GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1028
Display Settings
ਏਕਪੁਕਾਰਤਊਚਚਲੀਕੋਸਕਗਈ
ਇਕ ਉੱਚੀ ਰੌਲਾ ਪਾਂਦੀ ਹੋਈ ਇਕ ਕੋਹ ਦੂਰ ਚਲੀ ਗਈ।
ਬਹੁਲੋਗਨਕੌਲ੍ਯਾਇਸੁਉਨਕੌਘਾਇਕੈ
ਉਨ੍ਹਾਂ (ਰਾਹੀਆਂ ਨੂੰ) ਮਾਰ ਕੇ ਬਹੁਤ ਸਾਰੇ ਲੋਕਾਂ ਨੂੰ ਲੈ ਆਈ।
ਹੋਕਹਿਫਾਸਿਨਪਤਿਹਨੇਦਏਦਿਖਰਾਇਕੈ॥੮॥
ਅਤੇ ਵਿਖਾ ਦਿੱਤਾ ਕਿ ਸਾਡੇ ਪਤੀਆਂ ਨੂੰ ਫਾਹੀਆਂ ਪਾ ਕੇ ਮਾਰ ਦਿੱਤਾ ਗਿਆ ਹੈ ॥੮॥
ਚੌਪਈ
ਚੌਪਈ:
ਪੰਚਇਸਤ੍ਰੀਤਿਨਜੁਤਆਈ
ਪੰਜੇ ਇਸਤਰੀਆਂ ਉਨ੍ਹਾਂ (ਲੋਕਾਂ) ਕੋਲ ਆਈਆਂ
ਧਨਵੰਤੀਅਤਿਠਗਨਤਕਾਈ
ਠਗਾਂ ਨੂੰ (ਇਹ) ਬਹੁਤ ਧਨਵਾਨ ਲਗੇ।
ਪੰਚਨਕੇਫਾਸੀਗਹਿਡਾਰੀ
(ਲੁਟੇਰਿਆਂ ਨੇ ਸਾਡੇ) ਪੰਜ ਪਤੀਆਂ ਨੂੰ ਫਾਂਸੀ ਲਾ ਦਿੱਤਾ
ਹਮਪਾਚੋਰਹਿਗਈਬਿਚਾਰੀ॥੯॥
ਅਤੇ (ਹੁਣ) ਅਸੀਂ ਪੰਜ ਵਿਚਾਰੀਆਂ ਰਹਿ ਗਈਆਂ ਹਾਂ ॥੯॥
ਦੋਹਰਾ
ਦੋਹਰਾ:
ਪਤਿਮਾਰੇਫਾਸਿਨਠਗਨਸਾਥੀਰਹਿਯੋਕੋਇ
ਫਾਂਸੀ ਲਗਾ ਕੇ ਸਾਡੇ ਪਤੀਆਂ ਨੂੰ ਠਗਾਂ ਨੇ ਮਾਰ ਦਿੱਤਾ ਹੈ (ਅਤੇ ਸਾਡਾ) ਕੋਈ ਸਾਥੀ ਨਹੀਂ ਰਿਹਾ ਹੈ।
ਹਮਬਨਮੈਏਕਲਤ੍ਰਿਯਾਦੈਵਕਹਾਗਤਿਹੋਇ॥੧੦॥
ਅਸੀਂ ਬਨ ਵਿਚ ਇਕਲੀਆਂ ਇਸਤਰੀਆਂ ਹਾਂ। ਪਰਮਾਤਮਾ ਜਾਣੇ, ਹੁਣ ਸਾਡਾ ਕੀ ਹਾਲ ਹੋਵੇਗਾ ॥੧੦॥
ਚੌਪਈ
ਚੌਪਈ:
ਕਾਜੀਕੋਟਵਾਰਤਹਆਏ
ਕਾਜ਼ੀ ਅਤੇ ਕੋਤਵਾਲ ਉਥੇ ਆਏ।
ਰਨਸਿੰਗੇਰਨਨਾਦਬਜਾਏ
ਰਣ-ਸਿੰਘੇ ਅਤੇ ਨਗਾਰੇ ਵਜਾਏ।
ਕੋਪਠਾਨਯੌਬਚਨਉਚਾਰੇ
(ਉਨ੍ਹਾਂ ਨੇ) ਰੋਹ ਵਿਚ ਆ ਕੇ ਕਿਹਾ
ਹਮਸਾਥੀਇਹਠਾਉਤਿਹਾਰੇ॥੧੧॥
ਕਿ ਇਥੇ ਅਸੀਂ ਤੁਹਾਡੇ ਸਾਥੀ ਹਾਂ ॥੧੧॥
ਦੋਹਰਾ
ਦੋਹਰਾ:
ਚਾਰਿਊਟਮੁਹਰਨਭਰੇਆਠਰੁਪੈਯਨਸਾਥ
