GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1011
Display Settings
ਜਬਪਿਯਲੈਗੰਗਾਮਹਿਨੈਹੋਜਾਇਕੈ
ਜਦ ਪਤੀ ਗੰਗਾ ਵਿਚ ਇਸ਼ਨਾਨ ਕਰਨ ਲਈ ਜਾਏਗਾ
That when the husband was bathing in the River Ganga,
ਹੋਭਗਨੀਮੁਖਤੇਭਾਖਿਮਿਲੌਗੀਆਇਕੈ॥੫॥
ਤਾਂ ਉਹ (ਮਿਤਰ ਨੂੰ) ਮੂੰਹੋਂ ਭੈਣ ਕਹਿ ਕੇ ਆ ਮਿਲੇਗੀ ॥੫॥
With an excuse to see her sister, she would come to see him.(5)
ਦੋਹਰਾ
ਦੋਹਰਾ:
Dohira
ਮੀਤਨਾਥਕੌਸੰਗਲੈਤਹਕੋਕਿਯੋਪਯਾਨ
ਪਤੀ ਅਤੇ ਮਿਤਰ ਨੂੰ ਨਾਲ ਲੈ ਕੇ ਤੀਰਥ-ਯਾਤ੍ਰਾ ਲਈ ਚਲ ਪਈ।
She proceeded towards Ganga taking with her husband and friend.
ਕੇਤਿਕਦਿਨਨਬਿਤਾਇਕੈਗੰਗਕਿਯੋਇਸਨਾਨ॥੬॥
ਕਈ ਦਿਨਾਂ ਦੇ ਬੀਤਣ ਉਪਰੰਤ ਗੰਗਾ ਵਿਚ ਇਸ਼ਨਾਨ ਕੀਤਾ ॥੬॥
They bathed in the river Ganga for many days.(6)
ਚੌਪਈ
ਚੌਪਈ:
Chaupaee
ਪਤਿਕੋਸੰਗਗੰਗਲੈਨ੍ਰਹਾਈ
ਪਤੀ ਨੂੰ ਨਾਲ ਲੈ ਕੇ ਗੰਗਾ ਵਿਚ ਇਸ਼ਨਾਨ ਕੀਤਾ
ਭਾਖਿਬਹਿਨਿਤਾਸੋਲਪਟਾਈ
ਅਤੇ ਭੈਣ ਕਹਿ ਕੇ ਉਸ (ਮਿਤਰ) ਨਾਲ ਲਿਪਟ ਗਈ।
Along with her husband she reached Ganga, and there, calling him sister, embraced him.
ਮਨਮਾਨਤਤਿਨਕੇਲਕਮਾਯੋ
ਉਸ ਨਾਲ ਮਨ ਚਾਹੀ ਕੇਲ ਕ੍ਰੀੜਾ ਕੀਤੀ
ਮੂਰਖਕੰਤਭੇਵਨਹਿਪਾਯੋ॥੭॥
ਅਤੇ ਮੂਰਖ ਪਤੀ ਨੇ (ਅਸਲੀਅਤ ਦਾ) ਭੇਦ ਨਹੀਂ ਪਾਇਆ ॥੭॥
She made heartfelt love with him and foolish husband could not infer.(7)
ਚਿਮਟਿਚਿਮਟਿਤਾਸੋਲਪਟਾਈ
ਚਿਮਟ ਚਿਮਟ ਕੇ ਉਸ ਨਾਲ ਲਿਪਟੀ
ਮਨਮਾਨਤਤ੍ਰਿਯਕੇਲਕਮਾਈ
ਅਤੇ ਮਨ ਭਾਉਂਦੇ ਢੰਗ ਨਾਲ ਰਤੀ-ਕ੍ਰੀੜਾ ਕੀਤੀ।
Cuddling and caressing, she made profound love with him,
ਦਿਨਦੇਖਤਤ੍ਰਿਯਕੇਲਕਮਾਯੋ
ਦਿਨ ਨੂੰ ਵੇਖਦੇ ਹੋਇਆਂ ਇਸਤਰੀ ਨੇ ਕਾਮ-ਕ੍ਰੀੜਾ ਕੀਤੀ,
ਮੂਰਖਕੰਤਭੇਵਨਹਿਪਾਯੋ॥੮॥
ਪਰ ਮੂਰਖ ਪਤੀ ਨੇ ਭੇਦ ਨਾ ਪਾਇਆ ॥੮॥
And in the broad-day light she enjoyed the sex but inane husband could not detect.(8)
ਦੋਹਰਾ
ਦੋਹਰਾ:
Dohira
ਮਨਮਾਨਤਕੋਮਾਨਿਰਤਿਦੀਨੋਜਾਰਉਠਾਇ
ਮਨਮਰਜ਼ੀ ਅਨੁਸਾਰ ਰਤੀ-ਕ੍ਰੀੜਾ ਕਰ ਕੇ ਯਾਰ ਨੂੰ ਭੇਜ ਦਿੱਤਾ
After enjoying fervently, she bade goodbye to the lover,
