ਫਟਕਾਚਲਸਿਵਕੇਸਹਿਤਬਹੁਰਿਬਿਰਾਜੀਜਾਇ॥੧੧॥
ਅਤੇ ਫਿਰ ਕੈਲਾਸ਼ ਪਰਬਤ ('ਫਟਕਾਚਲ') ਉਤੇ ਸ਼ਿਵ ਨਾਲ ਜਾ ਬਿਰਾਜੀ ॥੧੧॥
And taking Shiva with her, she went back and ensconced in the (legendary) mountains of Kailasha.(11)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਇਕਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੪੧॥੨੭੯੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੧॥੨੭੯੯॥ ਚਲਦਾ॥
141st Parable of Auspicious Chritars Conversation of the Raja and the Minister, Completed With Benediction.(14136)(2797)
ਦੋਹਰਾ॥
ਦੋਹਰਾ:
Dohira
ਸਹਿਰਬੇਸਹਰਕੇਬਿਖੈਬਾਣਾਸੁਰਨਰੇਸ॥
ਬੇਸਹਰ ਸ਼ਹਿਰ ਦਾ ਬਾਣਾਸੁਰ ਨਾਂ ਦਾ ਰਾਜਾ ਸੀ।
Bana Soor was the Raja of the city of Bushehar,
ਦੇਸਦੇਸਏਸ੍ਵਰਝੁਕੇਜਨੁਕਦੁਤਿਯਅਲਿਕੇਸ॥੧॥
ਦੇਸ਼ ਦੇਸ਼ ਦੇ ਰਾਜੇ (ਉਸ ਅਗੇ) ਝੁਕਦੇ ਸਨ, ਇਹ ਸਮਝ ਕੇ (ਕਿ ਉਹ) ਦੂਜਾ ਕੁਬੇਰ ('ਅਲਿਕੇਸ') ਹੈ ॥੧॥
And the rulers of all the other countries, revered him as Almighty, and bowed to him.(1)
ਚੌਪਈ॥
ਚੌਪਈ:
Chaupaee
ਜੋਗਮਤੀਤਾਕੀਪਟਰਾਨੀ॥
ਜੋਗ ਮਤੀ ਉਸ ਦੀ ਪਟਰਾਣੀ ਸੀ।
ਸੁੰਦਰਭਵਨਤੀਨਹੂੰਜਾਨੀ॥
ਉਹ ਤਿੰਨਾਂ ਲੋਕਾਂ ਵਿਚ ਸਭ ਤੋਂ ਸੁੰਦਰ ਜਾਣੀ ਜਾਂਦੀ ਸੀ।
His principal Rani followed the theology of yoga; she was exceptionally beautiful.
ਜੋਬਨਜੇਬਅਧਿਕਤਿਸਸੋਹੈ॥
ਉਸ ਦਾ ਜੋਬਨ ਅਤੇ ਸ਼ੋਭਾ ਬਹੁਤ ਸੋਹਜ ਭਰੀ ਸੀ।
ਸੁਰਨਰਜਛਭੁਜੰਗਨਮੋਹੈ॥੨॥
ਦੇਵਤੇ, ਮਨੁੱਖ, ਯਕਸ਼ ਅਤੇ ਭੁਜੰਗ ਉਸ ਉਤੇ ਮੋਹਿਤ ਸਨ ॥੨॥
Her youthfulness was very much savoured by all; the gods, the devils, Jachh and Bhujangs. (2)
ਦੋਹਰਾ॥
ਦੋਹਰਾ:
Dohira
ਊਖਾਨਾਮਾਕੰਨਿਕਾਉਪਜਤਭਈਅਪਾਰ॥
ਉਨ੍ਹਾਂ ਦੇ ਘਰ ਊਖਾ (ਉਸ਼ਾ) ਨਾਂ ਦੀ ਅਪਾਰ (ਸੁੰਦਰਤਾ ਵਾਲੀ) ਲੜਕੀ ਪੈਦਾ ਹੋਈ।
She gave birth to a girl named Ukha,
ਲਾਜਸੀਲਸੁਭਸਕੁਚਬ੍ਰਤਨਿਜੁਕਰਿਕਿਯਕਰਤਾਰ॥੩॥
ਲੱਜਾ, ਸ਼ੀਲ, ਸ਼ੁਭ ਹੱਯਾ ਅਤੇ ਬ੍ਰਤ ਵਾਲੀ ਨੂੰ (ਮਾਨੋ) ਆਪ ਕਰਤਾਰ ਨੇ ਸਿਰਜਿਆ ਹੋਵੇ ॥੩॥
Who was serene and was endowed with charm.(3)
ਅੜਿਲ॥
ਅੜਿਲ:
Arril
ਤਾਕੋਰੂਪਅਨੂਪਸਰੂਪਬਿਰਾਜਈ॥
ਉਸ ਨੂੰ ਆਪਣੇ ਸੁੰਦਰ ਅਤੇ ਅਨੂਪਮ ਸਰੂਪ ਵਿਚ ਬਿਰਾਜਮਾਨ ਵੇਖ ਕੇ
She was bestowed with pleasant features.