(ਉਹ ਕਹਿਣ ਲਗੀਆਂ ਕਿ) ਚਾਰ ਊਠ ਮੋਹਰਾਂ ਨਾਲ ਲਦੇ ਹੋਏ ਹਨ ਅਤੇ ਅੱਠ ਰੁਪੈਯਾਂ ਨਾਲ (ਲਦੇ ਹੋਏ ਹਨ)।
ਪਤਿਮੂਏਏਊਗਏਤੌਹਮਭਈਅਨਾਥ॥੧੨॥
ਪਤੀ ਇਸ ਤਰ੍ਹਾਂ ਮਰ ਗਏ ਹਨ ਅਤੇ ਅਸੀਂ ਅਨਾਥ ਹੋ ਗਈਆਂ ਹਾਂ ॥੧੨॥
ਚੌਪਈ
ਚੌਪਈ:
ਤਬਕਾਜੀਇਹਭਾਤਿਉਚਾਰੋ
ਤਦ ਕਾਜ਼ੀ ਨੇ ਇਸ ਤਰ੍ਹਾਂ ਕਿਹਾ,
ਤ੍ਰਿਯਾਕਛੂਜਿਨਿਸੋਕਬਿਚਾਰੋ
ਹੇ ਇਸਤਰੀਓ! (ਤੁਸੀਂ) ਕੁਝ ਵੀ ਦੁਖ ਨਾ ਮਨਾਓ।
ਹਮਕੌਫਾਰਖਤੀਲਿਖਦੀਜੈ
ਸਾਨੂੰ ਫ਼ਾਰਖ਼ਤੀ (ਬੇਬਾਕੀ ਦੀ ਚਿੱਠੀ ਪਤਰੀ) ਲਿਖ ਦਿਓ
ਦ੍ਵਾਦਸਊਟਆਪਨੇਲੀਜੈ॥੧੩॥
ਅਤੇ ਆਪਣੇ ਬਾਰ੍ਹਾਂ ਊਠ ਲੈ ਜਾਓ ॥੧੩॥
ਦੋਹਰਾ
ਦੋਹਰਾ:
ਦੀਨਨਕੀਰਛਾਕਰੀਕੌਡੀਗਨੀਕੁਪਾਇ
(ਇਸਤਰੀਆਂ ਨੇ ਕਿਹਾ, ਤੁਸੀਂ) ਅਸਾਂ ਅਨਾਥਾਂ ਦੀ ਰਖਿਆ ਕੀਤੀ ਹੈ ਅਤੇ ਇਕ ਕੌਡੀ ਪ੍ਰਾਪਤ ਕਰਨਾ ਮਾੜਾ ਸਮਝਿਆ ਹੈ।
ਸਭਹੀਦਯੋਬਹੋਰਿਧਨਧੰਨਕਾਜਿਨਕੇਰਾਇ॥੧੪॥
ਫਿਰ ਤੁਸੀਂ ਸਾਰਾ ਧਨ ਦੇ ਦਿੱਤਾ ਹੈ। ਹੇ ਕਾਜ਼ੀਆਂ ਦੇ ਸੁਆਮੀ! (ਤੁਸੀਂ) ਧੰਨ ਹੋ ॥੧੪॥
ਦੁਸਟਅਰਿਸਟਨਿਵਾਰਿਕੈਲੀਨੋਪਤਹਬਚਾਇ
ਦੁਸ਼ਟਾਂ ਅਤੇ ਦੁੱਖਾਂ ਨੂੰ ਹਟਾ ਕੇ ਪਤੀ ਨੂੰ ਬਚਾ ਲਿਆ
ਭਾਤਿਭਾਤਿਸੇਵਾਕਰੀਹੀਏਹਰਖਉਪਜਾਇ॥੧੫॥
ਅਤੇ ਮਨ ਵਿਚ ਪ੍ਰਸੰਨ ਹੋ ਕੇ ਉਸ ਦੀ ਕਈ ਤਰ੍ਹਾਂ ਨਾਲ ਸੇਵਾ ਕੀਤੀ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਉਨਵਿੰਜਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੪੯॥੨੯੮੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੪੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੯॥੨੯੮੯॥ ਚਲਦਾ॥
