ਹੋਬਸ੍ਯੋਰਹਤਅਬਲਾਕੇਪ੍ਰੀਤਮਨਿਤ੍ਯਚਿਤ॥੪॥
(ਉਹ) ਪ੍ਰੀਤਮ ਸਦਾ ਉਸ ਇਸਤਰੀ ਦੇ ਚਿਤ ਵਿਚ ਵਸਿਆ ਰਹਿੰਦਾ ॥੪॥
ਚੌਪਈ॥
ਚੌਪਈ:
ਮੂਰਖਰਾਵਜਬੈਸੁਨਿਪਾਈ॥
ਜਦੋਂ ਰਾਜੇ ਨੇ (ਇਹ) ਗੱਲ ਸੁਣ ਲਈ,
ਭਾਤਿਭਾਤਿਰਾਨੀਡਰਪਾਈ॥
ਤਾਂ ਰਾਣੀ ਕਈ ਤਰ੍ਹਾਂ ਨਾਲ ਡਰ ਗਈ।
ਯਾਤ੍ਰਿਯਕੋਅਬਹੀਹਨਿਦੈਹੌ॥
(ਰਾਜਾ ਸੋਚਦਾ ਕਿ) ਇਸ ਇਸਤਰੀ ਨੂੰ ਹੁਣੇ ਮਾਰਦਾ ਹਾਂ
ਖੋਦਿਭੂਮਿਕੇਬਿਖੈਗਡੈਹੌ॥੫॥
ਅਤੇ ਧਰਤੀ ਪੁਟ ਕੇ ਵਿਚ ਦਬਾਉਂਦਾ ਹਾਂ ॥੫॥
ਜਬਰਾਨੀਐਸੇਸੁਨਿਪਾਯੋ॥
ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ,
ਤੌਨਜਾਰਕੋਬੋਲਿਪਠਾਯੋ॥
ਤਾਂ ਉਸ ਯਾਰ ਨੂੰ ਬੁਲਾ ਲਿਆ।
ਤਾਕੇਕਹਿਯੋਸੰਗਮੁਹਿਲੀਜੈ॥
ਉਸ ਨੂੰ ਕਿਹਾ ਕਿ ਮੈਨੂੰ ਨਾਲ ਲੈ ਕੇ
ਅਪਨੇਦੇਸਪਯਾਨੋਕੀਜੈ॥੬॥
ਆਪਣੇ ਦੇਸ਼ ਵਲ ਚਲ ਪਵੋ ॥੬॥
ਮੰਦਿਰਏਕਉਜਾਰਿਬਨਾਯੋ॥
ਉਨ੍ਹਾਂ ਨੇ ਉਜਾੜ ਵਿਚ ਇਕ ਘਰ ਬਣਵਾਇਆ।
ਦੋਦ੍ਵਾਰਨਤਾਮੈਰਖਵਾਯੋ॥
ਉਸ ਵਿਚ ਦੋ ਦਰਵਾਜ਼ੇ ਰਖਵਾਏ।
ਹਮਖੋਜਤਇਹਮਗਜੌਐਹੈ॥
ਸਾਨੂੰ ਲਭਦਿਆਂ (ਜੇ ਰਾਜਾ) ਇਸ ਰਸਤੇ ਰਾਹੀਂ ਆ ਜਾਏ
ਦੂਜੇਦ੍ਵਾਰਨਿਕਸਿਹਮਜੈਹੈ॥੭॥
(ਤਾਂ) ਅਸੀਂ ਦੂਜੇ ਦਰਵਾਜ਼ੇ ਰਾਹੀਂ ਨਿਕਲ ਜਾਈਏ ॥੭॥
ਅੜਿਲ॥
ਅੜਿਲ:
ਏਕਸਾਢਨੀਨ੍ਰਿਪਕੀਲਈਮੰਗਾਇਕੈ॥
(ਉਨ੍ਹਾਂ ਨੇ) ਰਾਜੇ ਦੀ ਇਕ ਸਾਂਢਨੀ ਮੰਗਵਾ ਲਈ।
ਤਾਪਰਭਏਸ੍ਵਾਰਦੋਊਸੁਖਪਾਇਕੈ॥
ਉਸ ਉਤੇ ਦੋਵੇਂ ਸੁਖ ਪੂਰਵਕ ਸਵਾਰ ਹੋ ਗਏ।
ਤੌਨਮਹਲਕੇਭੀਤਰਪਹੁਚੇਆਇਕਰਿ॥
ਉਸ ਮਹੱਲ ਵਿਚ ਉਹ ਆਣ ਪਹੁੰਚੇ
