GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 865
Display Settings
Translations
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥
ਰਾਮ​ਰਾਮ​ਸੰਗਿ​ਕਰਿ​ਬਿਉਹਾਰ​॥​
(ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ।
Deal and trade only with the Lord, Raam, Raam.
राम राम संगि करि बिउहार ॥
ਰਾਮ​ਰਾਮ​ਰਾਮ​ਪ੍ਰਾਨ​ਅਧਾਰ​॥​
ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ।
The Lord, Raam, Raam, Raam, is the Support of the breath of life.
राम राम राम प्रान अधार ॥
ਰਾਮ​ਰਾਮ​ਰਾਮ​ਕੀਰਤਨੁ​ਗਾਇ​॥​
ਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ,
Sing the Kirtan of the Praises of the Lord, Raam, Raam, Raam.
राम राम राम कीरतनु गाइ ॥
ਰਮਤ​ਰਾਮੁ​ਸਭ​ਰਹਿਓ​ਸਮਾਇ​॥੧॥​
ਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ॥੧॥
The Lord is ever-present, all-pervading. ||1||
रमत रामु सभ रहिओ समाइ ॥१॥
ਸੰਤ​ਜਨਾ​ਮਿਲਿ​ਬੋਲਹੁ​ਰਾਮ​॥​
ਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ।
Joining the humble Saints, chant the Lord's Name.
संत जना मिलि बोलहु राम ॥
ਸਭ​ਤੇ​ਨਿਰਮਲ​ਪੂਰਨ​ਕਾਮ​॥੧॥​ਰਹਾਉ​॥​
ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ ॥੧॥ ਰਹਾਉ ॥
This is the most immaculate and perfect occupation of all. ||1||Pause||
सभ ते निरमल पूरन काम ॥१॥ रहाउ ॥
ਰਾਮ​ਰਾਮ​ਧਨੁ​ਸੰਚਿ​ਭੰਡਾਰ​॥​
ਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ,
Gather the treasure, the wealth of the Lord, Raam, Raam.
राम राम धनु संचि भंडार ॥
ਰਾਮ​ਰਾਮ​ਰਾਮ​ਕਰਿ​ਆਹਾਰ​॥​
ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ।
Let your sustenance be the Lord, Raam, Raam, Raam.
राम राम राम करि आहार ॥
ਰਾਮ​ਰਾਮ​ਵੀਸਰਿ​ਨਹੀ​ਜਾਇ​॥​
(ਵੇਖੀਂ!) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ,
Never forget the Lord, Raam, Raam.
राम राम वीसरि नही जाइ ॥
ਕਰਿ​ਕਿਰਪਾ​ਗੁਰਿ​ਦੀਆ​ਬਤਾਇ​॥੨॥​
ਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ॥੨॥
In His Mercy, the Guru has revealed this to me. ||2||
करि किरपा गुरि दीआ बताइ ॥२॥
ਰਾਮ​ਰਾਮ​ਰਾਮ​ਸਦਾ​ਸਹਾਇ​॥​
ਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ,
The Lord, Raam, Raam, Raam, is always our help and support.
राम राम राम सदा सहाइ ॥
ਰਾਮ​ਰਾਮ​ਰਾਮ​ਲਿਵ​ਲਾਇ​॥​
ਉਸ ਦੇ ਚਰਨਾਂ ਵਿਚ ਸਦਾ ਸੁਰਤ ਜੋੜੀ ਰੱਖ।
Embrace love for the Lord, Raam, Raam, Raam.
राम राम राम लिव लाइ ॥
ਰਾਮ​ਰਾਮ​ਜਪਿ​ਨਿਰਮਲ​ਭਏ​॥​
ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ,
Through the Lord, Raam, Raam, Raam, I have become immaculate.
राम राम जपि निरमल भए ॥
ਜਨਮ​ਜਨਮ​ਕੇ​ਕਿਲਬਿਖ​ਗਏ​॥੩॥​
ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੩॥
The sins of countless incarnations have been taken away. ||3||
जनम जनम के किलबिख गए ॥३॥
ਰਮਤ​ਰਾਮ​ਜਨਮ​ਮਰਣੁ​ਨਿਵਾਰੈ​॥​
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ।
Uttering the Lord's Name, birth and death are finished.
रमत राम जनम मरणु निवारै ॥
ਉਚਰਤ​ਰਾਮ​ਭੈ​ਪਾਰਿ​ਉਤਾਰੈ​॥​
ਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ।
Repeating the Lord's Name, one crosses over the terrifying world-ocean.
उचरत राम भै पारि उतारै ॥
ਸਭ​ਤੇ​ਊਚ​ਰਾਮ​ਪਰਗਾਸ​॥​
ਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ,
The Luminous Lord is the highest of all.
