GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1018
Display Settings
ਹੋਬਿਕਟਸੁਭਟਚਟਪਟਕਟਿਦਏਰਿਸਾਇਕੈ॥੫੫॥
ਅਤੇ ਗੁੱਸੇ ਵਿਚ ਆ ਕੇ ਭਿਆਨਕ ਸੂਰਮਿਆਂ ਨੂੰ ਝਟਪਟ ਸੰਘਾਰ ਦਿੱਤਾ ॥੫੫॥
ਚੌਪਈ
ਚੌਪਈ:
ਭੀਰਿਪਰੇਭਾਜੇਭਟਭਾਰੇ
ਸੰਕਟ ਪੈਣ ਤੇ ਸਾਰੇ ਸੂਰਮੇ ਭਜ ਗਏ।
ਜਾਇਰਾਵਪੈਬਹੁਰਿਪੁਕਾਰੇ
ਫਿਰ ਜਾ ਕੇ ਰਾਜੇ ਪਾਸ ਪੁਕਾਰ ਕਰਨ ਲਗੇ।
ਬੈਠਿਯੋਕਹਾਦੈਵਕੇਘਾਏ
ਹੇ ਰੱਬ ਦੇ ਮਾਰੇ! (ਤੂੰ ਇਥੇ) ਕਿਉਂ ਬੈਠਾ ਹੈਂ।
ਚੜ੍ਰਹੇਗਰੁੜਗਰੁੜਧ੍ਵਜਆਏ॥੫੬॥
(ਉਧਰ) ਗਰੁੜ ਉਤੇ ਚੜ੍ਹ ਕੇ ਭਗਵਾਨ ਕ੍ਰਿਸ਼ਨ ਆ ਗਏ ਹਨ ॥੫੬॥
ਦੋਹਰਾ
ਦੋਹਰਾ:
ਯੌਸੁਨਿਕੈਰਾਜਾਤਬੈਰਨਚੜਿਚਲਿਯੋਰਿਸਾਤ
ਇਸ ਤਰ੍ਹਾਂ ਸੁਣ ਕੇ ਤਦੋਂ ਰਾਜਾ ਗੁੱਸੇ ਨਾਲ ਰਣ ਨੂੰ ਚੜ੍ਹ ਚਲਿਆ।
ਬਾਧਿਬਢਾਰੀਉਮਗਿਯੋਕੌਚਪਹਿਰ੍ਯੋਗਾਤ॥੫੭॥
(ਕਾਹਲ ਵਿਚ) ਉਹ ਤਲਵਾਰ ਬੰਨ੍ਹ ਕੇ ਉਮੰਗ ਵਿਚ ਆ ਗਿਆ ਅਤੇ ਸ਼ਰੀਰ ਉਤੇ ਕਵਚ ਪਾਣਾ ਵੀ ਭੁਲ ਗਿਆ ॥੫੭॥
ਚੌਪਈ
ਚੌਪਈ:
ਜੋਰੇਸੈਨਜਾਤਭਯੋਤਹਾ
ਸੈਨਾ ਜੋੜ ਕੇ ਉਧਰ ਨੂੰ ਚਲ ਪਿਆ
ਗਾਜਤਕ੍ਰਿਸਨਸਿੰਘਜੂਜਹਾ
ਜਿਥੇ ਕ੍ਰਿਸ਼ਨ ਸ਼ੇਰ ਵਾਂਗ ਗਜ ਰਿਹਾ ਸੀ।
ਅਸਤ੍ਰਸਸਤ੍ਰਕਰਿਕੋਪਚਲਾਏ
(ਉਸ ਦੈਂਤ ਨੇ) ਕ੍ਰੋਧਿਤ ਹੋ ਕੇ ਅਸਤ੍ਰ ਅਤੇ ਸ਼ਸਤ੍ਰ ਚਲਾਏ
ਕਾਟਿਸ੍ਯਾਮਸਭਭੂਮਿਗਿਰਾਏ॥੫੮॥