ਮੁਖਬਾਏਮੂਰਖਰਹਿਯੋਭੇਦਸਕਿਯੋਪਾਇ॥੯॥
ਅਤੇ ਮੂਰਖ (ਪਤੀ) ਮੂੰਹ ਅਡੀ ਰਹਿ ਗਿਆ, ਪਰ ਭੇਦ ਨੂੰ ਨਾ ਪਾ ਸਕਿਆ ॥੯॥
And the husband’s head was left hanging without knowing the secret.(9)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਅਠਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੩੮॥੨੭੬੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੮॥੨੭੬੯॥ ਚਲਦਾ॥
138th Parable of Auspicious Chritars Conversation of the Raja and the Minister, Completed With Benediction. (138)(2766)
ਅੜਿਲ
ਅੜਿਲ:
Arril
ਮਾਨਣੇਸੁਰੀਰਾਨੀਅਤਿਹਿਸੁਸੋਹਨੀ
ਮਾਨਣੇਸੁਰੀ ਰਾਣੀ ਬਹੁਤ ਹੀ ਸੋਹਣੀ ਸੀ
Maaneshawari Rani was extremely pretty,
ਸਿੰਘਗਰੂਰਨ੍ਰਿਪਤਿਕੇਚਿਤਕੀਮੋਹਨੀ
ਅਤੇ ਗਰੂਰ ਸਿੰਘ ਰਾਜੇ ਦੇ ਮਨ ਨੂੰ ਮੋਹਿਤ ਕਰਨ ਵਾਲੀ ਸੀ।
She was the favourite of Raja Garoor Singh.
ਬੈਰਮਸਿੰਘਬਿਲੋਕਿਯੋਜਬਤਿਨਜਾਇਕੈ
ਉਸ (ਰਾਣੀ) ਨੇ ਜਦ ਬੈਰਮ ਸਿੰਘ ਨੂੰ ਜਾ ਕੇ ਵੇਖਿਆ
But when she saw Beram Singh,
ਹੋਮਦਨਬਸ੍ਰਯਹ੍ਵੈਗਿਰੀਭੂਮਿਮੁਰਛਾਇਕੈ॥੧॥
ਤਾਂ ਕਾਮ ਵਸ ਹੋ ਕੇ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਈ ॥੧॥
She fell for him and even lost her consciousness.(1)
ਚੌਪਈ
ਚੌਪਈ:
Chaupaee
ਉਠਤਪ੍ਰੀਤਿਪ੍ਰਿਯਅਧਿਕਲਗਾਈ
ਉਠ ਕੇ ਇਸਤਰੀ ਨੇ ਉਸ ਨਾਲ ਬਹੁਤ ਪ੍ਰੇਮ ਕੀਤਾ
ਕਾਮਕੇਲਤਿਹਸਾਥਕਮਾਈ
ਅਤੇ ਉਸ ਨਾਲ ਕਾਮ-ਕ੍ਰੀੜਾ ਕੀਤੀ।
She regained alertness, clutched him affectionately and made love with him.
ਬਹੁਰਿਜਾਰਇਹਭਾਤਿਉਚਾਰੋ
ਫਿਰ ਯਾਰ ਨੇ ਇਸ ਤਰ੍ਹਾਂ ਕਿਹਾ,
ਸੁਨੋਤ੍ਰਿਯਾਤੁਮਬਚਨਹਮਾਰੋ॥੨॥
ਹੇ ਇਸਤਰੀ! ਤੂੰ ਮੇਰੀ ਗੱਲ ਸੁਣ ॥੨॥
Then he said, ‘Oh, Lady listen to me,(2)
ਤੌਲਖਿਹੌਮੈਤੁਮੈਪ੍ਯਾਰੋ
ਮੈਂ ਤੇਰੇ ਪਿਆਰ ਨੂੰ ਤਦ ਸਮਝਾਂਗਾ
ਪਤਿਦੇਖਤਮੁਹਿਸਾਥਬਿਹਾਰੋ
ਕਿ ਪਤੀ ਦੇ ਦੇਖਦਿਆਂ ਹੀ ਮੇਰੇ ਨਾਲ ਰਮਣ ਕਰ।
‘I will believe you love me only if you make love with me while your husband is watching.’
