ਕਹੈਤੁਮੈਸੋਕੀਜਿਯਹੁਜੁਕਛੁਤੁਹਾਰੇਸਾਥ॥੯॥
ਜੋ ਮੈਂ ਤੁਹਾਨੂੰ ਕਰਨ ਲਈ ਕਹਾਂ, ਉਹੋ ਤੁਸੀਂ ਕਰੋ ॥੯॥
‘To learn the same you will have to proceed the way I ask.(9)
कहै तुमै सो कीजियहु जु कछु तुहारे साथ ॥९॥
ਭੁਜੰਗਛੰਦ॥
ਭੁਜੰਗ ਛੰਦ:
Bhujang Chhand
भुजंग छंद ॥
ਚਲਿਯੋਧਾਰਿਆਤੀਤਕੋਭੇਸਰਾਈ॥
ਉਹ ਰਾਜਾ ਸਾਧ ਦਾ ਭੇਸ ਧਾਰ ਕੇ
चलियो धारि आतीत को भेस राई ॥
ਮਨਾਪਨਬਿਖੈਸ੍ਰੀਭਗੌਤੀਮਨਾਈ॥
ਅਤੇ ਆਪਣੇ ਮਨ ਵਿਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਚਲ ਪਿਆ।
The Raja put on the garb of an ascetic, meditating on Bhagwati, the goddess, commenced his journey.
मनापन बिखै स्री भगौती मनाई ॥
ਚਲਿਯੋਸੋਤਤਾਕੇਫਿਰਿਯੋਨਾਹਿਫੇਰੇ॥
(ਉਹ) ਸੌਣ ਵੇਲੇ ਉਸ ਵਲ ਚਲ ਪਿਆ ਅਤੇ ਫਿਰ ਵਾਪਸ ਨਾ ਮੁੜਿਆ;
चलियो सोत ता के फिरियो नाहि फेरे ॥
ਧਸ੍ਰਯੋਜਾਇਕੈਵਾਤ੍ਰਿਯਾਕੇਸੁਡੇਰੇ॥੧੦॥
ਸਿਧਾ ਉਸ ਇਸਤਰੀ ਦੇ ਡੇਰੇ ਜਾ ਪਹੁੰਚਿਆ ॥੧੦॥
Walking and walking along, without looking back, reached the residence of that damsel.(10)
धस्रयो जाइ कै वा त्रिया के सु डेरे ॥१०॥
ਚੌਪਈ॥
ਚੌਪਈ:
Chaupaee
चौपई ॥
ਲਖਿਤ੍ਰਿਯਤਾਹਿਸੁਭੇਖਬਨਾਯੋ॥
ਇਸਤਰੀ ਨੇ ਉਸ ਨੂੰ ਵੇਖ ਕੇ (ਆਪਣਾ) ਸਰੂਪ ਸੰਵਾਰਿਆ।
लखि त्रिय ताहि सु भेख बनायो ॥
ਫੂਲਪਾਨਅਰੁਕੈਫਮੰਗਾਯੋ॥
ਫੁਲ, ਪਾਨ ਅਤੇ ਸ਼ਰਾਬ ਮੰਗਾਈ।
On seeing him the dame adorned herself and ordered for flowers, beetle leaf and wine.
फूल पान अरु कैफ मंगायो ॥
ਆਗੇਟਰਿਤਾਕੋਤਿਨਲੀਨਾ॥
ਉਸ ਨੇ ਰਾਜੇ ਨੂੰ ਅਗੋਂ ਲਿਆ
आगे टरि ता को तिन लीना ॥
ਚਿਤਕਾਸੋਕਦੂਰਿਕਰਿਦੀਨਾ॥੧੧॥
ਅਤੇ ਆਪਣੇ ਚਿਤ ਦਾ ਦੁਖ ਦੂਰ ਕਰ ਦਿੱਤਾ ॥੧੧॥
She came forward herself to receive him and pacified her anxiety.(11)
चित का सोक दूरि करि दीना ॥११॥
ਦੋਹਰਾ॥
ਦੋਹਰਾ:
Dohira
दोहरा ॥
ਬਸਤ੍ਰਪਹਿਰਿਬਹੁਮੋਲਕੇਅਤਿਥਭੇਸਕੋਡਾਰਿ॥
(ਰਾਜੇ ਨੇ) ਸਾਧ ਦੇ ਭੇਸ ਨੂੰ ਉਤਾਰ ਕੇ ਵੱਡ ਮੁਲੇ ਬਸਤ੍ਰ ਪਾ ਲਏ।
The woman weared the new clothes and put the expensive garments.
