GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 862
Display Settings
Translations
ਇਮਿਚੇਰੇਤਿਨਬਚਨਉਚਾਰੋ
(ਫਿਰ) ਉਸ ਗ਼ੁਲਾਮ ਨੇ (ਮਾਲਕ ਨੂੰ) ਕਿਹਾ,
इमि चेरे तिन बचन उचारो ॥
ਸੁਨਿਸਾਹਿਬਤੈਕਹਿਯੋਹਮਾਰੋ
ਹੇ ਸੁਆਮੀ! ਮੇਰੀ ਗੱਲ ਸੁਣੋ।
Then the slave went to the master and said, ‘Listen my Lord, I want to tell you,
सुनि साहिब तै कहियो हमारो ॥
ਜਬਯਹਿਤੁਹਿਸੋਯੌਲਖਿਲੈਹੈ
ਜਦ ਇਹ ਤੁਹਾਨੂੰ ਸੁੱਤਾ ਹੋਇਆ ਵੇਖੇਗੀ
Then the slave went to the master and said, ‘Listen my Lord, I want to tell you,
जब यहि तुहि सो यौ लखि लैहै ॥
ਤਬਤੇਰੇਦੋਊਅੰਡਚਬੈਹੈ॥੬॥
ਤਾਂ ਤੁਹਾਡੇ ਦੋਵੇਂ ਅੰਡਕੋਸ਼ ਚਬ ਲਵੇਗੀ ॥੬॥
‘When she wil1 see you sleeping, she will bite your eggs.’(6)
तब तेरे दोऊ अंड चबैहै ॥६॥
ਬਤਿਯਾਤੇਪਠਾਨਚਿਤਧਾਰੀ
ਉਸ ਪਠਾਣ ਨੇ ਇਹ ਗੱਲ ਮਨ ਵਿਚ ਧਾਰਨ ਕਰ ਲਈ
बतिया ते पठान चित धारी ॥
ਵਾਤ੍ਰਿਯਸੋਨਹਿਪ੍ਰਗਟਉਚਾਰੀ
ਅਤੇ ਉਸ ਇਸਤਰੀ ਪ੍ਰਤਿ ਪ੍ਰਗਟ ਨਾ ਕੀਤੀ।
The Pathan listened carefully but asked nothing from her.
वा त्रिय सो नहि प्रगट उचारी ॥
ਸੰਗਲੈਜਬਤਿਹਪਤਿਸ੍ਵੈਗਯੋ
ਉਸ ਨੂੰ ਨਾਲ ਲੈ ਕੇ ਜਦੋਂ ਪਤੀ ਸੌਂ ਗਿਆ।
संग लै जब तिह पति स्वै गयो ॥
ਤਬਸਿਮਰਨਤਿਹਕੌਬਚਭਯੋ॥੭॥
ਤਦ ਉਸ ਨੂੰ ਉਹ ਬੋਲ ਯਾਦ ਆਇਆ ॥੭॥
When he took her into the bed and went to sleep, he recollected this.(7)
तब सिमरन तिह कौ बच भयो ॥७॥
ਹੇਰਨਿਅੰਡਤ੍ਰਿਯਾਕਰਡਾਰਿਯੋ
ਜਿਸ ਵੇਲੇ ਇਸਤਰੀ ਨੇ ਅੰਡਕੋਸ਼ ਵੇਖਣ ਲਈ ਹੱਥ ਪਾਇਆ,
हेरनि अंड त्रिया कर डारियो ॥
ਪਤਿਚਮਕ੍ਯੋਕਰਖੜਗਸੰਭਾਰਿਯੋ
ਤਾਂ ਪਤੀ ਨੇ ਕ੍ਰੋਧਿਤ ਹੋ ਕੇ ਤਲਵਾਰ ਨੂੰ ਖਿਚ ਲਿਆ।
The woman started to grope his eggs. The husband took out a sword,
पति चमक्यो कर खड़ग संभारियो ॥
ਤਬਹੀਤ੍ਰਿਯਤਾਕਹਹਨਿਦਿਯੋ
ਉਸੇ ਵੇਲੇ ਉਸ ਨੇ ਇਸਤਰੀ ਨੂੰ ਮਾਰ ਦਿੱਤਾ
तब ही त्रिय ता कह हनि दियो ॥
ਬਹੁਰੋਨਾਸਆਪਨੋਕਿਯੋ॥੮॥
ਅਤੇ ਫਿਰ ਆਪਣਾ ਨਾਸ਼ ਵੀ ਕਰ ਲਿਆ ॥੮॥
And killed the woman, and ruined himself too.(8)
बहुरो नास आपनो कियो ॥८॥
ਦੋਹਰਾ
ਦੋਹਰਾ:
Dohira
दोहरा ॥
ਖਾਨਪਠਾਨੀਆਪੁਮਹਿਲਰਿਮਰਿਭਏਪਰੇਤ
(ਉਹ) ਖ਼ਾਨ ਅਤੇ ਪਠਾਣੀ ਆਪਸ ਵਿਚ ਲੜ ਕੇ ਮਰ ਗਏ ਅਤੇ ਪ੍ਰੇਤ ਬਣ ਗਏ।
Khan and Pathani (the wife) both died to become ghosts.