ਜਿਨ੍ਹਾਂ ਨੂੰ ਕ੍ਰਿਸ਼ਨ ਨੇ (ਵਿਚੋਂ ਹੀ) ਕਟ ਕੇ ਧਰਤੀ ਉਤੇ ਸੁਟ ਦਿੱਤਾ ॥੫੮॥
ਨਰਾਜਛੰਦ
ਨਰਾਜ ਛੰਦ:
ਸਹਸ੍ਰਹੀਭੁਜਾਨਮੈਸਹਸ੍ਰਅਸਤ੍ਰਸਸਤ੍ਰਲੈ
(ਰਾਜਾ) ਹਜ਼ਾਰ ਬਾਂਹਵਾਂ ਵਿਚ ਸ਼ਸਤ੍ਰ ਅਤੇ ਅਸਤ੍ਰ ਲੈ ਕੇ,
ਹਠਿਯੋਰਿਸਾਇਕੈਹਠੀਕਮਾਨਬਾਨਪਾਨਲੈ
ਹਠੀ ਹਠ ਪੂਰਵਕ ਕ੍ਰੋਧਿਤ ਹੋ ਕੇ ਅਤੇ ਹੱਥ ਵਿਚ ਧਨੁਸ਼ ਬਾਣ ਲੈ ਕੇ (ਆ ਗਿਆ)।
ਬਧੇਰਥੀਮਹਾਰਥੀਅਪ੍ਰਮਾਨਬਾਨਮਾਰਿਕੈ
ਉਸ ਨੇ ਬੇਸ਼ੁਮਾਰ ਬਾਣ ਮਾਰ ਕੇ ਰਥੀਆਂ ਅਤੇ ਮਹਾਰਥੀਆਂ ਦਾ ਬਧ ਕਰ ਦਿੱਤਾ।
ਦਏਪਠਾਇਸ੍ਵਰਗਸੂਰਕੋਪਕੌਸਭਾਰਿਕੈ॥੫੯॥
(ਬਹੁਤ ਸਾਰੇ) ਸੂਰਮਿਆਂ ਨੂੰ ਕ੍ਰੋਧਵਾਨ ਹੋ ਕੇ ਸਵਰਗ ਨੂੰ ਭੇਜ ਦਿੱਤਾ ॥੫੯॥
ਚੌਪਈ
ਚੌਪਈ:
ਬਹੁਸਾਇਕਜਦੁਪਤਿਕੌਮਾਰੇ
(ਉਸ ਦੈਂਤ ਨੇ) ਬਹੁਤ ਅਧਿਕ ਬਾਣ ਸ੍ਰੀ ਕ੍ਰਿਸ਼ਨ ਨੂੰ ਮਾਰੇ
ਬਹੁਬਾਨਨਸੋਗਰੁੜਪ੍ਰਹਾਰੇ
ਅਤੇ ਬਹੁਤ ਸਾਰੇ ਬਾਣ ਗਰੁੜ ਨੂੰ ਵੀ ਮਾਰੇ।
ਬਹੁਸੂਲਨਸੋਰਥੀਪਰੋਏ
ਬਹੁਤ ਸਾਰੇ ਸ਼ੂਲਾਂ ਨਾਲ ਰਥਾਂ ਵਾਲਿਆਂ ਨੂੰ ਪਰੋ ਦਿੱਤਾ।
ਲਗੇਸੁਭਟਸੈਹਥਿਯਨਸੋਏ॥੬੦॥
ਸੈਹਥੀਆਂ ਦੇ ਲਗਣ ਨਾਲ ਬਹੁਤ ਸਾਰੇ ਸੂਰਮੇ ਸੌਂ ਗਏ ॥੬੦॥
ਤਬਸ੍ਰੀਕੋਪਕ੍ਰਿਸਨਕਰਿਦੀਨੋ
ਤਦ ਸ੍ਰੀ ਕ੍ਰਿਸ਼ਨ ਕ੍ਰੋਧ ਵਿਚ ਆ ਗਏ
ਖੰਡਖੰਡਸਤ੍ਰਾਸਤ੍ਰਕੀਨੋ
ਅਤੇ (ਵੈਰੀ ਦੇ) ਸ਼ਸਤ੍ਰਾਂ ਅਸਤ੍ਰਾਂ ਨੂੰ ਖੰਡ ਖੰਡ ਕਰ ਦਿੱਤਾ।
ਬਾਣਾਸੁਰਹਿਬਾਨਬਹੁਮਾਰੇ
ਬਾਣਾਸੁਰ ਨੂੰ ਬਹੁਤ ਤੀਰ ਮਾਰੇ।
