GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 838
Display Settings
Translations
ਵਾਹੀ​ਕੌ​ਤਸਕਰ​ਠਹਰਾਯੋ​॥੯॥​
ਅਤੇ ਉਸ ਨੂੰ ਚੋਰ ਸਮਝ ਲਿਆ ॥੯॥
None of the Sikhs could comprehend the mystery and they thought her brother to be a thief.(9)
वाही कौ तसकर ठहरायो ॥९॥
ਇਤਿ​ਸ੍ਰੀ​ਚਰਿਤ੍ਰ​ਪਖ੍ਯਾਨੇ​ਤ੍ਰਿਯਾ​ਚਰਿਤ੍ਰੋ​ਮੰਤ੍ਰੀ​ਭੂਪ​ਸੰਬਾਦੇ​ਬਾਈਸਵੋ​ਚਰਿਤ੍ਰ​ਸਮਾਪਤਮ​ਸਤੁ​ਸੁਭਮ​ਸਤੁ​॥੨੨॥੪੪੮॥ਅਫਜੂੰ॥​
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਬਾਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨॥੪੪੮॥ ਚਲਦਾ॥
Twenty-second Parable of Auspicious Chritars Conversation of the Raja and the Minister, Completed with Benediction. (22)(448)
इति स्री चरित्र पख्याने त्रिया चरित्रो मंत्री भूप संबादे बाईसवो चरित्र समापतम सतु सुभम सतु ॥२२॥४४८॥अफजूं॥
ਚੌਪਈ​॥​
ਚੌਪਈ:
Chaupaee
चौपई ॥
ਭਯੋ​ਪ੍ਰਾਤ​ਸਭ​ਹੀ​ਜਨ​ਜਾਗੇ​॥​
ਸਵੇਰ ਹੋਣ ਤੇ ਸਾਰੇ ਲੋਕ ਜਾਗੇ
भयो प्रात सभ ही जन जागे ॥
ਅਪਨੇ​ਅਪਨੇ​ਕਾਰਜ​ਲਾਗੇ​॥​
ਅਤੇ ਆਪਣੇ ਆਪਣੇ ਕੰਮ ਲਗ ਗਏ।
As the Sun rose, people awoke and went to their respective occupations.
अपने अपने कारज लागे ॥
ਰਾਇ​ਭਵਨ​ਤੇ​ਬਾਹਰ​ਆਯੋ​॥​
ਰਾਜਾ ਮਹੱਲ ਤੋਂ ਬਾਹਰ ਆਇਆ
राइ भवन ते बाहर आयो ॥
ਸਭਾ​ਬੈਠ​ਦੀਵਾਨ​ਲਗਾਯੋ​॥੧॥​
ਅਤੇ ਸਭਾ ਵਿਚ ਬੈਠ ਕੇ (ਉਸ ਨੇ) ਦੀਵਾਨ ਲਗਾਇਆ ॥੧॥
The Raja came out of his palace and seated on his throne.(1)
सभा बैठ दीवान लगायो ॥१॥
ਦੋਹਰਾ​॥​
ਦੋਹਰਾ:
Dohira
दोहरा ॥
ਪ੍ਰਾਤ​ਭਏ​ਤਵਨੈ​ਤ੍ਰਿਯਾ​ਹਿਤ​ਤਜਿ​ਰਿਸ​ਉਪਜਾਇ​॥​
ਸਵੇਰ ਹੋਣ ਤੇ ਉਸ ਇਸਤਰੀ ਨੇ ਪ੍ਰੇਮ ਨੂੰ ਤਿਆਗ ਕੇ ਗੁੱਸਾ ਪਾਲ ਲਿਆ
Next day, early in the morning that lady got up,
प्रात भए तवनै त्रिया हित तजि रिस उपजाइ ॥
ਪਨੀ​ਪਾਮਰੀ​ਜੋ​ਹੁਤੇ​ਸਭਹਿਨ​ਦਏ​ਦਿਖਾਇ​॥੨॥​
ਅਤੇ ਜੋ ਜੁਤੀ ਅਤੇ ਪਾਮਰੀ ਸੀ, ਸਭ ਨੂੰ ਵਿਖਾ ਦਿੱਤੀਆਂ ॥੨॥
And displayed the shoes and the robe publicly.(2)
पनी पामरी जो हुते सभहिन दए दिखाइ ॥२॥
ਚੌਪਈ​॥​
ਚੌਪਈ:
Chaupaee
चौपई ॥
ਰਾਇ​ਸਭਾ​ਮਹਿ​ਬਚਨ​ਉਚਾਰੇ​॥​
(ਇਧਰ) ਰਾਜੇ ਨੇ ਸਭਾ ਵਿਚ ਬੋਲ ਕਹੇ
राइ सभा महि बचन उचारे ॥
ਪਨੀ​ਪਾਮਰੀ​ਹਰੇ​ਹਮਾਰੇ​॥​
ਕਿ (ਕਿਸੇ ਨੇ) ਸਾਡੀ ਜੁਤੀ ਅਤੇ ਪਾਮਰੀ ਚੁਰਾ ਲਈ ਹੈ।
The Raja declared in the court that somebody had stolen his shoes and robe.
