GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 847
Display Settings
Translations
ਸੁਨੁਰਾਜਾਤੁਮਬਿਨੁਅਧਿਕਤ੍ਰਿਯਪਾਯੋਤਨਦੁਖ੍ਯ
ਹੇ ਰਾਜਨ! ਸੁਣੋ, ਤੇਰੇ ਬਿਨਾ ਮੈਂ ਬਹੁਤ ਹੀ ਸ਼ਰੀਰਕ ਦੁਖ ਪਾਇਆ ਹੈ।
‘Listen, Raja, this damsel has borne enough anguish without you.
सुनु राजा तुम बिनु अधिक त्रिय पायो तन दुख्य ॥
ਤੁਮਹਮਪੈਕੋਊਪਠਿਯੋਪੂਛਨਕੁਸਲਮਨੁਖ੍ਯ॥੧੮॥
ਪਰ ਤੁਸੀਂ ਮੇਰੀ ਸੁਖ ਸਾਂਦ ਪੁਛਣ ਲਈ ਕੋਈ ਬੰਦਾ ਨਹੀਂ ਭੇਜਿਆ ॥੧੮॥
‘Moreover, neither you sent any body to inquire my welfare.’(l8)
तुम हम पै कोऊ न पठियो पूछन कुसल मनुख्य ॥१८॥
ਚੌਪਈ
ਚੌਪਈ:
Chaupaee
चौपई ॥
ਜਬਤ੍ਰਿਯਅਧਿਕਦੁਖ੍ਯਤਨਪਾਯੋ
ਜਦ 'ਤ੍ਰਿਯ' (ਭਾਵ ਮੇਰੇ) ਸ਼ਰੀਰ ਨੇ ਬਹੁਤ ਦੁਖ ਪਾਇਆ
जब त्रिय अधिक दुख्य तन पायो ॥
ਪ੍ਰਾਨਾਕੁਲਹਮਕੂਕਸੁਨਾਯੋ
ਤਾਂ ਪ੍ਰਾਣਾਂ ਲਈ ਵਿਆਕੁਲ ਹੋ ਕੇ ਮੈਂ ਬਹੁਤ ਕੁਰਲਾਈ
‘When the woman in me was very much aggrieved, she became irritated and pronounced,
प्रानाकुल हम कूक सुनायो ॥
ਜੋਯਾਦੁਖਤੇਬੈਦਉਸਾਰੈ
ਕਿ ਜੋ ਬੈਦ (ਵਿਅਕਤੀ) ਮੈਨੂੰ ਇਸ ਦੁਖ ਤੋਂ ਬਚਾਏਗਾ,
‘When the woman in me was very much aggrieved, she became irritated and pronounced,
जो या दुख ते बैद उसारै ॥
ਸੋਹਮਰੋਹ੍ਵੈਨਾਥਬਿਹਾਰੈ॥੧੯॥
ਉਹ ਮੇਰਾ ਸੁਆਮੀ ਬਣ ਕੇ ਰਮਣ ਕਰੇਗਾ ॥੧੯॥
“Who-so-ever saved her, would become her husband.”(l9)
सो हमरो ह्वै नाथ बिहारै ॥१९॥
ਦੋਹਰਾ
ਦੋਹਰਾ:
Dohira
दोहरा ॥
ਇਕਅਹੀਰਉਪਚਾਰਕਰਿਮੋਕੌਲਿਯੋਉਬਾਰਿ
ਇਕ ਗੁਜਰ ਨੇ ਉਪਾ ਕਰ ਕੇ ਮੈਨੂੰ ਬਚਾ ਲਿਆ।
‘One milkman planned and rescued me.
