ਅਰਿਪਦਅੰਤਿਤਵਨਕੇਦੀਜੈ॥
ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।
अरि पद अंति तवन के दीजै ॥
ਨਾਮਤੁਪਕਕੇਸਭਜੀਅਲਹੀਐ॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ।
नाम तुपक के सभ जीअ लहीऐ ॥
ਜਿਹਚਾਹੋਤਿਹਠਵਰਸੁਕਹੀਐ॥੧੦੯੭॥
ਜਿਸ ਥਾਂ ਉਤੇ ਚਾਹੋ, ਉਥੇ ਕਥਨ ਕਰੋ ॥੧੦੯੭॥
Saying the word “Vriksharni” in the beginning add the word “ari” at the end, and in this way knowing all the names of Tupak, use them as desired.1097.
जिह चाहो तिह ठवर सु कहीऐ ॥१०९७॥
ਰਦਨੀਆਦਿਉਚਾਰਨਕੀਜੈ॥
ਪਹਿਲਾਂ 'ਰਦਨੀ' (ਹਾਥੀ-ਸੈਨਾ) (ਸ਼ਬਦ) ਉਚਾਰਨ ਕਰੋ।
रदनी आदि उचारन कीजै ॥
ਅਰਿਪਦਅੰਤਿਤਵਨਕੇਦੀਜੈ॥
ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।
अरि पद अंति तवन के दीजै ॥
ਸਭਸ੍ਰੀਨਾਮਤੁਪਕਲਹਿਲੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
सभ स्री नाम तुपक लहि लीजै ॥
ਜਿਹਚਾਹੋਤਿਹਠਵਰਸੁਭਨੀਜੈ॥੧੦੯੮॥
ਜਿਥੇ ਚਾਹੋ, ਉਥੇ ਕਥਨ ਕਰੋ ॥੧੦੯੮॥
Saying the word “Radani”, add the word “ari” at the end and know the names of Tupak.1098.
जिह चाहो तिह ठवर सु भनीजै ॥१०९८॥
ਰਦਨਛੰਦਨੀਅਰਿਣੀਭਾਖੋ॥
(ਪਹਿਲਾਂ) 'ਰਦਨਛੰਦਨੀ ਅਰਿਣੀ' (ਹਾਥੀ-ਸੈਨਾ) ਕਥਨ ਕਰੋ।
रदनछंदनी अरिणी भाखो ॥
ਅਰਿਪਦਅੰਤਿਤਵਨਕੇਰਾਖੋ॥
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
अरि पद अंति तवन के राखो ॥
ਸਕਲਤੁਪਕਕੇਨਾਮਪਛਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सकल तुपक के नाम पछानो ॥
ਯਾਮੈਭੇਦਨੈਕੁਨਹੀਜਾਨੋ॥੧੦੯੯॥
ਇਸ ਵਿਚ ਕੋਈ ਭੇਦ ਨਾ ਸਮਝੋ ॥੧੦੯੯॥
Saying the words “Radan-Chhandani-arini”, add the words “ari” at the end and in this way know all the names of Tupak without any discrimination.1099.
या मै भेद नैकु नही जानो ॥१०९९॥
ਅੜਿਲ॥
ਅੜਿਲ:
ARIL
अड़िल ॥
ਨਾਮਸਕਲਦੰਤਨਕੇਆਦਿਬਖਾਨੀਐ॥
ਪਹਿਲਾਂ ਹਾਥੀਆਂ ਦੇ ਸਾਰੇ ਨਾਮ ਕਹੋ।
नाम सकल दंतन के आदि बखानीऐ ॥
ਅਰਿਣੀਅਰਿਪਦਅੰਤਿਤਵਨਕੇਠਾਨੀਐ॥
ਉਸ ਤੋਂ ਬਾਦ 'ਅਰਿਣੀ' ਅਤੇ 'ਅਰਿ' ਪਦ ਜੋੜੋ।
अरिणी अरि पद अंति तवन के ठानीऐ ॥
ਸਕਲਤੁਪਕਕੇਨਾਮਸੁਘਰਲਹਿਲੀਜੀਐ॥
(ਇਨ੍ਹਾਂ ਨੂੰ) ਸਭ ਸੁਘੜ ਲੋਗ ਤੁਪਕ ਦੇ ਨਾਮ ਸਮਝ ਲੈਣ।
सकल तुपक के नाम सुघर लहि लीजीऐ ॥
ਹੋਦੀਯੋਚਹੋਜਿਹਠਵਰਤਹਾਹੀਦੀਜੀਐ॥੧੧੦੦॥
ਜਿਥੇ ਚਾਹੋ, ਉਨ੍ਹਾਂ ਦੀ ਉਥੇ ਹੀ ਵਰਤੋਂ ਕਰ ਲਵੋ ॥੧੧੦੦॥
Saying the names of all the elephants, add the words “arini-ari” and know all the names of Tupak.1100.
