GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 914
Display Settings
Translations
ਕਾਹੂ​ਬਿਹਾਵੈ​ਮਾਇ​ਬਾਪ​ਪੂਤ​॥​
ਕਿਸੇ ਦੀ ਉਮਰ ਮਾਂ ਪਿਉ ਪੁੱਤਰ ਆਦਿਕ ਪਰਵਾਰ ਦੇ ਮੋਹ ਵਿਚ ਗੁਜ਼ਰ ਰਹੀ ਹੈ;
Some pass their lives with their mothers, fathers and children.
काहू बिहावै माइ बाप पूत ॥
ਕਾਹੂ​ਬਿਹਾਵੈ​ਰਾਜ​ਮਿਲਖ​ਵਾਪਾਰਾ​॥​
ਕਿਸੇ ਮਨੁੱਖ ਦੀ ਉਮਰ ਰਾਜ ਮਾਣਨ, ਭੁਇਂ ਦੀ ਮਾਲਕੀ, ਵਪਾਰ ਆਦਿਕ ਕਰਨ ਵਿਚ ਲੰਘ ਰਹੀ ਹੈ।
Some pass their lives in power, estates and trade.
काहू बिहावै राज मिलख वापारा ॥
ਸੰਤ​ਬਿਹਾਵੈ​ਹਰਿ​ਨਾਮ​ਅਧਾਰਾ​॥੧॥​
(ਸਿਰਫ਼) ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬੀਤਦੀ ਗੁਜ਼ਰਦੀ ਹੈ ॥੧॥
The Saints pass their lives with the support of the Lord's Name. ||1||
संत बिहावै हरि नाम अधारा ॥१॥
ਰਚਨਾ​ਸਾਚੁ​ਬਨੀ​॥​
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ।
The world is the creation of the True Lord.
रचना साचु बनी ॥
ਸਭ​ਕਾ​ਏਕੁ​ਧਨੀ​॥੧॥​ਰਹਾਉ​॥​
ਇਕ ਉਹੀ ਹਰੇਕ ਜੀਵ ਦਾ ਮਾਲਕ ਹੈ ॥੧॥ ਰਹਾਉ ॥
He alone is the Master of all. ||1||Pause||
सभ का एकु धनी ॥१॥ रहाउ ॥
ਕਾਹੂ​ਬਿਹਾਵੈ​ਬੇਦ​ਅਰੁ​ਬਾਦਿ​॥​
ਕਿਸੇ ਮਨੁੱਖ ਦੀ ਉਮਰ ਵੇਦ ਆਦਿਕ ਧਰਮ-ਪੁਸਤਕ ਪੜ੍ਹਨ ਅਤੇ (ਧਾਰਮਿਕ) ਚਰਚਾ ਵਿਚ ਗੁਜ਼ਰ ਰਹੀ ਹੈ;
Some pass their lives in arguments and debates about scriptures.
काहू बिहावै बेद अरु बादि ॥
ਕਾਹੂ​ਬਿਹਾਵੈ​ਰਸਨਾ​ਸਾਦਿ​॥​
ਕਿਸੇ ਮਨੁੱਖ ਦੀ ਜ਼ਿੰਦਗੀ ਜੀਭ ਦੇ ਸੁਆਦ ਵਿਚ ਬੀਤ ਰਹੀ ਹੈ;
Some pass their lives tasting flavors.
काहू बिहावै रसना सादि ॥
ਕਾਹੂ​ਬਿਹਾਵੈ​ਲਪਟਿ​ਸੰਗਿ​ਨਾਰੀ​॥​
ਕਿਸੇ ਦੀ ਉਮਰ ਇਸਤ੍ਰੀ ਨਾਲ ਕਾਮ-ਪੂਰਤੀ ਵਿਚ ਲੰਘਦੀ ਜਾਂਦੀ ਹੈ।
Some pass their lives attached to women.
