GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 913
Display Settings
Translations
ਕਿਨਹੀ​ਕਹਿਆ​ਬਾਹ​ਬਹੁ​ਭਾਈ​॥​
ਕਿਸੇ ਨੇ ਆਖਿਆ ਹੈ ਕਿ ਮੇਰੇ ਬੜੇ ਭਰਾ ਹਨ, ਮੇਰੇ ਬੜੇ ਸਾਥੀ ਹਨ।
Some say that they have the arms of their many brothers to protect them.
किनही कहिआ बाह बहु भाई ॥
ਕੋਈ​ਕਹੈ​ਮੈ​ਧਨਹਿ​ਪਸਾਰਾ​॥​
ਕੋਈ ਆਖਦਾ ਹੈ ਮੈਂ ਬਹੁਤ ਧਨ ਕਮਾਇਆ ਹੋਇਆ ਹੈ।
Some say that they have great expanses of wealth.
कोई कहै मै धनहि पसारा ॥
ਮੋਹਿ​ਦੀਨ​ਹਰਿ​ਹਰਿ​ਆਧਾਰਾ​॥੪॥​
ਪਰ ਮੈਨੂੰ ਗ਼ਰੀਬ ਨੂੰ ਸਿਰਫ਼ ਪਰਮਾਤਮਾ ਦਾ ਆਸਰਾ ਹੈ ॥੪॥
I am meek; I have the support of the Lord, Har, Har. ||4||
मोहि दीन हरि हरि आधारा ॥४॥
ਕਿਨਹੀ​ਘੂਘਰ​ਨਿਰਤਿ​ਕਰਾਈ​॥​
ਕਿਸੇ ਨੇ ਘੁੰਘਰੂ ਬੰਨ੍ਹ ਕੇ (ਦੇਵਤਿਆਂ ਅੱਗੇ) ਨਾਚ ਸ਼ੁਰੂ ਕੀਤੇ ਹੋਏ ਹਨ,
Some dance, wearing ankle bells.
किनही घूघर निरति कराई ॥
ਕਿਨਹੂ​ਵਰਤ​ਨੇਮ​ਮਾਲਾ​ਪਾਈ​॥​
ਕਿਸੇ ਨੇ (ਗਲ ਵਿਚ) ਮਾਲਾ ਪਾਈ ਹੋਈ ਹੈ ਅਤੇ ਵਰਤ ਰੱਖਣ ਦੇ ਨੇਮ ਧਾਰੇ ਹੋਏ ਹਨ।
Some fast and take vows, and wear malas.
किनहू वरत नेम माला पाई ॥
ਕਿਨਹੀ​ਤਿਲਕੁ​ਗੋਪੀ​ਚੰਦਨ​ਲਾਇਆ​॥​
ਕਿਸੇ ਮਨੁੱਖ ਨੇ (ਮੱਥੇ ਉਤੇ) ਗੋਪੀ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ।
Some apply ceremonial tilak marks to their foreheads.
किनही तिलकु गोपी चंदन लाइआ ॥
ਮੋਹਿ​ਦੀਨ​ਹਰਿ​ਹਰਿ​ਹਰਿ​ਧਿਆਇਆ​॥੫॥​
ਪਰ ਮੈਂ ਗ਼ਰੀਬ ਤਾਂ ਸਿਰਫ਼ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ ॥੫॥
I am meek; I meditate on the Lord, Har, Har, Har. ||5||
मोहि दीन हरि हरि हरि धिआइआ ॥५॥
ਕਿਨਹੀ​ਸਿਧ​ਬਹੁ​ਚੇਟਕ​ਲਾਏ​॥​
ਕਿਸੇ ਮਨੁੱਖ ਨੇ ਸਿੱਧਾਂ ਵਾਲੇ ਨਾਟਕ-ਚੇਟਕ ਵਿਖਾਲਣੇ ਸ਼ੁਰੂ ਕੀਤੇ ਹੋਏ ਹਨ,
Some work spells using the miraculous spiritual powers of the Siddhas.
