GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 836
Display Settings
Translations
ਭਾਜਿ​ਚਲੌ​ਤ੍ਰਿਯ​ਦੇਤ​ਗਹਾਈ​॥੪੧॥​
ਅਤੇ ਜੇ ਭਜਦਾ ਹਾਂ (ਤਾਂ ਇਹ) ਇਸਤਰੀ (ਮੈਨੂੰ) ਪਕੜਾ ਦੇਵੇਗੀ ॥੪੧॥
But if I try to run away, she will get me caught.(41)
भाजि चलौ त्रिय देत गहाई ॥४१॥
ਤਾ​ਤੇ​ਯਾਕੀ​ਉਸਤਤਿ​ਕਰੋ​॥​
ਇਸ ਲਈ ਇਸ ਦੀ ਉਸਤਤ ਕਰਾਂ
ता ते याकी उसतति करो ॥
ਚਰਿਤ​ਖੇਲਿ​ਯਾ​ਕੋ​ਪਰਹਰੋ​॥​
ਅਤੇ ਇਸ ਨਾਲ ਚਰਿਤ੍ਰ ਖੇਡ ਕੇ (ਇਸ ਤੋਂ) ਪਿਛਾ ਛੁੜਾਵਾਂ।
‘It will be better if I praise her and through dramatisation get rid of her.
चरित खेलि या को परहरो ॥
ਬਿਨੁ​ਰਤਿ​ਕਰੈ​ਤਰਨਿ​ਜਿਯ​ਮਾਰੈ​॥​
ਰਤੀ-ਕ੍ਰੀੜਾ ਕੀਤੇ ਬਿਨਾ (ਇਹ) ਇਸਤਰੀ ਜੀਉਂਦੇ ਮਾਰ ਦੇਵੇਗੀ।
‘Without agreeing to commit sex, she will kill me.
बिनु रति करै तरनि जिय मारै ॥
ਕਵਨ​ਸਿਖ੍ਯ​ਮੁਹਿ​ਆਨਿ​ਉਬਾਰੈ​॥੪੨॥​
ਕੌਣ (ਅਜਿਹਾ) ਸਿੱਖ ਹੋਵੇ (ਜੋ) ਮੈਨੂੰ ਆ ਕੇ ਬਚਾ ਲਏ? ॥੪੨॥
‘I wish some disciple of mine could come and save me.’(42)
कवन सिख्य मुहि आनि उबारै ॥४२॥
ਅੜਿਲ​॥​
ਅੜਿਲ:
Arril Chhand
अड़िल ॥
ਧੰਨ੍ਯ​ਤਰੁਨਿ​ਤਵ​ਰੂਪ​ਧੰਨ੍ਯ​ਪਿਤੁ​ਮਾਤ​ਤਿਹਾਰੋ​॥​
ਹੇ ਇਸਤਰੀ! ਤੇਰਾ ਰੂਪ ਧੰਨ ਹੈ ਅਤੇ ਤੇਰੇ ਮਾਤਾ ਪਿਤਾ ਧੰਨ ਹਨ।
(He said to her), ‘You are admirable and so are your mother and father.
धंन्य तरुनि तव रूप धंन्य पितु मात तिहारो ॥
ਧੰਨ੍ਯ​ਤਿਹਾਰੇ​ਦੇਸ​ਧੰਨ੍ਯ​ਪ੍ਰਤਿਪਾਲਨ​ਹਾਰੋ​॥​
ਤੇਰਾ ਦੇਸ ਧੰਨ ਹੈ ਅਤੇ ਤੈਨੂੰ ਪਾਲਣ ਵਾਲਾ ਵੀ ਧੰਨ ਹੈ।
‘Your country is commendable and commendable are your sustainers.
