GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 7
Display Settings
Translations
ਕਿ​ਸਰਬੱਤ੍ਰ​ਪਾਲੈ​॥੧੧੪॥​
ਅਤੇ ਸਭ ਦਾ ਪਾਲਕ ਹੈਂ ॥੧੧੪॥
That Thou art the Sustainer of all! 114
कि सरबत्र पालै ॥११४॥
ਕਿ​ਸਰਬੱਤ੍ਰ​ਹੰਤਾ​॥​
(ਹੇ ਪ੍ਰਭੂ!) ਤੂੰ ਸਭ ਦਾ ਸੰਘਾਰਕ ਹੈਂ,
That Thou destroyest all!
कि सरबत्र हंता ॥
ਕਿ​ਸਰਬੱਤ੍ਰ​ਗੰਤਾ​॥​
ਸਭ ਤਕ ਤੇਰੀ ਪਹੁੰਚ ਹੈ,
That Thou goest to all the places!
कि सरबत्र गंता ॥
ਕਿ​ਸਰਬੱਤ੍ਰ​ਭੇਖੀ​॥​
ਤੂੰ ਸਾਰਿਆਂ ਭੇਖਾਂ ਵਿਚ ਹੈਂ
That Thou wearest all the garbs!
कि सरबत्र भेखी ॥
ਕਿ​ਸਰਬੱਤ੍ਰ​ਪੇਖੀ​॥੧੧੫॥​
ਅਤੇ ਸਾਰਿਆਂ ਨੂੰ ਵੇਖਣ ਵਾਲਾ ਹੈਂ ॥੧੧੫॥
That Thou seest all! 115
कि सरबत्र पेखी ॥११५॥
ਕਿ​ਸਰਬੱਤ੍ਰ​ਕਾਜੈ​॥​
(ਹੇ ਪ੍ਰਭੂ!) ਤੂੰ ਸਭ ਦਾ ਕਾਰਜ (ਭਾਵ ਕਾਰਨ) ਸਰੂਪ ਹੈ,
That Thou art the cause of all!
कि सरबत्र काजै ॥
ਕਿ​ਸਰਬੱਤ੍ਰ​ਰਾਜੈ​॥​
ਤੂੰ ਸਭ ਥਾਂ ਸੋਭ ਰਿਹਾ ਹੈਂ,
That Thou art the Glory of all!
कि सरबत्र राजै ॥
ਕਿ​ਸਰਬੱਤ੍ਰ​ਸੋਖੈ​॥​
ਤੂੰ ਸਭ ਨੂੰ ਸੁਕਾਉਂਦਾ (ਨਸ਼ਟ ਕਰਦਾ) ਹੈਂ,
That Thou driest up all!
कि सरबत्र सोखै ॥
ਕਿ​ਸਰਬੱਤ੍ਰ​ਪੋਖੈ​॥੧੧੬॥​
ਤੂੰ ਸਭ ਦੀ ਪਾਲਨਾ ਕਰਦਾ ਹੈਂ ॥੧੧੬॥
That Thou fillest up all! 116
कि सरबत्र पोखै ॥११६॥
ਕਿ​ਸਰਬੱਤ੍ਰ​ਤ੍ਰਾਣੈ​॥​
(ਹੇ ਪ੍ਰਭੂ!) ਤੂੰ ਸਭ ਦਾ ਤ੍ਰਾਣ (ਬਲ) ਹੈਂ,
That Thou art the Strength of all!
कि सरबत्र त्राणै ॥
ਕਿ​ਸਰਬੱਤ੍ਰ​ਪ੍ਰਾਣੈ​॥​
ਤੂੰ ਸਭ ਦਾ ਪ੍ਰਾਣ ਹੈਂ,
That Thou art the life of all!
कि सरबत्र प्राणै ॥
ਕਿ​ਸਰਬੱਤ੍ਰ​ਦੇਸੈ​॥​
ਤੂੰ ਸਭ ਦੇਸ਼ਾਂ ਵਿਚ ਮੌਜੂਦ ਹੈਂ
That Thou art in all countries!