किनही सिध बहु चेटक लाए ॥
ਕਿਨਹੀ​ਭੇਖ​ਬਹੁ​ਥਾਟ​ਬਨਾਏ​॥​
ਕਿਸੇ ਮਨੁੱਖ ਨੇ ਸਾਧੂਆਂ ਵਾਲੇ ਕਈ ਭੇਖ ਬਣਾਏ ਹੋਏ ਹਨ,
Some wear various religious robes and establish their authority.
किनही भेख बहु थाट बनाए ॥
ਕਿਨਹੀ​ਤੰਤ​ਮੰਤ​ਬਹੁ​ਖੇਵਾ​॥​
ਕਿਸੇ ਮਨੁੱਖ ਨੇ ਅਨੇਕਾਂ ਤੰਤ੍ਰਾਂ ਮੰਤ੍ਰਾਂ ਦੀ ਦੁਕਾਨ ਚਲਾਈ ਹੋਈ ਹੈ,
Some perform Tantric spells, and chant various mantras.
किनही तंत मंत बहु खेवा ॥
ਮੋਹਿ​ਦੀਨ​ਹਰਿ​ਹਰਿ​ਹਰਿ​ਸੇਵਾ​॥੬॥​
ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਭਗਤੀ ਹੀ ਕਰਦਾ ਹਾਂ ॥੬॥
I am meek; I serve the Lord, Har, Har, Har. ||6||
मोहि दीन हरि हरि हरि सेवा ॥६॥
ਕੋਈ​ਚਤੁਰੁ​ਕਹਾਵੈ​ਪੰਡਿਤ​॥​
ਕੋਈ ਮਨੁੱਖ (ਆਪਣੇ ਆਪ ਨੂੰ) ਸਿਆਣਾ ਪੰ​‍ਡਿਤ ਅਖਵਾਂਦਾ ਹੈ,
One calls himself a wise Pandit, a religious scholar.
कोई चतुरु कहावै पंडित ॥
ਕੋ​ਖਟੁ​ਕਰਮ​ਸਹਿਤ​ਸਿਉ​ਮੰਡਿਤ​॥​
ਕੋਈ ਮਨੁੱਖ (ਆਪਣੇ ਆਪ ਨੂੰ) ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਰਮਾਂ ਨਾਲ ਸਜਾਈ ਰੱਖਦਾ ਹੈ,
One performs the six rituals to appease Shiva.
को खटु करम सहित सिउ मंडित ॥
ਕੋਈ​ਕਰੈ​ਆਚਾਰ​ਸੁਕਰਣੀ​॥​
ਕੋਈ ਮਨੁੱਖ (ਸ਼ਾਸਤ੍ਰਾਂ ਦੇ ਕਰਮ-ਕਾਂਡ ਨੂੰ) ਸ੍ਰੇਸ਼ਟ ਕਰਣੀ ਸਮਝ ਕੇ ਕਰਦਾ ਰਹਿੰਦਾ ਹੈ।
One maintains the rituals of pure lifestyle, and does good deeds.
कोई करै आचार सुकरणी ॥
ਮੋਹਿ​ਦੀਨ​ਹਰਿ​ਹਰਿ​ਹਰਿ​ਸਰਣੀ​॥੭॥​
ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹਾਂ ॥੭॥
I am meek; I seek the Sanctuary of the Lord, Har, Har, Har. ||7||
मोहि दीन हरि हरि हरि सरणी ॥७॥
ਸਗਲੇ​ਕਰਮ​ਧਰਮ​ਜੁਗ​ਸੋਧੇ​॥​
(ਅਸਾਂ) ਸਾਰੇ ਜੁਗਾਂ ਦੇ ਸਾਰੇ ਕਰਮ ਧਰਮ ਪਰਖ ਵੇਖੇ ਹਨ,
I have studied the religions and rituals of all the ages.
सगले करम धरम जुग सोधे ॥
ਬਿਨੁ​ਨਾਵੈ​ਇਹੁ​ਮਨੁ​ਨ​ਪ੍ਰਬੋਧੇ​॥​
ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ) ਇਹ ਮਨ ਜਾਗਦਾ ਨਹੀਂ।
Without the Name, this mind is not awakened.
