GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 846
Display Settings
Translations
ਕਬਹੂੰਤਰਿਤਾਕੋਤ੍ਰਿਯਆਵੈ
ਅਤੇ ਕਦੇ ਇਸਤਰੀ ਨਦੀ ਤਰ ਕੇ (ਉਸ ਪਾਸ) ਆਉਂਦੀ ਸੀ।
Some times Raja went across and sometimes she swam over,
कबहूं तरि ता को त्रिय आवै ॥
ਆਪੁਬਿਖੈਅਤਿਹਿਤਉਪਜਾਵੈ
ਉਹ ਆਪਣੇ ਅੰਦਰ (ਰਾਜੇ ਲਈ) ਬਹੁਤ ਹਿਤ ਪੈਦਾ ਕਰਦੀ ਸੀ
आपु बिखै अति हित उपजावै ॥
ਭਾਤਿਭਾਤਿਸੋਭੋਗਕਮਾਵੈ॥੫॥
ਅਤੇ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕਰਦੀ ਸੀ ॥੫॥
They relished each other and enjoyed sex through different postures.(5)
भाति भाति सो भोग कमावै ॥५॥
ਕੋਕਸਾਸਤ੍ਰਕੀਰੀਤਿਉਚਰੈ
(ਉਹ) ਕੋਕ ਸ਼ਾਸਤ੍ਰ ਦੀ ਰੀਤ ਦਸਦੀ ਸੀ
कोक सासत्र की रीति उचरै ॥
ਭਾਤਿਅਨਿਕਰਸਿਰਸਿਰਤਿਕਰੈ
ਅਤੇ ਅਨੇਕ ਪ੍ਰਕਾਰ ਦੀ ਕਾਮ-ਕ੍ਰੀੜਾ ਪੂਰੀ ਮੌਜ ਨਾਲ ਕਰਦੀ ਸੀ।
Following the Koka Shastras, they indulged in variant stances.
भाति अनिक रसि रसि रति करै ॥
ਲਪਟਿਲਪਟਿਕਰਿਕੇਲਕਮਾਵੈ
ਉਹ ਲਿਪਟ ਲਿਪਟ ਕੇ ਕਾਮ-ਕੇਲ ਕਰਦੀ ਸੀ
लपटि लपटि करि केल कमावै ॥
ਵੈਸੇਹੀਪੈਰਿਨਦੀਘਰਿਆਵੈ॥੬॥
ਅਤੇ ਉਸੇ ਤਰ੍ਹਾਂ ਨਦੀ ਤਰ ਕੇ ਘਰ ਆ ਜਾਂਦੀ ਸੀ ॥੬॥
She luxuriated in cuddling lavishly and then would come back.(6)
वैसे ही पैरि नदी घरि आवै ॥६॥
ਐਸੀਬਿਧਿਦੋਊਨਿਤਬਿਹਾਰੈ
ਇਸ ਤਰ੍ਹਾਂ ਦੋਵੇਂ ਨਿਤ ਰਮਣ ਕਰਦੇ ਸਨ
ऐसी बिधि दोऊ नित बिहारै ॥
ਤਾਪਚਿਤਕੇਸਕਲਨਿਵਾਰੈ
ਅਤੇ ਮਨ ਦੀਆਂ ਸਾਰੀਆਂ ਤਲਖ਼ੀਆਂ ਦੂਰ ਕਰ ਦਿੰਦੇ ਸਨ।
They often proceeded like this and ridded their afflictions.
