਾਵੈ॥
ਤਾਂ ਇਹੀ ਗੱਲ ਸਮਝਾਉਂਦੀ
ਜਿਯੌਚਾਰਿਜੁਗਪੂਤਤਿਹਾਰੇ॥
ਕਿ ਤੇਰੇ ਪੁੱਤਰ ਚਾਰ ਯੁੱਗਾਂ ਤਕ ਜੀਣ
ਦੋਊਅਨਕੋਨਹਿਸੋਕਬਿਚਾਰੇ॥੬॥
ਅਤੇ ਦੋਹਾਂ ਦਾ ਕਦੇ ਕੋਈ ਦੁਖ ਨਾ ਸੋਚ ॥੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਪੰਜਾਹਚਰਿਤ੍ਰਸਮਾਪਤਮਸਤੁਸੁਭਮਸਤੁ॥੧੫੦॥੨੯੯੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੦॥੨੯੯੫॥ ਚਲਦਾ॥
ਦੋਹਰਾ॥
ਦੋਹਰਾ:
ਕੁਪਿਤਸਿੰਘਰਾਜਾਰਹੈਰਾਜੌਰੀਕੇਮਾਹਿ॥
ਰਾਜੌਰੀ ਵਿਚ ਕੁਪਿਤ ਸਿੰਘ ਨਾਂ ਦਾ (ਇਕ) ਰਾਜਾ ਰਹਿੰਦਾ ਸੀ।
ਸਦਾਸੀਲਸੁਤਾਹਿਅਤਿਰੋਹਤਵਨਮੈਨਾਹਿ॥੧॥
ਉਹ ਸਦਾ ਬਹੁਤ ਸ਼ੀਲਵਾਨ ਰਹਿੰਦਾ ਅਤੇ ਉਸ ਨੂੰ ਕਦੇ ਕ੍ਰੋਧ ਨਹੀਂ ਸੀ ਆਉਂਦਾ ॥੧॥
ਚੌਪਈ॥
ਚੌਪਈ:
ਤ੍ਰਿਯਾਗੁਮਾਨਮਤੀਤਿਹਜਨਿਯਤ॥
ਉਸ ਦੀ ਇਸਤਰੀ ਦਾ ਨਾਂ ਗੁਮਾਨ ਮਤੀ ਸੀ।
ਅਤਿਸੁੰਦਰਿਤਿਹੁਲੋਕਬਖਨਿਯਤ॥
(ਉਸ ਨੂੰ) ਤਿੰਨਾਂ ਲੋਕਾਂ ਵਿਚ ਸੁੰਦਰ ਕਿਹਾ ਜਾਂਦਾ ਸੀ।
ਪਤਿਕੇਸੰਗਨੇਹਤਿਹਭਾਰੋ॥
ਉਸ ਦਾ ਪਤੀ ਨਾਲ ਬਹੁਤ ਸਨੇਹ ਸੀ
ਵਾਕੋਰਹਤਪ੍ਰਾਨਤੇਪ੍ਯਾਰੋ॥੨॥
ਅਤੇ ਉਸ ਨੂੰ ਪ੍ਰਾਣਾਂ ਤੋਂ ਵੀ ਪਿਆਰਾ ਸਮਝਦੀ ਸੀ ॥੨॥
ਜਬਰਾਜਾਰਨਕਾਜਸਿਧਾਰੈ॥
ਜਦ ਰਾਜਾ ਯੁੱਧ ਲਈ ਜਾਂਦਾ
ਤਬਰਾਨੀਇਹਭਾਤਿਉਚਾਰੈ॥
ਤਾਂ ਰਾਣੀ ਇਸ ਤਰ੍ਹਾਂ ਕਹਿੰਦੀ,
ਹੌਨਹਿਤੁਮੈਛੋਰਿਗ੍ਰਿਹਰਹਿਹੋ॥
(ਹੇ ਨਾਥ!) ਮੈਂ ਤੁਹਾਨੂੰ ਛਡ ਕੇ ਘਰ ਨਹੀਂ ਰਹਾਂਗੀ
ਪ੍ਰਾਨਨਾਥਕੇਚਰਨਨਗਹਿਹੋਂ॥੩॥
ਅਤੇ ਪ੍ਰਾਣਨਾਥ ਦੇ ਚਰਨ ਪਕੜੀ ਰਖਾਂਗੀ ॥੩॥
ਜਬਨ੍ਰਿਪਕੋਰਨਬਨਿਕਹੂੰਆਵੈ॥