ਸੁਰਨਰਜਛਭੁਜੰਗਨਕੋਮਨੁਲਾਜਈ॥
ਦੇਵਤੇ, ਮਨੁੱਖ, ਯਕਸ਼ ਅਤੇ ਭੁਜੰਗ ਮਨ ਵਿਚ ਲਜਿਤ ਹੁੰਦੇ ਸਨ।
The devils, the gods, Jachh, and Bhujang, all felt modest before her.
ਤਾਕੋਕੋਰਕਟਾਛਬਿਲੋਕਨਪਾਇਯੈ॥
ਉਸ ਦੀ ਟੇਢੀ ਨਜ਼ਰ ਨੂੰ ਵੇਖ ਕੇ
If some one saw her with his own eyes,
ਹੋਬਿਨਦੀਨੋਹੀਦਾਮਨਸਦਾਬਿਕਾਇਯੈ॥੪॥
ਬਿਨਾ ਦਾਮ ਦਿੱਤੇ ਹੀ (ਵਿਅਕਤੀ) ਸਦਾ ਵਿਕ ਜਾਂਦੇ ਸਨ ॥੪॥
He would feel sold to her without any monetary gain (an unpaid slave).(4)
ਨੈਨਹਰਨਸੇਸ੍ਯਾਮਬਿਸਿਖਜਾਨੁਕਬਢਿਯਾਰੇ॥
ਉਸ ਦੇ ਨੈਣ ਹਿਰਨ ਵਰਗੇ ਕਾਲੇ ਅਤੇ ਤੀਰ ਵਾਂਗ ਤਿਖੇ ਸਨ।
Her black eyes were epitome of the eyes of the deer,
ਸੁਭਸੁਹਾਗਤਨਭਰੇਚਾਰੁਸੋਭਿਤਕਜਰਾਰੇ॥
ਉਹ ਸ਼ੁਭ ਸੌਭਾਗ ਨਾਲ ਭਰੇ ਹੋਏ ਅਤੇ ਬਹੁਤ ਹੀ ਕਜਲਾਖੇ ਸ਼ੋਭਦੇ ਸਨ।
And they looked more attractive with eye-lasher in them.
ਕਮਲਹੇਰਿਛਬਿਲਜੈਦਿਪਤਦਾਮਨਕੁਰਰਾਵੈ॥
ਉਸ ਦੇ (ਮੁਖ ਦੀ) ਛਬੀ ਨੂੰ ਵੇਖ ਕੇ ਕਮਲ ਦਾ ਫੁਲ ਲਜਾਂਦਾ ਸੀ ਅਤੇ ਬਿਜਲੀ ਕੁੜ੍ਹਦੀ ਸੀ।
ਹੋਬਨਬਨਭਰਮੈਬਿਹੰਗਆਜੁਲਗਿਅੰਤਨਪਾਵੈ॥੫॥
ਬਨ ਬਨ ਵਿਚ ਪੰਛੀ ਭੌਂਦੇ ਫਿਰਦੇ ਸਨ, ਪਰ ਅਜੇ ਤਕ (ਉਸ ਦੀ ਸੁੰਦਰਤਾ ਦਾ) ਅੰਤ ਨਹੀਂ ਪਾ ਸਕੇ ਸਨ ॥੫॥
The Lotus-flower and the shine of the lightning looked humble before her.
