ਚਿਤ੍ਰਰੇਖਾਸੁਣਿਏਬਚਨਹਿਤੂਹੇਤਦੁਖਪਾਇ॥
ਚਿਤ੍ਰਰੇਖਾ ਨੇ ਬਚਨ ਸੁਣ ਕੇ (ਆਪਣੀ) ਪਿਆਰੀ ਸਹੇਲੀ ਲਈ ਬਹੁਤ ਦੁਖ ਪਾਇਆ।
Chitar Rekha, after listening, became very concerned.
ਪਵਨਡਾਰਿਪਾਛੇਚਲੀਤਹਾਪਹੂੰਚੀਜਾਇ॥੧੮॥
ਉਹ ਪੌਣਾਂ ਦੀ ਚਾਲ ਨਾਲੋਂ ਵੀ ਅਧਿਕ ਤੇਜ਼ ਚਲ ਕੇ ਉਥੇ ਜਾ ਪਹੁੰਚੀ (ਜਿਥੇ ਊਖ ਕਲਾ ਸੀ) ॥੧੮॥
She flew like the wind and reached there.(18)
ਅੜਿਲ॥
ਅੜਿਲ:
Arril
ਤਾਕੋਰੂਪਬਿਲੋਕਿਯੋਜਬਹੀਜਾਇਕੈ॥
ਉਸ ਨੇ ਜਦ ਜਾ ਕੇ ਉਸ ਦਾ ਰੂਪ ਵੇਖਿਆ
ਹਿਤੂਹੇਤੁਗਿਰਿਪਰੀਧਰਨਿਦੁਖੁਪਾਇਕੈ॥
ਤਾਂ (ਆਪਣੀ) ਪਿਆਰੀ ਲਈ ਦੁਖੀ ਹੋ ਕੇ ਧਰਤੀ ਉਤੇ ਡਿਗ ਪਈ।
When she reached there, looking at her condition she fell flat.
ਯਾਹਿਸਖੀਜਿਹਿਬਿਧਿਸੌਪਿਯਹਿਮਿਲਾਇਯੈ॥
ਹੇ ਸਖੀ! ਕਿਸੇ ਤਰ੍ਹਾਂ ਉਸ ਪ੍ਰੀਤਮ ਨਾਲ ਇਸ ਨੂੰ ਮਿਲਾ ਦੇਈਏ।
(In her mind) ‘I must strive to make her meet her lover,
ਹੌਜੌਨਸੁਪਨਿਯੈਲਹਿਯੋਵਹੈਲੈਆਇਯੈ॥੧੯॥
(ਊਖ ਕਲਾ ਕਹਿਣ ਲਗੀ) ਜੋ ਸੁਪਨੇ ਵਿਚ ਵੇਖਿਆ ਹੈ, ਉਸ ਨੂੰ ਲਿਆ ਕੇ ਮਿਲਾ ਦਿਓ ॥੧੯॥
‘By bringing in the person she had seen in the dream.’(19)
ਚੌਪਈ॥
ਚੌਪਈ:
Chaupaee
ਚਿਤ੍ਰਕਲਾਧੌਲਹਰਉਸਾਰਿਸ॥
ਚਿਤ੍ਰਕਲਾ ਨੇ ਉਥੇ (ਇਹ ਵੱਡਾ ਸਾਰਾ) ਮਹੱਲ ਉਸਾਰਿਆ (ਅਰਥਾਤ ਚਿਤਰਿਆ)।
ਚੌਦਹਭਵਨਤਹਾਲਿਖਿਡਾਰਿਸ॥
ਉਸ ਵਿਚ ਚੌਦਾਂ ਲੋਕ ਚਿਤਰ ਦਿੱਤੇ।
Then Chitar Kala built a castle and all round she drew (drawings of) the fourteen regions.
