ਤਾਦਿਨਤੇਪਰਨਾਰਿਕੌਹੇਰਤਕਬਹੂੰਨਾਹਿ॥੫੦॥
ਉਸ ਦਿਨ ਤੋਂ (ਮੈਂ ਕਿਸੇ) ਪਰਾਈ ਇਸਤਰੀ ਨੂੰ ਨਹੀਂ ਵੇਖਦਾ ॥੫੦॥
‘The same determination is abiding in my mind and I will never attend to another’s woman.(50)(1)
ता दिन ते पर नारि कौ हेरत कबहूं नाहि ॥५०॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਖੋੜਸਮੋਚਰਿਤ੍ਰਸਮਾਪਤਮਸਤੁਸੁਭਮਸਤੁ॥੧੬॥੩੧੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਸੋਲ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬॥੩੧੫॥ ਚਲਦਾ॥
Sixteenth Parable of Auspicious Chritars Conversation of the Raja and the Minister, Completed with Benediction. (16)(315)
इति स्री चरित्र पख्याने त्रिया चरित्रे मंत्री भूप संबादे खोड़समो चरित्र समापतम सतु सुभम सतु ॥१६॥३१५॥अफजूं॥
ਅੜਿਲ॥
ਅੜਿਲ:
Arril
अड़िल ॥
ਬੰਦਿਸਾਲਨ੍ਰਿਪਸੁਤਕੋਦਿਯੋਪਠਾਇਕੈ॥
ਰਾਜੇ ਨੇ ਆਪਣੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ।
बंदिसाल न्रिप सुत को दियो पठाइ कै ॥
ਭੋਰਹੋਤਪੁਨਲਿਯੋਸੁਨਿਕਟਿਬੁਲਾਇਕੈ॥
ਸਵੇਰ ਹੋਣ ਤੇ ਉਸ ਨੂੰ ਫਿਰ ਆਪਣੇ ਕੋਲ ਬੁਲਾ ਲਿਆ।
The Raja sent his son to the jail and in the morning called him back.
भोर होत पुन लियो सु निकटि बुलाइ कै ॥
ਮੰਤ੍ਰੀਤਬਹੀਕਥਾਉਚਾਰੀਆਨਿਕੈ॥
ਮੰਤ੍ਰੀ ਨੇ ਤਦ ਹੀ ਆ ਕੇ ਕਥਾ ਉਚਾਰੀ।
-49
मंत्री तब ही कथा उचारी आनि कै ॥
ਹੋਬਢ੍ਯੋਭੂਪਕੇਭਰਮਅਧਿਕਜਿਯਜਾਨਿਕੈ॥੧॥
(ਉਸ ਨੂੰ) ਚਿਤ ਵਿਚ ਚੰਗੀ ਤਰ੍ਹਾਂ ਜਾਣਨ ਤੇ ਰਾਜੇ ਦਾ ਭਰਮ ਵੱਧ ਗਿਆ (ਅਰਥਾਤ ਇਸਤਰੀ ਦੇ ਚਰਿਤ੍ਰ ਬਾਰੇ ਸ਼ੰਕਾ ਦ੍ਰਿੜ੍ਹ ਹੋ ਗਈ) ॥੧॥
Then the Minister narrated another anecdote and the Raja was further convinced.(1)
हो बढ्यो भूप के भरम अधिक जिय जानि कै ॥१॥
ਦੋਹਰਾ॥
ਦੋਹਰਾ:
Dohira
दोहरा ॥
ਸਹਰਬਦਖਸਾਮੈਹੁਤੀਏਕਮੁਗਲਕੀਬਾਲ॥
ਬਦਖ਼ਸ਼ਾਂ (ਨਾਂ ਦੇ) ਸ਼ਹਿਰ ਵਿਚ ਇਕ ਮੁਗ਼ਲ ਇਸਤਰੀ ਰਹਿੰਦੀ ਸੀ।
There lived a Mughal’s woman m the city of Badkhashan.