बसत्र पहिरि बहु मोल के अतिथ भेस को डारि ॥
ਤਵਨਸੇਜਸੋਭਿਤਕਰੀਉਤਮਭੇਖਸੁਧਾਰਿ॥੧੨॥
ਚੰਗੀ ਤਰ੍ਹਾਂ ਸੁਸਜਿਤ ਹੋ ਕੇ ਉਸ ਦੀ ਸੇਜ ਨੂੰ ਸੁਸ਼ੋਭਿਤ ਕੀਤਾ ॥੧੨॥
And in new form she adorned the decorated bed.(12)
तवन सेज सोभित करी उतम भेख सुधारि ॥१२॥
ਤਬਤਾਸੋਤ੍ਰਿਯਯੌਕਹੀਭੋਗਕਰਹੁਮੁਹਿਸਾਥ॥
ਤਦ ਉਸ ਨੂੰ ਇਸਤਰੀ ਨੇ ਇਸ ਤਰ੍ਹਾਂ ਕਿਹਾ ਕਿ ਮੇਰੇ ਨਾਲ ਰਤੀ-ਕ੍ਰੀੜਾ ਕਰੋ
Then the lady asked him, ‘Please have intercourse with me,
तब ता सो त्रिय यौ कही भोग करहु मुहि साथ ॥
ਪਸੁਪਤਾਰਿਦੁਖਦੈਘਨੋਮੈਬੇਚੀਤਵਹਾਥ॥੧੩॥
ਕਿਉਂਕਿ ਸ਼ਿਵ ਦੇ ਵੈਰੀ (ਕਾਮ ਦੇਵ) ਨੇ ਮੈਨੂੰ ਬਹੁਤ ਦੁਖ ਦਿੱਤਾ ਹੈ, (ਇਸ ਲਈ) ਮੈਂ ਤੁਹਾਡੇ ਹੱਥ ਵਿਚ ਵਿਕ ਚੁਕੀ ਹਾਂ ॥੧੩॥
‘Because, tormented by Cupid, I am handing over myself to you.’(I3)
पसु पतारि दुख दै घनो मै बेची तव हाथ ॥१३॥
ਰਾਇਚਿਤਚਿੰਤਾਕਰੀਬੈਠੇਤਾਹੀਠੌਰ॥
ਰਾਜੇ ਨੇ ਉਸ ਥਾਂ ਤੇ ਬੈਠ ਕੇ ਮਨ ਵਿਚ ਵਿਚਾਰ ਕੀਤਾ
The monarch said ‘I had come to learn incantation,
राइ चित चिंता करी बैठे ताही ठौर ॥
ਮੰਤ੍ਰਲੈਨਆਯੋਹੁਤੋਭਈਔਰਕੀਔਰ॥੧੪॥
ਕਿ (ਮੈਂ ਤਾਂ) ਮੰਤਰ ਲੈਣ ਆਇਆ ਸਾਂ, (ਪਰ ਇਥੇ ਤਾਂ) ਹੋਰ ਦੀ ਹੋਰ ਹੀ (ਗੱਲ) ਬਣ ਗਈ ਹੈ ॥੧੪॥
But the situation is quite contrary (I4)
मंत्र लैन आयो हुतो भई और की और ॥१४॥
ਅੜਿਲ॥
ਅੜਿਲ:
Arril
अड़िल ॥
ਭਏਪੂਜਤੋਕਹਾਗੁਮਾਨਨਕੀਜਿਯੈ॥
(ਇਸਤਰੀ ਨੇ ਕਿਹਾ) ਜੇ ਪੂਜਣ ਯੋਗ ਹੋ ਗਏ ਤਾਂ ਕੀ ਹੋ ਗਿਆ, (ਫਿਰ ਵੀ) ਹੰਕਾਰ ਨਹੀਂ ਕਰਨਾ ਚਾਹੀਦਾ।
The one, who is considered as worship-worthy, should not become egotistical.
भए पूज तो कहा गुमान न कीजियै ॥
ਧਨੀਭਏਤੋਦੁਖ੍ਯਨਨਿਧਨਨਦੀਜਿਯੈ॥
ਜੇ ਧਨਵਾਨ ਹੋ ਗਏ ਤਾਂ ਨਿਰਧਨਾਂ ਨੂੰ ਦੁਖ ਨਹੀਂ ਦੇਣਾ ਚਾਹੀਦਾ।
If one becomes a rich man he should not beset the poor.
