GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 8
Display Settings
Translations
ਅਭਗਤ​ਹੈਂ​॥​
(ਹੇ ਪ੍ਰਭੂ!) ਤੂੰ ਕਿਸੇ ਦੀ ਭਗਤੀ ਨਹੀਂ ਕਰਦਾ,
Thou art Indivisible!
अभगत हैं ॥
ਬਿਰਕਤ​ਹੈਂ​॥​
ਤੂੰ ਵਿਰਕਤ ਹੈਂ,
Thou art Non-attached.
बिरकत हैं ॥
ਅਨਾਸ​ਹੈਂ​॥​
ਤੂੰ ਇੱਛਾ (ਆਸ) ਤੋਂ ਮੁਕਤ ਹੈਂ,
Thou art Eternal!
अनास हैं ॥
ਪ੍ਰਕਾਸ​ਹੈਂ​॥੧੩੭॥​
ਤੂੰ ਪ੍ਰਕਾਸ਼ ਰੂਪ ਹੈਂ ॥੧੩੭॥
Thou art Supreme Light. 137.
प्रकास हैं ॥१३७॥
ਨਿਚਿੰਤ​ਹੈਂ​॥​
(ਹੇ ਪ੍ਰਭੂ!) ਤੂੰ ਚਿੰਤਾ ਤੋਂ ਮੁਕਤ ਹੈਂ,
Thou art Carefree!
निचिंत हैं ॥
ਸੁਨਿੰਤ​ਹੈਂ​॥​
ਤੂੰ ਸਦਾ ਸਦੀਵੀ ਹੈਂ,
Thou canst restrain the senses.
सुनिंत हैं ॥
ਅਲਿੱਖ​ਹੈਂ​॥​
ਤੂੰ ਲਿਖਿਆ ਨਹੀਂ ਜਾ ਸਕਦਾ,
Thou canst control the mind!
अलिक्ख हैं ॥
ਅਦਿੱਖ​ਹੈਂ​॥੧੩੮॥​
ਤੂੰ ਵੇਖਿਆ ਨਹੀਂ ਜਾ ਸਕਦਾ ॥੧੩੮॥
Thou art Invincible. 138.
अदिक्ख हैं ॥१३८॥
ਅਲੇਖ​ਹੈਂ​॥​
(ਹੇ ਪ੍ਰਭੂ!) ਤੂੰ ਲੇਖੇ ਤੋਂ ਬਾਹਰ ਹੈਂ,
Thou art Accountless!
अलेख हैं ॥
ਅਭੇਖ​ਹੈਂ​॥​
ਤੂੰ ਭੇਖਾਂ ਤੋਂ ਰਹਿਤ ਹੈਂ,
Thou art Garbless.
अभेख हैं ॥
ਅਢਾਹ​ਹੈਂ​॥​
ਤੈਨੂੰ ਕੋਈ ਡਿਗਾ (ਢਾਹ) ਨਹੀਂ ਸਕਦਾ (ਜਾਂ ਤੇਰਾ ਕੋਈ ਕੰਢਾ ਜਾਂ ਕਿਨਾਰਾ ਨਹੀਂ ਹੈ)
Thou art Coastless!
अढाह हैं ॥
ਅਗਾਹ​ਹੈਂ​॥੧੩੯॥​
ਤੇਰਾ ਕੋਈ ਪਾਰਾਵਾਰ ਨਹੀਂ ਹੈ ॥੧੩੯॥
Thou art Bottomless. 139.
अगाह हैं ॥१३९॥
ਅਸੰਭ​ਹੈਂ​॥​
(ਹੇ ਪ੍ਰਭੂ!) ਤੂੰ ਜਨਮ ('ਸੰਭ') ਤੋਂ ਰਹਿਤ ਹੈਂ,
Thou art Unborn!
असंभ हैं ॥
ਅਗੰਭ​ਹੈਂ​॥​
ਤੂੰ (ਮਨ-ਬਾਣੀ ਦੀ) ਪਹੁੰਚ ਤੋਂ ਪਰੇ ਹੈਂ,
Thou art Bottomless.
