ਸਤ੍ਰੁਸਬਦਤਿਹਅੰਤਿਉਚਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद तिह अंति उचरीऐ ॥
ਨਾਮਤੁਪਕਕੇਸਭਜੀਅਧਰੀਐ॥੧੦੩੨॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਜਾਣ ਲਵੋ ॥੧੦੩੨॥
Saying “Kashyap-sut-bhagni” utter the words “Satchar-nayak-shatru” at the end know all the names of Tupak in your mind.1032.
नाम तुपक के सभ जीअ धरीऐ ॥१०३२॥
ਜਵਨਕਰਣਭਗਣਿਨੀਬਖਾਨਹੁ॥
ਪਹਿਲਾਂ 'ਜਵਨ ਕਰਣ (ਚੰਦ੍ਰਮਾ) ਭਗਣਿਨੀ' (ਸ਼ਬਦ) ਕਥਨ ਕਰੋ।
जवन करण भगणिनी बखानहु ॥
ਸੁਤਚਰਕਹਿਪਤਿਸਬਦਪ੍ਰਮਾਨਹੁ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद प्रमानहु ॥
ਤਾਕੇਅੰਤਿਸਤ੍ਰੁਪਦਦੀਜੈ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਉਚਾਰੋ।
ता के अंति सत्रु पद दीजै ॥
ਨਾਮਤੁਪਕਕੇਸਭਲਹਿਲੀਜੈ॥੧੦੩੩॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੩੩॥
Saying the words “Jainkiran-bhagini”, add the words “Satchar-pati-shatru” and know all the names of Tupak.1033.
नाम तुपक के सभ लहि लीजै ॥१०३३॥
ਕ੍ਰਿਸਨਿਨਿਆਦਿਬਖਾਨਨਕੀਜੈ॥
ਪਹਿਲਾਂ 'ਕ੍ਰਿਸਨਿਨਿ' (ਕਾਲੇ ਪਾਣੀ ਵਾਲੀ ਨਦੀ ਜਮਨਾ) (ਸ਼ਬਦ) ਦਾ ਬਖਾਨ ਕਰੋ।
क्रिसनिनि आदि बखानन कीजै ॥
ਸੁਤਚਰਕਹਿਪਤਿਸਬਦਧਰੀਜੈ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरीजै ॥
ਰਿਪੁਪਦਤਾਕੇਅੰਤਿਬਖਾਨਹੁ॥
ਉਸ ਦੇ ਅੰਤ ਉਤੇ 'ਰਿਪੁ' ਪਦ ਕਥਨ ਕਰੋ।
रिपु पद ता के अंति बखानहु ॥
ਨਾਮਤੁਪਕਕੇਸਭਅਨੁਮਾਨਹੁ॥੧੦੩੪॥
(ਇਸਨੂੰ) ਸਭ ਤੁਪਕ ਦਾ ਨਾਮ ਅਨੁਮਾਨ ਕਰੋ ॥੧੦੩੪॥
Saying firstly the word “Krishnan”, utter the words “Satchar-pati-ripu” and know all the names of Tupak.1034.
नाम तुपक के सभ अनुमानहु ॥१०३४॥
ਸਿਆਮਮੂਰਤਿਨਿਨਿਆਦਿਭਣਿਜੈ॥
ਪਹਿਲਾਂ 'ਸਿਆਮ ਪੂਰਤਿਨਿਨਿ' (ਜਮਨਾ ਨਦੀ) ਕਥਨ ਕਰੋ।
सिआम मूरतिनिनि आदि भणिजै ॥
ਸੁਤਚਰਕਹਿਪਤਿਸਬਦਧਰਿਜੈ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरिजै ॥
ਸਤ੍ਰੁਸਬਦਤਿਹਅੰਤਿਬਖਾਨਹੁ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਬਖਾਨ ਕਰੋ।
सत्रु सबद तिह अंति बखानहु ॥
ਸਭਸ੍ਰੀਨਾਮਤੁਪਕਅਨੁਮਾਨਹੁ॥੧੦੩੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੩੫॥
Saying the words “Shyam-muratnin” in the beginning, then add the words “Satchar-pati-shatru” and know al the names of Tupak.1035.
