GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 912
Display Settings
Translations
ਏਕੁ​ਨਾਮੁ​ਵਸਿਆ​ਘਟ​ਅੰਤਰਿ​ਪੂਰੇ​ਕੀ​ਵਡਿਆਈ​॥੧॥​ਰਹਾਉ​॥​
ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ ਵਸਿਆ ਰਹਿੰਦਾ ਹੈ, (ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ) ਸਾਰੇ ਗੁਣਾਂ ਦੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ॥੧॥ ਰਹਾਉ ॥
The One Name abides deep within my heart; such is the glorious greatness of the Perfect Lord. ||1||Pause||
एकु नामु वसिआ घट अंतरि पूरे की वडिआई ॥१॥ रहाउ ॥
ਆਪੇ​ਕਰਤਾ​ਆਪੇ​ਭੁਗਤਾ​ਦੇਦਾ​ਰਿਜਕੁ​ਸਬਾਈ​॥੨॥​
(ਹੇ ਸੰਤ ਜਨੋ!) ਪਰਮਾਤਮਾ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਾਰੇ ਭੋਗ) ਭੋਗਣ ਵਾਲਾ ਹੈ, ਸਾਰੀ ਲੋਕਾਈ ਨੂੰ (ਆਪ ਹੀ) ਰਿਜ਼ਕ ਦੇਣ ਵਾਲਾ ਹੈ ॥੨॥
He Himself is the Creator, and He Himself is the Enjoyer. He Himself gives sustenance to all. ||2||
आपे करता आपे भुगता देदा रिजकु सबाई ॥२॥
ਜੋ​ਕਿਛੁ​ਕਰਣਾ​ਸੋ​ਕਰਿ​ਰਹਿਆ​ਅਵਰੁ​ਨ​ਕਰਣਾ​ਜਾਈ​॥੩॥​
ਹੇ ਸੰਤ ਜਨੋ! ਉਹ ਪ੍ਰਭੂ ਆਪ ਹੀ ਜੋ ਕੁਝ ਕਰਨਾ ਚਾਹੁੰਦਾ ਹੈ ਕਰ ਰਿਹਾ ਹੈ, ਕਿਸੇ ਜੀਵ ਪਾਸੋਂ ਉਸ ਦੇ ਉਲਟ ਕੁਝ ਹੋਰ ਨਹੀਂ ਕੀਤਾ ਜਾ ਸਕਦਾ ॥੩॥
Whatever He wants to do, He is doing; no one else can do anything. ||3||
जो किछु करणा सो करि रहिआ अवरु न करणा जाई ॥३॥
ਆਪੇ​ਸਾਜੇ​ਸ੍ਰਿਸਟਿ​ਉਪਾਏ​ਸਿਰਿ​ਸਿਰਿ​ਧੰਧੈ​ਲਾਈ​॥੪॥​
ਹੇ ਸੰਤ ਜਨੋ! ਪ੍ਰਭੂ ਆਪ ਹੀ (ਸਭ ਜੀਵਾਂ ਦੀ) ਘਾੜਤ ਘੜਦਾ ਹੈ, ਆਪ ਹੀ ਇਹ ਜਗਤ ਪੈਦਾ ਕਰਦਾ ਹੈ, ਹਰੇਕ ਜੀਵ ਦੇ ਸਿਰ ਉਤੇ ਉਸ ਨੇ ਆਪ ਹੀ (ਮਾਇਆ ਦੇ) ਜੰਜਾਲ ਦੀ (ਪੋਟਲੀ) ਚੰਬੋੜੀ ਹੋਈ ਹੈ ॥੪॥
He Himself fashions and creates the creation; He links each and every person to their task. ||4||
आपे साजे स्रिसटि उपाए सिरि सिरि धंधै लाई ॥४॥
ਤਿਸਹਿ​ਸਰੇਵਹੁ​ਤਾ​ਸੁਖੁ​ਪਾਵਹੁ​ਸਤਿਗੁਰਿ​ਮੇਲਿ​ਮਿਲਾਈ​॥੫॥​