सहर बदखसा मै हुती एक मुगल की बाल ॥
ਤਾਸੌਕਿਯਾਚਰਿਤ੍ਰਤਿਨਸੋਤੁਮਸੁਨਹੁਨ੍ਰਿਪਾਲ॥੨॥
ਉਸ ਨੇ ਜੋ ਚਰਿਤ੍ਰ ਕੀਤਾ, ਉਸ ਨੂੰ ਹੇ ਰਾਜਨ! ਸੁਣੋ ॥੨॥
Now, my Raja, listen to the cunning acts of her plays.(2)
ता सौ किया चरित्र तिन सो तुम सुनहु न्रिपाल ॥२॥
ਬਿਤਨਮਤੀਇਕਚੰਚਲਾਹਿਤੂਮੁਗਲਕੀਏਕ॥
ਮੁਗ਼ਲ ਨਾਲ ਹਿਤ ਕਰਨ ਵਾਲੀ ਬਿਤਨ ਮਤੀ (ਨਾਂ ਦੀ) ਇਕ ਇਸਤਰੀ ਸੀ।
A lady named Bitan Mati loved the Mughal.
बितन मती इक चंचला हितू मुगल की एक ॥
ਜੰਤ੍ਰਮੰਤ੍ਰਅਰੁਬਸੀਕਰਜਾਨਤਹੁਤੀਅਨੇਕ॥੩॥
(ਉਹ) ਜੰਤ੍ਰ, ਮੰਤ੍ਰ ਅਤੇ ਵਸ ਕਰਨ ਵਾਲੇ ਅਨੇਕ ਢੰਗ ਜਾਣਦੀ ਹੁੰਦੀ ਸੀ ॥੩॥
She had been accorded with various types of magic and charms.(3)
जंत्र मंत्र अरु बसीकर जानत हुती अनेक ॥३॥
ਅੜਿਲ॥
ਅੜਿਲ:
Arril
अड़िल ॥
ਏਕਦਿਵਸਤਿਨਲੀਨੀਸਖੀਬੁਲਾਇਕੈ॥
ਇਕ ਦਿਨ ਉਸ ਨੇ ਸਖੀ ਨੂੰ ਬਲਾਇਆ।
एक दिवस तिन लीनी सखी बुलाइ कै ॥
ਪਰਿਗਈਤਿਨਮੈਹੋਡਸੁਐਸੇਆਇਕੈ॥
ਉਨ੍ਹਾਂ ਵਿਚ ਇਸ ਤਰ੍ਹਾਂ ਦੀ ਇਕ ਸ਼ਰਤ ਆ ਲਗੀ।
One day she called over another lady and settled a bet with her,
परि गई तिन मै होड सु ऐसे आइ कै ॥
ਕਾਲਿਸਜਨਕੇਬਾਗਕਹਿਯੋਚਲਿਜਾਇਹੋਂ॥
(ਪਹਿਲੀ) ਕਹਿਣ ਲਗੀ ਕਿ ਕਲ ਇਸ ਸਜਨ (ਪ੍ਰੀਤਮ) ਦੇ ਬਾਗ਼ ਵਿਚ ਜਾਵਾਂਗੀ
‘Tomorrow, I will go to the garden with this friend, and while this
कालि सजन के बाग कहियो चलि जाइहों ॥
ਹੋਇਹਮੂਰਖਕੇਦੇਖਤਭੋਗਕਮਾਇਹੋ॥੪॥
ਅਤੇ ਇਸ ਮੂਰਖ ਦੇ ਵੇਖਦਿਆਂ (ਹੋਰ ਨਾਲ) ਕਾਮ-ਕ੍ਰੀੜਾ ਕਰਾਂਗੀ ॥੪॥
Fool is watching, I will make love with someone else.’(4)
हो इह मूरख के देखत भोग कमाइ हो ॥४॥
ਦੋਹਰਾ॥
ਦੋਹਰਾ:
Dohira
दोहरा ॥
ਦੁਤੀਯਸਖੀਐਸੇਕਹਿਯੋਸੁਨੁਸਖੀਬਚਨਹਮਾਰ॥
ਦੂਜੀ ਸਖੀ ਨੇ ਇੰਜ ਕਿਹਾ, ਹੇ ਸਖੀ! ਮੇਰਾ ਬਚਨ ਸੁਣ।
But the other one said, ‘Listen my friend! I will make love with one
दुतीय सखी ऐसे कहियो सुनु सखी बचन हमार ॥
ਭੋਗਕਮੈਹੋਯਾਰਸੋਨਾਰਬਧੈਹੌਜਾਰ॥੫॥
(ਮੈਂ ਇਕ) ਯਾਰ ਨਾਲ ਕਾਮ-ਕ੍ਰੀੜਾ ਕਰਾਂਗੀ ਅਤੇ ਦੂਜੇ ਤੋਂ ਨਾੜਾ ਬੰਨ੍ਹਾਵਾਂਗੀ ॥੫॥
Partner and make the other one to tie my waist-band.’(5)
भोग कमैहो यार सो नार बधैहौ जार ॥५॥
