GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 868
Display Settings
Translations
ਨਾਰਾਇਣ​ਸਭ​ਮਾਹਿ​ਨਿਵਾਸ​॥​
ਹੇ ਭਾਈ! ਸਭ ਜੀਵਾਂ ਵਿਚ ਨਾਰਾਇਣ ਦਾ ਨਿਵਾਸ ਹੈ,
The Lord abides in everyone.
नाराइण सभ माहि निवास ॥
ਨਾਰਾਇਣ​ਘਟਿ​ਘਟਿ​ਪਰਗਾਸ​॥​
ਹਰੇਕ ਸਰੀਰ ਵਿਚ ਨਾਰਾਇਣ (ਦੀ ਜੋਤਿ) ਦਾ ਹੀ ਚਾਨਣ ਹੈ।
The Lord illumines each and every heart.
नाराइण घटि घटि परगास ॥
ਨਾਰਾਇਣ​ਕਹਤੇ​ਨਰਕਿ​ਨ​ਜਾਹਿ​॥​
ਨਾਰਾਇਣ (ਦਾ ਨਾਮ) ਜਪਣ ਵਾਲੇ ਜੀਵ ਨਰਕ ਵਿਚ ਨਹੀਂ ਪੈਂਦੇ।
Chanting the Lord's Name, one does not fall into hell.
नाराइण कहते नरकि न जाहि ॥
ਨਾਰਾਇਣ​ਸੇਵਿ​ਸਗਲ​ਫਲ​ਪਾਹਿ​॥੧॥​
ਨਾਰਾਇਣ ਦੀ ਭਗਤੀ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥
Serving the Lord, all fruitful rewards are obtained. ||1||
नाराइण सेवि सगल फल पाहि ॥१॥
ਨਾਰਾਇਣ​ਮਨ​ਮਾਹਿ​ਅਧਾਰ​॥​
ਹੇ ਭਾਈ! ਨਾਰਾਇਣ (ਦੇ ਨਾਮ) ਨੂੰ (ਆਪਣੇ) ਮਨ ਵਿਚ ਆਸਰਾ ਬਣਾ ਲੈ,
Within my mind is the Support of the Lord.
नाराइण मन माहि अधार ॥
ਨਾਰਾਇਣ​ਬੋਹਿਥ​ਸੰਸਾਰ​॥​
ਨਾਰਾਇਣ (ਦਾ ਨਾਮ) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ।
The Lord is the boat to cross over the world-ocean.
नाराइण बोहिथ संसार ॥
ਨਾਰਾਇਣ​ਕਹਤ​ਜਮੁ​ਭਾਗਿ​ਪਲਾਇਣ​॥​
ਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ।
Chant the Lord's Name, and the Messenger of Death will run away.
नाराइण कहत जमु भागि पलाइण ॥
ਨਾਰਾਇਣ​ਦੰਤ​ਭਾਨੇ​ਡਾਇਣ​॥੨॥​
ਨਾਰਾਇਣ (ਦਾ ਨਾਮ ਮਾਇਆ) ਡੈਣ ਦੇ ਦੰਦ ਭੰਨ ਦੇਂਦਾ ਹੈ ॥੨॥
The Lord breaks the teeth of Maya, the witch. ||2||
नाराइण दंत भाने डाइण ॥२॥
ਨਾਰਾਇਣ​ਸਦ​ਸਦ​ਬਖਸਿੰਦ​॥​
ਹੇ ਭਾਈ! ਨਾਰਾਇਣ ਸਦਾ ਹੀ ਬਖ਼ਸ਼ਣਹਾਰ ਹੈ।
The Lord is forever and ever the Forgiver.
नाराइण सद सद बखसिंद ॥
ਨਾਰਾਇਣ​ਕੀਨੇ​ਸੂਖ​ਅਨੰਦ​॥​
ਨਾਰਾਇਣ (ਆਪਣੇ ਸੇਵਕਾਂ ਦੇ ਹਿਰਦੇ ਵਿਚ) ਸੁਖ ਆਨੰਦ ਪੈਦਾ ਕਰਦਾ ਹੈ,
The Lord blesses us with peace and bliss.
नाराइण कीने सूख अनंद ॥
ਨਾਰਾਇਣ​ਪ੍ਰਗਟੁ​ਕੀਨੋ​ਪਰਤਾਪ​॥​
(ਉਹਨਾਂ ਦੇ ਅੰਦਰ ਆਪਣਾ) ਤੇਜ-ਪਰਤਾਪ ਪਰਗਟ ਕਰਦਾ ਹੈ।
The Lord has revealed His glory.