ਹੇ ਸੰਤ ਜਨੋ! ਉਸ ਪਰਮਾਤਮਾ ਨੂੰ ਹੀ ਸਿਮਰਦੇ ਰਹੋ, ਤਦੋਂ ਹੀ ਆਤਮਕ ਆਨੰਦ ਕਰ ਸਕੋਗੇ। (ਪਰ ਸਿਮਰਦਾ ਉਹੀ ਹੈ ਜਿਸ ਨੂੰ) ਗੁਰੂ ਨੇ ਪਰਮਾਤਮਾ ਦੇ ਚਰਨਾਂ ਵਿਚ ਜੋੜਿਆ ਹੈ ॥੫॥
If you serve Him, then you will find peace; the True Guru will unite you in His Union. ||5||
तिसहि सरेवहु ता सुखु पावहु सतिगुरि मेलि मिलाई ॥५॥
ਆਪਣਾ​ਆਪੁ​ਆਪਿ​ਉਪਾਏ​ਅਲਖੁ​ਨ​ਲਖਣਾ​ਜਾਈ​॥੬॥​
ਹੇ ਸੰਤ ਜਨੋ! ਪ੍ਰਭੂ ਆਪ ਹੀ ਆਪਣਾ ਆਪ (ਕਿਸੇ ਜੀਵ ਦੇ ਹਿਰਦੇ ਵਿਚ) ਪਰਗਟ ਕਰਦਾ ਹੈ, ਉਹ ਅਲੱਖ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥
The Lord Himself creates Himself; the Unseen Lord cannot be seen. ||6||
आपणा आपु आपि उपाए अलखु न लखणा जाई ॥६॥
ਆਪੇ​ਮਾਰਿ​ਜੀਵਾਲੇ​ਆਪੇ​ਤਿਸ​ਨੋ​ਤਿਲੁ​ਨ​ਤਮਾਈ​॥੭॥​
(ਹੇ ਸੰਤ ਜਨੋ! ਜੀਵਾਂ ਨੂੰ) ਆਤਮਕ ਮੌਤ ਦੇ ਕੇ (ਫਿਰ) ਆਪ ਹੀ ਪ੍ਰਭੂ ਆਤਮਕ ਜੀਵਨ ਦੇਂਦਾ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੭॥
He Himself kills, and brings back to life; He does not have even an iota of greed. ||7||
आपे मारि जीवाले आपे तिस नो तिलु न तमाई ॥७॥
ਇਕਿ​ਦਾਤੇ​ਇਕਿ​ਮੰਗਤੇ​ਕੀਤੇ​ਆਪੇ​ਭਗਤਿ​ਕਰਾਈ​॥੮॥​
ਹੇ ਸੰਤ ਜਨੋ! ਜਗਤ ਵਿਚ ਪਰਮਾਤਮਾ ਨੇ ਕਈ ਜੀਵਾਂ ਨੂੰ ਦੂਜਿਆਂ ਦੀ ਮਦਦ ਕਰਨ ਦੇ ਸਮਰੱਥ ਬਣਾ ਦਿਤਾ ਹੈ, ਕਈ ਜੀਵ ਉਸ ਨੇ ਕੰਗਾਲ-ਮੰਗਤੇ ਬਣਾ ਦਿਤੇ ਹਨ। (ਜਿਨ੍ਹਾਂ ਉਤੇ ਮਿਹਰ ਕਰਦਾ ਹੈ ਉਹਨਾਂ ਪਾਸੋਂ) ਆਪਣੀ ਭਗਤੀ ਪਰਮਾਤਮਾ ਆਪ ਹੀ ਕਰਾਂਦਾ ਹੈ ॥੮॥
Some are made givers, and some are made beggars; He Himself inspires us to devotional worship. ||8||
इकि दाते इकि मंगते कीते आपे भगति कराई ॥८॥
ਸੇ​ਵਡਭਾਗੀ​ਜਿਨੀ​ਏਕੋ​ਜਾਤਾ​ਸਚੇ​ਰਹੇ​ਸਮਾਈ​॥੯॥​
ਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਨੇ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾ ਲਈ ਹੈ ਉਹ ਵੱਡੇ ਭਾਗਾਂ ਵਾਲੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੯॥
Those who know the One Lord are very fortunate; they remain absorbed in the True Lord. ||9||