कि सरबत्र देसै ॥
ਕਿ​ਸਰਬੱਤ੍ਰ​ਭੇਸੈ​॥੧੧੭॥​
ਅਤੇ ਸਾਰਿਆਂ ਭੇਸਾਂ ਵਿਚ ਸਥਿਤ ਹੈਂ ॥੧੧੭॥
That Thou art in garbs! 117
कि सरबत्र भेसै ॥११७॥
ਕਿ​ਸਰਬੱਤ੍ਰ​ਮਾਨਿਯੈ​॥​
(ਹੇ ਪ੍ਰਭੂ!) ਤੂੰ ਸਭ ਥਾਂ ਮੰਨਿਆ ਜਾਂਦਾ ਹੈਂ (ਪੂਜਣਯੋਗ ਹੈਂ)
That Thou art worshipped everywhere!
कि सरबत्र मानियै ॥
ਸਦੈਵੰ​ਪ੍ਰਧਾਨਿਯੈ​॥​
ਸਦਾ ਤੂੰ ਹੀ ਪ੍ਰਧਾਨ ਹੈਂ,
That Thou art the Supreme Controller of all!
सदैवं प्रधानियै ॥
ਕਿ​ਸਰਬੱਤ੍ਰ​ਜਾਪਿਯੈ​॥​
ਤੂੰ ਸਭ ਥਾਂਵਾਂ ਤੇ ਜਪਿਆ ਜਾਂਦਾ ਹੈਂ,
That Thou art remembered everywhere!
कि सरबत्र जापियै ॥
ਕਿ​ਸਰਬੱਤ੍ਰ​ਥਾਪਿਯੈ​॥੧੧੮॥​
ਸਭ ਥਾਂਵਾਂ ਵਿਚ ਤੂੰ ਹੀ ਸਥਿਤ ਹੈਂ ॥੧੧੮॥
That Thou art established everywhere! 118
कि सरबत्र थापियै ॥११८॥
ਕਿ​ਸਰਬੱਤ੍ਰ​ਭਾਨੈ​॥​
(ਹੇ ਪ੍ਰਭੂ!) ਤੂੰ ਸਭ ਦਾ ਪ੍ਰਕਾਸ਼ਕ (ਸੂਰਜ) ਹੈਂ,
That Thou illuminest everything!
कि सरबत्र भानै ॥
ਕਿ​ਸਰਬੱਤ੍ਰ​ਮਾਨੈ​॥​
ਤੂੰ ਸਭ ਦਾ ਮਾਣ ਹੈਂ,
That Thou art honoured by all!
कि सरबत्र मानै ॥
ਕਿ​ਸਰਬੱਤ੍ਰ​ਇੰਦ੍ਰੈ​॥​
ਤੂੰ ਸਭ ਦਾ ਰਾਜਾ (ਇੰਦਰ) ਹੈਂ
That Thou art Indra (King) of all!
कि सरबत्र इंद्रै ॥
ਕਿ​ਸਰਬੱਤ੍ਰ​ਚੰਦ੍ਰੈ​॥੧੧੯॥​
ਅਤੇ ਸਭ ਨੂੰ ਸ਼ਾਂਤੀ ਦੇਣ ਵਾਲਾ (ਚੰਦ੍ਰਮਾ) ਹੈਂ ॥੧੧੯॥
That Thou art the moon (Light) of all! 119
कि सरबत्र चंद्रै ॥११९॥
ਕਿ​ਸਰਬੰ​ਕਲੀਮੈ​॥​
(ਹੇ ਪ੍ਰਭੂ!) ਤੂੰ ਸਭ ਦਾ ਬੋਲ (ਕਲਾਮ) ਹੈਂ,
That Thou art master off all powers!
कि सरबं कलीमै ॥
ਕਿ​ਪਰਮੰ​ਫ਼ਹੀਮੈ​॥​
ਤੂੰ ਸ੍ਰੇਸ਼ਠ ਬੁੱਧੀਮਾਨ ਹੈਂ,
That Thou art Most Intelligent!
कि परमं फ़हीमै ॥
ਕਿ​ਆਕਲ​ਅਲਾਮੈ​॥​
ਤੂੰ ਵੱਡਾ ਅਕਲਮੰਦ ਹੈਂ,
That Thou art Most Wise and Learned!