सभ स्री नाम तुपक अनुमानहु ॥१०३५॥
ਪ੍ਰਥਮਤਪਤਿਨੀਸਬਦਉਚਰੀਐ॥
ਪਹਿਲਾਂ 'ਤਪਤਿਨੀ' (ਜਮਨਾ ਨਦੀ) ਸ਼ਬਦ ਉਚਾਰੋ।
प्रथम तपतिनी सबद उचरीऐ ॥
ਸੁਤਚਰਕਹਿਨਾਇਕਪਦਧਰੀਐ॥
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद धरीऐ ॥
ਸਤ੍ਰੁਸਬਦਤਿਹਅੰਤਿਬਖਾਨਹੁ॥
ਉਸ ਤੇ ਅੰਤ ਉਤੇ 'ਸਤੁ੍ਰ' ਸ਼ਬਦ ਕਥਨ ਕਰੋ।
सत्रु सबद तिह अंति बखानहु ॥
ਸਭਸ੍ਰੀਨਾਮਤੁਪਕਕੇਜਾਨਹੁ॥੧੦੩੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੩੬॥
Saying firstly the word “Tapatni”, and the words “Satchar-nayak-shatru” nd know the names of Tupak.1036.
सभ स्री नाम तुपक के जानहु ॥१०३६॥
ਸੂਰਜਪੁਤ੍ਰਿਕਾਆਦਿਭਣਿਜੈ॥
ਪਹਿਲਾਂ 'ਸੂਰਜ ਪੁਤ੍ਰਿਕਾ' (ਸ਼ਬਦ) ਕਹੋ।
सूरज पुत्रिका आदि भणिजै ॥
ਸੁਤਚਰਕਹਿਨਾਇਕਪਦਦਿਜੈ॥
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद दिजै ॥
ਸਤ੍ਰੁਸਬਦਤਿਹਅੰਤਿਉਚਾਰਹੁ॥
ਉਸ ਦੇ ਅੰਤ ਉਤੇ 'ਸਤੁ੍ਰ' ਸ਼ਬਦ ਕਥਨ ਕਰੋ।
सत्रु सबद तिह अंति उचारहु ॥
ਸਭਸ੍ਰੀਨਾਮਤੁਪਕਜੀਅਧਾਰਹੁ॥੧੦੩੭॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੧੦੩੭॥
Saying firstly the word “Surya-utter the words “Satchar-nayak-shatru” and know all the names of Tupak.1037.
सभ स्री नाम तुपक जीअ धारहु ॥१०३७॥
ਸੂਰਜਆਤਮਜਾਆਦਿਭਣੀਜੈ॥
ਪਹਿਲਾਂ 'ਸੂਰਜ ਆਤਮਜਾ' (ਸ਼ਬਦ) ਕਥਨ ਕਰੋ।
सूरज आतमजा आदि भणीजै ॥
ਸੁਤਚਰਕਹਿਪਤਿਸਬਦਧਰੀਜੈ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरीजै ॥
ਸਤ੍ਰੁਸਬਦਤਿਹਅੰਤਿਉਚਾਰੋ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
सत्रु सबद तिह अंति उचारो ॥
ਨਾਮਤੁਪਕਕੇਸਕਲਬਿਚਾਰੋ॥੧੦੩੮॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੩੮॥
Saying firstly the word “Surya-aatamjaa”, utter the words “Satchar-pati-shatru” nd consider all the names of Tupak.1038.
नाम तुपक के सकल बिचारो ॥१०३८॥
ਆਦਿਮਾਨਨੀਸਬਦਉਚਾਰੋ॥
ਪਹਿਲਾਂ 'ਮਾਨਨੀ' (ਆਫਰੀ ਹੋਈ ਨਦੀ) ਸ਼ਬਦ ਉਚਾਰੋ।
आदि माननी सबद उचारो ॥
ਸੁਤਚਰਕਹਿਪਤਿਪਦਦੇਡਾਰੋ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति पद दे डारो ॥
ਅਰਿਪਦਤਾਕੇਅੰਤਿਉਚਰੀਐ॥
ਉਸ ਦੇ ਅੰਤ ਵਿਚ 'ਅਰਿ' ਪਦ ਉਚਾਰੋ।
अरि पद ता के अंति उचरीऐ ॥
ਨਾਮਤੁਪਕਕੇਸਕਲਬਿਚਰੀਐ॥੧੦੩੯॥
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੧੦੩੯॥
Saying the word “Maanani” and then the words “Satchar-pati-ari”, know all the names of Tupak.1039.
नाम तुपक के सकल बिचरीऐ ॥१०३९॥
ਅਭਿਮਾਨਿਨੀਪਦਾਦਿਭਣਿਜੈ॥
ਪਹਿਲਾਂ ਅਭਿਮਾਨਿਨੀ' ਸ਼ਬਦ ਕਥਨ ਕਰੋ।
अभिमानिनी पदादि भणिजै ॥
ਸੁਤਚਰਕਹਿਪਤਿਸਬਦਧਰਿਜੈ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरिजै ॥
ਅਰਿਪਦਤਾਕੇਅੰਤਿਬਖਾਨਹੁ॥
ਉਸ ਦੇ ਅੰਤ ਉਤੇ 'ਅਰਿ ਪਦ' ਉਚਾਰੋ।
अरि पद ता के अंति बखानहु ॥
ਸਭਸ੍ਰੀਨਾਮਤੁਪਕਕੇਮਾਨਹੁ॥੧੦੪੦॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੪੦॥
Saying firstly the word “Abhimaanini” utter the words “Satchar-pati-ari” and know all the names of Tupak.1040.
