ਛਾਹਹੇਰਜੋਇਹਚਖਦਛਿਨਮਾਰਿਹੈ॥
(ਸ਼ਰਤ ਇਹ ਰਖੀ ਕਿ) ਜੋ ਉਸ ਦੀ ਪਰਛਾਈਂ ਵੇਖ ਕੇ ਸੱਜੀ ਅੱਖ ਵਿਚ (ਤੀਰ) ਮਾਰੇਗਾ,
‘Looking on the image (of fish) in the oil,
ਹੋਸੋਨਰਹਮਰੇਸਾਥਸੁਆਇਬਿਹਾਰਿਹੈ॥੬॥
ਉਹ ਪੁਰਸ਼ ਮੇਰੇ ਨਾਲ ਆ ਕੇ ਰਮਣ ਕਰੇਗਾ ॥੬॥
‘Whosoever hit the fish will marry me.’(6)
ਦੇਸਦੇਸਕੇਏਸਨਲਯੋਬੁਲਾਇਕੈ॥
ਦੇਸ ਦੇਸ ਦੇ ਰਾਜਿਆਂ ਨੂੰ (ਉਥੇ) ਬੁਲਾ ਲਿਆ
The princes from all the countries were invited.
ਮਛਅਛਸਰਮਾਰੋਧਨੁਖਚੜਾਇਕੈ॥
(ਅਤੇ ਉਨ੍ਹਾਂ ਨੂੰ ਕਿਹਾ ਕਿ) ਚੰਗੀ ਤਰ੍ਹਾਂ ਧਨੁਸ਼ ਚੜ੍ਹਾ ਕੇ ਮੱਛ ਦੀ ਅੱਖ ਵਿਚ ਤੀਰ ਮਾਰਿਆ ਜਾਏ।
They were told to hit the fish while looking at it in the oil.
ਡੀਮਡਾਮਕਰਿਤਾਕੋਬਿਸਿਖਬਗਾਵਹੀ॥
ਕਈ ਬਣ ਠਣ ਕੇ ਉਸ (ਮੱਛ) ਨੂੰ ਤੀਰ ਮਾਰਦੇ ਸਨ।
Many came with great pride and threw arrows.
ਹੋਲਗੈਨਤਾਕੋਚੋਟਬਹੁਰਿਫਿਰਿਆਵਹੀ॥੭॥
ਉਹ ਮੱਛ ਨੂੰ ਨਹੀਂ ਲਗਦੇ ਸਨ ਅਤੇ ਫਿਰ (ਹੇਠਾਂ) ਆ ਡਿਗਦੇ ਸਨ ॥੭॥
But no one could hit and they remained disappointed.(7)
ਭੁਜੰਗਛੰਦ॥
ਭੁਜੰਗ ਛੰਦ:
ਕਰੈਡੀਮਡਾਮੈਬਡੇਸੂਰਧਾਵੈ॥
ਵੱਡੇ ਵੱੜੇ ਸੂਰਮੇ ਬਣ ਠਣ ਕੇ (ਆਕੜ ਕੇ) ਜਾਂਦੇ ਸਨ।
ਲਗੈਬਾਨਤਾਕੌਨਰਾਜਾਲਜਾਵੈ॥
ਪਰ ਬਾਣ ਨਾ ਲਗਣ ਕਾਰਨ ਰਾਜੇ ਸ਼ਰਮਾਉਂਦੇ ਸਨ।
ਚਲੈਨੀਚਨਾਰੀਨਕੈਭਾਤਿਐਸੀ॥
ਉਹ ਇਸਤਰੀਆਂ ਵਾਂਗ ਨੀਵੀਂ ਪਾਈ ਇਸ ਤਰ੍ਹਾਂ ਜਾਂਦੇ ਸਨ,
ਮਨੋਸੀਲਵੰਤੀਸੁਨਾਰੀਨਵੈਸੀ॥੮॥
ਮਾਨੋ ਉਸ ਤਰ੍ਹਾਂ ਸ਼ੀਲਵਾਨ ਨਾਰੀ ਵੀ ਨਾ ਹੋਵੇ ॥੮॥
ਦੋਹਰਾ॥
ਦੋਹਰਾ:
