ਗਹੇਸੂਲਸੈਥੀਸਭੈਸੂਰਧਾਏ॥
ਸਾਰੇ ਸੂਰਮੇ ਤ੍ਰਿਸ਼ੂਲ ਅਤੇ ਸੈਹਥੀਆਂ ਲੈ ਕੇ ਦੌੜੇ।
ਮਹਾਕੋਪਕੈਤੁੰਦਬਾਜੀਨਚਾਏ॥੪੪॥
ਬਹੁਤ ਕ੍ਰੋਧਵਾਨ ਹੋ ਕੇ ਤੇਜ਼ ਘੋੜਿਆਂ ਨੂੰ ਨਚਾਇਆ ॥੪੪॥
ਚੌਪਈ॥
ਚੌਪਈ:
ਕੇਤੇਪ੍ਰਬਲਨਿਬਲਤਹਕੀਨੇ॥
ਕਿਤਨੇ ਹੀ ਬਲਵਾਨ ਸੂਰਮਿਆਂ ਨੂੰ ਨਿਰਬਲ ਕਰ ਦਿੱਤਾ
ਜੀਤਿਜੀਤਿਕੇਤੇਰਿਪੁਲੀਨੇ॥
ਅਤੇ ਕਿਤਨਿਆਂ ਹੀ ਸੂਰਮਿਆਂ ਨੂੰ ਜਿਤ ਲਿਆ।
ਕੇਤੇਬਿਨੁਪ੍ਰਾਨਨਭਟਭਏ॥
ਕਿਤਨੇ ਹੀ ਸੂਰਮੇ ਪ੍ਰਾਣਾਂ ਤੋਂ ਬਿਨਾ ਹੋ ਗਏ।
ਰਹਿਰਹਿਸਸਤ੍ਰਸਾਥਹੀਗਏ॥੪੫॥
ਅਤੇ ਸ਼ਸਤ੍ਰਾਂ ਨੂੰ ਹੱਥਾਂ ਵਿਚ ਪਕੜੇ ਹੋਇਆਂ ਹੀ (ਯਮਲੋਕ ਵਲ) ਚਲੇ ਗਏ ॥੪੫॥
ਭੁਜੰਗਛੰਦ॥
ਭੁਜੰਗ ਛੰਦ:
ਕਰੀਕ੍ਰੋਰਿਮਾਰੇਰਥੀਕੋਟਿਕੂਟੇ॥
ਕਰੋੜਾਂ ਹਾਥੀ ਮਾਰ ਦਿੱਤੇ ਅਤੇ ਕਰੋੜਾਂ ਰਥਾਂ ਵਾਲੇ ਕੁਟ ਦਿੱਤੇ।
ਕਿਤੇਸ੍ਵਾਰਘਾਏਫਿਰੈਬਾਜਛੂਟੇ॥
ਕਿਤਨੇ ਹੀ ਸਵਾਰ ਮਾਰ ਦਿੱਤੇ ਅਤੇ ਘੋੜੇ ਖੁਲ੍ਹੇ ਫਿਰਨ।
ਕਿਤੇਛਤ੍ਰਛੇਕੇਕਿਤੇਛਤ੍ਰਤੋਰੇ॥
ਕਿਤਨੇ ਹੀ ਛਤ੍ਰ ਫਾੜ ਦਿੱਤੇ ਅਤੇ ਕਿਤਨੇ ਹੀ ਛਤ੍ਰ ਤੋੜ ਦਿੱਤੇ।
ਕਿਤੇਬਾਧਿਲੀਨੇਕਿਤੇਛੈਲਛੋਰੇ॥੪੬॥
ਕਿਤਨੇ ਹੀ ਸੂਰਮੇ ਫੜ ਲਏ ਅਤੇ ਕਿਤਨੇ ਹੀ ਛਡ ਦਿੱਤੇ ॥੪੬॥
ਕਿਤੇਭੀਰੁਭਾਜੇਕਿਤੇਕੋਪਿਢੂਕੇ॥