धंन्य तिहारे देस धंन्य प्रतिपालन हारो ॥
ਧੰਨ੍ਯ​ਕੁਅਰਿ​ਤਵ​ਬਕ੍ਰਤ​ਅਧਿਕ​ਜਾ​ਮੈ​ਛਬਿ​ਛਾਜੈ​॥​
ਹੇ ਨੌਜਵਾਨ ਇਸਤਰੀ! ਤੇਰਾ ਮੁਖੜਾ ਧੰਨ ਹੈ ਜਿਸ ਉਤੇ ਬਹੁਤ ਛਬੀ ਛਾਈ ਹੋਈ ਹੈ,
‘Your face, which is very pretty, is so meritorious,
धंन्य कुअरि तव बक्रत अधिक जा मै छबि छाजै ॥
ਹੋ​ਜਲਜ​ਸੂਰ​ਅਰੁ​ਚੰਦ੍ਰ​ਦ੍ਰਪ​ਕੰਦ੍ਰਪ​ਲਖਿ​ਭਾਜੈ​॥੪੩॥​
(ਜਿਸ ਨੂੰ) ਵੇਖ ਕੇ ਕਮਲ, ਸੂਰਜ, ਚੰਦ੍ਰਮਾ ਅਤੇ ਕਾਮ ਦੇਵ (ਦੀ ਸੁੰਦਰਤਾ) ਦਾ ਹੰਕਾਰ ਦੂਰ ਹੋ ਜਾਂਦਾ ਹੈ ॥੪੩॥
‘That, even, the Lotus- flower, Sun, Moon and Cupid lose their vanity.(43)
हो जलज सूर अरु चंद्र द्रप कंद्रप लखि भाजै ॥४३॥
ਸੁਭ​ਸੁਹਾਗ​ਤਨ​ਭਰੇ​ਚਾਰੁ​ਚੰਚਲ​ਚਖੁ​ਸੋਹਹਿ​॥​
(ਤੇਰਾ) ਸ਼ੁਭ ਸ਼ਰੀਰ ਸੁਭਾਗਸ਼ਾਲੀ ਹੈ (ਅਤੇ ਤੇਰੇ) ਸੁੰਦਰ ਚੰਚਲ ਨੈਣ ਸੋਹਣੇ ਫਬਦੇ ਹਨ।
‘Your body is blissful and your eyes are coquettish.
सुभ सुहाग तन भरे चारु चंचल चखु सोहहि ॥
ਖਗ​ਮ੍ਰਿਗ​ਜਛ​ਭੁਜੰਗ​ਅਸੁਰ​ਸੁਰ​ਨਰ​ਮੁਨਿ​ਮੋਹਹਿ​॥​
ਪੰਛੀਆਂ, ਹਿਰਨਾਂ, ਯਕਸ਼ਾਂ, ਸੱਪਾਂ, ਦੈਂਤਾਂ, ਦੇਵਤਿਆਂ, ਮੁਨੀਆਂ ਅਤੇ ਪੁਰਸ਼ਾਂ ਦਾ ਮਨ ਮੋਹ ਰਹੀ ਹੈਂ।
‘You are winsome to all, the birds, deer, beasts, reptiles and demons,
खग म्रिग जछ भुजंग असुर सुर नर मुनि मोहहि ॥
ਸਿਵ​ਸਨਕਾਦਿਕ​ਥਕਿਤ​ਰਹਿਤ​ਲਖਿ​ਨੇਤ੍ਰ​ਤਿਹਾਰੇ​॥​
ਸ਼ਿਵ, ਬ੍ਰਹਮਾ ਦੇ ਚਾਰ ਮਾਨਸ ਪੁੱਤਰ ਤੇਰੇ ਨੈਣਾਂ ਨੂੰ ਵੇਖ ਵੇਖ ਕੇ ਥਕ ਗਏ ਹਨ।
‘Shiva and all his four sons have languished by looking at your eyes.
