GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1023
Display Settings
ਲੈਰਾਨੀਕੋਜਾਰਜਬੈਗ੍ਰਿਹਆਇਯੋ
ਰਾਣੀ ਨੂੰ ਲੈ ਕੇ ਜਦ ਯਾਰ (ਆਪਣੇ) ਘਰ ਆਇਆ
ਭਾਤਿਭਾਤਿਸੋਦਰਬੁਦਿਜਾਨੁਲੁਟਾਇਯੋ
ਤਾਂ ਕਈ ਤਰ੍ਹਾਂ ਨਾਲ ਬ੍ਰਾਹਮਣਾਂ ਵਿਚ ਧਨ ਵੰਡਿਆ।
ਜੌਐਸੀਅਬਲਾਕੌਛਲਸੌਪਾਇਯੈ
ਜੇ ਛਲ ਨਾਲ ਅਜਿਹੀ ਇਸਤਰੀ ਨੂੰ ਪ੍ਰਾਪਤ ਕਰ ਲਈਏ
ਹੋਬਿਨੁਦਾਮਨਤਿਹਦਏਹਾਥਬਿਕਿਜਾਇਯੈ॥੧੬॥
ਤਾਂ ਬਿਨਾ ਦੰਮਾਂ ਦੇ ਹੀ ਉਸ ਦੇ ਹੱਥ ਵਿਕ ਜਾਈਏ ॥੧੬॥
ਛਲਅਬਲਾਛੈਲਨਕੋਕਛੂਜਾਨਿਯੈ
ਚਤੁਰ ਇਸਤਰੀਆਂ ਦੇ ਛਲ (ਚਰਿਤ੍ਰ) ਨੂੰ ਕੁਝ ਵੀ ਸਮਝਿਆ ਨਹੀਂ ਜਾ ਸਕਦਾ।
ਲਹਿਯੋਜਾਕੌਜਾਇਸੁਕੈਸਬਖਾਇਨੈ
ਜਿਸ ਨੂੰ ਸਮਝਿਆ ਨਾ ਜਾ ਸਕੇ ਉਸ ਦਾ ਬਖਾਨ ਕਿਵੇਂ ਕੀਤਾ ਜਾਏ।
ਜੁਕਛੁਛਿਦ੍ਰਇਨਕੇਛਲਕੌਲਖਿਪਾਇਯੈ
ਜੇ ਕੋਈ ਕਮਜ਼ੋਰੀ ਇਨ੍ਹਾਂ ਦੇ ਚਰਿਤ੍ਰ ਦੀ ਪਤਾ ਵੀ ਲਗ ਜਾਵੇ
ਹੋਸਮੁਝਿਚਿਤਚੁਪਰਹੋਕਿਸੂਬਤਾਇਯੈ॥੧੭॥
ਤਾਂ ਸਮਝ ਕੇ ਚੁਪ ਰਹੋ, ਕਿਸੇ ਨੂੰ ਨਾ ਦਸੋ ॥੧੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚੌਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੪੪॥੨੯੨੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੪॥੨੯੨੦॥ ਚਲਦਾ॥
ਦੋਹਰਾ
ਦੋਹਰਾ:
ਸਹਿਰਸਿਪਾਹਾਕੈਬਿਖੈਭਗਵਤੀਤ੍ਰਿਯਏਕ
ਸਿਪਾਹਾ ਸ਼ਹਿਰ ਵਿਚ ਇਕ ਭਾਗਵਤੀ ਨਾਂ ਦੀ ਇਸਤਰੀ ਸੀ।
ਤਾਕੇਪਤਿਕੇਧਾਮਮੈਘੋਰੀਰਹੈਅਨੇਕ॥੧॥
ਉਸ ਦੇ ਪਤੀ ਦੇ ਘਰ ਅਨੇਕਾਂ ਘੋੜੀਆਂ ਹੁੰਦੀਆਂ ਸਨ ॥੧॥
ਚੌਪਈ
ਚੌਪਈ:
ਘੋਰੀਏਕਨਦੀਤਟਗਈ
ਉਸ ਦੀ ਇਕ ਘੋੜੀ ਨਦੀ ਦੇ ਕੰਢੇ ਉਤੇ ਗਈ।
ਦਰਿਆਈਹੈਲਾਗਤਭਈ
ਉਹ ਦਰਿਆਈ ਘੋੜੇ ਨਾਲ ਲਗ ਗਈ।
ਤਾਤੇਏਕਬਛੇਰੋਭਯੋ
