GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 867
Display Settings
Translations
ਨਿਰਮਲ​ਹੋਇ​ਤੁਮੑਾਰਾ​ਚੀਤ​॥​
(ਨਾਮ ਦੀ ਬਰਕਤਿ ਨਾਲ) ਤੇਰਾ ਮਨ ਪਵਿੱਤਰ ਹੋ ਜਾਇਗਾ।
Your consciousness shall become immaculate and pure.
निरमल होइ तुमारा चीत ॥
ਮਨ​ਤਨ​ਕੀ​ਸਭ​ਮਿਟੈ​ਬਲਾਇ​॥​
(ਹੇ ਮਿੱਤਰ! ਨਾਮ ਜਪਿਆਂ) ਮਨ ਦੀ ਸਰੀਰ ਦੀ ਹਰੇਕ ਬਿਪਤਾ ਮਿਟ ਜਾਂਦੀ ਹੈ,
All the misfortunes of your mind and body shall be taken away,
मन तन की सभ मिटै बलाइ ॥
ਦੂਖੁ​ਅੰਧੇਰਾ​ਸਗਲਾ​ਜਾਇ​॥੧॥​
ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੇ ਮੋਹ ਦਾ) ਸਾਰਾ ਹਨੇਰਾ ਮੁੱਕ ਜਾਂਦਾ ਹੈ ॥੧॥
and all your pain and darkness will be dispelled. ||1||
दूखु अंधेरा सगला जाइ ॥१॥
ਹਰਿ​ਗੁਣ​ਗਾਵਤ​ਤਰੀਐ​ਸੰਸਾਰੁ​॥​
ਹੇ ਭਾਈ! ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਸੰਸਾਰ (-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ,
Singing the Glorious Praises of the Lord, cross over the world-ocean.
हरि गुण गावत तरीऐ संसारु ॥
ਵਡਭਾਗੀ​ਪਾਈਐ​ਪੁਰਖੁ​ਅਪਾਰੁ​॥੧॥​ਰਹਾਉ​॥​
(ਭਾਗ ਜਾਗ ਪੈਂਦੇ ਹਨ) ਵੱਡੇ ਭਾਗਾਂ ਨਾਲ ਸਰਬ-ਵਿਆਪਕ ਬੇਅੰਤ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥
By great good fortune, one attains the Infinite Lord, the Primal Being. ||1||Pause||
वडभागी पाईऐ पुरखु अपारु ॥१॥ रहाउ ॥
ਜੋ​ਜਨੁ​ਕਰੈ​ਕੀਰਤਨੁ​ਗੋਪਾਲ​॥​
ਹੇ ਮੇਰੇ ਮਿੱਤਰ! ਜੇਹੜਾ ਮਨੁੱਖ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ,
The Messenger of Death cannot even touch that humble being,
जो जनु करै कीरतनु गोपाल ॥
ਤਿਸ​ਕਉ​ਪੋਹਿ​ਨ​ਸਕੈ​ਜਮਕਾਲੁ​॥​
ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ।
who sings the Kirtan of the Lord's Praises.
तिस कउ पोहि न सकै जमकालु ॥
ਜਗ​ਮਹਿ​ਆਇਆ​ਸੋ​ਪਰਵਾਣੁ​॥​
ਉਸ ਮਨੁੱਖ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ।
The Gurmukh realizes his Lord and Master;
जग महि आइआ सो परवाणु ॥
ਗੁਰਮੁਖਿ​ਅਪਨਾ​ਖਸਮੁ​ਪਛਾਣੁ​॥੨॥​
(ਹੇ ਮਿੱਤਰ! ਤੂੰ ਭੀ) ਗੁਰੂ ਦੀ ਸਰਨ ਪੈ ਕੇ ਆਪਣੇ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਪਾਈ ਰੱਖ ॥੨॥
his coming into this world is approved. ||2||
गुरमुखि अपना खसमु पछाणु ॥२॥
ਹਰਿ​ਗੁਣ​ਗਾਵੈ​ਸੰਤ​ਪ੍ਰਸਾਦਿ​॥​
(ਹੇ ਮਿੱਤਰ! ਜੇਹੜਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
He sings the Glorious Praises of the Lord, by the Grace of the Saints;
हरि गुण गावै संत प्रसादि ॥
ਕਾਮ​ਕ੍ਰੋਧ​ਮਿਟਹਿ​ਉਨਮਾਦ​॥​
(ਉਸ ਦੇ ਅੰਦਰੋਂ) ਕਾਮ ਕ੍ਰੋਧ (ਆਦਿਕ) ਝੱਲ-ਪੁਣੇ ਮਿਟ ਜਾਂਦੇ ਹਨ।
his sexual desire, anger and madness are eradicated.
