ਅੜਿਲ॥
ਅੜਿਲ:
ਸੁਨਿਹੋਪ੍ਰੀਤਮਰਾਜਕਾਜਮੁਰਕੀਜਿਯੈ॥
ਹੇ ਮੇਰੇ ਪ੍ਰੀਤਮ ਰਾਜਨ! ਸੁਣੋ, ਮੇਰਾ (ਇਕ) ਕੰਮ ਕਰੋ।
ਕਛੁਧਨਛੋਰਿਭੰਡਾਰਹਮਾਰੋਲੀਜਿਯੈ॥
ਕੁਝ ਧਨ ਛਡ ਕੇ ਮੇਰਾ ਸਾਰਾ ਖ਼ਜ਼ਾਨਾ ਲੈ ਲਵੋ।
ਖੋਦਿਭੂਮਿਤਰਮੰਡਪਏਕਬਨਾਇਯੈ॥
ਧਰਤੀ ਨੂੰ ਪੁਟ ਕੇ ਹੇਠਾਂ ਇਕ ਮਠ ('ਮੰਡਪ') ਬਣਾਓ।
ਹੋਮੰਡਪਲਖਿਯੋਨਜਾਇਭੂਮਿਲਹਿਜਾਇਯੈ॥੭॥
(ਉਹ) ਮਠ (ਉਪਰੋਂ) ਵੇਖਿਆ ਨਾ ਜਾ ਸਕੇ, ਬਸ ਭੂਮੀ ਦਾ ਹੀ ਪਤਾ ਲਗੇ ॥੭॥
ਤਬਤਿਨਛੋਰਿਭੰਡਾਰਅਮਿਤਧਨਕੋਲਿਯੋ॥
ਫਿਰ ਉਸ ਨੇ (ਕੁਝ) ਭੰਡਾਰ ਛਡ ਕੇ ਅਮਿਤ ਧਨ ਨੂੰ ਲੈ ਲਿਆ।
ਖੋਦਿਭੂਮਿਕੇਤਰੇਬਨਾਵਤਮਟਭਯੋ॥
ਭੂਮੀ ਨੂੰ ਪੁਟ ਕੇ ਹੇਠਾਂ ਮਠ ਬਣਵਾਇਆ।
ਕੈਸੋਈਸ੍ਯਾਨੋਲਖੈਨਦੇਵਲਪਾਇਯੈ॥
ਉਸ ਮਠ ਨੂੰ ਕੋਈ ਵੀ ਸਿਆਣਾ ਵੇਖ ਨਹੀਂ ਸਕਦਾ ਸੀ।
ਹੋਔਰਭੂਮਿਸੀਸੋਭੂਅਚਿਤਮੈਲ੍ਯਾਇਯੈ॥੮॥
ਉਹ ਬਾਕੀ ਧਰਤੀ ਵਾਂਗ ਹੀ ਮਨ ਨੂੰ ਲਗਦੀ ਸੀ ॥੮॥
ਚੌਪਈ॥
ਚੌਪਈ:
ਰਾਜਹਿਰਾਨੀਰੋਜਬੁਲਾਵੈ॥
(ਉਸ) ਰਾਜੇ ਨੂੰ ਰਾਣੀ ਰੋਜ਼ ਬੁਲਾਉਂਦੀ ਸੀ।
ਭਾਤਿਭਾਤਿਕੇਕੇਲਕਮਾਵੈ॥
(ਉਸ ਨਾਲ) ਭਾਂਤ ਭਾਂਤ ਦੀ ਕੇਲਕ੍ਰੀੜਾ ਕਰਦੀ ਸੀ।
ਅਤਿਸਨੇਹਤਾਸੌਉਪਜਾਯੋ॥
ਉਸ ਨੇ ਉਸ ਨਾਲ ਬਹੁਤ ਪ੍ਰੇਮ ਪਾਲ ਲਿਆ ਸੀ,
ਜਨੁਕਸਾਤਫੇਰਨਕੋਪਾਯੋ॥੯॥
ਮਾਨੋ ਸੱਤ ਫੇਰੇ ਲੈ ਕੇ ਪ੍ਰਾਪਤ ਕੀਤਾ ਹੋਵੇ (ਅਰਥਾਤ ਵਿਆਹ ਕੀਤਾ ਹੋਵੇ) ॥੯॥