ਐਂਡੇਬੈਂਡੇਹ੍ਵੈਨ੍ਰਿਪਤਿਚੋਟਚਲਾਵੈਜਾਇ॥
ਵਿੰਗੇ ਟੇਢੇ ਹੋ ਕੇ ਰਾਜੇ ਤੀਰ ਮਾਰਨ ਲਈ ਜਾਂਦੇ ਸਨ।
ਤਾਹਿਬਿਸਿਖਲਾਗੇਨਹੀਸੀਸਰਹੈਨਿਹੁਰਾਇ॥੯॥
ਮੱਛ ਨੂੰ ਤੀਰ ਨਹੀਂ ਲਗਦਾ ਅਤੇ ਉਹ ਸਿਰ ਝੁਕਾਏ ਰਹਿ ਜਾਂਦੇ ਸਨ ॥੯॥
ਬਿਸਿਖਬਗਾਵੈਕੋਪਕਰਿਤਾਹਿਨਲਾਗੇਘਾਇ॥
(ਕਈ) ਕ੍ਰੋਧਿਤ ਹੋ ਕੇ ਤੀਰ ਚਲਾਂਦੇ ਸਨ, (ਪਰ ਤੀਰ) ਮੱਛ ਨੂੰ ਨਹੀਂ ਲਗਦੇ ਸਨ।
ਖਿਸਲਿਕਰਾਹਾਤੇਪਰੈਜਰੇਤੇਲਮੈਜਾਇ॥੧੦॥
(ਉਹ) ਖਿਸਕ ਕੇ ਕੜਾਹੇ ਵਿਚ ਜਾ ਪੈਂਦੇ ਸਨ ਅਤੇ ਤੇਲ ਵਿਚ ਸੜ ਜਾਂਦੇ ਸਨ ॥੧੦॥
ਭੁਜੰਗਛੰਦ॥
ਭੁਜੰਗ ਛੰਦ:
ਪਰੇਤੇਲਮੈਭੂਜਿਕੈਭਾਤਿਐਸੀ॥
ਉਹ ਤੇਲ ਵਿਚ ਪੈ ਕੇ ਇਸ ਤਰ੍ਹਾਂ ਭੁਜ ਜਾਂਦੇ ਸਨ
ਬਰੇਜ੍ਯੋਂਪਕਾਵੈਮਹਾਨਾਰਿਜੈਸੀ॥
ਜਿਸ ਤਰ੍ਹਾਂ ਬਿਰਧ ਇਸਤਰੀਆਂ ਵੜੇ ਪਕਾਉਂਦੀਆਂ ਹਨ।
ਕੋਊਬਾਨਤਾਕੋਨਹੀਬੀਰਮਾਰੈ॥
ਕੋਈ ਸੂਰਮਾ ਉਸ ਮੱਛੀ ਨੂੰ ਤੀਰ ਨਹੀਂ ਮਾਰ ਸਕਿਆ।
ਮਰੇਲਾਜਤੇਰਾਜਧਾਮੈਸਿਧਾਰੈ॥੧੧॥
(ਇਸ ਲਈ) ਸ਼ਰਮ ਦੇ ਮਾਰੇ (ਆਪਣੀਆਂ) ਰਾਜਧਾਨੀਆਂ ਨੂੰ ਚਲੇ ਗਏ ॥੧੧॥
ਦੋਹਰਾ॥
ਦੋਹਰਾ:
Dohira
ਅਧਿਕਲਜਤਭੂਪਤਿਭਏਤਾਕੌਬਾਨਚਲਾਇ॥
ਉਸ ਮੱਛ ਉਤੇ ਬਾਣ ਚਲਾ ਕੇ ਬਹੁਤ ਰਾਜੇ ਲਜਿਤ ਹੋਏ।
The princes were feeling ashamed,
ਚੋਟਨਕਾਹੂੰਕੀਲਗੀਸੀਸਰਹੇਨਿਹੁਰਾਇ॥੧੨॥
ਕਿਸੇ ਦਾ ਬਾਣ ਵੀ ਨਾ ਵਜਿਆ, ਬਸ ਸਿਰ ਨੀਵਾਂ ਕਰ ਕੇ (ਬੈਠ ਗਏ) ॥੧੨॥
As their arrows were going astray, and they felt remorseful.(12)
ਪਰੀਨਪ੍ਯਾਰੀਹਾਥਮੈਮਛਹਿਲਗਿਯੋਨਬਾਨ॥
ਮੱਛ ਨੂੰ ਬਾਣ ਨਾ ਲਗਿਆ ਅਤੇ ਉਹ ਪਿਆਰੀ (ਦ੍ਰੋਪਤੀ) ਹੱਥ ਨਾ ਲਗੀ।
Neither they could hit the fish nor they achieved the beloved.