बिनु नावै इहु मनु न प्रबोधे ॥
ਕਹੁ​ਨਾਨਕ​ਜਉ​ਸਾਧਸੰਗੁ​ਪਾਇਆ​॥​
ਨਾਨਕ ਆਖਦਾ ਹੈ- ਜਦੋਂ (ਕਿਸੇ ਮਨੁੱਖ ਨੇ) ਸਾਧ ਸੰਗਤ ਪ੍ਰਾਪਤ ਕਰ ਲਈ,
Says Nanak, when I found the Saadh Sangat, the Company of the Holy,
कहु नानक जउ साधसंगु पाइआ ॥
ਬੂਝੀ​ਤ੍ਰਿਸਨਾ​ਮਹਾ​ਸੀਤਲਾਇਆ​॥੮॥੧॥​
(ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਬੁੱਝ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ ॥੮॥੧॥
my thirsty desires were satisfied, and I was totally cooled and soothed. ||8||1||
बूझी त्रिसना महा सीतलाइआ ॥८॥१॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਇਸੁ​ਪਾਨੀ​ਤੇ​ਜਿਨਿ​ਤੂ​ਘਰਿਆ​॥​
ਜਿਸ ਪ੍ਰਭੂ ਨੇ ਪਿਤਾ ਦੀ ਬੂੰਦ ਤੋਂ ਤੈਨੂੰ ਬਣਾਇਆ,
He created you out of this water.
इसु पानी ते जिनि तू घरिआ ॥
ਮਾਟੀ​ਕਾ​ਲੇ​ਦੇਹੁਰਾ​ਕਰਿਆ​॥​
ਤੇਰਾ ਇਹ ਮਿੱਟੀ ਦਾ ਪੁਤਲਾ ਘੜ ਦਿੱਤਾ;
From clay, He fashioned your body.
माटी का ले देहुरा करिआ ॥
ਉਕਤਿ​ਜੋਤਿ​ਲੈ​ਸੁਰਤਿ​ਪਰੀਖਿਆ​॥​
ਜਿਸ ਪ੍ਰਭੂ ਨੇ ਬੁੱਧੀ, ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾ ਕੇ-
He blessed you with the light of reason and clear consciousness.
उकति जोति लै सुरति परीखिआ ॥
ਮਾਤ​ਗਰਭ​ਮਹਿ​ਜਿਨਿ​ਤੂ​ਰਾਖਿਆ​॥੧॥​
ਤੈਨੂੰ ਮਾਂ ਦੇ ਪੇਟ ਵਿਚ (ਸਹੀ ਸਲਾਮਤ) ਰੱਖਿਆ (ਉਸ ਨੂੰ ਸਦਾ ਯਾਦ ਰੱਖ) ॥੧॥
In your mother's womb, He preserved you. ||1||
मात गरभ महि जिनि तू राखिआ ॥१॥
ਰਾਖਨਹਾਰੁ​ਸਮ੍ਹਾਰਿ​ਜਨਾ​॥​
ਸਦਾ ਰੱਖਿਆ ਕਰ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ।
Contemplate your Savior Lord.
