ਤਾਰਾਲਯਇਸਭਗਣਿਬਖਾਨੋ॥
(ਪਹਿਲਾਂ) 'ਤਾਰਾਲਯਇਸ ਭਗਣਿ' ਸ਼ਬਦ ਕਥਨ ਕਰੋ।
तारालयइस भगणि बखानो ॥
ਸੁਤਚਰਕਹਿਪਤਿਸਬਦਪ੍ਰਮਾਨੋ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद प्रमानो ॥
ਤਾਕੇਅੰਤਿਸਤ੍ਰੁਪਦਕਹੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਉਚਾਰੋ।
ता के अंति सत्रु पद कहीऐ ॥
ਸਭਸ੍ਰੀਨਾਮਤੁਪਕਕੇਲਹੀਐ॥੧੦੨੧॥
(ਇਸ ਨੂੰ) ਸਭ ਤੁਪਕ ਦਾ ਨਾਮ ਮਨੋ ॥੧੦੨੧॥
Saying “Taaraalaya-Ish-bhagini” utter the words “Satchar-pati-shatru” and know all the names of Tupak.1021.
सभ स्री नाम तुपक के लहीऐ ॥१०२१॥
ਅੜਿਲ॥
ਅੜਿਲ:
ARIL
अड़िल ॥
ਤਾਰਾਗ੍ਰਿਹਣਿਸਭਗਣੀਆਦਿਬਖਾਨੀਐ॥
ਪਹਿਲਾਂ 'ਤਾਰਾ ਗ੍ਰਿਹਿਣਿਸ ਭਗਣੀ' (ਸ਼ਬਦ) ਕਥਨ ਕਰੋ।
तारा ग्रिहणिस भगणी आदि बखानीऐ ॥
ਸੁਤਚਰਕਹਿਕਰਨਾਥਸਬਦਕੋਠਾਨੀਐ॥
(ਫਿਰ) 'ਸਤ ਚਰ ਨਾਥ' ਸ਼ਬਦ ਨੂੰ ਜੋੜੋ।
सुत चर कहि कर नाथ सबद को ठानीऐ ॥
ਸਤ੍ਰੁਸਬਦਕਹੁਤਾਕੇਅੰਤਹਿਦੀਜੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਦਾ ਉਚਾਰਨ ਕਰੋ।
सत्रु सबद कहु ता के अंतहि दीजीऐ ॥
ਹੋਸਕਲਤੁਪਕਕੇਨਾਮਸੁਬੁਧਿਲਹਿਲੀਜੀਐ॥੧੦੨੨॥
ਇਸ ਨੂੰ ਬੁੱਧੀਮਾਨੋ, ਤੁਪਕ ਦਾ ਨਾਮ ਸਮਝ ਲਵੋ ॥੧੦੨੨॥
Saying the words “taaraagrahneesh-bhagini”, add the words “Satchar-naath-shatru” and know wisely all the names of Tupak.1122.
हो सकल तुपक के नाम सुबुधि लहि लीजीऐ ॥१०२२॥
ਉਡਗਨਿਕੇਤਿਸਭਗਨੀਆਦਿਭਣੀਜੀਐ॥
ਪਹਿਲਾਂ 'ਉਡੁਗ ਨਿਕੇਤਿਸ ਭਗਨੀ' ਸ਼ਬਦ ਦਾ ਕਥਨ ਕਰੋ।
उडग निकेतिस भगनी आदि भणीजीऐ ॥
ਸੁਤਚਰਕਹਿਕਰਨਾਥਬਹੁਰਿਪਦਦੀਜੀਐ॥
ਫਿਰ 'ਸੁਤ ਚਰ ਨਾਥ' ਪਦ ਜੋੜੋ।
सुत चर कहि कर नाथ बहुरि पद दीजीऐ ॥
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को ता के अंति उचारीऐ ॥
ਹੋਸਕਲਤੁਪਕਕੇਨਾਮਸੁਬੁਧਿਬਿਚਾਰੀਐ॥੧੦੨੩॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੧੦੨੩॥
Saying the words “Urag-naketeesh-bhagini”, utter the words “Satchar-naath-shatru” and know all the names of Tupak.1023.
हो सकल तुपक के नाम सुबुधि बिचारीऐ ॥१०२३॥
ਉਡਗਨਾਥਭਗਣਿਨੀਪ੍ਰਿਥਮਪਦਭਾਖੀਐ॥
ਪਹਿਲਾਂ 'ਉਡੁਗ ਨਾਥ ਭਗਣਿਨੀ' ਪਦ ਦਾ ਕਥਨ ਕਰੋ।
उडग नाथ भगणिनी प्रिथम पद भाखीऐ ॥
ਸੁਤੁਚਰਕਹਿਕਰਿਨਾਥਬਹੁਰਿਪਦਰਾਖੀਐ॥
ਫਿਰ 'ਸੁਤ ਚਰ ਨਾਥ' ਸ਼ਬਦ ਜੋੜੋ।
सुतु चर कहि करि नाथ बहुरि पद राखीऐ ॥
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
सत्रु सबद को ता के अंति बखानीऐ ॥
ਹੋਸਕਲਤੁਪਕਕੇਨਾਮਸੁਬੁਧਿਪਹਿਚਾਨੀਐ॥੧੦੨੪॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੧੦੨੪॥
Saying firstly the words “Urag-naath-bhaginin”, add the words “Satchar-naath-shatru” and recognize wisely the names of Tupak.1024.