ਚੌਪਈ
ਚੌਪਈ:
ਰਾਨੀਏਕਨਗੌਰੇਰਹੈ
ਨਗੌਰ ਨਗਰ ਵਿਚ ਇਕ ਰਾਣੀ ਰਹਿੰਦੀ ਸੀ।
ਗਰਭਵਤੀਤਾਕੌਜਗਕਹੈ
ਉਸ ਨੂੰ ਜਗਤ ਵਾਲੇ ਗਰਭਵਤੀ ਕਹਿੰਦੇ ਸਨ।
ਪੂਤਰਾਵਕੇਗ੍ਰਿਹਕੋਊਨਾਹੀ
ਰਾਜੇ ਦੇ ਘਰ ਕੋਈ ਪੁੱਤਰ ਨਹੀਂ ਸੀ।
ਚਿੰਤਾਇਹੇਤਾਹਿਮਨਮਾਹੀ॥੧॥
ਉਸ ਦੇ ਮਨ ਵਿਚ ਇਹੀ ਚਿੰਤਾ ਰਹਿੰਦੀ ਸੀ ॥੧॥
ਗਰਭਵਤੀਆਪਹਿਠਹਿਰਾਯੋ
(ਉਸ ਨੇ) ਆਪਣੇ ਆਪ ਨੂੰ ਗਰਭਵਤੀ ਠਹਿਰਾਇਆ
ਪੂਤਆਨਕੋਆਨਜਿਵਾਯੋ
ਅਤੇ ਕਿਸੇ ਹੋਰ ਦਾ ਪੁੱਤਰ (ਆਪਣੇ ਘਰ ਵਿਚ) ਆ ਜਮਵਾਇਆ।
ਸਭਕੋਊਪੂਤਰਾਵਕੋਮਾਨੈ
ਸਾਰੇ ਉਸ ਨੂੰ ਰਾਜੇ ਦਾ ਪੁੱਤਰ ਸਮਝਣ ਲਗੇ।
ਤਾਕੌਭੇਦਕੋਊਜਾਨੈ॥੨॥
ਉਸ ਦਾ ਅਸਲ ਭੇਦ ਕੋਈ ਨਹੀਂ ਸਮਝਦਾ ਸੀ ॥੨॥
ਅੜਿਲ
ਅੜਿਲ:
ਦੋਇਪੁਤ੍ਰਜਬਤਾਹਿਬਿਧਾਤੈਪੁਨਦਏ
ਜਦ ਫਿਰ ਪਰਮਾਤਮਾ ਨੇ ਉਸ ਨੂੰ ਦੋ ਪੁੱਤਰ ਦਿੱਤੇ,
ਰੂਪਵੰਤਸੁਭਸੀਲਜਤਬ੍ਰਤਹੋਤਭੇ
ਉਹ ਬਹੁਤ ਰੂਪਵਾਨ, ਸੁਘੜ ਜਤ ਬ੍ਰਤ ਵਾਲੇ ਅਤੇ ਸ਼ੀਲਵਾਨ ਸਨ।
ਤਬਉਨਦੁਹੂੰਪਾਲਕਨਲੈਕੈਬਿਖੁਦਈ
ਤਦ ਉਨ੍ਹਾਂ ਦੋਹਾਂ ਨੇ ਪਾਲੇ ਹੋਏ ਪੁੱਤਰ ਨੂੰ ਵਿਸ਼ ਦੇ ਦਿੱਤੀ
ਹੋਨਿਜੁਪੂਤਨਕਹਰਾਜਪਕਾਵਤਤਹਭਈ॥੩॥
ਅਤੇ (ਰਾਣੀ) ਆਪਣੇ ਪੁੱਤਰਾਂ ਨੂੰ ਰਾਜ ਭਾਗ ਦੇਣ ਦੀ ਸੋਚਣ ਲਗੀ ॥੩॥
ਭਾਤਿਭਾਤਿਸੌਰੋਦਨਕਿਯੋਪੁਕਾਰਿਕੈ
ਉਹ ਭਾਂਤ ਭਾਂਤ ਨਾਲ ਕੁਰਲਾ ਕੇ ਰੋਣ ਲਗੀ।
ਨਿਰਖਾਤਿਨਕੀਓਰਸਿਰੋਕਚੁਪਾਰਿਕੈ
ਸਿਰ ਦੇ ਵਾਲ ਪੁਟਦੀ ਹੋਈ ਉਸ ਵਲ ਵੇਖਣ ਲਗੀ।
ਪ੍ਰਾਨਨਾਥਆਏਕਹਿਯੋਸੋਕਕਰਿ
ਪ੍ਰਾਣਨਾਥ (ਰਾਜਾ) ਆਇਆ ਅਤੇ ਕਹਿਣ ਲਗਾ, ਦੁਖੀ ਨਾ ਹੋ।
ਹੋਅਕਥਕਥਾਕੀਕਥਾਜਾਨਿਜਿਯਧੀਰਧਰਿ॥੪॥
ਇਸ ਨੂੰ ਅਕਥਨੀ ਪਰਮਾਤਮਾ ਦੀ ਕਥਾ ਜਾਣ ਅਤੇ ਧੀਰਜ ਧਾਰਨ ਕਰ ॥੪॥