ਬਾਧਿਰਸਨਤਾਸੋਇਕਲਿਯੋ॥
ਉਸ ਨਾਲ ਇਕ ਰੱਸਾ ਬੰਨ੍ਹ ਲਿਆ।
ਤਾਹਿਚਰਾਇਦਿਵਾਰਹਿਦਿਯੋ॥੪॥
ਉਸ ਨੂੰ ਕੰਧ ਉਤੇ ਚੜ੍ਹਾ ਦਿੱਤਾ ॥੪॥
She tied him and asked him to jump over the wall.(4)
ਦੋਹਰਾ॥
ਦੋਹਰਾ:
Dohira
ਤਾਸੋਰਸਨਬਨ੍ਰਹਾਇਕੈਜਾਰਹਿਦਯੋਲੰਘਾਇ॥
ਉਸ (ਗੋਹ) ਨਾਲ ਰੱਸਾ ਬੰਨ੍ਹ ਕੇ, ਯਾਰ ਨੂੰ ਉਥੋਂ ਕਢ ਦਿੱਤਾ।
By tying him with the rope she helped the friend to escape,
ਮੂੜਰਾਵਚਕ੍ਰਿਤਰਹਿਯੋਸਕਿਯੋਚਰਿਤ੍ਰਨਪਾਇ॥੫॥
ਮੂਰਖ ਰਾਜਾ ਹੈਰਾਨ ਰਹਿ ਗਿਆ ਅਤੇ (ਇਸਤਰੀ ਦਾ) ਚਰਿਤ੍ਰ ਨਾ ਸਮਝ ਸਕਿਆ ॥੫॥
And the stupid Raja did not perceive the truth.(5)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੪੦॥੨੭੮੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੦॥੨੭੮੮॥ ਚਲਦਾ॥
140th Parable of Auspicious Chritars Conversation of the Raja and the Minister, Completed With Benediction. (140)(2786)
ਦੋਹਰਾ॥
ਦੋਹਰਾ:
Dohira
ਭਸਮਾਗਦਦਾਨੋਬਡੋਭੀਮਪੁਰੀਕੇਮਾਹਿ॥
ਭੀਮਪਰੀ ਵਿਚ ਭਸਮਾਂਗਦ ਨਾਂ ਦਾ ਵੱਡਾ ਦੈਂਤ (ਰਹਿੰਦਾ ਸੀ)।
In the city ofBhim Puree, a devil named Bhasmangad used to live,
ਤਾਹਿਬਰਾਬਰਿਭਾਸਕਰਿਜੁਧਸਮੈਮੋਨਾਹਿ॥੧॥
ਯੁੱਧ ਵਿਚ ਉਸ ਦੇ ਬਰਾਬਰ ਸੂਰਜ ਵੀ ਨਹੀਂ ਸੀ ॥੧॥
In fighting, there was none comparable to him.(1)
ਚੌਪਈ॥
ਚੌਪਈ:
Chaupaee
ਤਿਨਬਹੁਬੈਠਿਤਪਸ੍ਯਾਕਿਯੋ॥
ਉਸ (ਦੈਂਤ) ਨੇ ਬੈਠ ਕੇ ਬਹੁਤ ਤਪਸਿਆ ਕੀਤੀ
ਯੌਬਰਦਾਨਰੁਦ੍ਰਤੇਲਿਯੋ॥
ਅਤੇ ਰੁਦ੍ਰ ਤੋਂ ਇਹ ਵਰ ਪ੍ਰਾਪਤ ਕੀਤਾ।
He meditated for a long time and attained a boon from Shiva.
ਜਾਕੇਸਿਰਪਰਹਾਥਲਗਾਵੈ॥
(ਉਹ) ਜਿਸ ਦੇ ਸਿਰ ਉਤੇ ਹੱਥ ਲਗਾਵੇਗਾ,
ਜਰਿਬਰਿਭਸਮਸੁਨਰਹੋਜਾਵੈ॥੨॥
ਉਹ ਬੰਦਾ ਸੜ ਬਲ ਕੇ ਭਸਮ ਹੋ ਜਾਵੇਗਾ ॥੨॥
Any body, on whose head he placed his hand, he would be reduced to ashes.(2)
ਤਿਨਗੌਰੀਕੋਰੂਪਨਿਹਾਰਿਯੋ॥
ਉਸ ਨੇ ਗੌਰੀ (ਸ਼ਿਵ ਪਤਨੀ) ਦਾ ਰੂਪ ਵੇਖਿਆ
ਯਹੈਆਪਨੇਹ੍ਰਿਦੈਬਿਚਾਰਿਯੋ॥
ਅਤੇ ਆਪਣੇ ਹਿਰਦੇ ਵਿਚ ਇਹ ਸੋਚਿਆ।
When he saw Paarbati (wife of Shiva), he thought to himself,
ਸਿਵਕੇਸੀਸਹਾਥਮੈਧਰਿਹੋ॥
ਮੈਂ ਸ਼ਿਵ ਦੇ ਸਿਰ ਉਤੇ ਹੱਥ ਰਖਾਂਗਾ
ਛਿਨਮੈਯਾਹਿਭਸਮਕਰਿਡਰਿਹੋ॥੩॥
ਅਤੇ ਛਿਣ ਵਿਚ ਉਸ ਨੂੰ ਭਸਮ ਕਰ ਦਿਆਂਗਾ ॥੩॥
‘I will put my hand on the head of Shiva and perish him in the twinkling of eye.’(3)
ਚਿਤਮੈਇਹੈਚਿੰਤਕਰਿਧਾਯੋ॥
ਚਿਤ ਵਿਚ ਇਹੀ ਵਿਚਾਰ ਕੇ ਤੁਰਿਆ
ਮਹਾਰੁਦ੍ਰਕੇਬਧਹਿਤਆਯੋ॥
ਅਤੇ ਮਹਾ ਰੁਦ੍ਰ ਦਾ ਬਧ ਕਰਨ ਲਈ ਆਇਆ।
With this in mind he came to kill Shiva.
