ਹੋਯਾਸੌਨੇਹੁਬਢਾਇਨਯਾਕੋਕੀਜਿਯੈ॥੬॥
ਇਸ ਨਾਲ ਪ੍ਰੇਮ ਵਧਾ ਕੇ ਅਜਿਹਾ ਨਾ ਕਰ ॥੬॥
ਚੌਪਈ॥
ਚੌਪਈ:
ਤਬਰਾਨੀਨ੍ਰਿਪਚਲਿਆਈ॥
ਤਦ ਰਾਣੀ ਰਾਜੇ ਕੋਲ ਚਲ ਕੇ ਆ ਗਈ
ਸਕਲਭੇਦਤਿਹਦਿਯੋਬਤਾਈ॥
ਅਤੇ ਉਸ ਨੂੰ ਸਾਰੀ ਗੱਲ ਦਸ ਦਿੱਤੀ।
ਤੁਹਿਦੇਖਤਦੇਸੀਉਹਿਦਈ॥
ਤੁਹਾਡੇ ਵੇਖਦੇ ਹੋਇਆਂ ਉਹ ਹਾਵ-ਭਾਵ ਉਸ ਨੂੰ ਦਿਖਾ ਰਹੀ ਹੈ।
ਤੋਰੀਪ੍ਰੀਤਿਕਹਾਇਹਭਈ॥੭॥
ਤੇਰੀ ਇਸ ਨਾਲ ਕਿਹੋ ਜਿਹੀ ਪ੍ਰੀਤ ਹੈ ॥੭॥
ਦੋਹਰਾ॥
ਦੋਹਰਾ:
ਤੁਹਿਦੇਖਤਇਨਉਹਿਦਈਦੇਸੀਸੁਨੁਮਹਾਰਾਜ॥
ਹੇ ਮਹਾਰਾਜ! ਸੁਣੋ, ਤੁਹਾਡੇ ਵੇਖਦੇ ਹੋਇਆਂ ਇਸ ਨੇ ਹਾਵ-ਭਾਵ ਉਸ ਨੂੰ ਵਿਖਾਏ ਹਨ।
ਤਾਤੇਤੁਮਰੋਯਾਭਏਹਿਤਕੀਨੋਕਿਹਕਾਜ॥੮॥
ਤਾਂ ਫਿਰ ਇਸ ਨਾਲ ਕੀਤਾ ਪਿਆਰ ਕਿਸ ਕੰਮ ਦਾ ॥੮॥
ਬੇਸ੍ਵਾਤੁਮਕੌਭਾਵਈਤ੍ਯਾਗਕਰਿਯੋਤੈਮੋਹਿ॥
ਵੇਸਵਾ ਤੁਹਾਨੂੰ ਚੰਗੀ ਲਗਦੀ ਹੈ ਅਤੇ ਮੈਨੂੰ ਤਿਆਗ ਦਿੱਤਾ ਹੈ।
ਔਰਪੁਰਖੁਤਾਕੌਰੁਚੈਲਾਜਨਲਾਗਤਤੋਹਿ॥੯॥
ਉਸ ਨੂੰ ਹੋਰ ਮਰਦ ਚੰਗਾ ਲਗਦਾ ਹੈ, ਕੀ ਤੁਹਾਨੂੰ ਲਾਜ ਨਹੀਂ ਲਗਦੀ ॥੯॥
ਚੌਪਈ॥
ਚੌਪਈ:
ਜੌਇਨਕੇਰਾਖੇਪਤਿਪੈਯੈ॥
ਜੇ ਇਸ (ਵੇਸਵਾ) ਨੂੰ ਘਰ ਵਿਚ ਰਖਣ ਨਾਲ ਇਜ਼ਤ ('ਪਤਿ') ਮਿਲਦੀ ਹੈ
ਤੌਬਰਾਗਿਨਿਨਕ੍ਯੋਗ੍ਰਿਹਲ੍ਯੈਯੈ॥
ਤਾਂ (ਫਿਰ) ਸ੍ਰੇਸ਼ਠ ਇਸਤਰੀਆਂ ('ਬਰਾਗਿਨਿਨ') ਨੂੰ ਘਰ ਵਿਚ ਕਿਉਂ ਲਿਆਂਦਾ ਜਾਏ।
ਟਟੂਅਹਿਚੜਿਜੀਤੇਸੰਗ੍ਰਾਮਾ॥
ਜੇ ਟਟੂ ਉਤੇ ਚੜ੍ਹ ਕੇ ਜੰਗ ਜਿਤੀ ਜਾ ਸਕੇ,
ਕੋਖਰਚੈਤਾਜੀਪੈਦਾਮਾ॥੧੦॥
ਤਾਂ ਫਿਰ ਘੋੜਿਆਂ ਉਤੇ ਪੈਸੇ ਖ਼ਰਚਣ ਦੀ ਕੀ ਲੋੜ ਹੈ ॥੧੦॥