कि आकल अलामै ॥
ਕਿ​ਸਾਹਿਬ​ਕਲਾਮੈ​॥੧੨੦॥​
ਤੂੰ ਬੋਲੀਆਂ (ਕਲਾਮ) ਦਾ ਸੁਆਮੀ ਹੈਂ ॥੧੨੦॥
That Thou art the Master of Languages! 120
कि साहिब कलामै ॥१२०॥
ਕਿ​ਹੁਸਨੁਲ​ਵਜੂ​ਹੈਂ​॥​
(ਹੇ ਪ੍ਰਭੂ!) ਤੂੰ ਸੁੰਦਰਤਾ (ਹੁਸਨ) ਦੀ ਮੂਰਤੀ (ਵਜੂਦ) ਹੈਂ,
That Thou art the Embodiment of Beauty!
कि हुसनुल वजू हैं ॥
ਤਮਾਮੁਲ​ਰੁਜੂ​ਹੈਂ​॥​
ਤੂੰ ਸਭ ਵਲ ਧਿਆਨ ('ਰੁਜੂ') ਦੇਣ ਵਾਲਾ ਹੈਂ,
That all look towards Thee!
तमामुल रुजू हैं ॥
ਹਮੇਸੁਲ​ਸਲਾਮੈਂ​॥​
ਤੂੰ ਹਮੇਸ਼ਾ ਸਲਾਮਤ ਰਹਿਣ ਵਾਲਾ ਹੈਂ,
That Thou abidest forever!
हमेसुल सलामैं ॥
ਸਲੀਖਤ​ਮੁਦਾਮੈਂ​॥੧੨੧॥​
ਤੂੰ ਸਥਿਰ ਸੰਤਾਨ ('ਸਲੀਖਤ') ਵਾਲਾ ਹੈਂ ॥੧੨੧॥
That Thou hast perpetual offspring! 121
सलीखत मुदामैं ॥१२१॥
ਗ਼ਨੀਮੁਲ​ਸ਼ਿਕਸਤੈ​॥​
(ਹੇ ਪ੍ਰਭੂ!) ਤੂੰ ਵੱਡਿਆਂ ਵੈਰੀਆਂ ਨੂੰ ਹਰਾਉਣ ਵਾਲਾ ਹੈਂ,
That Thou art the conquereror of mighty enemies!
ग़नीमुल शिकसतै ॥
ਗ਼ਰੀਬੁਲ​ਪਰਸਤੈ​॥​
ਤੂੰ ਗ਼ਰੀਬਾਂ ਦਾ ਪਾਲਣਹਾਰ ('ਪਰਸਤੈ') ਹੈਂ,
That Thou art the Protector of the lowly!
ग़रीबुल परसतै ॥
ਬਿਲੰਦੁਲ​ਮਕਾਨੈਂ​॥​
ਤੇਰਾ ਸਥਾਨ (ਮਕਾਨ) ਬਹੁਤ ਉੱਚਾ ਹੈ,
That Thy Abode is the Highest!
बिलंदुल मकानैं ॥
ਜ਼ਿਮੀਨੁਲ​ਜ਼ਮਾਨੈਂ​॥੧੨੨॥​
ਤੂੰ ਧਰਤੀ ਅਤੇ ਆਕਾਸ਼ ਵਿਚ (ਭਾਵ ਸਭ ਵਿਚ) ਵਿਆਪਤ ਹੈਂ ॥੧੨੨॥
That Thou Pervadest on Earth and in Heavens! 122
ज़िमीनुल ज़मानैं ॥१२२॥
ਤਮੀਜ਼ੁਲ​ਤਮਾਮੈਂ​॥​
(ਹੇ ਪ੍ਰਭੂ!) ਤੂੰ ਸਭ ਨੂੰ ਪਛਾਣਨ ਵਾਲਾ (ਤਮੀਜ਼ ਕਰਨ ਵਾਲਾ) ਵਿਵੇਕੀ ਹੈਂ,
That Thou discriminatest all!