सभ ते ऊच राम परगास ॥
ਨਿਸਿ​ਬਾਸੁਰ​ਜਪਿ​ਨਾਨਕ​ਦਾਸ​॥੪॥੮॥੧੦॥​
ਹੇ ਦਾਸ ਨਾਨਕ! ਦਿਨ ਰਾਤ ਉਸ ਦਾ ਨਾਮ ਜਪਿਆ ਕਰ ॥੪॥੮॥੧੦॥
Night and day, servant Nanak meditates on Him. ||4||8||10||
निसि बासुर जपि नानक दास ॥४॥८॥१०॥
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥
ਉਨ​ਕਉ​ਖਸਮਿ​ਕੀਨੀ​ਠਾਕਹਾਰੇ​॥​
ਹੇ ਭਾਈ! ਜਦੋਂ ਮਾਲਕ-ਪ੍ਰਭੂ ਨੇ ਉਹਨਾਂ (ਪੰਜਾਂ ਚੌਧਰੀਆਂ) ਨੂੰ ਵਰਜਿਆ, ਤਾਂ ਉਹ (ਪ੍ਰਭੂ ਦੇ ਸੇਵਕਾਂ ਦੇ ਸਾਹਮਣੇ) ਹਾਰ ਮੰਨ ਗਏ।
My Lord and Master has held back the five demons.
उन कउ खसमि कीनी ठाकहारे ॥
ਦਾਸ​ਸੰਗ​ਤੇ​ਮਾਰਿ​ਬਿਦਾਰੇ​॥​
ਆਪਣੇ ਸੇਵਕਾਂ ਪਾਸੋਂ (ਪ੍ਰਭੂ ਨੇ ਉਹਨਾਂ ਨੂੰ) ਮਾਰ ਕੇ ਭਜਾ ਦਿੱਤਾ।
He conquered them, and scared them away from the Lord's slave.
दास संग ते मारि बिदारे ॥
ਗੋਬਿੰਦ​ਭਗਤ​ਕਾ​ਮਹਲੁ​ਨ​ਪਾਇਆ​॥​
ਉਹ ਚੌਧਰੀ ਪਰਮਾਤਮਾ ਦੇ ਭਗਤਾਂ ਦਾ ਟਿਕਾਣਾ ਲੱਭ ਨਾਹ ਸਕੇ,
They cannot find the mansion of the Lord's devotee.
गोबिंद भगत का महलु न पाइआ ॥
ਰਾਮ​ਜਨਾ​ਮਿਲਿ​ਮੰਗਲੁ​ਗਾਇਆ​॥੧॥​
(ਕਿਉਂਕਿ) ਪਰਮਾਤਮਾ ਦੇ ਸੇਵਕਾਂ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆ ਹੈ ॥੧॥
Joining together, the Lord's humble servants sing the songs of joy. ||1||
राम जना मिलि मंगलु गाइआ ॥१॥
ਸਗਲ​ਸ੍ਰਿਸਟਿ​ਕੇ​ਪੰਚ​ਸਿਕਦਾਰ​॥​
ਹੇ ਭਾਈ! (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ-ਇਹ) ਪੰਜ ਸਾਰੀ ਸ੍ਰਿਸ਼ਟੀ ਦੇ ਚੌਧਰੀ ਹਨ।
The five demons are the rulers of the whole world,
सगल स्रिसटि के पंच सिकदार ॥
ਰਾਮ​ਭਗਤ​ਕੇ​ਪਾਨੀਹਾਰ​॥੧॥​ਰਹਾਉ​॥​
ਪਰ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਇਹ ਨੌਕਰ ਹੋ ਕੇ ਰਹਿੰਦੇ ਹਨ ॥੧॥ ਰਹਾਉ ॥
but they are just water-carriers for the Lord's devotee. ||1||Pause||
राम भगत के पानीहार ॥१॥ रहाउ ॥
ਜਗਤ​ਪਾਸ​ਤੇ​ਲੇਤੇ​ਦਾਨੁ​॥​
ਹੇ ਭਾਈ! ਇਹ ਪੰਜ ਚੌਧਰੀ ਦੁਨੀਆ (ਦੇ ਲੋਕਾਂ) ਪਾਸੋਂ ਡੰਨ ਲੈਂਦੇ ਹਨ,
They collect taxes from the world,
जगत पास ते लेते दानु ॥
ਗੋਬਿੰਦ​ਭਗਤ​ਕਉ​ਕਰਹਿ​ਸਲਾਮੁ​॥​
ਪਰ ਪ੍ਰਭੂ ਦੇ ਭਗਤਾਂ ਨੂੰ ਨਮਸਕਾਰ ਕਰਦੇ ਹਨ।
but they bow in subservience to God's devotees.