ਜਨੁਕਪਖਰਿਆਤੁਰੈਜਨੁਕਜਮਧਰਸੀਸੋਹੈ॥
ਉਹ ਮਾਨੋ ਕਾਠੀਆਂ ਵਾਲੇ ਘੋੜੇ ਹੋਣ ਜਾਂ ਮਾਨੋ ਕਟਾਰ ਵਰਗੇ ਸ਼ੋਭਦੇ ਹੋਣ।
ਖੜਗਬਾਢਿਜਨੁਧਰੇਪੁਹਪਨਰਗਿਸਿਤਟਕੋਹੈ॥
ਉਹ ਤਲਵਾਰ ਵਾਂਗ ਵਢਦੇ ਸਨ ਅਤੇ ਨਰਗਸ ਦੇ ਫੁਲ ਵਰਗੇ ਸਨ।
ਜਨੁਕਰੈਨਿਕੇਜਗੇਹੇਰਿਹਰਨਿਜਛਬਿਹਾਰੇ॥
ਮਾਨੋ ਰਾਤ ਦੇ ਜਾਗੇ ਹੋਏ (ਦੀਆਂ ਲਾਲ ਅੱਖਾਂ) ਵੇਖ ਕੇ ਅਗਨੀ ('ਹਰ') ਆਪਣੀ ਛਬੀ ਨੂੰ ਤੁਛ ਸਮਝਦੀ ਹੋਵੇ।
ਹੋਬਾਲਿਤਿਹਾਰੇਨੈਨਜਨੁਕਦੋਊਮਤਵਾਰੇ॥੬॥
ਹੇ ਬਾਲਕਾ! ਤੇਰੇ ਦੋਵੇਂ ਨੈਣ ਮਾਨੋ ਬੜੇ ਮਤਵਾਲੇ ਹੋਣ ॥੬॥
ਚੁੰਚਰੀਟਛਬਿਹੇਰਿਭਏਅਬਲਗੇਦਿਵਾਨੇ॥
ਭੌਰੇ (ਤੇਰੀ) ਛਬੀ ਨੂੰ ਵੇਖ ਕੇ ਹੁਣ ਤਕ ਦੀਵਾਨੇ ਹੋਈ ਫਿਰਦੇ ਹਨ।
The pied wagtails had become mad on seeing her.
ਮ੍ਰਿਗਅਬਲੌਬਨਬਸਤਬਹੁਰਿਗ੍ਰਿਹਕੌਨਸਿਧਾਨੇ॥
ਹਿਰਨ ਹੁਣ ਤਕ ਬਨ ਵਿਚ ਵਸੇ ਹੋਏ ਹਨ, ਫਿਰ ਘਰ ਨੂੰ ਨਹੀਂ ਪਰਤੇ ਹਨ।
The deer kept on roaming around in the jungle for her sight.
ਤਪੀਸਨਦੁਤਿਕੌਹੇਰਿਜਟਨਕੋਜੂਟਛਕਾਯੋ॥
ਤਪਸਵੀਆਂ ਨੇ ਵੀ ਤੇਰੀ ਛਬੀ ਨੂੰ ਵੇਖ ਕੇ ਜਟਾਵਾਂ ਦੇ ਜੂੜਿਆਂ ਨੂੰ ਖੋਲ ਦਿੱਤਾ ਹੈ।
The ascetics turned into celibates, for not getting her to yield.