सिव सनकादिक थकित रहित लखि नेत्र तिहारे ॥
ਹੋ​ਅਤਿ​ਅਸਚਰਜ​ਕੀ​ਬਾਤ​ਚੁਭਤ​ਨਹਿ​ਹ੍ਰਿਦੈ​ਹਮਾਰੇ​॥੪੪॥​
ਪਰ ਬੜੇ ਅਸਚਰਜ ਦੀ ਗੱਲ ਹੈ ਕਿ (ਇਹ) ਮੇਰੇ ਹਿਰਦੇ ਵਿਚ ਨਹੀਂ ਚੁਭਦੇ ॥੪੪॥
‘But the strange phenomena is that your eyes have not been able to penetrate into my heart.’(44)
हो अति असचरज की बात चुभत नहि ह्रिदै हमारे ॥४४॥
ਸਵੈਯਾ​॥​
ਸਵੈਯਾ:
Savaiyya
सवैया ॥
ਪੌਢਤੀ​ਅੰਕ​ਪ੍ਰਜੰਕ​ਲਲਾ​ਕੋ​ਲੈ​ਕਾਹੂ​ਸੋ​ਭੇਦ​ਨ​ਭਾਖਤ​ਜੀ​ਕੋ​॥​
(ਇਸਤਰੀ ਕਹਿੰਦੀ ਹੈ) ਪ੍ਰੀਤਮ ਨੂੰ ਗਲਵਕੜੀ ਵਿਚ ਲੈ ਕੇ (ਮੈਂ) ਪਲੰਘ ਉਤੇ ਲੇਟ ਜਾਵਾਂਗੀ ਅਤੇ ਕਿਸੇ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕਰਾਂਗੀ।
(She replied,) ‘Cuddling you I will lie down on the bed and will never divulge this secret to anyone.
पौढती अंक प्रजंक लला को लै काहू सो भेद न भाखत जी को ॥
ਕੇਲ​ਕਮਾਤ​ਬਹਾਤ​ਸਦਾ​ਨਿਸਿ​ਮੈਨ​ਕਲੋਲ​ਨ​ਲਾਗਤ​ਫੀਕੋ​॥​
ਕਾਮ-ਕ੍ਰੀੜਾ ਕਰਦਿਆਂ ਸਦਾ ਰਾਤ ਬੀਤ ਜਾਂਦੀ ਹੈ ਅਤੇ ਕਾਮ-ਕਲੋਲ ਫਿਕੇ ਨਹੀਂ ਲਗਦੇ।
‘Frolicking thus, whole night will pass, and, even the Cupids play will seem trivial.
केल कमात बहात सदा निसि मैन कलोल न लागत फीको ॥
ਜਾਗਤ​ਲਾਜ​ਬਢੀ​ਤਹ​ਮੈ​ਡਰ​ਲਾਗਤ​ਹੈ​ਸਜਨੀ​ਸਭ​ਹੀ​ਕੋ​॥​
ਹੇ ਸਜਨੀ! ਜਾਗਣ ਤੇ (ਸਾਰੀਆਂ ਇਸਤਰੀਆਂ ਨੂੰ) ਬਹੁਤ ਲਾਜ ਲਗਦੀ ਹੈ।
‘I am living on dreams (about you) and wake up afraid of losing you.
जागत लाज बढी तह मै डर लागत है सजनी सभ ही को ॥
ਤਾ​ਤੇ​ਬਿਚਾਰਤ​ਹੌ​ਚਿਤ​ਮੈ​ਇਹ​ਜਾਗਨ​ਤੇ​ਸਖਿ​ਸੋਵਨ​ਨੀਕੋ​॥੪੫॥​
ਇਸ ਲਈ ਚਿਤ ਵਿਚ ਵਿਚਾਰ ਕਰਦੀ ਹਾਂ ਕਿ ਹੇ ਸਖੀ! ਇਸ ਜਾਗਣ ਨਾਲੋਂ ਤਾਂ ਸੌਣਾ ਚੰਗਾ ਹੈ ॥੪੫॥
‘I would rather die, than to wake up from such a dream.’(45)
ता ते बिचारत हौ चित मै इह जागन ते सखि सोवन नीको ॥४५॥
ਦੋਹਰਾ​॥​
ਦੋਹਰਾ:
Dohira
दोहरा ॥
ਬਹੁਰ​ਤ੍ਰਿਯਾ​ਤਿਹ​ਰਾਇ​ਸੋ​ਯੌ​ਬਚ​ਕਹਿਯੋ​ਸੁਨਾਇ​॥​
ਫਿਰ (ਉਸ) ਇਸਤਰੀ ਨੇ ਰਾਜੇ ਨੂੰ ਇਹ ਬੋਲ ਕਹਿ ਕੇ ਸੁਣਾਏ।
Then she declared loudly and told, the Raja.
