GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1021
Display Settings
ਦੋਹਰਾ
ਦੋਹਰਾ:
ਸਤਿਜੁਗਕੇਜੁਗਮੈਹਮੋਯਾਮੈਕਿਯੋਨਿਵਾਸ
ਮੈਂ ਸਤਿਯੁਗ ਵਿਚ ਇਥੇ ਨਿਵਾਸ ਕੀਤਾ ਸੀ।
ਅਬਬਰਤਤਜੁਗਕੌਨਸੋਸੋਤੁਮਕਹਹੁਪ੍ਰਕਾਸ॥੨੪॥
ਤੁਸੀਂ ਮੈਨੂੰ ਦਸੋ ਕਿ ਹੁਣ ਕਿਹੜਾ ਯੁਗ ਚਲ ਰਿਹਾ ਹੈ ॥੨੪॥
ਚੌਪਈ
ਚੌਪਈ:
ਸਤਿਜੁਗਬੀਤੇਤ੍ਰੇਤਾਭਯੋ
(ਉਸ ਨੂੰ ਦਸਿਆ ਗਿਆ ਕਿ) ਸਤਿਯੁਗ ਬੀਤਣ ਤੋਂ ਬਾਦ ਤ੍ਰੇਤਾ ਗੁਜ਼ਰਿਆ
ਤਾਪਾਛੇਦ੍ਵਾਪਰਬਰਤਯੋ
ਅਤੇ ਉਸ ਪਿਛੋਂ ਦ੍ਵਾਪਰ ਵੀ ਵਰਤ ਗਿਆ।
ਤਬਤੇਸੁਨੁਕਲਜੁਗਅਬਆਯੋ
ਤਦ ਤੋਂ ਸੁਣਿਆ ਹੈ, ਹੁਣ ਕਲਿਯੁਗ ਆ ਗਿਆ ਹੈ।
ਸੁਤੁਹਿਕਹਹਮਪ੍ਰਗਟਸੁਨਾਯੋ॥੨੫॥
ਇਹ ਅਸੀਂ ਸਪਸ਼ਟ ਰੂਪ ਵਿਚ ਤੁਹਾਨੂੰ ਦਸ ਦਿੱਤਾ ਹੈ ॥੨੫॥
ਕਲਜੁਗਨਾਮਜਬੈਸੁਨਿਲਯੋ
ਜਦ (ਜੋਗੀ ਨੇ) ਕਲਿਯੁਗ ਦਾ ਨਾਂ ਸੁਣਿਆ
ਹਾਹਾਸਬਦਉਚਾਰਤਭਯੋ
ਤਾਂ 'ਹਾਇ ਹਾਇ' ਸ਼ਬਦ ਬੋਲਣ ਲਗਿਆ।
ਤਿਹਿਮੁਹਿਬਾਤਲਗਨਨਹਿਦੀਜੈ
ਉਸ ਦੀ ਮੈਨੂੰ ਹਵਾ ('ਬਾਤ') ਨਾ ਲਗਣ ਦਿਓ
ਬਹੁਰੋਮੂੰਦਿਦੁਆਰਨਲੀਜੈ॥੨੬॥
ਅਤੇ ਦਰਵਾਜ਼ੇ ਨੂੰ ਦੋਬਾਰਾ ਬੰਦ ਕਰ ਲਓ ॥੨੬॥
ਰਾਨੀਬਾਚ
ਰਾਣੀ ਨੇ ਕਿਹਾ:
ਮੈਸੇਵਾਤੁਮਰੀਪ੍ਰਭੁਕਰਿਹੋ
ਹੇ ਪ੍ਰਭੂ! ਮੈਂ ਤੁਹਾਡੀ ਸੇਵਾ ਕਰਾਂਗੀ।
ਏਕਪਾਇਠਾਢੀਜਲਭਰਿਹੋ
ਇਕ ਪੈਰ ਉਤੇ ਖੜੋ ਕੇ (ਤੁਹਾਡੇ ਲਈ) ਪਾਣੀ ਭਰਾਂਗੀ।
ਮੂੰਦਿਨਦ੍ਵਾਰਨਕੋਕ੍ਯੋਨਲੀਜੈ
ਪਰ ਦਰਵਾਜ਼ੇ ਨੂੰ ਕਿਉਂ ਬੰਦ ਕਰਦੇ ਹੋ।
ਹਮਪਰਨਾਥਅਨੁਗ੍ਰਹੁਕੀਜੈ॥੨੭॥
ਹੇ ਨਾਥ! ਸਾਡੇ ਉਤੇ ਕ੍ਰਿਪਾ ਕਰੋ ॥੨੭॥
ਪੁਨਿਰਾਜੈਯੌਬਚਨਉਚਾਰੋ
ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ,
ਕ੍ਰਿਪਾਕਰਹੁਮੈਦਾਸਤਿਹਾਰੋ
ਹੇ ਨਾਥ! ਕ੍ਰਿਪਾ ਕਰੋ, ਮੈਂ ਤੁਹਾਡਾ ਦਾਸ ਹਾਂ।
ਯਹਰਾਨੀਸੇਵਾਕਹਲੀਜੈ
(ਮੇਰੀ) ਇਹ ਰਾਣੀ ਸੇਵਾ ਲਈ ਪ੍ਰਵਾਨ ਕਰੋ।
ਮੋਪਰਨਾਥਅਨੁਗ੍ਰਹੁਕੀਜੈ॥੨੮॥
ਮੇਰੇ ਉਤੇ ਮਿਹਰ ਦੀ ਦ੍ਰਿਸ਼ਟੀ ਕਰੋ ॥੨੮॥
ਦੋਹਰਾ
ਦੋਹਰਾ:
ਸੇਵਾਕਹਰਾਨੀਦਈਯੌਰਾਜੈਸੁਖਪਾਇ
ਰਾਜੇ ਨੇ ਸੁਖ ਪੂਰਵਕ ਰਾਣੀ ਸੇਵਾ ਲਈ ਦੇ ਦਿੱਤੀ।
ਦ੍ਵਾਰਨਮੂੰਦਿਨਦਯੋਰਹਿਯੋਚਰਨਲਪਟਾਇ॥੨੯॥
ਦਰਵਾਜ਼ੇ ਨੂੰ ਬੰਦ ਨਾ ਹੋਣ ਦਿੱਤਾ ਅਤੇ ਚਰਨਾਂ ਨਾਲ ਲਿਪਟ ਗਿਆ ॥੨੯॥
ਮੂੜਰਾਵਪ੍ਰਫੁਲਿਤਭਯੋਸਕਿਯੋਛਲਕਛੁਪਾਇ
ਮੂਰਖ ਰਾਜਾ ਖ਼ੁਸ਼ ਹੋ ਗਿਆ ਪਰ ਛਲ ਨੂੰ ਕੁਝ ਨਾ ਸਮਝ ਸਕਿਆ।
ਸੇਵਾਕੋਰਾਨੀਦਈਤਾਹਿਸਿਧਠਹਰਾਇ॥੩੦॥
ਉਸ ਨੂੰ ਸਿੱਧ (ਜੋਗੀ) ਸਮਝ ਕੇ ਸੇਵਾ ਲਈ ਰਾਣੀ ਦੇ ਦਿੱਤੀ ॥੩੦॥
ਰਾਜਮਾਰਿਰਾਜਾਛਲਿਯੋਰਤਿਜੋਗੀਸੋਕੀਨ
ਰਾਜੇ (ਭੂਧਰ ਸਿੰਘ) ਨੂੰ ਮਾਰ ਕੇ ਰਾਜੇ (ਬਿਭ੍ਰਮ ਦੇਵ) ਨੂੰ ਛਲਿਆ ਅਤੇ ਜੋਗੀ ਨਾਲ ਰਤੀ-ਕ੍ਰੀੜਾ ਕੀਤੀ।
ਅਤਭੁਤਚਰਿਤ੍ਰਤ੍ਰਿਯਾਨਕੌਸਕਤਕੋਊਚੀਨ॥੩੧॥
ਇਸਤਰੀਆਂ ਦੇ ਅਜੀਬ ਚਰਿਤ੍ਰ ਹਨ, ਉਨ੍ਹਾਂ ਨੂੰ ਕੋਈ ਸਮਝ ਨਹੀਂ ਸਕਦਾ ॥੩੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਤੈਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੪੩॥੨੯੦੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੩॥੨੯੦੩॥ ਚਲਦਾ॥
ਚੌਪਈ
ਚੌਪਈ:
ਬੀਕਾਨੇਰਰਾਵਇਕਭਾਰੋ
ਬੀਕਾਨੇਰ ਵਿਚ ਇਕ ਵੱਡਾ ਰਾਜਾ ਸੀ,
