ਤੁਰਤੁਤੁਰੈਤੇਉਤਰਸਲਾਮੈਤੀਨਿਕਰ॥
ਤੁਰਤ ਘੋੜੇ ਤੋਂ ਉਤਰ ਕੇ (ਉਸ ਇਸਤਰੀ ਨੇ) ਤਿੰਨ ਵਾਰ ਸਲਾਮ ਕੀਤਾ
ਹੋਲੀਜੈਅਪਨੋਤੁਰੈਲਯੋਮੈਮੋਲਭਰਿ॥੧੦॥
(ਅਤੇ ਕਿਹ) ਮੈਂ ਆਪਣਾ ਮੁੱਲ ਲੈ ਲਿਆ, (ਹੁਣ) ਤੁਸੀਂ ਆਪਣਾ ਘੋੜਾ ਲੈ ਲਵੋ ॥੧੦॥
ਦੋਹਰਾ॥
ਦੋਹਰਾ:
ਮੁਹਰੈਘਰਪਹੁਚਾਇਕੈਤਿਨਕੌਚਰਿਤਦਿਖਾਇ॥
ਮੋਹਰਾਂ ਘਰ ਪਹੁੰਚਾ ਕੇ ਅਤੇ ਉਸ ਨੂੰ ਚਰਿਤ੍ਰ ਵਿਖਾ ਕੇ
ਆਨਿਤੁਰੋਨ੍ਰਿਪਕੋਦਿਯੋਹ੍ਰਿਦੈਹਰਖਉਪਜਾਇ॥੧੧॥
ਫਿਰ ਰਾਜੇ ਨੂੰ ਦਿਲੋਂ ਪ੍ਰਸੰਨ ਹੋ ਕੇ ਘੋੜਾ ਦੇ ਦਿੱਤਾ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਪੈਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੪੫॥੨੯੩੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੫॥੨੯੩੧॥ ਚਲਦਾ॥
ਦੋਹਰਾ॥
ਦੋਹਰਾ:
ਪ੍ਰਮੁਦਕੁਮਾਰਿਰਾਨੀਰਹੈਜਾਕੋਰੂਪਅਪਾਰ॥
(ਇਕ) ਪ੍ਰਮੁਦ ਕੁਮਾਰੀ ਨਾਂ ਦੀ ਰਾਣੀ ਸੀ ਜਿਸ ਦਾ ਰੂਪ ਬਹੁਤ ਸੁੰਦਰ ਸੀ।
ਬਿਜੈਰਾਜਰਾਜਾਨਿਰਖਿਕਿਯੋਆਪਨਾਯਾਰ॥੧॥
(ਉਸ ਨੇ) ਬਿਜੈ ਰਾਜ ਨਾਂ ਦੇ ਰਾਜੇ ਨੂੰ ਵੇਖ ਕੇ ਆਪਣਾ ਯਾਰ ਬਣਾ ਲਿਆ ॥੧॥
ਅੜਿਲ॥
ਅੜਿਲ:
ਬਿਜੈਰਾਜਕੋਲੀਨੋਧਾਮਬੁਲਾਇਕੈ॥
(ਉਸ ਨੇ) ਬਿਜੈ ਰਾਜ ਨੂੰ ਘਰ ਬੁਲਾ ਲਿਆ।
ਲਪਟਿਲਪਟਿਰਤਿਕਰੀਹਰਖਉਪਜਾਇਕੈ॥
ਪ੍ਰਸੰਨਤਾ ਪੂਰਵਕ (ਉਸ ਨਾਲ) ਲਿਪਟ ਲਿਪਟ ਕੇ ਰਤੀ-ਕ੍ਰੀੜਾ ਕੀਤੀ।
ਪੁਨਿਤਾਸੋਯੌਬਚਨਉਚਾਰੇਪ੍ਰੀਤਿਕਰਿ॥
ਫਿਰ ਉਸ ਨਾਲ ਪ੍ਰੇਮ ਕਰ ਕੇ ਇਸ ਤਰ੍ਹਾਂ ਬਚਨ ਉਚਾਰੇ।
ਹੋਸੁਨਿਰਾਜਾਮੁਰਿਬੈਨਲੀਜਿਅਹਿਹ੍ਰਿਦੈਧਰਿ॥੨॥
ਹੇ ਰਾਜਨ! ਮੇਰੀ ਗੱਲ ਸੁਣ ਕੇ ਮਨ ਵਿਚ ਧਾਰਨ ਕਰ ਲਵੋ ॥੨॥
ਜਬਮੁਰਕਿਯੋਸੁਯੰਬਰਪਿਤਾਬਨਾਇਕਰਿ॥
ਜਦ ਮੇਰੇ ਪਿਤਾ ਨੇ ਸੁਅੰਬਰ ਕੀਤਾ
ਹੌਲਖਿਕੈਤੁਮਰੋਰੂਪਰਹੀਉਰਝਾਇਕਰ॥
ਤਾਂ ਮੈਂ ਤੇਰਾ ਰੂਪ ਵੇਖ ਕੇ ਉਲਝ ਗਈ।