पनी पामरी हरे हमारे ॥
ਤਾਹਿ​ਸਿਖ੍ਯ​ਜੋ​ਹਮੈ​ਬਤਾਵੈ​॥​
ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ,
ताहि सिख्य जो हमै बतावै ॥
ਤਾ​ਤੇ​ਕਾਲ​ਨਿਕਟ​ਨਹਿ​ਆਵੈ​॥੩॥​
ਤਾਂ ਉਸ ਦੇ ਨੇੜੇ ਕਾਲ ਨਹੀਂ ਆਵੇਗਾ ॥੩॥
‘The Sikh, who will find them out for me, will be saved from the clutches of Death.’(3)
ता ते काल निकट नहि आवै ॥३॥
ਦੋਹਰਾ​॥​
ਦੋਹਰਾ:
Dohira
दोहरा ॥
ਬਚਨ​ਸੁਨਤ​ਗੁਰ​ਬਕ੍ਰਤ​ਤੇ​ਸਿਖ੍ਯ​ਨ​ਸਕੇ​ਦੁਰਾਇ​॥​
ਗੁਰੂ ਦੇ ਮੁਖ ਤੋਂ ਬੋਲ ਸੁਣ ਕੇ ਸੇਵਕ (ਗੱਲ ਨੂੰ) ਲੁਕਾ ਨਾ ਸਕੇ
Listening to their Guru, the Sikh could not hide (the secret),
बचन सुनत गुर बक्रत ते सिख्य न सके दुराइ ॥
ਪਨੀ​ਪਾਮਰੀ​ਕੇ​ਸਹਿਤ​ਸੋ​ਤ੍ਰਿਯ​ਦਈ​ਬਤਾਇ​॥੪॥​
ਅਤੇ ਜੁਤੀ ਤੇ ਪਾਮਰੀ ਸਹਿਤ ਉਸ ਇਸਤਰੀ ਸੰਬੰਧੀ ਦਸ ਦਿੱਤਾ ॥੪॥
And they told about the woman, the shoe and the robe.(4)
पनी पामरी के सहित सो त्रिय दई बताइ ॥४॥
ਚੌਪਈ​॥​
ਚੌਪਈ:
Chaupaee
चौपई ॥
ਤਬੈ​ਰਾਇ​ਯੌ​ਬਚਨ​ਉਚਾਰੇ​॥​
ਤਦ ਰਾਜੇ ਨੇ ਇਸ ਤਰ੍ਹਾਂ ਕਿਹਾ
तबै राइ यौ बचन उचारे ॥
ਗਹਿ​ਲ੍ਯਾਵਹੁ​ਤਿਹ​ਤੀਰ​ਹਮਾਰੇ​॥​
ਕਿ ਉਸ ਨੂੰ ਪਕੜ ਕੇ ਮੇਰੇ ਕੋਲ ਲੈ ਆਓ।
The Raja ordered thus, ‘Go and get her and also bring my shoes and robe.