खान पठानी आपु महि लरि मरि भए परेत ॥
ਨਾਸਦੁਹਨਕੋਹ੍ਵੈਗਯੋਵਾਗੁਲਾਮਕੇਹੇਤ॥੯॥
ਦੋਹਾਂ ਦਾ ਉਸ ਗ਼ੁਲਾਮ ਕਰ ਕੇ ਵਿਨਾਸ਼ ਹੋ ਗਿਆ ॥੯॥
Being taken in by the gossip of the slave both were ruined.(9)(1)
नास दुहन को ह्वै गयो वा गुलाम के हेत ॥९॥
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਤ੍ਰੈਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੪੩॥੭੮੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੩॥੭੮੩॥ ਚਲਦਾ॥
Forty-third Parable of Auspicious Chritars Conversation of the Raja and the Minister, Completed with Benediction. (43)(783)
इति स्री चरित्र पख्याने पुरख चरित्रे मंत्री भूप संबादे त्रैतालीसवो चरित्र समापतम सतु सुभम सतु ॥४३॥७८३॥अफजूं॥
ਚੌਪਈ
ਚੌਪਈ:
Chaupaee
चौपई ॥
ਬਨਿਯਾਏਕਓਡਛੇਰਹਈ
ਇਕ ਬਨੀਆ ਓੜਛਾ ਨਗਰ ਵਿਚ ਰਹਿੰਦਾ ਸੀ।
बनिया एक ओडछे रहई ॥
ਅਧਿਕਦਰਬਜਾਕੇਜਗਕਹਈ
ਉਸ ਕੋਲ ਲੋਕਾਂ ਵਲੋਂ ਬਹੁਤ ਧਨ ਦਸਿਆ ਜਾਂਦਾ ਸੀ।
In the city of Odchhe, a Banyia, moneylender, used to live; he was very wealthy.
अधिक दरब जा के जग कहई ॥
ਤਿਲਕਮੰਜਰੀਤਾਕੀਨਾਰੀ
ਉਸ ਦੀ ਤਿਲਕ ਮੰਜਰੀ ਨਾਂ ਦੀ ਇਸਤਰੀ ਸੀ।
तिलक मंजरी ता की नारी ॥
ਚੰਦ੍ਰਲਈਜਾਤੇਉਜਿਯਾਰੀ॥੧॥
ਜਿਸ ਤੋਂ ਚੰਦ੍ਰਮਾ ਨੇ ਰੌਸ਼ਨੀ ਲਈ ਸੀ ॥੧॥
Tilik Manjri was his wife, who had stolen beauty from the Moon.(1)
चंद्र लई जा ते उजियारी ॥१॥
ਦੋਹਰਾ
ਦੋਹਰਾ:
Dohira
दोहरा ॥
ਏਕਤਹਾਰਾਜਾਰਹੈਅਮਿਤਤੇਜਕੀਖਾਨ
ਉਥੇ ਇਕ ਰਾਜਾ ਰਹਿੰਦਾ ਸੀ ਜੋ ਅਮਿਤ ਤੇਜ ਦੀ ਖਾਣ ਸੀ।
There lived a Raja, who was the epitome of beauty,
एक तहा राजा रहै अमित तेज की खान ॥
ਚੰਦ੍ਰਸੂਰਜਿਹਰਿਸਕਰੈਅਧਿਕਆਪੁਤੇਜਾਨਿ॥੨॥
ਆਪਣੇ ਤੋਂ ਜ਼ਿਆਦਾ (ਸੁੰਦਰ) ਜਾਣ ਕੇ ਚੰਦ੍ਰਮਾ ਅਤੇ ਸੂਰਜ ਉਸ ਨਾਲ ਈਰਖਾ ਕਰਦੇ ਸਨ ॥੨॥
And, even, the Moon and the Sun were envious of him.(2)
