GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 837
Display Settings
Translations
ਬਚਨਸੁਨਤਕ੍ਰੁਧਿਤਤ੍ਰਿਯਭਈ
(ਇਹ) ਬੋਲ ਸੁਣ ਕੇ (ਉਹ) ਇਸਤਰੀ ਕ੍ਰੋਧਿਤ ਹੋ ਗਈ।
बचन सुनत क्रुधित त्रिय भई ॥
ਜਰਿਬਰਿਆਠਟੂਕਹ੍ਵੈਗਈ
ਸੜ ਬਲ ਕੇ ਅੱਠ ਟੁਕੜੇ ਹੋ ਗਈ।
Listening to all this, she flew into rage and thought,
जरि बरि आठ टूक ह्वै गई ॥
ਅਬਹੀਚੋਰਿਚੋਰਿਕਹਿਉਠਿਹੌ
(ਕਹਿਣ ਲਗੀ, ਮੈਂ) ਹੁਣੇ ਚੋਰ ਚੋਰ ਕਹਿ ਕੇ ਰੌਲਾ ਪਾਂਦੀ ਹਾਂ
अब ही चोरि चोरि कहि उठिहौ ॥
ਤੁਹਿਕੋਪਕਰਿਮਾਰਿਹੀਸੁਟਿਹੌ॥੫੫॥
ਅਤੇ (ਲੋਕੀਂ) ਕ੍ਰੋਧ ਕਰ ਕੇ ਤੈਨੂੰ ਮਾਰ ਹੀ ਸੁਟਣਗੇ ॥੫੫॥
‘Now I should shout, “thief, thief” and people will come and kill him.’(55)
तुहि कोप करि मारि ही सुटिहौ ॥५५॥
ਦੋਹਰਾ
ਦੋਹਰਾ:
Dohira
दोहरा ॥
ਹਸਿਖੇਲੋਸੁਖਸੋਰਮੋਕਹਾਕਰਤਹੋਰੋਖ
(ਤੁਸੀਂ) ਹਸਦੇ ਖੇਡਦੇ ਸੁਖ ਪੂਰਵਕ (ਮੇਰੇ ਨਾਲ) ਰਮਣ ਕਰੋ, ਕਿਉਂ (ਵਿਅਰਥ ਦਾ) ਰੋਸ ਕਰਦੇ ਹੋ।
(She) ‘Why are you getting so angry, jovially have sex with me.
हसि खेलो सुख सो रमो कहा करत हो रोख ॥
ਨੈਨਰਹੇਨਿਹੁਰਾਇਕ੍ਯੋਹੇਰਤਲਗਤਦੋਖ॥੫੬॥
ਮੇਰੀਆਂ ਅੱਖਾਂ ਨੀਵੀਆਂ ਹੋ ਰਹੀਆਂ ਹਨ। ਕੀ ਇਨ੍ਹਾਂ ਨੂੰ ਵੇਖ ਕੇ (ਤੁਹਾਨੂੰ) ਦੋਸ਼ ਨਹੀਂ ਲਗਦਾ ॥੫੬॥
‘My eyes are inviting you, can’t you understand what they are revealing.’ (56)
नैन रहे निहुराइ क्यो हेरत लगत न दोख ॥५६॥
ਯਾਤੇਹਮਹੇਰਤਨਹੀਸੁਨਿਸਿਖਹਮਾਰੇਬੈਨ
(ਰਾਜੇ ਨੇ ਉੱਤਰ ਦਿੱਤਾ) ਇਸੇ ਲਈ ਤਾਂ ਮੈਂ ਵੇਖਦਾ ਨਹੀਂ। (ਤੂੰ) ਸਿਖਿਆ ਭਰੇ (ਮੇਰੇ) ਬਚਨ ਸੁਣ।
(Raja) ‘Listen, Carefully Listen, I am not looking at you,
या ते हम हेरत नही सुनि सिख हमारे बैन ॥
ਲਖੇਲਗਨਲਗਿਜਾਇਜਿਨਬਡੇਬਿਰਹਿਯਾਨੈਨ॥੫੭॥
ਕਿਤੇ ਵਿਯੋਗੇ ਹੋਏ ਇਨ੍ਹਾਂ ਨੈਣਾਂ ਨੂੰ ਵੇਖਣ ਨਾਲ ਹੀ ਲਗਨ ਨਾ ਲਗ ਜਾਏ ॥੫੭॥
‘Because the looks create the feeling of separation.’(57)
लखे लगन लगि जाइ जिन बडे बिरहिया नैन ॥५७॥
ਛਪੈਛੰਦ
ਛਪੈ ਛੰਦ:
Chhape Chhand
छपै छंद ॥
ਦਿਜਨਦੀਜਿਯਹੁਦਾਨਦ੍ਰੁਜਨਕਹਦ੍ਰਿਸਟਿਦਿਖੈਯਹੁ
ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਦੁਸ਼ਟਾਂ ਨੂੰ ਘੂਰ ਕੇ ਰਖੋ।
‘Charity is endowed to the priests and the men with base thinking get scornful looks.