राखनहारु सम्हारि जना ॥
ਸਗਲੇ​ਛੋਡਿ​ਬੀਚਾਰ​ਮਨਾ​॥੧॥​ਰਹਾਉ​॥​
ਹੇ ਮੇਰੇ ਮਨ! (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਸਾਰੇ ਵਿਚਾਰ (ਜਿਹੜੇ ਵਿਚਾਰ ਪ੍ਰਭੂ ਦੀ ਯਾਦ ਭੁਲਾਂਦੇ ਹਨ, ਉਹ) ਛੱਡ ਦੇਹ ॥੧॥ ਰਹਾਉ ॥
Give up all others thoughts, O mind. ||1||Pause||
सगले छोडि बीचार मना ॥१॥ रहाउ ॥
ਜਿਨਿ​ਦੀਏ​ਤੁਧੁ​ਬਾਪ​ਮਹਤਾਰੀ​॥​
ਜਿਸ ਪ੍ਰਭੂ ਨੇ ਤੈਨੂੰ ਮਾਪੇ ਦਿੱਤੇ,
He gave you your mother and father;
जिनि दीए तुधु बाप महतारी ॥
ਜਿਨਿ​ਦੀਏ​ਭ੍ਰਾਤ​ਪੁਤ​ਹਾਰੀ​॥​
ਜਿਸ ਪ੍ਰਭੂ ਨੇ ਤੈਨੂੰ ਭਰਾ ਪੁੱਤਰ ਤੇ ਨੌਕਰ ਦਿੱਤੇ,
he gave you your charming children and siblings;
जिनि दीए भ्रात पुत हारी ॥
ਜਿਨਿ​ਦੀਏ​ਤੁਧੁ​ਬਨਿਤਾ​ਅਰੁ​ਮੀਤਾ​॥​
ਜਿਸ ਪ੍ਰਭੂ ਨੇ ਤੈਨੂੰ ਇਸਤ੍ਰੀ ਅਤੇ ਸੱਜਣ-ਮਿੱਤਰ ਦਿੱਤੇ,
he gave you your spouse and friends;
जिनि दीए तुधु बनिता अरु मीता ॥
ਤਿਸੁ​ਠਾਕੁਰ​ਕਉ​ਰਖਿ​ਲੇਹੁ​ਚੀਤਾ​॥੨॥​
ਉਸ ਮਾਲਕ-ਪ੍ਰਭੂ ਨੂੰ ਸਦਾ ਆਪਣੇ ਚਿੱਤ ਵਿਚ ਟਿਕਾਈ ਰੱਖ ॥੨॥
enshrine that Lord and Master in your consciousness. ||2||
तिसु ठाकुर कउ रखि लेहु चीता ॥२॥
ਜਿਨਿ​ਦੀਆ​ਤੁਧੁ​ਪਵਨੁ​ਅਮੋਲਾ​॥​
ਜਿਸ ਪ੍ਰਭੂ ਨੇ ਤੈਨੂੰ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕਣ ਵਾਲੀ ਹਵਾ ਦਿੱਤੀ,
He gave you the invaluable air;
जिनि दीआ तुधु पवनु अमोला ॥
ਜਿਨਿ​ਦੀਆ​ਤੁਧੁ​ਨੀਰੁ​ਨਿਰਮੋਲਾ​॥​
ਜਿਸ ਪ੍ਰਭੂ ਨੇ ਤੈਨੂੰ ਨਿਰਮੋਲਕ ਪਾਣੀ ਦਿੱਤਾ,
He gave you the priceless water;
जिनि दीआ तुधु नीरु निरमोला ॥
ਜਿਨਿ​ਦੀਆ​ਤੁਧੁ​ਪਾਵਕੁ​ਬਲਨਾ​॥​
ਜਿਸ ਪ੍ਰਭੂ ਨੇ ਤੈਨੂੰ ਅੱਗ ਦਿੱਤੀ, ਬਾਲਣ ਦਿੱਤਾ,
He gave you burning fire;
जिनि दीआ तुधु पावकु बलना ॥