धनी भए तो दुख्यन निधन न दीजियै ॥
ਰੂਪਭਯੋਤੋਕਹਾਐਂਠਨਹਿਠਾਨਿਯੈ॥
ਜੇ ਰੂਪਵਾਨ ਹੋ ਗਏ ਤਾਂ ਕੀ ਹੋਇਆ, ਆਕੜਨਾ ਨਹੀਂ ਚਾਹੀਦਾ।
‘With prettiness one should not display arrogance,
रूप भयो तो कहा ऐंठ नहि ठानियै ॥
ਹੋਧਨਜੋਬਨਦਿਨਚਾਰਿਪਾਹੁਨੋਜਾਨਿਯੈ॥੧੫॥
ਧਨ ਅਤੇ ਜੋਬਨ ਨੂੰ ਚਾਰ ਦਿਨਾਂ ਦਾ ਪ੍ਰਾਹੁਣਾ ਹੀ ਸਮਝਣਾ ਚਾਹੀਦਾ ਹੈ ॥੧੫॥
‘Because the youth and beauty are sustainable for four (a few) days only.(15)
हो धन जोबन दिन चारि पाहुनो जानियै ॥१५॥
ਛੰਦ॥
ਛੰਦ:
Chhand
छंद ॥
ਧਰਮਕਰੇਸੁਭਜਨਮਧਰਮਤੇਰੂਪਹਿਪੈਯੈ॥
(ਰਾਜੇ ਨੇ ਕਿਹਾ) ਧਰਮ (ਕਰਮ) ਕਰਨ ਨਾਲ ਸ਼ੁਭ ਜਨਮ (ਪ੍ਰਾਪਤ ਹੁੰਦਾ ਹੈ) ਅਤੇ ਧਰਮ ਤੋਂ ਹੀ ਰੂਪ ਦੀ ਪ੍ਰਾਪਤੀ ਹੁੰਦੀ ਹੈ।
धरम करे सुभ जनम धरम ते रूपहि पैयै ॥
ਧਰਮਕਰੇਧਨਧਾਮਧਰਮਤੇਰਾਜਸੁਹੈਯੈ॥
ਧਰਮ (ਕਰਮ) ਕਰਨ ਨਾਲ ਧਨ ਅਤੇ ਧਾਮ (ਮਿਲਦੇ ਹਨ) ਅਤੇ ਧਰਮ (ਕਰਮ) ਨਾਲ ਹੀ ਰਾਜ ਸ਼ੋਭਾਸ਼ਾਲੀ ਹੁੰਦਾ ਹੈ।
‘Righteousness endows auspicious birth and righteousness confers beauty.
धरम करे धन धाम धरम ते राज सुहैयै ॥
ਕਹਿਯੋਤੁਹਾਰੋਮਾਨਿਧਰਮਕੈਸੇਕੈਛੋਰੋ॥
ਤੇਰਾ ਕਿਹਾ ਮੰਨ ਕੇ (ਮੈਂ) ਧਰਮ ਨੂੰ ਕਿਸ ਤਰ੍ਹਾਂ ਛਡ ਦਿਆਂ
‘The righteousness augments the wealth and holiness and the righteousness idealises the sovereignty.
कहियो तुहारो मानि धरम कैसे कै छोरो ॥
ਮਹਾਨਰਕਕੇਬੀਚਦੇਹਅਪਨੀਕ੍ਯੋਬੋਰੋ॥੧੬॥
ਅਤੇ ਆਪਣੀ ਦੇਹ ਨੂੰ ਮਹਾ ਨਰਕ ਵਿਚ ਕਿਉਂ ਡੋਬਾਂ ॥੧੬॥
‘Why should I abandon righteousness on your instance and make myself worthy of hell? (l6)
महा नरक के बीच देह अपनी क्यो बोरो ॥१६॥
ਕਹਿਯੋਤੁਮਾਰੋਮਾਨਿਭੋਗਤੋਸੋਨਹਿਕਰਿਹੋ॥
ਤੇਰਾ ਕਿਹਾ ਮਨ ਕੇ ਮੈਂ ਤੇਰੇ ਨਾਲ ਰਤੀ-ਕ੍ਰੀੜਾ ਨਹੀਂ ਕਰਾਂਗਾ।
‘Acquiescing to your request, I am not going to copulate with you,
कहियो तुमारो मानि भोग तोसो नहि करिहो ॥
ਕੁਲਿਕਲੰਕਕੇਹੇਤਅਧਿਕਮਨਭੀਤਰਡਰਿਹੋ॥
ਕੁਲ ਨੂੰ ਕਲੰਕ ਲਗ ਜਾਣ ਕਰ ਕੇ (ਮੈਂ) ਮਨ ਵਿਚ ਬਹੁਤ ਡਰਦਾ ਹਾਂ।
‘Because, in my heart, I am apprehensive of denigrating my family.
