GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1019
Display Settings
ਹੋਦੇਵਅਦੇਵਨਦੇਵਰਹੇਉਰਝਾਇਕੈ॥੬੬॥
(ਯੁੱਧ ਨੂੰ ਵੇਖ ਕੇ) ਦੇਵਤੇ ਅਤੇ ਦੈਂਤ ਉਲਝ ਕੇ ਰਹਿ ਗਏ ॥੬੬॥
ਰੁਦ੍ਰਕ੍ਰੁਧਅਤਿਭਯੋਤਪਤਤਪਛੋਰਿਯੋ
ਰੁਦ੍ਰ ਨੇ ਅਤਿ ਕ੍ਰੋਧਿਤ ਹੋ ਕੇ ਤਪਦੇ ਤਾਪ ਨੂੰ ਛਡਿਆ।
ਸੀਤਤਾਪਤਜਿਕ੍ਰਿਸਨਬਕਤ੍ਰਤਿਹਮੋਰਿਯੋ
ਕ੍ਰਿਸ਼ਨ ਨੇ ਠੰਡੇ ਤਾਪ ਨੂੰ ਛਡ ਕੇ ਉਸ ਦਾ ਮੂੰਹ ਮੋੜ ਦਿੱਤਾ।
ਐਸਗੌਰਿਸੌਗਾਹਗਗਨਸਰਲਾਇਕੈ
ਇਸ ਤਰ੍ਹਾਂ ਸਾਵਧਾਨੀ ਨਾਲ ਸ਼ਿਵ ਨਾਲ ਆਕਾਸ਼ ਵਿਚ ਬਾਣ ਯੁੱਧ ਕੀਤਾ
ਹੋਤੁਮਲਜੁਧਕਰਿਲੀਨੋਖੇਤਛਿਨਾਇਕੈ॥੬੭॥
ਅਤੇ ਘਮਸਾਨ ਯੁੱਧ ਕਰ ਕੇ ਮੈਦਾਨ ਜਿਤ ਲਿਆ ॥੬੭॥
ਦੋਹਰਾ
ਦੋਹਰਾ:
ਜੀਤਿਸਤ੍ਰੁਨਿਜੁਪੌਤ੍ਰਕੀਕੀਨੀਬੰਦਿਖਲਾਸ
ਵੈਰੀ ਨੂੰ ਜਿਤ ਕੇ ਆਪਣੇ ਪੋਤਰੇ ਦੀ ਬੰਦ ਖ਼ਲਾਸ ਕੀਤੀ।
ਭਾਤਿਭਾਤਿਬਾਜਨਬਜੇਹਰਖੇਸੁਨਿਸੁਰਿਬ੍ਯਾਸ॥੬੮॥
ਭਾਂਤ ਭਾਂਤ ਦੇ ਵਾਜੇ ਵਜੇ ਜਿਨ੍ਹਾਂ ਨੂੰ ਸੁਣ ਕੇ ਦੇਵਤੇ ਅਤੇ ਵਿਆਸ (ਵਰਗੇ ਰਿਸ਼ੀ) ਪ੍ਰਸੰਨ ਹੋਏ ॥੬੮॥
ਅੜਿਲ
ਅੜਿਲ:
ਆਨਰੁਧਕੌਊਖਾਦਈਬਿਵਾਹਿਕੈ
ਅਨਰੁੱਧ ਦਾ ਊਖਾ ਨਾਲ ਵਿਆਹ ਕਰ ਦਿੱਤਾ।
ਗਾੜੇਗੜਵਾਰਨਗੜਗਜਿਯਨਗਾਹਿਕੈ
ਮਜ਼ਬੂਤ ਕਿਲ੍ਹਿਆਂ ਵਾਲਿਆਂ (ਸੂਰਮਿਆਂ) ਅਤੇ ਹਾਥੀਆਂ ਨੂੰ ਚੰਗੀ ਤਰ੍ਹਾਂ ਲਿਤਾੜਕੇ (ਇਹ ਸਭ ਕੁਝ ਸੰਭਵ ਹੋਇਆ)।
ਹਠੇਹਠੀਲਨਜੀਤਿਚਲੇਸੁਖਪਾਇਕੈ
