GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1009
Display Settings
ਗਿਰੇਭਾਤਿਐਸੀਸੁਮਾਨੋਮੁਨਾਰੇ॥੨੫॥
ਇਸ ਤਰ੍ਹਾਂ ਡਿਗ ਪਏ ਹਨ ਮਾਨੋ ਮੁਨਾਰੇ ਹੋਣ ॥੨੫॥
Some had their stomachs gashed and fell like minarets.(25)
ਚੌਪਈ
ਚੌਪਈ:
Chaupaee
ਦਸਹਜਾਰਹੈਵਰਹਨਿਡਾਰਿਯੋ
ਦਸ ਹਜ਼ਾਰ ਘੋੜੇ ਮਾਰ ਦਿੱਤੇ
ਬੀਸਹਜਾਰਹਾਥਯਹਿਮਾਰਿਯੋ
ਅਤੇ ਵੀਹ ਹਜ਼ਾਰ ਹਾਥੀ ਮਾਰੇ ਗਏ।
Ten thousand horses were dead and twenty thousand elephants gotlaughtered.
ਏਕਲਛਰਾਜਾਰਥਘਾਯੋ
ਇਕ ਲੱਖ ਰਾਜੇ, ਰਥ ਆਦਿ ਨਸ਼ਟ ਕਰ ਦਿੱਤੇ
ਬਹੁਪੈਦਲਜਮਧਾਮਪਠਾਯੋ॥੨੬॥
ਅਤੇ ਬਹੁਤ ਸਾਰੇ ਪੈਦਲਾਂ ਨੂੰ ਯਮ-ਲੋਕ ਭੇਜ ਦਿੱਤਾ ॥੨੬॥
One hundred thousand rulers were massacred and great number offootsoldiers were sent to the domain of death.(26)
ਦੋਹਰਾ
ਦੋਹਰਾ:
Dohira
ਦ੍ਰੋਣਜਦ੍ਰੋਣਕ੍ਰਿਪਾਕਰਨਭੂਰਸ੍ਰਵਾਕੁਰਰਾਇ
ਦ੍ਰੋਣਾਚਾਰਯ, ਉਸ ਦਾ ਪੁੱਤਰ (ਅਸ਼੍ਵਸਥਾਮਾ) ਕ੍ਰਿਪਾਚਾਰਯ, ਕਰਨ, ਭੂਰਸ਼੍ਰਵਾ ਅਤੇ ਦੁਰਯੋਧਨ
Duryodhan, Drona (Acharya), Kirpa, Karan, Raja Bhoor Sarva,
ਅਮਿਤਸੰਗਸੈਨਾਲਏਸਭੈਪਹੂੰਚੈਆਇ॥੨੭॥
ਬੇਸ਼ੁਮਾਰ ਸੈਨਾ ਲੈ ਕੇ ਉਥੇ ਆਣ ਪਹੁੰਚੇ ॥੨੭॥
All those claiming supremacy, reached there with their armies.(27)
ਸਵੈਯਾ
ਸਵੈਯਾ:
Savaiyya
ਯਾਦ੍ਰੁਪਦਾਤੁਮਤੇਸੁਨੁਰੇਸਠਜੀਤਿਸੁਯੰਬਰਮੈਹਮਲੈਹੈ
(ਕਹਿਣ ਲਗੇ) ਹੇ ਦੁਸ਼ਟ! ਸੁਣ, ਇਹ ਦ੍ਰੋਪਤੀ ਨੂੰ ਤਾਂ ਅਸੀਂ ਸੁਅੰਬਰ ਵਿਚ ਜਿਤ ਲਵਾਂਗੇ।
(They said)‘Listen, you fool, we will take Daropdee away by winning in theswayyamber.
ਸਾਗਨਸੂਲਨਸੈਥਿਨਸੋਂਹਨਿਕੈਤੁਹਿਕੋਜਮਧਾਮਪਠੈਹੈ
ਬਰਛੇ, ਤ੍ਰਿਸ਼ੂਲ ਅਤੇ ਬਰਛੀਆਂ ('ਸੈਥਿਨ') ਨਾਲ ਤੈਨੂੰ ਮਾਰ ਕੇ ਯਮਲੋਕ ਭੇਜਾਂਗੇ।
‘Clobbering you with the spears and tridents we will send you to therealm of death.