गोबिंद भगत कउ करहि सलामु ॥
ਲੂਟਿ​ਲੇਹਿ​ਸਾਕਤ​ਪਤਿ​ਖੋਵਹਿ​॥​
ਪ੍ਰਭੂ ਨਾਲੋਂ ਵਿਛੁੜੇ ਬੰਦਿਆਂ ਦੀ ਆਤਮਕ ਰਾਸਿ-ਪੂੰਜੀ ਲੁੱਟ ਲੈਂਦੇ ਹਨ, (ਸਾਕਤ ਇਥੇ ਆਪਣੀ) ਇੱਜ਼ਤ ਗਵਾ ਲੈਂਦੇ ਹਨ,
They plunder and dishonor the faithless cynics,
लूटि लेहि साकत पति खोवहि ॥
ਸਾਧ​ਜਨਾ​ਪਗ​ਮਲਿ​ਮਲਿ​ਧੋਵਹਿ​॥੨॥​
ਪਰ ਇਹ ਚੌਧਰੀ ਗੁਰਮੁਖਾਂ ਦੇ ਪੈਰ ਮਲ ਮਲ ਕੇ ਧੋਂਦੇ ਹਨ ॥੨॥
but they massage and wash the feet of the Holy. ||2||
साध जना पग मलि मलि धोवहि ॥२॥
ਪੰਚ​ਪੂਤ​ਜਣੇ​ਇਕ​ਮਾਇ​॥​
(ਇਹ ਕਾਮਾਦਿਕ) ਪੰਜੇ ਪੁੱਤਰ ਭੀ ਉਸ ਨੇ ਪੈਦਾ ਕੀਤੇ ਹਨ।
The One Mother gave birth to the five sons,
पंच पूत जणे इक माइ ॥
ਉਤਭੁਜ​ਖੇਲੁ​ਕਰਿ​ਜਗਤ​ਵਿਆਇ​॥​
(ਹੇ ਭਾਈ! ਪ੍ਰਭੂ ਦੇ ਹੁਕਮ ਵਿਚ) ਮਾਇਆ ਨੇ ਉਤਭੁਜ ਆਦਿਕ ਖੇਡ ਰਚਾ ਕੇ ਇਹ ਜਗਤ ਪੈਦਾ ਕੀਤਾ ਹੈ।
and began the play of the created world.
उतभुज खेलु करि जगत विआइ ॥
ਤੀਨਿ​ਗੁਣਾ​ਕੈ​ਸੰਗਿ​ਰਚਿ​ਰਸੇ​॥​
(ਦੁਨੀਆ ਦੇ ਲੋਕ ਮਾਇਆ ਦੇ) ਤਿੰਨ ਗੁਣਾਂ ਨਾਲ ਇੱਕ-ਮਿਕ ਹੋ ਕੇ ਰਸ ਮਾਣ ਰਹੇ ਹਨ।
With the three qualities joined together, they celebrate.
तीनि गुणा कै संगि रचि रसे ॥
ਇਨ​ਕਉ​ਛੋਡਿ​ਊਪਰਿ​ਜਨ​ਬਸੇ​॥੩॥​
ਪਰਮਾਤਮਾ ਦੇ ਭਗਤ ਇਹਨਾਂ ਨੂੰ ਛੱਡ ਕੇ ਉੱਚੇ ਆਤਮਕ ਮੰਡਲ ਵਿਚ ਵੱਸਦੇ ਹਨ ॥੩॥
Renouncing these three qualities, the Lord's humble servants rise above them. ||3||
इन कउ छोडि ऊपरि जन बसे ॥३॥
ਕਰਿ​ਕਿਰਪਾ​ਜਨ​ਲੀਏ​ਛਡਾਇ​॥​
(ਹੇ ਭਾਈ!) ਪ੍ਰਭੂ ਨੇ ਮੇਹਰ ਕਰ ਕੇ ਸੰਤ ਜਨਾਂ ਨੂੰ ਇਹਨਾਂ ਪਾਸੋਂ ਬਚਾ ਰੱਖਿਆ ਹੈ।
In His Mercy, He saves His humble servants.