काम क्रोध मिटहि उनमाद ॥
ਸਦਾ​ਹਜੂਰਿ​ਜਾਣੁ​ਭਗਵੰਤ​॥​
(ਹੇ ਮਿੱਤਰ!) ਭਗਵਾਨ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਿਆ ਕਰ।
He knows the Lord God to be ever-present.
सदा हजूरि जाणु भगवंत ॥
ਪੂਰੇ​ਗੁਰ​ਕਾ​ਪੂਰਨ​ਮੰਤ​॥੩॥​
ਅਤੇ ਪੂਰੇ ਗੁਰੂ ਦਾ ਸੱਚਾ ਉਪਦੇਸ਼ ਲੈ ਕੇ (ਉਸ ਦਾ ਸਿਮਰਨ ਕਰ) ॥੩॥
This is the Perfect Teaching of the Perfect Guru. ||3||
पूरे गुर का पूरन मंत ॥३॥
ਹਰਿ​ਧਨੁ​ਖਾਟਿ​ਕੀਏ​ਭੰਡਾਰ​॥​
ਜਿਸ ਮਨੁੱਖ ਨੇ ਹਰਿ-ਨਾਮ ਧਨ ਖੱਟ ਕੇ ਖ਼ਜ਼ਾਨੇ ਭਰ ਲਏ,
He earns the treasure of the Lord's wealth.
हरि धनु खाटि कीए भंडार ॥
ਮਿਲਿ​ਸਤਿਗੁਰ​ਸਭਿ​ਕਾਜ​ਸਵਾਰ​॥​
ਗੁਰੂ ਨੂੰ ਮਿਲ ਕੇ ਉਸ ਨੇ ਆਪਣੇ ਸਾਰੇ ਹੀ ਕੰਮ ਸੰਵਾਰ ਲਏ।
Meeting with the True Guru, all his affairs are resolved.
मिलि सतिगुर सभि काज सवार ॥
ਹਰਿ​ਕੇ​ਨਾਮ​ਰੰਗ​ਸੰਗਿ​ਜਾਗਾ​॥​
ਹਰਿ-ਨਾਮ ਦੇ ਪ੍ਰੇਮ ਦੀ ਬਰਕਤਿ ਨਾਲ ਉਸ ਦਾ ਮਨ ਜਾਗ ਪੈਂਦਾ ਹੈ (ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ ਉਹ ਸਦਾ ਸੁਚੇਤ ਰਹਿੰਦਾ ਹੈ),
He is awake and aware in the Love of the Lord's Name;
हरि के नाम रंग संगि जागा ॥
ਹਰਿ​ਚਰਣੀ​ਨਾਨਕ​ਮਨੁ​ਲਾਗਾ​॥੪॥੧੪॥੧੬॥​
ਹੇ ਨਾਨਕ! ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੪॥੧੪॥੧੬॥
O Nanak, his mind is attached to the Lord's Feet. ||4||14||16||
हरि चरणी नानक मनु लागा ॥४॥१४॥१६॥
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥
ਭਵ​ਸਾਗਰ​ਬੋਹਿਥ​ਹਰਿ​ਚਰਣ​॥​
ਹੇ ਭਾਈ! ਪਰਮਾਤਮਾ ਦੇ ਚਰਨ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਜਹਾਜ਼ ਹਨ।
The Lord's Feet are the boat to cross over the terrifying world-ocean.