कुलि कलंक के हेत अधिक मन भीतर डरिहो ॥
ਛੋਰਿਬ੍ਰਯਾਹਿਤਾਨਾਰਿਕੇਲਤੋਸੋਨਕਮਾਊ॥
(ਮੈਂ ਆਪਣੀ) ਵਿਆਹੀ ਹੋਈ ਇਸਤਰੀ ਨੂੰ ਛਡ ਕੇ ਤੇਰੇ ਨਾਲ ਕਾਮ-ਕੇਲ ਨਹੀਂ ਕਰਾਂਗਾ।
‘Deserting behind my married woman (wife), I will never have sex with you.
छोरि ब्रयाहिता नारि केल तो सो न कमाऊ ॥
ਧਰਮਰਾਜਕੀਸਭਾਠੌਰਕੈਸੇਕਰਿਪਾਊ॥੧੭॥
(ਅਜਿਹਾ ਕਰਨ ਨਾਲ ਮੈਂ) ਧਰਮਰਾਜ ਦੀ ਸਭਾ ਵਿਚ ਸਥਾਨ ਕਿਸ ਤਰ੍ਹਾਂ ਪ੍ਰਾਪਤ ਕਰਾਂਗਾ ॥੧੭॥
‘I will never be able to find a place in the court of Lord of Righteousness.’(l7)
धरमराज की सभा ठौर कैसे करि पाऊ ॥१७॥
ਦੋਹਰਾ॥
ਦੋਹਰਾ:
Dohira
दोहरा ॥
ਕਾਮਾਤੁਰਹ੍ਵੈਜੋਤ੍ਰਿਯਾਆਵਤਨਰਕੇਪਾਸ॥
(ਇਸਤਰੀ ਨੇ ਉੱਤਰ ਦਿੱਤਾ) ਕਾਮ ਤੋਂ ਦੁਖੀ ਹੋ ਕੇ ਜੇ (ਕੋਈ) ਇਸਤਰੀ ਮਰਦ ਕੋਲ ਆਉਂਦੀ ਹੈ,
(She said,) ‘When a sexually distressed woman comes to a male,
कामातुर ह्वै जो त्रिया आवत नर के पास ॥
ਮਹਾਨਰਕਸੋਡਾਰਿਯੈਦੈਜੋਜਾਨਨਿਰਾਸ॥੧੮॥
ਜੋ (ਮਰਦ ਉਸ ਨੂੰ) ਨਿਰਾਸ ਜਾਣ ਦਿੰਦਾ ਹੈ, (ਉਸ ਨੂੰ) ਮਹਾਨ ਨਰਕ ਵਿਚ ਸੁਟਣਾ ਚਾਹੀਦਾ ਹੈ ॥੧੮॥
‘And that male who turns her back disappointed, is worthy of hell.’(l8)
महा नरक सो डारियै दै जो जान निरास ॥१८॥
ਪਾਇਪਰਤਮੋਰੋਸਦਾਪੂਜਕਹਤਹੈਮੋਹਿ॥
(ਰਾਜੇ ਨੇ ਕਿਹਾ) (ਤੂੰ) ਸਦਾ ਮੇਰੇ ਪੈਰੀਂ ਪੈਂਦੀ ਹੈਂ ਅਤੇ ਮੇਰੀ ਪੂਜਾ ਕਰਦੀ ਹੈਂ।
(He replied,) ‘People bow on my feet and worship me.