ਕਿਤਨੇ ਹੀ ਡਰਪੋਕ ('ਭੀਰੁ') ਭਜ ਗਏ ਅਤੇ ਕਿਤਨੇ ਹੀ ਕ੍ਰੋਧ ਨਾਲ ਭਰੇ ਹੋਏ (ਯੁੱਧ ਲਈ) ਆਣ ਢੁਕੇ।
ਚਹੂੰਓਰਤੇਮਾਰਹੀਮਾਰਿਕੂਕੇ॥
ਚੌਹਾਂ ਪਾਸਿਆਂ ਤੋਂ 'ਮਾਰੋ ਮਾਰੋ' ਦੀਆਂ ਆਵਾਜ਼ਾਂ ਆ ਰਹੀਆਂ ਸਨ।
ਲਏਬਾਹੁਸਾਹੰਸ੍ਰਸੋਸਸਤ੍ਰਭਾਰੇ॥
ਸਹਸ੍ਰਬਾਹੂ ਨੇ ਭਾਰੇ ਸ਼ਸਤ੍ਰ ਧਾਰਨ ਕਰ ਲਏ
ਚਲਿਯੋਕੋਪਿਕੈਰਾਜਬਾਜੇਨਗਾਰੇ॥੪੭॥
ਅਤੇ ਕ੍ਰੋਧਿਤ ਹੋ ਕੇ ਚਲ ਪਿਆ ਅਤੇ ਸ਼ਾਹੀ ਨਗਾਰੇ ਵਜਣ ਲਗੇ ॥੪੭॥
ਦੋਹਰਾ॥
ਦੋਹਰਾ:
ਜੁਧਭਯੇਕਹਲੌਗਨੋਇਤੀਨਆਵਤਸੁਧਿ॥
ਕਿਹੋ ਜਿਹਾ ਯੁੱਧ ਹੋਇਆ, ਉਸ ਦਾ ਵਰਣਨ ਕਰਨ ਦੀ ਸੁਧ ਨਹੀਂ ਆਉਂਦੀ।
ਘਾਇਨਕੈਘਾਇਲਭਏਬਾਧਿਲਯੋਅਨਰੁਧ॥੪੮॥
ਘਾਉਆਂ ਨਾਲ ਘਾਇਲ ਹੋਏ ਅਨਰੁਧ ਨੂੰ ਬੰਨ੍ਹ ਲਿਆ ॥੪੮॥
ਚੌਪਈ॥
ਚੌਪਈ:
ਜਬਊਖਾਐਸੇਸੁਨਿਪਾਈ॥
ਜਦੋਂ ਊਖਾ ਨੇ ਇਸ ਤਰ੍ਹਾਂ ਸੁਣਿਆ
ਲੀਨੇਮੋਰਬਾਧਿਸੁਖਦਾਈ॥
ਕਿ ਮੇਰਾ ਪ੍ਰੀਤਮ ਬੰਨ੍ਹ ਲਿਆ ਗਿਆ ਹੈ।
ਤਬਰੇਖਾਕਹਬੋਲਿਪਠਾਇਸ॥
ਤਦ ਰੇਖਾ ਨੂੰ ਸਦ ਲਿਆ
ਨਗਰਦ੍ਵਾਰਿਕਾਬਹੁਰਿਪਠਾਇਸ॥੪੯॥
ਅਤੇ ਫਿਰ ਦ੍ਵਾਰਿਕਾ ਨਗਰ ਨੂੰ ਭੇਜ ਦਿੱਤਾ ॥੪੯॥
ਚਲੀਚਲੀਜੈਯਹੁਤੁਮਤਹਾ॥
(ਉਸ ਨੂੰ ਕਿਹਾ) ਤੂੰ ਉਥੇ ਚਲ ਕੇ ਜਾ
ਬੈਠੇਕ੍ਰਿਸਨਸ੍ਯਾਮਘਨਜਹਾ॥
ਜਿਥੇ ਸ੍ਰੀ ਕ੍ਰਿਸ਼ਨ ਬੈਠੇ ਹਨ।