भव सागर बोहिथ हरि चरण ॥
ਸਿਮਰਤ​ਨਾਮੁ​ਨਾਹੀ​ਫਿਰਿ​ਮਰਣ​॥​
ਪਰਮਾਤਮਾ ਦਾ ਨਾਮ ਸਿਮਰਦਿਆਂ ਮੁੜ ਮੁੜ (ਆਤਮਕ) ਮੌਤ ਨਹੀਂ ਹੁੰਦੀ।
Meditating in remembrance on the Naam, the Name of the Lord, he does not die again.
सिमरत नामु नाही फिरि मरण ॥
ਹਰਿ​ਗੁਣ​ਰਮਤ​ਨਾਹੀ​ਜਮ​ਪੰਥ​॥​
ਪ੍ਰਭੂ ਦੇ ਗੁਣ ਗਾਂਦਿਆਂ ਜਮਾਂ ਦਾ ਰਸਤਾ ਨਹੀਂ ਫੜਨਾ ਪੈਂਦਾ।
Chanting the Glorious Praises of the Lord, he does not have to walk on the Path of Death.
हरि गुण रमत नाही जम पंथ ॥
ਮਹਾ​ਬੀਚਾਰ​ਪੰਚ​ਦੂਤਹ​ਮੰਥ​॥੧॥​
(ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਜੋ ਹੋਰ ਸਾਰੀਆਂ ਵਿਚਾਰਾਂ ਤੋਂ ਉੱਤਮ ਹੈ (ਕਾਮਾਦਿਕ) ਪੰਜ ਵੈਰੀਆਂ ਦਾ ਨਾਸ ਕਰ ਦੇਂਦੀ ਹੈ ॥੧॥
Contemplating the Supreme Lord, the five demons are conquered. ||1||
महा बीचार पंच दूतह मंथ ॥१॥
ਤਉ​ਸਰਣਾਈ​ਪੂਰਨ​ਨਾਥ​॥​
ਹੇ ਸਾਰੇ ਗੁਣਾਂ ਨਾਲ ਭਰਪੂਰ ਖਸਮ-ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
I have entered Your Sanctuary, O Perfect Lord and Master.
तउ सरणाई पूरन नाथ ॥
ਜੰਤ​ਅਪਨੇ​ਕਉ​ਦੀਜਹਿ​ਹਾਥ​॥੧॥​ਰਹਾਉ​॥​
(ਮੈਨੂੰ) ਆਪਣੇ ਪੈਦਾ ਕੀਤੇ ਗਰੀਬ ਸੇਵਕ ਨੂੰ ਕਿਰਪਾ ਕਰ ਕੇ ਆਪਣੇ ਹੱਥ ਫੜਾ ॥੧॥ ਰਹਾਉ ॥
Please give Your hand to Your creatures. ||1||Pause||
जंत अपने कउ दीजहि हाथ ॥१॥ रहाउ ॥
ਸਿਮ੍ਰਿਤਿ​ਸਾਸਤ੍ਰ​ਬੇਦ​ਪੁਰਾਣ​॥​
ਹੇ ਭਾਈ! ਸਿਮ੍ਰਿਤੀਆਂ, ਸ਼ਾਸਤਰ, ਵੇਦ, ਪੁਰਾਣ (ਆਦਿਕ ਸਾਰੇ ਧਰਮ-ਪੁਸਤਕ)
The Simritees, Shaastras, Vedas and Puraanas
सिम्रिति सासत्र बेद पुराण ॥
ਪਾਰਬ੍ਰਹਮ​ਕਾ​ਕਰਹਿ​ਵਖਿਆਣ​॥​
ਪਰਮਾਤਮਾ ਦੇ ਗੁਣਾਂ ਦਾ ਬਿਆਨ ਕਰਦੇ ਹਨ।
expound upon the Supreme Lord God.
