GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 831
Display Settings
Translations
ਨੈਕਨੇਹਨਹਿਕੀਜਿਯੈਤਊਤਰਨਿਕੇਸੰਗ॥੨੭॥
ਪਰ ਤਾਂ ਵੀ ਇਸਤਰੀ ਨਾਲ ਬਿਲਕੁਲ ਪ੍ਰੇਮ ਨਹੀਂ ਕਰਨਾ ਚਾਹੀਦਾ ॥੨੭॥
Passionate, he should not get entrapped in the love displayed by a young woman.(27)(1)
नैक नेह नहि कीजियै तऊ तरनि के संग ॥२७॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਸਪਤਦਸਮੋਚਰਿਤ੍ਰਸਮਾਪਤਮਸਤੁਸੁਭਮਸਤੁ॥੧੭॥੩੪੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਸਤਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭॥੩੪੨॥ ਚਲਦਾ॥
Seventeenth Parable of Auspicious Chritars Conversation of the Raja and the Minister, Completed with Benediction. (17)(342)
इति स्री चरित्र पख्याने त्रिया चरित्रे मंत्री भूप संबादे सपतदसमो चरित्र समापतम सतु सुभम सतु ॥१७॥३४२॥अफजूं॥
ਦੋਹਰਾ
ਦੋਹਰਾ:
Dohira
दोहरा ॥
ਕਥਾਸਤ੍ਰਵੀਰਾਮਕਬਿਉਚਰੀਹਿਤਚਿਤਲਾਇ
ਕਵੀ ਰਾਮ ਨੇ ਸਤਾਰ੍ਹਵੀਂ ਕਥਾ ਬੜੀ ਰੁਚੀ ਨਾਲ ਉਚਾਰਨ ਕੀਤੀ
With affection the Poet Ram envisaged the Chritar seventeen and,
कथा सत्रवी राम कबि उचरी हित चित लाइ ॥
ਬਹੁਰਿਕਥਾਬੰਧਨਨਿਮਿਤਮਨਮੈਕਹਿਯੋਉਪਾਇ॥੧॥
ਅਤੇ ਫਿਰ ਕਥਾ ਕਰਨ ਲਈ ਮਨ ਵਿਚ ਉਪਾ ਕੀਤਾ ॥੧॥
Then, determined to complete the narrative.(1)
बहुरि कथा बंधन निमित मन मै कहियो उपाइ ॥१॥
ਧਾਮਨਿਕਟਤਾਕੇਹੁਤੀਹੋੜਬਦੀਜਿਹਨਾਰਿ
(ਉਪਰੋਕਤ ਚਰਿਤ੍ਰ ਵਾਲੀ) ਇਸਤਰੀ ਦੇ ਘਰ ਦੇ ਨੇੜੇ ਉਹ ਇਸਤਰੀ ਰਹਿੰਦੀ ਸੀ ਜਿਸ ਨਾਲ ਇਸ ਨੇ ਸ਼ਰਤ ('ਹੋੜ') ਲਗਾਈ ਸੀ।
Other woman, with whom she had bet, lived near her house.
धाम निकट ता के हुती होड़ बदी जिह नारि ॥
ਤਿਨਹੂੰਕਰਿਯੋਚਰਿਤ੍ਰਇਕਸੋਤੁਮਸੁਨਹੁਸੁਧਾਰਿ॥੨॥
ਉਸ ਨੇ ਵੀ ਇਕ ਚਰਿਤ੍ਰ ਕੀਤਾ; ਉਸ ਨੂੰ ਤੁਸੀਂ ਚੰਗੀ ਤਰ੍ਹਾਂ ਸੁਣੋ ॥੨॥
Now listen to her story with reformation.(2)
तिनहूं करियो चरित्र इक सो तुम सुनहु सुधारि ॥२॥
ਚੌਪਈ
ਚੌਪਈ:
Chaupaee
चौपई ॥
ਸ੍ਰੀਛਲਛਿਦ੍ਰਕੁਅਰਿਤਿਹਨਾਮਾ
ਉਸ ਦਾ ਨਾਂ ਛਲਛਿਦ੍ਰ ਕੁਅਰਿ ਸੀ।
Her name was Chhalchhider (the deceptive) Kumari
स्री छलछिद्र कुअरि तिह नामा ॥
ਦੂਜੇਰਹਤਮੁਗਲਕੀਬਾਮਾ
ਅਤੇ ਉਹ ਉਸੇ ਦੂਜੇ ਮੁਗ਼ਲ ਦੀ ਇਸਤਰੀ ਕੋਲ ਰਹਿੰਦੀ ਸੀ।
And she lived with the woman of another Mughal.