दिजन दीजियहु दान द्रुजन कह द्रिसटि दिखैयहु ॥
ਸੁਖੀਰਾਖਿਯਹੁਸਾਥਸਤ੍ਰੁਸਿਰਖੜਗਬਜੈਯਹੁ
ਸਾਥੀਆਂ ਨੂੰ ਸੁਖੀ ਰਖੋ ਅਤੇ ਵੈਰੀਆਂ ਦੇ ਸਿਰ ਉਤੇ (ਸਦਾ) ਤਲਵਾਰ ਵਜਾਉਂਦੇ ਰਹੋ।
‘Friends are entrained with relief and the enemies get hit on the heads with sword.
सुखी राखियहु साथ सत्रु सिर खड़ग बजैयहु ॥
ਲੋਕਲਾਜਕਉਛਾਡਿਕਛੂਕਾਰਜਨਹਿਕਰਿਯਹੁ
ਲੋਕ ਲਾਜ ਨੂੰ ਛਡ ਕੇ ਕੋਈ ਕੰਮ ਨਾ ਕਰੋ।
‘No act is performed keeping in view the public opinion.
लोक लाज कउ छाडि कछू कारज नहि करियहु ॥
ਪਰਨਾਰੀਕੀਸੇਜਪਾਵਸੁਪਨੇਹੂੰਧਰਿਯਹੁ
ਪਰ ਨਾਰੀ ਦੀ ਸੇਜ ਉਤੇ ਸੁਪਨੇ ਵਿਚ ਵੀ ਪੈਰ ਨਾ ਰਖੋ।
‘One should not even dream of getting into bed with else’s wife.
पर नारी की सेज पाव सुपने हूं न धरियहु ॥
ਗੁਰਜਬਤੇਮੁਹਿਕਹਿਯੋਇਹੈਪ੍ਰਨਲਯੋਸੁਧਾਰੈ
ਜਦੋਂ ਦਾ ਗੁਰੂ ਨੇ ਮੈਨੂੰ ਕਿਹਾ ਹੈ, (ਉਦੋਂ ਤੋਂ ਮੈਂ) ਇਹੀ ਪ੍ਰਣ ਧਾਰਨ ਕੀਤਾ ਹੋਇਆ ਹੈ
‘Since the time Guru has taught me this lesson,
गुर जब ते मुहि कहियो इहै प्रन लयो सु धारै ॥
ਹੋਪਰਧਨਪਾਹਨਤੁਲਿਤ੍ਰਿਯਾਪਰਮਾਤਹਮਾਰੈ॥੫੮॥
ਕਿ ਮੇਰੇ ਲਈ ਪਰਾਇਆ ਧਨ ਪੱਥਰ ਦੇ ਸਮਾਨ ਹੈ ਅਤੇ ਪਰਾਈ ਔਰਤ ਮਾਤਾ ਵਰਗੀ ਹੈ ॥੫੮॥
Any thing belonging to somebody else is like a stone and else’s wife like a mother to me.’(58)
हो पर धन पाहन तुलि त्रिया पर मात हमारै ॥५८॥
ਦੋਹਰਾ
ਦੋਹਰਾ:
Dohira
दोहरा ॥
ਸੁਨਤਰਾਵਕੋਬਚਸ੍ਰਵਨਤ੍ਰਿਯਮਨਿਅਧਿਕਰਿਸਾਇ
ਰਾਜੇ ਦੇ ਬਚਨ ਕੰਨਾਂ ਨਾਲ ਸੁਣ ਕੇ ਇਸਤਰੀ ਨੇ ਮਨ ਵਿਚ ਬਹੁਤ ਕ੍ਰੋਧ ਕੀਤਾ
Listening to the Raja’s talk she became angrier,
सुनत राव को बच स्रवन त्रिय मनि अधिक रिसाइ ॥
ਚੋਰਚੋਰਕਹਿਕੈਉਠੀਸਿਖ੍ਯਨਦਿਯੋਜਗਾਇ॥੫੯॥
ਅਤੇ ਚੋਰ ਚੋਰ ਕਹਿ ਕੇ (ਆਪਣੇ) ਸੇਵਕਾਂ ਨੂੰ ਜਗਾ ਦਿੱਤਾ ॥੫੯॥
And shouting, “thief, thief” she awoke all her companions.(59)
चोर चोर कहि कै उठी सिख्यन दियो जगाइ ॥५९॥
ਸੁਨਤਚੋਰਕੋਬਚਸ੍ਰਵਨਅਧਿਕਡਰਿਯੋਨਰਨਾਹਿ
ਕੰਨਾਂ ਨਾਲ ਚੋਰ-ਚੋਰ ਦੇ ਬਚਨ ਸੁਣ ਕੇ ਰਾਜਾ ਬਹੁਤ ਡਰ ਗਿਆ
Hearing the call of “thief, thief,” the Raja was frightened.