ਦੋਹਰਾ॥
ਦੋਹਰਾ:
ਇਨਬੇਸ੍ਵਨਿਕੌਲਾਜਨਹਿਨਹਿਜਾਨਤਰਸਰੀਤਿ॥
ਇਨ੍ਹਾਂ ਵੇਸਵਾਵਾਂ ਨੂੰ (ਕਿਸੇ ਤਰ੍ਹਾਂ ਦੀ) ਕੋਈ ਲਾਜ ਨਹੀਂ ਹੈ ਅਤੇ ਨਾ ਹੀ ਪ੍ਰੇਮ ਦੀ ਰੀਤ ਨੂੰ ਜਾਣਦੀਆਂ ਹਨ।
ਰਾਵਛੋਰਿਰੰਕਹਿਭਜਹਿਪੈਸਨਕੀਪਰਤੀਤ॥੧੧॥
ਇਹ ਪੈਸਿਆਂ ਲਈ ਰਾਜਿਆਂ ਨੂੰ ਛਡ ਕੇ ਰੰਕਾਂ ਨਾਲ ਰਮਣ ਕਰ ਸਕਦੀਆਂ ਹਨ ॥੧੧॥
ਅੜਿਲ॥
ਅੜਿਲ:
ਤੁਮਸੇਤੀਬਾਹਰਕੋਨੇਹਜਤਾਵਈ॥
ਇਹ ਤੁਹਾਡੇ ਨਾਲ ਬਾਹਰੋਂ ਪ੍ਰੇਮ ਪ੍ਰਗਟ ਕਰਦੀ ਹੈ,
ਨਿਜੁਹਿਤਵਾਕੇਸੰਗਟਕਾਜੋਲ੍ਯਾਵਈ॥
ਪਰ (ਇਸ ਦਾ) ਆਪਣਾ ਹਿਤ ਉਸ ਨਾਲ ਹੈ ਜੋ ਧਨ ਲਿਆਉਂਦਾ ਹੈ।
ਔਰਸਦਨਮੌਜਾਤਜੁਯਾਹਿਬਤਾਇਯੈ॥
ਜੇ ਦਸ ਦਿੱਤਾ ਜਾਏ ਕਿ ਇਹ ਕਿਸੇ ਹੋਰ ਦੇ ਘਰ ਜਾਂਦੀ ਹੈ,
ਹੋਤਬਰਾਜਾਜੂਇਹਕਹਲੀਕਲਗਾਇਯੈ॥੧੨॥
ਤਦ ਹੇ ਰਾਜਨ! ਇਸ ਦੇ ਸੰਬੰਧ ਤੇ ਲਕੀਰ ਹੀ ਫੇਰ ਦੇਣੀ ਚਾਹੀਦੀ ਹੈ (ਅਰਥਾਤ ਸੰਬੰਧ ਖ਼ਤਮ ਕਰ ਦੇਣਾ ਚਾਹੀਦਾ ਹੈ) ॥੧੨॥
ਦੋਹਰਾ॥
ਦੋਹਰਾ:
ਇਤਰਾਨੀਰਾਜਾਭਏਐਸਕਹਿਯੋਸਮੁਝਾਇ॥
ਇਧਰ ਰਾਣੀ ਨੇ ਰਾਜੇ ਨੂੰ ਇਸ ਤਰ੍ਹਾਂ ਕਹਿ ਕੇ ਸਮਝਾਇਆ
ਮਨੁਛਪਠੈਉਤਜਾਰਕੋਬੇਸ੍ਵਾਲਈਬੁਲਾਇ॥੧੩॥
ਅਤੇ ਉਧਰ ਉਸ ਯਾਰ ਵਲੋਂ ਬੰਦਾ ਭੇਜ ਕੇ ਵੇਸਵਾ ਨੂੰ ਬੁਲਵਾ ਲਿਆ ॥੧੩॥
ਚੌਪਈ॥
ਚੌਪਈ:
ਜਬਬੇਸ੍ਵਾਤਾਕੇਘਰਗਈ॥
ਜਦ ਵੇਸਵਾ ਉਸ (ਯਾਰ) ਦੇ ਘਰ ਗਈ
ਰਨਿਯਹਿਆਨਿਸਖੀਸੁਧਿਦਈ॥
ਤਾਂ ਰਾਣੀ ਨੂੰ ਸਖੀ ਨੇ ਆ ਕੇ ਦਸਿਆ।
ਨਿਜੁਪਤਿਕੌਲੈਚਰਿਤਿਦਿਖਾਇਯੋ॥
(ਰਾਣੀ ਨੇ) ਆਪਣੇ ਪਤੀ ਨੂੰ ਉਸ ਦਾ ਚਰਿਤ੍ਰ ਵਿਖਾ ਦਿੱਤਾ