ਬੇਧਿਬਰਮਧਨੁਚਰਮਸਿਧਾਰੇ॥੬੧॥
ਉਹ ਧਨੁਸ਼, ਢਾਲ ਅਤੇ ਕਵਚ ਨੂੰ ਵਿੰਨ੍ਹ ਕੇ ਨਿਕਲ ਗਏ ॥੬੧॥
ਅੜਿਲ
ਅੜਿਲ:
ਬਹੁਰਿਕ੍ਰਿਸਨਜੀਬਾਨਚਲਾਏਕੋਪਕਰਿ
ਫਿਰ ਕ੍ਰਿਸ਼ਨ ਨੇ ਕ੍ਰੋਧ ਵਿਚ ਆ ਕੇ ਤੀਰ ਚਲਾਏ।
ਬਾਣਾਸੁਰਕੇਚਰਮਬਰਮਸਰਬਾਸਤ੍ਰਹਰਿ
ਜੋ ਬਾਣਾਸੁਰ ਦੀ ਢਾਲ, ਕਵਚ ਅਤੇ ਸਾਰਿਆਂ ਅਸਤ੍ਰਾਂ ਨੂੰ ਪਾਰ ਕਰ ਗਏ।
ਸੂਤਮਾਰਿਹੈਚਾਰੋਦਏਗਿਰਾਇਕੈ
(ਉਸ ਦੇ) ਚੌਹਾਂ ਰਥਵਾਨਾਂ ਨੂੰ ਮਾਰ ਕੇ ਡਿਗਾ ਦਿੱਤਾ
ਹੋਰਥੀਮਹਾਰਥਅਤਿਰਥਿਯਨਕੋਘਾਇਕੈ॥੬੨॥
ਅਤੇ ਰਥੀਆਂ, ਮਹਾਰਥੀਆਂ ਨਿਕੇ ਵੱਡੇ ਰਥਵਾਨਾਂ ਨੂੰ ਮਾਰ ਦਿੱਤਾ ॥੬੨॥
ਚਮਕਿਠਾਢਭੂਅਭਯੋਅਯੁਧਨਧਾਰਿਕੈ
ਉਤੇਜਿਤ ਹੋ ਕੇ ਅਤੇ ਸ਼ਸਤ੍ਰਾਂ ਨੂੰ ਧਾਰ ਕੇ (ਉਹ) ਧਰਤੀ ਉਤੇ ਫਿਰ ਖੜੋ ਗਿਆ।
ਗਰੁੜਗਰੁੜਨਾਯਕਕੋਬਿਸਿਖਪ੍ਰਹਾਰਿਕੈ
(ਉਸ ਨੇ) ਗਰੁੜ ਅਤੇ ਗਰੁੜ ਦੇ ਨਾਇਕ (ਸ੍ਰੀ ਕ੍ਰਿਸ਼ਨ) ਨੂੰ ਬਹੁਤ ਬਾਣ ਮਾਰੇ।
ਸਾਤਸਾਤਕਹਿਆਠਅਰੁਜਨਹਿਮਾਰਿਕਰਿ
ਸੱਤ ਬਾਣ ਸਾਤਕਿ ('ਯੁਯੂਧਾਨ') ਅਤੇ ਅੱਠ ਬਾਣ ਅਰਜਨ ਨੂੰ ਮਾਰੇ।
ਹੋਕੋਟਿਕਰੀਕੁਰਰਾਇਹਨੇਰਿਸਿਧਾਰਿਕਰਿ॥੬੩॥
ਕ੍ਰੋਧਿਤ ਹੋ ਕੇ ਕਰੋੜਾਂ ਹਾਥੀ ਅਤੇ ਕੌਰਵਾਂ ਨੂੰ ਵੀ ਮਾਰਿਆ ॥੬੩॥
ਕੋਪਕ੍ਰਿਸਨਕੇਜਗ੍ਯੋਧੁਜਾਕਾਟਤਭਯੋ
ਕ੍ਰਿਸ਼ਨ ਨੂੰ ਕ੍ਰੋਧ ਆ ਗਿਆ ਅਤੇ (ਉਸ ਦੀ) ਧੁਜਾ ਨੂੰ ਕਟ ਸੁਟਿਆ
ਛਿਪ੍ਰਛਟਾਕਰਛਤ੍ਰਛਿਤਹਿਡਾਰਤਭਯੋ