से वडभागी जिनी एको जाता सचे रहे समाई ॥९॥
ਆਪਿ​ਸਰੂਪੁ​ਸਿਆਣਾ​ਆਪੇ​ਕੀਮਤਿ​ਕਹਣੁ​ਨ​ਜਾਈ​॥੧੦॥​
ਹੇ ਸੰਤ ਜਨੋ! ਪਰਮਾਤਮਾ ਆਪ (ਸਭ ਤੋਂ) ਸੁੰਦਰ ਹੈ (ਸਭ ਤੋਂ) ਸਿਆਣਾ (ਭੀ) ਆਪ ਹੀ ਹੈ। (ਉਸ ਦੀ ਸੁੰਦਰਤਾ ਤੇ ਸਿਆਣਪ ਦਾ) ਮੁਲ ਦਸਿਆ ਨਹੀਂ ਜਾ ਸਕਦਾ ॥੧੦॥
He Himself is beautiful, He Himself is wise and clever; His worth cannot be expressed. ||10||
आपि सरूपु सिआणा आपे कीमति कहणु न जाई ॥१०॥
ਆਪੇ​ਦੁਖੁ​ਸੁਖੁ​ਪਾਏ​ਅੰਤਰਿ​ਆਪੇ​ਭਰਮਿ​ਭੁਲਾਈ​॥੧੧॥​
ਹੇ ਸੰਤ ਜਨੋ! ਹਰੇਕ ਜੀਵ ਦੇ ਅੰਦਰ ਪਰਮਾਤਮਾ ਆਪ ਹੀ ਦੁਖ ਪੈਦਾ ਕਰਦਾ ਹੈ। ਆਪ ਹੀ ਸੁਖ (ਭੀ) ਦੇਂਦਾ ਹੈ। ਉਹ ਆਪ ਹੀ ਜੀਵ ਨੂੰ ਭਟਕਣਾ ਵਿਚ ਪਾ ਕੇ ਉਸ ਨੂੰ ਕੁਰਾਹੇ ਪਾ ਦੇਂਦਾ ਹੈ ॥੧੧॥
He Himself infuses pain and pleasure; He Himself makes them wander around in doubt. ||11||
आपे दुखु सुखु पाए अंतरि आपे भरमि भुलाई ॥११॥
ਵਡਾ​ਦਾਤਾ​ਗੁਰਮੁਖਿ​ਜਾਤਾ​ਨਿਗੁਰੀ​ਅੰਧ​ਫਿਰੈ​ਲੋਕਾਈ​॥੧੨॥​
ਹੇ ਸੰਤ ਜਨੋ! ਜਿਸ ਮਨੁਖ ਨੇ ਗੁਰੂ ਦੀ ਸਰਨ ਲਈ, ਉਸ ਨੇ ਉਸ ਵੱਡੇ ਦਾਤਾਰ ਪ੍ਰਭੂ ਨਾਲ ਸਾਂਝ ਪਾ ਲਈ; ਪਰ ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਲੋਕਾਈ ਭਟਕਦੀ ਫਿਰਦੀ ਹੈ ॥੧੨॥
The Great Giver is revealed to the Gurmukh; without the Guru, the world wanders in darkness. ||12||
वडा दाता गुरमुखि जाता निगुरी अंध फिरै लोकाई ॥१२॥
ਜਿਨੀ​ਚਾਖਿਆ​ਤਿਨਾ​ਸਾਦੁ​ਆਇਆ​ਸਤਿਗੁਰਿ​ਬੂਝ​ਬੁਝਾਈ​॥੧੩॥​
ਹੇ ਸੰਤ ਜਨੋ! ਜਿਨ੍ਹਾਂ ਨੂੰ ਗੁਰੂ ਨੇ (ਨਾਮ ਅੰਮ੍ਰਿਤ ਦੀ) ਕਦਰ ਬਖ਼ਸ਼ੀ, ਜਿਨ੍ਹਾਂ ਨੇ (ਇਸ ਤਰ੍ਹਾਂ ਨਾਮ-ਅੰਮ੍ਰਿਤ) ਚਖ ਲਿਆ, ਉਹਨਾਂ ਨੂੰ ਉਸ ਦਾ ਆਨੰਦ ਆ ਗਿਆ (ਤੇ ਉਹ ਸਦਾ ਨਾਮ ਵਿਚ ਜੁੜੇ ਰਹੇ) ॥੧੩॥
Those who taste, enjoy the flavor; the True Guru imparts this understanding. ||13||
जिनी चाखिआ तिना सादु आइआ सतिगुरि बूझ बुझाई ॥१३॥
ਇਕਨਾ​ਨਾਵਹੁ​ਆਪਿ​ਭੁਲਾਏ​ਇਕਨਾ​ਗੁਰਮੁਖਿ​ਦੇਇ​ਬੁਝਾਈ​॥੧੪॥​
(ਹੇ ਸੰਤ ਜਨੋ! ਜੀਵਾਂ ਦੇ ਵੱਸ ਦੀ ਗੱਲ ਨਹੀਂ) ਕਈ ਜੀਵਾਂ ਨੂੰ ਪਰਮਾਤਮਾ ਆਪ (ਹੀ) ਆਪਣੇ ਨਾਮ ਤੋਂ ਖੁੰਝਾ ਦੇਂਦਾ ਹੈ, ਤੇ ਕਈ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਆਪਣੇ ਨਾਮ ਦੀ) ਸੂਝ ਬਖ਼ਸ਼ ਦੇਂਦਾ ਹੈ ॥੧੪॥