पाइ परत मोरो सदा पूज कहत है मोहि ॥
ਤਾਸੋਰੀਝਰਮ੍ਯੋਚਹਤਲਾਜਨਆਵਤਤੋਹਿ॥੧੯॥
ਉਸ (ਵਿਅਕਤੀ) ਨਾਲ ਰੀਝ ਕੇ ਤੂੰ ਕਾਮ-ਕੇਲ ਕਰਨਾ ਚਾਹੁੰਦੀ ਹੈਂ, ਕੀ ਤੈਨੂੰ ਲੱਜਾ ਨਹੀਂ ਆਉਂਦੀ ॥੧੯॥
‘And you want me to have sex with you. Aren’t you ashamed of yourself?’( 19)
ता सो रीझ रम्यो चहत लाज न आवत तोहि ॥१९॥
ਭੁਜੰਗਛੰਦ॥
ਭੁਜੰਗ ਛੰਦ:
Chaupaee
भुजंग छंद ॥
ਕ੍ਰਿਸਨਪੂਜਜਗਕੇਭਏਕੀਨੀਰਾਸਿਬਨਾਇ॥
(ਇਸਤਰੀ ਨੇ ਉੱਤਰ ਵਿਚ ਕਿਹਾ) ਕ੍ਰਿਸ਼ਨ ਜਗਤ ਵਿਚ ਪੂਜੇ ਜਾਂਦੇ ਸਨ, ਉਨ੍ਹਾਂ ਨੇ ਵੀ ਰਾਸ-ਲੀਲਾ ਰਚੀ ਸੀ।
(She said,) ‘Krishna was worshipped too, and he had indulged in love plays.
क्रिसन पूज जग के भए कीनी रासि बनाइ ॥
ਭੋਗਰਾਧਿਕਾਸੋਕਰੇਪਰੇਨਰਕਨਹਿਜਾਇ॥੨੦॥
(ਉਹ) ਰਾਧਾ ਨਾਲ ਰਤੀ-ਕ੍ਰੀੜਾ ਕਰਦੇ ਸਨ (ਪਰ ਉਹ) ਨਰਕ ਵਿਚ ਨਹੀਂ ਪਏ ॥੨੦॥
‘He made love with Radhika, but they never went to hell.(20)
भोग राधिका सो करे परे नरक नहि जाइ ॥२०॥
ਪੰਚਤਤਲੈਬ੍ਰਹਮਕਰਕੀਨੀਨਰਕੀਦੇਹ॥
ਬ੍ਰਹਮ (ਜਾਂ ਬ੍ਰਹਮਾ) ਨੇ ਪੰਜ ਤੱਤਾਂ ਤੋਂ ਮਰਦ ਦੀ ਦੇਹ ਬਣਾਈ ਹੈ
‘With five elements Brahama, the God, created human-beings,
पंच तत लै ब्रहम कर कीनी नर की देह ॥
ਕੀਯਾਆਪਹੀਤਿਨਬਿਖੈਇਸਤ੍ਰੀਪੁਰਖਸਨੇਹ॥੨੧॥
ਅਤੇ ਆਪ ਹੀ ਉਸ ਵਿਚ ਇਸਤਰੀ-ਪੁਰਸ਼ ਦੇ ਪਿਆਰ ਦੀ ਵਿਵਸਥਾ ਕੀਤੀ ਹੈ ॥੨੧॥
And He, Himself initiated love in men and women.(2l)
कीया आप ही तिन बिखै इसत्री पुरख सनेह ॥२१॥
ਚੌਪਈ॥
ਚੌਪਈ:
Chaupaee
चौपई ॥
ਤਾਤੇਆਨਰਮੋਮੋਹਿਸੰਗਾ॥
ਇਸ ਲਈ ਮੇਰੇ ਨਾਲ ਕਾਮ-ਕੇਲ ਕਰੋ,
ता ते आन रमो मोहि संगा ॥
ਬ੍ਯਾਪਤਮੁਰਤਨਅਧਿਕਅਨੰਗਾ॥
(ਕਿਉਂਕਿ) ਮੇਰੇ ਸ਼ਰੀਰ ਵਿਚ ਕਾਮ ਭਾਵ ਬਹੁਤ ਪਸਰ ਗਿਆ ਹੈ।
‘Therefore, without hesitation have sex with me,
ब्यापत मुर तन अधिक अनंगा ॥
ਆਜਮਿਲੇਤੁਮਰੇਬਿਨੁਮਰਿਹੋ॥
ਅਜ ਤੁਹਾਡੇ ਨਾਲ ਸੰਯੋਗ ਪ੍ਰਾਪਤ ਕੀਤੇ ਬਿਨਾ ਮਰ ਜਾਵਾਂਗੀ
Because the excitement for the sex overpowers all the parts of my body.