ਡਾਰਿਰਥੋਤਮਮੈਤ੍ਰਿਯਕੋਕਤਭਾਜਤਹੈਜੜਜਾਨਦੈਹੈ
ਸੋਹਣੇ ਰਥ ਉਸ ਇਸਤਰੀ ਨੂੰ ਬਿਠਾ ਕੇ ਕਿਥੇ ਭਜਿਆ ਜਾ ਰਿਹਾ ਹੈਂ, ਹੇ ਮੂਰਖ! (ਅਸੀਂ ਤੈਨੂੰ) ਜਾਣ ਨਹੀਂ ਦਿਆਂਗੇ।
‘Where are you running with the woman in the chariot? We will notlet you escape.
ਏਕਨਿਦਾਨਕਰੈਰਨਮੈਕਿਧੋਪਾਰਥਹੀਕਿਦ੍ਰੁਜੋਧਨਹ੍ਵੈਹੈ॥੨੮॥
(ਅਸੀਂ ਹੁਣ) ਇਹ ਨਿਰਣਾ ਕਰ ਕੇ ਹੀ ਛਡਾਂਗੇ ਕਿ ਜਾਂ ਅਰਜਨ ਰਹੇਗਾ ਜਾਂ ਦੁਰਯੋਧਨ ॥੨੮॥
‘We will settle. Either Arjan or Daryodhan will survive.(28)
ਚੌਪਈ
ਚੌਪਈ:
Chaupaee
ਤੋਕਹਜੀਤਿਜਾਨਨਹਿਦੈਹੈ
ਤੈਨੂੰ ਜੀਉਂਦਾ ਜਾਣ ਨਹੀਂ ਦਿਆਂਗੇ।
ਸ੍ਰੋਨਸੁਹਾਨੇਬਾਗਨਹ੍ਵੈਹੈ
ਲਹੂ ਨਾਲ ਸਫ਼ੈਦ ਬਸਤ੍ਰ ਸੋਹਣੇ ਹੋ ਜਾਣਗੇ।
‘We will not let you go alive and make the earth drench with yourblood.
ਏਕਨਿਦਾਨਕਰੈਰਨਮਾਹੀ
(ਅਜ) ਰਣ ਵਿਚ ਇਕ ਫੈਸਲਾ ਹੋ ਜਾਏਗਾ,
ਕੈਪਾਡਵਕੈਕੈਰਵਨਾਹੀ॥੨੯॥
ਜਾਂ ਪਾਂਡਵ ਰਹਿਣਗੇ ਜਾਂ ਕੌਰਵ ॥੨੯॥
‘We will resolve in the fight today, either Pandav or Kairov willpersist.’(29)
ਅੜਿਲ
ਅੜਿਲ:
Arril
ਪ੍ਰਥਮਪਾਰਥਭਾਨੁਜਕੌਬਿਸਿਖਪ੍ਰਹਾਰਿਯੋ
ਅਰਜਨ ਨੇ ਪਹਿਲਾਂ ਕਰਨ ('ਭਾਨੁਜ') ਨੂੰ ਬਾਣ ਮਾਰਿਆ
ਤਾਪਾਛੇਕੁਰਰਾਵਿਕ੍ਵਾਡਭੇਮਾਰਿਯੋ
ਅਤੇ ਫਿਰ ਧਨੁਸ਼ ਤੇ ਤੀਰ ਚੜ੍ਹਾ ਕੇ ਦੁਰਯੋਧਨ ਨੂੰ ਮਾਰਿਆ।
Arjan first shot an arrow at Karan and then aimed at Daryodan.
ਭੀਮਭੀਖਮਹਿਸਾਇਕਹਨੇਰਿਸਾਇਕੈ
ਭੀਮ ਨੇ ਕ੍ਰੋਧਿਤ ਹੋ ਕੇ ਭੀਸ਼ਮ (ਪਿਤਾਮਾ) ਨੂੰ ਬਾਣ ਮਾਰਿਆ
ਹੋਦ੍ਰੋਣਦ੍ਰੋਣਜਾਨੁਜਕੇਘੋਰਨਘਾਇਕੈ॥੩੦॥
ਜੋ ਦ੍ਰੋਣਾਚਾਰਯ ਅਤੇ ਉਸ ਦੇ ਪੁੱਤਰ (ਅਸ਼੍ਵਸਥਾਮਾ) ਦੇ ਘੋੜਿਆਂ ਨੂੰ ਸੰਘਾਰ ਗਿਆ ॥੩੦॥
Then Bhim discharged in real rage and the arrow killed the horses ofDaryodhan and Bhisham Pitama.(30)
ਭੂਰਸ੍ਰਵਾਕੌਬਹੁਰਿਬਾਣਸੋਬਸਿਕਿਯੋ
ਫਿਰ ਭੂਰਸ਼੍ਰਵਾ ਨੂੰ ਬਾਣ (ਮਾਰ ਕੇ) ਵਸ ਵਿਚ ਕਰ ਲਿਆ।
ਕ੍ਰਿਪਾਚਾਰਜਹਿਬਹੁਰਿਮੂਰਛਨਾਕਰਿਲਿਯੋ
ਮਗਰੋਂ ਕ੍ਰਿਪਾਚਾਰਯ ਨੂੰ ਬੇਹੋਸ਼ ਕਰ ਦਿੱਤਾ।
Then, he brought round Bhoor Serva Kirpa Acharya was madeunconscoous.