ਤੀਨਭਵਨਭੀਤਰਉਜਿਯਾਰੋ
(ਜਿਸ ਦਾ) ਯਸ਼ ਤਿੰਨਾਂ ਲੋਕਾਂ ਵਿਚ ਪਸਰਿਆ ਹੋਇਆ ਸੀ।
ਵਤੀਸਿੰਗਾਰਰਾਵਕੀਰਾਨੀ
(ਉਸ) ਰਾਜੇ ਦੀ ਸ਼ਿੰਗਾਰ ਵਤੀ ਨਾਂ ਦੀ ਰਾਣੀ ਸੀ,
ਸੁੰਦਰਿਭਵਨਚੌਦਹੂੰਜਾਨੀ॥੧॥
ਜਿਸ ਨੂੰ ਚੌਦਾਂ ਲੋਕਾਂ ਵਿਚ ਸੁੰਦਰ ਜਾਣਿਆ ਜਾਂਦਾ ਸੀ ॥੧॥
ਅੜਿਲ
ਅੜਿਲ:
ਤਹਾਰਾਇਮਹਤਾਬਸੁਦਾਗਰਆਇਯੋ
ਉਥੇ ਮਹਤਾਬ ਰਾਇ ਨਾਂ ਦਾ ਸੌਦਾਗਰ ਆਇਆ।
ਲਖਿਰਾਨੀਕੋਰੂਪਹਿਯੋਲਲਚਾਇਯੋ
(ਉਸ ਦੇ) ਰੂਪ ਨੂੰ ਵੇਖ ਕੇ ਰਾਣੀ ਦਾ ਮਨ ਲਲਚਾਇਆ (ਅਰਥਾਤ-ਮੋਹਿਤ ਹੋ ਗਈ)।
ਭੇਜਿਸਹਚਰੀਤਿਹਗ੍ਰਿਹਲਯੋਬੁਲਾਇਕੈ
(ਰਾਣੀ ਨੇ) ਇਕ ਦਾਸੀ ਭੇਜ ਕੇ ਉਸ ਨੂੰ ਘਰ ਬੁਲਾ ਲਿਆ।
ਹੋਮਨਮਾਨਤਰਤਿਕਰੀਅਧਿਕਸੁਖਪਾਇਕੈ॥੨॥
(ਉਸ ਨਾਲ) ਸੁਖ ਪੂਰਵਕ ਮਨ ਇਛਿਤ ਰਤੀ-ਕ੍ਰੀੜਾ ਕੀਤੀ ॥੨॥
ਚੌਪਈ
ਚੌਪਈ:
ਨਿਤਪ੍ਰਤਿਰਾਨੀਤਾਹਿਬੁਲਾਵੈ
ਰਾਣੀ ਉਸ ਨੂੰ ਹਰ ਰੋਜ਼ ਬੁਲਾਉਂਦੀ
ਭਾਤਿਭਾਤਿਸੋਭੋਗਕਮਾਵੈ
ਅਤੇ (ਉਸ ਨਾਲ) ਭਾਂਤ ਭਾਂਤ ਦੇ ਭੋਗ ਕਰਦੀ।
ਜਾਨਤਰੈਨਿਅੰਤਜਬਆਈ
ਜਦੋਂ ਵੇਖਦੀ ਕਿ ਰਾਤ ਖ਼ਤਮ ਹੋਣ ਵਾਲੀ ਹੈ,
ਤਾਹਿਦੇਤਨਿਜੁਧਾਮਪਠਾਈ॥੩॥
ਤਾਂ ਉਸ ਨੂੰ ਆਪਣੇ ਘਰ ਭੇਜ ਦਿੰਦੀ ॥੩॥
ਅੜਿਲ
ਅੜਿਲ:
ਚੁਨਿਚੁਨਿਭਲੀਮਤਾਹਸੁਦਾਗਰਲ੍ਯਾਵਈ
(ਉਹ) ਸੌਦਾਗਰ ਚੰਗੀ ਤਰ੍ਹਾਂ ਚੁਣ ਚੁਣ ਕੇ ਵਪਾਰ ਦਾ ਸਾਮਾਨ ('ਮਤਾਹ') ਲਿਆਉਂਦਾ।
ਰਾਨੀਤਾਕੌਪਾਇਘਨੋਸੁਖਪਾਵਈ
ਉਸ ਨੂੰ ਪ੍ਰਾਪਤ ਕਰ ਕੇ ਰਾਣੀ ਬਹੁਤ ਸੁਖ ਪ੍ਰਾਪਤ ਕਰਦੀ।
ਅਤਿਧਨਛੋਰਿਭੰਡਾਰਦੇਤਤਹਿਨਿਤ੍ਯਪ੍ਰਤਿ
(ਰਾਣੀ ਵੀ) ਸੌਦਾਗਰ ਨੂੰ ਖ਼ਜ਼ਾਨਾ ਖੋਲ੍ਹ ਕੇ ਰੋਜ਼ ਬਹੁਤ ਧਨ ਦਿੰਦੀ।