Some, the Lord causes to forget and lose the Name; others become Gurmukh, and are granted this understanding. ||14||
इकना नावहु आपि भुलाए इकना गुरमुखि देइ बुझाई ॥१४॥
ਸਦਾ​ਸਦਾ​ਸਾਲਾਹਿਹੁ​ਸੰਤਹੁ​ਤਿਸ​ਦੀ​ਵਡੀ​ਵਡਿਆਈ​॥੧੫॥​
ਹੇ ਸੰਤ ਜਨੋ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਿਹਾ ਕਰੋ ਸਦਾ ਕਰਦੇ ਰਿਹਾ ਕਰੋ। ਉਸ (ਪ੍ਰਭੂ) ਦਾ ਨਾਮਣਾ ਬਹੁਤ ਵੱਡਾ ਹੈ ॥੧੫॥
Forever and ever, praise the Lord, O Saints; how glorious is His greatness! ||15||
सदा सदा सालाहिहु संतहु तिस दी वडी वडिआई ॥१५॥
ਤਿਸੁ​ਬਿਨੁ​ਅਵਰੁ​ਨ​ਕੋਈ​ਰਾਜਾ​ਕਰਿ​ਤਪਾਵਸੁ​ਬਣਤ​ਬਣਾਈ​॥੧੬॥​
ਹੇ ਸੰਤ ਜਨੋ! ਪ੍ਰਭੂ ਤੋਂ ਬਿਨਾ (ਉਸ ਦੇ ਬਰਾਬਰ ਦਾ) ਹੋਰ ਕੋਈ ਪਾਤਿਸ਼ਾਹ ਨਹੀਂ ਹੈ। ਉਸ ਨੇ ਪੂਰਾ ਇਨਸਾਫ਼ ਕਰ ਕੇ ਸਿਫ਼ਤ-ਸਾਲਾਹ ਕਰਨ ਦੀ ਇਹ ਰੀਤ ਚਲਾਈ ਹੈ ॥੧੬॥
There is no other King except Him; He administers justice, as He has made it. ||16||
तिसु बिनु अवरु न कोई राजा करि तपावसु बणत बणाई ॥१६॥
ਨਿਆਉ​ਤਿਸੈ​ਕਾ​ਹੈ​ਸਦ​ਸਾਚਾ​ਵਿਰਲੇ​ਹੁਕਮੁ​ਮਨਾਈ​॥੧੭॥​
ਹੇ ਸੰਤ ਜਨੋ! ਉਸ ਪਰਮਾਤਮਾ ਦਾ ਹੀ ਇਨਸਾਫ਼ (ਕਰਨ ਵਾਲਾ ਹੁਕਮ) ਸਦਾ ਅਟੱਲ ਹੈ, ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਉਹ ਪ੍ਰਭੂ (ਇਹ) ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ॥੧੭॥
His justice is always True; how rare are those who accept His Command. ||17||
निआउ तिसै का है सद साचा विरले हुकमु मनाई ॥१७॥
ਤਿਸ​ਨੋ​ਪ੍ਰਾਣੀ​ਸਦਾ​ਧਿਆਵਹੁ​ਜਿਨਿ​ਗੁਰਮੁਖਿ​ਬਣਤ​ਬਣਾਈ​॥੧੮॥​
ਹੇ ਪ੍ਰਾਣੀਓ! ਜਿਸ ਪਰਮਾਤਮਾ ਨੇ (ਬੰਦਿਆਂ ਵਾਸਤੇ) ਗੁਰੂ ਦੇ ਸਨਮੁਖ ਰਹਿਣ ਦੀ ਮਰਯਾਦਾ ਚਲਾਈ ਹੋਈ ਹੈ, ਸਦਾ ਉਸ ਦਾ ਧਿਆਨ ਧਰਦੇ ਰਿਹਾ ਕਰੋ ॥੧੮॥
O mortal, meditate forever on the Lord, who has made the Gurmukh in His making. ||18||
तिस नो प्राणी सदा धिआवहु जिनि गुरमुखि बणत बणाई ॥१८॥