ਹੌਭਾਤਿਭਾਤਿਕੇਕੇਲਕਰੇਸੁਖਪਾਇਕਰਿ॥੮॥
ਅਤੇ ਸੁਖ ਨਾਲ ਭਾਂਤ ਭਾਂਤ ਦੀ ਕੇਲ-ਕ੍ਰੀੜਾ ਕਰਨ ਲਗੇ ॥੮॥
ਸੁਨਿਰਾਜਾਤ੍ਰਿਯਭਜੀਚੜਿਯੋਰਿਸਿਖਾਇਕੈ॥
ਜਦੋਂ ਰਾਜੇ ਨੇ ਇਸਤਰੀ ਦੇ ਭਜ ਜਾਣ ਦੀ (ਗੱਲ) ਸੁਣੀ ਤਾਂ ਕ੍ਰੋਧਿਤ ਹੋ ਕੇ ਤੁਰ ਪਿਆ।
ਸਾਥੀਲੀਨੋਸੰਗਨਕੋਊਬੁਲਾਇਕੈ॥
ਕੋਈ ਸਾਥੀ ਵੀ ਬੁਲਾ ਕੇ ਨਾਲ ਨਾ ਲਿਆ।
ਲੈਪਾਇਨਕੇਖੋਜਪਹੂਚਿਯੋਆਇਕਰਿ॥
ਪੈਰਾਂ ਦੀ ਟੋਹ ਲੈ ਕੇ ਆ ਪਹੁੰਚਿਆ
ਹੋਵਾਮੰਦਿਰਕੇਮਾਝਧਸ੍ਰਯੋਕੁਰਰਾਇਕਰਿ॥੯॥
ਅਤੇ ਬੁੜਬੁੜਾਉਂਦਾ ਹੋਇਆ ਉਸ ਮਹੱਲ ਵਿਚ ਦਾਖ਼ਲ ਹੋਇਆ ॥੯॥
ਦੋਹਰਾ॥
ਦੋਹਰਾ:
ਥਕਿਸਾਢਿਨਤਿਨਕੀਗਈਤਹਾਜੁਪਹੁਚੇਜਾਇ॥
ਉਨ੍ਹਾਂ (ਰਾਣੀ ਅਤੇ ਸੌਦਾਗਰ) ਵਾਲੀ ਸਾਂਢਨੀ ਉਥੇ ਥਕ ਕੇ ਜਾ ਪਹੁੰਚੀ।
ਅਥਕਊਾਂਟਨੀਰਾਵਚੜਿਤਹਾਪਹੂੰਚਿਯੋਆਇ॥੧੦॥
ਪਰ ਰਾਜਾ ਅਣਥਕ ਸਾਂਢਨੀ ਉਤੇ ਚੜ੍ਹ ਕੇ ਉਥੇ ਆ ਪਹੁੰਚਿਆ ॥੧੦॥
ਉਤਰਸਾਢਿਤੇਰਾਵਤਬਤਹਾਚੜਿਯੋਰਿਸਿਖਾਇ॥
ਸਾਂਢਨੀ ਤੋਂ ਉਤਰ ਕੇ ਰਾਜਾ ਰੋਹ ਭਰਿਆ ਉਥੇ ਜਾ ਚੜ੍ਹਿਆ (ਅਤੇ ਮਨ ਵਿਚ ਸੋਚਣ ਲਗਾ)
ਇਨਦੁਹੂੰਅਨਗਹਿਜਮਸਦਨਦੈਹੌਅਬੈਪਠਾਇ॥੧੧॥
ਕਿ ਇਨ੍ਹਾਂ ਦੋਹਾਂ ਨੂੰ ਫੜ ਕੇ ਹੁਣੇ ਯਮ-ਲੋਕ ਪਹੁੰਚਾਂਦਾ ਹਾਂ ॥੧੧॥
ਚੌਪਈ॥
ਚੌਪਈ:
ਇਹਮਾਰਗਜਬਨ੍ਰਿਪਚੜਿਗਏ॥
ਇਸ ਰਸਤੇ ਤੋਂ ਜਦੋਂ ਰਾਜਾ ਚੜ੍ਹ ਕੇ ਆਇਆ,
ਦੁਤਿਯਮਾਰਗੁਉਤਰਤਤੇਭਏ॥
(ਤਾਂ) ਉਹ ਦੂਜੇ ਰਸਤੇ ਤੋਂ ਉਤਰ ਗਏ।
ਅਥਕਸਾਢਨੀਪਰਚੜਿਬੈਠੈ॥
ਉਹ (ਰਾਜੇ ਵਾਲੀ) ਅਣਥਕ ਸਾਂਢਨੀ ਉਤੇ
ਰਾਨੀਸਹਿਤਸੁਜਾਰਇਕੈਠੈ॥੧੨॥