अगंभ हैं ॥
ਅਨੀਲ​ਹੈਂ​॥​
ਤੂੰ ਗਿਣਤੀ ਦੀ ਸੀਮਾ ਤੋਂ ਪਰੇ ਹੈਂ,
Thou art Countless!
अनील हैं ॥
ਅਨਾਦਿ​ਹੈਂ​॥੧੪੦॥​
ਤੇਰਾ ਕੋਈ ਆਦਿ ਨਹੀਂ ਹੈ ॥੧੪੦॥
Thou art Beginningless. 140.
अनादि हैं ॥१४०॥
ਅਨਿੱਤ​ਹੈਂ​॥​
(ਹੇ ਪ੍ਰਭੂ!) ਤੂੰ ਸਦੀਵੀ ਰੂਪ ਵਾਲਾ ਹੈਂ,
Thou art Causeless!
अनित हैं ॥
ਸੁਨਿੱਤ​ਹੈਂ​॥​
ਤੂੰ ਸਦਾ ਕਾਇਮ-ਦਾਇਮ ਹੈਂ,
Thou art the Listener.
सुनित हैं ॥
ਅਜਾਤਿ​ਹੈਂ​॥​
ਤੂੰ ਜਨਮ-ਮਰਨ ਤੋਂ ਮੁਕਤ ਹੈਂ,
Thou art Unborn!
अजाति हैं ॥
ਅਜਾਦਿ​ਹੈਂ​॥੧੪੧॥​
ਤੂੰ ਸਦਾ ਆਜ਼ਾਦ (ਸੁਤੰਤਰ) ਹੈਂ ॥੧੪੧॥
Thou art free. 141.
अजादि हैं ॥१४१॥
ਚਰਪਟ​ਛੰਦ​॥​ਤ੍ਵ​ਪ੍ਰਸਾਦਿ​॥​
ਚਰਪਟ ਛੰਦ: ਤੇਰੀ ਕ੍ਰਿਪਾ ਨਾਲ:
CHARPAT STANZA. BY THE GRACE
चरपट छंद ॥ त्व प्रसादि ॥
ਸਰਬੰ​ਹੰਤਾ​॥​
(ਹੇ ਪ੍ਰਭੂ!) ਤੂੰ ਸਭ ਨੂੰ ਮਾਰਨ ਵਾਲਾ ਹੈਂ,
Thou art the Destroyer of all!
सरबं हंता ॥
ਸਰਬੰ​ਗੰਤਾ​॥​
ਤੂੰ ਸਭ ਨੂੰ ਜਾਣਨ ਵਾਲਾ ਹੈ,
Thou art the Goer to all!
सरबं गंता ॥
ਸਰਬੰ​ਖਿਆਤਾ​॥​
ਤੂੰ ਸਭ ਵਿਚ ਪ੍ਰਸਿੱਧ ('ਖਿਆਤਾ') ਹੈਂ,
Thou art well-known to all!
सरबं खिआता ॥
ਸਰਬੰ​ਗਿਆਤਾ​॥੧੪੨॥​
ਤੂੰ ਸਭ ਬਾਰੇ ਜਾਣਕਾਰ ਹੈਂ ॥੧੪੨॥
Thou art the knower of all! 142
सरबं गिआता ॥१४२॥
ਸਰਬੰ​ਹਰਤਾ​॥​
(ਹੇ ਪ੍ਰਭੂ!) ਤੂੰ ਸਭ ਦਾ ਜੀਵਨ ਲੈਣ ਵਾਲਾ
Thou Killest all!
सरबं हरता ॥
ਸਰਬੰ​ਕਰਤਾ​॥​
ਅਤੇ ਸਭ ਦਾ ਕਰਤਾ ਹੈਂ,
Thou Createst all!