ਚੌਪਈ॥
ਚੌਪਈ:
Chaupaee
चौपई ॥
ਅਸਤਾਚਲਸੂਰਜਜਬਗਯੋ॥
ਸ਼ਾਮ ਨੂੰ ਜਦ ਸੂਰਜ ਡੁਬ ਗਿਆ
असताचल सूरज जब गयो ॥
ਪ੍ਰਾਚੀਦਿਸਤੇਸਸਿਪ੍ਰਗਟਯੋ॥
ਅਤੇ ਪੂਰਬ ਵਲੋਂ ਚੰਦ੍ਰਮਾ ਨਿਕਲ ਆਇਆ।
In the evening when the Sun set and the Moon rose from west,
प्राची दिस ते ससि प्रगटयो ॥
ਭਾਗਵਤਿਨਉਪਜ੍ਯੋਸੁਖਭਾਰੋ॥
ਭਾਗਾਂ ਭਰੀਆਂ (ਦੇ ਮਨ ਵਿਚ) ਬਹੁਤ ਸੁਖ ਪੈਦਾ ਹੋਇਆ।
Then the lucky ones attained the supreme comforts, but the Moon-
भागवतिन उपज्यो सुख भारो ॥
ਬਿਰਹਿਣਿਕੌਸਾਇਕਸਸਿਮਾਰੋ॥੬॥
ਵਿਯੋਗਣਾਂ ਨੂੰ ਚੰਦ੍ਰਮਾ ਨੇ ਤੀਰਾਂ ਨਾਲ ਵਿੰਨ੍ਹ ਸੁਟਿਆ ॥੬॥
Rays distressed the separated ones.(6)
बिरहिणि कौ साइक ससि मारो ॥६॥
ਦੋਹਰਾ॥
ਦੋਹਰਾ:
Dohira
दोहरा ॥
ਅਸਤਾਚਲਸੂਰਜਗਯੋਰਹਿਯੋਚੰਦ੍ਰਮੰਡਰਾਇ॥
ਸੂਰਜ ਡੁਬ ਗਿਆ ਅਤੇ ਚੰਦ੍ਰਮਾ ਘੁੰਮਣ ਲਗ ਗਿਆ।
The Sun had set, and the Moon was at its full flight.
असताचल सूरज गयो रहियो चंद्र मंडराइ ॥
ਲਪਟਿਰਹਿਯੋਪਿਯਤ੍ਰਿਯਨਸੋਤ੍ਰਿਯਾਪਿਯਨਲਪਟਾਇ॥੭॥
ਮਰਦ ਔਰਤਾਂ ਨਾਲ ਅਤੇ ਔਰਤਾਂ ਮਰਦਾਂ ਨਾਲ ਲਿਪਟਣ ਲਗ ਗਈਆ ॥੭॥
The males and females started to embrace each other.(7)
लपटि रहियो पिय त्रियन सो त्रिया पियन लपटाइ ॥७॥
ਉਡਗਤਗੀਰੀਰਵਿਅਥਨਪ੍ਰਭਾਪ੍ਰਵਾਨਾਪਾਇ॥
ਸੂਰਜ ਦੇ ਛਿਪਣ ਨਾਲ ਚਾਂਦਨੀ ('ਪ੍ਰਭਾ') ਰੂਪੀ ਪ੍ਰਵਾਨਾ ਪ੍ਰਾਪਤ ਕਰ ਕੇ (ਇੰਜ ਪ੍ਰਤੀਤ ਹੁੰਦਾ ਹੈ)
Like the petty policemen who go astray in the absence of Amir, the
उडग तगीरी रवि अथन प्रभा प्रवाना पाइ ॥
ਜਾਨੁਕਚੰਦ੍ਰਅਮੀਨਕੇਫਿਰੇਬਿਤਾਲੀਆਇ॥੮॥
ਮਾਨੋ ਚੰਦ੍ਰਮਾ ਰੂਪੀ ਥਾਣੇਦਾਰ ਦੇ ਤਾਰੇ ਰੂਪੀ ਚੋਬਦਾਰ ('ਬਿਤਾਲੀ') ਪਹਿਰਾ ਬਦਲਣ ਲਈ ਆ ਗਏ ਹੋਣ ॥੮॥
Chief, the stars remain hidden till the Sun-rises.(8)
जानुक चंद्र अमीन के फिरे बिताली आइ ॥८॥
ਚੌਪਈ॥
ਚੌਪਈ:
Chaupaee
चौपई ॥
ਅਸਤਾਸੋਭੋਗਨਤਿਨਮਾਨੇ॥
(ਇਸ ਤਰ੍ਹਾਂ) ਸੂਰਜ ਦੇ ਡੁਬਦਿਆਂ ਹੀ ਉਨ੍ਹਾਂ ਨੇ ਕਾਮ-ਕ੍ਰੀੜਾ ਸ਼ੁਰੂ ਕਰ ਦਿੱਤੀ।
असता सो भोगन तिन माने ॥
ਚਾਰਿਜਾਮਘਟਿਕਾਇਕਜਾਨੇ॥
ਅਤੇ ਚਾਰ ਪਹਿਰਾਂ ਨੂੰ ਇਕ ਘੜੀ ਜਿੰਨਾ ਸਮਝਿਆ।
With the Sunset, people set upon in lovemaking and the four watches passed like one.