ताप चित के सकल निवारै ॥
ਕਾਮਕੇਲਬਹੁਬਿਧਿਉਪਜਾਵੈ
ਕਾਮ-ਕੇਲ ਕਈ ਢੰਗਾਂ ਨਾਲ ਪੈਦਾ ਕਰਦੇ ਸਨ
काम केल बहु बिधि उपजावै ॥
ਵੈਸੇਹੀਪੈਰਿਨਦੀਘਰਆਵੈ॥੭॥
ਅਤੇ ਉਸੇ ਤਰ੍ਹਾਂ ਨਦੀ ਪਾਰ ਕਰ ਕੇ ਘਰ ਆ ਜਾਂਦੇ ਸਨ ॥੭॥
After pampering in sexual plays, she would swim back the river.(7)
वैसे ही पैरि नदी घर आवै ॥७॥
ਦੋਹਰਾ
ਦੋਹਰਾ:
Dohira
दोहरा ॥
ਤਰੀਤਰੁਨਿਆਵਤਹੁਤੀਹ੍ਰਿਦੈਹਰਖਉਪਜਾਇ
(ਇਕ ਦਿਨ ਉਹ) ਇਸਤਰੀ ਮਨ ਵਿਚ ਆਨੰਦਿਤ ਹੋ ਕੇ ਤਰਦੀ ਆ ਰਹੀ ਸੀ।
तरी तरुनि आवत हुती ह्रिदै हरख उपजाइ ॥
ਤਬਲੋਲਹਿਰਸਮੁੰਦ੍ਰਸੀਨਿਕਟਪਹੂੰਚੀਆਇ॥੮॥
ਤਦੋਂ ਸਮੁੰਦਰ ਦੀ ਲਹਿਰ ਵਰਗੀ (ਨਦੀ ਦੀ ਇਕ ਲਹਿਰ) ਉਸ ਕੋਲ ਆ ਪਹੁੰਚੀ ॥੮॥
तब लो लहिर समुंद्र सी निकट पहूंची आइ ॥८॥
ਅਪਨੋਸੋਬਲਕਰਿਥਕੀਪਾਰਭਈਬਨਾਇ
(ਉਹ) ਆਪਣਾ ਟਿਲ ਲਾ ਚੁਕੀ, ਪਰ ਪਾਰ ਨਾ ਹੋ ਸਕੀ।
Once, fully satisfied, as she was swimming back,
अपनो सो बल करि थकी पार न भई बनाइ ॥
ਲਹਰਿਨਦੀਕੀਆਇਤਹਲੈਗਈਕਹੂੰਬਹਾਇ॥੯॥
ਨਦੀ ਦੀ ਲਹਿਰ ਉਸ ਨੂੰ ਕਿਸੇ ਪਾਸੇ ਰੋੜ੍ਹ ਕੇ ਲੈ ਗਈ ॥੯॥
A very high wave m the never drifted her away.(9)
लहरि नदी की आइ तह लै गई कहूं बहाइ ॥९॥
ਚੌਪਈ
ਚੌਪਈ:
Chaupaee
चौपई ॥
ਬਹਤਬਹਤਕੋਸਨਬਹੁਗਈ
ਉਹ ਕਈ ਕੋਹਾਂ ਤਕ ਰੁੜ੍ਹਦੀ ਗਈ
बहत बहत कोसन बहु गई ॥
ਲਾਗਤਏਕਕਿਨਾਰੇਭਈ
ਅਤੇ (ਕਿਤੇ ਦੂਰ ਜਾ ਕੇ) ਇਕ ਕੰਢੇ ਨਾਲ ਜਾ ਲਗੀ।
Being drifted as such for a number of miles, she touched the bank.
लागत एक किनारे भई ॥
ਏਕਅਹੀਰਦ੍ਰਿਸਟਿਤਿਹਆਯੋ
ਉਸ ਨੂੰ ਇਕ ਗੁਜਰ ਨਜ਼ਰੀਂ ਪਿਆ।
एक अहीर द्रिसटि तिह आयो ॥
ਹਾਕਮਾਰਤ੍ਰਿਯਤਾਹਿਬੁਲਾਯੋ॥੧੦॥
ਉਸ ਨੂੰ ਇਸਤਰੀ ਨੇ ਆਵਾਜ਼ ਮਾਰ ਕੇ (ਆਪਣੇ ਕੋਲ) ਬੁਲਾਇਆ ॥੧੦॥
A milk-man came to that place, and screamed to call her.(10)
हाक मार त्रिय ताहि बुलायो ॥१०॥
ਦੋਹਰਾ
ਦੋਹਰਾ:
Dohira
दोहरा ॥
ਹੇਅਹੀਰਹੌਜਾਤਹੌਬਹਤਨਦੀਕੇਮਾਹਿ
ਹੇ ਗੁਜਰ! ਮੈਂ ਨਦੀ ਵਿਚ ਰੁੜ੍ਹਦੀ ਜਾ ਰਹੀ ਹਾਂ।
(She said) ‘Oh, milkman, I am drowning here,
हे अहीर हौ जात हौ बहत नदी के माहि ॥
ਜੋਹ੍ਯਾਂਤੇਕਾਢੈਮੁਝੈਵਹੈਹਮਾਰੋਨਾਹਿ॥੧੧॥
ਜੋ ਮੈਨੂੰ ਇਥੋਂ ਕਢੇਗਾ, ਉਹੀ ਮੇਰਾ ਪਤੀ ਹੋਵੇਗਾ ॥੧੧॥
‘Who-so-ever, helps me to rescue, will become my husband.’(11)
जो ह्यां ते काढै मुझै वहै हमारो नाहि ॥११॥
ਚੌਪਈ
ਚੌਪਈ:
Chaupaee
चौपई ॥
ਧਾਵਤਸੁਨਿਅਹੀਰਬਚਆਯੋ
(ਇਹ) ਬੋਲ ਸੁਣ ਕੇ ਗੁਜਰ ਭਜਦਾ ਆਇਆ
धावत सुनि अहीर बच आयो ॥
ਐਚਿਤ੍ਰਿਯਾਕਹਤੀਰਲਗਾਯੋ
ਅਤੇ ਇਸਤਰੀ ਨੂੰ ਖਿਚ ਕੇ ਕੰਢੇ ਲੈ ਆਇਆ।
Hearing this, the milkman came forward, and pulled that woman out.