सरबं करता ॥
ਸਰਬੰ​ਪ੍ਰਾਣੰ​॥​
ਤੂੰ ਸਭ ਦਾ ਪ੍ਰਾਣ (ਜੀਵਨ)
Thou art the Life of all!
सरबं प्राणं ॥
ਸਰਬੰ​ਤ੍ਰਾਣੰ​॥੧੪੩॥​
ਅਤੇ ਸਭ ਦਾ ਤ੍ਰਾਣ (ਬਲ) ਹੈਂ ॥੧੪੩॥
Thou art the Strength of all! 143
सरबं त्राणं ॥१४३॥
ਸਰਬੰ​ਕਰਮੰ​॥​
(ਹੇ ਪ੍ਰਭੂ!) ਤੂੰ ਸਭ ਦਾ ਕਰਮ-ਸਰੂਪ ਹੈਂ,
Thou art in all works!
सरबं करमं ॥
ਸਰਬੰ​ਧਰਮੰ​॥​
ਤੂੰ ਸਭ ਧਰਮਾਂ ਵਿਚ ਮੌਜੂਦ ਹੈਂ,
Thou art in all Religions!
सरबं धरमं ॥
ਸਰਬੰ​ਜੁਗਤਾ​॥​
ਤੂੰ ਸਭ ਨਾਲ ਸੰਯੁਕਤ ਹੈਂ
Thou art united with all!
सरबं जुगता ॥
ਸਰਬੰ​ਮੁਕਤਾ​॥੧੪੪॥​
ਅਤੇ ਸਾਰਿਆਂ ਤੋਂ ਮੁਕਤ ਹੈਂ ॥੧੪੪॥
Thou art free from all! 144
सरबं मुकता ॥१४४॥
ਰਸਾਵਲ​ਛੰਦ​॥​ਤ੍ਵ​ਪ੍ਰਸਾਦਿ​॥​
ਰਸਾਵਲ ਛੰਦ: ਤੇਰੀ ਕ੍ਰਿਪਾ ਨਾਲ:
RASAAVAL STANZA. BY THY GRACE
रसावल छंद ॥ त्व प्रसादि ॥
ਨਮੋ​ਨਰਕ​ਨਾਸੇ​॥​
ਹੇ ਨਰਕਾਂ ਨੂੰ ਨਸ਼ਟ ਕਰਨ ਵਾਲੇ!
Salutation to Thee O Destroyer of Hell Lord
नमो नरक नासे ॥
ਸਦੈਵੰ​ਪ੍ਰਕਾਸੇ​॥​
ਹੇ ਸਦਾ ਪ੍ਰਕਾਸ਼ਿਤ ਰਹਿਣ ਵਾਲੇ!
Salutation to Thee O Ever-Illumined Lord!
सदैवं प्रकासे ॥
ਅਨੰਗੰ​ਸਰੂਪੇ​॥​
ਹੇ ਸ਼ਰੀਰਰਹਿਤ ਰੂਪ ਵਾਲੇ!
Salutation to Thee O Bodyless Entity Lord
अनंगं सरूपे ॥
ਅਭੰਗੰ​ਬਿਭੂਤੇ​॥੧੪੫॥​
ਹੇ ਨਸ਼ਟ ਨਾ ਹੋਣ ਵਾਲੀ ਸੰਪੱਤੀ ਵਾਲੇ! (ਤੈਨੂੰ) ਨਮਸਕਾਰ ਹੈ ॥੧੪੫॥
Salutation to Thee O Eternal and Effulgent Lord ! 145
अभंगं बिभूते ॥१४५॥
ਪ੍ਰਮਾਥੰ​ਪ੍ਰਮਾਥੇ​॥​
ਹੇ ਦੁਖ ਦੇਣ ਵਾਲਿਆਂ ਨੂੰ ਨਸ਼ਟ ਕਰਨ ਵਾਲੇ!