ਹੋਭ੍ਰਮਤਪੰਖੇਰੂਗਗਨਪ੍ਰਭਾਕੋਪਾਰਨਪਾਯੋ॥੭॥
ਪੰਛੀ ਵੀ ਆਕਾਸ਼ ਵਿਚ ਘੁੰਮ ਰਹੇ ਹਨ, ਪਰ ਉਸ ਦੀ ਛਬੀ ਦਾ ਪਾਰ ਨਹੀਂ ਪਾ ਸਕੇ ॥੭॥
The birds were always looking for her.(7)
ਤਾਕੌਰੂਪਅਨੂਪਬਿਧਾਤੈਜੋਰਚਿਯੋ॥
ਉਸ ਦਾ ਜੋ ਅਨੂਪਮ ਰੂਪ ਵਿਧਾਤਾ ਨੇ ਰਚਿਆ ਹੈ,
ਰੂਪਚਤੁਰਦਸਲੋਗਨਕੌਯਾਮੈਗਚਿਯੋ॥
ਉਸ ਵਿਚ ਚੌਦਾਂ ਲੋਕਾਂ ਦਾ ਸਰੂਪ ਸਮੋ ਦਿੱਤਾ ਹੈ।
ਜੋਕੋਊਦੇਵਅਦੇਵਬਿਲੋਕੈਜਾਇਕੈ॥
ਜੇ ਉਸ ਨੂੰ ਕੋਈ ਦੇਵਤਾ ਜਾਂ ਦੈਂਤ ਜਾ ਕੇ ਵੇਖਦਾ ਸੀ,
ਹੋਗਿਰੈਮੂਰਛਨਾਖਾਇਧਰਨਿਪਰਆਇਕੈ॥੮॥
ਉਹ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪੈਂਦਾ ਸੀ ॥੮॥
ਦੋਹਰਾ॥
ਦੋਹਰਾ:
Dohira
ਸਹਸ੍ਰਬਾਹੁਤਾਕੋਪਿਤਾਜਾਕੋਬੀਰਜਅਪਾਰ॥
ਸਹਸ੍ਰਬਾਹੁ ਉਸ ਦਾ ਪਿਤਾ ਸੀ, ਜਿਸ ਦਾ ਅਪਾਰ ਬਲ ਸੀ।
Sehas Bahu was her father,
ਬਾਹੁਸਹਸਆਯੁਧਧਰੇਜਨੁਦੂਜੋਕਰਤਾਰ॥੯॥
ਉਹ (ਆਪਣੀਆਂ) ਬਾਂਹਵਾਂ ਵਿਚ ਹਜ਼ਾਰ ਸ਼ਸਤ੍ਰ ਧਾਰਨ ਕਰਦਾ ਸੀ ਮਾਨੋ ਦੂਜਾ ਕਰਤਾਰ ਹੋਵੇ ॥੯॥
And thousands of arms and weapons were under his command.(9)
ਛਿਤਕੇਜਿਤੇਛਿਤੇਸਸਭਬਡੇਛਤ੍ਰਿਯਨਘਾਇ॥
ਧਰਤੀ ਉਤੇ ਜਿਤਨੇ ਰਾਜੇ ਸਨ, ਉਨ੍ਹਾਂ ਸਾਰਿਆਂ ਵਡਿਆਂ ਛਤ੍ਰੀਆਂ ਨੂੰ ਮਾਰ ਕੇ
Annihilating many heroes, he had subdued many kings.
ਬਿਪ੍ਰਨਕੌਦਛਿਨਾਦਈਭੂਰਿਗਾਇਸੈਦਾਇ॥੧੦॥
ਬ੍ਰਾਹਮਣਾਂ ਨੂੰ ਦੱਛਣਾ ਦਿੱਤੀ ਅਤੇ ਬਹੁਤ ਸਾਰੀਆਂ ਸੈਂਕੜੇ ਗਊਆਂ ਦਾਨ ਦਿੱਤੀਆਂ ॥੧੦॥
He had been benevolent to Brahmin priests and gave out many cows in charity.(10)
ਚੌਪਈ॥
ਚੌਪਈ:
Chaupaee
ਜਾਕੌਖੰਡਡੰਡਨਿਤਿਭਰੈ॥
ਜਿਸ ਦਾ (ਸਾਰੇ) ਖੰਡਾਂ (ਦੇ ਰਾਜੇ) ਦੰਡ ਭਰਦੇ ਸਨ (ਅਰਥਾਤ ਅਧੀਨਗੀ ਸਵੀਕਾਰ ਕਰਦੇ ਸਨ)।
ਤੇਸਿਵਕੀਪੂਜਾਨਿਤਿਕਰੈ॥
ਉਹ ਨਿੱਤ ਸ਼ਿਵ ਦੀ ਪੂਜਾ ਕਰਦਾ ਸੀ।
The Rajas of all the regions paid him taxes. He was the devotee of Shiva.