ਹਠੀਕਰਣਤਬਧਾਯੋਕੋਪਬਢਾਇਕੈ
ਤਦ ਹਠੀ ਕਰਨ ਗੁੱਸੇ ਵਿਚ ਆ ਕੇ ਅਗੇ ਵਧਿਆ
ਹੋਤੁਮਲਜੁਧਰਣਕਿਯੋਸਨੰਮੁਖਆਇਕੈ॥੩੧॥
ਅਤੇ ਸਾਹਮਣੇ ਆ ਕੇ ਘਮਸਾਨ ਯੁੱਧ ਕੀਤਾ ॥੩੧॥
The stubborn Karan rose again and, once again, jumped in to fight.(31)
ਏਕਬਿਸਿਖਅਰਜੁਨਕੇਉਰਮੈਮਾਰਿਯੋ
(ਉਸ ਨੇ) ਇਕ ਤੀਰ ਅਰਜਨ ਦੀ ਛਾਤੀ ਵਿਚ ਮਾਰਿਆ।
ਗਿਰਿਯੋਮੂਰਛਨਾਧਰਨਿਨੈਕਸੰਭਾਰਿਯੋ
ਉਹ ਜ਼ਰਾ ਵੀ ਸੰਭਲ ਨਾ ਸਕਿਆ ਅਤੇ ਮੂਰਛਿਤ ਹੋ ਕੇ ਧਰਤੀ ਤੇ ਡਿਗ ਪਿਆ।
He threw one arrow towards Arjan; he could not balance and becameunconscious.
ਤਬੈਦ੍ਰੋਪਤੀਸਾਇਕਧਨੁਖਸੰਭਾਰਿਕੈ
ਤਦੋਂ ਦ੍ਰੋਪਤੀ ਨੇ ਧਨੁਸ਼ ਬਾਣ ਸੰਭਾਲਿ ਲਿਆ
ਹੋਬਹੁਬੀਰਨਕੌਦਿਯੋਛਿਨਿਕਮੌਮਾਰਿਕੈ॥੩੨॥
ਅਤੇ ਛਿਣ ਭਰ ਵਿਚ ਬਹੁਤ ਸੂਰਮਿਆਂ ਨੂੰ ਮਾਰ ਦਿੱਤਾ ॥੩੨॥
Daropdee leapt ahead, took over bow and shot dead many fighters.(32)
ਏਕਬਿਸਿਖਭਾਨੁਜਕੇਉਰਮੈਮਾਰਿਯੋ
(ਉਸ ਨੇ) ਇਕ ਤੀਰ ਕਰਨ ਦੀ ਛਾਤੀ ਵਿਚ ਮਾਰਿਆ।
ਦੁਤਿਯਬਾਨਸੋਦੁਰਜੋਧਨਹਿਪ੍ਰਹਾਰਿਯੋ
ਦੂਜਾ ਬਾਣ ਦੁਰਯੋਧਨ ਨੂੰ ਮਾਰਿਆ।
One arrow went straight into the chest of Karan and the other hitDaryodhan.