बहुर त्रिया तिह राइ सो यौ बच कहियो सुनाइ ॥
ਆਜ​ਭੋਗ​ਤੋ​ਸੋ​ਕਰੌ​ਕੈ​ਮਰਿਹੌ​ਬਿਖੁ​ਖਾਇ​॥੪੬॥​
ਮੈਂ ਅਜ ਤੇਰੇ ਨਾਲ ਭੋਗ ਕਰਾਂਗੀ, ਨਹੀਂ ਤਾਂ ਜ਼ਹਿਰ ਖਾ ਕੇ ਮਰ ਜਾਵਾਂਗੀ ॥੪੬॥
‘Either I will have sex with you or I will kill myself by taking poison.’(46)
आज भोग तो सो करौ कै मरिहौ बिखु खाइ ॥४६॥
ਬਿਸਿਖੀ​ਬਰਾਬਰਿ​ਨੈਨ​ਤਵ​ਬਿਧਨਾ​ਧਰੇ​ਬਨਾਇ​॥​
ਵਿਧਾਤਾ ਨੇ ਤੇਰੇ ਨੈਣ ਤੀਰਾਂ ਵਰਗੇ ਬਣਾਏ ਹਨ,
(Raja,) ‘God has created your eyes like sharp arrows,
बिसिखी बराबरि नैन तव बिधना धरे बनाइ ॥
ਲਾਜ​ਕੌਚ​ਮੋ​ਕੌ​ਦਯੋ​ਚੁਭਤ​ਨ​ਤਾ​ਤੇ​ਆਇ​॥੪੭॥​
(ਪਰ) ਮੈਨੂੰ ਲਾਜ ਦਾ ਕਵਚ ਦਿੱਤਾ ਹੈ, ਇਸ ਲਈ ਮੈਨੂੰ ਆ ਕੇ ਚੁਭਦੇ ਨਹੀਂ ਹਨ ॥੪੭॥
‘But He has endowed me modesty and that is why they cannot pierce me.(47)
लाज कौच मो कौ दयो चुभत न ता ते आइ ॥४७॥
ਬਨੇ​ਠਨੇ​ਆਵਤ​ਘਨੇ​ਹੇਰਤ​ਹਰਤ​ਗ੍ਯਾਨ​॥​
ਤੇਰੇ ਨੈਣ ਬਹੁਤ ਹੀ ਸਜੇ ਸੰਵਰੇ ਹਨ ਅਤੇ ਵੇਖਦਿਆਂ ਹੀ ਗਿਆਨ ਹਰ ਲੈਂਦੇ ਹਨ।
‘Your eyes are penetrating and on the very first sight they oust the knowledge.
बने ठने आवत घने हेरत हरत ग्यान ॥
ਭੋਗ​ਕਰਨ​ਕੌ​ਕਛੁ​ਨਹੀ​ਡਹਕੂ​ਬੇਰ​ਸਮਾਨ​॥੪੮॥​
(ਪਰ) ਗਲਘੋਟੂ ਬੇਰਾਂ ਵਾਂਗ (ਇਨ੍ਹਾਂ ਵਿਚ) ਸੰਯੋਗ ਕਰਨ ਲਈ ਕੋਈ (ਖਿਚ) ਨਹੀਂ ਹੈ ॥੪੮॥
‘But for me, having no attraction for sex, they are merely like berries.’(48)
भोग करन कौ कछु नही डहकू बेर समान ॥४८॥
ਧੰਨ੍ਯ​ਬੇਰ​ਹਮ​ਤੇ​ਜਗਤ​ਨਿਰਖਿ​ਪਥਿਕ​ਕੌ​ਲੇਤ​॥​
ਸਾਡੇ ਤੋਂ ਉਹ ਬੇਰ (ਬ੍ਰਿਛ) ਧੰਨ ਹੈ ਜੋ ਰਾਹੀਆਂ ਨੂੰ ਜਦੋਂ ਵੇਖ ਲੈਂਦਾ ਹੈ।
(She) ‘Worthy are those berries whom whole world can see,
धंन्य बेर हम ते जगत निरखि पथिक कौ लेत ॥
ਬਰਬਸ​ਖੁਆਵਤ​ਫਲ​ਪਕਰਿ​ਜਾਨ​ਬਹੁਰਿ​ਘਰ​ਦੇਤ​॥੪੯॥​
(ਬੇਰ ਬ੍ਰਿਛ) ਮਲੋ ਜ਼ੋਰੀ ਪਕੜ ਕੇ ਫਲ ਖੁਆਉਂਦਾ ਹੈ ਅਤੇ ਫਿਰ ਘਰ ਜਾਣ ਦਿੰਦਾ ਹੈ ॥੪੯॥
‘And the trees, whose fruit people eat and go home satisfied.’(49)
बरबस खुआवत फल पकरि जान बहुरि घर देत ॥४९॥
ਅਟਪਟਾਇ​ਬਾਤੇ​ਕਰੈ​ਮਿਲ੍ਯੋ​ਚਹਤ​ਪਿਯ​ਸੰਗ​॥​
(ਇਸ ਤਰ੍ਹਾਂ ਦੀਆਂ) ਅਟਪਟੀਆਂ ਗੱਲਾਂ ਕਰਦੀ ਹੋਈ (ਉਹ) ਪ੍ਰੀਤਮ ਦਾ ਸੰਯੋਗ ਚਾਹੁੰਦੀ ਹੈ।
Talking nonsensically, she was becoming impatient to meet her love.