हो सकल तुपक के नाम सुबुधि पहिचानीऐ ॥१०२४॥
ਉਡਗਏਸਰਭਗਣਿਨਿਸਬਦਾਦਿਉਚਾਰੀਐ॥
ਪਹਿਲਾਂ 'ਉਡੁਗ ਏਸਰ ਭਗਣਿਨੀ' ਸ਼ਬਦ ਕਥਨ ਕਰੋ।
उडगएसर भगणिनि सबदादि उचारीऐ ॥
ਸੁਤਚਰਕਹਿਕਰਿਨਾਥਸਬਦਦੈਡਾਰੀਐ॥
(ਫਿਰ) 'ਸੁਤ ਚਰਨਾਥ' ਸ਼ਬਦ ਜੋੜੋ।
सुत चर कहि करि नाथ सबद दै डारीऐ ॥
ਸਤ੍ਰੁਸਬਦਕਹੁਤਾਕੇਅੰਤਿਭਣੀਜੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद कहु ता के अंति भणीजीऐ ॥
ਹੋਸਕਲਤੁਪਕਕੇਨਾਮਸੁਕਬਿਲਹਿਲੀਜੀਐ॥੧੦੨੫॥
ਇਸ ਨੂੰ) ਸੁਕਵੀ ਤੁਪਕ ਦਾ ਨਾਮ ਸਮਝੋ ॥੧੦੨੫॥
Saying the words “Urgeshwar-bhaginin” add the words “Satchar-naath-shatru” at the end, and know all the names of Tupak.1025.
हो सकल तुपक के नाम सुकबि लहि लीजीऐ ॥१०२५॥
ਉਡਗਏਸਰਭਗਣਿਨਿਸਬਦਾਦਿਭਣੀਜੀਐ॥
ਪਹਿਲਾਂ 'ਉਡੁਗ ਏਸਰ ਭਗਣਿਨਿ' ਸ਼ਬਦ ਉਚਾਰੋ।
उडग एसर भगणिनि सबदादि भणीजीऐ ॥
ਸੁਤਚਰਕਹਿਕਰਨਾਥਸਬਦਕੋਦੀਜੀਐ॥
(ਫਿਰ) 'ਸੁਤ ਚਰ ਨਾਥ' ਸ਼ਬਦ ਨੂੰ ਜੋੜੋ।
सुत चर कहि कर नाथ सबद को दीजीऐ ॥
ਸਤ੍ਰੁਸਬਦਕਹੁਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु ता के अंति उचारीऐ ॥
ਹੋਸਕਲਤੁਪਕਕੇਨਾਮਸੁਬੁਧਿਜੀਅਧਾਰੀਐ॥੧੦੨੬॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੧੦੨੬॥
Saying firstly the words “Urgeshwar-bhaginin”, utter the words “Satchar-naath-shatru” and know all the names of Tupak.1026.
हो सकल तुपक के नाम सुबुधि जीअ धारीऐ ॥१०२६॥
ਚੌਪਈ॥
ਚੌਪਈ:
CHAUPAI
चौपई ॥
ਉਡਗਾਸ੍ਰੈਭਗਣਿਨੀਬਖਾਨੋ॥
(ਪਹਿਲਾਂ) 'ਉਡਗਾਸ੍ਰੈ ਭਗਣਿਨੀ' (ਸ਼ਬਦ) ਕਥਨ ਕਰੋ।
उडगास्रै भगणिनी बखानो ॥
ਸੁਤਚਰਕਹਿਨਾਇਕਪਦਠਾਨੋ॥
(ਫਿਰ) ਸੁਤ ਚਰ ਨਾਇਕ' ਪਦ ਨੂੰ ਜੋੜੋ।
सुत चर कहि नाइक पद ठानो ॥
ਸਤ੍ਰੁਸਬਦਤਿਹਅੰਤਿਉਚਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद तिह अंति उचरीऐ ॥
ਸਭਸ੍ਰੀਨਾਮਤੁਪਕਜੀਅਧਰੀਐ॥੧੦੨੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੨੭॥
Saying the words “Urgaashraya-bhaginin”, utter the words “Satchar-nayak-shatru” and know all the names of Tupak.1027.
