GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 824
Display Settings
Translations
ਤਾਕੇਬਿਧਨਾਲੇਤਪ੍ਰਾਨਹਰਨਕਰਿਪਲਕਮੈ॥੩੦॥
ਉਸ ਦੇ ਪ੍ਰਾਣਾਂ ਨੂੰ ਬਿਧਾਤਾ ਪਲ ਭਰ ਵਿਚ ਹਰ ਲੈਂਦਾ ਹੈ ॥੩੦॥
The contriver annihilates him in an iota of the time period.(30)(I)
ता के बिधना लेत प्रान हरन करि पलक मै ॥३०॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦ੍ਵਾਦਸਮੋਚਰਿਤ੍ਰਸਮਾਪਤਮਸਤੁਸੁਭਮਸਤੁ॥੧੨॥੨੩੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਬਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨॥੨੩੪॥ ਚਲਦਾ॥
Twelfth Parable of Auspicious Chritars Conversation of the Raja and the Minister, Completed with Benediction. (12)(234)
इति स्री चरित्र पख्याने त्रिया चरित्रे मंत्री भूप संबादे द्वादसमो चरित्र समापतम सतु सुभम सतु ॥१२॥२३४॥अफजूं॥
ਦੋਹਰਾ
ਦੋਹਰਾ:
Dohira
दोहरा ॥
ਬਹੁਰਿਸੁਮੰਤ੍ਰੀਰਾਇਸੌਕਥਾਉਚਾਰੀਆਨਿ
ਮੰਤ੍ਰੀ ਨੇ ਰਾਜੇ ਨੂੰ ਫਿਰ ਹੋਰ ਕਥਾ ਸੁਣਾਈ।
Then the Minister narrated another anecdote,
बहुरि सु मंत्री राइ सौ कथा उचारी आनि ॥
ਸੁਨਤਸੀਸਰਾਜੈਧੁਨ੍ਰਯੋਰਹਿਯੋਮੌਨਮੁਖਿਠਾਨਿ॥੧॥
(ਉਸ ਨੂੰ) ਸੁਣ ਕੇ ਰਾਜੇ ਨੇ ਸਿਰ ਹਿਲਾਇਆ ਅਤੇ ਮੁਖ ਵਿਚ ਮੌਨ ਧਾਰਨ ਕਰ ਲਿਆ ॥੧॥
Hearing which the Raja waved his head in unison but kept quiet 1
सुनत सीस राजै धुन्रयो रहियो मौन मुखि ठानि ॥१॥
ਪਦੂਆਉਹਿਟਿਬਿਯਾਬਸੈਗੈਨੀਹਮਰੇਗਾਉ
ਇਕ ਪਦੂਆ (ਨਾਂ ਦਾ ਵਿਅਕਤੀ) ਉਸ ਟਿੱਬੀ ਉਤੇ ਵਸਦਾ ਸੀ ਅਤੇ ਉਸ ਦੀ ਗੈਨੀ (ਇਸਤਰੀ) ਸਾਡੇ ਪਿੰਡ ਵਿਚ ਰਹਿੰਦੀ ਸੀ।
There lived an aide on the hills, and his spouse lived in our village.