ਨ੍ਰਿਪਧ੍ਰਿਗਚਿਤਆਪਨਠਹਰਾਯੋ॥੧੪॥
ਅਤੇ ਰਾਜੇ ਨੇ ਆਪਣੇ ਚਿਤ ਨੂੰ ਧਿਕਾਰਿਆ ॥੧੪॥
ਦੋਹਰਾ॥
ਦੋਹਰਾ:
ਮੈਜਾਕੌਧਨੁਅਮਿਤਦੈਕਰੀਆਪਨੀਯਾਰ॥
(ਰਾਜਾ ਸੋਚਣ ਲਗਾ) ਜਿਸ ਨੂੰ ਮੈਂ ਬੇਸ਼ੁਮਾਰ ਧਨ ਦੇ ਕੇ ਆਪਣਾ ਮਿਤਰ ਬਣਾਇਆ ਸੀ,
ਤਿਨਪੈਸਨਹਿਤਤ੍ਯਾਗਮੁਹਿਅਨਤੈਕਿਯੋਪ੍ਯਾਰ॥੧੫॥
ਉਸ ਨੇ ਪੈਸਿਆਂ ਲਈ ਮੈਨੂੰ ਤਿਆਗ ਕੇ ਹੋਰ ਨੂੰ ਪਿਆਰ ਕਰ ਲਿਆ ਹੈ ॥੧੫॥
ਅੜਿਲ॥
ਅੜਿਲ:
ਬੇਸ੍ਵਾਬਾਹਰਆਈਕੇਲਕਮਾਇਕੈ॥
ਜਦ (ਯਾਰ ਨਾਲ) ਪ੍ਰੇਮ-ਕ੍ਰੀੜਾ ਕਰ ਕੇ ਵੇਸਵਾ ਬਾਹਰ ਆਈ
ਰਾਵਲਰਿਕਵਾਦਏਬਹੁਤਚਿਮਟਾਇਕੈ॥
ਤਾਂ ਰਾਜੇ ਨੇ ਉਸ ਦੇ ਪਿਛੇ ਕਈ ਲੜਕੇ ਲਗਾ ਦਿੱਤੇ।
ਕੇਲਕਰਤਮਰਿਗਈਤਵਨਦੁਖਪਾਇਯੋ॥
ਉਨ੍ਹਾਂ ਨਾਲ (ਜ਼ਬਰਦਸਤੀ) ਕਾਮ-ਕ੍ਰੀੜਾ ਕਰਦਿਆਂ ਦੁਖ ਪਾ ਕੇ (ਉਹ) ਮਰ ਗਈ।
ਹੋਕੈਸੁਪੇਸਨੀਰਾਨੀਚਰਿਤਬਨਾਇਯੋ॥੧੬॥
ਰਾਣੀ ਨੇ ਵੇਸਵਾ (ਨੂੰ ਗਲੋਂ ਲਾਹਣ ਲਈ) ਕਿਸ ਤਰ੍ਹਾਂ ਦਾ ਚਰਿਤ੍ਰ ਬਣਾਇਆ ॥੧੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਅਠਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੪੮॥੨੯੭੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੪੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੮॥੨੯੭੪॥ ਚਲਦਾ॥
ਚੌਪਈ॥
ਚੌਪਈ:
ਪਰਬਤਸਿੰਘਪੋਸਤੀਰਹੈ॥
ਪਰਬਤ ਸਿੰਘ ਨਾਂ ਦਾ ਇਕ ਪੋਸਤੀ ਰਹਿੰਦਾ ਸੀ।
ਪਾਚਿਸਤ੍ਰੀਜਾਕੇਜਗਕਹੈ॥