ਕੇਲਕਮਾਇਰਾਜਜਬਜਾਵੈ॥
ਜਦ ਰਾਜਾ ਕਾਮ-ਕਲਾ ਕਰ ਕੇ ਚਲਾ ਜਾਂਦਾ
ਤਬਰਾਨੀਜੋਗਿਯਹਿਬੁਲਾਵੈ॥
ਤਾਂ ਰਾਣੀ ਜੋਗੀ ਨੂੰ ਬੁਲਾ ਲੈਂਦੀ।
ਚਿਮਟਿਚਿਮਟਿਤਾਸੌਰਤਿਮਾਨੈ॥
ਉਸ ਨਾਲ ਲਿਪਟ ਲਿਪਟ ਕੇ ਰਤੀ ਮਨਾਉਂਦੀ।
ਮੂਰਖਰਾਵਭੇਦਨਹਿਜਾਨੈ॥੧੦॥
ਪਰ ਮੂਰਖ ਰਾਜਾ ਇਸ ਭੇਦ ਨੂੰ ਨਹੀਂ ਸਮਝ ਸਕਦਾ ॥੧੦॥
ਕਾਮਅਧਿਕਦਿਨਰਾਜਸੰਤਾਯੋ॥
ਇਕ ਦਿਨ ਰਾਜੇ (ਭੂਧਰ ਸਿੰਘ) ਨੂੰ ਕਾਮ ਨੇ ਬਹੁਤ ਸਤਾਇਆ
ਬਿਨੁਬੋਲੇਰਾਨੀਕੇਆਯੋ॥
ਅਤੇ ਰਾਣੀ ਦੇ ਬਿਨਾ ਬੁਲਾਇਆਂ ਆ ਗਿਆ।
ਕੇਲਕਰਤਸੋਤ੍ਰਿਯਲਖਿਪਾਈ॥
(ਉਸ ਨੇ) ਉਸ ਇਸਤਰੀ ਨੂੰ ਕਾਮ ਕਰਦਿਆਂ ਵੇਖ ਲਿਆ।
ਤਾਕੇਕੋਪਜਗ੍ਯੋਜਿਯਆਈ॥੧੧॥
(ਤਾਂ) ਉਸ ਦੇ ਮਨ ਵਿਚ ਬਹੁਤ ਕ੍ਰੋਧ ਪੈਦਾ ਹੋ ਗਿਆ ॥੧੧॥
ਅੜਿਲ॥
ਅੜਿਲ:
ਕੇਲਕਰਤਰਾਨੀਤਿਹਲਖਿਯੋਬਨਾਇਕੈ॥
(ਇਧਰ) ਕਾਮ-ਕ੍ਰੀੜਾ ਕਰਦੀ ਰਾਣੀ ਨੇ ਵੀ ਉਸ ਨੂੰ ਵੇਖ ਲਿਆ।
ਬਾਧਿਰਸਰਿਯਨਲਿਯੋਸੁਦਿਯੋਜਰਾਇਕੈ॥
ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਸਾੜ ਦਿੱਤਾ।
ਕ੍ਰਿਪਾਨਾਥਕੇਸਾਥਕਹਿਯੋਯੌਜਾਇਕਰਿ॥
ਫਿਰ ਕ੍ਰਿਪਾ ਨਾਥ (ਜੋਗੀ) ਨੂੰ ਇਸ ਤਰ੍ਹਾਂ ਕਿਹਾ,
ਹੋਜੋਮੈਕਹੋਚਰਿਤ੍ਰਸੁਕਰਿਯੈਨਾਥਬਰ॥੧੨॥
ਹੇ ਸ੍ਰੇਸ਼ਠ ਨਾਥ! ਜੋ ਮੈਂ ਚਰਿਤ੍ਰ ਕਹਾਂ, ਉਹੀ ਤੁਸੀਂ ਕਰੋ ॥੧੨॥
ਚੌਪਈ॥
ਚੌਪਈ:
ਖਾਨਪਾਨਆਗੇਤਵਧਰਿਹੌ॥
(ਮੈਂ) ਖਾਣ ਪੀਣ (ਦੀ ਸਾਮਗ੍ਰੀ) ਤੁਹਾਡੇ ਅਗੇ ਧਰ ਦੇਵਾਂਗੀ
ਮੁੰਦ੍ਰਿਤਮਠਕੋਦ੍ਵਾਰਨਿਕਰਿਹੌ॥
ਅਤੇ ਮਠ ਦੇ ਦਰਵਾਜ਼ੇ ਬੰਦ ਕਰ ਦੇਵਾਂਗੀ।
ਖੋਦਿਭੂਮਿਇਕਚਰਿਤ੍ਰਦਿਖੈਹੌ॥
ਫਿਰ ਭੂਮੀ ਪੁਟ ਕੇ ਇਕ ਹੋਰ ਚਰਿਤ੍ਰ ਵਿਖਾਵਾਂਗੀ
ਤਵਚਰਨਨਤਰਰਾਵਝੁਕੈਹੌ॥੧੩॥
ਅਤੇ ਤੁਹਾਡੇ ਚਰਨਾਂ ਉਤੇ ਰਾਜੇ (ਬਿਕ੍ਰਮ ਸਿੰਘ) ਨੂੰ ਪਾ ਦਿਆਂਗੀ ॥੧੩॥
ਯੌਕਹਿਮੂੰਦਿਦੁਆਰਨਲਿਯੋ॥
ਇਹ ਕਹਿ ਕੇ (ਉਸ ਨੇ) ਦਰਵਾਜ਼ਾ ਬੰਦ ਕਰ ਦਿੱਤਾ
ਆਗੇਢੇਰਭਸਮਤਿਹਕਿਯੋ॥
ਅਤੇ ਉਸ ਅਗੇ ਭਸਮ (ਵਿਭੂਤੀ) ਦਾ ਢੇਰ ਲਗਾ ਦਿੱਤਾ।
ਆਪੁਰਾਵਸੌਜਾਇਜਤਾਯੋ॥
ਆਪ ਜਾ ਕੇ ਰਾਜੇ ਨੂੰ ਦਸਿਆ
ਸੋਵਤਸਮੈਸੁਪਨਮੈਪਾਯੋ॥੧੪॥
ਕਿ ਸੁੱਤੀ ਹੋਈ ਨੇ ਮੈਂ ਸੁਪਨਾ ਵੇਖਿਆ ਹੈ ॥੧੪॥
ਇਕਜੋਗੀਸੁਪਨੇਮੈਲਹਿਯੋ॥
ਸੁਪਨੇ ਵਿਚ (ਮੈਂ) ਇਕ ਜੋਗੀ ਵੇਖਿਆ ਹੈ।
ਤਿਹਮੋਸੋਐਸੇਜਨੁਕਹਿਯੋ॥
ਉਸ ਨੇ ਮੈਨੂੰ ਇਸ ਤਰ੍ਹਾਂ ਕਿਹਾ ਹੈ,
ਖੋਦਿਭੂਮਿਤੁਮਮੋਹਿਨਿਕਾਰੋ॥
ਭੂਮੀ ਪੁਟ ਕੇ ਮੈਨੂੰ (ਬਾਹਰ) ਕਢੋ।
ਹ੍ਵੈਬਡੋਪ੍ਰਤਾਪਤਿਹਾਰੋ॥੧੫॥
(ਇਸ ਕਰ ਕੇ) ਤੁਹਾਡਾ ਬਹੁਤ ਪ੍ਰਤਾਪ ਹੋਵੇਗਾ ॥੧੫॥
ਭੂਧਰਰਾਜਖੋਦਬੋਲਾਯੋ॥
ਭੂਧਰ ਰਾਜੇ ਨੂੰ ਵੀ ਪੁਟਣ ਲਈ ਲਗਾਇਆ ਹੋਇਆ ਹੈ।
ਮੈਤੁਮਸੋਯੌਆਨਿਸੁਨਾਯੋ॥
ਮੈਂ (ਇਹ ਵੇਖ ਕੇ) ਤੁਹਾਨੂੰ ਆ ਕੇ ਦਸਿਆ ਹੈ।