चंद्र सूर जिह रिस करै अधिक आपु ते जानि ॥२॥
ਚੌਪਈ
ਚੌਪਈ:
Chaupaee
चौपई ॥
ਸੋਤ੍ਰਿਯਨਿਰਖਿਰਾਇਛਬਿਅਟਕੀ
ਉਹ ਇਸਤਰੀ ਰਾਜੇ ਦੀ ਸੁੰਦਰਤਾ ਨੂੰ ਵੇਖ ਕੇ (ਉਸ ਨਾਲ) ਅਟਕ ਗਈ
सो त्रिय निरखि राइ छबि अटकी ॥
ਭੂਲਿਗਈਸਭਹੀਸੁਧਘਟਕੀ
ਅਤੇ ਆਪਣੇ ਸ਼ਰੀਰ ਦੀ ਸਾਰੀ ਸੁਧ ਬੁਧ ਭੁਲ ਗਈ।
When that woman saw him, she was astounded and lost all her sens
भूलि गई सभ ही सुध घट की ॥
ਅਧਿਕਨੇਹਰਾਜਾਸੌਠਾਨ੍ਰਯੋ
(ਉਸ ਨੇ) ਰਾਜੇ ਨਾਲ ਬਹੁਤ ਪ੍ਰੇਮ ਕਰ ਲਿਆ
अधिक नेह राजा सौ ठान्रयो ॥
ਤਾਕਹਭਵਨਆਪਨੋਆਨ੍ਰਯੋ॥੩॥
ਅਤੇ ਉਸ ਨੂੰ ਆਪਣੇ ਘਰ ਲੈ ਆਈ ॥੩॥
She fell in love with the Raja and called him to her house.(3)
ता कह भवन आपनो आन्रयो ॥३॥
ਬੀਰਕੇਤੁਸੋਭੋਗਕਮਾਯੋ
ਬੀਰ ਕੇਤੁ (ਨਾਂ ਦੇ ਰਾਜੇ) ਨਾਲ (ਉਸ ਨੇ) ਭੋਗ ਕੀਤਾ
बीर केतु सो भोग कमायो ॥
ਅਧਿਕਹ੍ਰਿਦੈਮਹਿਸੁਖਉਪਜਾਯੋ
ਅਤੇ ਮਨ ਵਿਚ ਬਹੁਤ ਸੁਖ ਮਨਾਇਆ।
Raja Bir Ket made love with her and provided her with immense exhilaration.
अधिक ह्रिदै महि सुख उपजायो ॥
ਚਿਮਟਿਚਿਮਟਿਤਾਸੌਰਤਿਕਰੀ
ਉਸ ਨੇ ਚਿਮਟ ਚਿਮਟ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ
Raja Bir Ket made love with her and provided her with immense exhilaration.
चिमटि चिमटि ता सौ रति करी ॥
ਭਾਤਿਭਾਤਿਕੇਭੋਗਨਕਰੀ॥੪॥
ਅਤੇ ਭਾਂਤ ਭਾਂਤ ਦੇ ਭੋਗ ਕੀਤੇ ॥੪॥
She slept with him pleasantly and indulged in various types of sex-acts.(4)
भाति भाति के भोगन करी ॥४॥
ਕੇਲਕਰਤਨ੍ਰਿਪਸੋਪਤਿਆਯੋ
ਰਾਜੇ ਨਾਲ ਭੋਗ ਕਰਦਿਆਂ ਉਸ ਦਾ ਪਤੀ ਆ ਗਿਆ।
केल करत न्रिप सो पति आयो ॥
ਬਡੇਸੰਦੂਕਬਿਖੈਤਿਹਪਾਯੋ
(ਤਾਂ) ਉਸ (ਰਾਜੇ) ਨੂੰ ਵੱਡੇ ਸੰਦੂਕ ਵਿਚ ਪਾ ਦਿੱਤਾ।
While she was playing about, her husband came, and she enclosed him in huge box.
बडे संदूक बिखै तिह पायो ॥
ਆਪੁਨਾਥਸੌਬਚਨਉਚਾਰੇ
ਆਪ ਪਤੀ ਨਾਲ ਗੱਲ ਕੀਤੀ
While she was playing about, her husband came, and she enclosed him in huge box.