ਅਤੇ ਛੇਤੀ ਨਾਲ ਛਤ੍ਰ ਨੂੰ ਧਰਤੀ ਉਤੇ ਡਿਗਾ ਦਿੱਤਾ।
ਚਰਮਬਰਮਰਿਪੁਚਰਮਕੋਪਕਰਿਕਾਟਿਯੋ
ਵੈਰੀ ਦੀਆਂ ਢਾਲਾਂ, ਕਵਚਾਂ ਅਤੇ ਚਮੜੀ ਨੂੰ ਕ੍ਰੋਧ ਕਰ ਕੇ ਕਟ ਦਿੱਤਾ
ਹੋਰਥਰਥਿਯਨਰਨਭੀਤਰਤਿਲਤਿਲਬਾਟਿਯੋ॥੬੪॥
ਅਤੇ ਰਥਾਂ ਅਤੇ ਰਥਾਂ ਵਾਲਿਆਂ ਨੂੰ ਯੁੱਧ-ਭੂਮੀ ਵਿਚ ਕਟ ਵਢ ਕੇ ਤਿਲ ਤਿਲ ਕਰ ਕੇ (ਖੇਰੂੰ ਖੇਰੂੰ) ਕਰ ਦਿੱਤਾ ॥੬੪॥
ਬਡੇਦੁਬਹਿਯਾਮਾਰੇਕ੍ਰਿਸਨਰਿਸਾਇਕੈ
ਕ੍ਰਿਸ਼ਨ ਨੇ ਰੋਹ ਵਿਚ ਆ ਕੇ ਦੋਹਾਂ ਬਾਂਹਵਾਂ ਨਾਲ ਯੁੱਧ ਕਰਨ ਵਾਲਿਆਂ ਨੂੰ ਮਾਰ ਦਿੱਤਾ।
ਤਿਲਤਿਲਪਾਇਪ੍ਰਹਾਰੇਰਥਿਯਨਘਾਇਕੈ
ਰਥਾਂ ਵਾਲਿਆਂ ਨੂੰ ਮਾਰ ਕੇ ਟੁਕੜੇ ਟੁਕੜੇ ਕਰ ਦਿੱਤਾ।
ਛੈਲਚਿਕਨਿਯਾਕਾਟੇਭੁਜਾਸਹਸ੍ਰਹਰਿ
(ਸਹਸ੍ਰਬਾਹੂ ਦੀਆਂ) ਹਜ਼ਾਰ ਭੁਜਾਵਾਂ ਅਤੇ ਸੂਰਮਿਆਂ ਨੂੰ ਸ੍ਰੀ ਕ੍ਰਿਸ਼ਨ ('ਹਰਿ') ਨੇ ਕਟ ਕੇ ਸੁਟ ਦਿੱਤਾ।
ਹੋਤਵਸਿਵਪਹੁਚੇਆਇਸੁਭਗਤਬਿਚਾਰਿਕਰਿ॥੬੫॥
ਤਦ ਸ਼ਿਵ (ਸਹਸ੍ਰਬਾਹੂ ਨੂੰ) ਆਪਣਾ ਭਗਤ ਸਮਝ ਕੇ (ਉਸ ਦੀ ਸਹਾਇਤਾ ਲਈ) ਆ ਪਹੁੰਚੇ ॥੬੫॥
ਬੀਸਬਾਨਬਿਸੁਇਸਕਹਬ੍ਰਿਜਪਤਿਮਾਰਿਯੋ
ਬ੍ਰਜਪਤੀ ਸ੍ਰੀ ਕ੍ਰਿਸ਼ਨ ਨੇ (ਸ਼ਿਵ ਨੂੰ) ਵਿਸ਼੍ਵਪਤੀ ਕਹਿ ਕੇ ਵੀਹ ਤੀਰ ਮਾਰੇ।
ਬਹੁਰਿਬਾਨਬਤੀਸਸੁਵਾਹਿਪ੍ਰਹਾਰਿਯੋ
ਫਿਰ ਬਤੀ ਬਾਣ ਸ਼ਿਵ ਨੇ ਕ੍ਰਿਸ਼ਨ ਨੂੰ ਮਾਰੇ।
ਨਿਰਖਿਜੁਧਕੋਜਛਰਹੈਚਿਤਲਾਇਕੈ
ਯੁੱਧ ਨੂੰ ਵੇਖਣ ਲਈ ਯਕਸ਼ਾਂ ਨੇ ਵੀ ਚਿਤ ਲਗਾ ਲਿਆ।