काहू बिहावै लपटि संगि नारी ॥
ਸੰਤ​ਰਚੇ​ਕੇਵਲ​ਨਾਮ​ਮੁਰਾਰੀ​॥੨॥​
ਸੰਤ ਹੀ ਸਿਰਫ਼ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰ​‍ਦੇ ਹਨ ॥੨॥
The Saints are absorbed only in the Name of the Lord. ||2||
संत रचे केवल नाम मुरारी ॥२॥
ਕਾਹੂ​ਬਿਹਾਵੈ​ਖੇਲਤ​ਜੂਆ​॥​
ਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ;
Some pass their lives gambling.
काहू बिहावै खेलत जूआ ॥
ਕਾਹੂ​ਬਿਹਾਵੈ​ਅਮਲੀ​ਹੂਆ​॥​
ਕੋਈ ਮਨੁੱਖ ਅਫ਼ੀਮ ਆਦਿਕ ਨਸ਼ੇ ਦਾ ਆਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆਂ ਵਿਚ ਹੀ ਗੁਜ਼ਰਦੀ ਹੈ;
Some pass their lives getting drunk.
काहू बिहावै अमली हूआ ॥
ਕਾਹੂ​ਬਿਹਾਵੈ​ਪਰ​ਦਰਬ​ਚੋੁਰਾਏ​॥​
ਕਿਸੇ ਦੀ ਉਮਰ ਪਰਾਇਆ ਧਨ ਚੁਰਾਂਦਿਆਂ ਬੀਤਦੀ ਹੈ;
Some pass their lives stealing the property of others.
काहू बिहावै पर दरब चुोराए ॥
ਹਰਿ​ਜਨ​ਬਿਹਾਵੈ​ਨਾਮ​ਧਿਆਏ​॥੩॥​
ਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਦਿਆਂ ਗੁਜ਼ਰਦੀ ਹੈ ॥੩॥
The humble servants of the Lord pass their lives meditating on the Naam. ||3||
हरि जन बिहावै नाम धिआए ॥३॥
ਕਾਹੂ​ਬਿਹਾਵੈ​ਜੋਗ​ਤਪ​ਪੂਜਾ​॥​
ਕਿਸੇ ਮਨੁੱਖ ਦੀ ਉਮਰ ਜੋਗ-ਸਾਧਨ ਕਰਦਿਆਂ, ਕਿਸੇ ਦੀ ਧੂਣੀਆਂ ਤਪਾਂਦਿਆਂ, ਕਿਸੇ ਦੀ ਦੇਵ-ਪੂਜਾ ਕਰਦਿਆਂ ਗੁਜ਼ਰਦੀ ਹੈ;
Some pass their lives in Yoga, strict meditation, worship and adoration.
काहू बिहावै जोग तप पूजा ॥
ਕਾਹੂ​ਰੋਗ​ਸੋਗ​ਭਰਮੀਜਾ​॥​
ਕਿਸੇ ਬੰਦੇ ਦੀ ਉਮਰ ਰੋਗਾਂ ਵਿਚ, ਗ਼ਮਾਂ ਵਿਚ, ਅਨੇਕਾਂ ਭਟਕਣਾਂ ਵਿਚ ਬੀਤਦੀ ਹੈ;
Some, in sickness, sorrow and doubt.
काहू रोग सोग भरमीजा ॥
ਕਾਹੂ​ਪਵਨ​ਧਾਰ​ਜਾਤ​ਬਿਹਾਏ​॥​
ਕਿਸੇ ਮਨੁੱਖ ਦੀ ਸਾਰੀ ਉਮਰ ਪ੍ਰਾਣਾਯਾਮ ਕਰਦਿਆਂ ਲੰਘ ਜਾਂਦੀ ਹੈ;
Some pass their lives practicing control of the breath.
काहू पवन धार जात बिहाए ॥
ਸੰਤ​ਬਿਹਾਵੈ​ਕੀਰਤਨੁ​ਗਾਏ​॥੪॥​
ਪਰ ਸੰਤ ਦੀ ਉਮਰ ਗੁਜ਼ਰਦੀ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ॥੪॥
The Saints pass their lives singing the Kirtan of the Lord's Praises. ||4||
संत बिहावै कीरतनु गाए ॥४॥
ਕਾਹੂ​ਬਿਹਾਵੈ​ਦਿਨੁ​ਰੈਨਿ​ਚਾਲਤ​॥​
ਕਿਸੇ ਦੀ ਉਮਰ ਬੀਤਦੀ ਹੈ ਦਿਨੇ ਰਾਤ ਤੁਰਦਿਆਂ;
Some pass their lives walking day and night.