इक अहीर उपचार करि मो कौ लियो उबारि ॥
ਅਬਮੋਸੌਐਸੇਕਹਤਹੋਹਿਹਮਾਰੀਨਾਰਿ॥੨੦॥
ਹੁਣ ਮੈਨੂੰ ਇੰਜ ਕਹਿੰਦਾ ਹੈ ਕਿ ਮੇਰੀ ਪਤਨੀ ਬਣ ਜਾ ॥੨੦॥
‘And now he says, “You are my woman.” ‘(20)
अब मो सौ ऐसे कहत होहि हमारी नारि ॥२०॥
ਚੌਪਈ
ਚੌਪਈ:
Chaupaee
चौपई ॥
ਦੁਖਿਤਹੋਇਤੁਹਿਮੈਯੌਕਹੀ
ਦੁਖੀ ਹੋ ਕੇ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ
दुखित होइ तुहि मै यौ कही ॥
ਮੋਕਰਤੇਬਤਿਯਾਅਬਰਹੀ
ਕਿ ਹੁਣ ਮੇਰੇ ਗੱਲ ਮੇਰੇ ਹੱਥ ਵਿਚ ਨਹੀਂ ਰਹੀ।
‘Painfully, I am telling you that the matter is not in my hands.
मो कर ते बतिया अब रही ॥
ਕਹੁਰਾਜਾਮੋਕਹਕਾਕਰਿਯੈ
ਹੇ ਰਾਜਨ! ਮੈਨੂੰ ਦਸੋ ਕਿ ਕੀ ਕਰਾਂ।
कहु राजा मो कह का करियै ॥
ਤੋਸੌਛਾਡਿਰੰਕਕਹਬਰਿਯੈ॥੨੧॥
ਤੁਹਾਡੇ ਵਰਗੇ ਨੂੰ ਛਡ ਕੇ ਇਸ ਕੰਗਲੇ ਨੂੰ ਵਰ ਲਵਾਂ ॥੨੧॥
‘Tell me, my Raja what should I do. Should I adopt that penniless and get rid of you.’ (21)
तो सौ छाडि रंक कह बरियै ॥२१॥
ਦੋਹਰਾ
ਦੋਹਰਾ:
Dohira
दोहरा ॥
ਸੁਨਤਬਚਨਤਾਕੋਨ੍ਰਿਪਤਲਯੋਅਹੀਰਬੁਲਾਇ
ਰਾਜੇ ਨੇ ਉਸ ਦੇ ਬੋਲ ਸੁਣ ਕੇ ਗੁਜਰ ਨੂੰ ਬੁਲਾਇਆ
After listening to this, the raja called the milkman,
सुनत बचन ता को न्रिपत लयो अहीर बुलाइ ॥
ਤੁਰਤਬਾਧਿਤਾਕੋਦਿਯਾਸਰਿਤਾਬਿਖੈਬਹਾਇ॥੨੨॥
ਅਤੇ ਉਸ ਨੂੰ ਬੰਨ੍ਹ ਕੇ ਨਦੀ ਵਿਚ ਰੁੜ੍ਹਵਾ ਦਿੱਤਾ ॥੨੨॥
And, immediately, tying him up, threw him m the river.(22)
तुरत बाधि ता को दिया सरिता बिखै बहाइ ॥२२॥
ਪ੍ਰਾਨਉਬਾਰਿਯੋਸੁਖਦੀਆਜਮਤੇਲੀਆਬਚਾਇ
(ਗੁਜਰ ਨੇ ਉਸ ਇਸਤਰੀ ਦੇ) ਪ੍ਰਾਣ ਬਚਾਏ, ਸੁਖ ਦਿੱਤਾ ਅਤੇ ਯਮਰਾਜ ਤੋਂ ਬਚਾ ਲਿਆ।
‘The milkman who had saved her from the clutches of the death,
प्रान उबारियो सुख दीआ जम ते लीआ बचाइ ॥
ਨ੍ਰਿਪਹਿਤਤੇਮਾਰਿਯੋਤਿਸੈਐਸੋਚਰਿਤ੍ਰਦਿਖਾਇ॥੨੩॥
ਪਰ ਰਾਜੇ ਦੇ ਪਿਆਰ ਲਈ (ਉਸ ਇਸਤਰੀ ਨੇ) ਅਜਿਹਾ ਚਰਿਤ੍ਰ ਵਿਖਾ ਕੇ ਉਸ (ਗੁਜਰ) ਨੂੰ ਮਰਵਾ ਦਿੱਤਾ ॥੨੩॥
By enacting a play before the Raja, she got him killed.(23)(1)
न्रिप हित ते मारियो तिसै ऐसो चरित्र दिखाइ ॥२३॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੋਮੰਤ੍ਰੀਭੂਪਸੰਬਾਦੇਉਨਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੯॥੫੭੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਉਨੱਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯॥੫੭੭॥ ਚਲਦਾ॥
