ਆਦਿਧਨੁਖਨੀਸਬਦਉਚਾਰਨਕੀਜੀਐ॥
ਪਹਿਲਾਂ 'ਧਨੁਖਨੀ' ਸ਼ਬਦ ਉਚਾਰਨ ਕਰੋ।
आदि धनुखनी सबद उचारन कीजीऐ ॥
ਸਤ੍ਰੁਸਬਦਕੋਅੰਤਿਤਵਨਕੇਦੀਜੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
सत्रु सबद को अंति तवन के दीजीऐ ॥
ਸਕਲਤੁਪਕਕੇਨਾਮਚਤੁਰਜੀਅਜਾਨੀਐ॥
(ਇਸ ਨੂੰ) ਸਾਰੇ ਚਤੁਰ ਲੋਗ ਮਨ ਵਿਚ ਤੁਪਕ ਦਾ ਨਾਮ ਸਮਝਣ।
सकल तुपक के नाम चतुर जीअ जानीऐ ॥
ਹੋਯਾਕੇਭੀਤਰਭੇਦਨਨੈਕੁਪ੍ਰਮਾਨੀਐ॥੧੧੨੩॥
ਇਸ ਵਿਚ ਬਿਲਕੁਲ ਕੋਈ ਭੇਦ ਨਾ ਸੋਚਣ ॥੧੧੨੩॥
Saying the word “Dhanushani”, add the word “Shatru” and know all the names of Tupak without any discrimination.1123.
हो या के भीतर भेद न नैकु प्रमानीऐ ॥११२३॥
ਕੋਵੰਡਨੀਸਬਦਕੋਆਦਿਉਚਾਰੀਐ॥
ਪਹਿਲਾਂ 'ਕੋਵੰਡਨੀ' (ਧਨੁਸ਼ਧਾਰੀ ਸੈਨਾ) ਸ਼ਬਦ ਉਚਾਰੋ।
कोवंडनी सबद को आदि उचारीऐ ॥
ਅਰਿਣੀਤਾਕੇਅੰਤਿਸਬਦਕੋਡਾਰੀਐ॥
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंति सबद को डारीऐ ॥
ਸਕਲਤੁਪਕਕੋਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਸਮਝੋ।
सकल तुपक को नाम जान जीअ लीजीऐ ॥
ਹੋਜਹਾਸਬਦਏਚਹੋਤਹੀਤੇਦੀਜੀਐ॥੧੧੨੪॥
ਜਿਥੇ ਕਿਥੇ ਲੋੜ ਸਮਝੋ, ਇਹ ਸ਼ਬਦ ਵਰਤ ਲਵੋ ॥੧੧੨੪॥
Saying the word “Kovandani”, add the word “Arini” at the end and know all the names of Tupak.1124.
हो जहा सबद ए चहो तही ते दीजीऐ ॥११२४॥
ਚੌਪਈ॥
ਚੌਪਈ:
CHAUPAI
चौपई ॥
ਇਖੁਆਸਨੀਪਦਾਦਿਭਨੀਜੈ॥
ਪਹਿਲਾਂ 'ਇਖੁਆਸਨੀ' (ਧਨੁਸ਼ਧਾਰੀ ਸੈਨਾ) ਪਦ ਦਾ ਕਥਨ ਕਰੋ।
इखुआसनी पदादि भनीजै ॥
ਅਰਿਣੀਅੰਤਿਸਬਦਤਿਹਦੀਜੈ॥
ਫਿਰ 'ਅਰਿਣੀ' ਸ਼ਬਦ ਇਸ ਦੇ ਅੰਤ ਉਤੇ ਜੋੜੋ।
अरिणी अंति सबद तिह दीजै ॥
ਸਕਲਤੁਪਕਕੇਨਾਮਲਹਿਜਹਿ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम लहिजहि ॥
ਜਹਚਾਹੋਤਿਹਠਵਰਭਣਿਜਹਿ॥੧੧੨੫॥
ਜਿਥੇ ਚਾਹੋ, ਉਥੇ ਇਸ ਦੀ ਵਰਤੋਂ ਕਰੋ ॥੧੧੨੫॥
Saying word “Ikshu (arrow) aasani” and adding the word “arini” at the end, know all the names of Tupak and use them according to your need.1125.
जह चाहो तिह ठवर भणिजहि ॥११२५॥
ਕਾਰਮੁਕਨੀਸਬਦਾਦਿਉਚਰੀਐ॥
ਪਹਿਲਾਂ 'ਕਾਰਮੁਕਨੀ' (ਬਾਂਸ ਦੇ ਬਣੇ ਧਨੁਸ਼ ਵਾਲੀ ਸੈਨਾ) ਸ਼ਬਦ ਉਚਾਰੋ।
कारमुकनी सबदादि उचरीऐ ॥
ਅਰਿਣੀਸਬਦਅੰਤਿਤਿਹਧਰੀਐ॥
(ਫਿਰ) ਉਸ ਦੇ ਅੰਤ ਤੇ 'ਅਰਿਣੀ' ਸ਼ਬਦ ਜੋੜੋ।
अरिणी सबद अंति तिह धरीऐ ॥
ਸਕਲਤੁਪਕਕੇਨਾਮਪਛਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम पछानो ॥
ਜਹਚਾਹੋਤਿਹਠਵਰਬਖਾਨੋ॥੧੧੨੬॥
ਜਿਥੇ ਚਾਹੋ, ਉਥੇ ਕਥਨ ਕਰੋ ॥੧੧੨੬॥
Saying firstly the word “Kaarmukani”, add the word “arini” at the end and recognize all the names of Tupak.1126.
