GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1025
Display Settings
ਰੋਸਕਿਯੋਤਾਪੈਹਜਰਤਿਅਤਿ
ਉਸ ਉਤੇ ਬਾਦਸ਼ਾਹ ਨੇ ਬਹੁਤ ਗੁੱਸਾ ਕੀਤਾ।
ਮੁਹਿੰਮਸੈਦਖਾਕਰੀਬਿਕਟਮਤਿ
ਕਠੋਰ ਮਤ ਵਾਲੇ ਸੈਦ ਖ਼ਾਨ ਨੂੰ (ਉਸ ਨੂੰ ਪਕੜਨ ਲਈ) ਮੁਹਿੰਮ ਉਤੇ ਚੜ੍ਹਾ ਦਿੱਤਾ।
ਤਾਹਿਮਿਲਾਇਬਹੁਰਿਗਹਿਲੀਨੋ
ਉਸ ਨੂੰ ਮਿਲ ਕੇ ਫਿਰ ਪਕੜ ਲਿਆ
ਮੁਲਤਾਨਓਰਪਯਾਨੋਕੀਨੋ॥੨॥
ਅਤੇ ਮੁਲਤਾਨ ਵਲ ਚਲ ਪਿਆ ॥੨॥
ਬੰਧ੍ਰਯੋਰਾਵਬਾਲਨਸੁਨਿਪਾਯੋ
ਰਾਜਾ ਪਕੜ ਲਿਆ ਗਿਆ ਹੈ, (ਇਹ ਗੱਲ) ਇਸਤਰੀਆਂ ਨੇ ਸੁਣ ਲਈ।
ਸਕਲਪੁਰਖਕੋਭੇਖਬਨਾਯੋ
(ਉਨ੍ਹਾਂ ਨੇ) ਸਾਰਾ ਮਰਦਾਵਾਂ ਭੇਸ ਬਣਾ ਲਿਆ।
ਬਾਲੋਚੀਸੈਨਾਸਭਜੋਰੀ
ਸਾਰੀ ਬਲੋਚੀ ਸੈਨਾ ਨੂੰ ਇਕੱਠਾ ਕਰ ਲਿਆ
ਭਾਤਿਭਾਤਿਅਰਿਪ੍ਰਤਿਨਾਤੋਰੀ॥੩॥
ਅਤੇ ਭਾਂਤ ਭਾਂਤ ਨਾਲ ਵੈਰੀ ਦੀ ਸੈਨਾ ਨੂੰ ਤੋੜ ਦਿੱਤਾ ॥੩॥
ਦੋਹਰਾ
ਦੋਹਰਾ:
ਘੇਰਿਸੈਦਖਾਕੌਤ੍ਰਿਯਨਐਸੇਕਹਿਯੋਸੁਨਾਇ
ਸੈਦ ਖ਼ਾਨ ਨੂੰ ਘੇਰ ਕੇ ਇਸਤਰੀਆਂ ਨੇ ਇਸ ਤਰ੍ਹਾਂ ਸੁਣਾ ਕੇ ਕਿਹਾ,
ਕੈਹਮਰੋਪਤਿਛੋਰਿਯੈਕੈਲਰਿਯੈਸਮੁਹਾਇ॥੪॥
ਜਾਂ ਤਾਂ ਸਾਡਾ ਪਤੀ ਛਡ ਦੇ ਜਾਂ ਫਿਰ ਸਾਡੇ ਨਾਲ ਸਾਹਮਣੇ ਹੋ ਕੇ ਲੜ ॥੪॥
ਅੜਿਲ
ਅੜਿਲ:
ਸੈਦਖਾਨਐਸੇਬਚਨਨਸੁਨਿਪਾਇਕੈ
ਸੈਦ ਖ਼ਾਨ ਅਜਿਹੇ ਬਚਨ ਸੁਣ ਕੇ
ਚੜਿਯੋਜੋਰਿਦਲੁਪ੍ਰਬਲਸੁਕੋਪਬਢਾਇਕੈ
ਅਤੇ ਕ੍ਰੋਧਿਤ ਹੋ ਕੇ ਬਹੁਤ ਸਾਰੀ ਸੈਨਾ ਇਕੱਠੀ ਕਰ ਕੇ ਚਲ ਪਿਆ।
ਹੈਗੈਪੈਦਲਬਹੁਬਿਧਿਦਏਸੰਘਾਰਿਕੈ
ਹਾਥੀ, ਘੋੜੇ, ਪੈਦਲ ਆਦਿ ਨੂੰ ਸੰਘਾਰ ਕੇ
ਹੋਸੂਰਬੀਰਬਾਕਨਕੌਬਾਨਪ੍ਰਹਾਰਿਕੈ॥੫॥