Twenty-ninth Parable of Auspicious Chritars Conversation of the Raja and the Minister, Completed with Benediction. (29)(577)
इति स्री चरित्र पख्याने त्रिया चरित्रो मंत्री भूप संबादे उनतीसवो चरित्र समापतम सतु सुभम सतु ॥२९॥५७७॥अफजूं॥
ਚੌਪਈ
ਚੌਪਈ:
Chaupaee
चौपई ॥
ਚਿਤ੍ਰਸਿੰਘਮੰਤ੍ਰੀਸੌਕਹੀ
ਚਿਤ੍ਰ ਸਿੰਘ (ਰਾਜੇ) ਨੇ ਮੰਤ੍ਰੀ ਨੂੰ ਕਿਹਾ
चित्र सिंघ मंत्री सौ कही ॥
ਹਮਤੇਸਕਲਕੁਕ੍ਰਿਯਾਰਹੀ
ਕਿ ਮੇਰੇ ਤੋਂ ਸਾਰੀ ਮਾੜੀ ਕ੍ਰਿਆ (ਕਰਮ) ਕਰਨੋ ਰਹਿ ਗਈ ਹੈ (ਅਰਥਾਤ ਛਡ ਦਿੱਤੀ ਹੈ)।
There Raja Chiter Singh to the Minister, ‘Whatever you said, it has eliminated any treachery from my mind.
हम ते सकल कुक्रिया रही ॥
ਤੁਮਜੋਹਮਸੌਬਚਨਉਚਾਰੇ
ਤੂੰ ਜੋ ਮੈਨੂੰ ਬੋਲ ਕਹੇ ਹਨ
There Raja Chiter Singh to the Minister, ‘Whatever you said, it has eliminated any treachery from my mind.
तुम जो हम सौ बचन उचारे ॥
ਜਾਨੁਕਸੁਧਾਸ੍ਰਵਨਭਰਿਡਾਰੇ॥੧॥
ਮਾਨੋ ਕੰਨਾਂ ਵਿਚ ਅੰਮ੍ਰਿਤ ਭਰ ਦਿੱਤਾ ਹੋਵੇ ॥੧॥
‘Whatever you tell me, it is like putting nectar into my ears.’(1)
जानुक सुधा स्रवन भरि डारे ॥१॥
ਦੋਹਰਾ
ਦੋਹਰਾ:
Dohira
दोहरा ॥
ਮਨਕ੍ਰਮਬਚਕਰਿਮੰਤ੍ਰਿਬਰਿਇਹੈਬਚਨਮੁਰਤੋਹਿ
ਹੇ ਮਨ, ਬਚਨ ਅਤੇ ਕਰਮ ਕਰ ਕੇ ਚੰਗੇ ਵਜ਼ੀਰ! ਮੇਰੀ ਤੈਨੂੰ ਇਹੀ ਬੇਨਤੀ ਹੈ
‘Concentrating on your mind, body and soul, Oh My Minister, I request you,
मन क्रम बच करि मंत्रि बरि इहै बचन मुर तोहि ॥
ਜੋਕਛੁਚਰਿਤਇਸਤ੍ਰਿਨਕਰੇਸੁਕਛੁਕਹੋਸਭਮੋਹਿ॥੨॥
ਕਿ ਜਿਹੜੇ ਕੁਝ ਚਰਿਤ੍ਰ ਇਸਤਰੀਆਂ ਕਰਦੀਆਂ ਹਨ, ਉਹ ਮੈਨੂੰ ਸਾਰੇ ਦਸ ਦਿਓ ॥੨॥
‘What ever number of Auspicious Chritars you know, relate them to me.’(2)
जो कछु चरित इसत्रिन करे सु कछु कहो सभ मोहि ॥२॥
ਏਕਰਾਵਕਾਨੋਹੁਤੋਤਾਹਿਕੁਕ੍ਰਿਯਾਨਾਰ
(ਮੰਤ੍ਰੀ ਨੇ ਕਿਹਾ-) ਇਕ ਕਾਣਾ ਰਾਜਾ ਹੁੰਦਾ ਸੀ ਅਤੇ ਉਸ ਦੀ ਮਾੜੇ ਆਚਰਨ ਵਾਲੀ ਇਸਤਰੀ ਸੀ।
There was one-eyed Raja whose woman was a pervert.
