GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 866
Display Settings
Translations
ਗੁਰ​ਕੇ​ਚਰਨ​ਕਮਲ​ਨਮਸਕਾਰਿ​॥​
ਹੇ ਭਾਈ! (ਆਪਣੇ) ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਰੱਖਿਆ ਕਰ।
Bow in humility to the lotus feet of the Guru.
गुर के चरन कमल नमसकारि ॥
ਕਾਮੁ​ਕ੍ਰੋਧੁ​ਇਸੁ​ਤਨ​ਤੇ​ਮਾਰਿ​॥​
(ਗੁਰੂ ਦੀ ਕਿਰਪਾ ਨਾਲ ਆਪਣੇ) ਇਸ ਸਰੀਰ ਵਿਚੋਂ ਕਾਮ ਅਤੇ ਕ੍ਰੋਧ (ਆਦਿਕ ਵਿਕਾਰਾਂ) ਨੂੰ ਮਾਰ ਮੁਕਾ।
Eliminate sexual desire and anger from this body.
कामु क्रोधु इसु तन ते मारि ॥
ਹੋਇ​ਰਹੀਐ​ਸਗਲ​ਕੀ​ਰੀਨਾ​॥​
ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਹੋ ਕੇ ਰਹਿਣਾ ਚਾਹੀਦਾ ਹੈ।
Be the dust of all,
होइ रहीऐ सगल की रीना ॥
ਘਟਿ​ਘਟਿ​ਰਮਈਆ​ਸਭ​ਮਹਿ​ਚੀਨਾ​॥੧॥​
ਹਰੇਕ ਸਰੀਰ ਵਿਚ ਸਭ ਜੀਵਾਂ ਵਿਚ ਸੋਹਣੇ ਰਾਮ ਨੂੰ ਵੱਸਦਾ ਵੇਖ ॥੧॥
and see the Lord in each and every heart, in all. ||1||
घटि घटि रमईआ सभ महि चीना ॥१॥
ਇਨ​ਬਿਧਿ​ਰਮਹੁ​ਗੋਪਾਲ​ਗੋੁਬਿੰਦੁ​॥​
ਹੇ ਭਾਈ! ਇਸ ਤਰ੍ਹਾਂ ਸ੍ਰਿਸ਼ਟੀ ਦੇ ਪਾਲਕ ਗੋਬਿੰਦ ਦਾ ਨਾਮ ਜਪਦੇ ਰਹੋ,
In this way, dwell upon the Lord of the World, the Lord of the Universe.
इन बिधि रमहु गोपाल गुोबिंदु ॥
ਤਨੁ​ਧਨੁ​ਪ੍ਰਭ​ਕਾ​ਪ੍ਰਭ​ਕੀ​ਜਿੰਦੁ​॥੧॥​ਰਹਾਉ​॥​
(ਕਿ) ਇਸ ਸਰੀਰ ਨੂੰ, ਇਸ ਧਨ ਨੂੰ, ਪ੍ਰਭੂ ਦਾ ਬਖ਼ਸ਼ਿਆ ਹੋਇਆ ਜਾਣੋ, ਇਸ ਜਿੰਦ ਨੂੰ (ਭੀ) ਪ੍ਰਭੂ ਦੀ ਦਿੱਤੀ ਹੋਈ ਸਮਝੋ ॥੧॥ ਰਹਾਉ ॥
My body and wealth belong to God; my soul belongs to God. ||1||Pause||
तनु धनु प्रभ का प्रभ की जिंदु ॥१॥ रहाउ ॥
ਆਠ​ਪਹਰ​ਹਰਿ​ਕੇ​ਗੁਣ​ਗਾਉ​॥​
ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ।
Twenty-four hours a day, sing the Glorious Praises of the Lord.
आठ पहर हरि के गुण गाउ ॥
ਜੀਅ​ਪ੍ਰਾਨ​ਕੋ​ਇਹੈ​ਸੁਆਉ​॥​
ਤੇਰੀ ਜਿੰਦ-ਜਾਨ ਦਾ (ਸੰਸਾਰ ਵਿਚ) ਇਹੀ (ਸਭ ਤੋਂ ਵੱਡਾ) ਮਨੋਰਥ ਹੈ।
This is the purpose of human life.