ਤਿਸੁ​ਠਾਕੁਰ​ਕੀ​ਰਹੁ​ਮਨ​ਸਰਨਾ​॥੩॥​
ਹੇ ਮਨ! ਤੂੰ ਉਸ ਮਾਲਕ-ਪ੍ਰਭੂ ਦੀ ਸਰਨ ਪਿਆ ਰਹੁ ॥੩॥
let your mind remain in the Sanctuary of that Lord and Master. ||3||
तिसु ठाकुर की रहु मन सरना ॥३॥
ਛਤੀਹ​ਅੰਮ੍ਰਿਤ​ਜਿਨਿ​ਭੋਜਨ​ਦੀਏ​॥​
ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ ਕਿਸਮਾਂ ਦੇ ਸੁਆਦਲੇ ਖਾਣੇ ਦਿੱਤੇ,
He gave you the thirty-six varieties of tasty foods;
छतीह अंम्रित जिनि भोजन दीए ॥
ਅੰਤਰਿ​ਥਾਨ​ਠਹਰਾਵਨ​ਕਉ​ਕੀਏ​॥​
ਇਹਨਾਂ ਖਾਣਿਆਂ ਨੂੰ ਹਜ਼ਮ ਕਰਨ ਲਈ ਤੇਰੇ ਅੰਦਰ ਮਿਹਦਾ ਆਦਿਕ ਅੰਗ ਬਣਾਏ,
He gave you a place within to hold them;
अंतरि थान ठहरावन कउ कीए ॥
ਬਸੁਧਾ​ਦੀਓ​ਬਰਤਨਿ​ਬਲਨਾ​॥​
ਤੈਨੂੰ ਧਰਤੀ ਦਿੱਤੀ, ਤੈਨੂੰ ਹੋਰ ਵਰਤਣ-ਵਲੇਵਾ ਦਿੱਤਾ,
He gave you the earth, and things to use;
बसुधा दीओ बरतनि बलना ॥
ਤਿਸੁ​ਠਾਕੁਰ​ਕੇ​ਚਿਤਿ​ਰਖੁ​ਚਰਨਾ​॥੪॥​
ਉਸ ਮਾਲਕ-ਪ੍ਰਭੂ ਦੇ ਚਰਨ ਆਪਣੇ ਚਿੱਤ ਵਿੱਚ ਪ੍ਰੋ ਰੱਖ ॥੪॥
enshrine in your consciousness the feet of that Lord and Master. ||4||
तिसु ठाकुर के चिति रखु चरना ॥४॥
ਪੇਖਨ​ਕਉ​ਨੇਤ੍ਰ​ਸੁਨਨ​ਕਉ​ਕਰਨਾ​॥​
(ਹੇ ਮੇਰੇ ਮਨ! ਜਿਸ ਨੇ) ਤੈਨੂੰ (ਦੁਨੀਆ ਦੇ ਰੰਗ-ਤਮਾਸ਼ੇ) ਵੇਖਣ ਵਾਸਤੇ ਅੱਖਾਂ ਦਿੱਤੀਆਂ ਹਨ ਅਤੇ ਸੁਣਨ ਵਾਸਤੇ ਕੰਨ ਦਿੱਤੇ ਹਨ,
He gave you eyes to see, and ears to hear;
पेखन कउ नेत्र सुनन कउ करना ॥
ਹਸਤ​ਕਮਾਵਨ​ਬਾਸਨ​ਰਸਨਾ​॥​
ਜਿਸ ਨੇ ਕਾਰ ਕਰਨ ਲਈ ਤੈਨੂੰ ਹੱਥ ਦਿੱਤੇ ਹਨ, ਅਤੇ ਨੱਕ ਤੇ ਜੀਭ ਦਿੱਤੀ ਹੈ,
He gave you hands to work with, and a nose and a tongue;
हसत कमावन बासन रसना ॥
ਚਰਨ​ਚਲਨ​ਕਉ​ਸਿਰੁ​ਕੀਨੋ​ਮੇਰਾ​॥​
ਜਿਸ ਨੇ ਤੁਰਨ ਲਈ ਤੈਨੂੰ ਪੈਰ ਦਿੱਤੇ ਹਨ ਅਤੇ ਸਿਰ (ਸਾਰੇ ਅੰਗਾਂ ਵਿਚੋਂ) ਸ਼ਿਰੋਮਣੀ ਬਣਾਇਆ ਹੈ