पारब्रहम का करहि वखिआण ॥
ਜੋਗੀ​ਜਤੀ​ਬੈਸਨੋ​ਰਾਮਦਾਸ​॥​
ਜੋਗੀ ਜਤੀ, ਵੈਸ਼ਨਵ ਸਾਧੂ, (ਨਿਰਤ-ਕਾਰੀ ਕਰਨ ਵਾਲੇ) ਬੈਰਾਗੀ ਭਗਤ ਭੀ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦੇ ਹਨ,
The Yogis, celibates, Vaishnavs and followers of Ram Das
जोगी जती बैसनो रामदास ॥
ਮਿਤਿ​ਨਾਹੀ​ਬ੍ਰਹਮ​ਅਬਿਨਾਸ​॥੨॥​
ਪਰ ਉਸ ਅਬਿਨਾਸੀ ਪ੍ਰਭੂ ਦਾ ਕੋਈ ਭੀ ਅੰਤ ਨਹੀਂ ਪਾ ਸਕਦਾ ॥੨॥
cannot find the limits of the Eternal Lord God. ||2||
मिति नाही ब्रहम अबिनास ॥२॥
ਕਰਣ​ਪਲਾਹ​ਕਰਹਿ​ਸਿਵ​ਦੇਵ​॥​
ਹੇ ਭਾਈ! ਸ਼ਿਵ ਜੀ ਅਤੇ ਹੋਰ ਅਨੇਕਾਂ ਦੇਵਤੇ (ਉਸ ਪ੍ਰਭੂ ਦਾ ਅੰਤ ਲੱਭਣ ਵਾਸਤੇ) ਤਰਲੇ ਲੈਂਦੇ ਹਨ,
Shiva and the gods lament and moan,
करण पलाह करहि सिव देव ॥
ਤਿਲੁ​ਨਹੀ​ਬੂਝਹਿ​ਅਲਖ​ਅਭੇਵ​॥​
ਪਰ ਉਸ ਦੇ ਸਰੂਪ ਨੂੰ ਰਤਾ ਭਰ ਭੀ ਨਹੀਂ ਸਮਝ ਸਕਦੇ। ਉਸ ਪ੍ਰਭੂ ਦਾ ਸਰੂਪ ਸਹੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ।
but they do not understand even a tiny bit of the unseen and unknown Lord.
तिलु नही बूझहि अलख अभेव ॥
ਪ੍ਰੇਮ​ਭਗਤਿ​ਜਿਸੁ​ਆਪੇ​ਦੇਇ​॥​
(ਜਿਨ੍ਹਾਂ ਨੂੰ) ਪ੍ਰਭੂ ਆਪਣੀ ਪ੍ਰੇਮਾ ਭਗਤੀ ਬਖ਼ਸ਼ ਦਿੰਦਾ ਹੈ,
One whom the Lord Himself blesses with loving devotional worship,
प्रेम भगति जिसु आपे देइ ॥
ਜਗ​ਮਹਿ​ਵਿਰਲੇ​ਕੇਈ​ਕੇਇ​॥੩॥​
ਉਹ ਮਨੁੱਖ ਸੰਸਾਰ ਤੇ ਬਹੁਤ ਘੱਟ ਗਿਣਤੀ ਵਿੱਚ ਹੀ ਹਨ ॥੩॥
is very rare in this world. ||3||
जग महि विरले केई केइ ॥३॥
ਮੋਹਿ​ਨਿਰਗੁਣ​ਗੁਣੁ​ਕਿਛਹੂ​ਨਾਹਿ​॥​
ਹੇ ਪ੍ਰਭੂ! (ਮੈਂ ਤਾਂ ਹਾਂ ਨਾ-ਚੀਜ਼। ਭਲਾ ਮੈਂ ਤੇਰਾ ਅੰਤ ਕਿਵੇਂ ਪਾ ਸਕਾਂ?) ਮੈਂ ਗੁਣ-ਹੀਣ ਵਿਚ ਕੋਈ ਭੀ ਗੁਣ ਨਹੀਂ ਹੈ।
I am worthless, with absolutely no virtue at all;
मोहि निरगुण गुणु किछहू नाहि ॥
ਸਰਬ​ਨਿਧਾਨ​ਤੇਰੀ​ਦ੍ਰਿਸਟੀ​ਮਾਹਿ​॥​
(ਹਾਂ,) ਤੇਰੀ ਮੇਹਰ ਦੀ ਨਿਗਾਹ ਵਿਚ ਸਾਰੇ ਖ਼ਜ਼ਾਨੇ ਹਨ (ਜਿਸ ਉਤੇ ਨਜ਼ਰ ਕਰਦਾ ਹੈਂ, ਉਸ ਨੂੰ ਪ੍ਰਾਪਤ ਹੋ ਜਾਂਦੇ ਹਨ)।
all treasures are in Your Glance of Grace.