ऐचि त्रिया कह तीर लगायो ॥
ਬਹੁਰਿਭੋਗਤਿਹਸੌਤਿਨਕਰਿਯੋ
ਫਿਰ ਉਸ ਨੇ ਉਸ ਨਾਲ ਸੰਯੋਗ ਕੀਤਾ
बहुरि भोग तिह सौ तिन करियो ॥
ਘਰਲੈਜਾਇਘਰਨਿਤਿਹਕਰਿਯੋ॥੧੨॥
ਅਤੇ ਘਰ ਲੈ ਜਾ ਕੇ ਉਸ ਨੂੰ ਘਰ ਵਾਲੀ ਬਣਾ ਲਿਆ ॥੧੨॥
He gratified himself sexually, brought her home and took her as his wife. (12)
घर लै जाइ घरनि तिह करियो ॥१२॥
ਦੋਹਰਾ
ਦੋਹਰਾ:
Dohira
दोहरा ॥
ਪ੍ਰਾਨਬਚਾਯੋਆਪਨੋਰਤਿਅਹੀਰਸੌਠਾਨਿ
ਗੁਜਰ ਨਾਲ ਰਤੀ-ਕ੍ਰੀੜਾ ਕਰ ਕੇ (ਇਸਤਰੀ ਨੇ) ਆਪਣੇ ਪ੍ਰਾਣਾਂ ਨੂੰ ਬਚਾ ਲਿਆ।
No doubt she saved her life by making love with the milkman.
प्रान बचायो आपनो रति अहीर सौ ठानि ॥
ਬਹੁਰਰਾਵਕੀਰੁਚਿਬਢੀਅਧਿਕਤਰੁਨਿਕੀਆਨ॥੧੩॥
ਪਰ ਉਸ ਇਸਤਰੀ ਦੇ ਮਨ ਵਿਚ ਫਿਰ ਰਾਜੇ ਨੂੰ (ਮਿਲਣ ਦੀ) ਰੁਚੀ ਆ ਵਧੀ ॥੧੩॥
But the damsel was very much in distress for not meeting the Raja.(l3)
बहुर राव की रुचि बढी अधिक तरुनि की आन ॥१३॥
ਚੌਪਈ
ਚੌਪਈ:
Chaupaee
चौपई ॥
ਸੁਨੁਅਹੀਰਮੈਤ੍ਰਿਯਾਤਿਹਾਰੀ
ਹੇ ਗੁਜਰ! ਸੁਣ, ਮੈਂ ਤੇਰੀ ਇਸਤਰੀ ਹਾਂ।
सुनु अहीर मै त्रिया तिहारी ॥
ਤੁਮਪ੍ਯਾਰੋਮੁਹਿਮੈਤੁਹਿਪ੍ਯਾਰੀ
ਤੁਸੀਂ ਮੈਨੂੰ ਪਿਆਰੇ ਹੋ ਅਤੇ ਮੈਂ ਤੁਹਾਨੂੰ ਪਿਆਰੀ ਹਾਂ।
‘Listen, milkman, I am your woman. You love me and I love you.