पदूआ उहि टिबिया बसै गैनी हमरे गाउ ॥
ਦਾਸਖਸਮਤਾਕੋਰਹਤਰਾਮਦਾਸਤਿਹਨਾਉ॥੨॥
ਉਸ ਦਾ ਖਸਮ ਦਾਸ ਭਾਵ ਨਾਲ ਰਹਿੰਦਾ ਸੀ ਉਸ ਦਾ ਨਾਂ ਰਾਮ ਦਾਸ ਸੀ ॥੨॥
Her husband was known as Ramdas.(2)
दास खसम ता को रहत राम दास तिह नाउ ॥२॥
ਰਾਮਦਾਸਅਨਤੈਰਹਤਪਦੂਆਕੇਸੰਗਸੋਇ
ਰਾਮ ਦਾਸ ਕਿਤੇ ਹੋਰ ਰਹਿੰਦਾ ਸੀ (ਅਤੇ ਉਸ ਦੀ ਇਸਤਰੀ) ਪਦੂਆ ਨਾਲ ਸੌਂਦੀ ਸੀ।
When Ramdas slept else where, she would sleep with an aide, who
राम दास अनतै रहत पदूआ के संग सोइ ॥
ਨ੍ਰਹਾਨਹੇਤਉਠਿਜਾਤਤਹਜਬੈਦੁਪਹਰੀਹੋਇ॥੩॥
ਜਦੋਂ ਦੁਪਹਿਰ ਵੇਲਾ ਹੁੰਦਾ ਸੀ ਤਾਂ ਇਸ਼ਨਾਨ ਕਰਨ ਲਈ (ਬਹਾਨਾ ਬਣਾ ਕੇ) ਉਸ ਕੋਲ ਚਲੀ ਜਾਂਦੀ ਸੀ ॥੩॥
Used to get up at mid-day to go for his ablution.(3)
न्रहान हेत उठि जात तह जबै दुपहरी होइ ॥३॥
ਇਕਦਿਨਪਦੂਆਕੇਸਦਨਬਹੁਜਨਬੈਠੇਆਇ
ਇਕ ਦਿਨ (ਜਦੋਂ ਗਈ ਤਾਂ) ਪਦੂਆ ਦੇ ਘਰ ਬਹੁਤ ਸਾਰੇ ਬੰਦੇ ਆਏ ਬੈਠੇ ਸਨ।
Once there appeared a few strangers at the household of that aide but
इक दिन पदूआ के सदन बहु जन बैठे आइ ॥
ਭੇਦਪਾਯੋਗੈਨਿਯਹਿਤਹਾਪਹੁੰਚੀਜਾਇ॥੪॥
ਗੈਨੀ ਨੂੰ ਇਹ ਪਤਾ ਨਹੀਂ ਸੀ ਅਤੇ (ਉਹ) ਉਥੇ ਜਾ ਪਹੁੰਚੀ ॥੪॥
His mistress had no knowledge of them when she had arrived there.(4)
भेद न पायो गैनि यहि तहा पहुंची जाइ ॥४॥
ਚੌਪਈ
ਚੌਪਈ:
Chaupaee
चौपई ॥
ਤਬੈਤੁਰਤਤ੍ਰਿਯਬਚਨਉਚਾਰੇ
ਉਸੇ ਵੇਲੇ ਫ਼ੌਰਨ ਇਸਤਰੀ ਨੇ ਕਿਹਾ,
तबै तुरत त्रिय बचन उचारे ॥
ਰਾਮਦਾਸਆਏਤੁਹਾਰੇ
(ਕਿ ਕੀ) ਰਾਮ ਦਾਸ ਤੁਹਾਡੇ ਨਹੀਂ ਆਇਆ।
She inquired whether Ramdas had not come there,
राम दास आए न तुहारे ॥
ਮੇਰੇਪਤਿਪਰਮੇਸ੍ਵਰਓਊ
ਮੇਰਾ ਉਹ ਪਰਮੇਸ਼ਵਰ ਸਮਾਨ ਪਤੀ
मेरे पति परमेस्वर ओऊ ॥
ਕਹਗਯੋਤਾਹਿਬਤਾਵਹੁਕੋਊ॥੫॥
ਕਿਥੇ ਗਿਆ ਹੈ, ਕੋਈ (ਮੈਨੂੰ) ਇਹ ਦਸੇ ॥੫॥
He is my God-like husband. Where has he gone? Please tell me.’ (5)
कह गयो ताहि बतावहु कोऊ ॥५॥
ਦੋਹਰਾ
ਦੋਹਰਾ:
Dohira
दोहरा ॥
ਗਰਾਓਰਕਹਯੌਗਈਜਾਤਭਏਉਠਿਲੋਗ
(ਇਹ) ਕਹਿ ਕੇ ਉਹ ਪਿੰਡ ਵਲ ਚਲੀ ਗਈ ਅਤੇ ਲੋਕੀਂ ਉਠ ਕੇ ਤੁਰ ਗਏ।
Declaring so she went out towards the main street. All the strangers immediately got up and left the place.