काहू बिहावै दिनु रैनि चालत ॥
ਕਾਹੂ​ਬਿਹਾਵੈ​ਸੋ​ਪਿੜੁ​ਮਾਲਤ​॥​
ਪਰ ਕਿਸੇ ਦੀ ਲੰਘਦੀ ਹੈ ਇਕੋ ਥਾਂ ਮੱਲ ਕੇ ਬੈਠੇ ਰਿਹਾਂ;
Some pass their lives on the fields of battle.
काहू बिहावै सो पिड़ु मालत ॥
ਕਾਹੂ​ਬਿਹਾਵੈ​ਬਾਲ​ਪੜਾਵਤ​॥​
ਕਿਸੇ ਮਨੁੱਖ ਦੀ ਉਮਰ ਮੁੰ​‍ਡੇ ਪੜ੍ਹਾਉਂਦਿਆਂ ਲੰਘ ਜਾਂਦੀ ਹੈ;
Some pass their lives teaching children.
काहू बिहावै बाल पड़ावत ॥
ਸੰਤ​ਬਿਹਾਵੈ​ਹਰਿ​ਜਸੁ​ਗਾਵਤ​॥੫॥​
ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਿਆਂ ॥੫॥
The Saints pass their lives singing the Lord's Praise. ||5||
संत बिहावै हरि जसु गावत ॥५॥
ਕਾਹੂ​ਬਿਹਾਵੈ​ਨਟ​ਨਾਟਿਕ​ਨਿਰਤੇ​॥​
ਕਿਸੇ ਮਨੁੱਖ ਦੀ ਜ਼ਿੰਦਗੀ ਨਟਾਂ ਵਾਲੇ ਨਾਟਕ ਅਤੇ ਨਾਚ ਕਰਦਿਆਂ ਗੁਜ਼ਰਦੀ ਹੈ;
Some pass their lives as actors, acting and dancing.
काहू बिहावै नट नाटिक निरते ॥
ਕਾਹੂ​ਬਿਹਾਵੈ​ਜੀਆਇਹ​ਹਿਰਤੇ​॥​
ਕਿਸੇ ਮਨੁੱਖ ਦੀ ਇਹ ਉਮਰ ਡਾਕੇ ਮਾਰਦਿਆਂ ਲੰਘ ਜਾਂਦੀ ਹੈ;
Some pass their lives taking the lives of others.
काहू बिहावै जीआइह हिरते ॥
ਕਾਹੂ​ਬਿਹਾਵੈ​ਰਾਜ​ਮਹਿ​ਡਰਤੇ​॥​
ਕਿਸੇ ਮਨੁੱਖ ਦੀ ਜ਼ਿੰਦਗੀ ਰਾਜ-ਦਰਬਾਰ ਵਿਚ (ਰਹਿ ਕੇ) ਥਰ-ਥਰ ਕੰਬਦਿਆਂ ਹੀ ਗੁਜ਼ਰਦੀ ਹੈ;
Some pass their lives ruling by intimidation.
काहू बिहावै राज महि डरते ॥
ਸੰਤ​ਬਿਹਾਵੈ​ਹਰਿ​ਜਸੁ​ਕਰਤੇ​॥੬॥​
ਸੰਤ ਦੀ ਉਮਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਲੰਘਦੀ ਹੈ ॥੬॥
The Saints pass their lives chanting the Lord's Praises. ||6||
संत बिहावै हरि जसु करते ॥६॥
ਕਾਹੂ​ਬਿਹਾਵੈ​ਮਤਾ​ਮਸੂਰਤਿ​॥​
(ਦੁਨੀਆ ਦੀਆਂ ਔਖਿਆਈਆਂ ਦੇ ਕਾਰਨ) ਕਿਸੇ ਦੀ ਉਮਰ ਗਿਣਤੀਆਂ ਗਿਣਦਿਆਂ ਲੰਘ ਜਾਂਦੀ ਹੈ;
Some pass their lives counseling and giving advice.