सरब निधान तेरी द्रिसटी माहि ॥
ਨਾਨਕੁ​ਦੀਨੁ​ਜਾਚੈ​ਤੇਰੀ​ਸੇਵ​॥​
(ਤੇਰਾ ਦਾਸ) ਗਰੀਬ ਨਾਨਕ (ਤੈਥੋਂ) ਤੇਰੀ ਭਗਤੀ ਮੰਗਦਾ ਹੈ।
Nanak, the meek, desires only to serve You.
नानकु दीनु जाचै तेरी सेव ॥
ਕਰਿ​ਕਿਰਪਾ​ਦੀਜੈ​ਗੁਰਦੇਵ​॥੪॥੧੫॥੧੭॥​
ਹੇ ਸਭ ਤੋਂ ਵੱਡੇ ਦੇਵ! ਮੇਹਰ ਕਰ ਕੇ ਇਹ ਖ਼ੈਰ ਪਾ ॥੪॥੧੫॥੧੭॥
Please be merciful, and grant him this blessing, O Divine Guru. ||4||15||17||
करि किरपा दीजै गुरदेव ॥४॥१५॥१७॥
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥
ਸੰਤ​ਕਾ​ਲੀਆ​ਧਰਤਿ​ਬਿਦਾਰਉ​॥​
(ਹੇ ਭਾਈ! ਤਾਹੀਏਂ ਪਰਮਾਤਮਾ ਆਖਦਾ ਹੈ-) ਜਿਸ ਮਨੁੱਖ ਨੂੰ ਸੰਤ ਫਿਟਕਾਰ ਪਾਏ, ਮੈਂ ਉਸ ਦੀਆਂ ਜੜ੍ਹਾਂ ਪੁੱਟ ਦੇਂਦਾ ਹਾਂ।
One who is cursed by the Saints, is thrown down on the ground.
संत का लीआ धरति बिदारउ ॥
ਸੰਤ​ਕਾ​ਨਿੰਦਕੁ​ਅਕਾਸ​ਤੇ​ਟਾਰਉ​॥​
ਸੰਤ ਦੀ ਨਿੰਦਾ ਕਰਨ ਵਾਲੇ ਨੂੰ ਮੈਂ ਉੱਚੇ ਮਰਾਤਬੇ ਤੋਂ ਹੇਠਾਂ ਡੇਗ ਦੇਂਦਾ ਹਾਂ।
The slanderer of the Saints is thrown down from the skies.
संत का निंदकु अकास ते टारउ ॥
ਸੰਤ​ਕਉ​ਰਾਖਉ​ਅਪਨੇ​ਜੀਅ​ਨਾਲਿ​॥​
ਸੰਤ ਨੂੰ ਮੈਂ ਸਦਾ ਆਪਣੀ ਜਿੰਦ ਦੇ ਨਾਲ ਰੱਖਦਾ ਹਾਂ।
I hold the Saints close to my soul.
संत कउ राखउ अपने जीअ नालि ॥
ਸੰਤ​ਉਧਾਰਉ​ਤਤਖਿਣ​ਤਾਲਿ​॥੧॥​
(ਕਿਸੇ ਭੀ ਬਿਪਤਾ ਤੋਂ) ਸੰਤ ਨੂੰ ਮੈਂ ਤੁਰਤ ਉਸੇ ਵੇਲੇ ਬਚਾ ਲੈਂਦਾ ਹਾਂ ॥੧॥
The Saints are saved instantaneously. ||1||
संत उधारउ ततखिण तालि ॥१॥
ਸੋਈ​ਸੰਤੁ​ਜਿ​ਭਾਵੈ​ਰਾਮ​॥​
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹੀ ਹੈ ਸੰਤ।
He alone is a Saint, who is pleasing to the Lord.