ਅਵਰਰਾਵਮੁਹਿਲੈਗਯੋਜੁਧਮਚਾਇਕੈ॥
ਪਰ ਦੂਜਾ ਰਾਜਾ ਯੁੱਧ ਮਚਾ ਕੇ ਮੈਨੂੰ ਲੈ ਗਿਆ।
ਹੋਮੋਰਨਬਸਕਛੁਚਲਿਯੋਮਰੋਬਿਖਖਾਇਕੈ॥੩॥
ਮੇਰਾ ਕੋਈ ਵੀ ਵਸ ਨਾ ਚਲਿਆ, (ਸਿਵਾਏ) ਜ਼ਹਿਰ ਖਾ ਕੇ ਮਰ ਜਾਣ ਦੇ ॥੩॥
ਲਗਨਅਨੋਖੀਲਗੈਨਤੋਰੀਜਾਤਹੈ॥
ਅਨੋਖੀ ਲਗਨ ਲਗੀ ਹੋਈ ਤੋੜੀ ਨਹੀਂ ਜਾ ਸਕਦੀ।
ਨਿਰਖਿਤਿਹਾਰੋਰੂਪਨਹਿਯੋਸਿਰਾਤਹੈ॥
ਤੁਹਾਡੇ ਰੂਪ ਨੂੰ ਵੇਖੇ ਬਿਨਾ ਹਿਰਦੇ ਵਿਚ ਠੰਡ ਨਹੀਂ ਪੈਂਦੀ।
ਕੀਜੈਸੋਊਚਰਿਤਜੁਤੁਮਕਹਪਾਇਯੈ॥
ਕੋਈ ਅਜਿਹਾ ਚਰਿਤ੍ਰ ਕਰੋ ਜਿਸ ਨਾਲ ਤੁਹਾਨੂੰ ਪ੍ਰਾਪਤ ਕਰ ਸਕਾਂ।
ਹੋਨਿਜੁਨਾਰੀਮੁਹਿਕੀਜੈਸੁਬਿਧਿਬਤਾਇਯੈ॥੪॥
ਅਜਿਹੀ ਵਿਧੀ ਦਸੋ ਕਿ ਮੈਨੂੰ ਆਪਣੀ ਇਸਤਰੀ ਬਣਾ ਸਕੋ ॥੪॥
ਮਹਾਰੁਦ੍ਰਕੇਭਵਨਜੁਗਿਨਹ੍ਵੈਆਇਹੌ॥
ਮੈਂ ਮਹਾ ਰੁਦ੍ਰ ਦੇ ਮੰਦਿਰ ਵਿਚ ਜੋਗਣ ਬਣ ਕੇ ਆਵਾਂਗੀ।
ਕਛੁਕਮਨੁਖਲੈਸੰਗਤਹਾਚਲਿਜਾਇਹੌ॥
ਮੈਂ ਕੁਝ ਬੰਦੇ ਨਾਲ ਲੈ ਕੇ ਉਥੇ ਜਾਵਾਂਗੀ।
ਮਹਾਰਾਜਜੂਤੁਮਤਹਦਲੁਲੈਆਇਯੋ॥
ਹੇ ਮਹਾਰਾਜ ਜੀ! ਤੁਸੀਂ (ਆਪਣਾ) ਦਲ ਲੈ ਕੇ ਉਥੇ ਆ ਜਾਣਾ।
ਹੋਦੁਸਟਨਪ੍ਰਥਮਸੰਘਾਰਿਹਮੈਲੈਜਾਇਯੋ॥੫॥
(ਨਾਲ ਆਏ) ਦੁਸ਼ਟਾਂ ਨੂੰ ਮਾਰ ਕੇ ਮੈਨੂੰ ਲੈ ਜਾਣਾ ॥੫॥
ਬਦਿਤਾਸੋਸੰਕੇਤਬਹੁਰਿਸੁਖਪਾਇਕੈ॥
ਉਸ ਨੂੰ ਇਹ ਸੰਕੇਤ ਦਸ ਕੇ ਅਤੇ ਫਿਰ ਸੁਖ ਪੂਰਵਕ
ਨਿਜੁਮੁਖਤੇਕਹਿਲੋਗਨਦਈਸੁਨਾਇਕੈ॥
ਆਪਣੇ ਮੂੰਹ ਤੋਂ ਲੋਕਾਂ ਨੂੰ ਸੁਣਾ ਕੇ ਕਿਹਾ,
ਮਹਾਰੁਦ੍ਰਕੇਭਵਨਕਾਲਿਮੈਜਾਇਹੌ॥
ਮੈਂ ਕਲ ਮਹਾ ਰੁਦ੍ਰ ਦੇ ਮੰਦਿਰ ਜਾਵਾਂਗੀ
ਹੋਏਕਰੈਨਿਜਗਿਬਹੁਰਿਸਦਨਉਠਿਆਇਹੌ॥੬॥
ਅਤੇ ਇਕ ਰਾਤ ਜਗਰਾਤਾ ਕਟ ਕੇ ਫਿਰ ਘਰ ਪਰਤ ਆਵਾਂਗੀ ॥੬॥
ਕਛੁਕਮਨੁਛਲੈਸੰਗਿਜਾਤਿਤਿਤਕੋਭਈ॥
ਕੁਝ ਬੰਦੇ ਨਾਲ ਲੈ ਕੇ (ਉਹ) ਉਧਰ ਨੂੰ ਚਲ ਪਈ।
ਮਹਾਰੁਦ੍ਰਕੇਭਵਨਜਗਤਰਜਨੀਗਈ॥
ਮਹਾ ਰੁਦ੍ਰ ਦੇ ਮੰਦਿਰ ਵਿਚ ਜਗਰਾਤਾ ਕਰਨ ਲਈ ਗਈ।