काहू बिहावै मता मसूरति ॥
ਕਾਹੂ​ਬਿਹਾਵੈ​ਸੇਵਾ​ਜਰੂਰਤਿ​॥​
(ਜ਼ਿੰਦਗੀ ਦੀਆਂ) ਲੋੜਾਂ ਪੂਰੀਆਂ ਕਰਨ ਲਈ ਕਿਸੇ ਦੀ ਜ਼ਿੰਦਗੀ ਨੌਕਰੀ ਕਰਦਿਆਂ ਗੁਜ਼ਰ ਜਾਂਦੀ ਹੈ;
Some pass their lives forced to serve others.
काहू बिहावै सेवा जरूरति ॥
ਕਾਹੂ​ਬਿਹਾਵੈ​ਸੋਧਤ​ਜੀਵਤ​॥​
ਕਿਸੇ ਮਨੁੱਖ ਦੀ ਸਾਰੀ ਉਮਰ ਖੋਜ-ਭਾਲ ਕਰਦਿਆਂ ਬੀਤਦੀ ਹੈ;
Some pass their lives exploring life's mysteries.
काहू बिहावै सोधत जीवत ॥
ਸੰਤ​ਬਿਹਾਵੈ​ਹਰਿ​ਰਸੁ​ਪੀਵਤ​॥੭॥​
ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦਾ ਨਾਮ-ਅੰ​‍ਮ੍ਰਿਤ ਪੀਂਦਿਆਂ ॥੭॥
The Saints pass their lives drinking in the sublime essence of the Lord. ||7||
संत बिहावै हरि रसु पीवत ॥७॥
ਜਿਤੁ​ਕੋ​ਲਾਇਆ​ਤਿਤੁ​ਹੀ​ਲਗਾਨਾ​॥​
ਜਿਸ ਕੰਮ ਵਿਚ ਪਰਮਾਤਮਾ ਨੇ ਕਿਸੇ ਨੂੰ ਲਾਇਆ ਹੈ ਉਸੇ ਵਿਚ ਹੀ ਉਹ ਲੱਗਾ ਹੋਇਆ ਹੈ।
As the Lord attaches us, so we are attached.
जितु को लाइआ तितु ही लगाना ॥
ਨਾ​ਕੋ​ਮੂੜੁ​ਨਹੀ​ਕੋ​ਸਿਆਨਾ​॥​
ਨਾਹ ਕੋਈ ਜੀਵ ਮੂਰਖ ਹੈ, ਨਾਹ ਕੋਈ ਸਿਆਣਾ ਹੈ।
No one is foolish, and no one is wise.
ना को मूड़ु नही को सिआना ॥
ਕਰਿ​ਕਿਰਪਾ​ਜਿਸੁ​ਦੇਵੈ​ਨਾਉ​॥​
ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਨਾਮ ਬਖ਼ਸ਼ਦਾ ਹੈ,
Nanak is a sacrifice, a sacrifice to those who are blessed
करि किरपा जिसु देवै नाउ ॥
ਨਾਨਕ​ਤਾ​ਕੈ​ਬਲਿ​ਬਲਿ​ਜਾਉ​॥੮॥੩॥​
ਹੇ ਨਾਨਕ! ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੮॥੩॥
by His Grace to receive His Name. ||8||3||
नानक ता कै बलि बलि जाउ ॥८॥३॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਦਾਵਾ​ਅਗਨਿ​ਰਹੇ​ਹਰਿ​ਬੂਟ​॥​
ਜੰਗਲ ਦੀ ਅੱਗ ਹਰੇ ਬੂਟੇ ਵਿਚ ਟਿਕੀ ਰਹਿੰਦੀ ਹੈ (ਉਸ ਨੂੰ ਨਹੀਂ ਸਾੜਦੀ। ਬਾਕੀ ਜੰਗਲ ਨੂੰ ਸਾੜਦੀ ਹੈ);
Even in a forest fire, some trees remain green.