गरा ओर कह यौ गई जात भए उठि लोग ॥
ਤੁਰਤੁਆਨਿਤਾਸੌਰਮੀਮਨਮੈਭਈਨਿਸੋਗ॥੬॥
(ਤਦ ਉਸ ਨੇ) ਤੁਰਤ ਆ ਕੇ ਉਸ ਨਾਲ ਕਾਮ-ਕ੍ਰੀੜਾ ਕੀਤੀ ਅਤੇ ਮਨ ਵਿਚ ਆਨੰਦਿਤ ਹੋ ਗਈ ॥੬॥
Subsequently she abandoned all her fears and soon came back to induce her lover.(6)
तुरतु आनि ता सौ रमी मन मै भई निसोग ॥६॥
ਪਦੂਆਸੌਰਤਿਮਾਨਿਕੈਤਹਾਪਹੂੰਚੀਆਇ
ਪਦੂਆ ਨਾਲ ਪ੍ਰੇਮ-ਕ੍ਰੀੜਾ ਕਰ ਕੇ (ਉਹ) ਉਥੇ ਪਹੁੰਚ ਗਈ
पदूआ सौ रति मानि कै तहा पहूंची आइ ॥
ਰਾਖਿਯੋਹੁਤੋਸਵਾਰਿਜਹਆਪਨਸਦਨਸੁਹਾਇ॥੭॥
ਜਿਥੇ ਉਸ ਦਾ ਆਪਣਾ ਸਜਿਆ-ਸੰਵਾਰਿਆ ਹੋਇਆ ਘਰ ਸੀ ॥੭॥
And after making love with that aide, she retreated to her beautiful abode.(7)
राखियो हुतो सवारि जह आपन सदन सुहाइ ॥७॥
ਕੈਸੋਹੀਬੁਧਿਜਨਕੋਊਚਤੁਰਕੈਸਉਹੋਇ
ਕੋਈ ਭਾਵੇਂ ਕਿਤਨਾ ਹੀ ਬੁੱਧੀਮਾਨ ਅਤੇ ਸਿਆਣਾ ਕਿਉਂ ਨਾ ਹੋਏ,
कैसो ही बुधिजन कोऊ चतुर कैसउ होइ ॥
ਚਰਿਤਚਤੁਰਿਯਾਤ੍ਰਿਯਨਕੋਪਾਇਸਕਤਨਹਿਕੋਇ॥੮॥
ਚਤੁਰ ਇਸਤਰੀਆਂ ਦੇ ਚਰਿਤ੍ਰ ਦਾ ਭੇਦ ਕੋਈ ਵੀ ਨਹੀਂ ਪਾ ਸਕਦਾ ॥੮॥
Bow-so-ever one might be wise, one would not be able to fathom the female-Chritars.(8)
चरित चतुरिया त्रियन को पाइ सकत नहि कोइ ॥८॥
ਜੋਨਰਅਪੁਨੇਚਿਤਕੌਤ੍ਰਿਯਕਰਦੇਤਬਨਾਇ
ਜੋ ਵਿਅਕਤੀ ਆਪਣੇ ਮਨ (ਦਾ ਭੇਦ) ਇਸਤਰੀ ਨੂੰ ਦਸ ਦਿੰਦਾ ਹੈ,
The one who divulged ones secrets to a female, the old age would
जो नर अपुने चित कौ त्रिय कर देत बनाइ ॥
ਜਰਾਤਾਹਿਜੋਬਨਹਰੈਪ੍ਰਾਨਹਰਤਜਮਜਾਇ॥੯॥
ਤਾਂ ਬੁਢਾਪਾ ਉਸ ਦੀ ਜਵਾਨੀ ਨੂੰ ਚੁਰਾ ਲੈਂਦਾ ਹੈ ਅਤੇ ਜਮ ਜਾ ਕੇ ਪ੍ਰਾਣ ਹਰ ਲੈਂਦਾ ਹੈ ॥੯॥
Overpower his youth, and the angel of death surround to wrench his soul.(9)
जरा ताहि जोबन हरै प्रान हरत जम जाइ ॥९॥
ਸੋਰਠਾ
ਸੋਰਠਾ:
Sorath
सोरठा ॥
ਤ੍ਰਿਯਹਿਦੀਜੈਭੇਦਤਾਹਿਭੇਦਲੀਜੈਸਦਾ
ਸਮ੍ਰਿਤੀਆਂ, ਵੇਦ ਅਤੇ ਕੋਕ-ਸ਼ਾਸਤ੍ਰ ਸਾਰੇ ਇਸ ਤਰ੍ਹਾਂ ਕਹਿੰਦੇ ਹਨ
The gist of the Simritis, Vedas and Koka Shastras is that the secret might not be imparted to the females.