दूजे रहत मुगल की बामा ॥
ਤਿਨਜੁਕਿਯਾਸੁਚਰਿਤ੍ਰਸੁਨਾਊ
ਉਸ ਨੇ ਜੋ ਚਰਿਤ੍ਰ ਕੀਤਾ, ਉਹ ਸੁਣਾਉਂਦਾ ਹਾਂ,
What deceit she performed,
तिन जु किया सु चरित्र सुनाऊ ॥
ਤਾਤੇਤੁਮਰੌਹ੍ਰਿਦੈਰਿਝਾਊ॥੩॥
ਜਿਸ ਨਾਲ ਆਪ ਦਾ ਮਨ ਪ੍ਰਸੰਨ ਕਰਦਾ ਹਾਂ ॥੩॥
Now I recount that to you to amuse You.(3)
ता ते तुमरौ ह्रिदै रिझाऊ ॥३॥
ਅੜਿਲ
ਅੜਿਲ:
Arril
अड़िल ॥
ਏਕਦਿਵਸਤਿਨਮਿਹਦੀਲਈਮੰਗਾਇਕੈ
ਇਕ ਦਿਨ ਉਸ ਨੇ ਮਹਿੰਦੀ ਮੰਗਵਾ ਲਈ
One day she collected some henna-powder and, showing it off to
एक दिवस तिन मिहदी लई मंगाइ कै ॥
ਲੀਪਿਆਪਨੇਹਾਥਪਤਿਹਿਦਿਖਰਾਇਕੈ
ਅਤੇ ਆਪਣੇ ਹੱਥ ਉਤੇ ਲਿੰਬ ਕੇ ਪਤੀ ਨੂੰ ਵਖਾਈ।
Husband, put it on to tinge her hands with sensual henna-paste.
लीपि आपने हाथ पतिहि दिखराइ कै ॥
ਯਾਰਿਦੂਸਰੇਸੰਗਯੋਕਹਿਯੋਸੁਧਾਰਿਕੈ
ਅਤੇ ਆਪਣੇ ਦੂਜੇ ਮਿਤਰ ਨੂੰ ਵੀ ਕਹਿ ਦਿੱਤਾ
She had, politely, told her other (boy) friend that she would come to
यारि दूसरे संग यो कहियो सुधारि कै ॥
ਹੋਐਹੋਤੁਮਰੇਤੀਰਤਿਹਾਰੇਪਯਾਰਿਕੈ॥੪॥
ਕਿ ਹੇ ਮਿਤਰ! ਤੇਰੇ ਨਾਲ ਪ੍ਰੇਮ ਕਰ ਕੇ ਮੈਂ ਤੇਰੇ ਕੋਲ ਆਵਾਂਗੀ ॥੪॥
Him for making love, as well.( 4)
हो ऐहो तुमरे तीर तिहारे पयारि कै ॥४॥
ਚੌਪਈ
ਚੌਪਈ:
Chaupaee
चौपई ॥
ਪਿਯਪ੍ਯਾਰੋਆਯੋਜਬਜਾਨ੍ਯੋ
ਜਦ ਉਸ ਨੇ ਪ੍ਰੀਤਮ ਨੂੰ ਆਇਆ ਹੋਇਆ ਜਾਣ ਲਿਆ,
Realizing that her (boy) friend had come, she asked her (husband)
पिय प्यारो आयो जब जान्यो ॥
ਯਾਰਦੂਸਰੇਸੰਗਬਖਾਨ੍ਯੋ
ਤਾਂ ਦੂਜੇ ਯਾਰ ਪ੍ਰਤਿ ਕਿਹਾ
Friend, ‘I wanted to go to urinate.