He gave you feet to walk upon, and the crowning glory of your head;
चरन चलन कउ सिरु कीनो मेरा ॥
ਮਨ​ਤਿਸੁ​ਠਾਕੁਰ​ਕੇ​ਪੂਜਹੁ​ਪੈਰਾ​॥੫॥​
ਉਸ ਮਾਲਕ-ਪ੍ਰਭੂ ਦੇ ਪੈਰ ਸਦਾ ਪੂਜਦਾ ਰਹੁ (ਨਿਮ੍ਰਤਾ ਧਾਰਨ ਕਰ ਕੇ ਉਸ ਪ੍ਰਭੂ ਦਾ ਸਿਮਰਨ ਕਰਦਾ ਰਹੁ ॥੫॥
O mind, worship the Feet of that Lord and Master. ||5||
मन तिसु ठाकुर के पूजहु पैरा ॥५॥
ਅਪਵਿਤ੍ਰ​ਪਵਿਤ੍ਰੁ​ਜਿਨਿ​ਤੂ​ਕਰਿਆ​॥​
(ਉਸ ਪਰਮਾਤਮਾ ਨੂੰ ਸਿਮਰਿਆ ਕਰ) ਜਿਸ ਨੇ ਗੰਦ ਤੋਂ ਤੈਨੂੰ ਪਵਿੱਤਰ ਬਣਾ ਦਿੱਤਾ,
He transformed you from impure to pure;
अपवित्र पवित्रु जिनि तू करिआ ॥
ਸਗਲ​ਜੋਨਿ​ਮਹਿ​ਤੂ​ਸਿਰਿ​ਧਰਿਆ​॥​
ਜਿਸ ਨੇ ਤੈਨੂੰ ਸਾਰੀਆਂ ਜੂਨੀਆਂ ਉਤੇ ਸਰਦਾਰ ਬਣਾ ਦਿੱਤਾ।
He installed you above the heads of all creatures;
सगल जोनि महि तू सिरि धरिआ ॥
ਅਬ​ਤੂ​ਸੀਝੁ​ਭਾਵੈ​ਨਹੀ​ਸੀਝੈ​॥​
ਤੇਰੀ ਮਰਜ਼ੀ ਹੈ ਹੁਣ ਤੂੰ (ਉਸ ਦਾ ਸਿਮਰਨ ਕਰ ਕੇ ਜ਼ਿੰਦਗੀ ਵਿਚ) ਕਾਮਯਾਬ ਹੋ ਚਾਹੇ ਨਾਹ ਹੋ।
now, you may fulfill your destiny or not;
अब तू सीझु भावै नही सीझै ॥
ਕਾਰਜੁ​ਸਵਰੈ​ਮਨ​ਪ੍ਰਭੁ​ਧਿਆਈਜੈ​॥੬॥​
ਪਰ ਹੇ ਮਨ! ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਕੀਤੀਆਂ ਹੀ ਮਨੁੱਖਾ ਜੀਵਨ ਦਾ) ਮਨੋਰਥ ਸਫਲ ਹੁੰਦਾ ਹੈ ॥੬॥
Your affairs shall be resolved, O mind, meditating on God. ||6||
कारजु सवरै मन प्रभु धिआईजै ॥६॥
ਈਹਾ​ਊਹਾ​ਏਕੈ​ਓਹੀ​॥​
ਇਸ ਲੋਕ ਵਿਚ ਤੇ ਪਰਲੋਕ ਵਿਚ ਇਕ ਉਹ ਪਰਮਾਤਮਾ ਹੀ (ਸਹਾਈ) ਹੈ,
Here and there, only the One God exists.
ईहा ऊहा एकै ओही ॥
ਜਤ​ਕਤ​ਦੇਖੀਐ​ਤਤ​ਤਤ​ਤੋਹੀ​॥​
ਜਿੱਥੇ ਕਿੱਥੇ ਝਾਤੀ ਮਾਰੀ ਜਾਏ ਉਥੇ ਉਥੇ (ਪਰਮਾਤਮਾ ਹੀ) ਤੇਰੇ ਨਾਲ ਹੈ।
Wherever I look, there You are.