तमीज़ुल तमामैं ॥
ਰੁਜੂਅਲ​ਨਿਧਾਨੈਂ​॥​
ਤੂੰ ਸਭ ਵਲ ਧਿਆਨ ਦੇਣ (ਰੁਜੂ ਕਰਨ) ਵਾਲੀ ਰੁਚੀ ਦਾ ਭੰਡਾਰ ਹੈਂ,
That Thou art most Considerate!
रुजूअल निधानैं ॥
ਹਰੀਫੁਲ​ਅਜ਼ੀਮੈ​॥​
ਤੂੰ (ਸਭ ਦਾ) ਵੱਡਾ ਮਿਤਰ ਹੈਂ,
That Thou art the Greatest Friend!
हरीफुल अज़ीमै ॥
ਰਜ਼ਾਇਕ​ਯਕੀਨੈਂ​॥੧੨੩॥​
ਤੂੰ ਨਿਸਚੇ ਹੀ (ਸਭ ਨੂੰ) ਰੋਜ਼ੀ ਦਿੰਦਾ ਹੈਂ ॥੧੨੩॥
That Thou art certainlyhe Giver of food! 123
रज़ाइक यकीनैं ॥१२३॥
ਅਨੇਕੁਲ​ਤਰੰਗ​ਹੈਂ​॥​
(ਹੇ ਪ੍ਰਭੂ!) ਤੂੰ ਅਨੇਕ ਲਹਿਰਾਂ ਵਾਲਾ (ਸਾਗਰ) ਹੈਂ,
That Thou, as Ocean, Hast innumerable waves!
अनेकुल तरंग हैं ॥
ਅਭੇਦ​ਹੈਂ​ਅਭੰਗ​ਹੈਂ​॥​
ਤੇਰਾ ਭੇਦ ਨਹੀਂ ਪਾਇਆ ਜਾ ਸਕਦਾ, ਤੂੰ ਨਾਸ਼-ਰਹਿਤ ਹੈਂ,
That Thou art Immortal and none can know Thy secrets!
अभेद हैं अभंग हैं ॥
ਅਜ਼ੀਜ਼ੁਲ​ਨਿਵਾਜ਼​ਹੈਂ​॥​
ਤੂੰ ਪਿਆਰਿਆਂ (ਅਜ਼ੀਜ਼ਾਂ) ਨੂੰ ਵਡਿਆਉਣ ਵਾਲਾ ਹੈਂ,
That Thou Protectest the devotees!
अज़ीज़ुल निवाज़ हैं ॥
ਗ਼ਨੀਮੁਲ​ਖ਼ਿਰਾਜ​ਹੈਂ​॥੧੨੪॥​
ਤੂੰ ਵੈਰੀਆਂ (ਗ਼ਨੀਮਾਂ) ਤੋਂ ਕਰ ('ਖ਼ਿਰਾਜ') ਵਸੂਲ ਕਰਨ ਵਾਲਾ ਹੈਂ (ਅਰਥਾਤ ਸਭ ਤੇਰੇ ਅਧੀਨ ਹਨ) ॥੧੨੪॥
That Thou punishest the evil-doers! 124
ग़नीमुल क़िराज हैं ॥१२४॥
ਨਿਰੁਕਤ​ਸਰੂਪ​ਹੈਂ​॥​
(ਹੇ ਪ੍ਰਭੂ!) ਤੇਰਾ ਸਰੂਪ ਬਿਆਨ ਰਹਿਤ ਹੈ,
That Thy Entity is Indexpressible!
निरुकत सरूप हैं ॥
ਤ੍ਰਿਮੁਕਤਿ​ਬਿਭੂਤ​ਹੈਂ​॥​
ਤੇਰੀ ਵਿਭੂਤੀ (ਸੰਪੱਤੀ) ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ,
That Thy Glory is Beyond the three Modes!
त्रिमुकति बिभूत हैं ॥
ਪ੍ਰਭੁਗਤਿ​ਪ੍ਰਭਾ​ਹੈਂ​॥​
ਤੇਰੇ ਹੀ ਪ੍ਰਤਾਪ ਤੋਂ ਉਪਭੋਗੀ ਸਾਮਗ੍ਰੀ ਪੈਦਾ ਹੋਈ ਹੈ,
That Thine is the Most Powerful Glow!