ਅਤੇ ਬਾਂਕੇ ਯੋਧਿਆਂ ਨੂੰ ਤੀਰ ਮਾਰ ਕੇ (ਕਈ ਤਰ੍ਹਾਂ ਦਾ ਯੁੱਧ ਕੀਤਾ) ॥੫॥
ਭੁਜੰਗਛੰਦ
ਭੁਜੰਗ ਛੰਦ:
ਬਜੀਭੇਰਭਾਰੀਮਹਾਸੂਰਗਾਜੇ
ਭਾਰੀ ਭੇਰੀ ਵਜੀ ਹੈ ਅਤੇ ਮਹਾਨ ਸੂਰਮੇ ਗੱਜਣ ਲਗੇ ਹਨ।
ਬੰਧੇਬੀਰਬਾਨਾਨਬਾਕੇਬਿਰਾਜੇ
ਸੁੰਦਰ ਸੂਰਮੇ ਬਾਣਾਂ ਨੂੰ ਬੰਨ੍ਹ ਕੇ ਆ ਬਿਰਾਜੇ ਹਨ।
ਕਿਤੇਸੂਲਸੈਥੀਨਕੇਘਾਇਘਾਏ
ਕਿਤੇ ਤ੍ਰਿਸ਼ੂਲਾਂ ਅਤੇ ਸੈਹਥੀਆਂ ਦੇ ਘਾਓ ਲਗੇ ਹਨ।
ਮਰੇਜੂਝਿਜਾਹਾਨਮਾਨੋਆਏ॥੬॥
ਜੋ (ਯੁੱਧਭੂਮੀ ਵਿਚ) ਜੂਝ ਮਰੇ ਹਨ, ਉਹ ਮਾਨੋ ਇਸ ਸੰਸਾਰ ਵਿਚ ਆਏ ਹੀ ਨਾ ਹੋਣ ॥੬॥
ਗਜੈਰਾਜਜੂਝੈਕਿਤੇਬਾਜਮਾਰੇ
ਕਿਤੇ ਹਾਥੀ ਮਾਰੇ ਗਏ ਹਨ ਅਤੇ ਕਿਤੇ ਘੋੜੇ ਮਾਰੇ ਗਏ ਹਨ।
ਕਹੂੰਰਾਜਘੂਮੈਕਹੂੰਤਾਜਡਾਰੇ
ਕਿਤੇ ਰਾਜੇ ਘੁੰਮ ਰਹੇ ਹਨ ਅਤੇ ਕਿਤੇ ਤਾਜ ਪਏ ਹਨ।
ਕਿਤੇਪਾਕਸਾਹੀਦਮੈਦਾਨਹੂਏ
ਕਿਤਨੇ ਹੀ ਯੁੱਧ-ਭੂਮੀ ਵਿਚ ਸ਼ਹੀਦ ਹੋ ਕੇ ਪਵਿਤ੍ਰ ਹੋ ਗਏ ਹਨ
ਬਸੇਸ੍ਵਰਗਮੋਜਾਇਮਾਨੋਮੂਏ॥੭॥
ਅਤੇ ਸਵਰਗ ਵਿਚ ਜਾ ਵਸੇ ਹਨ ਮਾਨੋ ਮੋਏ ਹੀ ਨਾ ਹੋਣ ॥੭॥
ਚੌਪਈ
ਚੌਪਈ:
ਖੈਰੀਜਾਹਿਖਗਗਹਿਮਾਰੈ
ਖੈਰੀ ਤਲਵਾਰ ਪਕੜ ਕੇ ਜਿਨ੍ਹਾਂ ਨੂੰ ਮਾਰਦੀ ਸੀ,
ਗਿਰੈਭੂਮਿਰਤੀਕਸੰਭਾਰੈ
ਉਹ ਧਰਤੀ ਉਤੇ ਡਿਗ ਪੈਂਦੇ ਸਨ ਅਤੇ ਰਤੀ ਭਰ ਵੀ ਨਹੀਂ ਸੰਭਲਦੇ ਸਨ।
ਸੰਮੀਨਿਰਖਿਜਾਹਿਸਰਛੋਰੈ
ਸੰਮੀ ਜਿਸ ਨੂੰ ਵੇਖ ਕੇ ਬਾਣ ਛਡਦੀ ਸੀ,
ਏਕੈਬਾਨਮੂੰਡਅਰਿਤੋਰੈ॥੮॥
(ਉਹ) ਇਕੋ ਬਾਣ ਨਾਲ ਵੈਰੀ ਦਾ ਸਿਰ ਪਾੜ ਦਿੰਦੀ ਸੀ ॥੮॥
ਸਵੈਯਾ
ਸਵੈਯਾ:
ਖਗਪਰੇਕਹੂੰਖੋਲਝਰੇਕਹੂੰਟੂਕਗਿਰੇਛਿਤਤਾਜਨਕੇ
ਕਿਤੇ ਤਲਵਾਰਾਂ ਪਈਆਂ ਹਨ ਕਿਤੇ ਮਿਆਨ ਪਏ ਹਨ, ਕਿਤੇ ਧਰਤੀ ਉਤੇ ਤਾਜਾਂ ਦੇ ਟੁਕੜੇ ਡਿਗੇ ਪਏ ਹਨ।