दावा अगनि रहे हरि बूट ॥
ਮਾਤ​ਗਰਭ​ਸੰਕਟ​ਤੇ​ਛੂਟ​॥​
ਬੱਚਾ ਮਾਂ ਦੇ ਪੇਟ ਦੇ ਦੁੱਖਾਂ ਤੋਂ ਬਚਿਆ ਰਹਿੰਦਾ ਹੈ।
The infant is released from the pain of the mother's womb.
मात गरभ संकट ते छूट ॥
ਜਾ​ਕਾ​ਨਾਮੁ​ਸਿਮਰਤ​ਭਉ​ਜਾਇ​॥​
ਉਹ ਪ੍ਰਭੂ ਪਾਤਿਸ਼ਾਹ ਜਿਸ ਦਾ ਨਾਮ ਸਿਮਰਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ,
Meditating in remembrance on the Naam, the Name of the Lord, fear is dispelled.
जा का नामु सिमरत भउ जाइ ॥
ਤੈਸੇ​ਸੰਤ​ਜਨਾ​ਰਾਖੈ​ਹਰਿ​ਰਾਇ​॥੧॥​
ਆਪਣੇ ਸੰਤ ਜਨਾਂ ਦੀ ਇਸੇ ਤਰ੍ਹਾਂ ਰੱਖਿਆ ਕਰਦਾ ਹੈ ॥੧॥
Just so, the Sovereign Lord protects and saves the Saints. ||1||
तैसे संत जना राखै हरि राइ ॥१॥
ਐਸੇ​ਰਾਖਨਹਾਰ​ਦਇਆਲ​॥​
ਹੇ ਸਭ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਤੂੰ ਬੜਾ ਹੀ ਦਇਆ ਦਾ ਘਰ ਹੈਂ।
Such is the Merciful Lord, my Protector.
ऐसे राखनहार दइआल ॥
ਜਤ​ਕਤ​ਦੇਖਉ​ਤੁਮ​ਪ੍ਰਤਿਪਾਲ​॥੧॥​ਰਹਾਉ​॥​
ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਸਭ ਦੀ ਪਾਲਣਾ ਕਰਦਾ ਹੈਂ ॥੧॥ ਰਹਾਉ ॥
Wherever I look, I see You cherishing and nurturing. ||1||Pause||
जत कत देखउ तुम प्रतिपाल ॥१॥ रहाउ ॥
ਜਲੁ​ਪੀਵਤ​ਜਿਉ​ਤਿਖਾ​ਮਿਟੰਤ​॥​
ਜਿਵੇਂ ਪਾਣੀ ਪੀਤਿਆਂ ਤ੍ਰੇਹ ਮਿਟ ਜਾਂਦੀ ਹੈ,
As thirst is quenched by drinking water;
जलु पीवत जिउ तिखा मिटंत ॥
ਧਨ​ਬਿਗਸੈ​ਗ੍ਰਿਹਿ​ਆਵਤ​ਕੰਤ​॥​
ਜਿਵੇਂ ਪਤੀ ਘਰ ਆਇਆਂ ਇਸਤ੍ਰੀ ਖ਼ੁਸ਼ ਹੋ ਜਾਂਦੀ ਹੈ,
as the bride blossoms forth when her husband comes home;
धन बिगसै ग्रिहि आवत कंत ॥
ਲੋਭੀ​ਕਾ​ਧਨੁ​ਪ੍ਰਾਣ​ਅਧਾਰੁ​॥​
ਜਿਵੇਂ ਧਨ-ਪਦਾਰਥ ਲੋਭੀ ਮਨੁੱਖ ਦੀ ਜ਼ਿੰਦਗੀ ਦਾ ਸਹਾਰਾ ਬਣਿਆ ਰਹਿੰਦਾ ਹੈ,
as wealth is the support of the greedy person
लोभी का धनु प्राण अधारु ॥
ਤਿਉ​ਹਰਿ​ਜਨ​ਹਰਿ​ਹਰਿ​ਨਾਮ​ਪਿਆਰੁ​॥੨॥​
ਤਿਵੇਂ ਪ੍ਰਭੂ ਦੇ ਭਗਤਾਂ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੁੰਦਾ ਹੈ ॥੨॥
- just so, the humble servant of the Lord loves the Name of the Lord, Har, Har. ||2||
तिउ हरि जन हरि हरि नाम पिआरु ॥२॥