हो दीयो चहो जिह ठवर तहा ही दीजीऐ ॥११००॥
ਚੌਪਈ॥
ਚੌਪਈ:
CHAUPAI
चौपई ॥
ਨ੍ਰਿਪਣੀਆਦਿਬਖਾਨਨਕੀਜੈ॥
ਪਹਿਲਾਂ 'ਨ੍ਰਿਪਣੀ' (ਰਾਜੇ ਦੀ ਸੈਨਾ) ਬਖਾਨ ਕਰੋ।
न्रिपणी आदि बखानन कीजै ॥
ਅਰਿਪਦਅੰਤਿਤਵਨਕੇਦੀਜੈ॥
ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।
अरि पद अंति तवन के दीजै ॥
ਸਕਲਤੁਪਕਕੇਨਾਮਪਛਾਨੋ॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ।
सकल तुपक के नाम पछानो ॥
ਯਾਮੈਭੇਦਕਛੂਨਹੀਜਾਨੋ॥੧੧੦੧॥
ਇਸ ਵਿਚ ਕੋਈ ਭੇਦ ਨਾ ਸਮਝੋ ॥੧੧੦੧॥
Saying firstly the word “Nripni”, add the word “ari” at the end know all the names of Tupak without any discrimination.1101.
या मै भेद कछू नही जानो ॥११०१॥
ਆਦਿਭੂਪਨੀਸਬਦਬਖਾਨਹੁ॥
ਪਹਿਲਾਂ 'ਭੂਪਨੀ' (ਰਾਜੇ ਦੀ ਸੈਨਾ) ਸ਼ਬਦ ਕਹੋ।
आदि भूपनी सबद बखानहु ॥
ਅਰਿਪਦਅੰਤਿਤਵਨਕੇਠਾਨਹੁ॥
ਫਿਰ ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
अरि पद अंति तवन के ठानहु ॥
ਨਾਮਤੁਪਕਕੇਸਭਲਹਿਲੀਜੈ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
नाम तुपक के सभ लहि लीजै ॥
ਜਿਹਚਾਹੋਤਿਹਠਵਰਭਣੀਜੈ॥੧੧੦੨॥
ਜਿਥੇ ਚਾਹੋ, ਉਥੇ ਕਥਨ ਕਰ ਲਵੋ ॥੧੧੦੨॥
Saying firstly the word “Bhoopani”, add the word “ari” at the end and know all the names of Tupak.1102.