ਲਜਤਨਗ੍ਰਿਹਅਪਨੇਗਏਬਨਕੋਕਿਯੋਪਯਾਨ॥੧੩॥
ਉਹ ਸ਼ਰਮਿੰਦੇ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਅਤੇ (ਕਈ) ਬਨ ਵਲ ਚਲੇ ਗਏ ॥੧੩॥
Drenched in humiliation, some went to their homes and some to thejungle.(13)
ਚੌਪਈ॥
ਚੌਪਈ:
Chaupaee
ਐਸੀਭਾਤਿਕਥਾਤਹਭਈ॥
ਇਸ ਤਰ੍ਹਾਂ ਦੀ ਕਥਾ ਉਥੇ ਹੋਈ।
ਉਤੈਕਥਾਪੰਡ੍ਵਨਪਰਗਈ॥
ਉਧਰ ਇਹ ਗੱਲ ਪਾਂਡਵਾਂ ਤਕ ਪਹੁੰਚ ਗਈ
The word went round and the news reached to the Pandavs.
ਜਹਾਦੁਖਿਤਵੈਬਨਹਿਬਿਹਾਰੈ॥
ਜਿਥੇ ਉਹ ਦੁਖੀ ਹੋ ਕੇ ਬਨ ਵਿਚ ਫਿਰਦੇ ਸਨ
ਕੰਦਮੂਲਭਛੈਮ੍ਰਿਗਮਾਰੈ॥੧੪॥
ਅਤੇ ਕੰਦ ਮੂਲ ਖਾ ਕੇ ਅਤੇ ਹਿਰਨ (ਜਾਂ ਜੰਗਲੀ ਪਸ਼ੂ) ਮਾਰ ਕੇ (ਸਮਾਂ ਬਿਤਾ ਰਹੇ ਸਨ) ॥੧੪॥
Distrustfully, they were already roaming around in the jungles,And were living by hunting deer and eating tree leaves and roots.(14)
ਦੋਹਰਾ॥
ਦੋਹਰਾ:
Dohira
ਕੁੰਤੀਪੁਤ੍ਰਬਿਲੋਕਿਕੈਐਸੇਕਹਿਯੋਸੁਨਾਇ॥
ਕੁੰਤੀ ਦੇ ਪੁੱਤਰਾਂ ਨੇ ਗੱਲ ਸੁਣ ਕੇ (ਅਥਵਾ ਵੇਖ ਕੇ) ਇਸ ਤਰ੍ਹਾਂ ਕਿਹਾ
Kunti’s son (Arjan) announced that,
ਮਤਸਦੇਸਮੈਬਨਘਨੋਤਹੀਬਿਹਾਰੈਜਾਇ॥੧੫॥
ਕਿ ਮਤਸ ਦੇਸ ਵਿਚ ਬਹੁਤ ਬਨ ਹਨ, ਉਥੇ ਹੀ ਜਾ ਕੇ ਵਿਚਰੀਏ ॥੧੫॥
He was proceeding to the country of Machh where there were bettertrees.(15)
ਚੌਪਈ॥
ਚੌਪਈ:
Chaupaee
ਪਾਡਵਬਚਨਸੁਨਤਜਬਭਏ॥
ਪਾਂਡਵਾਂ ਨੇ ਜਦ ਇਹ ਗੱਲ ਸੁਣੀ
ਮਤਸਦੇਸਕੀਓਰਸਿਧਏ॥
ਤਾਂ ਮਤਸ ਦੇਸ਼ ਵਲ ਚਲ ਪਏ।
Heeding to his suggestion, they all marched towards the country ofMachh
ਜਹਾਸੁਯੰਬਰਦ੍ਰੁਪਦਰਚਾਯੋ॥