ਸਤਿਗੁਰ​ਭੇਟੈ​ਸੋ​ਜਨੁ​ਸੀਝੈ​ਜਿਸੁ​ਹਿਰਦੈ​ਨਾਮੁ​ਵਸਾਈ​॥੧੯॥​
ਹੇ ਸੰਤ ਜਨੋ! (ਜਿਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ (ਭਾਵ, ਗੁਰੂ ਦੀ ਸਰਨ ਪੈਂਦਾ ਹੈ), ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ, ਪਰਮਾਤਮਾ ਦਾ) ਨਾਮ ਵਸਾਂਦਾ ਹੈ ਉਹ ਮਨੁੱਖ (ਜ਼ਿੰਦਗੀ ਦੀ ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ ॥੧੯॥
That humble being who meets with the True Guru is fulfilled; the Naam abides in his heart. ||19||
सतिगुर भेटै सो जनु सीझै जिसु हिरदै नामु वसाई ॥१९॥
ਸਚਾ​ਆਪਿ​ਸਦਾ​ਹੈ​ਸਾਚਾ​ਬਾਣੀ​ਸਬਦਿ​ਸੁਣਾਈ​॥੨੦॥​
ਹੇ ਸੰਤ ਜਨੋ! (ਗੁਰੂ ਆਪਣੀ) ਬਾਣੀ ਦੀ ਰਾਹੀਂ (ਆਪਣੇ) ਸ਼ਬਦ ਦੀ ਰਾਹੀਂ (ਸਰਨ ਆਏ ਸਿੱਖਾਂ ਨੂੰ ਇਹ ਉਪਦੇਸ਼) ਸੁਣਾਂਦਾ ਰਹਿੰਦਾ ਹੈ ਕਿ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ॥੨੦॥
The True Lord is Himself forever True; He announces His Bani, the Word of His Shabad. ||20||
सचा आपि सदा है साचा बाणी सबदि सुणाई ॥२०॥
ਨਾਨਕ​ਸੁਣਿ​ਵੇਖਿ​ਰਹਿਆ​ਵਿਸਮਾਦੁ​ਮੇਰਾ​ਪ੍ਰਭੁ​ਰਵਿਆ​ਸ੍ਰਬ​ਥਾਈ​॥੨੧॥੫॥੧੪॥​
ਹੇ ਨਾਨਕ! (ਹੇ ਸੰਤ ਜਨੋ!) ਪਰਮਾਤਮਾ ਅਸਚਰਜ-ਰੂਪ ਹੈ, ਮੇਰਾ ਪਰਮਾਤਮਾ ਸਭਨੀਂ ਥਾਈਂ ਮੌਜੂਦ ਹੈ (ਹਰੇਕ ਜੀਵ ਵਿਆਪਕ ਹੋ ਕੇ) ਉਹ (ਹਰੇਕ ਦੇ ਦਿਲ ਦੀ) ਸੁਣ ਰਿਹਾ ਹੈ, (ਹਰੇਕ ਦਾ ਕੰਮ) ਵੇਖ ਰਿਹਾ ਹੈ ॥੨੧॥੫॥੧੪॥
Nanak is wonderstruck, hearing and seeing His Lord; my God is all-pervading, everywhere. ||21||5||14||
नानक सुणि वेखि रहिआ विसमादु मेरा प्रभु रविआ स्रब थाई ॥२१॥५॥१४॥
ਰਾਮਕਲੀ​ਮਹਲਾ​੫​ਅਸਟਪਦੀਆ​॥​
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raamkalee, Fifth Mahalaa, Ashtapadees:
रामकली महला ५ असटपदीआ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਿਨਹੀ​ਕੀਆ​ਪਰਵਿਰਤਿ​ਪਸਾਰਾ​॥​
ਕਿਸੇ ਨੇ (ਨਿਰਾ) ਦੁਨੀਆਦਾਰੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ,
Some make a big show of their worldly influence.