ਭੀਖਮਭੂਰਸ੍ਰਵਾਹਿਦ੍ਰੋਣਘਾਇਲਕਰਿਯੋ
(ਫਿਰ) ਭੀਸ਼ਮ, ਭੂਰਸ਼੍ਰਵਾ ਅਤੇ ਦ੍ਰੋਣਾਚਾਰਯ ਨੂੰ ਘਾਇਲ ਕੀਤਾ।
ਹੋਦ੍ਰੋਣਜਕ੍ਰਿਪਾਦੁਸਾਸਨਕੋਸ੍ਯੰਦਨਹਰਿਯੋ॥੩੩॥
(ਇਸ ਤੋਂ ਬਾਦ) ਅਸ਼੍ਵਸਥਾਮਾ, ਕ੍ਰਿਪਾਚਾਰਯ, ਦੁਸ਼ਾਸਨ ਦੇ ਰਥਾਂ ਨੂੰ ਨਸ਼ਟ ਕਰ ਦਿੱਤਾ ॥੩੩॥
Bhisham Pitama, Boor Serva and Drona were injured,And Dushashan, Kirpa and many chariots were destroyed.(33)
ਦੋਹਰਾ
ਦੋਹਰਾ:
Dohira
ਸਭੈਸੂਰਹਰਖਤਭਏਕਾਯਰਭਯੋਏਕ
(ਯੁੱਧ ਕਰ ਕੇ) ਸਾਰੇ ਸੂਰਮੇ ਖ਼ੁਸ਼ ਹੋਏ ਅਤੇ ਕੋਈ ਵੀ ਕਾਇਰ ਨਾ ਬਣਿਆ।
The courageous ones were contented but the cowards dismayed.
ਮਾਚਿਯੋਪ੍ਰਬਲਪ੍ਰਚੰਡਰਣਨਾਚੇਸੁਭਟਅਨੇਕ॥੩੪॥
ਬਹੁਤ ਪ੍ਰਚੰਡ ਯੁੱਧ ਮਚਿਆ ਅਤੇ ਅਨੇਕ ਸੂਰਮੇ ਯੁੱਧ-ਕ੍ਰੀੜਾ ਵਿਚ ਮਗਨ ਹੋ ਗਏ ॥੩੪॥
Mighty fighting spread and the dance of war reached its climax.(34)
ਅੜਿਲ
ਅੜਿਲ:
Arrii
ਰਾਜਬਾਜਤਾਜਿਯਨਸੁਦਯੋਗਿਰਾਇਕੈ
ਸ਼ਾਹੀ ਘੋੜੇ ਅਤੇ ਤਾਜ਼ੀ ਘੋੜੇ ਮਾਰ ਕੇ ਡਿਗਾ ਦਿੱਤੇ।
ਸਾਜਬਾਜਸਾਜਿਯਨਸੁਗੈਨਫਿਰਾਇਕੈ
ਘੋੜਿਆਂ ਨੂੰ ਸਾਜ਼-ਸਮਾਨ ਸਹਿਤ ਆਕਾਸ਼ ਵਿਚ ਫਿਰਾ ਦਿੱਤਾ (ਅਰਥਾਤ ਮਾਰ ਕੇ ਧਰਤੀ ਤੋਂ ਉਪਰ ਚੁਕ ਦਿੱਤਾ ਹੈ)।
She kept them engaged for one watch and fought valiantly.
ਹੈਪਾਖਰੇਸੰਘਾਰੇਸਸਤ੍ਰਸੰਭਾਰਿਕੈ
ਸ਼ਸਤ੍ਰ ਸੰਭਾਲ ਕੇ ਕਾਠੀਆਂ ਵਾਲਿਆਂ ਘੋੜਿਆਂ ਨੂੰ ਖ਼ਤਮ ਕਰ ਦਿੱਤਾ।
In the meantime Arjan regained consciousness, seeing him getting
ਹੋਪੈਦਲਰਥੀਬਿਦਾਰੇਬਾਨਪ੍ਰਹਾਰਿਕੈ॥੩੫॥
ਬਾਣ ਮਾਰ ਕੇ ਪੈਦਲ ਅਤੇ ਰਥਾਂ ਵਾਲਿਆਂ ਨੂੰ ਨਸ਼ਟ ਕਰ ਦਿੱਤਾ ॥੩੫॥
ready with bow and arrows, the enemy army ran away.(35)
ਚੌਪਈ
ਚੌਪਈ:
ਪਹਰਏਕਰਾਖੇਅਟਕਾਈ
ਇਕ ਪਹਿਰ ਤਕ ਉਨ੍ਹਾਂ ਨੂੰ ਅਟਕਾਈ ਰਖਿਆ
ਭਾਤਿਭਾਤਿਸੋਕਰੀਲਰਾਈ
ਅਤੇ ਭਾਂਤ ਭਾਂਤ ਨਾਲ ਲੜਾਈ ਕੀਤੀ।
ਗਹਿਧਨੁਪਾਨਧਨੰਜੈਗਾਜਿਯੋ
ਹੱਥ ਵਿਚ ਧਨੁਸ਼ ਫੜ ਕੇ ਅਰਜਨ ਗਜਿਆ,