ਤਿਹੀਬਾਗਹੂੰਮੈਤਰੋਰੁਹਚਬੈਯੈ॥
ਉਸ ਬਾਗ਼ ਵਿਚ ਫਲ ('ਤਰੋਰੁਹ') ਖਾਵਾਂਗੇ
‘In such a beautiful garden I will relish the flowers
तिही बाग हूं मै तरोरुह चबैयै ॥
ਰਿਝੈਯੈਤੁਮੈਭੋਗਭਾਵਤਕਮੈਯੈ॥
ਅਤੇ ਮਨ ਭਾਉਂਦੀ ਕ੍ਰੀੜਾ ਕਰ ਕੇ ਤੁਹਾਨੂੰ ਰਿਝਾਵਾਂਗੀ।
And satisfy you through lovemaking.
रिझैयै तुमै भोग भावत कमैयै ॥
ਬਿਲੰਬਨਕਰੋਪ੍ਰਾਤਹੋਤੋਪਧਾਰੇ॥
ਦੇਰੀ ਨਾ ਕਰੋ, ਸਵੇਰ ਹੁੰਦਿਆਂ ਹੀ ਉਥੇ ਪਹੁੰਚ ਜਾਈਏ
‘Let us go quick, and before the day breaks,
बिलंब न करो प्रात होतो पधारे ॥
ਸਭੈਚਿਤਕੇਦੂਰਿਕੈਸੋਕਡਾਰੈ॥੧੩॥
ਅਤੇ ਮਨ ਦੇ ਸਾਰੇ ਦੁਖਾਂ ਨੂੰ ਦੂਰ ਕਰ ਦੇਈਏ ॥੧੩॥
We eliminate all our tribulations.’(13)
सभै चित के दूरि कै सोक डारै ॥१३॥
ਅੜਿਲ॥
ਅੜਿਲ:
Arril
अड़िल ॥
ਲਈਸਹਚਰੀਚਤੁਰਿਸੋਏਕਬੁਲਾਇਕੈ॥
(ਉਸ ਨੇ ਆਪਣੀ) ਇਕ ਚਾਲਾਕ ਸਹੇਲੀ ਨੂੰ ਬੁਲਾਇਆ
लई सहचरी चतुरि सो एक बुलाइ कै ॥
ਕਹੋਪਿਅਰਵਾਸਾਥਭੇਦਸਮਝਾਇਕੈ॥
ਅਤੇ (ਦੂਜੇ) ਪਿਆਰੇ ਪ੍ਰੀਤਮ ਨੂੰ (ਸੰਦੇਸ਼) ਦੇਣ ਦਾ ਭੇਦ ਸਮਝਾ ਦਿੱਤਾ।
She had called the clever companion and sent her for another lover.
कहो पिअरवा साथ भेद समझाइ कै ॥
ਲਿਖਿਪਤਿਯਾਕਰਦਈਕਹਿਯੋਤਿਹਦੀਜੀਯੋ॥
(ਉਸ ਦੇ) ਹੱਥ ਵਿਚ ਚਿੱਠੀ ਲਿਖ ਕੇ ਦਿੱਤੀ ਅਤੇ ਕਿਹਾ, ਉਸ ਨੂੰ ਦੇ ਦੇਣਾ
लिखि पतिया कर दई कहियो तिह दीजीयो ॥
ਹੋਕਾਲਿਹਮਾਰੇਬਾਗਕ੍ਰਿਪਾਚਲਿਕੀਜੀਯੋ॥੧੪॥
ਕਿ (ਉਹ) ਕਲ ਸਾਡੇ ਬਾਗ਼ ਵਿਚ ਮਿਹਰਬਾਨੀ ਕਰ ਕੇ ਆਵੇ ॥੧੪॥
She had sent a letter asking the lover to reach the garden next day.(14)
हो कालि हमारे बाग क्रिपा चलि कीजीयो ॥१४॥
ਕਹਿਯੋਪਿਅਰਵਹਿਐਸਭੇਦਸਮੁਝਾਇਯੌ॥
ਪਿਆਰੇ ਨੂੰ ਇਸ ਤਰ੍ਹਾਂ ਭੇਦ ਸਮਝਾ ਕੇ ਕਹਿਣਾ
कहियो पिअरवहि ऐस भेद समुझाइयौ ॥
ਕਾਲਿਹਮਾਰੇਬਾਗਕ੍ਰਿਪਾਕਰਿਆਇਯੌ॥
ਕਿ ਕਲ ਸਾਡੇ ਬਾਗ਼ ਵਿਚ ਕ੍ਰਿਪਾ ਪੂਰਵਕ ਆਏ।
She conveyed this secret to the (second) lover, ‘Come to the garden.