आज मिले तुमरे बिनु मरिहो ॥
ਬਿਰਹਾਨਲਕੇਭੀਤਰਿਜਰਿਹੋ॥੨੨॥
ਅਤੇ ਵਿਯੋਗ ਦੀ ਅੱਗ ਵਿਚ ਸੜ ਜਾਵਾਂਗੀ ॥੨੨॥
Without an encounter with you, I will burn in the fire of separation.(22)
बिरहानल के भीतरि जरिहो ॥२२॥
ਦੋਹਰਾ॥
ਦੋਹਰਾ:
Dohira
दोहरा ॥
ਅੰਗਤੇਭਯੋਅਨੰਗਤੌਦੇਤਮੋਹਿਦੁਖਆਇ॥
(ਮੇਰੇ) ਸ਼ਰੀਰ ਵਿਚ ਕਾਮ ਪਸਰ ਗਿਆ ਹੈ ਅਤੇ ਮੈਨੂੰ ਆ ਕੇ ਬਹੁਤ ਦੁਖ ਦਿੰਦਾ ਹੈ।
‘My each limb, seeking copulation, is afflicting me.
अंग ते भयो अनंग तौ देत मोहि दुख आइ ॥
ਮਹਾਰੁਦ੍ਰਜੂਕੋਪਕਰਿਤਾਹਿਨਦਯੋਜਰਾਇ॥੨੩॥
ਉਸ ਨੂੰ ਸ਼ਿਵ ਜੀ ਨੇ ਪਕੜ ਕੇ ਸਾੜ ਹੀ ਕਿਉਂ ਨਾ ਦਿੱਤਾ (ਤਾਂ ਜੋ ਮੇਰੀ ਅਜਿਹੀ ਦਸ਼ਾ ਨਾ ਕਰ ਸਕਦਾ) ॥੨੩॥
‘Why didn’t Ruder, the Great (Shiva) decimated it (sexual desire).’(23)
महा रुद्र जू को पकरि ताहि न दयो जराइ ॥२३॥
ਛੰਦ॥
ਛੰਦ:
Chhand
छंद ॥
ਧਰਹੁਧੀਰਜਮਨਬਾਲਮਦਨਤੁਮਰੋਕਸਕਰਿਹੈ॥
(ਰਾਜੇ ਨੇ ਕਿਹਾ) ਹੇ ਬਾਲਾ! ਮਨ ਵਿਚ ਧੀਰਜ ਧਰ, ਕਾਮ ਦੇਵ ਤੇਰਾ ਕੀ ਕਰੇਗਾ?
धरहु धीरज मन बाल मदन तुमरो कस करि है ॥
ਮਹਾਰੁਦ੍ਰਕੋਧ੍ਯਾਨਧਰੋਮਨਬੀਚਸੁਡਰਿਹੈ॥
(ਤੂੰ) ਮਨ ਵਿਚ ਮਹਾ ਰੁਦ੍ਰ ਦਾ ਧਿਆਨ ਧਰ, ਉਹ ਡਰ ਜਾਵੇਗਾ।
(He) ‘Calm down, Oh Lady, the Cupid will not harm you.
महा रुद्र को ध्यान धरो मन बीच सु डरि है ॥
ਹਮਨਤੁਮਾਰੇਸੰਗਭੋਗਰੁਚਿਮਾਨਿਕਰੈਗੇ॥
ਮੈਂ ਤੇਰੇ ਨਾਲ ਰੁਚੀ ਪੂਰਵਕ ਕਾਮ-ਕ੍ਰੀੜਾ ਨਹੀਂ ਕਰਾਂਗਾ।
‘You put your thought to Ruder, the Great, (Cupid) will be scared away.
हम न तुमारे संग भोग रुचि मानि करैगे ॥
ਤ੍ਯਾਗਿਧਰਮਕੀਨਾਰਿਤੋਹਿਕਬਹੂੰਨਬਰੈਗੇ॥੨੪॥
(ਮੈਂ ਆਪਣੀ) ਧਰਮ ਪਤਨੀ ਨੂੰ ਛਡ ਕੇ ਤੈਨੂੰ ਕਦੇ ਵੀ ਨਹੀਂ ਵਰਾਂਗਾ ॥੨੪॥
‘Not to abandon my wife, I will never have sex with you.(24)
त्यागि धरम की नारि तोहि कबहूं न बरैगे ॥२४॥
ਅੜਿਲ॥
ਅੜਿਲ:
Arril
अड़िल ॥
ਕਹਿਯੋਤਿਹਾਰੋਮਾਨਿਭੋਗਤੋਸੋਕ੍ਯੋਨਕਰਿਯੈ॥
ਤੇਰਾ ਕਿਹਾ ਮਨ ਕੇ (ਮੈਂ) ਤੇਰੇ ਨਾਲ ਕਾਮ-ਕ੍ਰੀੜਾ ਕਿਉਂ ਕਰਾਂ?