Salutation to Thee O Destroyer of Tyrants Lord
प्रमाथं प्रमाथे ॥
ਸਦਾ​ਸਰਬ​ਸਾਥੇ​॥​
ਹੇ ਸਦਾ ਸਭ ਦੇ ਮੱਦਦਗਾਰ ਹੋਣ ਵਾਲੇ!
Salutation to Thee O Companion of all Lord!
सदा सरब साथे ॥
ਅਗਾਧਿ​ਸਰੂਪੇ​॥​
ਹੇ ਸਦਾ ਅਗਾਧ ਸਰੂਪ ਵਾਲੇ!
Salutation to Thee O Impenetrable Entity Lord
अगाधि सरूपे ॥
ਨ੍ਰਿਬਾਧਿ​ਬਿਭੂਤੇ​॥੧੪੬॥​
ਹੇ ਨਿਰਵਿਘਨ ਸੰਪੱਤੀ ਵਾਲੇ! (ਤੈਨੂੰ ਨਮਸਕਾਰ ਹੈ) ॥੧੪੬॥
Salution to Thee O Non-annoying Glorious Lord ! 146
न्रिबाधि बिभूते ॥१४६॥
ਅਨੰਗੀ​ਅਨਾਮੇ​॥​
ਹੇ ਅੰਗ (ਸ਼ਰੀਰ) ਅਤੇ ਨਾਮ ਤੋਂ ਰਹਿਤ!
Salutation to Thee O Limbless and Nameless LordA
अनंगी अनामे ॥
ਤ੍ਰਿਭੰਗੀ​ਤ੍ਰਿਕਾਮੇ​॥​
ਹੇ ਤਿੰਨਾਂ ਲੋਕਾਂ ਨੂੰ ਨਸ਼ਟ ਕਰਨ ਵਾਲੇ ਅਤੇ ਤਿੰਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ!
Salutation to Thee O Destroyer and Restorer of three modes Lord!
त्रिभंगी त्रिकामे ॥
ਨ੍ਰਿਭੰਗੀ​ਸਰੂਪੇ​॥​
ਹੇ ਅਵਿਨਾਸ਼ੀ ਸਰੂਪ ਵਾਲੇ!
Salutation tho Thee O Eternal Enity Lord!
न्रिभंगी सरूपे ॥
ਸਰਬੰਗੀ​ਅਨੂਪੇ​॥੧੪੭॥​
ਹੇ ਸਾਰਿਆਂ ਦੇ ਸਾਥੀ ਅਤੇ ਉਪਮਾ ਤੋਂ ਰਹਿਤ! (ਤੈਨੂੰ ਨਮਸਕਾਰ ਹੈ) ॥੧੪੭॥
Salutation to Thee O Unique in all respects Lord 147
सरबंगी अनूपे ॥१४७॥
ਨ​ਪੋਤ੍ਰੈ​ਨ​ਪੁੱਤ੍ਰੈ​॥​
(ਹੇ ਪ੍ਰਭੂ!) ਤੇਰਾ ਨਾ ਕੋਈ ਪੁੱਤਰ ਹੈ ਅਤੇ ਨਾ ਹੀ ਪੋਤਰਾ,
O Lord ! Thou art Sonless and Grandsonless. O Lord !
न पोत्रै न पुत्रै ॥
ਨ​ਸੱਤ੍ਰੈ​ਨ​ਮਿਤ੍ਰੈ​॥​
ਨਾ ਕੋਈ ਵੈਰੀ ਹੈ ਅਤੇ ਨਾ ਹੀ ਕੋਈ ਮਿਤਰ ਹੈ,
Thou art Enemyless and Friendless.
न सत्रै न मित्रै ॥
ਨ​ਤਾਤੈ​ਨ​ਮਾਤੈ​॥​
ਨਾ ਤੇਰਾ ਕੋਈ ਪਿਤਾ ਹੈ ਨਾ ਮਾਤਾ,
O Lord ! Thou art Fatherless and Motherless. O Lord !