ਜਿਥੇ ਦ੍ਰੁਪਦ ਨੇ ਸੁਅੰਬਰ ਰਚਿਆ ਹੋਇਆ ਸੀ
ਸਭਭੂਪਨਕੋਬੋਲਿਪਠਾਯੋ॥੧੬॥
ਅਤੇ ਸਾਰਿਆਂ ਰਾਜਿਆਂ ਨੂੰ ਬੁਲਾਇਆ ਹੋਇਆ ਸੀ ॥੧੬॥
Where swayyamber was proceeding and all the princes had beeninvited.(16)
ਦੋਹਰਾ॥
ਦੋਹਰਾ:
Dohira
ਜਹਾਸੁਯੰਬਰਦ੍ਰੋਪਦੀਰਚਿਯੋਕਰਾਹਤਪਾਇ॥
ਜਿਥੇ ਦ੍ਰੋਪਤੀ ਨੇ ਕੜਾਹ ਤਪਾ ਕੇ ਸੁਅੰਬਰ ਰਚਿਆ ਹੋਇਆ ਸੀ,
Where Daropdee had arranged swayyamber and cauldron was placed,
ਤਹੀਜਾਇਠਾਢੋਭਯੋਧਨੀਧਨੰਜੈਰਾਇ॥੧੭॥
ਉਥੇ ਹੀ ਧਨੁਸ਼ ਬਾਣ ਦਾ ਮਾਹਿਰ ਰਾਜਾ ਅਰਜਨ ਜਾ ਖੜੋਤਾ ॥੧੭॥
Arjan went and stood at the place.(17)
ਦੋਊਪਾਵਕਰਾਹਪਰਰਾਖਤਭਯੋਬਨਾਇ॥
ਉਸ ਨੇ ਚੰਗੀ ਤਰ੍ਹਾਂ ਦੋਵੇਂ ਪੈਰ ਕੜਾਹ ਉਤੇ ਟਿਕਾ ਦਿੱਤੇ
He put both his feet at the cauldron,
ਬਹੁਰਿਮਛਕੀਛਾਹਕਹਹੇਰਿਯੋਧਨੁਖਚੜਾਇ॥੧੮॥
ਅਤੇ ਫਿਰ ਮੱਛ ਦੀ ਪਰਛਾਈ ਨੂੰ ਵੇਖ ਕੇ ਧਨੁਸ਼ ਕਸ ਲਿਆ ॥੧੮॥
And, aiming at the fish, place an arrow in the bow.(18)
ਸਵੈਯਾ॥
ਸਵੈਯਾ:
Savaiyya
ਕੋਪਿਕੁਵੰਡਚੜਾਇਕੈਪਾਰਥਮਛਕੌਦਛਿਨਪਛਨਿਹਾਰਿਯੋ॥
ਕ੍ਰੋਧ ਨਾਲ ਧਨੁਸ਼ ਖਿਚ ਕੇ ਅਰਜਨ ਨੇ ਮੱਛ ਦੀ ਸਜੀ ਅੱਖ ਨੂੰ ਵੇਖਿਆ।
In rage, he looked at the right eye of the fish.
ਕਾਨਪ੍ਰਮਾਨਪ੍ਰਤੰਚਹਿਆਨਮਹਾਕਰਿਕੈਅਭਿਮਾਨਹਕਾਰਿਯੋ॥
ਕੰਨ ਤਕ ਡੋਰੀ ਖਿਚ ਕੇ ਅਤੇ ਬਹੁਤ ਅਭਿਮਾਨ ਕਰ ਕੇ ਲਲਕਾਰਿਆ
He pulled the bow up to his ears and, with pride, he roared,
ਖੰਡਨਕੈਰਨਮੰਡਨਜੇਬਲਵੰਡਨਕੋਸਭਪੌਰਖਹਾਰਿਯੋ॥
ਕਿ ਖੰਡ ਖੰਡ ਦੇ ਰਣ ਨੂੰ ਮੰਡਣ ਵਾਲੇ (ਰਾਜੇ) ਆਪਣੀ ਸ਼ਕਤੀ ਨੂੰ ਹਾਰ ਗਏ ਹਨ।
‘You, the brave Rajas from all the regions, have failed.’