ਕਿਰਸਾਨੀ​ਜਿਉ​ਰਾਖੈ​ਰਖਵਾਲਾ​॥​
ਜਿਵੇਂ ਰਾਖਾ ਖੇਤੀ ਦੀ ਰਾਖੀ ਕਰਦਾ ਹੈ,
As the farmer protects his fields;
किरसानी जिउ राखै रखवाला ॥
ਮਾਤ​ਪਿਤਾ​ਦਇਆ​ਜਿਉ​ਬਾਲਾ​॥​
ਜਿਵੇਂ ਮਾਪੇ ਆਪਣੇ ਬੱਚੇ ਨਾਲ ਪਿਆਰ ਕਰਦੇ ਹਨ,
as the mother and father show compassion to their child;
मात पिता दइआ जिउ बाला ॥
ਪ੍ਰੀਤਮੁ​ਦੇਖਿ​ਪ੍ਰੀਤਮੁ​ਮਿਲਿ​ਜਾਇ​॥​
ਜਿਵੇਂ ਕੋਈ ਮਿੱਤਰ ਆਪਣੇ ਮਿੱਤਰ ਨੂੰ ਵੇਖ ਕੇ (ਉਸ ਨੂੰ) ਮਿਲ ਕੇ ਜਾਂਦਾ ਹੈ,
as the lover merges on seeing the beloved;
प्रीतमु देखि प्रीतमु मिलि जाइ ॥
ਤਿਉ​ਹਰਿ​ਜਨ​ਰਾਖੈ​ਕੰਠਿ​ਲਾਇ​॥੩॥​
ਤਿਵੇਂ ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ ॥੩॥
just so does the Lord hug His humble servant close in His Embrace. ||3||
तिउ हरि जन राखै कंठि लाइ ॥३॥
ਜਿਉ​ਅੰਧੁਲੇ​ਪੇਖਤ​ਹੋਇ​ਅਨੰਦ​॥​
ਜਿਵੇਂ ਜੇ ਕਿਸੇ ਅੰ​‍ਨ੍ਹੇ ਨੂੰ ਵੇਖ ਸਕਣ ਦੀ ਸ਼ਕਤੀ ਮਿਲ ਜਾਏ ਤਾਂ ਉਹ ਖ਼ੁਸ਼ ਹੁੰਦਾ ਹੈ,
As the blind man is in ecstasy, when he can see again;
जिउ अंधुले पेखत होइ अनंद ॥
ਗੂੰਗਾ​ਬਕਤ​ਗਾਵੈ​ਬਹੁ​ਛੰਦ​॥​
ਜੇ ਗੂੰਗਾ ਬੋਲਣ ਲੱਗ ਪਏ (ਤਾਂ ਉਹ ਖ਼ੁਸ਼ ਹੁੰਦਾ ਹੈ, ਤੇ) ਕਈ ਗੀਤ ਗਾਣ ਲੱਗ ਪੈਂਦਾ ਹੈ,
and the mute, when he is able to speak and sing songs;
गूंगा बकत गावै बहु छंद ॥
ਪਿੰਗੁਲ​ਪਰਬਤ​ਪਰਤੇ​ਪਾਰਿ​॥​
ਕੋਈ ਲੂਲ੍ਹਾ ਪਹਾੜਾਂ ਤੋਂ ਪਾਰ ਲੰਘ ਸਕਣ ਨਾਲ ਖ਼ੁਸ਼ ਹੁੰਦਾ ਹੈ,
and the cripple, being able to climb over the mountain
पिंगुल परबत परते पारि ॥
ਹਰਿ​ਕੈ​ਨਾਮਿ​ਸਗਲ​ਉਧਾਰਿ​॥੪॥​
ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਜਿਹੜੀ) ਲੋਕਾਈ ਦਾ ਨਿਸਤਾਰਾ ਹੁੰਦਾ ਹੈ (ਉਹ ਬਹੁਤ ਪ੍ਰਸੰਨ ਹੁੰਦੀ ਹੈ) ॥੪॥
- just so, the Name of the Lord saves all. ||4||
हरि कै नामि सगल उधारि ॥४॥
ਜਿਉ​ਪਾਵਕ​ਸੰਗਿ​ਸੀਤ​ਕੋ​ਨਾਸ​॥​
ਜਿਵੇਂ ਅੱਗ ਨਾਲ ਠੰਢ ਦਾ ਨਾਸ ਹੋ ਜਾਂਦਾ ਹੈ,
As cold is dispelled by fire,
जिउ पावक संगि सीत को नास ॥
ਐਸੇ​ਪ੍ਰਾਛਤ​ਸੰਤਸੰਗਿ​ਬਿਨਾਸ​॥​
ਤਿਵੇਂ ਸੰਤਾਂ ਦੀ ਸੰਗਤ ਕੀਤਿਆਂ ਪਾਪਾਂ ਦਾ ਨਾਸ ਹੋ ਜਾਂਦਾ ਹੈ।
sins are driven out in the Society of the Saints.