सभ स्री नाम तुपक जीअ धरीऐ ॥१०२७॥
ਰਿਖਿਜਭਗਣਿਨੀਆਦਿਭਣਿਜੈ॥
ਪਹਿਲਾਂ (ਚੰਦ੍ਰਮਾ) ਭਗਣਿਨੀ' ਕਥਨ ਕਰੋ।
रिखिज भगणिनी आदि भणिजै ॥
ਸੁਤਚਰਕਹਿਪਤਿਸਬਦਧਰਿਜੈ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरिजै ॥
ਸਤ੍ਰੁਸਬਦਤਿਹਅੰਤਿਬਖਾਨਹੁ॥
ਉਸ ਦੇ ਅੰਤ ਉਤੇ 'ਸਤ੍ਰੁ' ਪਦ ਉਚਾਰੋ।
सत्रु सबद तिह अंति बखानहु ॥
ਸਭਸ੍ਰੀਨਾਮਤੁਪਕਕੇਜਾਨਹੁ॥੧੦੨੮॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੨੮॥
Saying firstly the word “Rishan-bhagini”, then utter the words “Satchar-pati-shatru” and consider the names of Tupak in your mind.1028.
सभ स्री नाम तुपक के जानहु ॥१०२८॥
ਮੁਨਿਜਭਗਣਿਨੀਆਦਿਭਣਿਜੈ॥
ਪਹਿਲਾਂ 'ਮੁਨਿਜ (ਚੰਦ੍ਰਮਾ) ਭਗਣਿਨੀ' (ਸ਼ਬਦ) ਕਥਨ ਕਰੋ।
मुनिज भगणिनी आदि भणिजै ॥
ਸੁਤਚਰਕਹਿਪਤਿਸਬਦਧਰਿਜੈ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरिजै ॥
ਸਤ੍ਰੁਸਬਦਤਿਹਅੰਤਿਉਚਾਰਹੁ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद तिह अंति उचारहु ॥
ਨਾਮਤੁਪਕਕੇਹ੍ਰਿਦੈਬਿਚਾਰਹੁ॥੧੦੨੯॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੧੦੨੯॥
Saying firstly the words “Munij-bhagini”, utter the words “Satchar, pati and shatru”, consider the names of Tupak in your mind.1029.
नाम तुपक के ह्रिदै बिचारहु ॥१०२९॥
ਬ੍ਰਿਤਿਉਤਮਜਭਗਣਿਨੀਭਾਖੋ॥
(ਪਹਿਲਾਂ) 'ਬ੍ਰਿਤਿ ਉਤਮਜ (ਚੰਦ੍ਰਮਾ) ਭਗਣਿਨੀ' ਸ਼ਬਦ ਕਥਨ ਕਰੋ।
ब्रिति उतमज भगणिनी भाखो ॥
ਸੁਤਚਰਕਹਿਨਾਇਕਪਦਰਾਖੋ॥
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद राखो ॥
ਸਤ੍ਰੁਸਬਦਤਿਹਅੰਤਿਸੁਕਹੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
सत्रु सबद तिह अंति सु कहीऐ ॥
ਸਕਲਤੁਪਕਕੇਨਾਮਨਲਹੀਐ॥੧੦੩੦॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਜਾਣੋ ॥੧੦੩੦॥
Saying “Vrati-utmaj-bhagini”, utter the words “Satchar-nayak-shatru” and know the names of Tupak.1030.
सकल तुपक के नामन लहीऐ ॥१०३०॥
ਤਪਿਸਉਚਰਿਭਗਣਿਨੀਭਣਿਜੈ॥
ਪਹਿਲਾਂ 'ਤਪਿਜ (ਚੰਦ੍ਰਮਾ) ਭਗਣਿਨੀ' (ਸ਼ਬਦ) ਉਚਾਰੋ।
तपिस उचरि भगणिनी भणिजै ॥
ਸੁਤਚਰਕਹਿਪਤਿਸਬਦਧਰਿਜੈ॥
(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।
सुत चर कहि पति सबद धरिजै ॥
ਤਾਕੇਅੰਤਿਸਤ੍ਰੁਪਦਠਾਨਹੁ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ता के अंति सत्रु पद ठानहु ॥
ਸਭਸ੍ਰੀਨਾਮਤੁਪਕਕੇਜਾਨਹੁ॥੧੦੩੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੩੧॥
Saying firstly the word “Tapeesh-bhagini”, utter the words “Satchar-shatru” and know the names of Tupak.1031.
सभ स्री नाम तुपक के जानहु ॥१०३१॥
ਕਸਿਪਸੁਤਕਹਿਭਗਣਿਨਿਭਾਖੀਐ॥
ਪਹਿਲਾਂ 'ਕਸਿਪ ਸੁਤ ਭਗਣਿਨਿ' ਕਥਨ ਕਰੋ।
कसिप सुत कहि भगणिनि भाखीऐ ॥
ਸੁਤਚਰਕਹਿਨਾਇਕਪਦਰਾਖੀਐ॥
(ਫਿਰ) 'ਸੁਤ ਚਰ ਨਾਇਕ' ਪਦ ਜੋੜੋ।
सुत चर कहि नाइक पद राखीऐ ॥