तुम प्यारो मुहि मै तुहि प्यारी ॥
ਰਾਇਨਗਰਮੈਨਹਿਨਨਿਹਾਰੋ
ਮੈਂ ਨਗਰ ਦੇ ਰਾਜੇ ਨੂੰ ਨਹੀਂ ਵੇਖਿਆ।
राइ नगर मै नहिन निहारो ॥
ਤਿਹਦੇਖਨਕਹਹਿਯਾਹਮਾਰੋ॥੧੪॥
ਉਸ ਨੂੰ ਵੇਖਣ ਤੇ ਮੇਰਾ ਦਿਲ ਕਰਦਾ ਹੈ ॥੧੪॥
‘I have not met the Raja of the town. I am craving to see him.’(I4)
तिह देखन कह हिया हमारो ॥१४॥
ਦੋਹਰਾ
ਦੋਹਰਾ:
Dohira
दोहरा ॥
ਚਲਹੁਅਬੈਉਠਿਕੈਦੋਊਤਵਨਨਗਰਮੈਜਾਇ
ਚਲੋ, ਹੁਣ ਅਸੀਂ ਦੋਵੇਂ ਉਠ ਕੇ ਉਸ ਨਗਰ ਵਿਚ ਜਾਂਦੇ ਹਾਂ
‘Come, get up let us go to the town,
चलहु अबै उठि कै दोऊ तवन नगर मै जाइ ॥
ਭਾਤਿਭਾਤਿਕੇਸੁਖਕਰੈਹ੍ਰਿਦੈਹਰਖਉਪਜਾਇ॥੧੫॥
ਅਤੇ ਹਿਰਦੇ ਵਿਚ ਖ਼ੁਸ਼ੀ ਵਧਾ ਕੇ ਤਰ੍ਹਾਂ ਤਰ੍ਹਾਂ ਦੇ ਸੁਖ ਮਨਾਉਂਦੇ ਹਾਂ ॥੧੫॥
‘We will get involved in various bounties to please our hearts.’(l5)
भाति भाति के सुख करै ह्रिदै हरख उपजाइ ॥१५॥
ਤਵਨਨਗਰਆਵਤਭਈਲੈਗੂਜਰਕੋਸਾਥ
(ਉਹ ਇਸਤਰੀ) ਗੁਜਰ ਨੂੰ ਨਾਲ ਲੈ ਕੇ ਉਸ ਨਗਰ ਵਿਚ ਆ ਗਈ,
Taking the milk-man with her, she reached the town,
तवन नगर आवत भई लै गूजर को साथ ॥
ਤਿਵਹੀਤਰਿਭੇਟਤਭਈਉਹੀਨ੍ਰਿਪਤਿਕੇਸਾਥ॥੧੬॥
ਜਿਸ ਤਰ੍ਹਾਂ ਉਹ ਰਾਜੇ ਨੂੰ ਮਿਲਣ ਲਈ (ਨਦੀ) ਤਰ ਕੇ ਆਉਂਦੀ ਸੀ ॥੧੬॥
The same way she had gone to meet the Raja crossing the river.(l6)
तिवही तरि भेटत भई उही न्रिपति के साथ ॥१६॥
ਚੌਪਈ
ਚੌਪਈ:
Chaupaee
चौपई ॥
ਤੈਸਿਯਭਾਤਿਨਦੀਤਰਿਗਈ
ਉਸੇ ਤਰ੍ਹਾਂ ਉਹ ਨਦੀ ਤਰ ਕੇ ਗਈ
तैसिय भाति नदी तरि गई ॥
ਵੈਸਿਯਭੇਟਨ੍ਰਿਪਤਿਸੌਭਈ
ਅਤੇ ਉਵੇਂ ਹੀ ਰਾਜੇ ਨੂੰ ਮਿਲੀ।
The same way she crossed the river and met the Raja,
वैसिय भेट न्रिपति सौ भई ॥
ਭੂਪਕਹਿਯੋਬਹੁਤੇਦਿਨਆਈ
ਰਾਜੇ ਨੇ ਕਿਹਾ ਕਿ ਬਹੁਤ ਦਿਨਾਂ ਬਾਦ ਆਈ ਹੈਂ,
भूप कहियो बहुते दिन आई ॥
ਆਜੁਹਮਾਰੀਸੇਜਸੁਹਾਈ॥੧੭॥
ਅਜ ਮੇਰੀ ਸੇਜ ਸੁਹਾਵਣੀ ਹੋਈ ਹੈ ॥੧੭॥
Raja said, as you have come after so many days, my bed will be adorned.’(l7)
आजु हमारी सेज सुहाई ॥१७॥
ਦੋਹਰਾ
ਦੋਹਰਾ:
Dohira
दोहरा ॥