अटपटाइ बाते करै मिल्यो चहत पिय संग ॥
ਮੈਨ​ਬਾਨ​ਬਾਲਾ​ਬਿਧੀ​ਬਿਰਹ​ਬਿਕਲ​ਭਯੋ​ਅੰਗ​॥੫੦॥​
(ਉਹ) ਇਸਤਰੀ ਕਾਮ ਦੇਵ ਦੇ ਬਾਣ ਨਾਲ ਵਿੰਨ੍ਹੀ ਗਈ ਹੈ ਅਤੇ ਵਿਯੋਗ ਕਰ ਕੇ (ਉਸ ਦੇ) ਅੰਗ ਵਿਆਕੁਲ ਹੋ ਗਏ ਹਨ ॥੫੦॥
Her each and every limb was demanding, because she was absolutely stung with the passion.(50)
मैन बान बाला बिधी बिरह बिकल भयो अंग ॥५०॥
ਛੰਦ​॥​
ਛੰਦ:
Chhand
छंद ॥
ਸੁਧਿ​ਜਬ​ਤੇ​ਹਮ​ਧਰੀ​ਬਚਨ​ਗੁਰ​ਦਏ​ਹਮਾਰੇ​॥​
(ਰਾਜੇ ਨੇ ਕਿਹਾ) ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ, (ਤਦੋਂ ਤੋਂ) ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਹੈ।
(Raja) ‘Since the time I realized the sense of maturity, which my Guru had taught,
सुधि जब ते हम धरी बचन गुर दए हमारे ॥
ਪੂਤ​ਇਹੈ​ਪ੍ਰਨ​ਤੋਹਿ​ਪ੍ਰਾਨ​ਜਬ​ਲਗ​ਘਟ​ਥਾਰੇ​॥​
ਹੇ ਪੁੱਤਰ! ਤੇਰੀ ਇਹੀ ਪ੍ਰਤਿਗਿਆ ਹੋਵੇ ਕਿ ਜਦ ਤਕ ਤੇਰੇ ਸ਼ਰੀਰ ਵਿਚ ਪ੍ਰਾਣ ਹਨ,
“Aye My Son, so long as there is life m your body,
पूत इहै प्रन तोहि प्रान जब लग घट थारे ॥
ਨਿਜ​ਨਾਰੀ​ਕੇ​ਸਾਥ​ਨੇਹੁ​ਤੁਮ​ਨਿਤ​ਬਢੈਯਹੁ​॥​
(ਤਦ ਤਕ) ਤੂੰ ਆਪਣੀ ਇਸਤਰੀ ਨਾਲ ਨਿਤ ਪ੍ਰੇਮ ਨੂੰ ਵਧਾਉਂਦਾ ਰਹਿ
“You promise to enhance love with your own wife,
निज नारी के साथ नेहु तुम नित बढैयहु ॥
ਪਰ​ਨਾਰੀ​ਕੀ​ਸੇਜ​ਭੂਲਿ​ਸੁਪਨੇ​ਹੂੰ​ਨ​ਜੈਯਹੁ​॥੫੧॥​
ਅਤੇ ਪਰਾਈ ਇਸਤਰੀ ਦੀ ਸੇਜ ਉਤੇ ਸੁਪਨੇ ਵਿਚ ਵੀ ਨਾ ਜਾਈਂ ॥੫੧॥
“But never, even by mistake, bed with else’s wife.(51)
पर नारी की सेज भूलि सुपने हूं न जैयहु ॥५१॥
ਪਰ​ਨਾਰੀ​ਕੇ​ਭਜੇ​ਸਹਸ​ਬਾਸਵ​ਭਗ​ਪਾਏ​॥​
(ਕਿਉਂਕਿ) ਪਰ ਨਾਰੀ ਦੇ ਸੰਯੋਗ ਕਾਰਨ ਇੰਦਰ ਨੇ ਹਜ਼ਾਰ ਭਗ-ਚਿੰਨ੍ਹ ਪ੍ਰਾਪਤ ਕੀਤੇ ਸਨ।
“By relishing else’s wife, Inder, the god was showered with female genitals.