नाराइण प्रगटु कीनो परताप ॥
ਨਾਰਾਇਣ​ਸੰਤ​ਕੋ​ਮਾਈ​ਬਾਪ​॥੩॥​
ਹੇ ਭਾਈ! ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਂ ਪਿਉ (ਵਾਂਗ ਰਾਖਾ) ਹੈ ॥੩॥
The Lord is the mother and father of His Saint. ||3||
नाराइण संत को माई बाप ॥३॥
ਨਾਰਾਇਣ​ਸਾਧਸੰਗਿ​ਨਰਾਇਣ​॥​
ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ,
The Lord, the Lord, is in the Saadh Sangat, the Company of the Holy.
नाराइण साधसंगि नराइण ॥
ਬਾਰੰ​ਬਾਰ​ਨਰਾਇਣ​ਗਾਇਣ​॥​
ਮੁੜ ਮੁੜ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ,
Time and time again, I sing the Lord's Praises.
बारं बार नराइण गाइण ॥
ਬਸਤੁ​ਅਗੋਚਰ​ਗੁਰ​ਮਿਲਿ​ਲਹੀ​॥​
ਉਹ ਮਨੁੱਖ ਗੁਰੂ ਨੂੰ ਮਿਲ ਕੇ (ਉਹ ਮਿਲਾਪ-ਰੂਪ ਕੀਮਤੀ) ਚੀਜ਼ ਲੱਭ ਲੈਂਦੇ ਹਨ ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ।
Meeting with the Guru, I have attained the incomprehensible object.
बसतु अगोचर गुर मिलि लही ॥
ਨਾਰਾਇਣ​ਓਟ​ਨਾਨਕ​ਦਾਸ​ਗਹੀ​॥੪॥੧੭॥੧੯॥​
ਹੇ ਨਾਨਕ! ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ ॥੪॥੧੭॥੧੯॥
Slave Nanak has grasped the Support of the Lord. ||4||17||19||
नाराइण ओट नानक दास गही ॥४॥१७॥१९॥
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥
ਜਾ​ਕਉ​ਰਾਖੈ​ਰਾਖਣਹਾਰੁ​॥​
ਹੇ ਭਾਈ! ਜਿਸ ਮਨੁੱਖ ਨੂੰ ਰੱਖਣ-ਜੋਗ ਪ੍ਰਭੂ (ਕਾਮਾਦਿਕ ਵਿਕਾਰਾਂ ਤੋਂ) ਬਚਾਣਾ ਚਾਹੁੰਦਾ ਹੈ,
One who is protected by the Protector Lord
जा कउ राखै राखणहारु ॥
ਤਿਸ​ਕਾ​ਅੰਗੁ​ਕਰੇ​ਨਿਰੰਕਾਰੁ​॥੧॥​ਰਹਾਉ​॥​
ਪ੍ਰਭੂ ਉਸ ਮਨੁੱਖ ਦਾ ਪੱਖ ਕਰਦਾ ਹੈ (ਉਸ ਦੀ ਮਦਦ ਕਰਦਾ ਹੈ) ॥੧॥ ਰਹਾਉ ॥
- the Formless Lord is on his side. ||1||Pause||
तिस का अंगु करे निरंकारु ॥१॥ रहाउ ॥
ਮਾਤ​ਗਰਭ​ਮਹਿ​ਅਗਨਿ​ਨ​ਜੋਹੈ​॥​
ਹੇ ਭਾਈ! (ਜਿਵੇਂ ਜੀਵ ਨੂੰ) ਮਾਂ ਦੇ ਪੇਟ ਵਿਚ ਅੱਗ ਦੁੱਖ ਨਹੀਂ ਦੇਂਦੀ,
In the mother's womb, the fire does not touch him.
मात गरभ महि अगनि न जोहै ॥
ਕਾਮੁ​ਕ੍ਰੋਧੁ​ਲੋਭੁ​ਮੋਹੁ​ਨ​ਪੋਹੈ​॥​
(ਤਿਵੇਂ ਪ੍ਰਭੂ ਜਿਸ ਮਨੁੱਖ ਦਾ ਪੱਖ ਕਰਦਾ ਹੈ, ਉਸ ਨੂੰ) ਕਾਮ, ਕ੍ਰੋਧ, ਲੋਭ, ਮੋਹ (ਕੋਈ ਭੀ) ਆਪਣੇ ਦਬਾਉ ਵਿਚ ਨਹੀਂ ਲਿਆ ਸਕਦਾ।
Sexual desire, anger, greed and emotional attachment do not affect him.