कालि हमारे बाग क्रिपा करि आइयौ ॥
ਜਬੈਮੁਗਲਛਲਿਦੈਹੋਰੂਖਚੜਾਇਕੈ॥
ਜਦੋਂ (ਮੈਂ) ਮੁਗ਼ਲ ਨੂੰ ਛਲ ਨਾਲ ਬ੍ਰਿਛ ਉਤੇ ਚੜ੍ਹਾਵਾਂ,
जबै मुगल छलि दैहो रूख चड़ाइ कै ॥
ਹੋਤਬੈਸਜਨਵਾਮਿਲਿਯਹੁਹਮਕੋਆਇਕੈ॥੧੫॥
ਤਾਂ ਉਸੇ ਵੇਲੇ ਹੇ ਪਿਆਰੇ! ਮੈਨੂੰ ਆ ਕੇ ਮਿਲਣਾ ॥੧੫॥
When I make Mughal to clime the tree, then you come and meet me.’(15)
हो तबै सजनवा मिलियहु हम को आइ कै ॥१५॥
ਦੋਹਰਾ॥
ਦੋਹਰਾ:
Dohira
दोहरा ॥
ਪ੍ਰਾਤਮੁਗਲਕੋਲੈਚਲੀਅਪਨੇਬਾਗਲਿਵਾਇ॥
(ਦੂਜੇ ਦਿਨ) ਸਵੇਰੇ ਮੁਗ਼ਲ ਨੂੰ ਆਪਣੇ ਬਾਗ਼ ਵਿਚ ਲੈ ਕੇ ਚਲ ਪਈ।
Next day she, delightfully, took Mughal to the garden.
प्रात मुगल को लै चली अपने बाग लिवाइ ॥
ਰਸਕਸਲੈਮਦਰਾਚਲੀਹ੍ਰਿਦੈਹਰਖਉਪਜਾਇ॥੧੬॥
ਹਿਰਦੇ ਵਿਚ ਪ੍ਰਸੰਨ ਹੋ ਕੇ ਰਸ ਕਸ ਅਤੇ ਸ਼ਰਾਬ ਲੈ ਕੇ ਗਈ ॥੧੬॥
She carried with her wine and plenty of other viands.(16)
रस कस लै मदरा चली ह्रिदै हरख उपजाइ ॥१६॥
ਬਾਗਮੁਗਲਕੋਲੈਚਲੀਉਤਨ੍ਰਿਪਸੁਤਹਿਬੁਲਾਇ॥
(ਇਧਰ) ਉਹ ਮੁਗ਼ਲ ਨੂੰ ਬਾਗ਼ ਵਿਚ ਲੈ ਕੇ ਗਈ ਅਤੇ ਉਧਰ ਰਾਜੇ ਦੇ ਪੁੱਤਰ (ਆਪਣੇ ਦੂਜੇ ਯਾਰ) ਨੂੰ ਬੁਲਾ ਲਿਆ।
On one side she took Mughal with her and the other side she sent for the Raja’s son.
बाग मुगल को लै चली उत न्रिप सुतहि बुलाइ ॥
ਫਲਨਚਬਾਵਨਕੇਨਮਿਤਚੜੀਬਿਰਛਪਰਜਾਇ॥੧੭॥
ਫਲ ਖਾਣ ਲਈ ਬ੍ਰਿਛ ਉਪਰ ਜਾ ਚੜ੍ਹੀ ॥੧੭॥
Reaching there she immediately went up the tree.(17)
फलन चबावन के नमित चड़ी बिरछ पर जाइ ॥१७॥
ਚੜਤਰੂਖਐਸੇਕਹਿਯੋਕਹਾਕਰਤਤੈਕਾਜ॥
ਬ੍ਰਿਛ ਉਤੇ ਚੜ੍ਹ ਕੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਇਹ ਕੀ ਕਾਰਜ ਕਰ ਰਹੇ ਹੋ।
From up the tree she said, ‘What is this you are doing?