गहि ल्यावहु तिह तीर हमारे ॥
ਪਨੀ​ਪਾਮਰੀ​ਸੰਗ​ਲੈ​ਐਯਹੁ​॥​
ਜੁਤੀ ਤੇ ਪਾਮਰੀ ਵੀ ਨਾਲ ਲਿਆਉਣਾ
पनी पामरी संग लै ऐयहु ॥
ਮੋਰਿ​ਕਹੇ​ਬਿਨੁ​ਤ੍ਰਾਸ​ਨ​ਦੈਯਹੁ​॥੫॥​
ਅਤੇ ਮੇਰੇ ਕਹੇ ਬਿਨਾ ਉਸ ਨੂੰ ਨਹੀਂ ਡਰਾਉਣਾ ॥੫॥
‘Bring her straight to me without reprimanding her.’(5)
मोरि कहे बिनु त्रास न दैयहु ॥५॥
ਦੋਹਰਾ​॥​
ਦੋਹਰਾ:
Dohira
दोहरा ॥
ਸੁਨਤ​ਰਾਇ​ਕੇ​ਬਚਨ​ਕੋ​ਲੋਗ​ਪਰੇ​ਅਰਰਾਇ​॥​
ਰਾਜੇ ਦੇ ਬੋਲ ਸੁਣ ਕੇ ਲੋਕੀਂ ਲਲਕਾਰ ਕੇ ਪੈ ਗਏ
Lmmediately, harkening to the Raja, the people hastened to her,
सुनत राइ के बचन को लोग परे अरराइ ॥
ਪਨੀ​ਪਾਮਰੀ​ਤ੍ਰਿਯ​ਸਹਿਤ​ਲ੍ਯਾਵਤ​ਭਏ​ਬਨਾਇ​॥੬॥​
ਅਤੇ ਜੁਤੀ ਤੇ ਪਾਮਰੀ ਸਹਿਤ ਉਸ ਇਸਤਰੀ ਨੂੰ ਲੈ ਆਏ ॥੬॥
Brought the woman along with the shoes and the robe.(6)
पनी पामरी त्रिय सहित ल्यावत भए बनाइ ॥६॥
ਅੜਿਲ​॥​
ਅੜਿਲ:
Arril
अड़िल ॥
ਕਹੁ​ਸੁੰਦਰਿ​ਕਿਹ​ਕਾਜ​ਬਸਤ੍ਰ​ਤੈ​ਹਰੇ​ਹਮਾਰੇ​॥​
(ਰਾਜੇ ਨੇ ਕਿਹਾ) ਹੇ ਸੁੰਦਰੀ! ਦਸ ਤੂੰ ਕਿਸ ਲਈ ਮੇਰੇ ਬਸਤ੍ਰ ਚੁਰਾਏ ਹਨ।
(Raja asked,) ‘Tell me pretty lady, why did you steal my garments?
कहु सुंदरि किह काज बसत्र तै हरे हमारे ॥
ਦੇਖ​ਭਟਨ​ਕੀ​ਭੀਰਿ​ਤ੍ਰਾਸ​ਉਪਜ੍ਯੋ​ਨਹਿ​ਥਾਰੇ​॥​
ਇਨ੍ਹਾਂ ਸੂਰਮਿਆਂ ਦੀ ਭੀੜ ਨੂੰ ਵੇਖ ਕੇ ਵੀ ਤੇਰੇ (ਮਨ ਵਿਚ) ਡਰ ਪੈਦਾ ਨਹੀਂ ਹੋਇਆ।
‘Were you not afraid of this group of brave-men (watchmen)?
देख भटन की भीरि त्रास उपज्यो नहि थारे ॥
ਜੋ​ਚੋਰੀ​ਜਨ​ਕਰੈ​ਕਹੌ​ਤਾ​ਕੌ​ਕ੍ਯਾ​ਕਰਿਯੈ​॥​
ਜੋ ਆਦਮੀ ਚੋਰੀ ਕਰੇ, ਦਸੋ, ਉਸ ਦਾ ਕੀ ਕੀਤਾ ਜਾਏ।
‘You tell me, the one who commits theft, what should be one’s punishments.