प्रभुगति प्रभा हैं ॥
ਸੁ​ਜੁਗਤਿ​ਸੁਧਾ​ਹੈਂ​॥੧੨੫॥​
ਤੂੰ ਅੰਮ੍ਰਿਤ ('ਸੁਧਾ') ਨਾਲ ਸੰਯੁਕਤ ਹੈਂ ॥੧੨੫॥
That Thou art ever united with all! 125
सु जुगति सुधा हैं ॥१२५॥
ਸਦੈਵੰ​ਸਰੂਪ​ਹੈਂ​॥​
(ਹੇ ਪ੍ਰਭੂ!) ਤੇਰਾ ਸਰੂਪ ਸਦੀਵੀ ਹੈ,
That Thou art Eternal Entity!
सदैवं सरूप हैं ॥
ਅਭੇਦੀ​ਅਨੂਪ​ਹੈਂ​॥​
ਭੇਦ ਅਤੇ ਉਪਮਾ ਤੋਂ ਰਹਿਤ ਹੈ,
That Thou art undivided and unparalleled!
अभेदी अनूप हैं ॥
ਸਮਸਤੋਪਰਾਜ​ਹੈਂ​॥​
ਤੂੰ ਸਭ ਨੂੰ ਉਪਜਾਉਣ ਵਾਲਾ ਹੈਂ
That Thou art the Creator of all!
समसतोपराज हैं ॥
ਸਦਾ​ਸਰਬ​ਸਾਜ​ਹੈਂ​॥੧੨੬॥​
ਅਤੇ ਸਭ ਨੂੰ ਸੁਸਜਿਤ ਕਰਨ ਵਾਲਾ ਹੈਂ ॥੧੨੬॥
That Thou art ever the Ornamentation of all! 126
सदा सरब साज हैं ॥१२६॥
ਸਮਸਤੁਲ​ਸਲਾਮ​ਹੈਂ​॥​
(ਹੇ ਪ੍ਰਭੂ!) ਤੂੰ ਸਾਰਿਆਂ ਦੁਆਰਾ ਪ੍ਰਨਾਮ ਕਰਨ ਯੋਗ ਹੈਂ,
That Thou art saluted by all!
समसतुल सलाम हैं ॥
ਸਦੈਵੁਲ​ਅਕਾਮ​ਹੈਂ​॥​
ਤੂੰ ਸਦਾ ਕਾਮਨਾਵਾਂ ਤੋਂ ਮੁਕਤ ਹੈਂ,
That Thou art ever the Desireless Lord!
सदैवुल अकाम हैं ॥
ਨ੍ਰਿਬਾਧ​ਸਰੂਪ​ਹੈਂ​॥​
ਤੂੰ (ਹਰ ਪ੍ਰਕਾਰ ਦੀਆਂ) ਰੁਕਾਵਟਾਂ ਤੋਂ ਰਹਿਤ ਸਰੂਪ ਵਾਲਾ ਹੈਂ,
That Thou art Invincible!
न्रिबाध सरूप हैं ॥
ਅਗਾਧਿ​ਹੈਂ​ਅਨੂਪ​ਹੈਂ​॥੧੨੭॥​
ਨਾ ਤੇਰਾ ਪਾਰਾਵਾਰ ਪਾਇਆ ਜਾ ਸਕਦਾ ਹੈ ਅਤੇ ਨਾ ਹੀ ਤੇਰੀ ਉਪਮਾ ਦਿੱਤੀ ਜਾ ਸਕਦੀ ਹੈ ॥੧੨੭॥
That Thou art Impenetrable and Unparalleled Entity! 127
अगाधि हैं अनूप हैं ॥१२७॥
ਓਅੰ​ਆਦਿ​ਰੂਪੇ​॥​
(ਹੇ ਪ੍ਰਭੂ!) ਤੂੰ ਓਅੰਕਾਰ ਸਰੂਪ ਅਤੇ ਸਭ ਦਾ ਆਦਿ ਹੈਂ,
That Thou art Aum the primal Entity!