ਹਠੀਲੇ ਸੂਰਮੇ ਹਠੀਆਂ ਨੂੰ ਜਿਤ ਕੇ ਸੁਖ ਪੂਰਵਕ ਚਲ ਪਏ।
ਹੋਦੰਤਬਕਤ੍ਰਕੇਸੰਗਬਨ੍ਯੋਰਨਆਇਕੈ॥੬੯॥
ਅਤੇ ਫਿਰ ਦੰਤ ਬਕਤ੍ਰ ਨਾਲ ਯੁੱਧ ਸ਼ੁਰੂ ਹੋ ਗਿਆ ॥੬੯॥
ਭੁਜੰਗਛੰਦ
ਭੁਜੰਗ ਛੰਦ:
ਉਤੈਦੰਤਬਕਤ੍ਰਾਇਤੇਕ੍ਰਿਸਨਸੂਰੋ
ਉਧਰ ਦੰਤ ਬਕਤ੍ਰ ਹੈ ਅਤੇ ਇਧਰ ਕ੍ਰਿਸ਼ਨ ਸੂਰਮਾ ਹੈ।
ਹਟੈਹਠੀਲੋਮਹਾਜੁਧਪੂਰੋ
ਹਠੀਲੇ ਹਟਦੇ ਨਹੀਂ ਹਨ, ਯੁੱਧ ਕਰਨ ਵਿਚ (ਦੋਵੇਂ) ਪ੍ਰਬੀਨ ਹਨ।
ਲਏਸੂਲਸੈਥੀਮਹਾਬੀਰਰਾਜੈ
(ਹੱਥਾਂ ਵਿਚ) ਸ਼ੂਲ ਅਤੇ ਸੈਹਥੀਆਂ ਲੈ ਕੇ ਮਹਾਬੀਰ ਸ਼ੋਭ ਰਹੇ ਹਨ।
ਲਖੇਦਿਤ੍ਰਯਅਦਿਤ੍ਰਯਕੋਦ੍ਰਪੁਭਾਜੈ॥੭੦॥
ਉਨ੍ਹਾਂ ਨੂੰ ਵੇਖ ਕੇ ਦੇਵਤਿਆਂ (ਅਦਿਤ੍ਯ) ਅਤੇ ਦੈਂਤਾਂ (ਦਿਤ੍ਯ) ਦਾ ਹੰਕਾਰ ਦੂਰ ਹੁੰਦਾ ਹੈ ॥੭੦॥
ਤਬੈਛਾਡਿਕੈਚਕ੍ਰਦੀਨੋਕਨ੍ਰਹਾਈ
ਤਦੇ ਸ੍ਰੀ ਕ੍ਰਿਸ਼ਨ ਨੇ ਚਕ੍ਰ ਛਡ ਦਿੱਤਾ।
ਬਹੀਦੈਤਕੀਨਾਰਿਮੈਧਾਰਿਜਾਈ
ਉਸ ਦੀ ਧਾਰ ਦੈਂਤ ਦੀ ਗਰਦਨ ਉਤੇ ਵਜੀ।
ਗਿਰਿਯੋਝੂਮਿਕੈਭੂਮਿਮੈਕੋਪਿਕੂਟਿਯੋ
ਕ੍ਰੋਧ ਦਾ ਮਾਰਿਆ ਹੋਇਆ ਧਰਤੀ ਉਤੇ ਭਵਾਟਣੀ ਖਾ ਕੇ ਡਿਗ ਪਿਆ।
ਮਨੋਮੇਰੁਕੋਸਾਤਵੋਸ੍ਰਿੰਗਟੂਟਿਯੋ॥੭੧॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸੁਮੇਰ ਪਰਬਤ ਦੀ ਸੱਤਵੀਂ ਚੋਟੀ ਡਿਗ ਪਈ ਹੋਵੇ ॥੭੧॥
ਚੌਪਈ
ਚੌਪਈ:
ਹਨਿਅਰਿਦ੍ਵਾਰਾਵਤੀਸਿਧਾਰੇ
(ਸ੍ਰੀ ਕ੍ਰਿਸ਼ਨ) ਵੈਰੀ ਨੂੰ ਮਾਰ ਕੇ ਦ੍ਵਾਰਿਕਾ ਚਲੇ ਗਏ।
ਭਾਤਿਭਾਤਿਕੇਬਜੇਨਗਾਰੇ