ਦੇਵਦੈਤਤਿਹਠੌਰਬਨਾਏ॥
ਉਸ ਵਿਚ ਦੇਵਤੇ, ਦੈਂਤ,
ਗੰਧ੍ਰਬਜਛਭੁਜੰਗਸੁਹਾਏ॥੨੦॥
ਗੰਧਰਬ, ਯਕਸ਼ ਅਤੇ ਨਾਗ ਬਣਾ ਕੇ ਸੁਸ਼ੋਭਿਤ ਕੀਤੇ ॥੨੦॥
She sketched the devils, the gods and Gandharabh Jachh.(20)
ਦੋਹਰਾ॥
ਦੋਹਰਾ:
Dohira
ਦੇਸਦੇਸਕੇਏਸਜੇਤਹਸਭਲਿਖੇਬਨਾਇ॥
ਜਿਹੜੇ ਜਿਹੜੇ ਦੇਸਾਂ ਦੇ ਸੁਆਮੀ ਸਨ, ਉਨ੍ਹਾਂ ਸਾਰਿਆਂ ਨੂੰ ਚਿਤਰਿਆ।
She carved there all the rulers ofthe world including,
ਰੋਹਣੇਹਪ੍ਰਦੁਮਨਸੁਤਹਰਿਆਦਿਕਜਦੁਰਾਇ॥੨੧॥
ਰੋਹਣੀ ਦੇ ਪਤੀ (ਬਲਭਦ੍ਰ) ਪ੍ਰਦੁਮਨ ਦੇ ਪੁੱਤਰ ਅਨਰੁਧ ਅਤੇ ਕ੍ਰਿਸ਼ਨ ਆਦਿ ਯਾਦਵਾਂ ਨੂੰ ਪ੍ਰਸਤੁਤ ਕੀਤਾ ॥੨੧॥
Balbhadar, and Anuradh and Krishna, the sons ofParduman.(21)
ਚੌਦਹਪੁਰੀਬਨਾਇਕੈਤਾਹਿਕਹਿਯੋਸਮਝਾਹਿ॥
ਚੌਦਾਂ ਪੁਰੀਆਂ ਬਣਾ ਕੇ ਉਸ ਨੂੰ ਸਮਝਾ ਕੇ ਕਿਹਾ
After creating there, fourteen fairies, she suggested her,
ਤੁਮਰੋਜਿਯਬਉਪਾਇਮੈਕੀਯੋਬਿਲੋਕਹੁਆਇ॥੨੨॥
ਕਿ ਤੇਰੇ ਜੀਣ ਦਾ ਉਪਾ ਮੈਂ ਬਣਾਇਆ ਹੈ, ਆ ਕੇ ਵੇਖ ॥੨੨॥
‘I have devised the means for your survival, come and see yourself.’(22)
ਚੌਪਈ॥
ਚੌਪਈ:
Chaupaee
ਦੇਵਦਿਖਾਇਦੈਤਦਿਖਰਾਏ॥
ਦੇਵਤੇ ਵਿਖਾਏ, ਦੈਂਤ ਵਿਖਾਏ,
ਗੰਧ੍ਰਬਜਛਭੁਜੰਗਹਿਰਾਏ॥
ਗੰਧਰਬ, ਯਕਸ਼ ਅਤੇ ਭੁਜੰਗ ਵਿਖਾਏ।
ਪੁਨਿਕੈਰਵਕੇਕੁਲਹਿਦਿਖਾਯੋ॥
ਫਿਰ ਕੌਰਵਾਂ ਦਾ ਖ਼ਾਨਦਾਨ ਵਿਖਾਇਆ।
ਤਿਨਹਿਬਿਲੌਕਿਨਤ੍ਰਿਯਸੁਖੁਪਾਯੋ॥੨੩॥
ਉਨ੍ਹਾਂ ਨੂੰ ਵੇਖ ਕੇ ਊਖ ਕਲਾ ਨੇ ਬਹੁਤ ਸੁਖ ਪ੍ਰਾਪਤ ਕੀਤਾ ॥੨੩॥
ਦੋਹਰਾ॥
ਦੋਹਰਾ:
Dohira
ਚੌਦਹਿਪੁਰੀਬਿਲੋਕਕਰਿਤਹਾਪਹੂੰਚੀਆਇ॥
ਚੌਦਾਂ ਪੁਰੀਆਂ ਨੂੰ ਵੇਖ ਕੇ (ਊਖਾ) ਉਥੇ ਆ ਪਹੁੰਚੀ
After looking at fourteen fairies she (Ukha) reached there,
ਜਹਸਭਜਦੁਕੁਲਕੇਸਹਿਤਸੋਭਿਤਸ੍ਰੀਜਦੁਰਾਇ॥੨੪॥
ਜਿਥੇ ਸਾਰੇ ਖ਼ਾਨਦਾਨ ਸਹਿਤ ਸ੍ਰੀ ਕ੍ਰਿਸ਼ਨ ਬਿਰਾਜਮਾਨ ਸਨ ॥੨੪॥
Where all the members of Jadav family, including Krishna, were sitting.(24)
ਪ੍ਰਥਮਲਾਗਿਲੀਕੌਨਿਰਖਿਪੁਨਿਨਿਰਖੇਜਦੁਰਾਇ॥
ਪਹਿਲਾਂ ਬਲਭਦ੍ਰ ('ਲਾਗਿਲੀ') ਨੂੰ ਵੇਖਿਆ, ਫਿਰ ਕ੍ਰਿਸ਼ਨ ਨੂੰ ਵੇਖਿਆ।
First she saw Balbhadar and then Krishna.