आपु नाथ सौ बचन उचारे ॥
ਸੁਨੋਬੈਨਤੁਮਪੀਯਪਿਆਰੇ॥੫॥
ਕਿ ਹੇ ਪਿਆਰੇ! ਮੇਰੀ ਗੱਲ ਸੁਣੋ ॥੫॥
She told her husband, ‘My dear, listen to me,(5)
सुनो बैन तुम पीय पिआरे ॥५॥
ਦੋਹਰਾ
ਦੋਹਰਾ:
Dohira
दोहरा ॥
ਜਾਰਹਮਾਰੋਚੋਰਤਵਯਾਸੰਦੂਕਕੇਮਾਹਿ
ਮੇਰਾ ਯਾਰ ਅਤੇ ਤੇਰਾ ਚੋਰ ਇਸ ਸੰਦੂਕ ਵਿਚ ਹੈ।
‘My friend and your thief are shut in this box,
जार हमारो चोर तव या संदूक के माहि ॥
ਛੋਰਿਅਬੈਇਹਦੇਖਿਯੈਕਹੌਸੁਵਾਹਿਕਰਾਹਿ॥੬॥
ਇਸ ਨੂੰ ਹੁਣੇ ਖੋਲ ਕੇ ਵੇਖੋ ਅਤੇ ਜੋ ਚਾਹੋ, ਉਹੀ ਕਰੋ ॥੬॥
‘You open it and do whatever you like.’(6)
छोरि अबै इह देखियै कहौ सु वाहि कराहि ॥६॥
ਚੌਪਈ
ਚੌਪਈ:
Chaupaee
चौपई ॥
ਸੁਨਿਨ੍ਰਿਪਅਧਿਕਤ੍ਰਾਸਿਤਿਨਧਾਰਿਯੋ
ਰਾਜੇ ਨੇ (ਇਹ) ਸੁਣ ਕੇ ਬਹੁਤ ਡਰ ਮਨਾਇਆ
सुनि न्रिप अधिक त्रासि तिन धारियो ॥
ਆਜੁਨਾਰਿਮੋਕੋਇਨਮਾਰਿਯੋ
(ਅਤੇ ਸੋਚਿਆ ਕਿ) ਅਜ ਇਸ ਇਸਤਰੀ ਨੇ ਮੈਨੂੰ ਮਾਰ ਦਿੱਤਾ ਹੈ।
When the Raja heard, he was very much scared and thought, ‘This woman would get me killed today.
आजु नारि मो को इन मारियो ॥
ਛੋਰਿਸੰਦੂਕਹਮੈਗਹਿਲੈਹੈ
ਸੰਦੂਕ ਨੂੰ ਖੋਲ੍ਹ ਕੇ ਇਹ ਮੈਨੂੰ ਫੜ ਲਏਗਾ
When the Raja heard, he was very much scared and thought, ‘This woman would get me killed today.
छोरि संदूक हमै गहि लैहै ॥
ਕਾਢਿਕ੍ਰਿਪਾਨਭਏਬਧਕੈਹੈ॥੭॥
ਅਤੇ ਕ੍ਰਿਪਾਨ ਕਢ ਕੇ ਮਾਰ ਦੇਵੇਗਾ ॥੭॥
‘They will open the box and with the sword they will murder me.’(7)
काढि क्रिपान भए बध कैहै ॥७॥
ਕੁੰਜੀਡਾਰਿਸਾਹਢਿਗਦੀਨੀ
(ਇਸਤਰੀ ਨੇ ਸੰਦੂਕ ਦੀ) ਕੁੰਜੀ ਸ਼ਾਹ ਕੋਲ ਸੁਟ ਦਿੱਤੀ
कुंजी डारि साह ढिग दीनी ॥
ਦ੍ਵੈਕਰਜੋਰਿਬੇਨਤੀਕੀਨੀ
ਅਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ।
She gave the key to the Banyia and, with folded hands, requested,
द्वै कर जोरि बेनती कीनी ॥
ਜਾਰਸੰਦੂਕਛੋਰਿਲਖਿਲੀਜੈ
ਸੰਦੂਕ ਖੋਲ੍ਹ ਕੇ (ਮੇਰੇ) ਯਾਰ ਨੂੰ ਵੇਖ ਲਵੋ
जार संदूक छोरि लखि लीजै ॥