एक राव कानो हुतो ताहि कुक्रिया नार ॥
ਰਮੀਜਾਰਸੌਰਾਇਕੀਆਖਅੰਬੀਰਹਡਾਰਿ॥੩॥
ਉਸ ਨੇ ਰਾਜੇ ਦੀਆਂ ਅੱਖਾਂ ਵਿਚ ਗੁਲਾਲ ਪਾ ਕੇ ਯਾਰ ਨਾਲ ਰਮਣ ਕੀਤਾ ਸੀ ॥੩॥
(This is) how she enjoyed with her friend after putting coloured powder in the eyes of the Raja.(3)
रमी जार सौ राइ की आख अंबीरह डारि ॥३॥
ਚੌਪਈ
ਚੌਪਈ:
Chaupaee
चौपई ॥
ਜਬਹੀਮਾਸਫਾਗੁਕੋਆਯੋ
ਜਦੋਂ ਫਗਣ ਦਾ ਮਹੀਨਾ ਆਇਆ
जब ही मास फागु को आयो ॥
ਨਰਨਾਰਿਨਆਨੰਦਬਢਾਯੋ
ਤਾਂ ਮਰਦਾਂ ਅਤੇ ਔਰਤਾਂ ਨੇ (ਆਪਣੇ ਮਨ ਵਿਚ) ਆਨੰਦ ਵਧਾਇਆ।
‘With the approach of the spring, bloomed the hearts of the males and females.
नर नारिन आनंद बढायो ॥
ਘਰਘਰਹੋਤਕੁਲਾਹਲਭਾਰੀ
ਘਰ ਘਰ ਵਿਚ ਖ਼ੂਬ ਰੌਲਾ ਪੈਣ ਲਗਾ
‘With the approach of the spring, bloomed the hearts of the males and females.
घर घर होत कुलाहल भारी ॥
ਗਾਵਤਗੀਤਬਜਾਵਤਤਾਰੀ॥੪॥
ਅਤੇ (ਲੋਕੀਂ) ਤਾੜੀਆਂ ਵਜਾ ਕੇ ਗੀਤ ਗਾਉਣ ਲਗੇ ॥੪॥
Every house was showered with bliss and they revelled in singing with clapping hands.(4)
गावत गीत बजावत तारी ॥४॥
ਚਾਚਰਮਤੀਨਾਮਤ੍ਰਿਯਤਾਕੌ
ਉਸ ਦੀ ਇਸਤਰੀ ਦਾ ਨਾਂ ਚਾਚਰ ਮਤੀ ਸੀ।
Every house was showered with bliss and they revelled in singing with clapping hands.(4)
चाचर मती नाम त्रिय ता कौ ॥
ਅਤਿਸੁੰਦਰਬਿਧਬਪੁਕਿਯਵਾਕੋ
ਉਸ ਦਾ ਸ਼ਰੀਰ ਵਿਧਾਤਾ ਨੇ ਬਹੁਤ ਸੁੰਦਰ ਬਣਾਇਆ ਸੀ।
There was one female called Chaachar Mall who was pretty and endowed with a very slim body.