जो चोरी जन करै कहौ ता कौ क्या करियै ॥
ਹੋ​ਨਾਰਿ​ਜਾਨਿ​ਕੈ​ਟਰੌ​ਨਾਤਰ​ਜਿਯ​ਤੇ​ਤੁਹਿ​ਮਰਿਯੈ​॥੭॥​
(ਤੈਨੂੰ) ਇਸਤਰੀ ਜਾਣ ਕੇ ਛਡਦਾ ਹਾਂ, ਨਹੀਂ ਤਾਂ ਤੈਨੂੰ ਜਾਨੋ ਮਾਰ ਦੇਣਾ ਸੀ ॥੭॥
‘Any way, in consideration of your being a lady, I let you go free, otherwise I would have executed you.’(7)
हो नारि जानि कै टरौ नातर जिय ते तुहि मरियै ॥७॥
ਦੋਹਰਾ​॥​
ਦੋਹਰਾ:
Dohira
दोहरा ॥
ਪਰ​ਪਿਯਰੀ​ਮੁਖ​ਪਰ​ਗਈ​ਨੈਨ​ਰਹੀ​ਨਿਹੁਰਾਇ​॥​
ਉਸ ਦਾ ਮੂੰਹ ਪੀਲਾ ਪੈ ਗਿਆ ਅਤੇ ਅੱਖਾਂ ਨੀਵੀਆਂ ਹੋ ਗਈਆਂ।
Her face became pale, and her eyes remained wide open.
पर पियरी मुख पर गई नैन रही निहुराइ ॥
ਧਰਕ​ਧਰਕ​ਛਤਿਯਾ​ਕਰੈ​ਬਚਨ​ਨ​ਭਾਖ੍ਯੋ​ਜਾਇ​॥੮॥​
ਉਸ ਦੀ ਛਾਤੀ ਧੜਕਣ ਲਗੀ ਅਤੇ (ਮੂੰਹ ਵਿਚੋਂ) ਗੱਲ ਨਹੀਂ ਸੀ ਕੀਤੀ ਜਾ ਰਹੀ ॥੮॥
With extreme heart-palpitation, she was dumbfounded.(8)
धरक धरक छतिया करै बचन न भाख्यो जाइ ॥८॥
ਅੜਿਲ​॥​
ਅੜਿਲ:
Arril
अड़िल ॥
ਹਮ​ਪੂਛਹਿਗੇ​ਯਾਹਿ​ਨ​ਤੁਮ​ਕਛੁ​ਭਾਖਿਯੋ​॥​
ਅਸੀਂ ਇਸ ਨੂੰ ਪੁਛਾਂਗੇ, ਤੁਸੀਂ ਕੁਝ ਨਹੀਂ ਕਹਿਣਾ।
(Raja) ‘I am asking you, and you are keeping quiet.