ਪ੍ਯਾਰੀਕੋਆਗਮਰਾਜੈਸੁਨਿਪਾਇਯੋ॥
(ਉਸ) ਪਿਆਰੀ ਦੇ ਆਣ ਦਾ ਰਾਜੇ ਨੂੰ ਪਤਾ ਲਗ ਗਿਆ।
ਹੋਭੋਰਹੋਨਨਹਿਦਈਜੋਰਿਦਲੁਆਇਯੋ॥੭॥
(ਉਸ ਨੇ) ਸਵੇਰ ਨਾ ਹੋਣ ਦਿੱਤੀ ਅਤੇ ਦਲ ਜੋੜ ਕੇ ਪਹੁੰਚ ਗਿਆ ॥੭॥
ਜੋਜਨਤ੍ਰਿਯਕੇਸੰਗਪ੍ਰਥਮਤਿਨਘਾਇਯੋ॥
ਜੋ ਬੰਦੇ ਇਸਤਰੀ ਨਾਲ ਸਨ, ਪਹਿਲਾਂ ਉਨ੍ਹਾਂ ਨੂੰ ਮਾਰਿਆ।
ਜੀਯਤਬਚੇਜੋਜੋਧਾਤਿਨੈਭਜਾਇਯੋ॥
ਜਿਹੜੇ ਸੂਰਮੇ ਜੀਉਂਦੇ ਬਚ ਗਏ, ਉਨ੍ਹਾਂ ਨੂੰ ਭਜਾ ਦਿੱਤਾ।
ਤਾਪਾਛੇਰਾਨੀਕੋਲਯੋਉਚਾਇਕੈ॥
ਉਸ ਪਿਛੋਂ ਰਾਣੀ ਨੂੰ ਚੁਕ ਲਿਆ
ਹੋਗ੍ਰਿਹਅਪਨੇਕੋਗਯੋਹਰਖਉਪਜਾਇਕੈ॥੮॥
ਅਤੇ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਨੂੰ ਚਲਾ ਗਿਆ ॥੮॥
ਰਾਨੀਕੋਲੀਨੋਸੁਖਪਾਲਚੜਾਇਕੈ॥
ਰਾਣੀ ਨੂੰ ਸੁਖਪਾਲ ਵਿਚ ਚੜ੍ਹਾ ਲਿਆ।
ਆਲਿੰਗਨਚੁੰਬਨਕੀਨੇਸੁਖਪਾਇਕੈ॥
ਸੁਖ ਪੂਰਵਕ ਆਲਿੰਗਨ ਅਤੇ ਚੁੰਬਨ ਲਏ।
ਸੁਨਤਲੋਗਕੇਤ੍ਰਿਯਬਹੁਕੂਕਪੁਕਾਰਕੀ॥
ਲੋਕਾਂ ਨੂੰ ਸੁਣਾਉਣ ਲਈ ਇਸਤਰੀ ਨੇ ਬਹੁਤ ਚੀਖ਼ ਪੁਕਾਰ ਕੀਤੀ।
ਹੋਚਿਤਆਪਨੇਕੇਬੀਚਦੁਆਏਦੇਤਭੀ॥੯॥
ਪਰ ਆਪਣੇ ਚਿਤ ਵਿਚ (ਯਾਰ ਨੂੰ) ਦੁਆਵਾਂ ਦੇ ਰਹੀ ਸੀ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਛਯਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੪੬॥੨੯੪੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੬॥੨੯੪੦॥ ਚਲਦਾ॥
ਚੌਪਈ॥
ਚੌਪਈ:
ਖੈਰੀਨਾਮਬਲੋਚਨਿਰਹੈ॥
ਖੈਰੀ ਨਾਂ ਦੀ ਇਕ ਬਲੋਚਣ ਰਹਿੰਦੀ ਸੀ।
ਦੁਤਿਯਸਵਤਿਸੰਮੀਜਗਕਹੈ॥
ਉਸ ਦੀ ਦੂਜੀ ਸੌਂਕਣ ਨੂੰ ਲੋਕੀਂ ਸੰਮੀ ਕਹਿੰਦੇ ਸਨ।
ਫਤਹਖਾਨਤਾਕੋਪਤਿਭਾਰੋ॥
ਉਸ ਦਾ ਪਤੀ ਫ਼ਤਹ ਖ਼ਾਨ ਬਹੁਤ ਮਹਾਨ ਸੀ।
ਤਿਹੂੰਭਵਨਭੀਤਰਉਜਿਯਾਰੋ॥੧॥
ਉਹ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ ॥੧॥