ਦੈਪਤਿਯਾਪਾਇਨਪਰਿਰਹਿਯਹੁ॥
ਮੇਰੀ ਚਿੱਠੀ ਦੇ ਕੇ (ਉਨ੍ਹਾਂ ਦੇ) ਪੈਰਾਂ ਉਤੇ ਡਿਗ ਪੈਣਾ
ਹਮਰੀਕਥਾਛੋਰਿਤੇਕਹਿਯਹੁ॥੫੦॥
ਅਤੇ ਮੇਰੀ ਗੱਲ ਵਿਸਥਾਰ ਨਾਲ ਕਹਿਣਾ ॥੫੦॥
ਅੜਿਲ॥
ਅੜਿਲ:
ਦੀਨਾਨਾਥਹਮਾਰੀਰਛਾਕੀਜਿਯੈ॥
(ਉਨ੍ਹਾਂ ਨੂੰ ਕਹਿਣਾ) ਹੇ ਦੀਨਾ ਦੇ ਨਾਥ! ਸਾਡੀ ਰਖਿਆ ਕਰੋ
ਯਾਸੰਕਟਕੋਕਾਟਿਆਇਕਰਿਦੀਜਿਯੈ॥
ਅਤੇ ਆ ਕੇ ਇਸ ਸੰਕਟ ਨੂੰ ਕਟ ਦਿਓ।
ਪਰਿਯੋਬੰਦਤੇਪੌਤ੍ਰਹਿਅਬੈਛੁਰਾਇਯੈ॥
ਤੁਹਾਡੇ ਪੋਤਰੇ ਨੂੰ ਬੰਧਨ ਪੈ ਗਏ ਹਨ, ਹੁਣੇ (ਉਸ ਨੂੰ) ਛੁੜਾ ਲਵੋ।
ਹੋਤਬਆਪਨਕਹਦੀਨੁਧਰਨਕਹਾਇਯੈ॥੫੧॥
ਤਦ ਆਪਣੇ ਆਪ ਨੂੰ ਦੀਨਾਂ ਦੇ ਰਖਿਅਕ ਅਖਵਾਓ ॥੫੧॥
ਪ੍ਰਥਮਬਕੀਕੋਮਾਰਿਬਹੁਰਿਬਗੁਲਾਸੁਰਮਾਰਿਯੋ॥
ਪਹਿਲਾਂ ਆਪ ਨੇ ਬਕੀ ਨੂੰ ਮਾਰ ਕੇ ਫਿਰ ਬਗੁਲਾਸੁਰ ਨੂੰ ਮਾਰਿਆ।
ਸਕਟਾਸੁਰਕੇਸਿਯਹਿਕੇਸਗਹਿਕੰਸਪਛਾਰਿਯੋ॥
ਫਿਰ ਸਕਟਾਸੁਰ ਅਤੇ ਕੇਸੀ ਨੂੰ ਮਾਰਿਆ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ।
ਆਘਾਸੁਰਤ੍ਰਿਣਵਰਤਮੁਸਟਚੰਡੂਰਬਿਦਾਰੇ॥
ਅਘਾਸੁਰ, ਤ੍ਰਿਣਵਰਤ, ਮੁਸਟ ਅਤੇ ਚੰਡੂਰ ਨੂੰ ਮਾਰਿਆ।
ਹੋਲੀਜੈਹਮੈਬਚਾਇਸਕਲਹਮਸਰਨਿਤਿਹਾਰੇ॥੫੨॥
ਹੁਣ ਸਾਨੂੰ ਬਚਾ ਲਵੋ। ਅਸੀਂ ਸਾਰੇ ਤੁਹਾਡੀ ਸ਼ਰਨ ਵਿਚ ਹਾਂ ॥੫੨॥