जीअ प्रान को इहै सुआउ ॥
ਤਜਿ​ਅਭਿਮਾਨੁ​ਜਾਨੁ​ਪ੍ਰਭੁ​ਸੰਗਿ​॥​
ਹੇ ਭਾਈ! ਅਹੰਕਾਰ ਦੂਰ ਕਰ ਕੇ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਸਮਝ।
Renounce your egotistical pride, and know that God is with you.
तजि अभिमानु जानु प्रभु संगि ॥
ਸਾਧ​ਪ੍ਰਸਾਦਿ​ਹਰਿ​ਸਿਉ​ਮਨੁ​ਰੰਗਿ​॥੨॥​
ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਪਰਮਾਤਮਾ (ਦੇ ਪ੍ਰੇਮ-ਰੰਗ) ਨਾਲ ਰੰਗ ਲੈ ॥੨॥
By the Grace of the Holy, let your mind be imbued with the Lord's Love. ||2||
साध प्रसादि हरि सिउ मनु रंगि ॥२॥
ਜਿਨਿ​ਤੂੰ​ਕੀਆ​ਤਿਸ​ਕਉ​ਜਾਨੁ​॥​
ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਪਾਈ ਰੱਖ।
Know the One who created you,
जिनि तूं कीआ तिस कउ जानु ॥
ਆਗੈ​ਦਰਗਹ​ਪਾਵੈ​ਮਾਨੁ​॥​
(ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰਦਾ ਹੈ।
and in the world hereafter you shall be honored in the Court of the Lord.
आगै दरगह पावै मानु ॥
ਮਨੁ​ਤਨੁ​ਨਿਰਮਲ​ਹੋਇ​ਨਿਹਾਲੁ​॥​
(ਹੇ ਭਾਈ! ਮਨੁੱਖ ਦਾ) ਮਨ ਤਨ ਪਵਿੱਤਰ ਹੋ ਜਾਂਦਾ ਹੈ, ਮਨ ਖਿੜਿਆ ਰਹਿੰਦਾ ਹੈ, ਸਰੀਰ ਭੀ ਖਿੜਿਆ ਰਹਿੰਦਾ ਹੈ,
Your mind and body will be immaculate and blissful;
मनु तनु निरमल होइ निहालु ॥
ਰਸਨਾ​ਨਾਮੁ​ਜਪਤ​ਗੋਪਾਲ​॥੩॥​
ਜਦੋਂ ਜੀਭ ਪਰਮਾਤਮਾ ਦਾ ਨਾਮ ਜਪਦੀ ਹੈ ॥੩॥
chant the Name of the Lord of the Universe with your tongue. ||3||
रसना नामु जपत गोपाल ॥३॥
ਕਰਿ​ਕਿਰਪਾ​ਮੇਰੇ​ਦੀਨ​ਦਇਆਲਾ​॥​
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਮੇਹਰ ਕਰ।
Grant Your Kind Mercy, O my Lord, Merciful to the meek.
करि किरपा मेरे दीन दइआला ॥
ਸਾਧੂ​ਕੀ​ਮਨੁ​ਮੰਗੈ​ਰਵਾਲਾ​॥​
(ਮੇਰਾ) ਮਨ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।
My mind begs for the dust of the feet of the Holy.
साधू की मनु मंगै रवाला ॥
ਹੋਹੁ​ਦਇਆਲ​ਦੇਹੁ​ਪ੍ਰਭ​ਦਾਨੁ​॥​
ਹੇ ਪ੍ਰਭੂ! (ਨਾਨਕ ਉਤੇ) ਦਇਆਵਾਨ ਹੋ ਅਤੇ ਇਹ ਖ਼ੈਰ ਪਾ,
Be merciful, and bless me with this gift,
होहु दइआल देहु प्रभ दानु ॥
ਨਾਨਕੁ​ਜਪਿ​ਜੀਵੈ​ਪ੍ਰਭ​ਨਾਮੁ​॥੪॥੧੧॥੧੩॥​
ਕਿ (ਤੇਰਾ ਦਾਸ) ਨਾਨਕ, ਹੇ ਪ੍ਰਭੂ! ਤੇਰਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹੇ ॥੪॥੧੧॥੧੩॥
that Nanak may live, chanting God's Name. ||4||11||13||
नानकु जपि जीवै प्रभ नामु ॥४॥११॥१३॥
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥
ਧੂਪ​ਦੀਪ​ਸੇਵਾ​ਗੋਪਾਲ​॥​
(ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ 'ਧੂਪ ਦੀਪ' ਦੀ ਕ੍ਰਿਆ ਹੈ,
My incense and lamps are my service to the Lord.