‘Just because you say, why should I have sex with you?
कहियो तिहारो मानि भोग तोसो क्योन करियै ॥
ਘੋਰਨਰਕਕੇਬੀਚਜਾਇਪਰਬੇਤੇਡਰਿਯੈ॥
(ਮੈਂ) ਭਿਆਨਕ ਨਰਕ ਵਿਚ ਜਾ ਪੈਣ ਤੋਂ ਡਰਦਾ ਹਾਂ।
‘I am afraid of being put in the hell.
घोर नरक के बीच जाइ परबे ते डरियै ॥
ਤਬਆਲਿੰਗਨਕਰੇਧਰਮਅਰਿਕੈਮੁਹਿਗਹਿਹੈ॥
ਤੇਰੇ ਨਾਲ ਸੰਯੋਗ ਕਰਨ ਨਾਲ ਮੈਂ ਧਰਮ ਦੇ ਵੈਰੀ ਨੂੰ ਗ੍ਰਹਿਣ ਕਰਾਂਗਾ (ਅਰਥਾਤ ਧਰਮ ਦੇ ਉਲਟ ਕੰਮ ਕਰਾਂਗਾ)।
‘To copulate with you is like disowning the righteousness,
तब आलिंगन करे धरम अरि कै मुहि गहि है ॥
ਹੋਅਤਿਅਪਜਸਕੀਕਥਾਜਗਤਮੋਕੌਨਿਤਿਕਹਿਹੈ॥੨੫॥
(ਇਸ ਨਾਲ) ਜਗਤ ਵਿਚ ਨਿੱਤ ਮੇਰੇ ਅਪਜਸ ਦੀ ਕਥਾ ਚਲ ਪਏਗੀ ॥੨੫॥
And my story will go around the whole world.(25)
हो अति अपजस की कथा जगत मो कौ निति कहि है ॥२५॥
ਚਲੈਨਿੰਦਕੀਕਥਾਬਕਤ੍ਰਕਸਤਿਸੈਦਿਖੈਹੋ॥
ਨਿੰਦਿਆ ਦੀ ਕਥਾ ਚਲ ਪੈਣ ਨਾਲ (ਮੈਂ ਆਪਣਾ) ਮੂੰਹ (ਜਗਤ ਨੂੰ) ਕਿਵੇਂ ਦਿਖਾਵਾਂਗਾ।
चलै निंद की कथा बकत्र कस तिसै दिखैहो ॥
ਧਰਮਰਾਜਕੀਸਭਾਜ੍ਵਾਬਕੈਸੇਕਰਿਦੈਹੌ॥
ਧਰਮਰਾਜ ਦੀ ਸਭਾ ਵਿਚ (ਸੁਆਲਾਂ ਦਾ) ਉੱਤਰ ਕਿਸ ਤਰ੍ਹਾਂ ਦਿਆਂਗਾ।
‘How would I show my face to the Lord of Righteousness?