ਮਹਾਰੁਦ੍ਰਜਬਨੈਨਨਿਹਾਰਿਯੋ॥
ਜਦ ਮਹਾ ਰੁਦ੍ਰ ਨੇ ਨੈਣਾਂ ਨਾਲ ਵੇਖਿਆ
ਨਿਜੁਤ੍ਰਿਯਕੋਲੈਸੰਗਸਿਧਾਰਿਯੋ॥੪॥
ਤਾਂ ਆਪਣੀ ਇਸਤਰੀ ਨੂੰ ਨਾਲ ਲੈ ਕੇ ਭਜ ਪਿਆ ॥੪॥
When Shiva saw him, he, along with his wife, ran away.(4)
ਰੁਦ੍ਰਭਜਤਦਾਨੋਹੂੰਧਾਯੋ॥
ਰੁਦ੍ਰ ਨੂੰ ਭਜਦਿਆਂ ਵੇਖ ਕੇ ਦੈਂਤ ਵੀ (ਪਿਛੇ) ਭਜ ਪਿਆ
ਦਛਿਨਪੂਰਬਸਿਵਹਿਭ੍ਰਮਾਯੋ॥
ਅਤੇ ਦੱਖਣ ਤੇ ਪੂਰਬ ਵਲ ਸ਼ਿਵ ਨੂੰ ਭਜਾਇਆ।
Seeing Shiva running away, the devils gave him a chase.
ਪੁਨਿਪਛਿਮਕੋਹਰਜੂਧਯੋ॥
ਫਿਰ ਪੱਛਮ ਵਲ ਸ਼ਿਵ ਜੀ ਗਿਆ।
ਪਾਛੇਲਗਿਯੋਤਾਹਿਸੋਗਯੋ॥੫॥
(ਦੈਂਤ ਵੀ) ਉਸ ਦੇ ਪਿਛੇ ਪਿਛੇ ਗਿਆ ॥੫॥
Shiva headed towards east and the devil followed too.(5)
ਦੋਹਰਾ॥
ਦੋਹਰਾ:
Dohira
ਤੀਨਿਦਿਸਨਮੈਭ੍ਰਮਿਰਹਿਯੋਠੌਰਨਪਾਯੋਕੋਇ॥
(ਸ਼ਿਵ) ਤਿੰਨਾਂ ਦਿਸ਼ਾਵਾਂ ਵਿਚ ਭਰਮਦਾ ਰਿਹਾ, ਪਰ ਕਿਤੇ ਵੀ ਠਿਕਾਣਾ ਨਾ ਮਿਲਿਆ।
He kept roaming in three directions, but found no place to rest.
