ਦੋਹਰਾ॥
ਦੋਹਰਾ:
ਅਟਿਕਨਾਕਮੈਅਸਿਰਹਿਯੋਗਯੋਹਾਥਤੇਛੂਟਿ॥
ਨੱਕ ਵਿਚ ਤਲਵਾਰ ਅਟਕ ਕੇ ਹੱਥ ਵਿਚੋਂ ਛੁਟ ਗਈ।
ਭੁਜਾਅੰਬਾਰੀਸੌਬਜੀਰਹੀਬੰਗੁਰਿਯੈਟੂਟਿ॥੧੩॥
(ਉਸ ਇਸਤਰੀ ਦੀ) ਬਾਂਹ ਹਾਥੀ ਦੀ ਅੰਬਾਰੀ ਨਾਲ ਲਗੀ ਅਤੇ ਵੰਗਾਂ ਟੁੱਟ ਗਈਆਂ ॥੧੩॥
ਚੌਪਈ॥
ਚੌਪਈ:
ਤਬਸੰਮੀਸੈਹਥੀਸੰਭਾਰੀ॥
ਤਦ ਸੰਮੀ ਨੇ ਸੈਹਥੀ ਸੰਭਾਲ ਲਈ
ਮਹਾਸਤ੍ਰੁਕੇਉਰਮੈਮਾਰੀ॥
ਅਤੇ ਵੱਡੇ ਵੈਰੀ ਦੀ ਛਾਤੀ ਵਿਚ ਮਾਰੀ।
ਬਰਛਾਭਏਪਰੋਏਉਤਾਰਿਯੋ॥
ਬਰਛੇ ਵਿਚ ਪਰੋ ਕੇ (ਅੰਬਾਰੀ ਤੋਂ) ਉਤਾਰ ਲਿਆ
ਸਭਨਦਿਖਾਇਭੂਮਪਰਮਾਰਿਯੋ॥੧੪॥
ਅਤੇ ਸਭ ਨੂੰ ਵਿਖਾ ਕੇ ਧਰਤੀ ਉਤੇ ਸੁਟ ਦਿੱਤਾ ॥੧੪॥
ਬੰਗੁਨਿਹਾਰਤ੍ਰਿਯਾਪਹਿਚਾਨੀ॥
ਵੰਗਾਂ ਵੇਖ ਕੇ ਸੈਦ ਖ਼ਾਨ ਨੇ ਇਸਤਰੀ ਨੂੰ ਪਛਾਣਿਆ
ਧੰਨਧੰਨਸੈਦਖਾਬਖਾਨੀ॥
ਅਤੇ (ਉਸ ਨੂੰ) ਧੰਨ ਧੰਨ ਕਹਿਣ ਲਗਾ।
ਇਨਕੇਪੇਟਪੁਤ੍ਰਜੋਹ੍ਵੈਹੈ॥
ਇਸ ਦੇ ਪੇਟ ਵਿਚੋਂ ਜੋ ਬੱਚਾ ਪੈਦਾ ਹੋਵੇਗਾ,
ਬਾਤਨਜੀਤਿਲੰਕਗੜਲੈਹੈ॥੧੫॥
ਉਹ ਗੱਲਾਂ ਗੱਲਾਂ ਵਿਚ ਹੀ ਲੰਕਾ ਦੇ ਕਿਲ੍ਹੇ ਨੂੰ ਜਿਤ ਲਏਗਾ ॥੧੫॥
ਦੋਹਰਾ॥
ਦੋਹਰਾ:
ਚੀਰਫੌਜਗਜਫਾਧਿਕੈਆਨਿਕਿਯੋਮੁਹਿਘਾਇ॥
(ਇਸ ਇਸਤਰੀ ਨੇ) ਫ਼ੌਜ ਨੂੰ ਚੀਰ ਕੇ ਅਤੇ ਹਾਥੀਆਂ ਨੂੰ ਟਪ ਕੇ ਮੇਰੇ ਉਤੇ ਆ ਕੇ ਵਾਰ ਕੀਤਾ ਹੈ।
ਇਨਕੌਇਹੈਇਨਾਮੁਹੈਭਰਤਾਦੇਹੁਮਿਲਾਇ॥੧੬॥
ਇਨ੍ਹਾਂ ਦਾ ਇਹੀ ਇਨਾਮ ਹੈ ਕਿ ਇਨ੍ਹਾਂ ਨੂੰ ਪਤੀ ਮਿਲਾ ਦੇਈਏ ॥੧੬॥
ਐਸਖਗਸਿਰਝਾਰਿਕੈਬਡੇਪਖਰਿਯਨਘਾਇ॥
ਇਸ ਤਰ੍ਹਾਂ ਤਲਵਾਰ ਸਿਰ ਵਿਚ ਝਾੜ ਕੇ, ਵੱਡੇ ਘੋੜ ਸਵਾਰਾਂ ਨੂੰ ਮਾਰ ਕੇ
ਸੈਨਸਕਲਅਵਗਾਹਿਕੈਨਿਜੁਪਤਿਲਯੌਛਨਾਇ॥੧੭॥