ਤੁਮਹੂੰਚਲੇਸੰਗਹ੍ਵੈਤਹਾ॥
ਤੁਸੀਂ ਮੇਰੇ ਨਾਲ ਉਥੇ ਚਲੋ (ਅਤੇ ਵੇਖੋ)
ਕਹਾਚਰਿਤ੍ਰਹ੍ਵੈਹੈਧੌਉਹਾ॥੧੬॥
ਉਥੇ ਕੀ ਵਾਪਰ ਰਿਹਾ ਹੈ ॥੧੬॥
ਯੌਕਹਿਨ੍ਰਿਪਤਿਸੰਗਲੈਆਈ॥
ਇਸ ਤਰ੍ਹਾਂ ਕਹਿ ਕੇ (ਉਹ) ਰਾਜੇ ਨੂੰ ਨਾਲ ਲੈ ਆਈ
ਭੂਅਖੋਦਨਤ੍ਰਿਯਦਯੋਲਗਾਈ॥
ਅਤੇ ਇਸਤਰੀਆਂ (ਗੋਲੀਆਂ) ਨੂੰ ਧਰਤੀ ਪੁਟਣ ਤੇ ਲਗਾ ਦਿੱਤਾ।
ਮੰਡਪਤਹਾਏਕਜਬਲਹਿਯੋ॥
ਜਦ ਉਥੇ (ਰਾਜੇ ਨੇ) ਇਕ ਮਠ ਵੇਖਿਆ
ਧੰਨ੍ਯਧੰਨ੍ਯਪਤਿਤ੍ਰਿਯਸੋਕਹਿਯੋ॥੧੭॥
ਤਾਂ ਪਤੀ ਨੇ ਇਸਤਰੀ ਨੂੰ ਧੰਨ ਧੰਨ ਕਿਹਾ ॥੧੭॥
ਜੋਗੀਨਿਰਖਿਸਖੀਭਜਿਆਈ॥
ਜੋਗੀ ਨੂੰ ਵੇਖ ਕੇ (ਇਕ) ਸਖੀ ਭਜ ਕੇ ਆਈ
ਦੌਰਿਨ੍ਰਿਪਤਿਚਰਨਨਲਪਟਾਈ॥
ਅਤੇ ਰਾਜੇ ਦੇ ਚਰਨਾਂ ਨਾਲ ਲਿਪਟ ਗਈ।
ਕਹਿਯੋਸੁਜਬਖੋਲਤਦ੍ਰਿਗਭਯੋ॥
ਕਹਿਣ ਲਗੀ ਕਿ ਜਦ (ਜੋਗੀ ਨੇ) ਅੱਖਾਂ ਖੋਲ੍ਹੀਆਂ
ਤਬਹੀਰਾਜਭਸਮਹ੍ਵੈਗਯੋ॥੧੮॥
ਤਾਂ ਉਦੋਂ ਹੀ ਰਾਜਾ (ਭੂਧਰ) ਭਸਮ ਹੋ ਗਿਆ ॥੧੮॥
ਤਬਰਾਨੀਯੌਬਚਨਉਚਾਰੇ॥
ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,
ਸੁਨਹੋਰਾਵਪ੍ਰਾਨਤੇਪ੍ਯਾਰੇ॥
ਹੇ ਮੇਰੇ ਪ੍ਰਾਣਾਂ ਤੋਂ ਪਿਆਰੇ ਰਾਜਨ! ਸੁਣੋ,
ਮੋਕੋਜਾਨਪ੍ਰਥਮਤਹਦੀਜੈ॥
ਉਥੇ (ਤੁਸੀਂ) ਮੈਨੂੰ ਪਹਿਲਾਂ ਜਾਣ ਦਿਓ।
ਬਹੁਰੋਆਪੁਪਯਾਨੋਕੀਜੈ॥੧੯॥
ਮਗਰੋਂ ਤੁਸੀਂ ਆਪ ਆਉਣਾ ॥੧੯॥
ਯੌਕਹਿਕੈਅਬਲਾਤਹਗਈ॥