सुनत चोर को बच स्रवन अधिक डरियो नर नाहि ॥
ਪਨੀਪਾਮਰੀਤਜਿਭਜ੍ਯੋਸੁਧਿਰਹੀਮਨਮਾਹਿ॥੬੦॥
ਅਤੇ ਡੌਰ ਭੌਰ ਹੋਇਆ ਜੁਤੀ ਤੇ ਪਾਮਰੀ (ਸਰਦੀਆਂ ਵਿਚ ਪਾਣ ਦਾ ਇਕ ਵੱਡਾ ਚੋਲਾ) ਛਡ ਕੇ ਭਜ ਗਿਆ ॥੬੦॥
He lost his sanity and, leaving there his shoes and silk robe, ran away.(60)
पनी पामरी तजि भज्यो सुधि न रही मन माहि ॥६०॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੧॥੪੩੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧॥੪੩੯॥ ਚਲਦਾ॥
Twenty-first Parable of Auspicious Chritars Conversation of the Raja and the Minister, Completed with Benediction. (21)(439)
इति स्री चरित्र पख्याने त्रिया चरित्रे मंत्री भूप संबादे इकीसवो चरित्र समापतम सतु सुभम सतु ॥२१॥४३९॥अफजूं॥
ਦੋਹਰਾ
ਦੋਹਰਾ:
Dohira
दोहरा ॥
ਸੁਨਤਚੋਰਕੇਬਚਸ੍ਰਵਨਉਠਿਯੋਰਾਇਡਰਧਾਰ
'ਚੋਰ ਚੋਰ' ਦੇ ਬੋਲ ਕੰਨਾਂ ਨਾਲ ਸੁਣ ਕੇ ਰਾਜਾ ਡਰ ਕੇ ਉਠਿਆ
When the Raja heard the call, “thief, thief” he became dreadful.
सुनत चोर के बच स्रवन उठियो राइ डर धार ॥
ਭਜਿਯੋਜਾਇਡਰਪਾਇਮਨਪਨੀਪਾਮਰੀਡਾਰਿ॥੧॥
ਅਤੇ ਜੁਤੀ ਤੇ ਪਾਮਰੀ ਨੂੰ ਛਡ ਕੇ ਮਨ ਵਿਚ ਡਰਦਾ ਹੋਇਆ ਭਜ ਗਿਆ ॥੧॥
He ran out leaving behind his shoes and silk robe.(1)
भजियो जाइ डर पाइ मन पनी पामरी डारि ॥१॥
ਚੋਰਿਸੁਨਤਜਾਗੇਸਭੈਭਜੈਦੀਨਾਰਾਇ
'ਚੋਰ ਚੋਰ' (ਦੀ ਆਵਾਜ਼) ਸੁਣ ਕੇ ਸਾਰੇ (ਸੇਵਕ) ਜਾਗ ਪਏ ਅਤੇ (ਉਨ੍ਹਾਂ ਨੇ) ਰਾਜੇ ਨੂੰ ਭਜਣ ਨਾ ਦਿੱਤਾ
Hearing the call of thief, all woke up and did not let the Raja runaway,
चोरि सुनत जागे सभै भजै न दीना राइ ॥
ਕਦਮਪਾਚਸਾਤਕਲਗੇਮਿਲੇਸਿਤਾਬੀਆਇ॥੨॥
ਅਤੇ ਪੰਜ ਸਤ ਕਦਮਾਂ ਉਤੇ ਜਲਦੀ ਹੀ ਆ ਮਿਲੇ ॥੨॥
And within five or seven feet they caught him.(2)
कदम पाच सातक लगे मिले सिताबी आइ ॥२॥
ਚੌਪਈ
ਚੌਪਈ:
Chaupaee
चौपई ॥
ਚੋਰਬਚਨਸਭਹੀਸੁਨਿਧਾਏ
'ਚੋਰ ਚੋਰ' ਦੇ ਬੋਲ ਸੁਣ ਕੇ ਸਾਰੇ ਭਜ ਪਏ
चोर बचन सभ ही सुनि धाए ॥
ਕਾਢੇਖੜਗਰਾਇਪ੍ਰਤਿਆਏ
ਅਤੇ ਤਲਵਾਰਾਂ ਕਢ ਕੇ ਰਾਜੇ ਪ੍ਰਤਿ ਵਧੇ।
Others too heard the call of “thief” and came out with their swords.