सोई संतु जि भावै राम ॥
ਸੰਤ​ਗੋਬਿੰਦ​ਕੈ​ਏਕੈ​ਕਾਮ​॥੧॥​ਰਹਾਉ​॥​
ਸੰਤ ਦੇ ਹਿਰਦੇ ਵਿਚ ਅਤੇ ਗੋਬਿੰਦ ਦੇ ਮਨ ਵਿਚ ਇਕੋ ਜਿਹਾ ਕੰਮ ਹੁੰਦਾ ਹੈ ॥੧॥ ਰਹਾਉ ॥
The Saints, and God, have only one job to do. ||1||Pause||
संत गोबिंद कै एकै काम ॥१॥ रहाउ ॥
ਸੰਤ​ਕੈ​ਊਪਰਿ​ਦੇਇ​ਪ੍ਰਭੁ​ਹਾਥ​॥​
ਹੇ ਭਾਈ! ਪ੍ਰਭੂ ਆਪਣਾ ਹੱਥ (ਆਪਣੇ) ਸੰਤ ਉੱਤੇ ਰੱਖਦਾ ਹੈ,
God gives His hand to shelter the Saints.
संत कै ऊपरि देइ प्रभु हाथ ॥
ਸੰਤ​ਕੈ​ਸੰਗਿ​ਬਸੈ​ਦਿਨੁ​ਰਾਤਿ​॥​
ਪ੍ਰਭੂ ਆਪਣੇ ਸੰਤ ਦੇ ਨਾਲ ਦਿਨ ਰਾਤ (ਹਰ ਵੇਲੇ) ਵੱਸਦਾ ਹੈ।
He dwells with His Saints, day and night.
संत कै संगि बसै दिनु राति ॥
ਸਾਸਿ​ਸਾਸਿ​ਸੰਤਹ​ਪ੍ਰਤਿਪਾਲਿ​॥​
ਪ੍ਰਭੂ ਆਪਣੇ ਸੰਤਾਂ ਦੀ (ਉਹਨਾਂ ਦੇ) ਹਰੇਕ ਸਾਹ ਦੇ ਨਾਲ ਰਾਖੀ ਕਰਦਾ ਹੈ।
With each and every breath, He cherishes His Saints.
सासि सासि संतह प्रतिपालि ॥
ਸੰਤ​ਕਾ​ਦੋਖੀ​ਰਾਜ​ਤੇ​ਟਾਲਿ​॥੨॥​
ਸੰਤ ਦਾ ਬੁਰਾ ਮੰਗਣ ਵਾਲੇ ਨੂੰ ਪ੍ਰਭੂ ਰਾਜ ਤੋਂ (ਭੀ) ਹੇਠਾਂ ਡੇਗ ਦੇਂਦਾ ਹੈ ॥੨॥
He takes the power away from the enemies of the Saints. ||2||
संत का दोखी राज ते टालि ॥२॥
ਸੰਤ​ਕੀ​ਨਿੰਦਾ​ਕਰਹੁ​ਨ​ਕੋਇ​॥​
ਹੇ ਭਾਈ! ਕੋਈ ਭੀ ਮਨੁੱਖ ਕਿਸੇ ਸੰਤ ਦੀ ਨਿੰਦਾ ਨਾਹ ਕਰਿਆ ਕਰੇ।
Let no one slander the Saints.
संत की निंदा करहु न कोइ ॥
ਜੋ​ਨਿੰਦੈ​ਤਿਸ​ਕਾ​ਪਤਨੁ​ਹੋਇ​॥​
ਜੇਹੜਾ ਭੀ ਮਨੁੱਖ ਨਿੰਦਾ ਕਰਦਾ ਹੈ, ਉਹ ਆਤਮਕ ਜੀਵਨ ਤੋਂ ਡਿੱਗ ਪੈਂਦਾ ਹੈ।
Whoever slanders them, will be destroyed.