किनही कीआ परविरति पसारा ॥
ਕਿਨਹੀ​ਕੀਆ​ਪੂਜਾ​ਬਿਸਥਾਰਾ​॥​
ਕਿਸੇ ਨੇ (ਦੇਵਤਿਆਂ ਆਦਿਕ ਦੀ) ਪੂਜਾ ਦਾ ਅਡੰਬਰ ਰਚਾਇਆ ਹੋਇਆ ਹੈ।
Some make a big show of devotional worship.
किनही कीआ पूजा बिसथारा ॥
ਕਿਨਹੀ​ਨਿਵਲ​ਭੁਇਅੰਗਮ​ਸਾਧੇ​॥​
ਕਿਸੇ ਨੇ ਨਿਉਲੀ ਕਰਮ ਅਤੇ ਕੁੰਡਲਨੀ ਨਾੜੀ ਦੇ ਸਾਧਨਾਂ ਵਿਚ ਰੁਚੀ ਰੱਖੀ ਹੋਈ ਹੈ।
Some practice inner cleansing techniques, and control the breath through Kundalini Yoga.
किनही निवल भुइअंगम साधे ॥
ਮੋਹਿ​ਦੀਨ​ਹਰਿ​ਹਰਿ​ਆਰਾਧੇ​॥੧॥​
ਪਰ ਮੈਂ ਗ਼ਰੀਬ ਪਰਮਾਤਮਾ ਦਾ ਸਿਮਰਨ ਹੀ ਕਰਦਾ ਹਾਂ ॥੧॥
I am meek; I worship and adore the Lord, Har, Har. ||1||
मोहि दीन हरि हरि आराधे ॥१॥
ਤੇਰਾ​ਭਰੋਸਾ​ਪਿਆਰੇ​॥​
ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਸਿਰਫ਼ ਤੇਰਾ ਆਸਰਾ ਹੈ।
I place my faith in You alone, O Beloved Lord.
तेरा भरोसा पिआरे ॥
ਆਨ​ਨ​ਜਾਨਾ​ਵੇਸਾ​॥੧॥​ਰਹਾਉ​॥​
ਮੈਂ ਕੋਈ ਹੋਰ ਭੇਖ ਕਰਨਾ ਨਹੀਂ ਜਾਣਦਾ ॥੧॥ ਰਹਾਉ ॥
I do not know any other way. ||1||Pause||
आन न जाना वेसा ॥१॥ रहाउ ॥
ਕਿਨਹੀ​ਗ੍ਰਿਹੁ​ਤਜਿ​ਵਣ​ਖੰਡਿ​ਪਾਇਆ​॥​
ਕਿਸੇ ਨੇ ਘਰ ਛੱਡ ਕੇ ਜੰਗਲ ਦੀ ਨੁੱਕਰ ਵਿਚ ਜਾ ਡੇਰਾ ਲਾਇਆ ਹੈ,
Some abandon their homes, and live in the forests.