हम पूछहिगे याहि न तुम कछु भाखियो ॥
ਯਾਹੀ​ਕੈ​ਘਰ​ਮਾਹਿ​ਭਲੀ​ਬਿਧਿ​ਰਾਖਿਯੋ​॥​
(ਇਸ ਨੂੰ) ਇਸੇ ਦੇ ਘਰ ਵਿਚ ਚੰਗੀ ਤਰ੍ਹਾਂ ਰਖੋ।
‘Alright, I will take you to my house, and keeping you comfortably there,
याही कै घर माहि भली बिधि राखियो ॥
ਨਿਰਨੌ​ਕਰਿ​ਹੈ​ਏਕ​ਇਕਾਤ​ਬੁਲਾਇ​ਕੈ​॥​
ਇਕ (ਦਿਨ) ਇਕਾਂਤ ਵਿਚ ਬੁਲਾ ਕੇ ਨਿਰਨਾ ਕਰਾਂਗੇ
‘I will talk to you in seclusion,
निरनौ करि है एक इकात बुलाइ कै ॥
ਹੋ​ਤਬ​ਦੈਹੈ​ਇਹ​ਜਾਨ​ਹ੍ਰਿਦੈ​ਸੁਖੁ​ਪਾਇ​ਕੈ​॥੯॥​
ਅਤੇ ਤਦ (ਇਸ ਨੂੰ) ਸੁਖ ਪੂਰਵਕ ਜਾਣ ਦਿਆਂਗੇ ॥੯॥
‘After that you will be let free.’(9)
हो तब दैहै इह जान ह्रिदै सुखु पाइ कै ॥९॥
ਚੌਪਈ​॥​
ਚੌਪਈ:
Chaupaee
चौपई ॥
ਪ੍ਰਾਤ​ਭਯੋ​ਤ੍ਰਿਯ​ਬਹੁਰਿ​ਬੁਲਾਈ​॥​
ਸਵੇਰ ਹੋਣ ਤੇ (ਉਸ) ਇਸਤਰੀ ਨੂੰ ਫਿਰ ਬੁਲਾਇਆ ਗਿਆ
प्रात भयो त्रिय बहुरि बुलाई ॥
ਸਕਲ​ਕਥਾ​ਕਹਿ​ਤਾਹਿ​ਸੁਨਾਈ​॥​
ਅਤੇ ਉਸ ਨੂੰ ਸਾਰੀ ਗੱਲ ਕਹਿ ਦਿੱਤੀ ਗਈ।
Next morning he called the lady, and talked over whole situation.
सकल कथा कहि ताहि सुनाई ॥
ਤੁਮ​ਕੁਪਿ​ਹਮ​ਪਰਿ​ਚਰਿਤ​ਬਨਾਯੋ​॥​
ਤੂੰ ਕ੍ਰੋਧਿਤ ਹੋ ਕੇ ਸਾਡੇ ਉਤੇ ਚਰਿਤ੍ਰ ਬਣਾਇਆ ਸੀ
तुम कुपि हम परि चरित बनायो ॥
ਹਮਹੂੰ​ਤੁਮ​ਕਹ​ਚਰਿਤ​ਦਿਖਾਯੋ​॥੧੦॥​
ਅਤੇ ਅਸੀਂ ਵੀ ਤੈਨੂੰ ਚਰਿਤ੍ਰ ਵਿਖਾਇਆ ਸੀ ॥੧੦॥
‘Getting angry on me you tried to caste a net on me but on the contrary I put you in a dilemma.’(10)
हमहूं तुम कह चरित दिखायो ॥१०॥
ਤਾ​ਕੋ​ਭ੍ਰਾਤ​ਬੰਦਿ​ਤੇ​ਛੋਰਿਯੋ​॥​
ਉਸ ਦੇ ਭਰਾ ਨੂੰ ਬੰਦੀਖਾਨੇ ਵਿਚੋਂ ਛਡ ਦਿੱਤਾ।
ता को भ्रात बंदि ते छोरियो ॥
ਭਾਤਿ​ਭਾਤਿ​ਤਿਹ​ਤ੍ਰਿਯਹਿ​ਨਿਹੋਰਿਯੋ​॥​
ਉਸ ਇਸਤਰੀ ਨੇ ਕਈ ਢੰਗਾਂ ਨਾਲ ਬੇਨਤੀ ਕੀਤੀ
‘You were let out on the pretension of my brother,’ the woman presented distinctive reasoning.
भाति भाति तिह त्रियहि निहोरियो ॥
ਬਹੁਰਿ​ਐਸ​ਜਿਯ​ਕਬਹੂੰ​ਨ​ਧਰਿਯਹੁ​॥​
ਕਿ ਮੈਂ ਫਿਰ ਇਸ ਤਰ੍ਹਾਂ ਦਾ (ਵਿਚਾਰ) ਮਨ ਵਿਚ ਨਹੀਂ ਲਿਆਵਾਂਗੀ,
बहुरि ऐस जिय कबहूं न धरियहु ॥