जिह चाहो तिह ठवर भणीजै ॥११०२॥
ਅੜਿਲ॥
ਅੜਿਲ:
ARIL
अड़िल ॥
ਪ੍ਰਿਥਮਸੁਆਮਨੀਸਬਦਉਚਾਰਨਕੀਜੀਐ॥
ਪਹਿਲਾਂ 'ਸੁਆਮਨੀ' ਸ਼ਬਦ ਦਾ ਉਚਾਰਨ ਕਰੋ।
प्रिथम सुआमनी सबद उचारन कीजीऐ ॥
ਸਤ੍ਰੁਸਬਦਕੋਅੰਤਿਤਵਨਕੇਦੀਜੀਐ॥
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
सत्रु सबद को अंति तवन के दीजीऐ ॥
ਸਕਲਤੁਪਕਕੇਨਾਮਚਤੁਰਜੀਅਜਾਨੀਐ॥
(ਇਸ ਨੂੰ) ਸਭ ਸੂਝਵਾਨ ਮਨ ਵਿਚ ਤੁਪਕ ਦਾ ਨਾਮ ਸਮਝਣ।
सकल तुपक के नाम चतुर जीअ जानीऐ ॥
ਹੋਯਾਕੇਭੀਤਰਭੇਦਨੈਕੁਨਹੀਮਾਨੀਐ॥੧੧੦੩॥
ਇਸ ਵਿਚ ਜ਼ਰਾ ਜਿੰਨਾ ਅੰਤਰ ਨਾ ਸਮਝੋ ॥੧੧੦੩॥
Saying firstly the word “Swamini”, add the word “Shatru” at the end and know all the names of Tupak without any discrimination.1103.
हो या के भीतर भेद नैकु नही मानीऐ ॥११०३॥
ਆਦਿਅਧਿਪਨੀਸਬਦਉਚਾਰਨਕੀਜੀਐ॥
ਪਹਿਲਾਂ 'ਅਧਿਪਨੀ' (ਰਾਜੇ ਦੀ ਸੈਨਾ) ਸ਼ਬਦ ਉਚਾਰਨ ਕਰੋ।
आदि अधिपनी सबद उचारन कीजीऐ ॥
ਸਤ੍ਰੁਸਬਦਕੋਅੰਤਿਤਵਨਕੇਦੀਜੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜ ਦਿਓ।
सत्रु सबद को अंति तवन के दीजीऐ ॥
ਸਕਲਤੁਪਕਕੇਨਾਮਚਤੁਰਜੀਅਜਾਨੀਐ॥
(ਇਸ ਨੂੰ) ਸਭ ਬੁੱਧੀਮਾਨ ਮਨ ਵਿਚ ਤੁਪਕ ਦਾ ਨਾਮ ਸਮਝਣ।
सकल तुपक के नाम चतुर जीअ जानीऐ ॥
ਹੋਯਾਕੇਭੀਤਰਭੇਦਨੈਕੁਨਹੀਮਾਨੀਐ॥੧੧੦੪॥
ਇਸ ਵਿਚ ਜ਼ਰਾ ਜਿੰਨਾ ਅੰਤਰ ਨਾ ਸਮਝਣ ॥੧੧੦੪॥
Saying the word “Adhipani”, add the word “Shatru” at the end and know all the names of Tupak without any discrimination.1104.
हो या के भीतर भेद नैकु नही मानीऐ ॥११०४॥
ਧਰਦ੍ਰਿੜਨੀਮੁਖਤੇਸਬਦਾਦਿਬਖਾਨੀਐ॥
ਪਹਿਲਾਂ 'ਧਰਦ੍ਰਿੜਨੀ' (ਰਾਜੇ ਦੀ ਸੈਨਾ) ਸ਼ਬਦ ਮੁਖ ਤੋਂ ਉਚਾਰੋ।
धरद्रिड़नी मुख ते सबदादि बखानीऐ ॥
ਅਰਿਣੀਤਾਕੇਅੰਤਿਸਬਦਕੋਠਾਨੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंति सबद को ठानीऐ ॥
ਸਕਲਤੁਪਕਕੇਨਾਮਜਾਨਜੀਲੀਜੀਐ॥
(ਇਸ ਨੂੰ) ਸਭ ਮਨ ਵਿਚ ਤੁਪਕ ਦੇ ਨਾਮ ਸਮਝੋ।
सकल तुपक के नाम जान जी लीजीऐ ॥
ਹੋਸੁਘਰਚਹੋਜਿਹਠਵਰਉਚਾਰਨਕੀਜੀਐ॥੧੧੦੫॥
ਸੁਘੜ ਵਿਅਕਤੀਓ! ਜਿਥੇ ਚਾਹੋ, ਉਥੇ ਉਚਾਰਨ ਕਰੋ ॥੧੧੦੫॥
Saying the word “Dhardirani”, and the word “arini” at eh end know all the names of Tupak for using them as desired.1105.