जह चाहो तिह ठवर बखानो ॥११२६॥
ਰਿਪੁਸੰਤਾਪਨਿਆਦਿਬਖਾਨੋ॥
ਪਹਿਲਾਂ 'ਰਿਪੁ ਸੰਤਾਪਨਿ' (ਸ਼ਬਦ) ਕਥਨ ਕਰੋ।
रिपु संतापनि आदि बखानो ॥
ਅਰਿਣੀਸਬਦਅੰਤਿਤਿਹਠਾਨੋ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी सबद अंति तिह ठानो ॥
ਸਕਲਤੁਪਕਕੇਨਾਮਲਹੀਜੈ॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।
सकल तुपक के नाम लहीजै ॥
ਯਾਮੈਭੇਦਨੈਕੁਨਹੀਕੀਜੈ॥੧੧੨੭॥
ਇਸ ਵਿਚ ਕੋਈ ਭੇਦ ਨਾ ਸਮਝੋ ॥੧੧੨੭॥
Saying firstly the word “Ripusntaapini”, add the word “arini” at the end and know all the names of Tupak without any discrimination.1127.
या मै भेद नैकु नही कीजै ॥११२७॥
ਰਿਪੁਖੰਡਣਨੀਆਦਿਭਣਿਜੈ॥
ਪਹਿਲਾਂ 'ਰਿਪੁ ਖੰਡਣਨੀ' (ਸ਼ਬਦ) ਕਹੋ।
रिपु खंडणनी आदि भणिजै ॥
ਅਰਿਣੀਸਬਦਅੰਤਿਤਿਹਦਿਜੈ॥
(ਫਿਰ) ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी सबद अंति तिह दिजै ॥
ਸਕਲਤੁਪਕਕੇਨਾਮਪਛਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम पछानो ॥
ਜਹਤਹਮਿਲਿਸੁਘਰੁਚਬਖਾਨੋ॥੧੧੨੮॥
ਸੁਘੜੋ! ਜਿਥੇ ਠੀਕ ਹੋਵੇ, ਉਥੇ ਵਰਤੋਂ ਵਿਚ ਲਿਆਓ ॥੧੧੨੮॥
Saying the word “Ripukhandanani”, add the word “arini” at the end and know all the names of Tupak.1128.
जह तह मिलि सुघरुच बखानो ॥११२८॥
ਦੁਸਟਦਾਹਨੀਆਦਿਭਨੀਜੈ॥
ਪਹਿਲਾਂ 'ਦੁਸਟ ਦਾਹਨੀ' (ਸ਼ਬਦ) ਕਥਨ ਕਰੋ।
दुसट दाहनी आदि भनीजै ॥
ਅਰਿਣੀਸਬਦਅੰਤਿਤਿਹਦੀਜੈ॥
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी सबद अंति तिह दीजै ॥
ਨਾਮਤੁਪਕਕੇਤੁਮਲਖਿਪਾਵਹੁ॥
(ਇਸ ਨੂੰ) ਤੁਸੀਂ ਤੁਪਕ ਦਾ ਨਾਮ ਸਮਝ ਲਵੋ।
नाम तुपक के तुम लखि पावहु ॥
ਜਹਚਾਹੋਤਿਹਠਵਰਬਤਾਵਹੁ॥੧੧੨੯॥
ਜਿਥੇ ਚਾਹੋ, ਉਥੇ ਕਥਨ ਕਰੋ ॥੧੧੨੯॥
Saying firstly the word “Dusht-daahani”, add the word “arini” at the end and know all the names of Tupak.1129.
जह चाहो तिह ठवर बतावहु ॥११२९॥
ਰਿਪੁਘਾਇਨੀਪਦਾਦਿਬਖਾਨੋ॥
ਪਹਿਲਾਂ 'ਰਿਪੁ ਘਾਇਨੀ' ਸ਼ਬਦ ਕਥਨ ਕਰੋ।
रिपु घाइनी पदादि बखानो ॥
ਅਰਿਣੀਸਬਦਅੰਤਿਤਿਹਠਾਨੋ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी सबद अंति तिह ठानो ॥
ਨਾਮਤੁਪਕਕੇਸਕਲਲਹੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
नाम तुपक के सकल लहीजै ॥
ਜਉਨਠਵਰਚਹੀਐਤਹਦੀਜੈ॥੧੧੩੦॥
ਜਿਸ ਜਗ੍ਹਾ ਚਾਹੋ, ਉਥੇ ਵਰਤ ਲਵੋ ॥੧੧੩੦॥
Saying firstly the word “Ripu-ghayani”, add the word “arini” at the end and know all the names of Tupak for using them as desired.1130.