कामु क्रोधु लोभु मोहु न पोहै ॥
ਸਾਧਸੰਗਿ​ਜਪੈ​ਨਿਰੰਕਾਰੁ​॥​
ਉਹ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦਾ ਹੈ,
In the Saadh Sangat, the Company of the Holy, he meditates on the Formless Lord.
साधसंगि जपै निरंकारु ॥
ਨਿੰਦਕ​ਕੈ​ਮੁਹਿ​ਲਾਗੈ​ਛਾਰੁ​॥੧॥​
(ਪਰ ਉਸ) ਦੀ ਨਿੰਦਾ ਕਰਨ ਵਾਲੇ ਮਨੁੱਖ ਦੇ ਸਿਰ ਉਤੇ ਸੁਆਹ ਪੈਂਦੀ ਹੈ (ਨਿੰਦਕ ਬਦਨਾਮੀ ਹੀ ਖੱਟਦਾ ਹੈ) ॥੧॥
Dust is thrown into the faces of the slanderers. ||1||
निंदक कै मुहि लागै छारु ॥१॥
ਰਾਮ​ਕਵਚੁ​ਦਾਸ​ਕਾ​ਸੰਨਾਹੁ​॥​
ਹੇ ਭਾਈ! ਪਰਮਾਤਮਾ (ਦਾ ਨਾਮ) ਸੇਵਕ ਵਾਸਤੇ (ਸ਼ਸਤ੍ਰਾਂ ਦੀ ਮਾਰ ਤੋਂ ਬਚਾਣ ਵਾਲਾ) ਤੰਤ੍ਰ ਹੈ, ਸੰਜੋਅ ਹੈ।
The Lord's protective spell is the armor of His slave.
राम कवचु दास का संनाहु ॥
ਦੂਤ​ਦੁਸਟ​ਤਿਸੁ​ਪੋਹਤ​ਨਾਹਿ​॥​
(ਜਿਸ ਮਨੁੱਖ ਦੇ ਪਾਸ ਰਾਮ-ਨਾਮ ਦਾ ਕਵਚ ਹੈ ਸੰਜੋਅ ਹੈ) ਉਸ ਨੂੰ (ਕਾਮਾਦਿਕ) ਚੰਦਰੇ ਵੈਰੀ ਪੋਹ ਨਹੀਂ ਸਕਦੇ।
The wicked, evil demons cannot even touch him.
दूत दुसट तिसु पोहत नाहि ॥
ਜੋ​ਜੋ​ਗਰਬੁ​ਕਰੇ​ਸੋ​ਜਾਇ​॥​
(ਪਰ) ਜੇਹੜਾ ਜੇਹੜਾ ਮਨੁੱਖ (ਆਪਣੀ ਤਾਕਤ ਦਾ) ਮਾਣ ਕਰਦਾ ਹੈ, ਉਹ (ਆਤਮਕ ਜੀਵਨ ਵਲੋਂ) ਤਬਾਹ ਹੋ ਜਾਂਦਾ ਹੈ।
Whoever indulges in egotistical pride, shall waste away to ruin.
जो जो गरबु करे सो जाइ ॥
ਗਰੀਬ​ਦਾਸ​ਕੀ​ਪ੍ਰਭੁ​ਸਰਣਾਇ​॥੨॥​
ਗ਼ਰੀਬ ਦਾ ਆਸਰਾ ਸੇਵਕ ਦਾ ਆਸਰਾ ਪ੍ਰਭੂ ਆਪ ਹੈ ॥੨॥
God is the Sanctuary of His humble slave. ||2||
गरीब दास की प्रभु सरणाइ ॥२॥
ਜੋ​ਜੋ​ਸਰਣਿ​ਪਇਆ​ਹਰਿ​ਰਾਇ​॥​
ਹੇ ਭਾਈ! ਜੇਹੜਾ ਜੇਹੜਾ ਮਨੁੱਖ ਪ੍ਰਭੂ ਪਾਤਿਸ਼ਾਹ ਦੀ ਸਰਨੀ ਪੈ ਜਾਂਦਾ ਹੈ,
Whoever enters the Sanctuary of the Sovereign Lord
जो जो सरणि पइआ हरि राइ ॥
ਸੋ​ਦਾਸੁ​ਰਖਿਆ​ਅਪਣੈ​ਕੰਠਿ​ਲਾਇ​॥​
ਉਸ ਸੇਵਕ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ (ਦੁਸਟ ਦੂਤਾਂ ਤੋਂ) ਬਚਾ ਲੈਂਦਾ ਹੈ।
- He saves that slave, hugging him close in His embrace.