काढे खड़ग राइ प्रति आए ॥
ਕੂਕਿਕਹੈਤੁਹਿਜਾਨਦੈਹੈ
ਲਲਕਾਰ ਕੇ ਕਹਿਣ ਲਗੇ ਕਿ ਤੈਨੂੰ ਜਾਣ ਨਹੀਂ ਦੇਵਾਂਗੇ
कूकि कहै तुहि जान न दैहै ॥
ਤੁਹਿਤਸਕਰਜਮਧਾਮਪਠੈਹੈ॥੩॥
ਅਤੇ ਹੇ ਚੋਰ! ਤੈਨੂੰ ਯਮਲੋਕ ਭੇਜਾਂਗੇ ॥੩॥
People shouted at him and expressed that he should be sent to the hell.(3)
तुहि तसकर जमधाम पठै है ॥३॥
ਦੋਹਰਾ
ਦੋਹਰਾ:
Dohira
दोहरा ॥
ਆਗੇਪਾਛੇਦਾਹਨੇਘੇਰਿਦਸੋਦਿਸਲੀਨ
(ਰਾਜੇ ਨੂੰ) ਅਗੇ, ਪਿਛੇ, ਸਜੇ ਆਦਿ ਦਸਾਂ ਪਾਸਿਆਂ ਤੋਂ ਘੇਰ ਲਿਆ।
He was rounded up from left, right and all the directions.
आगे पाछे दाहने घेरि दसो दिस लीन ॥
ਪੈਂਡਭਜਨਕੌਰਹਿਯੋਰਾਇਜਤਨਯੌਕੀਨ॥੪॥
ਰਾਜੇ ਨੂੰ (ਜਦ) ਭਜਣ ਲਈ ਕੋਈ ਰਸਤਾ ਨਾ ਰਿਹਾ (ਤਦ) ਰਾਜੇ ਨੇ ਇਸ ਤਰ੍ਹਾਂ ਯਤਨ ਕੀਤਾ ॥੪॥
Raja did try but he could not find any means (to escape).(4)
पैंड भजन कौ न रहियो राइ जतन यौ कीन ॥४॥
ਵਾਕੀਕਰਦਾਰੀਧਰੀਪਗਿਯਾਲਈਉਤਾਰਿ
ਉਸ (ਦੇ ਭਰਾ) ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ ਲਈ।
People pulled his beard and took his turban off
वा की कर दारी धरी पगिया लई उतारि ॥
ਚੋਰਚੋਰਕਰਿਤਿਹਗਹਿਯੋਦ੍ਵੈਕਮੁਤਹਰੀਝਾਰਿ॥੫॥
ਚੋਰ-ਚੋਰ ਕਹਿ ਕੇ ਅਤੇ ਦੋ ਕੁ ਸੋਟੇ ਮਾਰ ਕੇ ਉਸ ਨੂੰ ਪਕੜ ਲਿਆ ॥੫॥
Calling him “thief, thief” they beat him with sticks.(5)
चोर चोर करि तिह गहियो द्वैक मुतहरी झारि ॥५॥
ਲਗੇਮੁਹਤਰੀਕੇਗਿਰਿਯੋਭੂਮਿਮੂਰਛਨਾਖਾਇ
ਸੋਟੇ ਵਜਣ ਨਾਲ (ਉਹ) ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ।
With the beating of sticks, he fell flat and became unconscious.