ਯੌਕਹਿਬਾਨਤਜ੍ਯੋਤਜਿਕਾਨਿਘਨੀਰਿਸਿਠਾਨਿਤਕਿਯੋਤਿਹਮਾਰਿਯੋ॥੧੯॥
ਇਸ ਤਰ੍ਹਾਂ ਕਹਿ ਕੇ ਅਤੇ ਬਹੁਤ ਰੋਹ ਵਧਾ ਕੇ, ਕੰਨ ਤਕ ਖਿਚ ਕੇ ਅਤੇ ਨਿਸ਼ਾਨੇ ਨੂੰ ਵੇਖ ਕੇ ਬਾਣ ਮਾਰਿਆ ॥੧੯॥
Challenging thus, he shot an arrow right in the eye.(19)
ਦੋਹਰਾ॥
ਦੋਹਰਾ:
Dohira
ਪਾਰਥਧਨੁਕਰਖਤਭਏਬਰਖੇਫੂਲਅਨੇਕ॥
ਅਰਜਨ ('ਪਾਰਥ') ਦੇ ਧਨੁਸ਼ ਨੂੰ ਖਿਚਣ ਨਾਲ ਫੁਲਾਂ ਦੀ ਬਹੁਤ ਬਰਖਾ ਹੋਣ ਲਗੀ।
When he had stretched the bow, all the gods were delighted and theyshowered the flowers.
ਦੇਵਸਭੈਹਰਖਤਭਏਹਰਖਿਯੋਹਠੀਨਏਕ॥੨੦॥
ਸਾਰੇ ਦੇਵਤੇ ਪ੍ਰਸੰਨ ਹੋ ਗਏ, ਪਰ (ਉਥੇ ਮੌਜੂਦ) ਹਠੀ ਰਾਜਿਆਂ ਵਿਚੋਂ ਕੋਈ ਵੀ ਪ੍ਰਸੰਨ ਨਾ ਹੋਇਆ ॥੨੦॥
But stubborn competitors were not pleased.(20)
ਚੌਪਈ॥
ਚੌਪਈ:
Chaupaee
ਯਹਗਤਿਦੇਖਿਬੀਰਰਿਸਭਰੇ॥
ਇਹ ਸਥਿਤੀ ਵੇਖ ਕੇ ਸਾਰੇ ਸੂਰਮੇ ਕ੍ਰੋਧ ਨਾਲ ਭਰ ਗਏ
ਲੈਲੈਹਥਿਹਥਿਯਾਰਨਪਰੇ॥
ਅਤੇ ਹੱਥਾਂ ਵਿਚ ਹਥਿਆਰ ਲੈ ਕੇ ਆ ਪਏ।
Seeing this phenomenon, the contenders flew into the rage and, takingtheir weapons came forward.
ਯਾਜੁਗਿਯਹਿਜਮਲੋਕਪਠੈਹੈਂ॥
(ਸੋਚਣ ਲਗੇ ਕਿ) ਇਸ ਜੋਗੀ ਨੂੰ ਯਮ-ਲੋਕ ਭੇਜੀਏ
ਐਂਚਿਦ੍ਰੋਪਦੀਨਿਜੁਤ੍ਰਿਯਕੈਹੈਂ॥੨੧॥
ਅਤੇ ਦ੍ਰੋਪਤੀ ਨੂੰ ਖਿਚ ਕੇ ਆਪਣੀ ਇਸਤਰੀ ਬਣਾਈਏ ॥੨੧॥
‘We will send this sage-type into death knell and take away Daropdeeas the wife.’(21)
ਦੋਹਰਾ॥
ਦੋਹਰਾ:
Dohira
ਤਬਪਾਰਥਕੇਤੇਕਟਕਕਾਟੇਕੋਪਬਢਾਇ॥
ਤਦ ਅਰਜਨ ਨੇ ਕ੍ਰੋਧ ਵਧਾ ਕੇ ਕਈ ਸੂਰਮੇ ਮਾਰ ਦਿੱਤੇ।
Then Parth (Arjan) was outraged, as well, and decimated a few.