पर नारी के भजे सहस बासव भग पाए ॥
ਪਰ​ਨਾਰੀ​ਕੇ​ਭਜੇ​ਚੰਦ੍ਰ​ਕਾਲੰਕ​ਲਗਾਏ​॥​
ਪਰਾਈ ਨਾਰੀ ਦੇ ਸੰਯੋਗ ਕਾਰਨ ਚੰਦ੍ਰਮਾ ਨੂੰ ਕਲੰਕ ਲਗਿਆ ਸੀ।
“By relishing else’s wife, Moon was blemished.
पर नारी के भजे चंद्र कालंक लगाए ॥
ਪਰ​ਨਾਰੀ​ਕੇ​ਹੇਤ​ਸੀਸ​ਦਸ​ਸੀਸ​ਗਵਾਯੋ​॥​
ਪਰ ਨਾਰੀ ਕਾਰਨ ਰਾਵਣ ਨੂੰ ਆਪਣੇ ਸਿਰ ਗਵਾਉਣੇ ਪਏ।
“By relishing else’s wife, Ten Headed Raawana lost all his ten heads.
पर नारी के हेत सीस दस सीस गवायो ॥
ਹੋ​ਪਰ​ਨਾਰੀ​ਕੇ​ਹੇਤ​ਕਟਕ​ਕਵਰਨ​ਕੌ​ਘਾਯੋ​॥੫੨॥​
(ਇਸੇ ਤਰ੍ਹਾਂ) ਪਰ ਨਾਰੀ ਲਈ ਕੌਰਵਾਂ ਦੀ ਸੈਨਾ ਮਾਰੀ ਗਈ ਸੀ ॥੫੨॥
“By relishing else’s wife all the clan of Korav was annihilated.(52)
हो पर नारी के हेत कटक कवरन कौ घायो ॥५२॥
ਪਰ​ਨਾਰੀ​ਸੌ​ਨੇਹੁ​ਛੁਰੀ​ਪੈਨੀ​ਕਰਿ​ਜਾਨਹੁ​॥​
ਪਰ ਨਾਰੀ ਨਾਲ ਕੀਤਾ ਪ੍ਰੇਮ ਤਿਖੀ ਛੁਰੀ ਦੇ ਸਮਾਨ ਸਮਝੋ।
“The love with else’s wife is like a sharp dagger.
पर नारी सौ नेहु छुरी पैनी करि जानहु ॥
ਪਰ​ਨਾਰੀ​ਕੇ​ਭਜੇ​ਕਾਲ​ਬ੍ਯਾਪਯੋ​ਤਨ​ਮਾਨਹੁ​॥​
ਪਰ ਨਾਰੀ ਨਾਲ ਕੀਤੇ ਸੰਯੋਗ ਨੂੰ ਸ਼ਰੀਰ ਵਿਚ ਵਿਆਪੀ ਮੌਤ ਸਮਝੋ।
“The love with else’s wife is an invitation to death.