सो दासु रखिआ अपणै कंठि लाइ ॥
ਜੇ​ਕੋ​ਬਹੁਤੁ​ਕਰੇ​ਅਹੰਕਾਰੁ​॥​
ਪਰ ਜੇਹੜਾ ਮਨੁੱਖ (ਆਪਣੀ ਹੀ ਤਾਕਤ ਉਤੇ) ਬੜਾ ਮਾਣ ਕਰਦਾ ਹੈ,
Whoever takes great pride in himself,
जे को बहुतु करे अहंकारु ॥
ਓਹੁ​ਖਿਨ​ਮਹਿ​ਰੁਲਤਾ​ਖਾਕੂ​ਨਾਲਿ​॥੩॥​
ਉਹ ਮਨੁੱਖਾਂ (ਇਹਨਾਂ ਦੂਤਾਂ ਦੇ ਟਾਕਰੇ ਤੇ) ਇਕ ਖਿਨ ਵਿਚ ਹੀ ਮਿੱਟੀ ਵਿਚ ਮਿਲ ਜਾਂਦਾ ਹੈ ॥੩॥
in an instant, shall be like dust mixing with dust. ||3||
ओहु खिन महि रुलता खाकू नालि ॥३॥
ਹੈ​ਭੀ​ਸਾਚਾ​ਹੋਵਣਹਾਰੁ​॥​
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੁਣ ਭੀ ਮੌਜੂਦ ਹੈ, ਸਦਾ ਲਈ ਮੌਜੂਦ ਰਹੇਗਾ।
The True Lord is, and shall always be.
है भी साचा होवणहारु ॥
ਸਦਾ​ਸਦਾ​ਜਾੲਂੀ​ਬਲਿਹਾਰ​॥​
ਮੈਂ ਸਦਾ ਉਸੇ ਉਤੋਂ ਸਦਕੇ ਜਾਂਦਾ ਹਾਂ।
Forever and ever, I am a sacrifice to Him.
सदा सदा जाइीं बलिहार ॥
ਅਪਣੇ​ਦਾਸ​ਰਖੇ​ਕਿਰਪਾ​ਧਾਰਿ​॥​
ਹੇ ਭਾਈ! ਪ੍ਰਭੂ ਆਪਣੇ ਦਾਸ ਨੂੰ ਕਿਰਪਾ ਕਰ ਕੇ (ਵਿਕਾਰਾਂ ਤੋਂ ਸਦਾ) ਬਚਾਂਦਾ ਹੈ।
Granting His Mercy, He saves His slaves.
अपणे दास रखे किरपा धारि ॥
ਨਾਨਕ​ਕੇ​ਪ੍ਰਭ​ਪ੍ਰਾਣ​ਅਧਾਰ​॥੪॥੧੮॥੨੦॥​
ਨਾਨਕ ਦੇ ਪ੍ਰਭੂ ਜੀ ਆਪਣੇ ਦਾਸਾਂ ਦੀ ਜਿੰਦ ਦਾ ਆਸਰਾ ਹਨ ॥੪॥੧੮॥੨੦॥
God is the Support of Nanak's breath of life. ||4||18||20||
नानक के प्रभ प्राण अधार ॥४॥१८॥२०॥
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥
ਅਚਰਜ​ਕਥਾ​ਮਹਾ​ਅਨੂਪ​॥​
ਹੇ ਭਾਈ! ਜਿਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਹਨ ਤੇ ਬੜੀਆਂ ਅਦੁਤੀ ਹਨ,
Wondrous and beautiful is the description of the beauty of the Supreme Soul,
अचरज कथा महा अनूप ॥
ਪ੍ਰਾਤਮਾ​ਪਾਰਬ੍ਰਹਮ​ਕਾ​ਰੂਪੁ​॥​ਰਹਾਉ​॥​
ਜੀਵਾਤਮਾ ਉਸ ਪਰਮਾਤਮਾ ਦਾ ਹੀ ਰੂਪ ਹੈ ਰਹਾਉ॥
the Supreme Lord God. ||Pause||
प्रातमा पारब्रहम का रूपु ॥ रहाउ ॥
ਨਾ​ਇਹੁ​ਬੂਢਾ​ਨਾ​ਇਹੁ​ਬਾਲਾ​॥​
(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਨਾਹ ਇਹ ਕਦੇ ਬੁੱਢਾ ਹੁੰਦਾ ਹੈ, ਨਾਹ ਹੀ ਇਹ ਕਦੇ ਬਾਲਕ (ਅਵਸਥਾ ਵਿਚ ਪਰ-ਅਧੀਨ) ਹੁੰਦਾ ਹੈ।
He is not old; He is not young.