ਕੇਤੇਕਟਿਡਾਰੇਕਟਿਨਕਾਟੇਕਰੀਬਨਾਇ॥੨੨॥
ਕਿਤਨੇ ਹੀ ਸੂਰਮਿਆਂ ਨੂੰ ਮਾਰ ਦਿੱਤਾ ਅਤੇ ਕਈ ਹਾਥੀ ਕਟ ਦਿੱਤੇ ॥੨੨॥
He annihilated many and cut off a number of elephants.(22)
ਭੁਜੰਗਛੰਦ॥
ਭੁਜੰਗ ਛੰਦ:
ਕਿਤੇਛਤ੍ਰਿਛੇਕੇਕਿਤੇਛੈਲਛੋਰੇ॥
ਕਿਤਨੇ ਛਤ੍ਰ ਛੇਕ ਦਿੱਤੇ ਅਤੇ ਕਿਤੇ ਨੌਜਵਾਨ ਸੂਰਮੇ ਛਡ ਦਿੱਤੇ।
ਕਿਤੇਛਤ੍ਰਧਾਰੀਨਕੇਛਤ੍ਰਤੋਰੇ॥
ਕਿਤਨੇ ਛਤ੍ਰਧਾਰੀਆਂ ਦੇ ਛਤ੍ਰ ਤੋੜ ਦਿੱਤੇ।
ਕਿਤੇਹਾਕਿਮਾਰੇਕਿਤੇਮਾਰਿਡਾਰੈ॥
ਕਿਤਨਿਆਂ ਨੂੰ ਵੰਗਾਰ ਕੇ ਮਾਰਿਆ ਅਤੇ ਕਿਤਨਿਆਂ ਨੂੰ (ਉਂਜ ਹੀ) ਮਾਰ ਦਿੱਤਾ।
ਚਹੂੰਓਰਬਾਜੇਸੁਮਾਰੂਨਗਾਰੇ॥੨੩॥
ਚੌਹਾਂ ਪਾਸਿਆਂ ਵਿਚ ਮਾਰੂ ਨਗਾਰੇ ਵਜਣ ਲਗੇ ॥੨੩॥
ਦੋਹਰਾ॥
ਦੋਹਰਾ:
Dohira
ਅਨਵਰਤ੍ਰਯਨਨਿਰਵਰਤਕੈਅਬਲਾਲਈਉਠਾਇ॥
ਨ ਹਟਾਏ ਜਾ ਸਕਣ ਵਾਲਿਆਂ ਨੂੰ ਹਟਾ ਕੇ ਅਰਜਨ ਨੇ ਇਸਤਰੀ ਨੂੰ ਉਠਾ ਲਿਆ
Repulsing those obstinate ones, he picked up the woman,
ਡਾਰਿਕਾਪਿਧ੍ਵਜਰਥਲਈਬਹੁਬੀਰਨਕੋਘਾਇ॥੨੪॥
ਅਤੇ ਅਰਜਨ ('ਕਾਪੀ ਧ੍ਵਜ') ਬਹੁਤ ਸੂਰਮਿਆਂ ਨੂੰ ਮਾਰ ਕੇ (ਉਸ ਨੂੰ) ਰਥ ਵਿਚ ਬਿਠਾ ਲਿਆ ॥੨੪॥
Killing many more, he put her in the chariot.(24)
ਭੁਜੰਗਛੰਦ॥
ਭੁਜੰਗ ਛੰਦ:
Bhujang Chhand
ਕਿਤੀਬਾਹਕਾਟੇਕਿਤੇਪਾਵਤੋਰੇ॥
ਕਈਆਂ ਦੀਆਂ ਬਾਂਹਵਾਂ ਵਢ ਦਿੱਤੀਆਂ ਅਤੇ ਕਿਤਨਿਆਂ ਦੇ ਪੈਰ ਤੋੜ ਦਿੱਤੇ।
ਮਹਾਜੁਧਸੋਡੀਨਕੇਛਤ੍ਰਛੋਰੇ॥
ਮਹਾਨ ਸੂਰਮਿਆਂ ਦੇ ਛਤ੍ਰ ਉਡਾ ਦਿੱਤੇ।
Many had their arms and feet cut and the proud ones lost their royalcanopies,.
ਕਿਤੇਪੇਟਫਾਟੇਕਿਤੇਠੌਰਮਾਰੇ॥
ਕਈਆਂ ਦੇ ਪੇਟ ਫਟ ਗਏ ਅਤੇ ਕਈ ਉਥੇ ਹੀ ਮਾਰੇ ਗਏ।