अति सुंदर बिध बपु किय वा को ॥
ਮਾਨੀਸੈਨਨ੍ਰਿਪਤਕੋਨਾਮਾ
ਰਾਜੇ ਦਾ ਨਾਂ ਮਾਨੀ ਸੈਨ ਸੀ
There was one female called Chaachar Mall who was pretty and endowed with a very slim body.
मानी सैन न्रिपत को नामा ॥
ਚਾਚਰਮਤੀਜਵਨਕੀਬਾਮਾ॥੫॥
ਜਿਸ ਦੀ ਚਾਚਰ ਮਤੀ ਇਸਤਰੀ ਸੀ ॥੫॥
There was one Raja named Mani Sen who he had a wife called Chaachar Mati (5)
चाचर मती जवन की बामा ॥५॥
ਰੂਪਵੰਤਨਟਤਵਨਨਿਹਾਰਿਯੋ
ਉਸ ਨੇ ਇਕ ਰੂਪਵਾਨ ਨਟ ਨੂੰ ਵੇਖਿਆ।
There was one Raja named Mani Sen who he had a wife called Chaachar Mati (5)
रूपवंत नट तवन निहारियो ॥
ਮਦਨਤਬੈਤਨਬਿਸਿਖਪ੍ਰਹਾਰਿਯੋ
ਤਦੋਂ ਕਾਮ ਦੇਵ ਨੇ ਉਸ ਨੂੰ ਬਾਣ ਮਾਰਿਆ।
When she saw a handsome acrobat, she felt as if she was shot by the Cupid arrow.
मदन तबै तन बिसिख प्रहारियो ॥
ਮਨਕ੍ਰਮਬਚਕਰਿਕੈਬਸਿਭਈ
(ਉਹ) ਮਨ, ਬਚਨ ਅਤੇ ਕਰਮ ਕਰ ਕੇ (ਉਸ ਦੇ) ਵਸ ਵਿਚ ਹੋ ਗਈ,
When she saw a handsome acrobat, she felt as if she was shot by the Cupid arrow.
मन क्रम बच करि कै बसि भई ॥
ਜਾਨੁਕਦਾਸਮੋਲਕੀਲਈ॥੬॥
ਮਾਨੋ ਮੁਲ ਲਈ ਹੋਈ ਦਾਸੀ ਹੋਵੇ ॥੬॥
All her mind, body and soul were subdued, and she became like an acquired slave.( 6)
जानुक दास मोल की लई ॥६॥
ਦੋਹਰਾ
ਦੋਹਰਾ:
Dohira
दोहरा ॥
ਘਰਘਰਚਾਚਰਿਖੇਲਹੀਘਰਘਰਗੈਯਹਿਗੀਤ
ਘਰ ਘਰ ਵਿਚ ਫਾਗ (ਹੋਲੀ) ਖੇਡੀ ਜਾ ਰਹੀ ਸੀ ਅਤੇ ਘਰ ਘਰ ਵਿਚ ਗੀਤ ਗਾਏ ਜਾ ਰਹੇ ਸਨ।
The songs were recited in every home .