ਰਾਣੀ ਅਤੇ ਯਾਰ ਇਕੱਠੇ ਸਵਾਰ ਹੋ ਗਏ ॥੧੨॥
ਅੜਿਲ॥
ਅੜਿਲ:
ਅਥਕਸਾਢਿਚੜਿਬੈਠੈਦਈਧਵਾਇਕੈ॥
ਅਣਥਕ ਸਾਂਢਨੀ ਉਤੇ ਬੈਠ ਕੇ (ਉਸ ਨੂੰ) ਭਜਾ ਦਿੱਤਾ।
ਪਵਨਬੇਗਿਜ੍ਯੋਚਲੀਮਿਲੈਕੋਜਾਇਕੈ॥
(ਉਹ) ਪੌਣ ਦੇ ਵੇਗ ਨਾਲ ਚਲੀ, ਭਲਾ ਉਸ ਨੂੰ ਕੌਣ ਮਿਲ ਸਕਦਾ ਸੀ।
ਉਤਰਿਰਾਵਕਾਦੇਖੈਦਿਸਟਿਪਸਾਰਿਕੈ॥
ਰਾਜਾ ਮਹੱਲ ਤੋਂ ਉਤਰ ਕੇ ਅੱਖਾਂ ਪਸਾਰ ਕੇ ਕੀ ਵੇਖਦਾ ਹੈ
ਹੋਉਤਿਮਸਾਢਿਨਹਰੀਮਤਮਹਿਮਾਰਿਕੈ॥੧੩॥
ਕਿ ਮੈਨੂੰ ਮੂਰਖ ਬਣਾ ਕੇ ਉਹ ਉੱਤਮ ਸਾਂਢਨੀ ਲੈ ਗਏ ਹਨ ॥੧੩॥
ਚੌਪਈ॥
ਚੌਪਈ:
ਤਬਰਾਜਾਪ੍ਰਯਾਦੋਰਹਿਗਯੋ॥
ਤਦ ਰਾਜਾ (ਇਕ ਪ੍ਰਕਾਰ ਨਾਲ) ਪੈਦਲ ਰਹਿ ਗਿਆ।
ਪਹੁਚਤਤਿਨੈਨਕ੍ਯੋਹੂੰਭਯੋ॥
ਉਨ੍ਹਾਂ ਤਕ ਕਿਸੇ ਤਰ੍ਹਾਂ ਵੀ ਪਹੁੰਚ ਨਹੀਂ ਸਕਿਆ।
ਛਲਬਲਸਭਅਪਨੇਕਰਿਹਾਰਿਯੋ॥
ਉਹ ਆਪਣਾ ਸਾਰਾ ਛਲ ਬਲ ਕਰ ਕੇ ਹਾਰ ਗਿਆ।
ਲੈਰਾਨੀਗ੍ਰਿਹਜਾਰਪਧਾਰਿਯੋ॥੧੪॥
(ਉਹ) ਯਾਰ ਰਾਣੀ ਨੂੰ ਲੈ ਕੇ (ਆਪਣੇ) ਘਰ ਜਾ ਪਹੁੰਚਿਆ ॥੧੪॥
ਅੜਿਲ॥
ਅੜਿਲ:
ਦੁਹੂੰਹਾਥਨਿਜੁਮੂੰਡਛਾਰਡਾਰਤਭਯੋ॥
(ਰਾਜਾ) ਆਪਣੇ ਦੋਹਾਂ ਹੱਥਾਂ ਨਾਲ ਸਿਰ ਵਿਚ ਮਿੱਟੀ ਪਾਣ ਲਗਾ,
ਜਨੁਕਰਾਹਮੈਲੂਟਿਕਿਨੂਤਾਕੌਲਯੋ॥
ਮਾਨੋ ਉਸ ਨੂੰ ਰਸਤੇ ਵਿਚ ਕਿਸੇ ਨੇ ਲੁਟ ਲਿਆ ਹੋਵੇ।
ਗਿਰਿਯੋਝੂਮਿਕੈਭੂਮਿਅਧਿਕਮੁਰਝਾਇਕੈ॥
ਉਹ ਬੇਹੋਸ਼ ਹੋ ਕੇ ਧਰਤੀ ਉਤੇ ਘੁਮੇਰੀ ਖਾ ਕੇ ਡਿਗ ਪਿਆ
ਹੋਡੂਬਿਨਦੀਮਹਿਮਰਿਯੋਅਧਿਕਬਿਖਖਾਇਕੈ॥੧੫॥
ਅਤੇ ਬਹੁਤ ਜ਼ਹਿਰ ਖਾ ਕੇ ਨਦੀ ਵਿਚ ਡੁਬ ਮਰਿਆ ॥੧੫॥