न तातै न मातै ॥
ਨ​ਜਾਤੈ​ਨ​ਪਾਤੈ​॥੧੪੮॥​
ਨਾ ਤੇਰੀ ਕੋਈ ਜਾਤਿ ਹੈ ਅਤੇ ਨਾ ਹੀ ਭਾਈਚਾਰਾ ॥੧੪੮॥
Thou art Casteless. And Lineagless. 148.
न जातै न पातै ॥१४८॥
ਨ੍ਰਿਸਾਕੰ​ਸਰੀਕ​ਹੈਂ​॥​
(ਹੇ ਪ੍ਰਭੂ!) ਤੇਰਾ ਨਾ ਤਾਂ ਕੋਈ ਸਾਕ ਹੈ, ਨਾ ਹੀ ਸ਼ਰੀਕ ਹੈ,
O Lord ! Thou art Relativeless. O Lord !
न्रिसाकं सरीक हैं ॥
ਅਮਿਤੋ​ਅਮੀਕ​ਹੈਂ​॥​
ਤੂੰ ਅਮਿਤ ਅਤੇ ਅਪਾਰ ਹੈਂ,
Thou art Limitless and Profound.
अमितो अमीक हैं ॥
ਸਦੈਵੰ​ਪ੍ਰਭਾ​ਹੈਂ​॥​
ਤੂੰ ਸਦਾ ਪ੍ਰਕਾਸ਼ਮਾਨ ਹੈਂ,
O Lord ! Thou art Ever Glorious. O Lord !
सदैवं प्रभा हैं ॥
ਅਜੈ​ਹੈਂ​ਅਜਾ​ਹੈਂ​॥੧੪੯॥​
ਤੂੰ ਅਜਿਤ ਅਤੇ ਅਜਨਮਾ ਹੈਂ ॥੧੪੯॥
Thou art Unconquerable and Unborn. 149.
अजै हैं अजा हैं ॥१४९॥
ਭਗਵਤੀ​ਛੰਦ​॥​ਤ੍ਵ​ਪ੍ਰਸਾਦਿ​॥​
ਭਗਵਤੀ ਛੰਦ: ਤੇਰੀ ਕ੍ਰਿਪਾ ਨਾਲ:
BHAGVATI STANZA. BY THY GRACE
भगवती छंद ॥ त्व प्रसादि ॥
ਕਿ​ਜ਼ਾਹਰ​ਜ਼ਹੂਰ​ਹੈਂ​॥​
(ਹੇ ਪ੍ਰਭੂ!) ਤੂੰ ਪ੍ਰਗਟ ਰੂਪ ਵਿਚ ਪ੍ਰਕਾਸ਼ਮਾਨ ਹੈਂ,
That Thou art visible illumination!
कि ज़ाहर ज़हूर हैं ॥
ਕਿ​ਹਾਜ਼ਰ​ਹਜ਼ੂਰ​ਹੈਂ​॥​
ਤੂੰ ਸਾਹਮਣੇ ਮੌਜੂਦ ਹੈਂ,
That Thou art All-Prevading!
कि हाज़र हज़ूर हैं ॥
ਹਮੇਸੁਲ​ਸਲਾਮ​ਹੈਂ​॥​
ਤੂੰ ਹਮੇਸ਼ਾ ਸਲਾਮਤ ਹੈਂ
That Thou art reveiver of Eternal conpliments!
हमेसुल सलाम हैं ॥
ਸਮਸਤੁਲ​ਕਲਾਮ​ਹੈਂ​॥੧੫੦॥​
ਅਤੇ ਸਭ ਵਿਚ ਤੇਰੇ ਹੀ ਬੋਲ ('ਕਲਾਮ') ਹਨ ॥੧੫੦॥
That Thou art Venerated by all! 150
समसतुल कलाम हैं ॥१५०॥
ਕਿ​ਸਾਹਿਬ​ਦਿਮਾਗ਼​ਹੈਂ​॥​
(ਹੇ ਪ੍ਰਭੂ!) ਤੂੰ ਸ੍ਰੇਸ਼ਠ ਬੁੱਧੀ ਦਾ ਮਾਲਕ ਹੈਂ,
That Thou art Most Intelligent!