घर घर चाचरि खेलही घर घर गैयहि गीत ॥
ਘਰਘਰਹੋਤਮ੍ਰਿਦੰਗਧੁਨਘਰਘਰਨਚਤਸੰਗੀਤ॥੭॥
ਘਰ ਘਰ ਵਿਚ ਮ੍ਰਿਦੰਗ ਦੀ ਧੁਨ ਹੋ ਰਹੀ ਸੀ ਅਤੇ ਘਰ ਘਰ ਵਿਚ ਸੰਗੀਤ ਉਤੇ ਨਾਚ ਹੋ ਰਿਹਾ ਸੀ ॥੭॥
Every home had dances the beats of the drums.(7)
घर घर होत म्रिदंग धुन घर घर नचत संगीत ॥७॥
ਤਿਹਠਾਏਕਪ੍ਰਬੀਨਨਟਸਭਨਟੂਅਨਕੋਰਾਇ
ਉਥੇ ਇਕ ਪ੍ਰਬੀਨ ਨਟ ਵੀ ਸੀ ਜੋ ਸਭ ਨਟਾਂ ਦਾ ਰਾਜਾ ਸੀ (ਭਾਵ ਸ਼ਿਰੋਮਣੀ ਸੀ)।
There came the acrobat, who seemed to be the Raja of all the acrobats,
तिह ठा एक प्रबीन नट सभ नटूअन को राइ ॥
ਮਦਨਛਪਾਏਕਾਢੀਐਮਦਨਕਿਨਵਰੰਗਰਾਇ॥੮॥
ਮਦਨ ਨੂੰ ਲੁਕਾਓ (ਅਤੇ ਉਸ ਨੂੰ) ਕਢ ਲਵੋ (ਇਸ ਤਰ੍ਹਾਂ ਦਾ ਮਾਨੋ ਕਾਮ ਦੇਵ ਦਾ ਹੀ ਸਰੂਪ ਸੀ)। (ਉਸ ਦਾ ਨਾਂ) ਨਵਰੰਗ ਰਾਇ ਸੀ ॥੮॥
And he, whose name was Navrang, was epitome of the Cupid.(8)
मदन छपाए काढीऐ मदन कि नवरंग राइ ॥८॥
ਚੌਪਈ
ਚੌਪਈ:
Chaupaee
चौपई ॥
ਚਾਚਰਪਰੀਨਗਰਮੈਭਾਰੀ
ਨਗਰ ਵਿਚ ਹੌਲੀ ਦੀ ਖੇਡ ਦੀ ਧੁੰਮ ਮਚ ਗਈ।
चाचर परी नगर मै भारी ॥
ਗਾਵਤਗੀਤਸਭੈਨਰਨਾਰੀ
ਸਾਰੇ ਨਰ ਨਾਰੀਆਂ ਗੀਤ ਗਾ ਰਹੇ ਸਨ।
Holy, the festival of colours was at full swing in the town, and every man and woman danced and sang.
गावत गीत सभै नर नारी ॥
ਨਵਲਾਸਿਨਹਾਥਨਲਹਕਾਵੈ
(ਨੌਜਵਾਨ ਇਸਤਰੀਆਂ ਦੇ) ਹੱਥਾਂ ਵਿਚ ਫੁਲਾਂ ਦੀਆਂ ਛਟੀਆਂ ਲਟਕ (ਜਾਂ ਚਮਕ) ਰਹੀਆਂ ਹਨ
Holy, the festival of colours was at full swing in the town, and every man and woman danced and sang.
नवलासिन हाथन लहकावै ॥
ਚਤੁਰਨਕੇਚਤੁਰਾਤਨਲਾਵੈ॥੯॥
ਅਤੇ ਚਤੁਰਾਂ ਨੂੰ ਚਤੁਰ ਇਸਤਰੀਆਂ ਮਾਰ ਰਹੀਆਂ ਹਨ ॥੯॥
The old enjoyed with old and threw flowers on each other.(9)
चतुरन के चतुरा तन लावै ॥९॥
ਦੋਹਰਾ
ਦੋਹਰਾ:
Dohira
दोहरा ॥
ਘਰਘਰਚਾਚਰਗਾਵਹੀਘਰਘਰਬਜਤਮ੍ਰਿਦੰਗ
ਘਰ ਘਰ ਵਿਚ ਹੋਲੀ ਦੇ ਗੀਤ ਗਾਏ ਜਾ ਰਹੇ ਹਨ ਅਤੇ ਘਰ ਘਰ ਵਿਚ ਮ੍ਰਿਦੰਗ ਵਜ ਰਹੇ ਹਨ।
In the company of drums-beats, songs of Holy were Sung in every house.