ਉਸ ਦੇ (ਘਰ) ਪੰਜ ਇਸਤਰੀਆਂ ਦਸੀਆਂ ਜਾਂਦੀਆਂ ਸਨ।
ਪੋਸਤਪਿਯਤਕਬਹੂੰਨਅਘਾਵੈ॥
ਉਹ ਪੋਸਤ ਪੀਂਦਿਆਂ ਕਦੇ ਤ੍ਰਿਪਤ ਨਹੀਂ ਹੁੰਦਾ ਸੀ।
ਤਾਕੌਕਵਨਮੋਲਲੈਪ੍ਰਯਾਵੈ॥੧॥
ਉਸ ਨੂੰ ਭਲਾ ਕੌਣ ਮੁਲ ਲੈ ਕੇ (ਪੋਸਤ) ਪਿਲਾਵੇ ॥੧॥
ਇਕਦਿਨਟੂਟਿਅਮਲਤਿਹਗਯੋ॥
ਇਕ ਦਿਨ ਉਸ ਦਾ ਅਮਲ ਟੁੱਟ ਗਿਆ।
ਅਧਿਕਦੁਖੀਤਬਹੀਸੋਭਯੋ॥
ਤਦ ਹੀ ਉਹ ਬਹੁਤ ਦੁਖੀ ਹੋ ਗਿਆ।
ਤਬਪਾਚੋਇਸਤ੍ਰਿਨਸੁਨਿਪਯੋ॥
ਤਦ ਪੰਜਾਂ ਇਸਤਰੀਆਂ ਨੇ ਸੁਣਿਆ (ਕਿ ਉਸ ਦਾ ਅਮਲ ਟੁੱਟ ਗਿਆ ਹੈ)
ਖੋਜਿਰਹੀਗ੍ਰਿਹਕਛੂਨਲਹਿਯੋ॥੨॥
ਤਾਂ ਘਰੋਂ ਲਭਣ ਤੇ ਵੀ ਉਨ੍ਹਾਂ ਨੂੰ ਕੁਝ ਨਾ ਮਿਲਿਆ ॥੨॥
ਤਬਪਾਚੋਮਿਲਿਮਤੋਬਿਚਾਰਿਯੋ॥
ਤਦ ਪੰਜਾਂ ਨੇ ਮਿਲ ਕੇ ਮਤਾ ਪਕਾਇਆ
ਊਪਰਖਾਟਦੁਖਿਤਸੋਡਾਰਿਯੋ॥
ਅਤੇ ਉਸ ਦੁਖਿਆਰੇ ਨੂੰ ਮੰਜੀ ਉਤੇ ਲਿਟਾ ਦਿੱਤਾ।
ਇਨਗਾਡਨਲੈਚਲੈਉਚਾਰਿਯੋ॥
(ਉਨ੍ਹਾਂ ਨੇ) ਕਿਹਾ ਇਸ ਨੂੰ ਕਿਤੇ ਦਬਣ ਲੈ ਚਲੀਏ,
ਨਿਜੁਮਨਯਹੇਤ੍ਰਿਯਾਨਬਿਚਾਰਿਯੋ॥੩॥
ਉਨ੍ਹਾਂ ਇਸਤਰੀਆਂ ਨੇ ਮਨ ਵਿਚ ਵਿਚਾਰ ਕਰ ਕੇ ਕਿਹਾ ॥੩॥
ਅੜਿਲ॥
ਅੜਿਲ:
ਡੰਡਕਾਰਕੇਬੀਚਜਬੈਤ੍ਰਿਯਵੈਗਈ॥
ਜਦ ਉਹ ਇਸਤਰੀਆਂ ਉਜਾੜ ('ਡੰਡਕਾਰ') ਵਿਚ ਗਈਆਂ
ਮਾਰਗਮਹਿਗਡਹਾਗਹਿਰੋਨਿਰਖਤਭਈ॥
ਤਾਂ ਉਨ੍ਹਾਂ ਨੇ ਰਸਤੇ ਵਿਚ ਇਹ ਡੂੰਘਾ ਟੋਆ ਵੇਖਿਆ।
ਆਵਤਲਖੇਬਟਊਆਧਨਲੀਨੇਘਨੋ॥
(ਇਸ ਦੇ ਨਾਲ ਹੀ ਉਨ੍ਹਾਂ ਨੇ) ਬਹੁਤ ਸਾਰਾ ਧਨ ਲਿਆਉਂਦੇ ਹੋਏ ਰਾਹੀ ਵੇਖੇ।
ਹੋਕਹਿਯੋਹਮਾਰੋਸੌਦੋਅਬਆਛੇਬਨੋ॥੪॥
(ਉਨ੍ਹਾਂ ਨੇ) ਸੋਚਿਆ ਕਿ ਹੁਣ ਸਾਡਾ ਸੌਦਾ ਚੰਗਾ ਬਣੇਗਾ ॥੪॥