धूप दीप सेवा गोपाल ॥
ਅਨਿਕ​ਬਾਰ​ਬੰਦਨ​ਕਰਤਾਰ​॥​
(ਭਗਤੀ ਕਰਦਾ ਹੋਇਆ ਉਹ ਮਾਨੋ) ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਈ ਰੱਖਦਾ ਹੈ।
Time and time again, I humbly bow to the Creator.
अनिक बार बंदन करतार ॥
ਪ੍ਰਭ​ਕੀ​ਸਰਣਿ​ਗਹੀ​ਸਭ​ਤਿਆਗਿ​॥​
ਉਹ (ਧੂਪ ਦੀਪ ਆਦਿਕ ਵਾਲੀ) ਸਾਰੀ ਕ੍ਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ।
I have renounced everything, and grasped the Sanctuary of God.
प्रभ की सरणि गही सभ तिआगि ॥
ਗੁਰ​ਸੁਪ੍ਰਸੰਨ​ਭਏ​ਵਡਭਾਗਿ​॥੧॥​
(ਇਉਂ ਉਸ) ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮੇਹਰਬਾਨ ਹੋ ਪਏ ਹਨ ॥੧॥
By great good fortune, the Guru has become pleased and satisfied with me. ||1||
गुर सुप्रसंन भए वडभागि ॥१॥
ਆਠ​ਪਹਰ​ਗਾਈਐ​ਗੋਬਿੰਦੁ​॥​
ਹੇ ਭਾਈ! ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ (ਹਰ ਵੇਲੇ) ਕਰਨੀ ਚਾਹੀਦੀ ਹੈ,
Twenty-four hours a day, I sing of the Lord of the Universe.
आठ पहर गाईऐ गोबिंदु ॥
ਤਨੁ​ਧਨੁ​ਪ੍ਰਭ​ਕਾ​ਪ੍ਰਭ​ਕੀ​ਜਿੰਦੁ​॥੧॥​ਰਹਾਉ​॥​
ਜਿਸ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ ॥੧॥ ਰਹਾਉ ॥
My body and wealth belong to God; my soul belongs to God. ||1||Pause||
तनु धनु प्रभ का प्रभ की जिंदु ॥१॥ रहाउ ॥
ਹਰਿ​ਗੁਣ​ਰਮਤ​ਭਏ​ਆਨੰਦ​॥​
ਉਸ ਪਰਮਾਤਮਾ ਦੇ ਗੁਣ ਗਾਂਦਿਆਂ ਉਨ੍ਹਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ,
Chanting the Glorious Praises of the Lord, I am in bliss.
हरि गुण रमत भए आनंद ॥
ਪਾਰਬ੍ਰਹਮ​ਪੂਰਨ​ਬਖਸੰਦ​॥​
ਸਰਬ-ਵਿਆਪਕ ਅਤੇ ਬਖ਼ਸ਼ਸ਼ ਕਰਨ ਵਾਲਾ ਹੈ।
The Supreme Lord God is the Perfect Forgiver.
पारब्रहम पूरन बखसंद ॥
ਕਰਿ​ਕਿਰਪਾ​ਜਨ​ਸੇਵਾ​ਲਾਏ​॥​
ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ,
Granting His Mercy, He has linked His humble servants to His service.