पर नारी के भजे काल ब्यापयो तन मानहु ॥
ਅਧਿਕ​ਹਰੀਫੀ​ਜਾਨਿ​ਭੋਗ​ਪਰ​ਤ੍ਰਿਯ​ਜੋ​ਕਰਹੀ​॥​
ਜੋ ਪਰ ਨਾਰੀ ਨਾਲ ਸੰਯੋਗ ਕਰਦਾ ਹੈ, (ਉਸ ਨੂੰ) ਬਹੁਤ ਵੱਡਾ ਮੱਕਾਰ ('ਹਰੀਫ਼ੀ') ਸਮਝਣਾ ਚਾਹੀਦਾ ਹੈ।
“The one who thinks himself to be very brave and indulges carnally with else’s wife,
अधिक हरीफी जानि भोग पर त्रिय जो करही ॥
ਹੋ​ਅੰਤ​ਸ੍ਵਾਨ​ਕੀ​ਮ੍ਰਿਤੁ​ਹਾਥ​ਲੇਾਂਡੀ​ਕੇ​ਮਰਹੀ​॥੫੩॥​
(ਉਹ ਵਿਅਕਤੀ) ਅੰਤ ਵਿਚ ਚੰਡਾਲ ('ਲੇਂਡੀ') ਦੇ ਹੱਥੋਂ ਕੁੱਤੇ ਦੀ ਮੌਤ ਮਰਦਾ ਹੈ ॥੫੩॥
“He is killed in the hands of a coward like a dog.”(53)
हो अंत स्वान की म्रितु हाथ लेांडी के मरही ॥५३॥
ਬਾਲ​ਹਮਾਰੇ​ਪਾਸ​ਦੇਸ​ਦੇਸਨ​ਤ੍ਰਿਯ​ਆਵਹਿ​॥​
ਹੇ ਬਾਲਾ! ਸਾਡੇ ਕੋਲ ਦੇਸ ਦੇਸਾਂਤਰਾਂ ਦੀਆਂ ਨਾਰੀਆਂ ਆਉਂਦੀਆਂ ਹਨ।
“Listen lady! Women come to us from far off lands,
बाल हमारे पास देस देसन त्रिय आवहि ॥
ਮਨ​ਬਾਛਤ​ਬਰ​ਮਾਗਿ​ਜਾਨਿ​ਗੁਰ​ਸੀਸ​ਝੁਕਾਵਹਿ​॥​
ਮਨ ਬਾਂਛਿਤ ਵਰ ਮੰਗ ਕੇ ਗੁਰੂ ਮੰਨਦੇ ਹੋਇਆਂ ਸੀਸ ਝੁਕਾਉਂਦੀਆਂ ਹਨ।
“They bow their heads and wish for boons.
मन बाछत बर मागि जानि गुर सीस झुकावहि ॥
ਸਿਖ੍ਯ​ਪੁਤ੍ਰ​ਤ੍ਰਿਯ​ਸੁਤਾ​ਜਾਨਿ​ਅਪਨੇ​ਚਿਤ​ਧਰਿਯੈ​॥​
(ਮੈਂ) ਆਪਣੇ ਚਿਤ ਵਿਚ ਸਿੱਖਾਂ ਨੂੰ ਪੁੱਤਰ ਅਤੇ (ਉਨ੍ਹਾਂ ਦੀਆਂ) ਇਸਤਰੀਆਂ ਨੂੰ ਧੀਆਂ ਸਮਝਦਾ ਹਾਂ।
“Those Sikhs (disciples) are like my sons and their wives like my daughters.
सिख्य पुत्र त्रिय सुता जानि अपने चित धरियै ॥
ਹੋ​ਕਹੁ​ਸੁੰਦਰਿ​ਤਿਹ​ਸਾਥ​ਗਵਨ​ਕੈਸੇ​ਕਰਿ​ਕਰਿਯੈ​॥੫੪॥​
ਹੇ ਸੁੰਦਰੀ! ਉਨ੍ਹਾਂ ਨਾਲ ਮੈਂ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ? ॥੫੪॥
“Tell me, now, the pretty one, how could I copulate with them.”(54)
हो कहु सुंदरि तिह साथ गवन कैसे करि करियै ॥५४॥
ਚੌਪਈ​॥​
ਚੌਪਈ:
Chaupaee
चौपई ॥