हो सुघर चहो जिह ठवर उचारन कीजीऐ ॥११०५॥
ਆਦਿਅਧਿਪਨੀਸਬਦਸੁਮੁਖਤੇਭਾਖੀਐ॥
ਪਹਿਲਾਂ 'ਅਧਿਪਨੀ' ਸ਼ਬਦ ਮੁਖ ਤੋਂ ਉਚਾਰਨ ਕਰੋ।
आदि अधिपनी सबद सु मुख ते भाखीऐ ॥
ਸਤ੍ਰੁਸਬਦਕੋਅੰਤਿਤਵਨਕੇਰਾਖੀਐ॥
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
सत्रु सबद को अंति तवन के राखीऐ ॥
ਸਕਲਤੁਪਕਕੇਨਾਮਚਤੁਰਜੀਅਜਾਨੀਐ॥
(ਇਸ ਨੂੰ) ਸਭ ਚਤੁਰ ਲੋਗ ਮਨ ਵਿਚ ਤੁਪਕ ਦਾ ਨਾਮ ਸਮਝਣ।
सकल तुपक के नाम चतुर जीअ जानीऐ ॥
ਹੋਜਵਨਠਵਰਮੈਚਹੀਐਤਹੀਪ੍ਰਮਾਨੀਐ॥੧੧੦੬॥
ਜਿਥੇ ਲੋੜ ਹੋਵੇ ਉਥੇ ਵਰਤਣ ॥੧੧੦੬॥
Saying the word “Adhipani”, add the word “Shatru” at the end and know all the names of Tupak in your mind.1106.
हो जवन ठवर मै चहीऐ तही प्रमानीऐ ॥११०६॥
ਪਤਿਣੀਆਦਿਬਖਾਨਸਤ੍ਰੁਣੀਭਾਖੀਐ॥
ਪਹਿਲਾਂ 'ਪਤਿਣੀ' (ਸ਼ਬਦ) ਕਹਿ ਕੇ ਫਿਰ 'ਸਤ੍ਰੁਣੀ' (ਪਦ) ਉਚਾਰੋ।
पतिणी आदि बखान सत्रुणी भाखीऐ ॥
ਹੋਤਤੁਪਕਕੇਨਾਮਹ੍ਰਿਦੈਮੈਰਾਖੀਐ॥
ਇਹ ਤੁਪਕ ਦਾ ਨਾਮ ਬਣਦਾ ਹੈ, ਦਿਲ ਵਿਚ ਰਖ ਲਵੋ।
होत तुपक के नाम ह्रिदै मै राखीऐ ॥
ਇਨਕੇਭੀਤਰਭੇਦਨਨੈਕੁਪਛਾਨੀਐ॥
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਮੰਨੋ।
इन के भीतर भेद न नैकु पछानीऐ ॥
ਹੋਜਵਨਠਵਰਮੈਚਹੀਐਤਹੀਪ੍ਰਮਾਨੀਐ॥੧੧੦੭॥
ਜਿਥੇ ਲੋੜ ਹੋਵੇ, ਉਥੇ ਵਰਤ ਲਵੋ ॥੧੧੦੭॥
Saying the word “Patni”, utter the word “Shatruni” and know the names of Tupak in your mind there is no discrimination in it, use them wherever you desire.1107.
हो जवन ठवर मै चहीऐ तही प्रमानीऐ ॥११०७॥
ਚੌਪਈ॥
ਚੌਪਈ:
CHAUPAI
चौपई ॥
ਭੂਪਤਿਣੀਸਬਦਾਦਿਬਖਾਨੋ॥
ਪਹਿਲਾਂ 'ਭੂਪਤਿਣੀ' (ਰਾਜੇ ਦੀ ਸੈਨਾ) ਸ਼ਬਦ ਬਖਾਨ ਕਰੋ।
भूपतिणी सबदादि बखानो ॥