ਹ੍ਵੈਪ੍ਰਸੰਨ੍ਯਪਾਇਨਪਰੀਜਗਤਗੁਰੂਠਹਰਾਇ॥੨੫॥
ਫਿਰ (ਉਸ ਨੂੰ) ਜਗਤ ਗੁਰੂ ਮਿਥ ਕੇ ਝੁਕ ਕੇ ਪੈਰੀਂ ਪਈ ॥੨੫॥
She was appeased and, believing them to be the gurus of the world, bent and paid her obeisance.(25)
ਚੌਪਈ॥
ਚੌਪਈ:
Chaupaee
ਬਹੁਰਿਪ੍ਰਦੁਮਨਨਿਹਾਰਿਯੋਜਾਈ॥
ਫਿਰ ਉਸ ਨੇ ਪ੍ਰਦੁਮਨ ਨੂੰ ਜਾ ਕੇ ਵੇਖਿਆ,
ਲਜਤਨਾਰਿਨਾਰੀਨਿਹੁਰਾਈ॥
(ਤਾਂ ਉਸ) ਇਸਤਰੀ ਨੇ ਸ਼ਰਮਾ ਕੇ ਆਪਣੀ ਧੌਣ ('ਨਾਰਿ') ਨੀਵੀਂ ਕਰ ਲਈ।
Then she saw Parduman and, modestly, bent her head in reverence.
ਤਾਕੋਪੂਤਬਿਲੋਕਿਯੋਜਬਹੀ॥
ਜਦ ਉਸ ਦੇ ਪੁੱਤਰ ਨੂੰ ਵੇਖਿਆ,
ਮਿਟਿਗਯੋਸੋਕਦੇਹਕੋਸਭਹੀ॥੨੬॥
ਤਾਂ ਸ਼ਰੀਰ ਦੇ ਸਾਰੇ ਦੁਖ ਮਿਟ ਗਏ ॥੨੬॥
But when she saw his son, Anuradh, she felt all her affliction eradicated.(26)
ਦੋਹਰਾ॥
ਦੋਹਰਾ:
Dohira
ਧੰਨ੍ਯਧੰਨ੍ਯਮੁਖਕਹਿਉਠੀਸਖਿਯਹਿਸੀਸਝੁਕਾਇ॥
ਸਿਰ ਨਿਵਾ ਕੇ ਮੂੰਹੋਂ ਧੰਨ ਧੰਨ ਕਹਿਣ ਲਗੀ ਕਿ ਹੇ ਸਖੀ!
With praises, she thanked her friend.
ਜੋਸੁਪਨੇਭੀਤਰਲਹਿਯੋਸੋਈਦਯੋਦਿਖਾਇ॥੨੭॥
ਜੋ (ਮੈਂ) ਸੁਪਨੇ ਵਿਚ ਵੇਖਿਆ ਸੀ, ਉਹੀ (ਤੂੰ) ਵਿਖਾ ਦਿੱਤਾ ਹੈ ॥੨੭॥
‘What I saw in dream, I perceived it vividly.(27)
ਚੌਦਹਪੁਰੀਬਨਾਇਕੈਪਿਯਕੋਦਰਸਦਿਖਾਇ॥
ਚੌਦਾਂ ਪੁਰੀਆਂ ਬਣਾ ਕੇ ਪਿਆਰੇ ਪ੍ਰੀਤਮ ਦੇ ਦਰਸ਼ਨ ਕਰਵਾਏ ਹਨ।
‘Taking me through fourteen regions, you have shown me every thing.