चड़त रूख ऐसे कहियो कहा करत तै काज ॥
ਮੁਹਿਦੇਖਤਤ੍ਰਿਯਅਨਤਸੋਰਮਤਨਆਵਤਲਾਜ॥੧੮॥
ਮੇਰੇ ਵੇਖਦਿਆਂ (ਤੁਸੀਂ) ਹੋਰ ਇਸਤਰੀ ਨਾਲ ਰਮਣ ਕਰ ਰਹੇ ਹੋ, ਸ਼ਰਮ ਨਹੀਂ ਆਉਂਦੀ ॥੧੮॥
‘Aren’t you ashamed of having romance with another women while I am watching ?’(18)
मुहि देखत त्रिय अनत सो रमत न आवत लाज ॥१८॥
ਉਤਰਿਰੂਖਤੇਯੌਕਹੀਕਹਾਗਈਵਹਤ੍ਰੀਯ॥
ਬ੍ਰਿਛ ਤੋਂ ਉਤਰ ਕੇ ਉਸ ਨੇ ਇਸ ਤਰ੍ਹਾਂ ਕਿਹਾ ਕਿ ਉਹ ਇਸਤਰੀ ਕਿਥੇ ਗਈ ਹੈ,
She came down and asked, ‘Where has the woman gone with whom
उतरि रूख ते यौ कही कहा गई वह त्रीय ॥
ਤੌਜਿਹਅਬਭੋਗਤਹੁਤੋਅਧਿਕਮਾਨਿਸੁਖਜੀਯ॥੧੯॥
ਜਿਸ ਨਾਲ ਤੁਸੀਂ ਮਨ ਵਿਚ ਬਹੁਤ ਪ੍ਰਸੰਨ ਹੋ ਕੇ ਕਾਮ-ਕ੍ਰੀੜਾ ਕਰ ਰਹੇ ਸੀ ॥੧੯॥
You were making passionate love?(19)
तौ जिह अब भोगत हुतो अधिक मानि सुख जीय ॥१९॥
ਮੈਨਰਮਿਯੋਤ੍ਰਿਯਅਨਤਸੋਭਯੋਭੇਦਯਹਕੌਨ॥
(ਮੁਗ਼ਲ ਨੇ ਜਵਾਬ ਦਿੱਤਾ) ਮੈਂ ਕਿਸੇ ਹੋਰ ਇਸਤਰੀ ਨਾਲ ਰਮਣ ਨਹੀਂ ਕੀਤਾ; ਇਹ ਕੀ ਭੇਦ ਹੋਇਆ।
He replied, ‘I was not making romance with anybody.’
मै न रमियो त्रिय अनत सो भयो भेद यह कौन ॥
ਕਛੁਚਰਿਤ੍ਰਇਹਰੂਖਮੈਯੌਕਹਿਬਾਧੀਮੌਨ॥੨੦॥
'ਇਸ ਬ੍ਰਿਛ ਵਿਚ ਹੀ ਕੋਈ ਕਰਮਾਤ ਹੈ'। ਇਹ ਕਹਿ ਕੇ ਉਹ ਚੁਪ ਹੋ ਗਿਆ ॥੨੦॥
The woman said, ‘A miracle seems to be emanating from this tree,’ and went quiet.(20)
कछु चरित्र इह रूख मै यौ कहि बाधी मौन ॥२०॥
ਯੌਚਿੰਤਾਚਿਤਬੀਚਕਰਿਚੜਿਯੋਬਿਰਛਪਰਧਾਇ॥
ਇਸ ਤਰ੍ਹਾਂ ਮਨ ਵਿਚ ਵਿਚਾਰ ਕਰ ਕੇ (ਮੁਗ਼ਲ) ਬ੍ਰਿਛ ਉਪਰ ਜਾ ਚੜ੍ਹਿਆ।
In amazement Mughal climbed the tree,
यौ चिंता चित बीच करि चड़ियो बिरछ पर धाइ ॥
ਰਤਿਮਾਨੀਤ੍ਰਿਯਨ੍ਰਿਪਤਿਕੇਸੁਤਕੋਨਿਕਟਬੁਲਾਇ॥੨੧॥
(ਇਧਰ) ਰਾਜੇ ਦੇ ਪੁੱਤਰ ਨੂੰ ਨੇੜੇ ਬੁਲਾ ਕੇ ਇਸਤਰੀ ਨੇ ਕਾਮ-ਕ੍ਰੀੜਾ ਕੀਤੀ ॥੨੧॥
Down there the woman made love with the prince.(21)
रति मानी त्रिय न्रिपति के सुत को निकट बुलाइ ॥२१॥
ਅਤਿਪੁਕਾਰਕਰਦ੍ਰਖਤਤੇਉਤਰਿਯੋਨ੍ਰਿਪਸੁਤਜਾਨਿ॥
ਰਾਜੇ ਦੇ ਪੁੱਤਰ ਨੂੰ ਵੇਖ ਕੇ (ਮੁਗ਼ਲ) ਰੌਲਾ ਪਾਉਂਦਿਆਂ ਬ੍ਰਿਛ ਤੋਂ ਹੇਠਾਂ ਉਤਰਿਆ।
Shouting at the prince, Mughal came down but, in the mean time, the woman had made the prince to run away.