ਇਹ ਕਹਿ ਕੇ ਰਾਣੀ ਉਥੇ ਗਈ
ਤਾਸੋਕੇਲਕਮਾਵਤਭਈ॥
ਅਤੇ ਉਸ (ਜੋਗੀ) ਨਾਲ ਕਾਮ-ਕ੍ਰੀੜਾ ਕੀਤੀ।
ਤਾਪਾਛੇਨ੍ਰਿਪਕੋਤਹਲ੍ਯਾਈ॥
ਉਸ ਪਿਛੋਂ ਰਾਜੇ ਨੂੰ ਉਥੇ ਲਿਆਈ
ਜੋਗੀਕੀਝਾਈਦਿਖਰਾਈ॥੨੦॥
ਅਤੇ ਜੋਗੀ ਦੀ ਪਰਛਾਈ ਵਿਖਾਈ ॥੨੦॥
ਤਬਜੋਗੀਯੌਬਚਨਉਚਾਰੇ॥
ਤਦ ਜੋਗੀ ਨੇ ਇਸ ਤਰ੍ਹਾਂ ਕਿਹਾ,
ਬਹਤਜਾਨ੍ਰਹਵੀਅਬਿਲਗਿਥਾਰੇ॥
ਤੁਹਾਡੇ ਨੇੜੇ ਹੁਣ ਗੰਗਾ ਵਗਦੀ ਹੈ।
ਤਾਕੋਹਮਕੋਨੀਰਦਿਖਰਿਯੈ॥
ਉਸ ਦਾ ਮੈਨੂੰ ਜਲ ਵਿਖਾਓ
ਹਮਕੋਸੋਕਨਿਵਾਰਨਕਰਿਯੈ॥੨੧॥
ਅਤੇ ਮੇਰਾ ਦੁਖ ਦੂਰ ਕਰੋ ॥੨੧॥
ਜਬਰਾਜੈਐਸੇਸੁਨਿਪਾਯੋ॥
ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ
ਭਰਿਗਾਗਰਿਗੰਗਾਜਲਲ੍ਯਾਯੋ॥
ਤਾਂ ਗੰਗਾ-ਜਲ ਦੀ ਗਾਗਰ ਭਰ ਲਿਆਇਆ।
ਆਇਸੁਨੀਰਬਿਲੋਕਿਯੋਜਬਹੀ॥
ਲਿਆਉਂਦੇ ਹੋਏ ਜਲ ਨੂੰ ਜਦ (ਜੋਗੀ ਨੇ) ਵੇਖਿਆ,
ਐਸੇਬਚਨਉਚਾਰੇਤਬਹੀ॥੨੨॥
ਤਦ ਇਸ ਤਰ੍ਹਾਂ ਬਚਨ ਕੀਤਾ ॥੨੨॥
ਨਿਜੁਤੂੰਬਾਤੇਦੂਧਦਿਖਾਯੋ॥
ਆਪਣੇ ਤੂੰਬੇ (ਵਿਚ ਪਿਆ) ਦੁੱਧ (ਜੋਗੀ ਨੇ) ਵਿਖਾਇਆ
ਗੰਗੋਦਕਤਹਿਕੋਠਹਰਾਯੋ॥
ਅਤੇ ਉਸ ਨੂੰ ਗੰਗਾ-ਜਲ ਦਸਿਆ।
ਕਹਿਯੋਜਾਨ੍ਰਹਵੀਕੋਕਾਭਯੋ॥
(ਫਿਰ) ਕਹਿਣ ਲਗਾ (ਪਤਾ ਨਹੀਂ) ਗੰਗਾ ਨੂੰ ਕੀ ਹੋ ਗਿਆ ਹੈ।
ਤਬਪੈਥੋਅਬਜਲਹ੍ਵੈਗਯੋ॥੨੩॥
ਪਹਿਲਾਂ ਇਹ ਦੁੱਧ ('ਪੈ') ਸੀ, ਹੁਣ ਪਾਣੀ ਹੋ ਗਿਆ ਹੈ ॥੨੩॥