ਚਿਤ੍ਰਬਿਖੈਜਿਹਬਿਧਿਲਿਖਿਯੋਸੋਮੈਦੇਹੁਮਿਲਾਇ॥੨੮॥
ਚਿਤਰ ਵਿਚ ਜਿਸ ਤਰ੍ਹਾਂ ਲਿਖਿਆ ਹੈ (ਉਹ ਹੁਣ) ਮੈਨੂੰ ਮਿਲਾ ਦੇ ॥੨੮॥
‘Now you must make me to meet him in reallife.’(28)
ਚੌਪਈ॥
ਚੌਪਈ:
Chaupaee
ਚਿਤ੍ਰਰੇਖਜਬਯੌਸੁਨਿਪਾਈ॥
ਚਿਤ੍ਰ-ਰੇਖਾ ਨੇ ਜਦੋਂ ਇਸ ਤਰ੍ਹਾਂ ਸੁਣਿਆਂ
ਪਵਨਰੂਪਹ੍ਵੈਕੈਤਿਤਧਾਈ॥
ਤਾਂ ਪਵਨ ਦਾ ਰੂਪ ਧਾਰ ਕੇ ਉਧਰ ਨੂੰ ਚਲ ਪਈ।
Acquiescing to her requests, she manifested herself as air,
ਦ੍ਵਾਰਕਾਵਤੀਬਿਲੋਕਿਯੋਜਬਹੀ॥
ਜਦ ਦ੍ਵਾਰਿਕਾ ਨਗਰੀ ਵੇਖੀ
ਚਿਤਕੌਸੋਕਦੂਰਿਭਯੋਸਭਹੀ॥੨੯॥
ਤਾਂ ਚਿਤ ਦਾ ਸਾਰਾ ਦੁਖ ਦੂਰ ਹੋ ਗਿਆ ॥੨੯॥
And felt relieved reaching Dwarakpuree.(29)
ਦੋਹਰਾ॥
ਦੋਹਰਾ:
Dohira
ਚਿਤ੍ਰਕਲਾਤਹਜਾਇਕੈਕਹੇਕੁਅਰਸੋਬੈਨ॥
ਚਿਤ੍ਰਕਲਾ ਨੇ ਉਥੇ ਜਾ ਕੇ ਕੰਵਰ ਨੂੰ ਕਿਹਾ
Chitar Kala communicated to the prince, Anuradh, ‘The damsel from high up mountains, spell bound by your eyes, has come to see you.
ਗਿਰਿਬਾਸਿਨਬਿਰਹਨਿਭਈਨਿਰਖਿਤਿਹਾਰੇਨੈਨ॥੩੦॥
ਕਿ ਤੁਹਾਡੇ ਨੈਣ ਵੇਖ ਕੇ ਪਰਬਤ ਵਿਚ ਰਹਿਣ ਵਾਲੀ (ਊਖਾ) ਵਿਆਕੁਲ ਹੋ ਗਈ ਹੈ ॥੩੦॥
‘Yearning to meet you, she has become desperate.’(30)
ਚੌਪਈ॥
ਚੌਪਈ:
Chaupaee
ਲਾਲਕਰੋਤਿਹਠੌਰਪਯਾਨੋ॥
ਹੇ ਪਿਆਰੇ ਲਾਲ! ਉਸ ਦੇਸ ਵਲ ਜਾਓ
ਜੌਨਦੇਸਮੈਤੁਮੈਬਖਾਨੋ॥
ਜਿਸ ਦਾ ਮੈਂ ਤੁਹਾਨੂੰ ਬਖਾਨ ਕਰਦੀ ਹਾਂ।
(Ukha) ‘My love, you come with me to the region, wherever I tell you go,