त्रियहि न दीजै भेद ताहि भेद लीजै सदा ॥
ਕਹਤਸਿੰਮ੍ਰਿਤਿਅਰੁਬੇਦਕੋਕਸਾਰਊਯੌਕਹਤ॥੧੦॥
ਕਿ ਇਸਤਰੀ ਨੂੰ ਕਦੇ ਭੇਦ ਨਹੀਂ ਦੇਣਾ ਚਾਹੀਦਾ (ਸਗੋਂ) ਉਸ ਦਾ ਭੇਦ ਸਦਾ ਲੈਂਦੇ ਰਹਿਣਾ ਚਾਹੀਦਾ ਹੈ ॥੧੦॥
Rather, instead, one should try to understand her enigmas.(10)(1)
कहत सिंम्रिति अरु बेद कोकसारऊ यौ कहत ॥१०॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤ੍ਰਿਦਸਮੋਚਰਿਤ੍ਰਸਮਾਪਤਮਸਤੁਸੁਭਮਸਤੁ॥੧੩॥੨੪੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੇਰਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩॥੨੪੪॥ ਚਲਦਾ॥
Thirteenth Parable Of Auspicious Chritars Conversation of the Raja and the Minister, Completed with Benediction. (13)(244)
इति स्री चरित्र पख्याने त्रिया चरित्रे मंत्री भूप संबादे त्रिदसमो चरित्र समापतम सतु सुभम सतु ॥१३॥२४४॥अफजूं॥
ਦੋਹਰਾ
ਦੋਹਰਾ:
Dohira
दोहरा ॥
ਬਹੁਰਿਸੁਮੰਤ੍ਰੀਰਾਇਸੌਕਥਾਉਚਾਰੀਏਕ
ਫਿਰ ਮੰਤ੍ਰੀ ਨੇ ਰਾਜੇ ਨੂੰ ਇਕ ਕਥਾ ਸੁਣਾਈ।
Then the Minister narrated such a parable that the mind became serene,
बहुरि सु मंत्री राइ सौ कथा उचारी एक ॥
ਅਧਿਕਮੋਦਮਨਮੈਬਢੈਸੁਨਿਗੁਨਬਢੈਅਨੇਕ॥੧॥
(ਉਸ ਨੂੰ) ਸੁਣ ਕੇ ਅਨੇਕ ਗੁਣਾਂ ਦਾ ਵਾਧਾ ਹੋਇਆ ਅਤੇ ਮਨ ਬਹੁਤ ਪ੍ਰਸੰਨ ਹੋਇਆ ॥੧॥
And the virtuosity was much enhanced -1
अधिक मोद मन मै बढै सुनि गुन बढै अनेक ॥१॥
ਏਕਤ੍ਰਿਯਾਗਈਬਾਗਮੈਰਮੀਔਰਸੋਜਾਇ
ਇਕ ਇਸਤਰੀ ਬਾਗ਼ ਵਿਚ ਗਈ ਅਤੇ ਉਥੇ ਕਿਸੇ ਹੋਰ ਨਾਲ ਰਮਣ ਕਰਨ ਲਗ ਗਈ।
A woman named Puhap Mati went into to a garden and started loving some else.
एक त्रिया गई बाग मै रमी और सो जाइ ॥
ਤਹਾਯਾਰਤਾਕੋਤੁਰਤਦੁਤਿਯਪਹੂੰਚ੍ਯੋਆਇ॥੨॥
ਉਥੇ ਤੁਰਤ ਉਸ ਦਾ ਦੂਜਾ ਯਾਰ ਆ ਗਿਆ ॥੨॥
Her lover instantly walked in there too.(2)
तहा यार ता को तुरत दुतिय पहूंच्यो आइ ॥२॥
ਚੌਪਈ
ਚੌਪਈ:
Chaupaee
चौपई ॥
ਜਾਰਆਵਤਜਬਤਿਨਤ੍ਰਿਯਲਹਿਯੋ
ਉਸ ਇਸਤਰੀ ਨੇ ਜਦੋਂ ਯਾਰ ਆਉਂਦਾ ਵੇਖਿਆ
जार आवत जब तिन त्रिय लहियो ॥
ਦੁਤਿਯਮੀਤਸੋਇਹਬਿਧਿਕਹਿਯੋ