ਜਦ ਰਾਜੇ ਨੂੰ ਕਿਤੇ ਰਣ-ਖੇਤਰ ਵਿਚ ਜਾਣਾ ਪੈਂਦਾ,
ਤ੍ਰਿਯਆਗੈਹ੍ਵੈਖੜਗਬਜਾਵੈ॥
ਤਾਂ ਰਾਣੀ ਅਗੇ ਹੋ ਕੇ ਤਲਵਾਰ ਚਲਾਉਂਦੀ ਸੀ।
ਬੈਰਿਨਜੀਤਿਬਹੁਰਿਘਰਆਵੈ॥
(ਜਦ ਰਾਜਾ) ਵੈਰੀਆਂ ਨੂੰ ਜਿਤ ਕੇ ਘਰ ਪਰਤਦਾ ਸੀ
ਭਾਤਿਭਾਤਿਕੇਭੋਗਕਮਾਵੈ॥੪॥
(ਤਾਂ ਉਸ ਨਾਲ) ਭਾਂਤ ਭਾਂਤ ਦੇ ਭੋਗ ਕਰਦੀ ਸੀ ॥੪॥
ਇਕਦਿਨਜੁਧਨ੍ਰਿਪਹਿਬਨਿਆਯੋ॥
ਇਕ ਦਿਨ ਰਾਜੇ ਨੂੰ ਯੁੱਧ ਵਿਚ ਜਾਣਾ ਪੈ ਗਿਆ
ਚੜਿਗੈਪੈਤ੍ਰਿਯਸਹਿਤਸਿਧਾਯੋ॥
(ਤਾਂ ਉਹ) ਇਸਤਰੀ ਸਮੇਤ ਹਾਥੀ ਉਤੇ ਚੜ੍ਹ ਕੇ ਚਲ ਪਿਆ।
ਜਾਤਹਿਪਰਿਯੋਭੇਰਰਨਭਾਰੀ॥
ਜਾਂਦਿਆਂ ਹੀ ਘਮਸਾਨ ਯੁੱਧ ਵਿਚ ਜਾ ਪਿਆ
ਨਾਚੇਸੂਰਬੀਰਹੰਕਾਰੀ॥੫॥
ਅਤੇ ਹੰਕਾਰੀ ਸੂਰਮੇ ਨਚ ਉਠੇ ॥੫॥
ਅੜਿਲ॥
ਅੜਿਲ:
ਭਾਤਿਭਾਤਿਰਨਸੁਭਟਸੰਘਾਰੇਕੋਪਕਰਿ॥
(ਰਾਜੇ ਨੇ) ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਭਾਂਤ ਭਾਂਤ ਦੇ ਸੂਰਮੇ ਮਾਰ ਦਿੱਤੇ।
ਭਾਤਿਭਾਤਿਰਥਬਾਜਬਿਦਾਰੇਸਰਪ੍ਰਹਰਿ॥
ਕਈ ਤਰ੍ਹਾਂ ਦੇ ਬਾਣ ਚਲਾ ਕੇ ਰਥ ਅਤੇ ਘੋੜੇ ਨਸ਼ਟ ਕਰ ਦਿੱਤੇ।
ਨਿਰਖਿਜੁਧਕੋਸੂਰਪਰੇਅਰਰਾਇਕੈ॥
ਯੁੱਧ ਨੂੰ ਵੇਖ ਕੇ ਸੂਰਮੇ ਅਰੜਾ ਕੇ
ਹੋਮੰਦਲਤੂਰਮ੍ਰਿਦੰਗਮੁਚੰਗਬਜਾਇਕੈ॥੬॥
ਅਤੇ ਢੋਲ, ਤੂਰ ਅਤੇ ਮ੍ਰਿਦੰਗ-ਮੁਚੰਗ ਵਜਾ ਕੇ ਪੈ ਗਏ ॥੬॥
ਪਠੇਪਖਰਿਯਨਕੋਪਅਧਿਕਜਿਯਮੈਜਗ੍ਯੋ॥
ਮਨ ਵਿਚ ਅਧਿਕ ਰੋਹ ਪੈਦਾ ਕਰ ਕੇ ਘੋੜਸਵਾਰ ਜਵਾਨ (ਯੁੱਧ-ਭੂਮੀ ਨੂੰ) ਚਲ ਪਏ।
ਸਜੇਸੰਜੋਅਨਸੈਨਦੁਹੂੰਦਿਸਿਉਮਗ੍ਰਯੋ॥
ਕਵਚਾਂ ਨਾਲ ਸਜੀ ਹੋਈ ਸੈਨਾ ਦੋਹਾਂ ਪਾਸਿਆਂ ਤੋਂ ਉਮਗ ਪਈ।
ਬਜੇਜੁਝਊਆਨਾਦਪਰੇਅਰਰਾਇਕੈ॥