किनही ग्रिहु तजि वण खंडि पाइआ ॥
ਕਿਨਹੀ​ਮੋਨਿ​ਅਉਧੂਤੁ​ਸਦਾਇਆ​॥​
ਕਿਸੇ ਨੇ ਆਪਣੇ ਆਪ ਨੂੰ ਮੋਨ-ਧਾਰੀ ਤਿਆਗੀ ਸਾਧੂ ਅਖਵਾਇਆ ਹੈ।
Some put themselves on silence, and call themselves hermits.
किनही मोनि अउधूतु सदाइआ ॥
ਕੋਈ​ਕਹਤਉ​ਅਨੰਨਿ​ਭਗਉਤੀ​॥​
ਕੋਈ ਇਹ ਆਖਦਾ ਹੈ ਕਿ ਮੈਂ ਅਨੰਨ ਭਗਉਤੀ ਹਾਂ (ਹੋਰ ਆਸਰੇ ਛੱਡ ਕੇ ਸਿਰਫ਼ ਭਗਵਾਨ ਦਾ ਭਗਤ ਹਾਂ)।
Some claim that they are devotees of the One Lord alone.
कोई कहतउ अनंनि भगउती ॥
ਮੋਹਿ​ਦੀਨ​ਹਰਿ​ਹਰਿ​ਓਟ​ਲੀਤੀ​॥੨॥​
ਪਰ ਮੈਂ ਗਰੀਬ ਨੇ ਸਿਰਫ਼ ਪਰਮਾਤਮਾ ਦਾ ਆਸਰਾ ਲਿਆ ਹੈ ॥੨॥
I am meek; I seek the shelter and support of the Lord, Har, Har. ||2||
मोहि दीन हरि हरि ओट लीती ॥२॥
ਕਿਨਹੀ​ਕਹਿਆ​ਹਉ​ਤੀਰਥ​ਵਾਸੀ​॥​
ਕਿਸੇ ਨੇ ਆਖਿਆ ਹੈ ਕਿ ਮੈਂ ਤੀਰਥਾਂ ਉੱਤੇ ਹੀ ਨਿਵਾਸ ਰੱਖਦਾ ਹਾਂ।
Some say that they live at sacred shrines of pilgrimage.
किनही कहिआ हउ तीरथ वासी ॥
ਕੋਈ​ਅੰਨੁ​ਤਜਿ​ਭਇਆ​ਉਦਾਸੀ​॥​
ਕੋਈ ਮਨੁੱਖ ਅੰਨ ਛੱਡ ਕੇ (ਦੁਨੀਆ ਵਲੋਂ) ਉਪਰਾਮ ਹੋਇਆ ਬੈਠਾ ਹੈ।
Some refuse food and become Udaasis, shaven-headed renunciates.
कोई अंनु तजि भइआ उदासी ॥
ਕਿਨਹੀ​ਭਵਨੁ​ਸਭ​ਧਰਤੀ​ਕਰਿਆ​॥​
ਕਿਸੇ ਨੇ ਸਾਰੀ ਧਰਤੀ ਉਤੇ ਰਟਨ ਕਰਨ ਦਾ ਆਹਰ ਫੜਿਆ ਹੋਇਆ ਹੈ।
Some have wandered all across the earth.
किनही भवनु सभ धरती करिआ ॥
ਮੋਹਿ​ਦੀਨ​ਹਰਿ​ਹਰਿ​ਦਰਿ​ਪਰਿਆ​॥੩॥​
ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੇ ਦਰ ਤੇ ਆ ਪਿਆ ਹਾਂ ॥੩॥
I am meek; I have fallen at the door of the Lord, Har, Har. ||3||
मोहि दीन हरि हरि दरि परिआ ॥३॥
ਕਿਨਹੀ​ਕਹਿਆ​ਮੈ​ਕੁਲਹਿ​ਵਡਿਆਈ​॥​
ਕਿਸੇ ਨੇ ਆਖਿਆ ਕਿ ਮੈਂ ਉੱਚੇ ਖ਼ਾਨਦਾਨ ਦੀ ਇੱਜ਼ਤ ਵਾਲਾ ਹਾਂ,
Some say that they belong to great and noble families.
किनही कहिआ मै कुलहि वडिआई ॥