यार दूसरे संग बखान्यो ॥
ਮੈਅਬਹੀਲਘੁਕੇਹਿਤਜੈਹੋ
ਕਿ ਮੈਂ ਹੁਣ ਪਿਸ਼ਾਬ (ਲਘੂ ਸ਼ੰਕਾ) ਕਰਨ ਲਈ ਜਾ ਰਹੀ ਹਾਂ
‘When I come back you help me to tie my waist-band (because my
मै अब ही लघु के हित जैहो ॥
ਆਨਿਨਾਰਤਵਪਾਸਬਧੈਹੋ॥੫॥
ਅਤੇ ਆ ਕੇ ਨਾੜਾ ਤੇਰੇ ਕੋਲੋਂ ਬੰਨ੍ਹਾਵਾਂਗੀ ॥੫॥
Hands are smeared with henna-paste).(5)
आनि नार तव पास बधैहो ॥५॥
ਦੋਹਰਾ
ਦੋਹਰਾ:
Dohira
दोहरा ॥
ਨਾਰਖੁਲਾਯੋਜਾਰਤੇਗਈਜਾਰਕੇਪਾਸਿ
ਆਪਣੇ ਪਤੀ ਤੋਂ ਨਾੜਾ ਖੁਲ੍ਹਵਾਇਆ ਅਤੇ ਯਾਰ ਪਾਸ ਚਲੀ ਗਈ।
She got the waistband untied by her first friend and went to the other one.
नार खुलायो जार ते गई जार के पासि ॥
ਜਾਇਨ੍ਰਿਪਤਿਕੇਸੰਗਰਮੀਰੰਚਕਕਿਯਾਤ੍ਰਾਸ॥੬॥
ਜਾ ਕੇ ਰਾਜੇ (ਦੂਜੇ ਯਾਰ) ਨਾਲ ਜ਼ਰਾ ਵੀ ਡਰ ਮੰਨੇ ਬਿਨਾ ਰਮਣ ਕੀਤਾ ॥੬॥
And without fear indulged in love making with that regal paramour.(6)
जाइ न्रिपति के संग रमी रंचक किया न त्रास ॥६॥
ਅੜਿਲ
ਅੜਿਲ:
Arril
अड़िल ॥
ਮੁਹਰਪਰਾਪਤਿਹੋਇਟਕਾਕੋਲੇਵਈ
(ਜੇ) ਮੋਹਰ ਮਿਲਦੀ ਹੋਵੇ, ਤਾਂ ਭਲਾ ਟਕਾ ਕੌਣ ਲਏਗਾ।
When the benevolence of gold coins is available, who would accept the ones of base metal?
मुहर परापति होइ टका को लेवई ॥
ਬਿਨੁਦੀਨੇਧਨਸਰੈਕੋਧਨਦੇਵਈ
(ਜੇ) ਬਿਨਾ ਧਨ ਦਿੱਤੇ (ਕੰਮ) ਬਣ ਜਾਂਦਾ ਹੋਵੇ ਤਾਂ ਕੌਣ ਧਨ ਦੇਵੇਗਾ।
If one abandons the opulence, why would one go after wealth?
बिनु दीने धन सरै त को धन देवई ॥
ਧਨੀਤ੍ਯਾਗਿਨਿਰਧਨਕੇਕੋਗ੍ਰਿਹਜਾਵਈ
ਧਨੀ ਨੂੰ ਤਿਆਗ ਕੇ ਗ਼ਰੀਬ ਦੇ ਘਰ ਕੌਣ ਜਾਵੇਗਾ।
Who would like to go to poor man’s house after leaving the richman?