ऐसे प्राछत संतसंगि बिनास ॥
ਜਿਉ​ਸਾਬੁਨਿ​ਕਾਪਰ​ਊਜਲ​ਹੋਤ​॥​
ਜਿਵੇਂ ਸਾਬਣ ਨਾਲ ਕੱਪੜੇ ਸਾਫ਼-ਸੁਥਰੇ ਹੋ ਜਾਂਦੇ ਹਨ,
As cloth is cleaned by soap,
जिउ साबुनि कापर ऊजल होत ॥
ਨਾਮ​ਜਪਤ​ਸਭੁ​ਭ੍ਰਮੁ​ਭਉ​ਖੋਤ​॥੫॥​
ਤਿਵੇਂ ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਵਹਿਮ ਹਰੇਕ ਡਰ ਦੂਰ ਹੋ ਜਾਂਦਾ ਹੈ ॥੫॥
just so, by chanting the Naam, all doubts and fears are dispelled. ||5||
नाम जपत सभु भ्रमु भउ खोत ॥५॥
ਜਿਉ​ਚਕਵੀ​ਸੂਰਜ​ਕੀ​ਆਸ​॥​
ਜਿਵੇਂ ਚਕਵੀ (ਚਕਵੇ ਨੂੰ ਮਿਲਣ ਵਾਸਤੇ) ਸੂਰਜ (ਦੇ ਚੜ੍ਹਨ) ਦੀ ਉਡੀਕ ਕਰਦੀ ਰਹਿੰਦੀ ਹੈ,
As the chakvi bird longs for the sun,
जिउ चकवी सूरज की आस ॥
ਜਿਉ​ਚਾਤ੍ਰਿਕ​ਬੂੰਦ​ਕੀ​ਪਿਆਸ​॥​
ਜਿਵੇਂ (ਪਿਆਸ ਬੁਝਾਣ ਲਈ) ਪਪੀਹੇ ਨੂੰ ਵਰਖਾ ਦੀਆਂ ਬੂੰਦਾਂ ਦੀ ਲਾਲਸਾ ਹੁੰਦੀ ਹੈ,
as the rainbird thirsts for the rain drop,
जिउ चात्रिक बूंद की पिआस ॥
ਜਿਉ​ਕੁਰੰਕ​ਨਾਦ​ਕਰਨ​ਸਮਾਨੇ​॥​
ਜਿਵੇਂ ਹਰਨ ਦੇ ਕੰਨ ਘੰ​‍ਡੇਹੇੜੇ ਦੀ ਆਵਾਜ਼ ਵਿਚ ਮਸਤ ਰਹਿੰਦੇ ਹਨ,
as the deer's ears are attuned to the sound of the bell,
जिउ कुरंक नाद करन समाने ॥
ਤਿਉ​ਹਰਿ​ਨਾਮ​ਹਰਿ​ਜਨ​ਮਨਹਿ​ਸੁਖਾਨੇ​॥੬॥​
ਤਿਵੇਂ ਸੰਤ ਜਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ॥੬॥
the Lord's Name is pleasing to the mind of the Lord's humble servant. ||6||
तिउ हरि नाम हरि जन मनहि सुखाने ॥६॥