करि किरपा जन सेवा लाए ॥
ਜਨਮ​ਮਰਣ​ਦੁਖ​ਮੇਟਿ​ਮਿਲਾਏ​॥੨॥​
ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੨॥
He has rid me of the pains of birth and death, and merged me with Himself. ||2||
जनम मरण दुख मेटि मिलाए ॥२॥
ਕਰਮ​ਧਰਮ​ਇਹੁ​ਤਤੁ​ਗਿਆਨੁ​॥​
ਹੇ ਭਾਈ! ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ,
This is the essence of karma, righteous conduct and spiritual wisdom,
करम धरम इहु ततु गिआनु ॥
ਸਾਧਸੰਗਿ​ਜਪੀਐ​ਹਰਿ​ਨਾਮੁ​॥​
(ਜੋ) ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਣਾ ਹੈ।
to chant the Lord's Name in the Saadh Sangat, the Company of the Holy.
साधसंगि जपीऐ हरि नामु ॥
ਸਾਗਰ​ਤਰਿ​ਬੋਹਿਥ​ਪ੍ਰਭ​ਚਰਣ​॥​
ਹੇ ਭਾਈ! (ਉਸ) ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ,
God's Feet are the boat to cross over the world-ocean.
सागर तरि बोहिथ प्रभ चरण ॥
ਅੰਤਰਜਾਮੀ​ਪ੍ਰਭ​ਕਾਰਣ​ਕਰਣ​॥੩॥​
ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਜਗਤ ਦੇ ਪੈਦਾ ਕਰਨ ਵਾਲਾ ਹੈ ॥੩॥
God, the Inner-knower, is the Cause of causes. ||3||
अंतरजामी प्रभ कारण करण ॥३॥
ਰਾਖਿ​ਲੀਏ​ਅਪਨੀ​ਕਿਰਪਾ​ਧਾਰਿ​॥​
ਹੇ ਭਾਈ! ਪ੍ਰਭੂ ਆਪਣੀ ਮੇਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ,
Showering His Mercy, He Himself has saved me.
राखि लीए अपनी किरपा धारि ॥
ਪੰਚ​ਦੂਤ​ਭਾਗੇ​ਬਿਕਰਾਲ​॥​
(ਕਾਮਾਦਿਕ) ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ।
The five hideous demons have run away.
पंच दूत भागे बिकराल ॥
ਜੂਐ​ਜਨਮੁ​ਨ​ਕਬਹੂ​ਹਾਰਿ​॥​
ਉਹ ਮਨੁੱਖ (ਵਿਕਾਰਾਂ ਦੇ) ਜੂਏ ਵਿਚ ਆਪਣਾ ਜੀਵਨ ਕਦੇ ਭੀ ਨਹੀਂ ਗਵਾਂਦਾ,
Do not lose your life in the gamble.
जूऐ जनमु न कबहू हारि ॥
ਨਾਨਕ​ਕਾ​ਅੰਗੁ​ਕੀਆ​ਕਰਤਾਰਿ​॥੪॥੧੨॥੧੪॥​
ਹੇ ਨਾਨਕ! ਜਿਸ ਭੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ ॥੪॥੧੨॥੧੪॥
The Creator Lord has taken Nanak's side. ||4||12||14||
नानक का अंगु कीआ करतारि ॥४॥१२॥१४॥
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥
ਕਰਿ​ਕਿਰਪਾ​ਸੁਖ​ਅਨਦ​ਕਰੇਇ​॥​
ਹੇ ਭਾਈ! (ਗੋਬਿੰਦ ਪ੍ਰਭੂ) ਮੇਹਰ ਕਰ ਕੇ (ਉਸ ਦੀ ਸਰਣ ਪੈਣ ਵਾਲਿਆਂ ਦੇ ਹਿਰਦੇ ਵਿਚ) ਆਤਮਿਕ ਸੁਖ ਅਤੇ ਆਨੰਦ ਪੈਦਾ ਕਰਦਾ ਹੈ।
In His Mercy, He has blessed me with peace and bliss.
करि किरपा सुख अनद करेइ ॥
ਬਾਲਕ​ਰਾਖਿ​ਲੀਏ​ਗੁਰਦੇਵਿ​॥​
ਉਸ ਸਭ ਤੋਂ ਵੱਡੇ ਪ੍ਰਭੂ ਨੇ (ਸਦਾ ਹੀ ਸਰਣ-ਪਏ ਆਪਣੇ) ਬੱਚਿਆਂ ਦੀ ਰੱਖਿਆ ਕੀਤੀ ਹੈ।
The Divine Guru has saved His child.