जउन ठवर चहीऐ तह दीजै ॥११३०॥
ਅੜਿਲ॥
ਅੜਿਲ:
ARIL
अड़िल ॥
ਆਦਿਚਾਪਣੀਸਬਦਉਚਾਰਨਕੀਜੀਐ॥
ਪਹਿਲਾਂ 'ਚਾਪਣੀ' (ਧਨੁਸ਼ਧਾਰੀ ਸੈਨਾ) ਸ਼ਬਦ ਉਚਾਰਨ ਕਰੋ।
आदि चापणी सबद उचारन कीजीऐ ॥
ਅਰਿਣੀਤਾਕੇਅੰਤਿਸਬਦਕੋਦੀਜੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।
अरिणी ता के अंति सबद को दीजीऐ ॥
ਸਕਲਤੁਪਕਕੇਨਾਮਸੁਘਰਲਹਿਲੀਜੀਐ॥
(ਇਸ ਨੂੰ) ਸਭ ਸੂਝਵਾਨੋ! ਤੁਪਕ ਦਾ ਨਾਮ ਸਮਝ ਲਵੋ।
सकल तुपक के नाम सुघर लहि लीजीऐ ॥
ਹੋਜਹਾਚਾਹੀਐਸਬਦਸੁਤਹਤਹਦੀਜੀਐ॥੧੧੩੧॥
ਜਿਥੇ ਜਿਥੇ ਲੋੜ ਹੋਵੇ, ਉਥੇ ਉਥੇ ਇਸ ਦੀ ਵਰਤੋਂ ਕਰ ਲਵੋ ॥੧੧੩੧॥
Saying firstly the word “Chaapani”, add the word “arini” at the end and know all the names of Tupak.1131.
हो जहा चाहीऐ सबद सु तह तह दीजीऐ ॥११३१॥
ਪ੍ਰਤੰਚਨੀਸਬਦਕੋਆਦਿਬਖਾਨੀਐ॥
ਪਹਿਲਾਂ 'ਪ੍ਰਤੰਚਨੀ' (ਧਨੁਸ਼ ਵਾਲੀ ਸੈਨਾ) ਸ਼ਬਦ ਨੂੰ ਕਥਨ ਕਰੋ।
प्रतंचनी सबद को आदि बखानीऐ ॥
ਅਰਿਣੀਤਾਕੇਅੰਤਿਸਬਦਕੋਠਾਨੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंति सबद को ठानीऐ ॥
ਸਕਲਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਾਰੇ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
सकल तुपक के नाम जान जीअ लीजीऐ ॥
ਹੋਕਹੋਨਿਸੰਕਸਭਠਉਰਨਗਨਤੀਕੀਜੀਐ॥੧੧੩੨॥
ਬਿਨਾ ਵਿਚਾਰੇ ਸਭ ਥਾਂਵਾਂ ਤੇ ਨਿਸੰਗ ਹੋ ਕੇ ਵਰਤੋ ॥੧੧੩੨॥
Saying firstly the word “Pratyanchani”, add the word “arini” at the end and know all the names of Tupak.1132.
हो कहो निसंक सभ ठउर न गनती कीजीऐ ॥११३२॥
ਰੂਆਮਲਛੰਦ॥
ਰੂਆਮਲ ਛੰਦ:
STANZA ROOAAMAL
रूआमल छंद ॥
ਸਤ੍ਰੁਭੰਜਣਿਆਦਿਬਖਾਨ॥
ਪਹਿਲਾਂ 'ਸਤ੍ਰੁ' ਭੰਜਣਿ (ਸ਼ਬਦ) ਕਥਨ ਕਰੋ।
सत्रु भंजणि आदि बखान ॥
ਰਿਪੁਸਬਦੁਬਹੁਰਿਪ੍ਰਮਾਨ॥
ਫਿਰ 'ਰਿਪੁ' ਸ਼ਬਦ ਜੋੜੋ।
रिपु सबदु बहुरि प्रमान ॥
ਸਭਨਾਮਤੁਪਕਪਛਾਨ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ नाम तुपक पछान ॥
ਨਹਿਭੇਦਯਾਮਹਿਜਾਨ॥੧੧੩੩॥
ਇਸ ਵਿਚ ਕੋਈ ਭੇਦ ਨਾ ਸਮਝੋ ॥੧੧੩੩॥
Saying firstly the word “Shatru-bhanjani”, add the word “Ripu” and know all the names of Tupak without any discrimination.1133.
नहि भेद या महि जान ॥११३३॥
ਚੌਪਈ॥
ਚੌਪਈ:
CHAUPI
चौपई ॥