कि साहिब दिमाग़ हैं ॥
ਕਿ​ਹੁਸਨੁਲ​ਚਰਾਗ਼​ਹੈਂ​॥​
ਤੂੰ ਹੁਸਨ ਦਾ ਦੀਪਕ ਹੈਂ,
That Thou art the Lamp of Beauty!
कि हुसनुल चराग़ हैं ॥
ਕਿ​ਕਾਮਲ​ਕਰੀਮ​ਹੈਂ​॥​
ਤੂੰ ਪਰਮ ਬਖਸ਼ਿੰਦ ਹੈਂ,
That Thou art completely Generous!
कि कामल करीम हैं ॥
ਕਿ​ਰਾਜ਼ਕ​ਰਹੀਮ​ਹੈਂ​॥੧੫੧॥​
ਤੂੰ ਰੋਜ਼ੀ ਦੇਣ ਵਾਲਾ ਦਿਆਲੂ ਹੈਂ ॥੧੫੧॥
That Thou art Sustainer and Merciful! 151
कि राज़क रहीम हैं ॥१५१॥
ਕਿ​ਰੋਜ਼ੀ​ਦਿਹੰਦ​ਹੈਂ​॥​
(ਹੇ ਪ੍ਰਭੂ!) ਤੂੰ ਰੋਜ਼ੀ ਦੇਣ ਵਾਲਾ ਹੈਂ,
That Thou art Giver of Sustenance!
कि रोज़ी दिहंद हैं ॥
ਕਿ​ਰਾਜ਼ਕ​ਰਹਿੰਦ​ਹੈਂ​॥​
ਤੂੰ ਮੁਕਤੀ ਪ੍ਰਦਾਨ ਕਰਨ ਵਾਲਾ ਦਇਆਵਾਨ ਹੈਂ,
That Thou art ever the Sustainer!
कि राज़क रहिंद हैं ॥
ਕਰੀਮੁਲ​ਕਮਾਲ​ਹੈਂ​॥​
ਤੂੰ ਸ੍ਰੇਸ਼ਠ ('ਕਮਾਲ') ਕ੍ਰਿਪਾਲੂ ਹੈਂ,
That Thou art the perfection of Generosity!
करीमुल कमाल हैं ॥
ਕਿ​ਹੁਸਨੁਲ​ਜਮਾਲ​ਹੈਂ​॥੧੫੨॥​
ਤੂੰ ਅਤਿਅੰਤ ਸੁੰਦਰ ਹੈਂ ॥੧੫੨॥
That Thou art Most Beautiful! 152
कि हुसनुल जमाल हैं ॥१५२॥
ਗ਼ਨੀਮੁਲ​ਖ਼ਿਰਾਜ​ਹੈਂ​॥​
(ਹੇ ਪ੍ਰਭੂ!) ਤੂੰ ਵੈਰੀਆਂ ਤੋਂ ਵੀ ਕਰ ਵਸੂਲਣ ਵਾਲਾ ਹੈਂ (ਅਰਥਾਤ ਸਭ ਨੂੰ ਅਧੀਨ ਰਖਣ ਵਾਲਾ ਹੈਂ)
That Thou art the Penaliser of enemies!
ग़नीमुल क़िराज हैं ॥
ਗ਼ਰੀਬੁਲ​ਨਿਵਾਜ਼​ਹੈਂ​॥​
ਤੂੰ ਗ਼ਰੀਬਾਂ ਨੂੰ ਵਡਿਆਉਣ ਵਾਲਾ ਹੈਂ,
That Thou art the Supporter of the poor!
ग़रीबुल निवाज़ हैं ॥
ਹਰੀਫ਼ੁਲ​ਸ਼ਿਕੰਨ​ਹੈਂ​॥​
ਤੂੰ ਵੈਰੀਆਂ ਦਾ ਨਾਸ਼ਕ ਹੈਂ,
That Thou art the Destroyer of enemies !