(ਤਾਂ) ਦੂਜੇ ਮਿਤਰ ਨੂੰ ਇਸ ਤਰ੍ਹਾਂ ਕਿਹਾ,
When she observed her second lover intruding in,
दुतिय मीत सो इह बिधि कहियो ॥
ਮਾਲੀਨਾਮਆਪਨਤੁਮਕਰੋ
(ਤੂੰ) ਆਪਣੇ ਆਪ ਨੂੰ ਮਾਲੀ ਬਣਾ ਲੈ
She asked the first one, ‘Disguise yourself as a gardener,
माली नाम आपन तुम करो ॥
ਫਲਫੂਲਨਿਆਗੇਲੈਧਰੋ॥੩॥
ਅਤੇ ਫਲ ਫੁਲ ਲੈ ਕੇ ਅਗੇ ਧਰ ਲੈ ॥੩॥
Keeping a few flowers in front ofyou.(3)
फल फूलनि आगे लै धरो ॥३॥
ਦੋਹਰਾ
ਦੋਹਰਾ:
Dohira
दोहरा ॥
ਜੋਹਮਇਹਜੁਤਬਾਗਮੈਬੈਠੇਮੋਦਬਢਾਇ
ਜਦੋਂ ਅਸੀਂ ਇਸ ਬਾਗ਼ ਵਿਚ ਇਕੱਠੇ ਬੈਠੇ ਆਨੰਦ ਮਾਣ ਰਹੇ ਹੋਵਾਂਗੇ।
‘When we sit down in the garden in affectionate posture, you
जो हम इह जुत बाग मै बैठे मोद बढाइ ॥
ਫੂਲਫਲਨਲੈਤੁਮਤੁਰਤੁਆਗੇਧਰੋਬਨਾਇ॥੪॥
ਤਾਂ ਤੁਸੀਂ ਤੁਰਤ ਫਲ ਫੁਲ ਅਗੇ ਆ ਰਖਣਾ ॥੪॥
Immediately put flowers and fruits in front of us.’(4)
फूल फलन लै तुम तुरतु आगे धरो बनाइ ॥४॥
ਤਬੈਤਵਨਤਿਯੋਹੀਕਿਯੋਜੋਤ੍ਰਿਯਤਿਹਸਿਖਦੀਨ
ਤਦ ਉਸ ਨੇ ਉਂਜ ਹੀ ਕੀਤਾ ਜਿਹੋ ਜਿਹੀ ਇਸਤਰੀ ਨੇ ਉਸ ਨੂੰ ਸਿਖਿਆ ਦਿੱਤੀ ਸੀ।
The lover acted the way she told him and collected the flowers and
तबै तवन तियो ही कियो जो त्रिय तिह सिख दीन ॥
ਫੂਲਫੁਲੇਅਰੁਫਲਘਨੇਤੋਰਿਤੁਰਤੁਕਰਲੀਨ॥੫॥
ਖ਼ਿੜੇ ਹੋਏ ਫੁਲ ਅਤੇ ਬਹੁਤ ਸਾਰੇ ਫਲ ਤੁਰਤ ਤੋੜ ਕੇ ਹੱਥ ਵਿਚ ਲੈ ਲਏ ॥੫॥
Fruit and held them in his hand.(5)
फूल फुले अरु फल घने तोरि तुरतु कर लीन ॥५॥
ਤ੍ਰਿਯਾਸਹਿਤਜਦਬਾਗਮੈਜਾਰਬਿਰਾਜਿਯੋਜਾਇ
ਜਦ ਇਸਤਰੀ ਆਪਣੇ ਯਾਰ ਨਾਲ ਬਾਗ਼ ਵਿਚ ਜਾ ਬੈਠੀ।
As soon as they sat down he straightaway placed the flowers and
त्रिया सहित जद बाग मै जार बिराजियो जाइ ॥
ਤੋਤਿਨਫੁਲਫਲਲੈਤੁਰਤੁਆਗੇਧਰੇਬਨਾਇ॥੬॥
ਤਾਂ ਉਸ ਨੇ ਫਲ ਫੁਲ ਲਿਆ ਕੇ ਤੁਰਤ ਅਗੇ ਰਖੇ ॥੬॥
Fruit in front of them.(6)
तो तिन फुल फल लै तुरतु आगे धरे बनाइ ॥६॥
ਇਹਮਾਲੀਇਹਬਾਗਕੋਆਯੋਤੁਮਰੇਪਾਸ
(ਇਸਤਰੀ ਨੇ ਯਾਰ ਨੂੰ ਕਿਹਾ) ਇਸ ਬਾਗ਼ ਦਾ ਇਹ ਮਾਲੀ ਤੁਹਾਡੇ ਕੋਲ ਆਇਆ ਹੈ।
Then she said, ‘This gardener has come to you.
इह माली इह बाग को आयो तुमरे पास ॥