धनी त्यागि निरधन के को ग्रिह जावई ॥
ਹੋਰਾਵਤ੍ਯਾਗਿਕਰਿਰੰਕਕਵਨਚਿਤਲ੍ਯਾਵਈ॥੭॥
ਰਾਜੇ ਨੂੰ ਤਿਆਗ ਕੇ ਗ਼ਰੀਬ ਨਾਲ ਕੌਣ ਚਿਤ ਲਾਵੇਗਾ ॥੭॥
Who would remember the poor, forsaking the Raja aside?(7)
हो राव त्यागि करि रंक कवन चित ल्यावई ॥७॥
ਦੋਹਰਾ
ਦੋਹਰਾ:
Dohira
दोहरा ॥
ਨੇਹਠਾਨਿਰਤਿਮਾਨਿਕਰਿਰਾਜਾਦਿਯਾਉਠਾਇ
ਪ੍ਰੇਮ ਪੂਰਵਕ ਕਾਮ-ਕ੍ਰੀੜਾ ਕਰ ਕੇ ਉਸ ਨੇ ਰਾਜੇ ਨੂੰ ਭੇਜ ਦਿੱਤਾ।
After making love with great satisfaction, she sent away the prince.
नेह ठानि रति मानि करि राजा दिया उठाइ ॥
ਲਗੀਮਿਹਦੀਆਕਰਰਹੀਨਾਰਬਧਾਯੋਆਇ॥੮॥
ਹੱਥ ਨੂੰ ਮਹਿੰਦੀ ਲਗੀ ਹੋਣ ਕਾਰਨ ਆ ਕੇ (ਪਤੀ ਤੋਂ) ਨਾੜਾ ਬੰਨ੍ਹਵਾਇਆ ॥੮॥
She came, with hands still besmeared in henna-paste, and asked the first lover to tie up the waist band.(8)
लगी मिहदीआ कर रही नार बधायो आइ ॥८॥
ਬੈਨਸੁਨਤਮੂਰਖਉਠਿਯੋਭੇਦਸਕ੍ਯੋਪਛਾਨਿ
(ਉਸ ਦੇ) ਬੋਲ ਸੁਣ ਕੇ ਮੂਰਖ (ਪਤੀ) ਉਠਿਆ ਅਤੇ ਭੇਦ ਨੂੰ ਨਾ ਸਮਝ ਸਕਿਆ।
Listening to her, the foolish lover came forward without understanding the secret.
बैन सुनत मूरख उठियो भेद न सक्यो पछानि ॥
ਬਾਧ੍ਰਯੋਬੰਦਇਜਾਰਕੌਅਧਿਕਪ੍ਰੀਤਿਮਨਮਾਨਿ॥੯॥
(ਉਸ ਨੇ) ਮਨ ਵਿਚ ਬਹੁਤ ਪ੍ਰੀਤ ਵਧਾ ਕੇ ਸਲਵਾਰ ('ਇਜਾਰ') ਦਾ ਨਾੜਾ ਬੰਨ੍ਹਿਆ ॥੯॥
He, still with love for her in his heart, got up and tied the waist- band.(9)
बाध्रयो बंद इजार कौ अधिक प्रीति मन मानि ॥९॥
ਪ੍ਰੀਤਿਕੈਸਿਯੈਤਨਬਢੈਕਸਟਕੈਸਹੂਹੋਇ
ਪ੍ਰੀਤ ਭਾਵੇਂ ਕਿਤਨੀ ਹੀ ਵੱਧ ਜਾਏ ਅਤੇ ਕਿਤਨਾ ਹੀ ਕਸ਼ਟ ਕਿਉਂ ਨਾ ਹੋਏ।
Howsoever you may be in love, and you may be in love-sickness,
प्रीति कैसियै तन बढै कसट कैसहू होइ ॥
ਤਊਤਰੁਨਿਸੌਦੋਸਤੀਭੂਲਿਕਰਿਯਹੁਕੋਇ॥੧੦॥
ਤਾਂ ਵੀ ਇਸਤਰੀ ਨਾਲ ਭੁਲ ਕੇ ਵੀ ਦੋਸਤੀ ਨਹੀਂ ਕਰਨੀ ਚਾਹੀਦੀ ॥੧੦॥
You should not fall in love with a young woman.(10)(1)