हरीफ़ुल शिकंन हैं ॥
ਹਿਰਾਸੁਲ​ਫ਼ਿਕੰਨ​ਹੈਂ​॥੧੫੩॥​
ਤੂੰ ਭੈ ਨੂੰ ਪਰੇ ਸੁਟਣ ਵਾਲਾ ('ਫਿਕੰਨ') ਹੈਂ ॥੧੫੩॥
That Thou art the remover of Fear ! 153
हिरासुल फ़िकंन हैं ॥१५३॥
ਕਲੰਕੰ​ਪ੍ਰਣਾਸ​ਹੈਂ​॥​
(ਹੇ ਪ੍ਰਭੂ!) ਤੂੰ ਕਲੰਕ ਨੂੰ ਨਸ਼ਟ ਕਰਨ ਵਾਲਾ ਹੈਂ,
That Thou art the Destroyer of blemishes!
कलंकं प्रणास हैं ॥
ਸਮਸਤੁਲ​ਨਿਵਾਸ​ਹੈਂ​॥​
ਤੂੰ ਸਾਰਿਆਂ ਵਿਚ ਵਸਦਾ ਹੈਂ,
That Thou art the dweller in all!
समसतुल निवास हैं ॥
ਅਗੰਜੁਲ​ਗਨੀਮ​ਹੈਂ​॥​
ਤੂੰ ਵੈਰੀਆਂ ('ਗਨੀਮ') ਤੋਂ ਨਸ਼ਟ ਹੋਣ ਵਾਲਾ ਨਹੀਂ ਹੈਂ,
That Thou art invincible by enemies!
अगंजुल गनीम हैं ॥
ਰਜ਼ਾਇਕ​ਰਹੀਮ​ਹੈਂ​॥੧੫੪॥​
ਤੂੰ ਸਭ ਨੂੰ ਰੋਜ਼ੀ ਦੇਣ ਵਾਲਾ ਮਿਹਰਬਾਨ ਹੈਂ ॥੧੫੪॥
That Thou art the Sustainer and Gracious! 154
रज़ाइक रहीम हैं ॥१५४॥
ਸਮਸਤੁਲ​ਜ਼ੁਬਾਂ​ਹੈਂ​॥​
(ਹੇ ਪ੍ਰਭੂ!) ਤੂੰ ਸਾਰਿਆਂ ਦੀ ਬੋਲੀ ਹੈਂ (ਅਰਥਾਤ ਸਭ ਵਿਚ ਤੂੰ ਹੀ ਬੋਲ ਰਿਹਾ ਹੈਂ)
That Thou art the Master of all languages!
समसतुल ज़ुबां हैं ॥
ਕਿ​ਸਾਹਿਬ​ਕਿਰਾਂ​ਹੈਂ​॥​
ਤੂੰ ਸ਼ੁਭ ਸ਼ਗਨਾਂ ('ਕਿਰਾ') ਦਾ ਸੁਆਮੀ ਹੈਂ,
That Thou art the Most Glorious!
कि साहिब किरां हैं ॥
ਕਿ​ਨਰਕੰ​ਪ੍ਰਣਾਸ​ਹੈਂ​॥​
ਤੂੰ ਨਰਕਾਂ ਨੂੰ ਨਸ਼ਟ ਕਰਨ ਵਾਲਾ ਹੈਂ,
That Thou art the Destroyer of hell!
कि नरकं प्रणास हैं ॥
ਬਹਿਸ਼ਤੁਲ​ਨਿਵਾਸ​ਹੈਂ​॥੧੫੫॥​
ਤੂੰ ਬਹਿਸ਼ਤ (ਸੁਅਰਗ) ਵਿਚ ਨਿਵਾਸ ਕਰਦਾ ਹੈਂ ॥੧੫੫॥
That Thou art the dweller in heaven! 155
बहिशतुल निवास हैं ॥१५५॥
ਕਿ​ਸਰਬੁਲ​ਗਵੰਨ​ਹੈਂ​॥​
(ਹੇ ਪ੍ਰਭੂ!) ਤੂੰ ਸਭ ਵਿਚ ਗਮਨ ਕਰਦਾ ਹੈਂ,
That Thou art the Goer to all!