ਤਬਤੈਸੀਤ੍ਰਿਯਘਾਤਬਨਾਈ
ਤਦ ਉਸ ਇਸਤਰੀ ਨੇ ਅਜਿਹਾ ਚਰਿਤ੍ਰ ਬਣਾਇਆ।
ਸੋਮੈਤੁਮਸੌਕਹਤਸੁਨਾਈ॥੩॥
ਉਹ ਮੈਂ (ਹੁਣ) ਤੁਹਾਨੂੰ ਕਹਿ ਕੇ ਸੁਣਾਉਂਦਾ ਹਾਂ ॥੩॥
Then the woman carved such a plan, which I (the Minister) will recite to you.(3)
ਦੋਹਰਾ
ਦੋਹਰਾ:
Dohira
ਤਿਨਘਰਭੀਤਰਪੀਰਕੋਰਾਖਿਯੋਥਾਨਬਨਾਇ
ਉਸ ਨੇ ਘਰ ਵਿਚ ਪੀਰ ਦਾ ਇਕ ਥਾਨ (ਥੇਹ) ਬਣਾਇਆ
In her house a place had been created for Peer, a pious person.
ਮਾਨਨੇਸ੍ਵਰੀਘਾਤਲਖਿਦੀਨੋਤਾਹਿਗਿਰਾਇ॥੪॥
ਤਾਂ ਮਾਨਨੇਸ੍ਵਰੀ ਨੇ ਮੌਕਾ ਤਾੜ ਕੇ ਉਸ ਨੂੰ ਡਿਗਾ ਦਿੱਤਾ ॥੪॥
Finding an opportunity, Maaneshawari demolished it.(4)
ਚੌਪਈ
ਚੌਪਈ:
Chaupaee
ਢਾਹਿਥਾਨਨਿਜੁਪਤਿਹਿਦਿਖਾਯੋ
ਥਾਨ ਨੂੰ ਢਾਹ ਕੇ ਆਪਣੇ ਪਤੀ ਨੂੰ ਵਿਖਾਇਆ
ਪੀਰਨਾਮਲੈਅਤਿਡਰਪਾਯੋ
ਅਤੇ ਪੀਰ ਦਾ ਨਾਮ ਲੈ ਕੇ ਬਹੁਤ ਡਰਾਇਆ।
After razing it, she called her husband and, citing Peer, she dreaded him,
ਰੋਸਅਬੈਸੁਰਤਾਨਬਢੈਹੈ
ਹੁਣ ਉਹ ਪੀਰ (ਸੁਲਤਾਨ ਸਖੀ ਸਰਵਰ) ਬਹੁਤ ਕ੍ਰੋਧਿਤ ਹੋ ਕੇ
ਤੋਕੌਡਾਰਿਖਾਟਤੇਦੈਹੈ॥੫॥
ਤੁਹਾਨੂੰ ਮੰਜੀ ਤੋਂ ਹੇਠਾਂ ਸੁਟ ਦੇਵੇਗਾ ॥੫॥
‘Soon, the Peer will get angry and topple over your bed.(5)
ਪ੍ਰਥਮਡਾਰਿਤਹਤੇਤੁਹਿਦੈਹੈ
ਪਹਿਲਾਂ ਤਾਂ ਉਹ ਤੁਹਾਨੂੰ ਮੰਜੀ ਤੋਂ ਡਿਗਾ ਦੇਵੇਗਾ।
ਬਹੁਰਿਖਾਟਕੇਤਰੇਦਬੈਹੈ
ਫਿਰ ਤੁਹਾਨੂੰ ਮੰਜੀ ਹੇਠਾਂ ਦਬ ਦੇਵੇਗਾ।
‘Firstly he will throw you down from the bed and then push you underneath it.
ਮੋਕਹਪਕਰਿਤਹਾਹੀਡਰਿਹੈ
ਮੈਨੂੰ ਵੀ ਪਕੜ ਕੇ ਉਥੇ ਸੁਟ ਦੇਵੇਗਾ।
ਦੁਹੂੰਅਨਿਕੌਗੋਡਨਸੌਮਰਿਹੈ॥੬॥
ਦੋਹਾਂ ਨੂੰ ਗੋਡਿਆਂ ਨਾਲ ਮਾਰੇਗਾ ॥੬॥
‘He will fling me as well, and then will trod over with his knees.(6)
ਰਸਰਨਸਾਥਬੰਧਕਰਿਲੈਹੈ
ਰਸਿਆਂ ਨਾਲ ਬੰਨ੍ਹ ਲਏਗਾ
ਤਾਪਾਛੇਤੋਕੌਉਲਟੈਹੈ
ਅਤੇ ਫਿਰ ਤੈਨੂੰ ਉਲਟਾਏਗਾ।
‘He will tie us with rope, and hang us upside down.
ਔਧਖਾਟਤਵਉਪਰਿਡਰਿਹੈ
ਤੇਰੇ ਉਪਰ ਉਲਟੀ ਮੰਜੀ ਸੁਟੇਗਾ,
ਬਹੁਰਿਤੁਮੈਜਾਨਨਸੌਮਰਿਹੈ॥੭॥
ਫਿਰ ਤੈਨੂੰ ਜਾਨੋ ਮਾਰ ਦੇਵੇਗਾ ॥੭॥
‘He will put bed over you and, then kill you.’(7)