सभ स्री नाम तुपक के मानहु ॥१०४०॥
ਪ੍ਰਥਮਸਮਯਣੀਸਬਦਉਚਾਰੋ॥
ਪਹਿਲਾਂ 'ਸਮਯਣੀ' (ਆਫਰ ਕੇ ਕੰਢੇ ਢਾਉਣ ਵਾਲੀ ਨਦੀ) ਸ਼ਬਦ ਉਚਾਰਨ ਕਰੋ।
प्रथम समयणी सबद उचारो ॥
ਸੁਤਚਰਕਹਿਨਾਇਕਪਦਡਾਰੋ॥
(ਫਿਰ) 'ਸੁਤ ਚਰ ਨਾਇਕ' ਪਦ ਨੂੰ ਜੋੜੋ।
सुत चर कहि नाइक पद डारो ॥
ਸਤ੍ਰੁਸਬਦਕੋਬਹੁਰਿਕਹਿਜੈ॥
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को बहुरि कहिजै ॥
ਨਾਮਤੁਪਕਕੇਸਭਲਹਿਲਿਜੈ॥੧੦੪੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੪੧॥
Saying firstly the word “Garvini”, add the words “Satchar-nayak-ari” and consider all the names of Tupak.1041.
नाम तुपक के सभ लहि लिजै ॥१०४१॥
ਗਰਬਿਣਿਆਦਿਉਚਾਰਨਕੀਜੈ॥
ਪਹਿਲਾਂ 'ਗਰਬਿਣਿ' (ਸ਼ਬਦ) ਦਾ ਉਚਾਰਨ ਕਰੋ।
गरबिणि आदि उचारन कीजै ॥
ਸੁਤਚਰਕਹਿਨਾਇਕਪਦਦੀਜੈ॥
(ਫਿਰ) 'ਸੁਤ ਚਰਨਾਇਕ' ਸ਼ਬਦ ਜੋੜੋ।
सुत चर कहि नाइक पद दीजै ॥
ਅਰਿਪਦਤਾਕੇਅੰਤਿਉਚਾਰਹੁ॥
ਉਸ ਦੇ ਅੰਤ ਉਤੇ 'ਅਰਿ' ਸ਼ਬਦ ਦਾ ਬਖਾਨ ਕਰੋ।
अरि पद ता के अंति उचारहु ॥
ਨਾਮਤੁਪਕਕੇਸਕਲਬਿਚਾਰਹੁ॥੧੦੪੨॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੪੨॥
Saying firstly the word “Garvini”, add the words “Satchar-nayak-ari” and consider all the names of Tupak.1042.
नाम तुपक के सकल बिचारहु ॥१०४२॥
ਅੜਿਲ॥
ਅੜਿਲ:
ARIL
अड़िल ॥
ਦ੍ਰਪਨਿਨਿਮੁਖਤੇਸਬਦਸੁਆਦਿਉਚਾਰੀਐ॥
ਪਹਿਲਾਂ 'ਦ੍ਰਪਨਿਨਿ' (ਹੰਕਾਰੀ ਹੋਈ ਨਦੀ) ਸ਼ਬਦ ਮੁਖ ਤੋਂ ਕਹੋ।
द्रपनिनि मुख ते सबद सु आदि उचारीऐ ॥
ਸੁਤਚਰਕਹਿਕਰਨਾਥਸਬਦਦੇਡਾਰੀਐ॥
(ਫਿਰ) 'ਸੁਤ ਚਰ ਨਾਥ' ਸ਼ਬਦ ਜੋੜੋ।
सुत चर कहि कर नाथ सबद दे डारीऐ ॥
ਸਤ੍ਰੁਸਬਦਕਹੁਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु ता के अंति बखानीऐ ॥
ਹੋਸਕਲਤੁਪਕਕੇਨਾਮਸੁਬੁਧਿਪਹਿਚਾਨੀਐ॥੧੦੪੩॥
(ਇਸ ਨੂੰ) ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੧੦੪੩॥
Saying the word “Darpanani”, mention the words “Satcharnaath” and “Shatru” at the end, and recognize all the names of Tupak.1043.
हो सकल तुपक के नाम सुबुधि पहिचानीऐ ॥१०४३॥
ਚੌਪਈ॥
ਚੌਪਈ:
CHAUPAI
चौपई ॥