ਏਕਦਿਵਸਪਸੁਰਾਟਰਿਝਾਯੋ॥
(ਉਸ ਨੇ) ਇਕ ਦਿਨ ਸ਼ਿਵ ('ਪਸੁਰਾਟ') ਨੂੰ ਪ੍ਰਸੰਨ ਕੀਤਾ
ਤੁਮਲਜੁਧਮਾਗ੍ਯੋਮੁਖਪਾਯੋ॥੧੧॥
ਅਤੇ ਘੋਰ ਯੁੱਧ ਦਾ ਮੂੰਹ ਮੰਗਿਆ ਵਰਦਾਨ ਪ੍ਰਾਪਤ ਕੀਤਾ ॥੧੧॥
He asked for a boon from Shiva, which could win him a big war.(11)
ਸਿਵਬਾਚ॥
ਸ਼ਿਵ ਨੇ ਕਿਹਾ:
Shiva Talk
ਦੋਹਰਾ॥
ਦੋਹਰਾ:
Dohira
ਜਬਤੇਰੇਗ੍ਰਿਹਤੇਧਰਨਿਧੁਜਾਪਰੈਗੀਆਨ॥
ਜਦ ਤੇਰੇ ਘਰ ਦੀ ਧੁਜਾ ਧਰਤੀ ਉਤੇ ਡਿਗ ਪਵੇਗੀ,
‘When flag falls down on ground in your house,
ਤੁਮਲਜੁਧਤਬਹੀਭਯੋਲੀਜੌਸਮਝਿਸੁਜਾਨਿ॥੧੨॥
ਹੇ ਸੁਜਾਨ! ਸਮਝ ਲਵੋ ਕਿ ਉਸੇ ਦਿਨ ਘਮਸਾਨ ਯੁੱਧ ਹੋਵੇਗਾ ॥੧੨॥
‘Then you take it that a fearful war is going to break,’(12)
ਚੌਪਈ॥
ਚੌਪਈ:
Chaupaee
ਸੋਵਤਸੁਤਾਸੁਪਨਯੌਂਪਾਯੋ॥
ਉਸ ਦੀ ਪੁੱਤਰੀ ਨੇ ਸੁਤੇ ਹੋਇਆਂ ਇਹ ਸੁਪਨਾ ਵੇਖਿਆ।
ਜਾਨੁਕਮੈਨਰੂਪਧਰਿਆਯੋ॥
ਮਾਨੋ (ਉਸ ਦੇ ਘਰ) ਕਾਮ ਦਾ ਰੂਪ ਧਾਰ ਕੇ (ਕੋਈ) ਆਇਆ ਹੈ।
His sleeping daughter had such dream, which made her feel that the Cupid had come down,
ਤਾਹਿਛੋਰਿਤਾਕੋਸੁਤਬਰਿਯੋ॥
ਉਸ (ਕਾਮ-'ਪ੍ਰਦੁਮਨ') ਨੂੰ ਛਡ ਕੇ ਉਸ ਦੇ ਪੁੱਤਰ (ਅਨਰੁੱਧ) ਨੂੰ ਵਰ ਲਿਆ
ਨਗਰਦ੍ਵਾਰਿਕਾਚਿਤਵਨਕਰਿਯੋ॥੧੩॥
ਅਤੇ ਦ੍ਵਾਰਿਕਾ ਨਗਰ ਨੂੰ ਯਾਦ ਕੀਤਾ (ਕਿਉਂਕਿ ਅਨਰੁੱਧ ਉਥੇ ਰਹਿੰਦਾ ਸੀ) ॥੧੩॥
And by Ignoring the Cupid she had attained his son, who had been living in Dwarka.(13)
ਦੋਹਰਾ॥
ਦੋਹਰਾ:
Dohira
ਚਮਕਪਰੀਅਬਲਾਤਬੈਪ੍ਰੀਤਿਪਿਯਾਕੇਸੰਗ॥
ਤਦ ਉਸ ਅਬਲਾ ਦਾ ਪ੍ਰੀਤਮ ਨਾਲ ਪ੍ਰੇਮ ਭੜਕ ਪਿਆ।
Dreaming about her infatuation with her lover, she abruptly got up.