चारि जाम घटिका इक जाने ॥
ਚੌਥੇਜਾਮਸੋਇਕਰਰਹੇ॥
ਚਾਰ ਪਹਿਰ ਤਕ ਸੁਤੇ ਰਹੇ
चौथे जाम सोइ कर रहे ॥
ਚਤੁਰਨਕੇਗ੍ਰੀਵਾਕੁਚਗਹੇ॥੯॥
ਅਤੇ ਚੌਹਾਂ ਨੇ ਗਰਦਨਾਂ ਅਤੇ ਕੁਚ ਪਕੜੀ ਰਖੇ ॥੯॥
During all the four watches couples kept on lying down and smooching.(9)
चतुरन के ग्रीवा कुच गहे ॥९॥
ਦੋਹਰਾ॥
ਦੋਹਰਾ:
Dohira
दोहरा ॥
ਨਾਨਖਾਨਅਰੁਦਾਨਹਿਤਦਿਨਿਦਿਖਿਜਗਿਹੈਰਾਜ॥
ਦਿਨ ਦੇ ਦਿਖਣ ਨਾਲ ਰਾਜੇ ਇਸ਼ਨਾਨ ਕਰਨ, ਖਾਣ ਪੀਣ ਅਤੇ ਦਾਨ ਕਰਨ ਲਈ ਜਾਗ ਪੈਂਦੇ ਹਨ
The day breaks for ablution, breakfast and for handing out charities.
नान खान अरु दान हित दिनि दिखि जगि है राज ॥
ਦੁਜਨਦਲਨਦੀਨੋਧਰਨਦੁਸਟਨਦਾਹਿਬੇਕਾਜ॥੧੦॥
ਅਤੇ ਦੁਸ਼ਟਾਂ ਨੂੰ ਦਲਣ ਲਈ, ਦੀਨਾਂ (ਗ਼ਰੀਬਾਂ) ਦਾ ਉੱਧਾਰ ਕਰਨ ਲਈ ਅਤੇ ਪਾਪੀਆਂ ਨੂੰ ਸਾੜਨ ਲਈ (ਤਤਪਰ ਹੋ ਜਾਂਦੇ ਹਨ) ॥੧੦॥
The day brings the annihilation of the sordid souls and extermination of Sinners and emancipation of the righteous ones.(10)
दुजन दलन दीनोधरन दुसटन दाहिबे काज ॥१०॥
ਸਵੈਯਾ॥
ਸਵੈਯਾ:
Savaiyya
सवैया ॥
ਜਾਨਿਪਯਾਨਬਿਛੋਹਤ੍ਰਿਯਾਨਕੇਛੋਭਬਡ੍ਯੋਉਰਭੀਤਰਭਾਰੀ॥
(ਰਾਤ ਦੇ) ਖ਼ਤਮ ਹੋਣ ਦੀ ਗੱਲ ਜਾਣ ਕੇ ਇਸਤਰੀਆਂ ਦੇ ਹਿਰਦੇ ਵਿਚ ਵਿਛੋੜੇ ਦਾ ਸਲ੍ਹ ਵਧ ਗਿਆ।
The woman became aggrieved as the night passed.
जानि पयान बिछोह त्रियान के छोभ बड्यो उर भीतर भारी ॥
ਅੰਚਰਡਾਰਿਕੈਮੋਤਿਨਹਾਰਦੁਰਾਵਤਜਾਨਿਭਯੋਉਜਿਯਾਰੀ॥
(ਇੰਜ ਪ੍ਰਤੀਤ ਹੁੰਦਾ ਸੀ ਮਾਨੋ) ਸਵੇਰਾ ਆਪਣਾ ਅੰਚਲ ਪਸਾਰ ਕੇ ਤਾਰਿਆਂ ਰੂਪ ਮੋਤੀਆਂ ਦੇ ਹਾਰ ਨੂੰ ਲੁਕਾ ਰਿਹਾ ਹੋਵੇ।
It seemed as if the dawn, with spreadsheets, was amassing all the star studded with jewels.