ओअं आदि रूपे ॥
ਅਨਾਦਿ​ਸਰੂਪੇ​॥​
ਤੂੰ ਸਾਰਿਆਂ ਦਾ ਸਰੋਤ-ਰੂਪ ਹੈਂ,
That Thou art also without beginning!
अनादि सरूपे ॥
ਅਨੰਗੀ​ਅਨਾਮੇ​॥​
ਤੂੰ ਸ਼ਰੀਰ ਤੋਂ ਬਿਨਾ ('ਅਨੰਗ') ਅਤੇ ਨਾਮ ਤੋਂ ਰਹਿਤ ਹੈਂ,
That Thu art Bodyless and Nameless!
अनंगी अनामे ॥
ਤ੍ਰਿਭੰਗੀ​ਤ੍ਰਿਕਾਮੇ​॥੧੨੮॥​
ਤੂੰ ਤਿੰਨਾਂ ਲੋਕਾਂ ਦਾ ਵਿਨਾਸ਼ਕ ਅਤੇ ਤਿੰਨਾਂ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈਂ ॥੧੨੮॥
That Thou art the Destroyer and Restorer of three modes! 128
त्रिभंगी त्रिकामे ॥१२८॥
ਤ੍ਰਿਬਰਗੰ​ਤ੍ਰਿਬਾਧੇ​॥​
(ਹੇ ਪ੍ਰਭੂ!) ਤੂੰ ਤਿੰਨ ਵਰਗਾਂ (ਅਰਥ, ਧਰਮ ਅਤੇ ਕਾਮ) ਵਾਲਾ ਅਤੇ ਤਿੰਨਾਂ ਲੋਕਾਂ ਨੂੰ ਬੰਨ੍ਹਣ ਵਾਲਾ (ਅਧੀਨ ਰਖਣ ਵਾਲਾ) ਹੈਂ,
That Thou art the Destroyer of three gods and modes!
त्रिबरगं त्रिबाधे ॥
ਅਗੰਜੇ​ਅਗਾਧੇ​॥​
ਤੂੰ ਨਾਸ਼ ਤੋਂ ਰਹਿਤ ਅਤੇ ਅਥਾਹ ਹੈਂ,
That Thou art Immortal and Impenetrable!
अगंजे अगाधे ॥
ਸੁਭੰ​ਸਰਬ​ਭਾਗੇ​॥​
ਤੂੰ (ਸੰਸਾਰ ਦੇ) ਸਾਰਿਆਂ ਹਿੱਸਿਆਂ ਵਿਚ ਸ਼ੋਭਾਇਮਾਨ ਹੈਂ,
That Thy Writ of Destiny is for all!
सुभं सरब भागे ॥
ਸੁ​ਸਰਬਾ​ਅਨੁਰਾਗੇ​॥੧੨੯॥​
ਤੂੰ ਸਭ ਨੂੰ ਪਿਆਰ ਕਰਨ ਵਾਲਾ ਹੈਂ ॥੧੨੯॥
That Thou lovest all! 129
सु सरबा अनुरागे ॥१२९॥
ਤ੍ਰਿਭੁਗਤਿ​ਸਰੂਪ​ਹੈਂ​॥​
(ਹੇ ਪ੍ਰਭੂ!) ਤੇਰਾ ਸਰੂਪ ਤਿੰਨਾਂ ਲੋਕਾਂ ਨੂੰ ਭੋਗਣ ਵਾਲਾ (ਆਨੰਦ-ਦਾਇਕ) ਹੈ,
That Thou art the Enjoyer Entity of three worlds!
त्रिभुगति सरूप हैं ॥
ਅਛਿੱਜ​ਹੈਂ​ਅਛੂਤ​ਹੈਂ​॥​
ਤੇਰਾ ਰੂਪ ਵਿਨਾਸ਼ (ਛਿਜਣ) ਤੋਂ ਰਹਿਤ ਅਤੇ ਪਵਿਤਰ ਹੈ,
That Thou art Unbreakable and untouched!
अछिज हैं अछूत हैं ॥
ਕਿ​ਨਰਕੰ​ਪ੍ਰਣਾਸ​ਹੈਂ​॥​
ਤੂੰ ਨਰਕ ਨੂੰ ਨਸ਼ਟ ਕਰਨ ਵਾਲਾ
That Thou art the Destroyer of hell!