ਪੁਲਿਕਪਸੀਜਤਤਨਭਯੋਬਿਰਹਬਿਕਲਭਯੋਅੰਗ॥੧੪॥
ਉਸ ਦਾ ਸ਼ਰੀਰ ਰੋਮਾਂਚਿਤ ਹੋ ਗਿਆ ਅਤੇ ਬਿਰਹੋਂ ਕਰ ਕੇ ਅੰਗ ਵਿਆਕੁਲ ਹੋ ਗਏ ॥੧੪॥
With dream of love she sweated and all the parts of her body ached.(14)
ਚੌਪਈ॥
ਚੌਪਈ:
Chaupaee
ਪਿਯਪਿਯਉਠਅਬਲਾਹਿਉਚਰੀ॥
ਅਬਲਾ ਉਠ ਕੇ 'ਪ੍ਰਿਯ ਪ੍ਰਿਯ' ਕਹਿਣ ਲਗੀ।
ਛਿਤਗਿਰਿਗਈਦਾਤਨੀਪਰੀ॥
ਧਰਤੀ ਉਤੇ ਡਿਗ ਪਈ ਅਤੇ ਦੰਦੜ ਪੈ ਗਿਆ।
Shouting, ‘My love, my love,’ she fell down and became unconscious.
ਤਬਸਖਿਯਨਤਿਹਲਯੋਉਚਾਈ॥
ਤਦ ਸਖੀਆਂ ਨੇ ਉਸ ਨੂੰ ਉਠਾ ਲਿਆ।
ਰੇਖਾਚਿਤ੍ਰਕਥਾਸੁਨਿਪਾਈ॥੧੫॥
ਚਿਤ੍ਰ ਰੇਖਾ (ਨਾਂ ਦੀ) ਸਖੀ ਨੇ ਉਸ ਦੀ (ਸਾਰੀ) ਗੱਲ ਸੁਣੀ ॥੧੫॥
Then her friends lifted her and Rekha Chi tar listened to all her story (dream).(15)
ਸਵੈਯਾ॥
ਸਵੈਯਾ:
Savaiyya
ਘੂਮਤਨੈਨਖੁਮਾਰੀਸੀਮਾਨਹੁਗੂੜਅਗੂੜਨਭੇਦਬਤਾਵੈ॥
(ਉਸ ਦੇ) ਮਸਤ ਨੈਣ (ਇੰਜ) ਘੁੰਮਦੇ ਸਨ ਮਾਨੋ ਕੋਈ ਗੂੜ ਭੇਦ ਪ੍ਰਗਟ ਕਰ ਰਿਹਾ ਹੋਵੇ।
(Rekha Chitar to one of Ukha’s friend) ‘She is brimming with love and the secret in her, which she cannot describe.
ਤਾਪਚੜੀਤਿਹਕੋਤਨਕੌਸਖੀਹਾਰਸਿੰਗਾਰਕਿਯੋਨਸੁਹਾਵੈ॥
(ਵਿਯੋਗ ਦਾ) ਉਸ ਦੇ ਸ਼ਰੀਰ ਨੂੰ ਤਾਪ ਚੜ੍ਹ ਗਿਆ ਸੀ, ਹੇ ਸਖੀ! ਹਾਰ ਸ਼ਿੰਗਾਰ ਕੀਤੇ (ਉਸ ਨੂੰ) ਚੰਗੇ ਨਹੀਂ ਲਗਦੇ ਸਨ।
‘She has got love-fever and detests the adornments.