ना इहु बूढा ना इहु बाला ॥
ਨਾ​ਇਸੁ​ਦੂਖੁ​ਨਹੀ​ਜਮ​ਜਾਲਾ​॥​
ਇਸ ਨੂੰ ਕੋਈ ਦੁੱਖ ਨਹੀਂ ਪੋਹ ਸਕਦਾ, ਜਮਾਂ ਦਾ ਜਾਲ ਫਸਾ ਨਹੀਂ ਸਕਦਾ।
He is not in pain; He is not caught in Death's noose.
ना इसु दूखु नही जम जाला ॥
ਨਾ​ਇਹੁ​ਬਿਨਸੈ​ਨਾ​ਇਹੁ​ਜਾਇ​॥​
(ਪਰਮਾਤਮਾ ਐਸਾ ਹੈ ਕਿ) ਨਾਹ ਇਹ ਕਦੇ ਮਰਦਾ ਹੈ ਨਾਹ ਜੰਮਦਾ ਹੈ,
He does not die; He does not go away.
ना इहु बिनसै ना इहु जाइ ॥
ਆਦਿ​ਜੁਗਾਦੀ​ਰਹਿਆ​ਸਮਾਇ​॥੧॥​
ਇਹ ਤਾਂ ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ (ਹਰ ਥਾਂ) ਵਿਆਪਕ ਚਲਿਆ ਆ ਰਿਹਾ ਹੈ ॥੧॥
In the beginning, and throughout the ages, He is permeating everywhere. ||1||
आदि जुगादी रहिआ समाइ ॥१॥
ਨਾ​ਇਸੁ​ਉਸਨੁ​ਨਹੀ​ਇਸੁ​ਸੀਤੁ​॥​
(ਹੇ ਭਾਈ! ਜੀਵਾਤਮਾ ਜਿਸ ਪ੍ਰਭੂ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਨੂੰ (ਵਿਕਾਰਾਂ ਦੀ) ਤਪਸ਼ ਨਹੀਂ ਪੋਹ ਸਕਦੀ (ਚਿੰਤਾ-ਫ਼ਿਕਰ ਦਾ) ਪਾਲਾ ਨਹੀਂ ਵਿਆਪ ਸਕਦਾ।
He is not hot; He is not cold.
ना इसु उसनु नही इसु सीतु ॥
ਨਾ​ਇਸੁ​ਦੁਸਮਨੁ​ਨਾ​ਇਸੁ​ਮੀਤੁ​॥​
ਨਾਹ ਇਸ ਦਾ ਕੋਈ ਵੈਰੀ ਹੈ ਨਾਹ ਮਿੱਤਰ ਹੈ (ਕਿਉਂਕਿ ਇਸ ਦੇ ਬਰਾਬਰ ਦਾ ਕੋਈ ਨਹੀਂ)।
He has no enemy; He has no friend.
ना इसु दुसमनु ना इसु मीतु ॥
ਨਾ​ਇਸੁ​ਹਰਖੁ​ਨਹੀ​ਇਸੁ​ਸੋਗੁ​॥​
ਕੋਈ ਖ਼ੁਸ਼ੀ ਜਾਂ ਗ਼ਮੀ ਭੀ ਇਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
He is not happy; He is not sad.
ना इसु हरखु नही इसु सोगु ॥
ਸਭੁ​ਕਿਛੁ​ਇਸ​ਕਾ​ਇਹੁ​ਕਰਨੈ​ਜੋਗੁ​॥੨॥​
(ਜਗਤ ਦੀ) ਹਰੇਕ ਸ਼ੈ ਇਸੇ ਦੀ ਹੀ ਪੈਦਾ ਕੀਤੀ ਹੋਈ ਹੈ, ਇਹ ਸਭ ਕੁਝ ਕਰਨ ਦੇ ਸਮਰੱਥ ਹੈ ॥੨॥
Everything belongs to Him; He can do anything. ||2||
सभु किछु इस का इहु करनै जोगु ॥२॥
ਨਾ​ਇਸੁ​ਬਾਪੁ​ਨਹੀ​ਇਸੁ​ਮਾਇਆ​॥​
(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਦਾ ਨਾਹ ਕੋਈ ਪਿਉ ਹੈ, ਨਾਹ ਇਸ ਦੀ ਮਾਂ ਹੈ।
He has no father; He has no mother.