कि नरकं प्रणास हैं ॥
ਪ੍ਰਿਥੀਉਲ​ਪ੍ਰਵਾਸ​ਹੈਂ​॥੧੩੦॥​
ਅਤੇ ਪ੍ਰਿਥਵੀ ਉਤੇ ਨਿਵਾਸ ਕਰਨ ਵਾਲਾ ਹੈਂ ॥੧੩੦॥
That Thou Pervadest the Earth! 130
प्रिथीउल प्रवास हैं ॥१३०॥
ਨਿਰੁਕਤਿ​ਪ੍ਰਭਾ​ਹੈਂ​॥​
(ਹੇ ਪ੍ਰਭੂ!) ਨਾ ਵਰਣਨ ਕੀਤੇ ਜਾ ਸਕਣ ਵਾਲਾ ਤੇਰਾ ਤੇਜ ਹੈ,
That Thy Glory is Inexpressible!
निरुकति प्रभा हैं ॥
ਸਦੈਵੰ​ਸਦਾ​ਹੈਂ​॥​
ਤੂੰ ਸਦਾ ਵਰਤਮਾਨ ਹੈਂ,
That Thou art Eternal!
सदैवं सदा हैं ॥
ਬਿਭੁਗਤਿ​ਸਰੂਪ​ਹੈਂ​॥​
ਤੂੰ ਹੀ ਸਾਰੀ ਭੋਗਣਯੋਗ ਸਾਮਗ੍ਰੀ ਹੈਂ,
That Thou abidest in innumerable diverse guises!
बिभुगति सरूप हैं ॥
ਪ੍ਰਜੁਗਤਿ​ਅਨੂਪ​ਹੈਂ​॥੧੩੧॥​
ਤੂੰ ਸਾਰਿਆਂ ਨਾਲ ਸੰਯੁਕਤ ਅਤੇ ਉਪਮਾ ਤੋਂ ਰਹਿਤ ਹੈਂ ॥੧੩੧॥
That Thou art wonderfully united with all! 131
प्रजुगति अनूप हैं ॥१३१॥
ਨਿਰੁਕਤਿ​ਸਦਾ​ਹੈਂ​॥​
(ਹੇ ਪ੍ਰਭੂ!) ਤੂੰ ਸਦਾ ਵਰਣਨ ਤੋਂ ਪਰੇ ਹੈਂ,
That Thou art ever Inexpressible!
निरुकति सदा हैं ॥
ਬਿਭੁਗਤਿ​ਪ੍ਰਭਾ​ਹੈਂ​॥​
ਤੇਰੀ ਸੋਭਾ ਵੱਖ ਵੱਖ ਤਰ੍ਹਾਂ ਦੀ ਹੈ,
That Thy Glory appears in diverse guises!
बिभुगति प्रभा हैं ॥
ਅਨਉਕਤਿ​ਸਰੂਪ​ਹੈਂ​॥​
ਤੇਰਾ ਸਰੂਪ ਉਕਤੀਜੁ ਗਤੀ ਤੋਂ ਰਹਿਤ ਹੈ,
That Thy Form is Indescribable!
अनउकति सरूप हैं ॥
ਪ੍ਰਜੁਗਤਿ​ਅਨੂਪ​ਹੈਂ​॥੧੩੨॥​
ਤੂੰ ਸਭ ਨਾਲ ਸੰਯੁਕਤ ਹੈਂ ਅਤੇ ਉਪਮਾ ਦੇਣ ਦੀ ਸੀਮਾ ਤੋਂ ਪਰੇ ਹੈਂ ॥੧੩੨॥
That Thou art wonderfully united with all! 132
प्रजुगति अनूप हैं ॥१३२॥
ਚਾਚਰੀ​ਛੰਦ​॥​
ਚਾਚਰੀ ਛੰਦ:
CHACHARI STANZA
चाचरी छंद ॥
ਅਭੰਗ​ਹੈਂ​॥​
(ਹੇ ਪ੍ਰਭੂ!) ਤੂੰ ਨਾਸ਼-ਰਹਿਤ ਹੈਂ,
Thou art Indestructible!