करि किरपा जन लीए छडाइ ॥
ਜਿਸ​ਕੇ​ਸੇ​ਤਿਨਿ​ਰਖੇ​ਹਟਾਇ​॥​
(ਇਹ ਕਾਮਾਦਿਕ) ਜਿਸ (ਪ੍ਰਭੂ) ਦੇ ਬਣਾਏ ਹੋਏ ਹਨ, ਉਸ ਨੇ ਇਹਨਾਂ ਨੂੰ (ਸੰਤ ਜਨਾਂ ਪਾਸੋਂ) ਪਰੇ ਰੋਕ ਰੱਖਿਆ ਹੈ।
They belong to Him, and so He saves them by driving out the five.
जिस के से तिनि रखे हटाइ ॥
ਕਹੁ​ਨਾਨਕ​ਭਗਤਿ​ਪ੍ਰਭ​ਸਾਰੁ​॥​
ਨਾਨਕ ਆਖਦਾ ਹੈ- (ਹੇ ਭਾਈ!) ਪ੍ਰਭੂ ਦੀ ਭਗਤੀ ਕਰਿਆ ਕਰ।
Says Nanak, devotion to God is noble and sublime.
कहु नानक भगति प्रभ सारु ॥
ਬਿਨੁ​ਭਗਤੀ​ਸਭ​ਹੋਇ​ਖੁਆਰੁ​॥੪॥੯॥੧੧॥​
ਭਗਤੀ ਤੋਂ ਬਿਨਾ ਸਾਰੀ ਸ੍ਰਿਸ਼ਟੀ (ਇਹਨਾਂ ਚੌਧਰੀਆਂ ਦੇ ਵੱਸ ਪੈ ਕੇ) ਖ਼ੁਆਰ ਹੁੰਦੀ ਹੈ ॥੪॥੯॥੧੧॥
Without devotion, all just waste away uselessly. ||4||9||11||
बिनु भगती सभ होइ खुआरु ॥४॥९॥११॥
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥
ਕਲਿ​ਕਲੇਸ​ਮਿਟੇ​ਹਰਿ​ਨਾਇ​॥​
ਹੇ ਭਾਈ! ਪ੍ਰਭੂ ਦੇ ਨਾਮ ਦੀ ਬਰਕਤ ਨਾਲ (ਸੰਤ ਜਨਾਂ ਦੇ ਅੰਦਰੋਂ) ਝਗੜੇ-ਬਖੇੜੇ ਮਿਟ ਜਾਂਦੇ ਹਨ।
Suffering and troubles are eradicated by the Lord's Name.
कलि कलेस मिटे हरि नाइ ॥
ਦੁਖ​ਬਿਨਸੇ​ਸੁਖ​ਕੀਨੋ​ਠਾਉ​॥​
ਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਸੁਖ ਉਹਨਾਂ ਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ।
Pain is dispelled, and peace takes its place.
दुख बिनसे सुख कीनो ठाउ ॥
ਜਪਿ​ਜਪਿ​ਅੰਮ੍ਰਿਤ​ਨਾਮੁ​ਅਘਾਏ​॥​
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ਜਪ ਕੇ (ਸੰਤ ਜਨ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਰਹਿੰਦੇ ਹਨ।
Meditating, chanting the Ambrosial Naam, the Name of the Lord, I am satisfied.
जपि जपि अंम्रित नामु अघाए ॥
ਸੰਤ​ਪ੍ਰਸਾਦਿ​ਸਗਲ​ਫਲ​ਪਾਏ​॥੧॥​
ਗੁਰੂ ਦੀ ਕਿਰਪਾ ਨਾਲ ਉਹ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥
By the Grace of the Saints, I have received all fruitful rewards. ||1||
संत प्रसादि सगल फल पाए ॥१॥
ਰਾਮ​ਜਪਤ​ਜਨ​ਪਾਰਿ​ਪਰੇ​॥​
ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਪਰਮਾਤਮਾ ਦੇ ਭਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।
Meditating on the Lord, His humble servant is carried across,
राम जपत जन पारि परे ॥
ਜਨਮ​ਜਨਮ​ਕੇ​ਪਾਪ​ਹਰੇ​॥੧॥​ਰਹਾਉ​॥​
ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
and the sins of countless incarnations are taken away. ||1||Pause||
जनम जनम के पाप हरे ॥१॥ रहाउ ॥
ਗੁਰ​ਕੇ​ਚਰਨ​ਰਿਦੈ​ਉਰਿ​ਧਾਰੇ​॥​
ਹੇ ਭਾਈ! ਸੰਤ ਜਨ ਆਪਣੇ ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖਦੇ ਹਨ।
I have enshrined the Guru's feet within my heart,
गुर के चरन रिदै उरि धारे ॥
ਅਗਨਿ​ਸਾਗਰ​ਤੇ​ਉਤਰੇ​ਪਾਰੇ​॥​
(ਪੂਰੀ ਸਰਧਾ ਨਾਲ ਗੁਰੂ ਦੇ ਸ਼ਬਦ ਨੂੰ ਮਨ ਵਿਚ ਟਿਕਾਈ ਰੱਖਦੇ ਹਨ), ਇਸ ਤਰ੍ਹਾਂ ਉਹ ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
and crossed over the ocean of fire.