जत कत देखीऐ तत तत तोही ॥
ਤਿਸੁ​ਸੇਵਤ​ਮਨਿ​ਆਲਸੁ​ਕਰੈ​॥​
(ਪਰ ਵੇਖੋ ਮਨੁੱਖ ਦੀ ਮੰਦ-ਭਾਗਤਾ!) ਉਸ ਪਰਮਾਤਮਾ ਨੂੰ ਸਿਮਰਦਿਆਂ (ਮਨੁੱਖ) ਮਨ ਵਿਚ ਆਲਸ ਕਰਦਾ ਹੈ,
My mind is reluctant to serve Him;
तिसु सेवत मनि आलसु करै ॥
ਜਿਸੁ​ਵਿਸਰਿਐ​ਇਕ​ਨਿਮਖ​ਨ​ਸਰੈ​॥੭॥​
ਜਿਸ ਨੂੰ ਵਿਸਾਰਿਆਂ ਇਕ ਪਲ-ਭਰ ਸਮਾ ਭੀ ਸੌਖਾ ਨਹੀਂ ਲੰਘ ਸਕਦਾ ॥੭॥
forgetting Him, I cannot survive, even for an instant. ||7||
जिसु विसरिऐ इक निमख न सरै ॥७॥
ਹਮ​ਅਪਰਾਧੀ​ਨਿਰਗੁਨੀਆਰੇ​॥​
(ਮਾਇਆ ਦੇ ਮੋਹ ਵਿਚ ਫਸ ਕੇ) ਅਸੀਂ ਸੰਸਾਰੀ ਜੀਵ ਪਾਪੀ ਬਣ ਜਾਂਦੇ ਹਾਂ, ਗੁਣ-ਹੀਣ ਹੋ ਜਾਂਦੇ ਹਾਂ,
I am a sinner, without any virtue at all.
हम अपराधी निरगुनीआरे ॥
ਨਾ​ਕਿਛੁ​ਸੇਵਾ​ਨਾ​ਕਰਮਾਰੇ​॥​
ਅਸੀਂ ਨਾਹ ਕੋਈ ਸੇਵਾ-ਭਗਤੀ ਕਰਦੇ ਹਾਂ, ਨਾਹ ਹੀ ਸਾਡੇ ਕੰਮ ਚੰਗੇ ਹੁੰਦੇ ਹਨ।
I do not serve You, or do any good deeds.
ना किछु सेवा ना करमारे ॥
ਗੁਰੁ​ਬੋਹਿਥੁ​ਵਡਭਾਗੀ​ਮਿਲਿਆ​॥​
(ਜਿਨ੍ਹਾਂ ਮਨੁੱਖਾਂ ਨੂੰ ਵੱਡੇ ਭਾਗਾਂ ਨਾਲ ਗੁਰੂ-ਜਹਾਜ਼ ਮਿਲ ਪਿਆ,
By great good fortune, I have found the boat - the Guru.
गुरु बोहिथु वडभागी मिलिआ ॥
ਨਾਨਕ​ਦਾਸ​ਸੰਗਿ​ਪਾਥਰ​ਤਰਿਆ​॥੮॥੨॥​
ਹੇ ਦਾਸ ਨਾਨਕ! (ਉਸ ਜਹਾਜ਼ ਦੀ ਸੰਗਤ ਵਿਚ ਉਹ) ਪੱਥਰ-ਦਿਲ ਮਨੁੱਖ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੮॥੨॥
Slave Nanak has crossed over, with Him. ||8||2||
नानक दास संगि पाथर तरिआ ॥८॥२॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਕਾਹੂ​ਬਿਹਾਵੈ​ਰੰਗ​ਰਸ​ਰੂਪ​॥​
(ਭਾਵੇਂ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਭੀ) ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ-ਤਮਾਸ਼ਿਆਂ, ਦੁਨੀਆ ਦੇ ਸੋਹਣੇ ਰੂਪਾਂ ਅਤੇ ਪਦਾਰਥਾਂ ਦੇ ਰਸਾਂ-ਸੁਆਦਾਂ ਵਿਚ ਬੀਤ ਰਹੀ ਹੈ;
Some pass their lives enjoying pleasures and beauty.
काहू बिहावै रंग रस रूप ॥