घर घर चाचर गावही घर घर बजत म्रिदंग ॥
ਹਰਿਦਰਰਾਗਅਲਾਪਿਯਤਘਰਘਰਬਜਤਮੁਚੰਗ॥੧੦॥
ਹਰ ਘਰ ਦੇ ਦੁਆਰ ਉਤੇ ਰਾਗ ਅਲਾਪਿਆ ਜਾ ਰਿਹਾ ਹੈ ਅਤੇ ਘਰ ਘਰ ਵਿਚ ਮਧੁਰ ਆਵਾਜ਼ ਵਾਲੇ ਵਾਜੇ ਵਜ ਰਹੇ ਹਨ ॥੧੦॥
The harmonies were flowing at every door-step and music was report in all the households.(10)
हरि दर राग अलापियत घर घर बजत मुचंग ॥१०॥
ਘਰਘਰਅਬਲਾਗਾਵਹੀਮਿਲਿਮਿਲਿਗੀਤਬਚਿਤ੍ਰ
ਘਰ ਘਰ ਵਿਚ ਇਸਤਰੀਆਂ ਮਿਲ ਕੇ ਵਿਚਿਤ੍ਰ ਗੀਤ ਗਾ ਰਹੀਆਂ ਹਨ।
The damsels were singing the songs in unison and enacting plays,
घर घर अबला गावही मिलि मिलि गीत बचित्र ॥
ਮੁਰਲੀਮੁਰਜਮ੍ਰਿਦੰਗਧੁਨਜਹਤਹਬਜਤਬਜਿਤ੍ਰ॥੧੧॥
ਮੁਰਲੀ, ਮੁਰਜ ਮ੍ਰਿਦੰਗ ਆਦਿ ਵਾਜਿਆਂ ('ਬਜਿਤ੍ਰ') ਦੀ ਸੁੰਦਰ ਧੁਨ ਜਿਥੇ ਕਿਥੇ ਹੋ ਰਹੀ ਹੈ ॥੧੧॥
The music flowing out of flutes, trumpets and bongos was prevailing all over.(11)
मुरली मुरज म्रिदंग धुन जह तह बजत बजित्र ॥११॥
ਚੌਪਈ
ਚੌਪਈ:
Chaupaee
चौपई ॥
ਨਰਨਾਰਿਨਮਿਲਖੇਲਰਚਾਯੋ
ਨਰ ਨਾਰੀਆਂ ਨੇ ਮਿਲ ਕੇ ਖੇਲ ਰਚਾਇਆ ਹੈ
नर नारिन मिल खेल रचायो ॥
ਫੂਲਪਾਨਕੈਫਾਨਮੰਗਾਯੋ
ਅਤੇ ਫੁਲ (ਪੋਸਤ ਦੇ ਡੋਡੇ ਜਾਂ ਅਫੀਮ ਦਾ ਰਸ) ਪਾਨ ਅਤੇ ਸ਼ਰਾਬ ਮੰਗਵਾਈ ਹੈ।
The males and the females were sharing the amusements.
फूल पान कैफान मंगायो ॥
ਦੁਹੂੰਓਰਨਵਲਾਸਿਨਮਾਰੈ
ਦੋਹਾਂ ਪਾਸਿਆਂ ਤੋਂ (ਮੁਟਿਆਰਾਂ) ਛਟੀਆਂ ਮਾਰਦੀਆਂ ਹਨ
दुहूं ओर नवलासिन मारै ॥
ਮਧੁਰਮਧੁਰਧੁਨਿਗੀਤਉਚਾਰੈ॥੧੨॥
ਅਤੇ ਮਧੁਰ ਮਧੁਰ ਗੀਤਾਂ ਦਾ ਉਚਾਰਨ ਕਰਦੀਆਂ ਹਨ ॥੧੨॥
From both sides colours were sprinkled under the efficacy of music.(12)
मधुर मधुर धुनि गीत उचारै ॥१२॥
ਦੋਹਰਾ
ਦੋਹਰਾ:
Dohira
दोहरा ॥
ਛੈਲਛਬੀਲੀਖੇਲਹੀਨਰਨਾਰਿਨਕੀਭੀਰ