ਉਸ ਤੋਂ ਇਕ ਵਛੇਰਾ ਜਨਮਿਆ,
ਜਨੁਅਵਤਾਰਇੰਦ੍ਰਹੈਲਯੋ॥੨॥
ਮਾਨੋ ਇੰਦਰ ਦੇ ਘੋੜੇ ਨੇ ਅਵਤਾਰ ਲਿਆ ਹੋਵੇ ॥੨॥
ਸਕ੍ਰਬਰਨਅਤਿਤਾਹਿਬਿਰਾਜੈ
ਉਸ ਦਾ ਸੁੰਦਰ ਸਫ਼ੈਦ ('ਸਕ੍ਰ'-ਇੰਦਰ ਵਰਗਾ) ਰੰਗ ਸੀ
ਤਾਕੌਨਿਰਖਿਚੰਦ੍ਰਮਾਲਾਜੈ
ਜਿਸ ਨੂੰ ਵੇਖ ਕੇ ਚੰਦ੍ਰਮਾ ਵੀ ਸ਼ਰਮਿੰਦਾ ਹੁੰਦਾ ਸੀ।
ਚਮਕਿਚਲਿਯੋਇਹਭਾਤਿਸੁਹਾਵੈ
ਜਦੋਂ ਉਹ ਤਿੜਕ ਕੇ ਚਲਦਾ (ਤਾਂ ਇੰਜ ਲਗਦਾ)
ਜਨੁਘਨਪ੍ਰਭਾਦਾਮਨੀਪਾਵੈ॥੩॥
ਮਾਨੋ ਬਦਲਾਂ ਵਿਚ ਬਿਜਲੀ ਸ਼ੋਭ ਰਹੀ ਹੋਵੇ ॥੩॥
ਤਾਕੌਲੈਬੇਚਨਤ੍ਰਿਯਗਈ
ਉਸ ਨੂੰ ਲੈ ਕੇ ਵੇਚਣ ਲਈ (ਉਹ) ਇਸਤਰੀ ਗਈ।
ਸਹਿਰਸਾਹਕੇਆਵਤਭਈ
ਰਾਜੇ ਦੇ ਸ਼ਹਿਰ ਵਿਚ ਆ ਗਈ।
ਆਪੁਨਭੇਸਪੁਰਖਕੋਧਾਰੇ
(ਉਸ ਨੇ) ਆਪਣਾ ਭੇਸ ਪੁਰਸ਼ ਵਰਗਾ ਬਣਾਇਆ ਹੋਇਆ ਸੀ,
ਕੋਟਿਸੂਰਜਨਚੜੇਸਵਾਰੇ॥੪॥
ਮਾਨੋ ਕਰੋੜਾਂ ਸੂਰਜਾਂ ਦੇ ਚੜ੍ਹਨ ਵਰਗਾ ਸੀ ॥੪॥
ਜਬੈਸਾਹਦੀਵਾਨਲਗਾਯੋ
ਜਦੋਂ ਸ਼ਾਹ ਨੇ ਦੀਵਾਨ (ਸਭਾ) ਲਗਾਇਆ।
ਤ੍ਰਿਯਾਤੁਰੈਲੈਤਾਹਿਦਿਖਾਯੋ
ਇਸਤਰੀ ਨੇ ਘੋੜਾ ਲਿਆ ਕੇ ਉਸ ਨੂੰ ਵਿਖਾਇਆ।
ਨਿਰਖਿਰੀਝਿਰਾਜਾਤਿਹਰਹਿਯੋ
ਉਸ ਨੂੰ ਵੇਖ ਕੇ ਰਾਜਾ ਪ੍ਰਸੰਨ ਹੋ ਗਿਆ।
ਲੀਜੈਮੋਲਤਿਸੈਚਿਤਚਹਿਯੋ॥੫॥
ਉਸ ਨੂੰ ਮੁੱਲ ਖ਼ਰੀਦਣ ਬਾਰੇ ਮਨ ਵਿਚ ਸੋਚਿਆ ॥੫॥
ਪ੍ਰਥਮਹੁਕਮਕਰਿਤੁਰੈਫਿਰਾਯੋ
ਪਹਿਲਾਂ (ਸ਼ਾਹ ਨੇ) ਹੁਕਮ ਕਰ ਕੇ ਘੋੜੇ ਨੂੰ ਫਿਰਾਇਆ।
ਬਹੁਰਿਭੇਜਿਭ੍ਰਿਤਮੋਲਕਰਾਯੋ
ਫਿਰ ਨੌਕਰਾਂ ਨੂੰ ਭੇਜ ਕੇ ਮੁੱਲ ਕਰਾਇਆ।
ਟਕਾਲਾਖਦਸਕੀਮਤਿਪਰੀ
ਉਸ ਦੀ ਦਸ ਲੱਖ ਟੱਕੇ ਕੀਮਤ ਪਾਈ
ਮਿਲਿਗਿਲਿਮੋਲਦਲਾਲਨਕਰੀ॥੬॥
ਦਲਾਲਾਂ ਨੇ ਮਿਲ ਗਿਲ ਕੇ (ਇਤਨਾ) ਮੁੱਲ ਦੱਸਿਆ ॥੬॥
ਅੜਿਲ
ਅੜਿਲ:
ਤਬਅਬਲਾਤਿਨਬਚਨਉਚਾਰੇਬਿਹਸਿਕਰਿ
ਤਦ ਉਸ ਇਸਤਰੀ ਨੇ ਹਸ ਕੇ ਇਸ ਤਰ੍ਹਾਂ ਕਿਹਾ, ਹੇ ਸ਼ਾਹ!