ਅਤੇ ਸਾਰੀ ਫ਼ੌਜ ਨੂੰ ਮਿਧ ਕੇ (ਉਨ੍ਹਾਂ ਨੇ) ਆਪਣੇ ਪਤੀ ਨੂੰ ਛੁੜਵਾ ਲਿਆ ॥੧੭॥
ਚੌਪਈ॥
ਚੌਪਈ:
ਸੂਰਬੀਰਬਹੁਭਾਤਿਸੰਘਾਰੇ॥
ਸੂਰਬੀਰਾਂ ਨੂੰ ਬਹੁਤ ਤਰ੍ਹਾਂ ਮਾਰਿਆ
ਖੇਦਿਖੇਤਤੇਖਾਨਨਿਕਾਰੇ॥
ਅਤੇ ਖ਼ਾਨਾਂ ਨੂੰ ਯੁੱਧ-ਭੂਮੀ ਵਿਚ ਖਦੇੜ ਦਿੱਤਾ।
ਨਿਜੁਭਰਤਹਿਛੁਰਵਾਹਇਲ੍ਯਾਈ॥
ਆਪਣੇ ਪਤੀ ਨੂੰ ਛੁੜਵਾ ਲਿਆਈਆਂ।
ਭਾਤਿਭਾਤਿਸੋਬਜੀਬਧਾਈ॥੧੮॥
ਭਾਂਤ ਭਾਂਤ ਦੇ ਖ਼ੁਸ਼ੀ ਦੇ ਵਾਜੇ ਵਜਣ ਲਗੇ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਸੈਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੪੭॥੨੯੫੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੭॥੨੯੫੮॥ ਚਲਦਾ॥
ਚੌਪਈ॥
ਚੌਪਈ:
ਸਹਿਰਕਨੌਜਕੰਚਨੀਰਹੈ॥
ਕਨੌਜ ਨਗਰ ਵਿਚ ਇਕ ਵੇਸਵਾ ਰਹਿੰਦੀ ਸੀ।
ਅਧਿਕਰੂਪਤਾਕੌਜਗਕਹੈ॥
ਸੰਸਾਰ ਉਸ ਨੂੰ ਬਹੁਤ ਰੂਪਵਾਨ ਕਹਿੰਦਾ ਸੀ।
ਦੁਰਗਦਤਰਾਜਾਬਸਿਭਯੋ॥
ਦੁਰਗਾ ਦੱਤ ਨਾਂ ਦਾ ਰਾਜਾ ਉਸ ਦੇ ਵਸ ਵਿਚ ਹੋ ਗਿਆ
ਰਾਨਿਨਡਾਰਿਹ੍ਰਿਦੈਤੇਦਯੋ॥੧॥
ਅਤੇ (ਆਪਣੀਆਂ) ਰਾਣੀਆਂ ਨੂੰ ਹਿਰਦੇ ਤੋਂ ਵਿਸਾਰ ਦਿੱਤਾ ॥੧॥
ਰਾਨਿਨਬੈਠਮੰਤ੍ਰਿਯੌਕਯੋ॥
ਰਾਣੀਆਂ ਨੇ ਬੈਠ ਕੇ ਇਹ ਸਲਾਹ ਕੀਤੀ
ਰਾਜਾਕਰਹਮਰੇਤੇਗਯੋ॥
ਕਿ ਰਾਜਾ ਸਾਡੇ ਹੱਥੋਂ ਨਿਕਲ ਗਿਆ ਹੈ।
ਸੋਊਜਤਨਆਜੁਮਿਲਿਕਰਿਯੈ॥
(ਸਾਨੂੰ) ਉਹੀ ਯਤਨ ਮਿਲ ਕੇ ਕਰਨਾ ਚਾਹੀਦਾ ਹੈ
ਜਾਤੇਯਾਬੇਸ੍ਵਾਕੌਮਰਿਯੈ॥੨॥
ਜਿਸ ਕਰ ਕੇ ਇਸ ਵੇਸਵਾ ਨੂੰ ਮਾਰਿਆ ਜਾਏ ॥੨॥
ਅੜਿਲ॥
ਅੜਿਲ:
ਬਿਸਨਸਿੰਘਕੌਰਾਣੀਲਯੋਬੁਲਾਇਕੈ॥
ਰਾਣੀ ਨੇ ਬਿਸਨ ਸਿੰਘ ਨੂੰ ਬੁਲਾਇਆ।
ਕਾਮਕੇਲਤਾਸੌਕਿਯਪ੍ਰੀਤੁਪਜਾਇਕੈ॥