बालक राखि लीए गुरदेवि ॥
ਪ੍ਰਭ​ਕਿਰਪਾਲ​ਦਇਆਲ​ਗੋੁਬਿੰਦ​॥​
ਹੇ ਭਾਈ! ਗੋਬਿੰਦ ਪ੍ਰਭੂ ਕਿਰਪਾ ਦਾ ਘਰ ਹੈ, ਦਇਆ ਦਾ ਸੋਮਾ ਹੈ,
God is kind and compassionate; He is the Lord of the Universe.
प्रभ किरपाल दइआल गुोबिंद ॥
ਜੀਅ​ਜੰਤ​ਸਗਲੇ​ਬਖਸਿੰਦ​॥੧॥​
ਸਾਰੇ ਹੀ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲਾ ਹੈ ॥੧॥
He forgives all beings and creatures. ||1||
जीअ जंत सगले बखसिंद ॥१॥
ਤੇਰੀ​ਸਰਣਿ​ਪ੍ਰਭ​ਦੀਨ​ਦਇਆਲ​॥​
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਅਸੀਂ ਜੀਵ) ਤੇਰੇ ਹੀ ਆਸਰੇ ਹਾਂ।
I seek Your Sanctuary, O God, O Merciful to the meek.
तेरी सरणि प्रभ दीन दइआल ॥
ਪਾਰਬ੍ਰਹਮ​ਜਪਿ​ਸਦਾ​ਨਿਹਾਲ​॥੧॥​ਰਹਾਉ​॥​
ਹੇ ਪਾਰਬ੍ਰਹਮ! (ਤੇਰਾ ਨਾਮ) ਜਪ ਕੇ ਸਦਾ ਖਿੜੇ ਰਹਿ ਸਕੀਦਾ ਹੈ ॥੧॥ ਰਹਾਉ ॥
Meditating on the Supreme Lord God, I am forever in ecstasy. ||1||Pause||
पारब्रहम जपि सदा निहाल ॥१॥ रहाउ ॥
ਪ੍ਰਭ​ਦਇਆਲ​ਦੂਸਰ​ਕੋਈ​ਨਾਹੀ​॥​
ਹੇ ਪ੍ਰਭੂ! ਤੇਰੇ ਵਰਗਾ ਦਇਆ ਦਾ ਸੋਮਾ (ਜਗਤ ਵਿਚ) ਹੋਰ ਕੋਈ ਦੂਜਾ ਨਹੀਂ ਹੈ।
There is no other like the Merciful Lord God.
प्रभ दइआल दूसर कोई नाही ॥
ਘਟ​ਘਟ​ਅੰਤਰਿ​ਸਰਬ​ਸਮਾਹੀ​॥​
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।
He is contained deep within each and every heart.
घट घट अंतरि सरब समाही ॥
ਅਪਨੇ​ਦਾਸ​ਕਾ​ਹਲਤੁ​ਪਲਤੁ​ਸਵਾਰੈ​॥​
ਹੇ ਭਾਈ! ਪ੍ਰਭੂ ਆਪਣੇ ਸੇਵਕ ਦਾ ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦੇਂਦਾ ਹੈ।
He embellishes His slave, here and hereafter.
अपने दास का हलतु पलतु सवारै ॥
ਪਤਿਤ​ਪਾਵਨ​ਪ੍ਰਭ​ਬਿਰਦੁ​ਤੁਮੑਾਰੈ​॥੨॥​
ਹੇ ਪ੍ਰਭੂ! ਤੇਰੇ ਘਰ ਵਿਚ ਮੁੱਢ-ਕਦੀਮਾਂ ਦਾ ਹੀ ਇਹ ਸੁਭਾਉ ਹੈ ਕਿ ਤੂੰ ਵਿਕਾਰੀਆਂ ਨੂੰ ਭੀ ਸੁੱਚੇ ਜੀਵਨ ਵਾਲਾ ਬਣਾ ਦੇਂਦਾ ਹੈਂ ॥੨॥
It is Your nature, God, to purify sinners. ||2||
पतित पावन प्रभ बिरदु तुमारै ॥२॥
ਅਉਖਧ​ਕੋਟਿ​ਸਿਮਰਿ​ਗੋਬਿੰਦ​॥​
ਹੇ ਭਾਈ! ਗੋਬਿੰਦ ਦਾ ਨਾਮ ਸਿਮਰਿਆ ਕਰ, ਇਹ ਨਾਮ ਹੀ ਕ੍ਰੋੜਾਂ ਦਵਾਈਆਂ (ਦੇ ਬਰਾਬਰ) ਹੈ।
Meditation on the Lord of the Universe is the medicine to cure millions of illnesses.