ਬੇਗਿਚਲੋਸੁਨਿਬੈਨਬਲਾਇਲਿਉਤੇਰੀਦਸਾਕਹਿਮੁਹਿਨਆਵੈ॥
(ਮੈਂ) ਤੇਰੀਆਂ ਬਲਾਵਾਂ ਲੈਂਦੀ ਹਾਂ, ਬਚਨ ਸੁਣ ਕੇ ਜਲਦੀ ਚਲੋ, ਤੇਰੀ ਹਾਲਤ ਮੇਰੇ ਕੋਲੋਂ ਵੇਖੀ ਨਹੀਂ ਜਾਂਦੀ।
‘She told me to go away as she could not describe her condition.
ਪੀਯਕੀਪੀਰਕਿਪੀਰਕਛੂਨਿਰਖੋਪਲਮੈਕਿਮਰਿਯੋਬਚਿਆਵੈ॥੧੬॥
(ਉਸ ਨੂੰ) ਪ੍ਰੀਤਮ ਦੀ ਪੀੜ ਹੈ, ਜਾਂ ਕੋਈ ਹੋਰ ਪੀੜ ਹੈ, (ਜਲਦੀ ਚਲ ਕੇ) ਵੇਖੋ, ਉਹ ਪਲ ਭਰ ਵਿਚ ਬਚਦੀ ਹੈ ਜਾਂ ਮਰਦੀ ਹੈ ॥੧੬॥
‘Either she is suffering due to lover’s separation, or some thing else. ‘I cannot say whether she will live or die.(16)
ਬੋਲਤਹੋਮਤਵਾਰੇਜ੍ਯੋਮਾਨਨਿਡਾਰਤਆਂਖਨਿਤੇਜਲਜੈਹੈ॥
ਉਹ ਮਾਣਮਤੀ ਮਤਵਾਲਿਆਂ ਵਾਂਗ ਬੋਲਦੀ ਹੈ ਅਤੇ ਅੱਖਾਂ ਵਿਚੋਂ ਹੰਝੂ ਵਗਦੇ ਹਨ।
‘She speaks like captivated person.
ਘੋਰਿਹਲਾਹਲਆਜੁਪਿਯੈਨਹਿਕਾਸੀਬਿਖੈਕਰਵਤ੍ਰਹਿਲੈਹੈ॥
ਉਸ ਨੇ ਅਜ ਜ਼ਹਿਰ ਘੋਲ ਕੇ ਪੀ ਲਈ ਹੈ ਜਾਂ ਕਾਸ਼ੀ ਵਿਚ ਕਲਵਤ੍ਰ ਲੈ ਕੇ (ਆਪਣੇ ਆਪ ਨੂੰ ਚਿਰਵਾ) ਲਿਆ ਹੈ।
‘It appears she has taken poison or is under a saw in Kanshi over her head.
ਜਾਨਤਹੋਗ੍ਰਿਹਛਾਡਿਸਖੀਸਭਹੀਪਟਫਾਰਿਅਤੀਤਨਿਹ੍ਵੈਹੈ॥
ਹੇ ਸਖੀ! ਮੈਨੂੰ ਲਗਦਾ ਹੈ ਉਹ ਅਜ ਹੀ ਘਰ ਛਡ ਕੇ ਅਤੇ ਬਸਤ੍ਰ ਫਾੜ ਕੇ ਜੋਗਣ ਹੋ ਜਾਵੇਗੀ।
‘I think she will leave her home and become a nun.
ਲੇਹੁਬਿਲੋਕਿਪਿਯਾਰੀਕੋਆਨਨਊਖਕਲਾਮਰਿਗੇਦੁਖੁਪੈਹੈ॥੧੭॥
ਅਜ (ਉਸ) ਪਿਆਰੀ ਦੇ ਮੁਖ ਨੂੰ ਆ ਕੇ ਵੇਖ ਲੈ, ਨਹੀਂ ਤਾਂ ਊਖ ਕਲਾ ਦੁਖ ਪਾ ਕੇ ਮਰ ਜਾਵੇਗੀ ॥੧੭॥
‘Come and have a vision of your beloved otherwise Ukha Kala will die and you will be afflicted too.’(17)
ਦੋਹਰਾ॥
ਦੋਹਰਾ:
Dohira