ਭਾਂਤ ਭਾਂਤ ਦੇ ਨਗਾਰੇ ਵਜੇ।
ਪਠੇਤਰੁਨਿਪਖਰਿਯਾਹਰਖੇ
ਅਪੱਛਰਾਵਾਂ ('ਤਰੁਨਿ') ਨੇ ਖ਼ੁਸ਼ੀ ਨਾਲ ਉਨ੍ਹਾਂ ਲਈ (ਸੁਵਰਗ ਵਿਚ ਆਣ ਵਾਸਤੇ) ਘੋੜੇ ਭੇਜੇ
ਸੁਰਸਭਪੁਹਪਗਗਨਤੇਬਰਖੇ॥੭੨॥
ਅਤੇ ਸਾਰਿਆਂ ਦੇਵਤਿਆਂ ਨੇ ਆਕਾਸ਼ ਤੋਂ ਫੁਲਾਂ ਦੀ ਬਰਖ ਕੀਤੀ ॥੭੨॥
ਦੋਹਰਾ
ਦੋਹਰਾ:
ਬਾਹੂਛੈਬਾਨਾਸ੍ਰਕਰਿਦੰਤਬਕਤ੍ਰਹਿਘਾਇ
ਬਾਣਾਸੁਰ ਦੀਆਂ ਬਾਂਹਵਾਂ ਕਟਣ ਅਤੇ ਦੰਤ ਬਕਤ੍ਰ ਨੂੰ ਮਾਰਨ, ਪਤਲੇ ਲਕ ਵਾਲੀ
ਹਰੀਕ੍ਰਿਸੋਦਰਿਜੀਤਿਸਿਵਧੰਨ੍ਯਧੰਨ੍ਯਜਦੁਰਾਇ॥੭੩॥
(ਊਖਾ ਨੂੰ) ਹਰਨ ਅਤੇ ਸ਼ਿਵ ਨੂੰ ਜਿਤਣ ਵਾਲੇ ਸ੍ਰੀ ਕ੍ਰਿਸ਼ਨ ਧੰਨ ਹਨ ॥੭੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਬਿਆਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੪੨॥੨੮੭੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੨॥੨੮੭੨॥ ਚਲਦਾ॥
ਦੋਹਰਾ
ਦੋਹਰਾ:
ਰਾਜਮਤੀਰਾਨੀਰਹੈਉਤਰਦੇਸਅਪਾਰ
ਉੱਤਰ ਦੇਸ਼ ਵਿਚ ਅਪਾਰ (ਸੁੰਦਰਤਾ ਵਾਲੀ) ਇਕ ਰਾਜ ਮਤੀ ਰਾਣੀ ਰਹਿੰਦੀ ਸੀ।
ਗੜਿਬਿਧਨੈਤਾਸੀਬਧੂਔਰਸਕਿਯੋਸਵਾਰਿ॥੧॥
ਵਿਧਾਤਾ ਉਸ ਨੂੰ ਬਣਾ ਕੇ ਫਿਰ ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਬਣਾ ਸਕਿਆ ॥੧॥
ਬਿਭ੍ਰਮਦੇਵਬਡੋਬਲੀਤਾਕੋਰਹੈਨਰੇਸ
ਉਸ ਦੇਸ਼ ਦਾ ਰਾਜਾ ਬਿਭ੍ਰਮ ਦੇਵ ਸੀ ਜੋ ਬਹੁਤ ਬਲਵਾਨ ਸੀ।