ना इसु बापु नही इसु माइआ ॥
ਇਹੁ​ਅਪਰੰਪਰੁ​ਹੋਤਾ​ਆਇਆ​॥​
ਇਹ ਤਾਂ ਪਰੇ ਤੋਂ ਪਰੇ ਹੈ, ਤੇ ਸਦਾ ਹੀ ਹੋਂਦ ਵਾਲਾ ਹੈ।
He is beyond the beyond, and has always been so.
इहु अपरंपरु होता आइआ ॥
ਪਾਪ​ਪੁੰਨ​ਕਾ​ਇਸੁ​ਲੇਪੁ​ਨ​ਲਾਗੈ​॥​
ਪਾਪਾਂ ਅਤੇ ਪੁੰਨਾਂ ਦਾ ਭੀ ਇਸ ਉਤੇ ਕੋਈ ਅਸਰ ਨਹੀਂ ਪੈਂਦਾ।
He is not affected by virtue or vice.
पाप पुंन का इसु लेपु न लागै ॥
ਘਟ​ਘਟ​ਅੰਤਰਿ​ਸਦ​ਹੀ​ਜਾਗੈ​॥੩॥​
ਇਹ ਪ੍ਰਭੂ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ, ਅਤੇ ਸਦਾ ਹੀ ਸੁਚੇਤ ਰਹਿੰਦਾ ਹੈ ॥੩॥
Deep within each and every heart, He is always awake and aware. ||3||
घट घट अंतरि सद ही जागै ॥३॥
ਤੀਨਿ​ਗੁਣਾ​ਇਕ​ਸਕਤਿ​ਉਪਾਇਆ​॥​
(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ) ਇਹ ਬੜੀ ਡਾਢੀ ਮਾਇਆ ਉਸੇ ਦਾ ਹੀ ਪਰਛਾਵਾਂ ਹੈ,
From the three qualities, the one mechanism of Maya was produced.
तीनि गुणा इक सकति उपाइआ ॥
ਮਹਾ​ਮਾਇਆ​ਤਾ​ਕੀ​ਹੈ​ਛਾਇਆ​॥​
ਇਹ ਤਿੰਨਾਂ ਗੁਣਾਂ ਵਾਲੀ ਮਾਇਆ ਉਸੇ ਨੇ ਹੀ ਪੈਦਾ ਕੀਤੀ ਹੈ।
The great Maya is only His shadow.
महा माइआ ता की है छाइआ ॥
ਅਛਲ​ਅਛੇਦ​ਅਭੇਦ​ਦਇਆਲ​॥​
ਉਸ ਪ੍ਰਭੂ ਨੂੰ (ਕੋਈ ਵਿਕਾਰ) ਛਲ ਨਹੀਂ ਸਕਦਾ, ਵਿੰਨ੍ਹ ਨਹੀਂ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਦਇਆ ਦਾ ਘਰ ਹੈ,
He is undeceivable, impenetrable, unfathomable and merciful.
अछल अछेद अभेद दइआल ॥
ਦੀਨ​ਦਇਆਲ​ਸਦਾ​ਕਿਰਪਾਲ​॥​
ਉਹ ਦੀਨਾਂ ਉਤੇ ਸਦਾ ਦਇਆ ਕਰਨ ਵਾਲਾ ਹੈ, ਤੇ, ਦਇਆ ਦਾ ਸੋਮਾ ਹੈ।
He is merciful to the meek, forever compassionate.
दीन दइआल सदा किरपाल ॥
ਤਾ​ਕੀ​ਗਤਿ​ਮਿਤਿ​ਕਛੂ​ਨ​ਪਾਇ​॥​
ਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਭੇਤ ਲੱਭਿਆ ਨਹੀਂ ਜਾ ਸਕਦਾ।
His state and limits cannot ever be known.
ता की गति मिति कछू न पाइ ॥
ਨਾਨਕ​ਤਾ​ਕੈ​ਬਲਿ​ਬਲਿ​ਜਾਇ​॥੪॥੧੯॥੨੧॥​
ਨਾਨਕ ਉਸ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੯॥੨੧॥
Nanak is a sacrifice, a sacrifice to Him. ||4||19||21||
नानक ता कै बलि बलि जाइ ॥४॥१९॥२१॥