ਸੁੰਦਰ ਮੁਟਿਆਰਾਂ ਦੀ ਖੇਡ ਵਿਚ ਨਰ ਨਾਰੀਆਂ ਦੀ ਭੀੜ ਲਗੀ ਹੋਈ ਸੀ।
In the multitude of males, females and the damsels,
छैल छबीली खेल ही नर नारिन की भीर ॥
ਜਿਤਜਿਤਦ੍ਰਿਸਟਪਸਾਰਿਯੈਤਿਤਹਿਕਿਸਰਿਯਾਚੀਰ॥੧੩॥
ਜਿਧਰ ਜਿਧਰ ਵੀ ਨਜ਼ਰ ਮਾਰੀਏ, ਉਧਰ ਉਧਰ ਹੀ ਪੀਲੇ ਰੰਗ ਦੇ ਬਸਤ੍ਰ ਦਿਸਦੇ ਸਨ ॥੧੩॥
The saffron colour apparels were predominant.(13)
जित जित द्रिसट पसारियै तितहि किसरिया चीर ॥१३॥
ਘਰਘਰਚਾਚਰਖੇਲੀਯਹਿਹਸਿਹਸਿਗੈਯਹਿਗੀਤ
ਘਰ ਘਰ ਵਿਚ ਹੋਲੀ ਖੇਡੀ ਜਾ ਰਹੀ ਸੀ ਅਤੇ ਹਸ ਹਸ ਕੇ ਗੀਤ ਗਾਏ ਜਾ ਰਹੇ ਸਨ।
Every household was busy in playing Holy and singing jovially,
घर घर चाचर खेलीयहि हसि हसि गैयहि गीत ॥
ਘਰਘਰਹੋਤਮ੍ਰਿਦੰਗਧੁਨਿਘਰਘਰਨਚਤਸੰਗੀਤ॥੧੪॥
ਘਰ ਘਰ ਵਿਚ ਮ੍ਰਿਦੰਗ ਦੀ ਧੁਨ ਹੋ ਰਹੀ ਸੀ ਅਤੇ ਘਰ ਘਰ ਵਿਚ ਸੰਗੀਤ ਉਤੇ ਨਾਚ ਹੋ ਰਿਹਾ ਸੀ ॥੧੪॥
The voices of bongos accompanied by the dances were emanating from eachhouse.(l4 )
घर घर होत म्रिदंग धुनि घर घर नचत संगीत ॥१४॥
ਨਿਰਖਿਰੂਪਤਾਕੋਸਕਲਉਰਝਿਰਹਿਯੋਸੁਕੁਮਾਰ
ਉਸ (ਰਾਣੀ) ਦੇ ਰੂਪ ਨੂੰ ਵੇਖ ਕੇ ਉਹ ਨੌਜਵਾਨ ਉਲਝਿਆ ਪਿਆ ਸੀ।
That young man was entrapped by her looks,
निरखि रूप ता को सकल उरझि रहियो सु कुमार ॥
ਰਾਨੀਹੂੰਚਟਪਟਅਟਕਨਟਸੋਕਿਯੋਪ੍ਯਾਰ॥੧੫॥
ਰਾਣੀ ਵੀ ਝਟਪਟ ਉਸ ਨਟ ਨਾਲ ਅਟਕ ਗਈ ਅਤੇ ਪ੍ਰੇਮ ਕਰਨ ਲਗੀ ॥੧੫॥
And the Rani, as well, was immediately entangled in his love.(l5)
रानी हूं चटपट अटक नट सो कियो प्यार ॥१५॥
ਖੇਲਤਫਾਗੁਬਚਿਤ੍ਰਗਤਿਨਰਨਾਰੀਸੁਖਪਾਇ
ਵਿਚਿਤ੍ਰ ਸਰੂਪ ਵਾਲੀ ਹੋਲੀ ਨੂੰ ਖੇਡਦੇ ਹੋਇਆਂ ਨਰ ਨਾਰੀਆਂ ਬਹੁਤ ਸੁਖ ਪ੍ਰਾਪਤ ਕਰ ਰਹੀਆਂ ਸਨ।
Every man and woman was savouring the songs of spring,
खेलत फागु बचित्र गति नर नारी सुख पाइ ॥