ਮਧੁਕੌਪ੍ਰਥਮਸੰਘਾਰਿਬਹੁਰਿਮੁਰਮਰਦਨਕੀਨੋ॥
ਪਹਿਲਾਂ ਮਧੁ ਨੂੰ ਮਾਰਿਆ ਫਿਰ ਮੁਰ ਦੈਂਤ ਨੂੰ ਮਸਲ ਦਿੱਤਾ।
ਦਾਵਾਨਲਤੇਰਾਖਿਸਕਲਗੋਪਨਕੋਲੀਨੋ॥
ਸਾਰਿਆਂ ਗੋਪਾਂ ਨੂੰ ਦਾਵਾਨਲ ਤੋਂ ਬਚਾ ਲਿਆ।
ਮਹਾਕੋਪਿਕਰਿਇੰਦ੍ਰਜਬੈਬਰਖਾਬਰਖਾਈ॥
ਜਦੋਂ ਬਹੁਤ ਕ੍ਰੋਧਿਤ ਹੋ ਕੇ ਇੰਦਰ ਨੇ ਮੀਂਹ ਵਸਾਇਆ,
ਹੋਤਿਸੀਠੌਰਤੁਮਆਨਭਏਬ੍ਰਿਜਨਾਥਸਹਾਈ॥੫੩॥
ਤਾਂ ਉਸ ਥਾਂ ਤੇ ਹੇ ਬ੍ਰਜਨਾਥ! ਤੁਸੀਂ (ਸਭ ਦੀ) ਸਹਾਇਤਾ ਕੀਤੀ ॥੫੩॥
ਦੋਹਰਾ॥
ਦੋਹਰਾ:
ਜਹਸਾਧਨਸੰਕਟਬਨੈਤਹਤਹਲਏਬਚਾਇ॥
ਜਿਥੇ ਜਿਥੇ ਵੀ ਸਾਧ ਪੁਰਸ਼ਾਂ ਉਤੇ ਸਕਟ ਬਣਿਆ ਹੈ, ਉਥੇ ਉਥੇ (ਤੁਸੀਂ) ਬਚਾ ਲਿਆ ਹੈ।
ਅਬਹਮਹੋਸੰਕਟਬਨਿਯੋਕੀਜੈਆਨਿਸਹਾਇ॥੫੪॥
ਹੁਣ ਸਾਡੇ ਉਤੇ ਸੰਕਟ ਬਣਿਆ ਹੈ, ਸਾਡੀ ਆ ਕੇ ਸਹਾਇਤਾ ਕਰੋ ॥੫੪॥
ਅੜਿਲ॥
ਅੜਿਲ:
ਚਿਤ੍ਰਕਲਾਇਹਭਾਤਿਦੀਨਹ੍ਵੈਜਬਕਹੀ॥
ਚਿਤ੍ਰ ਕਲਾ ਨੇ ਜਦ ਬਹੁਤ ਆਜਿਜ਼ੀ ਨਾਲ ਇਸ ਤਰ੍ਹਾਂ ਕਿਹਾ।
ਤਾਕੀਬ੍ਰਿਥਾਸਮਸਤਚਿਤਜਦੁਪਤਿਲਈ॥
ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਦੀ ਸਾਰੀ ਸਥਿਤੀ ਨੂੰ ਹਿਰਦੇ ਵਿਚ ਸਮਝ ਲਿਆ।
ਹ੍ਵੈਕੈਗਰੁੜਅਰੂੜਪਹੁੰਚੈਆਇਕੈ॥
(ਉਹ) ਤੁਰਤ ਗਰੁੜ ਉਤੇ ਸਵਾਰ ਹੋ ਕੇ ਉਥੇ ਆ ਪਹੁੰਚੇ