अति पुकार कर द्रखत ते उतरियो न्रिप सुत जानि ॥
ਉਤਰਤਦਿਯੋਭਜਾਇਤ੍ਰਿਯਕਛੂਨਦੇਖ੍ਯੋਆਨਿ॥੨੨॥
(ਉਸ ਦੇ) ਉਤਰਦਿਆਂ ਹੀ ਇਸਤਰੀ ਨੇ (ਰਾਜੇ ਦੇ ਪੁੱਤਰ ਨੂੰ) ਭਜਾ ਦਿੱਤਾ (ਅਤੇ ਮੁਗ਼ਲ ਨੇ ਉਤਰ ਕੇ) ਕੁਝ ਵੀ ਨਾ ਵੇਖਿਆ ॥੨੨॥
And Mughal could not find him there.(22)
उतरत दियो भजाइ त्रिय कछू न देख्यो आनि ॥२२॥
ਅੜਿਲ॥
ਅੜਿਲ:
Arril
अड़िल ॥
ਚਲਿਕਾਜੀਪੈਗਯੋਤਾਹਿਐਸੇਕਹਿਯੋ॥
(ਉਹ ਮੁਗ਼ਲ) ਚਲ ਕੇ ਕਾਜ਼ੀ ਪਾਸ ਗਿਆ ਅਤੇ ਉਸ ਨੂੰ ਇਸ ਤਰ੍ਹਾਂ ਕਿਹਾ
चलि काजी पै गयो ताहि ऐसे कहियो ॥
ਏਕਰੂਖਅਚਰਜਕੋਆਂਖਿਨਮੈਲਹਿਯੋ॥
ਕਿ ਇਕ ਅਸਚਰਜ ਭਰਿਆ ਬ੍ਰਿਛ ਮੈਂ (ਆਪਣੀਆਂ) ਅੱਖਾਂ ਨਾਲ ਵੇਖਿਆ ਹੈ।
एक रूख अचरज को आंखिन मै लहियो ॥
ਤਾਕੋਚਲਿਕਾਜੀਜੂਆਪੁਨਿਹਾਰਿਯੈ॥
ਹੇ ਕਾਜ਼ੀ ਜੀ! ਉਸ ਨੂੰ ਅਜ ਹੀ ਆਪ ਚਲ ਕੇ ਵੇਖੋ
ता को चलि काजी जू आपु निहारियै ॥
ਹੋਮੇਰੋਚਿਤਕੋਭਰਮੁਸੁਆਜੁਨਿਵਾਰਿਯੈ॥੨੩॥
ਅਤੇ ਮੇਰੇ ਚਿਤ ਦਾ ਭਰਮ ਦੂਰ ਕਰ ਦਿਓ ॥੨੩॥
Mughal went to the Quazi and told him that he had seen a miraculous tree and requested, ‘Come with me, see for yourself and remove my apprehension.’(23)
हो मेरो चित को भरमु सु आजु निवारियै ॥२३॥
ਦੋਹਰਾ॥
ਦੋਹਰਾ:
Dohira
दोहरा ॥
ਸੁਨਤਬਚਨਕਾਜੀਉਠਿਯੋਸੰਗਲਈਨਿਜੁਨਾਰਿ॥
ਇਹ ਬਚਨ ਸੁਣ ਕੇ ਕਾਜ਼ੀ ਉਠਿਆ ਅਤੇ ਆਪਣੀ ਇਸਤਰੀ ਨੂੰ ਨਾਲ ਲੈ ਲਿਆ।
Hearing this, Quazi got up, took his wife with him and walked to the place.
सुनत बचन काजी उठियो संग लई निजु नारि ॥
ਚਲਿਆਯੋਤਿਹਰੂਖਤਰਲੋਗਸੰਗਕੋਟਾਰਿ॥੨੪॥
ਸਾਰੇ ਸੰਗ ਸਾਥ ਨੂੰ ਪਿਛੇ ਹਟਾ ਕੇ ਆਪ ਬ੍ਰਿਛ ਕੋਲ ਚਲ ਕੇ ਆਇਆ ॥੨੪॥
Leaving all the people behind he came and stood under the tree.(24)
चलि आयो तिह रूख तर लोग संग को टारि ॥२४॥
ਚੌਪਈ॥
ਚੌਪਈ:
Chaupaee
चौपई ॥
ਭੇਦਿਨਾਰਿਸੌਸਭਤਿਨਕਹਿਯੋ॥
(ਉਸ ਇਸਤਰੀ ਨੇ ਕਾਜ਼ੀ ਦੀ) ਇਸਤਰੀ ਨੂੰ ਸਾਰਾ ਭੇਦ ਕਹਿ ਦਿੱਤਾ।
That woman had already told the whole story to the Quazi’s wife and
भेदि नारि सौ सभ तिन कहियो ॥
ਤਾਪਾਛੇਤਿਹਦ੍ਰੁਮਕੇਲਹਿਯੋ॥
ਇਸ ਤੋਂ ਬਾਦ ਉਸ ਬ੍ਰਿਛ ਨੂੰ ਵਿਖਾਇਆ।
Had shown her the tree too.