जो निंदै तिस का पतनु होइ ॥
ਜਿਸ​ਕਉ​ਰਾਖੈ​ਸਿਰਜਨਹਾਰੁ​॥​
ਕਰਤਾਰ ਆਪ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ,
One who is protected by the Creator Lord,
जिस कउ राखै सिरजनहारु ॥
ਝਖ​ਮਾਰਉ​ਸਗਲ​ਸੰਸਾਰੁ​॥੩॥​
ਸਾਰਾ ਸੰਸਾਰ (ਉਸ ਦਾ ਨੁਕਸਾਨ ਕਰਨ ਲਈ) ਬੇ-ਸ਼ੱਕ ਪਿਆ ਝਖਾਂ ਮਾਰੇ (ਉਸ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ॥੩॥
cannot be harmed, no matter how much the whole world may try. ||3||
झख मारउ सगल संसारु ॥३॥
ਪ੍ਰਭ​ਅਪਨੇ​ਕਾ​ਭਇਆ​ਬਿਸਾਸੁ​॥​
ਹੇ ਭਾਈ! ਜਿਸ ਮਨੁੱਖ ਨੂੰ ਆਪਣੇ ਪ੍ਰਭੂ ਉਤੇ ਭਰੋਸਾ ਬਣ ਜਾਂਦਾ ਹੈ,
I place my faith in my God.
प्रभ अपने का भइआ बिसासु ॥
ਜੀਉ​ਪਿੰਡੁ​ਸਭੁ​ਤਿਸ​ਕੀ​ਰਾਸਿ​॥​
(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪ੍ਰਭੂ ਦਾ ਦਿੱਤਾ ਹੋਇਆ ਹੀ ਸਰਮਾਇਆ ਹੈ।
My soul and body all belong to Him.
जीउ पिंडु सभु तिस की रासि ॥
ਨਾਨਕ​ਕਉ​ਉਪਜੀ​ਪਰਤੀਤਿ​॥​
ਹੇ ਭਾਈ! ਨਾਨਕ ਦੇ ਹਿਰਦੇ ਵਿਚ ਭੀ ਇਹ ਯਕੀਨ ਬਣ ਗਿਆ ਹੈ,
This is the faith which inspires Nanak:
नानक कउ उपजी परतीति ॥
ਮਨਮੁਖ​ਹਾਰ​ਗੁਰਮੁਖ​ਸਦ​ਜੀਤਿ​॥੪॥੧੬॥੧੮॥​
ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜੀਵਨ-ਬਾਜ਼ੀ ਵਿਚ) ਹਾਰ ਜਾਂਦਾ ਹੈ, ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਸਦਾ ਜਿੱਤ ਪ੍ਰਾਪਤ ਹੁੰਦੀ ਹੈ ॥੪॥੧੬॥੧੮॥
the self-willed manmukhs will fail, while the Gurmukhs will always win. ||4||16||18||
मनमुख हार गुरमुख सद जीति ॥४॥१६॥१८॥
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥
ਨਾਮੁ​ਨਿਰੰਜਨੁ​ਨੀਰਿ​ਨਰਾਇਣ​॥​
ਹੇ ਭਾਈ! ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਣ ਵਾਲਾ (ਹੈ, ਇਸ ਨੂੰ ਆਪਣੇ ਹਿਰਦੇ ਵਿਚ) ਸਿੰਜ।
The Name of the Immaculate Lord is the Ambrosial Water.
नामु निरंजनु नीरि नराइण ॥
ਰਸਨਾ​ਸਿਮਰਤ​ਪਾਪ​ਬਿਲਾਇਣ​॥੧॥​ਰਹਾਉ​॥​
(ਇਹ ਨਾਮ) ਜੀਭ ਨਾਲ ਜਪਦਿਆਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
Chanting it with the tongue, sins are washed away. ||1||Pause||
रसना सिमरत पाप बिलाइण ॥१॥ रहाउ ॥