लगे मुहतरी के गिरियो भूमि मूरछना खाइ ॥
ਭੇਦਕਾਹੂੰਨਰਲਹਿਯੋਮੁਸਕੈਲਈਚੜਾਇ॥੬॥
ਕਿਸੇ ਵਿਅਕਤੀ ਨੇ ਵੀ ਭੇਦ ਨਾ ਸਮਝਿਆ ਅਤੇ (ਉਸ ਦੀਆਂ) ਮੁਸ਼ਕਾਂ ਕਸ ਦਿੱਤੀਆਂ ॥੬॥
People without understanding the real issue, tied him up with a rope.(6)
भेद न काहूं नर लहियो मुसकै लई चड़ाइ ॥६॥
ਲਾਤਮੁਸਟਬਾਜਨਲਗੀਸਿਖ੍ਯਪਹੁੰਚੇਆਇ
ਲੱਤਾ ਅਤੇ ਮੁੱਕੇ ਵਜਣ ਲਗੇ ਅਤੇ (ਇੰਨੇ ਤਕ ਹੋਰ) ਸੇਵਕ ਵੀ ਪਹੁੰਚ ਗਏ।
They were throwing punches and kicks when the Sikhs arrived, too.
लात मुसट बाजन लगी सिख्य पहुंचे आइ ॥
ਭ੍ਰਾਤਭ੍ਰਾਤਤ੍ਰਿਯਕਹਿਰਹੀਕੋਊਸਕਿਯੋਛੁਰਾਇ॥੭॥
(ਉਹ) ਇਸਤਰੀ ਭਰਾ ਭਰਾ ਕਹਿ ਥਕੀ, ਪਰ ਕੋਈ ਵੀ (ਉਸ ਨੂੰ ਸੇਵਕਾਂ ਤੋਂ) ਛੁਡਾ ਨਾ ਸਕਿਆ ॥੭॥
The woman shouted, “brother, brother,” but could not rescue him.(7)
भ्रात भ्रात त्रिय कहि रही कोऊ न सकियो छुराइ ॥७॥
ਚੌਪਈ
ਚੌਪਈ:
Chaupaee
चौपई ॥
ਜੂਤੀਬਹੁਤਿਹਮੂੰਡਲਗਾਈ
ਉਸ ਦੇ ਸਿਰ ਉਤੇ ਬਹੁਤ ਜੁਤੀਆਂ ਮਾਰੀਆਂ
जूती बहु तिह मूंड लगाई ॥
ਮੁਸਕੈਤਾਕੀਐਠਚੜਾਈ
ਅਤੇ ਉਸ ਦੀਆਂ ਮੁਸ਼ਕਾਂ ਕਸ ਦਿੱਤੀਆਂ।
His face was hit with shoes and hands were tied tightly.
मुसकै ता की ऐठ चड़ाई ॥
ਬੰਦਸਾਲਤਿਹਦਿਯਾਪਠਾਈ
ਉਸ ਨੂੰ ਬੰਦੀਖਾਨੇ ਭੇਜ ਦਿੱਤਾ
बंदसाल तिह दिया पठाई ॥
ਆਨਿਆਪਨੀਸੇਜਸੁਹਾਈ॥੮॥
ਅਤੇ (ਇਸਤਰੀ) ਆਪਣੀ ਸੇਜ ਉਪਰ ਆ ਗਈ ॥੮॥
He was put in the jail, and the woman came back to her bed.(8)
आनि आपनी सेज सुहाई ॥८॥
ਇਹਛਲਖੇਲਿਰਾਇਭਜਆਯੋ
ਇਸ ਤਰ੍ਹਾਂ ਦਾ ਛਲ ਕਰ ਕੇ ਰਾਜਾ (ਉਥੋਂ) ਭਜ ਆਇਆ।
-63
इह छल खेलि राइ भज आयो ॥
ਬੰਦਸਾਲਤ੍ਰਿਯਭ੍ਰਾਤਪਠਾਯੋ
ਬੰਦੀਖਾਨੇ ਵਿਚ ਉਸ ਇਸਤਰੀ ਦਾ ਭਰਾ ਭੇਜ ਦਿੱਤਾ ਗਿਆ।
Through such a deception, the Raja went free and despatched her brother to the prison.
बंदसाल त्रिय भ्रात पठायो ॥
ਸਿਖ੍ਯਨਭੇਦਅਭੇਦਪਾਯੋ
(ਕੋਈ ਵੀ) ਸੇਵਕ ਭੇਦ ਨੂੰ ਨਾ ਸਮਝ ਸਕਿਆ
सिख्यन भेद अभेद न पायो ॥