तऊ तरुनि सौ दोसती भूलि न करियहु कोइ ॥१०॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਅਸਟਦਸਮੋਚਰਿਤ੍ਰਸਮਾਪਤਮਸਤੁਸੁਭਮਸਤੁ॥੧੮॥੩੫੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਅਠਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮॥੩੫੨॥ ਚਲਦਾ॥
Eighteenth Parable of Auspicious Chritars Conversations of the Raja and the Minister, -53 Completed with Benediction.(18)(352)
इति स्री चरित्र पख्याने त्रिया चरित्रे मंत्री भूप संबादे असटदसमो चरित्र समापतम सतु सुभम सतु ॥१८॥३५२॥अफजूं॥
ਚੌਪਈ
ਚੌਪਈ:
Chaupaee
चौपई ॥
ਬੰਦਸਾਲਨ੍ਰਿਪਸੁਤਹਿਪਠਾਯੋ
ਰਾਜੇ ਨੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ।
The Raja had sent his son to the jail
बंदसाल न्रिप सुतहि पठायो ॥
ਪ੍ਰਾਤਸਮੈਪੁਨਿਨਿਕਟਿਬੁਲਾਯੋ
ਸਵੇਰ ਵੇਲੇ ਫਿਰ (ਆਪਣੇ) ਕੋਲ ਬੁਲਾ ਲਿਆ।
And in the morning he called him back.
प्रात समै पुनि निकटि बुलायो ॥
ਬਹੁਰੌਮੰਤ੍ਰੀਕਥਾਉਚਾਰਿਯੋ
ਫਿਰ ਮੰਤ੍ਰੀ ਨੇ ਕਥਾ ਦਾ ਉਚਾਰਨ ਕੀਤਾ
Then the Minister narrated a parable
बहुरौ मंत्री कथा उचारियो ॥
ਚਿਤ੍ਰਸਿੰਘਕੋਭਰਮੁਨਿਵਾਰਿਯੋ॥੧॥
ਅਤੇ ਚਿਤ੍ਰ ਸਿੰਘ ਦੇ ਭਰਮ ਨੂੰ ਦੂਰ ਕੀਤਾ ॥੧॥
And removed Chiter Singh’s apprehension.(1)
चित्र सिंघ को भरमु निवारियो ॥१॥
ਦੋਹਰਾ
ਦੋਹਰਾ:
Dohira
दोहरा ॥
ਸਾਹਜਹਾਨਾਬਾਦਮੈਏਕਮੁਗਲਕੀਬਾਲ
ਹੇ ਰਾਜਨ! ਸ਼ਾਹਜਹਾਨਾਬਾਦ ਵਿਚ ਇਕ ਮੁਗ਼ਲ ਦੀ ਇਸਤਰੀ ਸੀ।
Now, my Raja, listen to what a charm was shown
साहजहानाबाद मै एक मुगल की बाल ॥
ਤਾਸੋਕਿਯਾਚਰਿਤ੍ਰਇਕਸੋਤੁਮਸੁਨਹੁਨ੍ਰਿਪਾਲ॥੨॥
ਉਸ ਨੇ ਇਕ ਚਰਿਤ੍ਰ ਕੀਤਾ, ਉਹ ਤੁਸੀਂ ਸੁਣੋ ॥੨॥
By the wife a Mughal living in Shahjehanbad.(2)
ता सो किया चरित्र इक सो तुम सुनहु न्रिपाल ॥२॥
ਚੌਪਈ
ਚੌਪਈ:
Chaupaee
चौपई ॥
ਤਾਕੋਨਾਮਨਾਦਰਾਬਾਨੋ
ਉਸ ਦਾ ਨਾਂ ਨਾਦਰਾ ਬਾਨੋ ਸੀ।
Her name was Naadira Bano
ता को नाम नादरा बानो ॥