ਉਤਰਦਿਸਿਕੋਪੁਨਿਭਜਿਯੋਹਰਿਜੂਕਰੈਸੁਹੋਇ॥੬॥
ਫਿਰ ਉੱਤਰ ਦਿਸ਼ਾ ਵਲ ਭਜਿਆ। ਜੋ ਪ੍ਰਭੂ ਕਰੇਗਾ, ਉਹੀ ਹੋਏਗਾ ॥੬॥
Then, relying on the will of God, he ran towards North.(6)
ਚੌਪਈ॥
ਚੌਪਈ:
Chaupaee
ਜਬਉਤਰਕੋਰੁਦ੍ਰਸਿਧਾਯੋ॥
ਜਦ ਰੁਦ੍ਰ ਉੱਤਰ ਦਿਸ਼ਾ ਵਲ ਗਿਆ।
ਭਸਮਾਗਦਪਾਛੇਤਿਹਧਾਯੋ॥
ਭਸਮਾਂਗਦ ਉਸ ਦੇ ਪਿਛੇ ਭਜਿਆ।
When Shiva headed for North, Bhasmangad followed too, thinking,
ਯਾਕੋਭਸਮਅਬੈਕਰਿਦੈਹੋ॥
(ਉਹ ਕਹਿਣ ਲਗਾ) ਮੈਂ ਇਸ ਨੂੰ ਹੁਣੇ ਭਸਮ ਕਰ ਦੇਵਾਂਗਾ
ਛੀਨਿਪਾਰਬਤੀਕੋਤ੍ਰਿਯਕੈਹੋ॥੭॥
(ਅਤੇ ਫਿਰ) ਪਾਰਬਤੀ ਨੂੰ ਖੋਹ ਕੇ (ਆਪਣੀ) ਇਸਤਰੀ ਬਣਾਵਾਂਗਾ ॥੭॥
‘I will reduce him to ashes and take Paarbati away.’(7)
ਪਾਰਬਤੀਬਾਚ॥
ਪਾਰਬਤੀ ਨੇ ਕਿਹਾ:
Paarbati Talk
ਦੋਹਰਾ॥
ਦੋਹਰਾ:
Dohira
ਯਾਬੌਰਾਤੇਮੂੜਤੈਕਾਬਰੁਲਿਯੋਬਨਾਇ॥
ਹੇ ਮੂਰਖ (ਭਸਮਾਂਗਦ)! ਤੂੰ ਇਸ ਕਮਲੇ ਤੋਂ ਕੀ ਵਰ ਲੈ ਬੈਠਾ ਹੈਂ।
‘You fool, what boon have you been endowed with?
ਸਭਝੂਠਾਸੋਜਾਨਿਯੈਲੀਨਅਬੈਪਤਿਯਾਇ॥੮॥
(ਇਹ) ਸਭ ਝੂਠ ਹੈ, ਇਸ ਨੂੰ ਹੁਣੇ ਪਰਖ ਕੇ ਵੇਖ ਲੈ ॥੮॥
‘It is all a lie, you can test it.(8)
ਚੌਪਈ॥
ਚੌਪਈ:
Chaupaee
ਪ੍ਰਥਮਹਾਥਨਿਜੁਸਿਰਪਰਧਰੋ॥
ਪਹਿਲਾਂ ਆਪਣੇ ਸਿਰ ਉਤੇ ਹੱਥ ਰਖੋ।
ਲਹਿਹੋਏਕਕੇਸਜਬਜਰੋ॥
ਜਦੋਂ ਇਕ ਅੱਧ ਵਾਲ ਸੜਨ ਲਗੇ (ਤਾਂ ਹੱਥ) ਚੁਕ ਲੈਣਾ।
‘Initially try to put your hand on your head, if a couple of hair are burnt,
ਤਬਸਿਰਕਰਸਿਵਜੂਕੇਧਰਿਯੋ॥
ਤਦ ਆਪਣਾ ਹੱਥ ਸ਼ਿਵ ਦੇ ਸਿਰ ਉਤੇ ਰਖਣਾ
ਮੋਕੋਨਿਜੁਨਾਰੀਲੈਕਰਿਯੋ॥੯॥
ਅਤੇ ਮੈਨੂੰ ਆਪਣੀ ਇਸਤਰੀ ਬਣਾ ਲੈਣਾ ॥੯॥
‘Then you put your hand on the head of Shiva and win me over.’(9)
ਯੌਬਚਦੈਤਸ੍ਰਵਨਜਬਕਰਿਯੋ॥
ਜਦੋਂ ਦੈਂਤ ਨੇ ਇਹ ਗੱਲ ਸੁਣੀ (ਤਾਂ)
ਹਾਥਅਪਨੇਸਿਰਪਰਧਰਿਯੋ॥
ਆਪਣੇ ਸਿਰ ਉਤੇ ਹੱਥ ਧਰਿਆ।
When the devil heard this through his ears, he put his hand on his head.
ਛਿਨਕਬਿਖੈਮੂਰਖਜਰਿਗਯੋ॥
ਛਿਣ ਵਿਚ ਹੀ ਮੂਰਖ ਸੜ ਗਿਆ
ਸਿਵਕੋਸੋਕਦੂਰਿਕਰਦਯੋ॥੧੦॥
(ਅਤੇ ਇਸ ਤਰ੍ਹਾਂ ਪਾਰਬਤੀ ਨੇ) ਸ਼ਿਵ ਦਾ ਦੁਖ ਦੂਰ ਕਰ ਦਿੱਤਾ ॥੧੦॥
In a flicker, the idiot was burnt and the Shiva’s distress was eliminated.(l0)
ਦੋਹਰਾ॥
ਦੋਹਰਾ:
Dohira
ਅਸਚਰਿਤ੍ਰਕਰਿਪਾਰਬਤੀਦੀਨੋਅਸੁਰਜਰਾਇ॥
ਇਸ ਤਰ੍ਹਾਂ ਚਰਿਤ੍ਰ ਕਰ ਕੇ ਪਾਰਬਤੀ ਨੇ ਦੈਂਤ ਨੂੰ ਸਾੜ ਦਿੱਤਾ
Through such an Chritar, Paarbati annihilated the devil,