ਉਸ ਨਾਲ ਪ੍ਰੇਮ ਪੈਦਾ ਕਰ ਕੇ ਕਾਮ-ਕ੍ਰੀੜਾ ਕੀਤੀ।
ਪੁਨਿਤਾਸੌਯੌਬੈਨਕਹੇਹਿਤਮਾਨਿਕੈ॥
ਫਿਰ ਉਸ ਨਾਲ ਹਿਤ ਸਹਿਤ ਗੱਲ ਕੀਤੀ
ਹੋਮੋਰਕਾਰਜਹਿਕਰੋਹਿਤੂਮੁਹਿਜਾਨਿਕੈ॥੩॥
ਕਿ ਮੈਨੂੰ (ਆਪਣਾ) ਹਿਤੂ ਜਾਣ ਕੇ ਮੇਰਾ ਇਕ ਕੰਮ ਜ਼ਰੂਰ ਕਰੋ ॥੩॥
ਪ੍ਰਥਮਬਹੁਤਧਨਯਾਬੇਸ੍ਵਾਕੌਦੀਜਿਯੈ॥
ਪਹਿਲਾਂ ਤਾਂ ਇਸ ਵੇਸਵਾ ਨੂੰ ਬਹੁਤ ਧਨ ਦਿਓ
ਬਹੁਰਿਰਾਵਦੇਖਤਹਿਤਯਾਸੌਕੀਜਿਯੈ॥
ਅਤੇ ਫਿਰ ਰਾਜੇ ਦੇ ਵੇਖਦਿਆਂ ਉਸ ਨਾਲ ਪ੍ਰੇਮ ਦਾ ਪ੍ਰਗਟਾਵਾ ਕਰੋ।
ਜਬਰਾਜਾਸੌਯਾਕੌਨੇਹੁਤੁਰਾਇਯੈ॥
ਜਦ ਇਸ ਦਾ ਰਾਜੇ ਨਾਲੋਂ ਪ੍ਰੇਮ ਟੁਟ ਜਾਵੇ
ਹੋਬਹੁਰਿਆਪਨੇਧਾਮਬੋਲਿਇਹਘਾਇਯੈ॥੪॥
ਤਾਂ ਫਿਰ ਇਸ ਨੂੰ ਆਪਣੇ ਘਰ ਬੁਲਾ ਕੇ ਮਾਰ ਦਿਓ ॥੪॥
ਪ੍ਰਥਮਦਰਬੁਬੇਸ੍ਵਾਕਹਦਯੋਬਨਾਇਕੈ॥
ਪਹਿਲਾਂ ਤਾਂ ਵੇਸਵਾ ਨੂੰ ਬਹੁਤ ਸਾਰਾ ਧਨ ਦਿੱਤਾ।
ਪੁਨਿਤਾਸੌਰਤਿਮਾਨੀਪ੍ਰੀਤੁਪਜਾਇਕੈ॥
ਫਿਰ ਪ੍ਰੇਮ ਪੈਦਾ ਕਰ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ।
ਜਬਤਾਕੋਨ੍ਰਿਪਲੀਨੋਸਦਨਬੁਲਾਇਕੈ॥
ਜਦ ਰਾਜੇ ਨੇ ਉਸ (ਵੇਸਵਾ) ਨੂੰ ਸਦਨ (ਅਥਵਾ ਸਭਾ) ਵਿਚ ਬੁਲਾਇਆ
ਹੋਤੌਨਸਭਾਮੈਬੈਠਿਯੋਸੋਊਆਇਕੈ॥੫॥
ਤਾਂ ਉਹ (ਬਿਸ਼ਨ ਸਿੰਘ) ਵੀ ਉਸ ਸਭਾ ਵਿਚ ਆ ਕੇ ਬੈਠ ਗਿਆ ॥੫॥
ਬਿਸਨਸਿੰਘਤਿਹਕਹਿਯੋਕਛੂਮੁਸਕਾਇਕੈ॥
ਬਿਸ਼ਨ ਸਿੰਘ ਨੇ ਕੁਝ ਹਸ ਕੇ ਉਸ ਨੂੰ ਕਿਹਾ
ਬਹੁਰਿਸਾਰਤੈਕਰੀਨ੍ਰਿਪਹਿਦਿਖਰਾਇਕੈ॥
ਅਤੇ ਫਿਰ ਰਾਜੇ ਨੂੰ ਵਿਖਾਉਂਦੇ ਹੋਇਆਂ ਇਸ਼ਾਰੇ ਕੀਤੇ।
ਯਾਮੂਰਖਨ੍ਰਿਪਕੌਨਹਿਦੇਸੀਦੀਜਿਯੈ॥
ਇਸ ਮੂਰਖ ਰਾਜੇ ਨੂੰ ਹੋਰ ਹਾਵ ਭਾਵ ('ਦੇਸੀ') ਨਾ ਵਿਖਾ।