अभंग हैं ॥
ਅਨੰਗ​ਹੈਂ​॥​
ਤੂੰ ਸ਼ਰੀਰ ਰਹਿਤ ਹੈਂ,
Thou art Limbless.
अनंग हैं ॥
ਅਭੇਖ​ਹੈਂ​॥​
ਤੂੰ ਭੇਖ ਤੋਂ ਬਿਨਾ ਹੈਂ,
Thou art Dessless!
अभेख हैं ॥
ਅਲੇਖ​ਹੈਂ​॥੧੩੩॥​
ਤੂੰ ਲੇਖੇ ਤੋਂ ਬਾਹਰ ਹੈਂ ॥੧੩੩॥
Thou art Indescribable. 133.
अलेख हैं ॥१३३॥
ਅਭਰਮ​ਹੈਂ​॥​
(ਹੇ ਪ੍ਰਭੂ!) ਤੂੰ ਭਰਮ-ਰਹਿਤ ਹੈਂ,
Thou art Illusionless!
अभरम हैं ॥
ਅਕਰਮ​ਹੈਂ​॥​
ਤੂੰ ਕਰਮ-ਰਹਿਤ ਹੈਂ,
Thou art Actionless.
अकरम हैं ॥
ਅਨਾਦਿ​ਹੈਂ​॥​
ਤੂੰ ਆਦਿ ਤੋਂ ਬਿਨਾ ਹੈਂ,
Thou art Beginningless!
अनादि हैं ॥
ਜੁਗਾਦਿ​ਹੈਂ​॥੧੩੪॥​
ਤੂੰ ਯੁਗਾਂ ਦੇ ਆਰੰਭ ਤੋਂ ਪਹਿਲਾਂ ਦਾ ਹੈਂ ॥੧੩੪॥
Thou art from the beginning of ages. 134.
जुगादि हैं ॥१३४॥
ਅਜੈ​ਹੈਂ​॥​
(ਹੇ ਪ੍ਰਭੂ!) ਤੂੰ ਜਿਤਿਆ ਨਹੀਂ ਜਾ ਸਕਦਾ,
Thou art Unconquerable!
अजै हैं ॥
ਅਬੈ​ਹੈਂ​॥​
ਤੂੰ ਆਯੂ-ਰਹਿਤ ਹੈਂ,
Thou art Indestuctible.
अबै हैं ॥
ਅਭੂਤ​ਹੈਂ​॥​
ਤੂੰ ਪੰਜ ਤੱਤ੍ਵਾਂ ਤੋਂ ਮੁਕਤ ਹੈਂ,
Thou art Elementless!
अभूत हैं ॥
ਅਧੂਤ​ਹੈਂ​॥੧੩੫॥​
ਤੂੰ ਡੁਲਾਇਮਾਨ ਨਹੀਂ ਹੁੰਦਾ ॥੧੩੫॥
Thou art Fearless. 135.
अधूत हैं ॥१३५॥
ਅਨਾਸ​ਹੈਂ​॥​
(ਹੇ ਪ੍ਰਭੂ!) ਤੂੰ ਨਾਸ਼-ਰਹਿਤ ਹੈਂ,
Thou art Eternal!
अनास हैं ॥
ਉਦਾਸ​ਹੈਂ​॥​
ਤੂੰ (ਸਭ ਤੋਂ) ਉਪਰਾਮ ਹੈਂ,
Thou art Non-attached.
उदास हैं ॥
ਅਧੰਧ​ਹੈਂ​॥​
ਤੂੰ ਸੰਸਾਰਿਕ ਧੰਧਿਆਂ ਤੋਂ ਪਰੇ ਹੈਂ,
Thou art Non-involyed!
अधंध हैं ॥
ਅਬੰਧ​ਹੈਂ​॥੧੩੬॥​
ਤੂੰ ਬੰਧਨਾਂ ਤੋਂ ਮੁਕਤ ਹੈਂ ॥੧੩੬॥
Thou art Unbound. 136.
अबंध हैं ॥१३६॥