कि सरबुल गवंन हैं ॥
ਹਮੇਸੁਲ​ਰਵੰਨ​ਹੈਂ​॥​
ਤੂੰ ਹਮੇਸ਼ਾ (ਸਭ ਵਿਚ) ਵਿਆਪਤ ਹੋਣ ਵਾਲਾ ਹੈਂ,
That Thou art ever Blissful!
हमेसुल रवंन हैं ॥
ਤਮਾਮੁਲ​ਤਮੀਜ਼​ਹੈਂ​॥​
ਤੂੰ ਸਭ ਦੀ ਪਛਾਣ ਰਖਦਾ ਹੈਂ,
That Thou art the knower of all!
तमामुल तमीज़ हैं ॥
ਸਮਸਤੁਲ​ਅਜ਼ੀਜ਼​ਹੈਂ​॥੧੫੬॥​
ਤੂੰ ਸਭ ਦਾ ਪਿਆਰਾ ਹੈਂ ॥੧੫੬॥
That Thou art dearest to all! 156
समसतुल अज़ीज़ हैं ॥१५६॥
ਪਰੰ​ਪਰਮ​ਈਸ​ਹੈਂ​॥​
(ਹੇ ਪ੍ਰਭੂ!) ਤੂੰ ਪਰਮ ਸ੍ਰੇਸ਼ਠ ਸੁਆਮੀ ਹੈਂ,
That Thou art the Lord of lords!
परं परम ईस हैं ॥
ਸਮਸਤੁਲ​ਅਦੀਸ​ਹੈਂ​॥​
ਤੂੰ ਸਭ ਲਈ ਅਦ੍ਰਿਸ਼ ਹੈਂ,
That Thou art hidden from all!
समसतुल अदीस हैं ॥
ਅਦੇਸੁਲ​ਅਲੇਖ​ਹੈਂ​॥​
ਤੂੰ ਦੇਸਾਂ ਤੋਂ ਰਹਿਤ ਅਤੇ ਲੇਖੇ ਤੋਂ ਰਹਿਤ ਹੈਂ,
That Thou art countryless and accountless!
अदेसुल अलेख हैं ॥
ਹਮੇਸੁਲ​ਅਭੇਖ​ਹੈਂ​॥੧੫੭॥​
ਤੂੰ ਸਦਾ ਭੇਖਾਂ ਤੋਂ ਰਹਿਤ ਹੈਂ ॥੧੫੭॥
That Thou art ever garbles! 157
हमेसुल अभेख हैं ॥१५७॥
ਜ਼ਿਮੀਨੁਲ​ਜ਼ਮਾਂ​ਹੈਂ​॥​
(ਹੇ ਪ੍ਰਭੂ!) ਤੂੰ ਧਰਤੀ ਅਤੇ ਆਕਾਸ਼ ਵਿਚ ਵਿਆਪਤ ਹੈਂ,
That Thou art in Earth and Heaven!
ज़िमीनुल ज़मां हैं ॥
ਅਮੀਕੁਲ​ਇਮਾਂ​ਹੈਂ​॥​
ਤੂੰ ਗਹਿਰ ਗੰਭੀਰ ਧਰਮ ਵਾਲਾ ਹੈਂ,
That Thou art Most Profound in signs!
अमीकुल इमां हैं ॥
ਕਰੀਮੁਲ​ਕਮਾਲ​ਹੈਂ​॥​
ਤੂੰ ਸ੍ਰੇਸ਼ਠ ਕ੍ਰਿਪਾਲੂ ਹੈਂ,
That Thou art Most Generous!
करीमुल कमाल हैं ॥