ता पाछे तिह द्रुम के लहियो ॥
ਤਿਨਹੂੰਅਪਨੋਮਿਤ੍ਰਬੁਲਾਇਯੋ॥
ਉਸ (ਇਸਤਰੀ) ਨੇ ਵੀ ਆਪਣਾ ਮਿਤਰ ਬੁਲਾ ਲਿਆ
Quazi’s wife also had called there, her lover and,
तिनहूं अपनो मित्र बुलाइयो ॥
ਰੂਖਚਰੇਪਿਯਭੋਗਕਮਾਯੋ॥੨੫॥
ਅਤੇ ਆਪਣੇ ਪਤੀ (ਕਾਜ਼ੀ) ਦੇ ਬ੍ਰਿਛ ਉਤੇ ਚੜ੍ਹਨ ਤੇ (ਆਪਣੇ ਮਿਤਰ ਨਾਲ) ਕਾਮ-ਕ੍ਰੀੜਾ ਕੀਤੀ ॥੨੫॥
While her husband was up the tree, she made love with him.(25)
रूख चरे पिय भोग कमायो ॥२५॥
ਅੜਿਲ॥
ਅੜਿਲ:
Arrii
अड़िल ॥
ਮੋਹਿਮੀਰਜੋਕਹਿਯੋਸਤਿਮੋਜਾਨਿਯੋ॥
(ਕਾਜ਼ੀ ਕਹਿਣ ਲਗਾ ਕਿ) ਮੈਨੂੰ ਮੁਗ਼ਲ ਨੇ ਜੋ ਕਹਿਆ ਹੈ ਉਸ ਨੂੰ ਸਚ ਸਮਝੋ।
Quazi said, ‘Whatever Mughal told was true.’
मोहि मीर जो कहियो सति मो जानियो ॥
ਤਾਦਿਨਤੇਤਿਨਮੁਗਲਹਿਤੂਕਰਮਾਨਿਯੋ॥
ਉਸ ਦਿਨ ਤੋਂ ਉਸ ਮੁਗ਼ਲ ਨੂੰ ਆਪਣਾ ਮਿਤਰ ਬਣਾ ਲਿਆ।
From then on he created close friendship with the Mughal.
ता दिन ते तिन मुगल हितू कर मानियो ॥
ਤਵਨਦਿਵਸਤੇਕਾਜੀਚੇਰੋਹ੍ਵੈਰਹਿਯੋ॥
ਉਸ ਦਿਨ ਤੋਂ ਉਹ ਕਾਜ਼ੀ ਉਸ ਦਾ ਚੇਲਾ ਬਣ ਗਿਆ
Rather he became his disciple and acquiesced that whatever Mughal
तवन दिवस ते काजी चेरो ह्वै रहियो ॥
ਹੋਸਤਿਬਚਨਸੋਊਭਯੋਜੁਮੋਕੋਇਨਕਹਿਯੋ॥੨੬॥
ਅਤੇ (ਕਹਿਣ ਲਗਾ ਕਿ) ਉਹ ਬੋਲ ਸੱਚਾ ਸਿੱਧ ਹੋਇਆ ਜੋ ਮੈਨੂੰ ਇਸ ਨੇ ਕਿਹਾ ਸੀ ॥੨੬॥
Said it was correct.(26)
हो सति बचन सोऊ भयो जु मो को इन कहियो ॥२६॥
ਦੋਹਰਾ॥
ਦੋਹਰਾ:
Dohira
दोहरा ॥
ਕੋਟਕਸਟਸ੍ਯਾਨੋਸਹਹਿਕੈਸੌਦਹੈਅਨੰਗ॥
ਸਿਆਣੇ ਭਾਵੇਂ ਕਿਤਨੇ ਹੀ ਕਸ਼ਟ ਸਹਿਨ ਕਰਨ ਅਤੇ ਕਾਮ ਵੀ ਭਾਵੇਂ ਕਿਤਨਾ ਸਾੜੇ,
A wise person, howsoever he may be in distress and sexually
कोट कसट स्यानो सहहि कैसौ दहै अनंग ॥