अउखध कोटि सिमरि गोबिंद ॥
ਤੰਤੁ​ਮੰਤੁ​ਭਜੀਐ​ਭਗਵੰਤ​॥​
ਹੇ ਭਾਈ! ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ, ਇਹ ਨਾਮ (ਸਭ ਤੋਂ ਵਧੀਆ) ਤੰਤ੍ਰ ਹੈ ਅਤੇ ਮੰਤ੍ਰ ਹੈ।
My Tantra and Mantra is to meditate, to vibrate upon the Lord God.
तंतु मंतु भजीऐ भगवंत ॥
ਰੋਗ​ਸੋਗ​ਮਿਟੇ​ਪ੍ਰਭ​ਧਿਆਏ​॥​
ਜੇਹੜਾ ਮਨੁੱਖ ਇਸ ਨਾਮ ਨੂੰ ਸਿਮਰਦਾ ਹੈ, ਉਸ ਦੇ ਸਾਰੇ ਰੋਗ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।
Illnesses and pains are dispelled, meditating on God.
रोग सोग मिटे प्रभ धिआए ॥
ਮਨ​ਬਾਂਛਤ​ਪੂਰਨ​ਫਲ​ਪਾਏ​॥੩॥​
ਉਹ ਮਨੁੱਖ ਸਾਰੇ ਹੀ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੩॥
The fruits of the mind's desires are fulfilled. ||3||
मन बांछत पूरन फल पाए ॥३॥
ਕਰਨ​ਕਾਰਨ​ਸਮਰਥ​ਦਇਆਰ​॥​
ਹੇ ਭਾਈ! ਪਰਮਾਤਮਾ ਜਗਤ ਦਾ ਮੂਲ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਦਇਆ ਦਾ ਸੋਮਾ ਹੈ।
He is the Cause of causes, the All-powerful Merciful Lord.
करन कारन समरथ दइआर ॥
ਸਰਬ​ਨਿਧਾਨ​ਮਹਾ​ਬੀਚਾਰ​॥​
ਉਸ ਦੇ ਉੱਚੇ ਗੁਣਾਂ ਦਾ ਵਿਚਾਰ ਕਰਨਾ ਹੀ (ਜੀਵ ਵਾਸਤੇ) ਸਾਰੇ ਖ਼ਜ਼ਾਨੇ ਹੈ।
Contemplating Him is the greatest of all treasures.
सरब निधान महा बीचार ॥
ਨਾਨਕ​ਬਖਸਿ​ਲੀਏ​ਪ੍ਰਭਿ​ਆਪਿ​॥​
ਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਉੇਤੇ ਸਦਾ ਬਖ਼ਸ਼ਸ਼ ਕੀਤੀ ਹੈ।
God Himself has forgiven Nanak;
नानक बखसि लीए प्रभि आपि ॥
ਸਦਾ​ਸਦਾ​ਏਕੋ​ਹਰਿ​ਜਾਪਿ​॥੪॥੧੩॥੧੫॥​
ਹੇ ਭਾਈ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਿਆ ਕਰ ॥੪॥੧੩॥੧੫॥
forever and ever, he chants the Name of the One Lord. ||4||13||15||
सदा सदा एको हरि जापि ॥४॥१३॥१५॥
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥
ਹਰਿ​ਹਰਿ​ਨਾਮੁ​ਜਪਹੁ​ਮੇਰੇ​ਮੀਤ​॥​
ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ,
Chant the Name of the Lord, Har, Har, O my friend.
हरि हरि नामु जपहु मेरे मीत ॥