ਤਾਕੋਤ੍ਰਾਸਸਮੁੰਦ੍ਰਲਗਮਨਿਯਤਚਾਰੋਦੇਸ॥੨॥
ਉਸ ਦੇ ਤ੍ਰਾਸ ਨੂੰ ਸਮੁੰਦਰ ਤਕ ਚੌਹਾਂ ਪਾਸੇ ਮੰਨਿਆ ਜਾਂਦਾ ਸੀ (ਅਰਥਾਤ ਉਸ ਦੀ ਧਾਕ ਬੈਠੀ ਹੋਈ ਸੀ) ॥੨॥
ਕ੍ਰਿਪਾਨਾਥਜੋਗੀਤਹਾਜਾਸਮਰੂਪਔਰ
ਉਥੇ ਇਕ ਕ੍ਰਿਪਾ ਨਾਥ ਯੋਗੀ ਰਹਿੰਦਾ ਸੀ ਜਿਸ ਵਰਗਾ ਕਿਸੇ ਹੋਰ ਦਾ ਰੂਪ ਨਹੀਂ ਸੀ।
ਲਖਿਅਬਲਾਭੂਪਰਗਿਰੈਭਈਮੂਰਛਨਾਠੌਰ॥੩॥
ਉਸ ਨੂੰ ਵੇਖ ਕੇ ਰਾਣੀ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਈ ॥੩॥
ਚੌਪਈ
ਚੌਪਈ:
ਬੋਲਿਲਯੋਰਾਨੀਜੋਗਿਸਬਰ
ਰਾਣੀ ਨੇ (ਆਪਣੇ ਕੋਲ) ਜੋਗੀ ਨੂੰ ਬੁਲਾ ਲਿਆ।
ਕਾਮਕੇਲਤਾਸੋਬਹੁਬਿਧਿਕਰਿ
ਉਸ ਨਾਲ ਬਹੁਤ ਢੰਗਾਂ ਨਾਲ ਕਾਮ-ਕ੍ਰੀੜਾ ਕੀਤੀ।
ਪੁਨਿਤਾਹੀਆਸਨਪਹੁਚਾਯੋ
ਫਿਰ ਉਸ ਨੂੰ (ਆਪਣੇ) ਥਾਨ ਉਤੇ ਭੇਜ ਦਿੱਤਾ।
ਰੈਨਿਭਈਤਬਬਹੁਰਿਮੰਗਾਯੋ॥੪॥
ਰਾਤ ਪੈਣ ਤੇ ਫਿਰ ਬੁਲਾ ਲਿਆ ॥੪॥
ਦੋਹਰਾ
ਦੋਹਰਾ:
ਭੂਧਰਸਿੰਘਤਹਾਹੁਤੋਅਤਿਸੁੰਦਰਿਇਕਰਾਜ
ਉਥੇ ਭੂਧਰ ਸਿੰਘ ਨਾਂ ਦਾ ਇਕ ਸੁੰਦਰ ਰਾਜਾ ਸੀ
ਸਾਜਬਾਜਭੀਤਰਕਿਧੌਬਿਸਕਰਮਾਤੇਬਾਜ॥੫॥
ਜੋ ਸਜ ਧਜ ਵਿਚ ਵਿਸ਼੍ਵਕਰਮਾ ਤੋਂ ਵੀ ਵੱਧ ਸੀ ॥੫॥
ਰਾਜਨਿਰਖਿਸੁੰਦਰਘਨੋਰਾਨੀਲਿਯੋਬੁਲਾਇ
ਉਸ ਅਤਿ ਸੁੰਦਰ ਰਾਜੇ ਨੂੰ ਵੇਖ ਕੇ ਰਾਣੀ ਨੇ ਬੁਲਾ ਲਿਆ।
ਪ੍ਰਥਮਭੋਗਤਾਸੌਕਰਿਯੋਪੁਨਿਯੌਕਹਿਯੋਬਨਾਇ॥੬॥
ਪਹਿਲਾਂ ਉਸ ਨਾਲ ਭੋਗ ਕੀਤਾ ਅਤੇ ਫਿਰ ਇਸ ਤਰ੍ਹਾਂ ਕਿਹਾ ॥੬॥