ਜੂਝਣ ਵਾਲਾ ਨਾਦ ਹੋਣ ਲਗਾ ਅਤੇ (ਸੂਰਮੇ) ਵੰਗਾਰ ਕੇ ਆ ਪਏ
ਹੋਟੂਕਟੂਕਹ੍ਵੈਜੁਝੇਸੁਭਟਸਮੁਹਾਇਕੈ॥੭॥
ਅਤੇ ਸਾਹਮਣੇ ਹੋ ਕੇ ਲੜਦੇ ਹੋਏ ਸੂਰਮੇ ਟੋਟੇ ਟੋਟੇ ਹੋ ਗਏ ॥੭॥
ਚਟਪਟਸੁਭਟਬਿਕਟਿਕਟਿਕਟਿਕੇਭੂਪਰੈ॥
ਜਲਦੀ ਹੀ ਭਿਆਨਕ ਯੋਧੇ ਕਟ ਕਟ ਕੇ ਧਰਤੀ ਉਤੇ ਆ ਡਿਗੇ।
ਖੰਡਿਖੰਡਿਕਿਤੇਅਖੰਡਿਯਨਖਹਿਖਗਨਮਰੈ॥
ਨਾ ਖੰਡੇ ਜਾ ਸਕਣ ਵਾਲੇ ਕਈ ਸੂਰਮੇ ਤਲਵਾਰਾਂ ਨਾਲ ਖਹਿ ਖਹਿ ਕੇ ਖੰਡ ਖੰਡ ਹੋ ਗਏ।
ਟੂਕਟੂਕਹ੍ਵੈਗਿਰੇਨਮੋਰੈਨੈਕਮਨ॥
(ਉਹ ਭਾਵੇਂ) ਟੋਟੇ ਟੋਟੇ ਹੋ ਕੇ ਡਿਗੇ, ਪਰ ਮਨ ਨੂੰ (ਯੁੱਧ ਤੋਂ) ਜ਼ਰਾ ਜਿੰਨਾ ਵੀ ਨਹੀਂ ਮੋੜਿਆ।
ਹੋਪ੍ਰਲੈਕਾਲਸੋਕਿਯੋਬਿਧਾਤੈਬਹੁਰਿਜਨੁ॥੮॥
(ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਵਿਧਾਤਾ ਨੇ ਫਿਰ ਪਰਲੋ ਲਿਆ ਦਿੱਤੀ ਹੋਵੇ ॥੮॥
ਜਬਰਾਨੀਕੈਸਹਿਤਰਾਵਜੂਰਿਸਿਭਰੈ॥
ਜਦ ਰਾਣੀ ਸਹਿਤ ਰਾਜਾ ਗੁੱਸੇ ਨਾਲ ਭਰ ਗਿਆ।
ਦੋਊਕੈਬਰਕਠਿਨਕਮਾਨਨਕਰਧਰੈ॥
ਤਾਂ ਦੋਹਾਂ ਨੇ ਕਠੋਰ ਕਮਾਨਾਂ ਅਤੇ ਤੀਰ ਹੱਥ ਵਿਚ ਲੈ ਲਏ।
ਦਛਿਨਬਿਸਿਖਦਿਖਾਇਬਾਮਅਰਿਮਾਰਹੀ॥
ਦੱਖਣ ਦਿਸ਼ਾ ਵਿਚ ਵੈਰੀ ਨੂੰ ਵੇਖ ਕੇ ਇਸਤਰੀ ਨੇ ਤੀਰ ਚਲਾਇਆ
ਹੋਏਕਘਾਇਕੈਸੰਗਚੂਰਕਰਿਡਾਰਹੀ॥੯॥
ਅਤੇ ਇਕੋ ਤੀਰ ਨਾਲ ਵੈਰੀ ਨੂੰ ਚੂਰ ਚੂਰ ਕਰ ਦਿੱਤਾ ॥੯॥
ਜਨੁਕਜੇਠਕੇਮਾਸਅਦਿਤਅਧਦਿਨਚੜਿਯੋ॥
(ਇੰਜ ਲਗ ਰਿਹਾ ਸੀ) ਮਾਨੋ ਜੇਠ ਦੇ ਮਹੀਨੇ ਵਿਚ ਦੋਪਹਿਰ ਦਾ ਸੂਰਜ ਚੜ੍ਹਿਆ ਹੋਵੇ।
ਜਨੁਕਕਰਾਰਨਛੋਰਿਨੀਰਨਾਯਕਹੜਿਯੋ॥
(ਜਾਂ) ਮਾਨੋ ਹੜ ਕਾਰਨ ਸਮੁੰਦਰ ਕੰਢਿਆਂ ਨੂੰ ਛਡ ਚਲਿਆ ਹੋਵੇ।