ਸੁਨਹੋਬੀਰਬਟਾਊਬਾਤਬਲੋਚਸਭ॥
ਹੇ ਸਾਡੇ ਬਲੋਚ ਭਰਾਵੋ! ਸਾਡੀ ਗੱਲ ਸੁਣੋ।
ਪਿਯਗਾਡਨਕੇਹੇਤਇਹਾਆਈਹਮਸਭਅਬ॥
ਅਸੀਂ ਸਾਰੀਆਂ ਇਥੇ ਹੁਣ ਆਪਣੇ ਪਿਆਰੇ ਪਤੀ ਨੂੰ ਦਬਣ ਆਈਆਂ ਹਾਂ।
ਯਾਸੌਆਨਿਜਨਾਜੋਅਬੈਸਵਾਰਿਯੈ॥
ਇਸ ਦੇ ਜਨਾਜ਼ੇ (ਅਰਥੀ) ਨੂੰ ਹੁਣ ਚੰਗੀ ਤਰ੍ਹਾਂ ਸੰਵਾਰ ਦਿਓ
ਹੋਹਮਰੇਗੁਨਔਗੁਨਨਹ੍ਰਿਦੈਬਿਚਾਰਿਯੈ॥੫॥
ਅਤੇ ਸਾਡੇ ਗੁਣਾਂ ਔਗੁਣਾਂ ਨੂੰ ਮਨ ਵਿਚ ਨਾ ਵਿਚਾਰੋ ॥੫॥
ਉਸਟਨਤੇਸਭਉਤਰਿਬਲੋਚਤਹਾਗਏ॥
ਊਠਾਂ ਤੋਂ ਉਤਰ ਕੇ ਸਾਰੇ ਬਲੋਚ ਉਥੇ ਗਏ।
ਨੀਤਖੈਰਕੀਫਾਤਯਾਦੇਤਊਹਾਭਏ॥
ਉਥੇ ਖ਼ੈਰਾਤ ਦਾ ਫ਼ਾਤਿਆ ਪੜ੍ਹਨ ਵਾਸਤੇ ਆ ਗਏ।
ਤਾਕੋਪਰੇਸੁਮਾਰਮ੍ਰਿਤਕਕੀਜ੍ਯੋਂਨਿਰਖ॥
(ਤਦ) ਉਸ ਨੂੰ ਮੁਰਦਿਆਂ ਵਾਂਗ ਪਏ ਹੋਇਆਂ ਵੇਖ ਕੇ
ਹੋਨਿਕਟਇਸਥਿਤਹਭਏਗੜਾਕੋਗੋਰਲਖਿ॥੬॥
ਟੋਏ ਨੂੰ ਕਬਰ ਸਮਝ ਕੇ ਕੋਲ ਖੜੋ ਗਏ ॥੬॥
ਲੀਨੀਖਾਟਉਠਾਇਮ੍ਰਿਤਕਤਿਹਜਾਨਿਕੈ॥
ਉਨ੍ਹਾਂ ਨੇ ਉਸ ਨੂੰ ਮੋਇਆ ਹੋਇਆ ਸਮਝ ਕੇ ਉਸ ਦੀ ਮੰਜੀ ਚੁਕ ਲਈ।
ਸਕਿਯੋਨਭੇਦਅਭੇਦਕਛੂਪਹਿਚਾਨਿਕੈ॥
ਉਸ ਦੇ ਭੇਦ ਅਭੇਦ ਨੂੰ ਕੁਝ ਵੀ ਸਮਝ ਨਾ ਸਕੇ।
ਜਬਤਾਪੈਸਭਹੀਇਸਥਿਤਭੇਆਇਕੈ॥
ਜਦ ਉਹ ਸਾਰੇ (ਟੋਏ ਕੋਲ) ਆ ਕੇ ਖੜੋ ਗਏ
ਹੋਡਾਰਿਫਾਸਿਯਨਗਡਹੇਦਏਗਿਰਾਇਕੈ॥੭॥
(ਤਾਂ ਉਨ੍ਹਾਂ ਇਸਤਰੀਆਂ ਨੇ ਉਨ੍ਹਾਂ ਦੇ) ਗਲ ਵਿਚ ਫਾਹੀਆਂ ਪਾ ਕੇ ਟੋਏ ਵਿਚ ਸੁਟ ਦਿੱਤਾ ॥੭॥
ਏਕਗਾਵਤੇਦੌਰਿਆਫੂਲ੍ਰਯਾਵਤਿਭਈ॥
ਇਕ (ਇਸਤਰੀ) ਦੌੜ ਕੇ ਪਿੰਡ ਤੋਂ ਅਫ਼ੀਮ ਲੈ ਆਈ।