ਲੀਜੈਹਮਰੋਬੈਨਸਾਹਤੂਸ੍ਰੋਨਧਰਿ
ਤੂੰ ਮੇਰੀ ਗੱਲ ਕੰਨ ਵਿਚ ਪਾ ਲੈ।
ਪਾਚਹਜਾਰਮੁਹਰਮੁਹਿਹ੍ਯਾਂਦੈਜਾਇਯੈ
ਮੈਨੂੰ ਇਥੇ ਪੰਜ ਹਜ਼ਾਰ ਮੋਹਰਾਂ ਦੇ ਜਾਓ।
ਹੋਲੈਕੈਬਹੁਰਿਤਬੇਲੇਮਤੁਰੈਬੰਧਾਇਯੈ॥੭॥
ਫਿਰ ਘੋੜਾ ਲੈ ਕੇ ਆਪਣੇ ਤਬੇਲੇ ਵਿਚ ਬੰਨ੍ਹ ਲਵੋ ॥੭॥
ਸਾਹਅਸਰਫੀਪਾਚਹਜਾਰਮੰਗਾਇਕੈ
ਸ਼ਾਹ ਨੇ ਪੰਜ ਹਜ਼ਾਰ ਅਸ਼ਰਫ਼ੀਆਂ ਮੰਗਵਾ ਕੇ
ਚਰੇਤੁਰੰਗਤਿਹਦੀਨੀਕਰਪਕਰਾਇਕੈ
ਅਤੇ ਉਸ ਦੇ ਹੱਥ ਵਿਚ ਘੋੜੇ ਉਤੇ ਚੜ੍ਹਿਆਂ ਪਕੜਾ ਦਿੱਤੀਆਂ।
ਕਹਿਯੋਮੁਹਰਪਹੁਚਾਇਬਹੁਰਮੈਆਇਹੌ
(ਤਦ ਉਸ ਨੇ) ਕਿਹਾ, ਮੈਂ ਮੋਹਰਾਂ (ਘਰ) ਪਹੁੰਚਾ ਕੇ ਫਿਰ ਆਉਂਦੀ ਹਾਂ
ਹੋਤਾਪਾਛੇਘੁਰਸਾਰਹਿਘੋਰਬੰਧਾਇਹੌ॥੮॥
ਅਤੇ ਇਸ ਪਿਛੋਂ ਘੋੜਾ ਤੁਹਾਡੇ ਅਸਤਬਲ ਵਿਚ ਬੰਨ੍ਹਦੀ ਹਾਂ ॥੮॥
ਯੌਕਹਿਤਿਨਸੌਬਚਨਧਵਾਯੋਤੁਰੈਤ੍ਰਿਯ
ਉਨ੍ਹਾਂ ਨੂੰ ਇਹ ਗੱਲ ਕਹਿ ਕੇ ਇਸਤਰੀ ਨੇ ਘੋੜਾ ਭਜਾ ਲਿਆ।
ਪਠੈਪਖਰਿਯਾਪਹੁਚੇਕਰਿਕੈਕੋਪਹਿਯ
ਰਾਜੇ ਨੇ ਕ੍ਰੋਧ ਕਰ ਕੇ ਪਿਛੇ ਘੋੜ ਸਵਾਰ ਲਗਾ ਦਿੱਤੇ।
ਕੋਸਡੇਢਸੈਲਗੇਹਟੇਸਭਹਾਰਿਕੈ
ਡੇਢ ਸੌ ਕੋਹ ਚਲ ਕੇ ਸਾਰੇ ਥਕ ਕੇ ਹਟ ਗਏ।
ਹੋਹਾਥਆਈਬਾਲਰਹੇਸਿਰਮਾਰਿਕੈ॥੯॥
ਉਹ ਇਸਤਰੀ ਹੱਥ ਨਾ ਆਈ, ਉਹ ਸਿਰ ਪਟਕ ਕੇ ਰਹਿ ਗਏ ॥੯॥
ਮੁਹਰੈਗ੍ਰਿਹਪਹੁਚਾਇਸੁਆਈਬਾਲਤਹ
ਮੋਹਰਾਂ ਘਰ ਪਹੁੰਚਾ ਕੇ ਉਹ ਇਸਤਰੀ ਉਥੇ ਆਈ
ਬੈਠੋਚਾਰੁਬਨਾਇਸਾਹਜੂਸਭਾਜਹ
ਜਿਥੇ ਸ਼ਾਹ ਸੋਹਣਾ ਦਰਬਾਰ ਲਗਾ ਕੇ ਬੈਠਾ ਸੀ।