अगनि सागर ते उतरे पारे ॥
ਜਨਮ​ਮਰਣ​ਸਭ​ਮਿਟੀ​ਉਪਾਧਿ​॥​
ਉਹ ਜਨਮ ਮਰਨ ਦੇ ਗੇੜ ਦਾ ਸਾਰਾ ਬਖੇੜਾ ਹੀ ਮੁਕਾ ਲੈਂਦੇ ਹਨ,
All the painful diseases of birth and death have been eradicated.
जनम मरण सभ मिटी उपाधि ॥
ਪ੍ਰਭ​ਸਿਉ​ਲਾਗੀ​ਸਹਜਿ​ਸਮਾਧਿ​॥੨॥​
ਆਤਮਕ ਅਡੋਲਤਾ ਦੀ ਰਾਹੀਂ ਉਹਨਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ ॥੨॥
I am attached to God in celestial Samaadhi. ||2||
प्रभ सिउ लागी सहजि समाधि ॥२॥
ਥਾਨ​ਥਨੰਤਰਿ​ਏਕੋ​ਸੁਆਮੀ​॥​
ਹੇ ਭਾਈ! ਜੇਹੜਾ ਮਾਲਕ-ਪ੍ਰਭੂ ਆਪ ਹੀ ਹਰੇਕ ਥਾਂ ਵਿਚ ਵੱਸ ਰਿਹਾ ਹੈ,
In all places and interspaces, the One, our Lord and Master is contained.
थान थनंतरि एको सुआमी ॥
ਸਗਲ​ਘਟਾ​ਕਾ​ਅੰਤਰਜਾਮੀ​॥​
ਅਤੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ,
He is the Inner-knower of all hearts.
सगल घटा का अंतरजामी ॥
ਕਰਿ​ਕਿਰਪਾ​ਜਾ​ਕਉ​ਮਤਿ​ਦੇਇ​॥​
ਉਹ ਪ੍ਰਭੂ ਜਿਸ ਮਨੁੱਖ ਨੂੰ ਮੇਹਰ ਕਰ ਕੇ ਸੂਝ ਬਖ਼ਸ਼ਦਾ ਹੈ,
One whom the Lord blesses with understanding,
करि किरपा जा कउ मति देइ ॥
ਆਠ​ਪਹਰ​ਪ੍ਰਭ​ਕਾ​ਨਾਉ​ਲੇਇ​॥੩॥​
ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
chants the Name of God, twenty-four hours a day. ||3||
आठ पहर प्रभ का नाउ लेइ ॥३॥
ਜਾ​ਕੈ​ਅੰਤਰਿ​ਵਸੈ​ਪ੍ਰਭੁ​ਆਪਿ​॥​
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪ ਆ ਪਰਗਟ ਹੁੰਦਾ ਹੈ,
Deep within, God Himself abides;
जा कै अंतरि वसै प्रभु आपि ॥
ਤਾ​ਕੈ​ਹਿਰਦੈ​ਹੋਇ​ਪ੍ਰਗਾਸੁ​॥​
ਉਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ।
within his heart, the Divine Light shines forth.
ता कै हिरदै होइ प्रगासु ॥
ਭਗਤਿ​ਭਾਇ​ਹਰਿ​ਕੀਰਤਨੁ​ਕਰੀਐ​॥​
ਹੇ ਭਾਈ! ਭਗਤੀ ਦੀ ਭਾਵਨਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।
With loving devotion, sing the Kirtan of the Lord's Praises.
भगति भाइ हरि कीरतनु करीऐ ॥
ਜਪਿ​ਪਾਰਬ੍ਰਹਮੁ​ਨਾਨਕ​ਨਿਸਤਰੀਐ​॥੪॥੧੦॥੧੨॥​
ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੪॥੧੦॥੧੨॥
Meditate on the Supreme Lord God, O Nanak, and you shall be saved. ||4||10||12||
जपि पारब्रहमु नानक निसतरीऐ ॥४॥१०॥१२॥
ਗੋਂਡ​ਮਹਲਾ​੫​॥​
Gond, Fifth Mahalaa:
गोंड महला ५ ॥