धरम राज की सभा ज्वाब कैसे करि दैहौ ॥
ਛਾਡਿਯਰਾਨਾਬਾਲਖ੍ਯਾਲਹਮਰੇਨਹਿਪਰਿਯੈ॥
ਹੇ ਬਾਲਾ! ਮੇਰੇ ਨਾਲ ਯਾਰਾਨਾ ਛਡ ਦੇ ਅਤੇ ਮੇਰੇ ਖਿਆਲ ਨਾ ਪੈ।
‘Lady, you better forsake the thought of my friendship,
छाडि यराना बाल ख्याल हमरे नहि परियै ॥
ਕਹੀਸੁਹਮਸੋਕਹੀਬਹੁਰਿਯਹਕਹਿਯੋਨਕਰਿਯੈ॥੨੬॥
(ਜੋ) ਮੈਨੂੰ ਕਹਿ ਦਿੱਤਾ, ਸੋ ਕਹਿ ਦਿੱਤਾ, ਫਿਰ (ਅਜਿਹਾ) ਕਹਿਣ ਦਾ (ਉਦਮ) ਨਾ ਕਰਨਾ ॥੨੬॥
‘You have said enough and, now, forget to talk more.’(26)
कही सु हम सो कही बहुरि यह कहियो न करियै ॥२६॥
ਨੂਪਕੁਅਰਿਯੌਕਹੀਭੋਗਮੋਸੌਪਿਯਕਰਿਯੈ॥
ਨੂਪ ਕੁਅਰਿ (ਕੌਰ) ਨੇ ਇਸ ਤਰ੍ਹਾਂ ਕਿਹਾ ਕਿ ਹੇ ਪ੍ਰਿਯ! (ਜੇ ਤੁਸੀਂ) ਮੇਰੇ ਨਾਲ ਭੋਗ ਕਰੋਗੇ
नूप कुअरि यौ कही भोग मो सौ पिय करियै ॥
ਪਰੇਨਨਰਕਕੇਬੀਚਅਧਿਕਚਿਤਮਾਹਿਨਡਰਿਯੈ॥
ਤਾਂ ਨਰਕ ਵਿਚ ਨਹੀਂ ਪਵੋਗੇ, (ਇਸ ਲਈ) ਚਿਤ ਵਿਚ ਬਹੁਤ ਨਾ ਡਰੋ।
Anoop Kumari said, ‘If you, my love, have sex with me,
परे न नरक के बीच अधिक चित माहि न डरियै ॥
ਨਿੰਦਤਿਹਾਰੀਲੋਗਕਹਾਕਰਿਕੈਮੁਖਕਰਿਹੈ॥
ਤੁਹਾਡੀ ਨਿੰਦਿਆ ਲੋਕੀ ਕਿਵੇਂ ਮੂੰਹ ਨਾਲ ਕਰਨਗੇ
‘You will not be thrown in the hell. Don’t be scared.
निंद तिहारी लोग कहा करि कै मुख करि है ॥
ਤ੍ਰਾਸਤਿਹਾਰੇਸੌਸੁਅਧਿਕਚਿਤਭੀਤਰਡਰਿਹੈ॥੨੭॥
(ਕਿਉਂਕਿ) ਉਹ ਤੁਹਾਡੇ ਡਰ ਤੋਂ ਮਨ ਵਿਚ ਬਹੁਤ ਭੈ ਭੀਤ ਹੁੰਦੇ ਹਨ ॥੨੭॥
‘How could people tattle about you when they are so afraid of you.(27)
त्रास तिहारे सौ सु अधिक चित भीतर डरि है ॥२७॥
ਤੌਕਰਿਹੈਕੋਊਨਿੰਦਕਛੂਜਬਭੇਦਲਹੈਂਗੇ॥
ਤਦ ਹੀ ਕੋਈ ਤੁਹਾਡੀ ਨਿੰਦਿਆ ਕਰੇਗਾ, ਜਦ (ਉਸ ਨੂੰ) ਭੇਦ ਪਤਾ ਲਗੇਗਾ।
Also they would talk only if they learn about the secret.
तौ करि है कोऊ निंद कछू जब भेद लहैंगे ॥
ਜੌਲਖਿਹੈਕੋਊਬਾਤਤ੍ਰਾਸਤੋਮੋਨਿਰਹੈਂਗੇ॥
ਜੇ ਕੋਈ ਗੱਲ ਜਾਣ ਵੀ ਲਏਗਾ ਤਾਂ ਤੁਹਾਡੇ ਡਰ ਦੇ ਮਾਰੇ ਚੁਪ ਹੀ ਰਹੇਗਾ।
‘Even if one learns, fearful of you, will keep quiet.
जौ लखि है कोऊ बात त्रास तो मोनि रहैंगे ॥
ਆਜੁਹਮਾਰੇਸਾਥਮਿਤ੍ਰਰੁਚਿਸੌਰਤਿਕਰਿਯੈ॥
ਹੇ ਮਿਤਰ! ਅਜ (ਤੁਸੀਂ) ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ,
‘You must make up your mind to sleep with me today,
आजु हमारे साथ मित्र रुचि सौ रति करियै ॥
ਹੋਨਾਤਰਛਾਡੌਟਾਗਤਰੇਅਬਿਹੋਇਨਿਕਰਿਯੈ॥੨੮॥
ਨਹੀਂ ਤਾਂ ਹੁਣ ਮੇਰੀ ਟੰਗ ਹੇਠੋਂ ਨਿਕਲ ਕੇ ਚਲੇ ਜਾਓ ॥੨੮॥
‘Or, alternatively, you crawl through my legs.’(28)
हो नातर छाडौ टाग तरे अबि होइ निकरियै ॥२८॥