ਅਰੁਬਾਨਕਹੂੰਬਰਛੀਕਤਹੂੰਕਹੂੰਅੰਗਕਟੇਬਰਬਾਜਨਕੇ
ਕਿਤੇ ਬਾਣ, ਕਿਤੇ ਬਰਛੀਆਂ ਅਤੇ ਕਿਤੇ ਘੋੜਿਆਂ ਦੇ ਅੰਗ ਕਟੇ ਹੋਏ ਪਏ ਹਨ।
ਕਹੂੰਬੀਰਪਰੈਕਹੂੰਚੀਰਦਿਪੈਕਹੂੰਸੂੰਡਗਿਰੇਗਜਰਾਜਨਕੇ
ਕਿਤੇ ਸੂਰਮੇ ਪਏ ਹਨ ਕਿਤੇ ਬਸਤ੍ਰ ਸ਼ੋਭ ਰਹੇ ਹਨ ਅਤੇ ਕਿਤੇ ਹਾਥੀਆਂ ਦੇ ਸੁੰਡ ਡਿਗੇ ਪਏ ਹਨ।
ਅਤਿਮਾਰਿਪਰੀਸੰਭਾਰਿਰਹੀਸਭਭਾਜਿਚਲੇਸੁਤਰਾਜਨਕੇ॥੯॥
ਬਹੁਤ ਅਧਿਕ ਮਾਰ ਪਈ ਹੈ, (ਕਿਸੇ ਨੂੰ ਕੋਈ) ਸੰਭਾਲ ਨਹੀਂ ਰਹੀ ਹੈ ਅਤੇ ਸਭ ਰਾਜ ਕੁਮਾਰ ਭਜ ਚਲੇ ਹਨ ॥੯॥
ਚੌਪਈ
ਚੌਪਈ:
ਕੇਤੇਬਿਕਟਸੁਭਟਕਟਿਡਾਰੇ
ਕਿਤਨੇ ਹੀ ਭਿਆਨਕ ਸੂਰਮੇ ਕਟ ਦਿੱਤੇ ਗਏ ਹਨ।
ਕੇਤੇਕਰੀਹਨੇਮਤਵਾਰੇ
ਕਈ ਮਸਤ ਹਾਥੀ ਮਾਰੇ ਗਏ ਹਨ।
ਦਲਪੈਦਲਕੇਤੇਰਨਘਾਏ
ਕਿਤਨੇ ਹੀ ਪੈਦਲ ਰਣ ਵਿਚ ਮਾਰੇ ਗਏ ਹਨ।
ਜਿਯਤਬਚੇਲੈਪ੍ਰਾਨਪਰਾਏ॥੧੦॥
ਜੋ ਜੀਉਂਦੇ ਬਚ ਗਏ ਹਨ, ਉਹ ਪ੍ਰਾਣ ਬਚਾ ਕੇ ਭਜ ਗਏ ਹਨ ॥੧੦॥
ਖੈਰੀਸੰਮੀਜਾਤਭਈਤਹਾ
ਖੈਰੀ ਅਤੇ ਸੰਮੀ ਉਥੇ ਜਾ ਪਹੁੰਚੀਆਂ
ਠਾਢੋਸੈਦਖਾਨਥੋਜਹਾ
ਜਿਥੇ ਸੈਦ ਖ਼ਾਨ ਖੜੋਤਾ ਸੀ।
ਨਿਜੁਹਥਿਯਹਿਜੰਜੀਰਹਿਡਾਰੇ
ਆਪਣੇ ਹਾਥੀਆਂ ਦੀਆਂ ਜ਼ੰਜੀਰਾਂ (ਧਰਤੀ ਉਤੇ) ਸੁਟ ਦਿੱਤੀਆਂ
ਤਹੀਜਾਇਝਾਰੀਤਰਵਾਰੈ॥੧੧॥
ਅਤੇ ਉਥੇ ਜਾ ਕੇ ਤਲਵਾਰਾਂ ਝਾੜੀਆਂ ॥੧੧॥
ਖੁਨਸਿਖਗਖਤ੍ਰਿਯਹਿਪ੍ਰਹਾਰਿਯੋ
ਖੁਣਸ ਖਾ ਕੇ ਛਤ੍ਰੀ ਸੂਰਮੇ ਉਤੇ ਤਲਵਾਰ ਦਾ ਵਾਰ ਕੀਤਾ।
ਪ੍ਰਥਮਕਰੀਕਰਕੌਕਟਿਡਾਰਿਯੋ
ਪਹਿਲਾਂ ਹਾਥੀ ਦੀ ਸੁੰਡ ਕਟ ਦਿੱਤੀ।
ਬਹੁਰਿਖਾਨਕੌਤੇਗਚਲਾਈ
ਫਿਰ ਖ਼ਾਨ ਉਤੇ ਖੜਗ ਦਾ ਹਮਲਾ ਕੀਤਾ।
ਗ੍ਰੀਵਾਬਚੀਨਾਕਪਰਆਈ॥੧੨॥
ਗਰਦਨ ਤਾਂ ਬਚ ਗਈ, ਪਰ ਨੱਕ ਉਤੇ ਆ ਵਜੀ ॥੧੨॥