अंचर डारि कै मोतिन हार दुरावत जानि भयो उजियारी ॥
ਪਾਨਹੂੰਪੋਛਤਪ੍ਰੀਤਮਕੋਤਨਕੈਸੇਰਹੈਇਹਚਾਹਤਪ੍ਯਾਰੀ॥
ਉਹ ਆਪਣੇ ਪ੍ਰੀਤਮ ਦੇ ਸ਼ਰੀਰ ਉਪਰੋਂ (ਆਪਣੇ) ਹੱਥ ਨਾਲ (ਤਾਰਿਆਂ ਰੂਪੀ ਮੁੜਕੇ ਦੀਆਂ ਬੂੰਦਾਂ) ਪੂੰਝਦੀ ਹੈ। ਇਸਤਰੀ ਇਹ ਚਾਹੁੰਦੀ ਹੈ
The damsel wished the Moon to remain shinning forever so that she
पान हूं पोछत प्रीतम को तन कैसे रहै इह चाहत प्यारी ॥
ਚੰਦਚੜਿਯੋਸੁਚਹੈਚਿਰਲੌਚਿਤਦੇਤਦਿਵਾਕਰਕੀਦਿਸਿਗਾਰੀ॥੧੧॥
ਕਿ ਚੰਦ੍ਰਮਾ ਚਿਰ ਤਕ ਚੜ੍ਹਿਆ ਰਹੇ ਅਤੇ ਸੂਰਜ ਵਲ (ਮੂੰਹ ਕਰ ਕੇ) ਗਾਲ੍ਹਾਂ ਦਿੰਦੀ ਹੈ ॥੧੧॥
Could go on ravishing star-like white drops. She abused the Sun for interruption.(11)
चंद चड़ियो सु चहै चिर लौ चित देत दिवाकर की दिसि गारी ॥११॥
ਭੁਜੰਗਛੰਦ॥
ਭੁਜੰਗ ਛੰਦ:
Bhujang Chhand
भुजंग छंद ॥
ਚਲੋਪ੍ਰਾਨਪ੍ਯਾਰੇਫੁਲੇਫੂਲਆਛੇ॥
(ਇਸਤਰੀ ਸਵੇਰੇ ਉਠ ਕੇ ਕਹਿੰਦੀ ਹੈ) ਹੇ ਪ੍ਰਾਨ ਪਿਆਰੇ! ਚਲੋ, ਬਹੁਤ ਸੁੰਦਰ ਫੁਲ ਖਿੜੇ ਹੋਏ ਹਨ।
चलो प्रान प्यारे फुले फूल आछे ॥
ਦਿਪੈਚਾਰੁਮਾਨੋਢਰੇਮੈਨਸਾਛੇ॥
ਇਸ ਤਰ੍ਹਾਂ ਸੁੰਦਰ ਚਮਕ ਰਹੇ ਹਨ ਮਾਨੋ ਕਾਮ ਦੇਵ ਹੀ ਢਲਿਆ ਹੋਇਆ ਹੋਵੇ।
‘Come on, my love, let us go, beautiful flowers are in full bloom.
दिपै चारु मानो ढरे मैन साछे ॥
ਕਿਧੋਗੀਰਬਾਣੇਸਹੂੰਕੇਸੁਧਾਰੇ॥
ਜਾਂ ਇੰਦਰ ('ਗੀਰਬਾਣੇਸ') ਦੇ ਬਣਾਏ ਹੋਏ ਹਨ।
‘They are pricking like the arrows straight from Cupid.
किधो गीरबाणेसहूं के सुधारे ॥
ਸੁਨੇਕਾਨਐਸੇਨਵੈਸੇਨਿਹਾਰੇ॥੧੨॥
ਨਾ ਇਹੋ ਜਿਹੇ ਕੰਨਾਂ ਨਾਲ ਸੁਣੇ ਹਨ ਅਤੇ ਨਾ ਅਜਿਹੇ ਵੇਖੇ ਹਨ ॥੧੨॥
‘Even Lord Krishna would have neither heard nor seen them.(12)
सुने कान ऐसे न वैसे निहारे ॥१२॥