ਜਲਰਾਸਨਨੀਆਦਿਉਚਾਰਨਕੀਜੀਐ॥
ਪਹਿਲਾਂ 'ਜਲ ਰਾਸਨਨੀ' ਸ਼ਬਦ ਦਾ ਉਚਾਰਨ ਕਰੋ।
जल रासननी आदि उचारन कीजीऐ ॥
ਜਾਚਰਨਾਇਕਪਦਤਿਹਪਾਛੇਦੀਜੀਐ॥
ਉਸ ਪਿਛੋਂ 'ਜਾ ਚਰ ਨਾਇਕ' ਪਦ ਜੋੜੋ।
जा चर नाइक पद तिह पाछे दीजीऐ ॥
ਸਤ੍ਰੁਪਦਕੋਤਾਕੇਅੰਤਿਉਚਾਰੀਐ॥
ਫਿਰ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
सत्रु पद को ता के अंति उचारीऐ ॥
ਹੋਸਕਲਤੁਪਕਕੇਨਾਮਸੁਕਬਿਬਿਚਾਰੀਐ॥੭੯੩॥
(ਇਹ) ਸਾਰਾ ਤੁਪਕ ਦਾ ਨਾਮ ਬਣਦਾ ਹੈ, ਕਵੀ ਲੋਗ ਵਿਚਾਰ ਲੈਣ ॥੭੯੩॥
Utter firstly the word “Jalraashinani”, then say the words “Jaa-char-nayak-shatru” in this way consider all the names of Tupak.793.
हो सकल तुपक के नाम सुकबि बिचारीऐ ॥७९३॥
ਚੌਪਈ॥
ਚੌਪਈ:
CHAUPAI
चौपई ॥
ਕੰਨਿਧਨੀਸਬਦਾਦਿਭਣਿਜੇ॥
ਪਹਿਲਾਂ 'ਕੰਨਿਧਨੀ' (ਜਲ ਵਾਲੀ ਧਰਤੀ) ਸ਼ਬਦ ਕਹੋ।
कंनिधनी सबदादि भणिजे ॥
ਜਾਚਰਕਹਿਨਾਇਕਪਦਦਿਜੇ॥
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि नाइक पद दिजे ॥
ਸਤ੍ਰੁਸਬਦਕੋਅੰਤਿਉਚਾਰੋ॥
(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को अंति उचारो ॥
ਨਾਮਤੁਪਕਕੇਸਕਲਬਿਚਾਰੋ॥੭੯੪॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੯੪॥
Utter firstly “Kanidhani” and after “Jaa-char-nayak-shatu” and comprehend all the names of Tupak.794.
नाम तुपक के सकल बिचारो ॥७९४॥
ਅੰਬੁਜਨੀਸਬਦਾਦਿਬਖਾਨੋ॥
ਪਹਿਲਾਂ 'ਅੰਬੁਜਨੀ' (ਧਰਤੀ) ਸ਼ਬਦ ਕਥਨ ਕਰੋ।
अंबुजनी सबदादि बखानो ॥
ਜਾਚਰਕਹਿਨਾਇਕਪਦਠਾਨੋ॥
(ਅੰਤ ਉਤੇ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद ठानो ॥
ਸਤ੍ਰੁਸਬਦਕੋਬਹੁਰਿਭਣਿਜੈ॥
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि भणिजै ॥
ਨਾਮਤੁਫੰਗਚੀਨਚਿਤਿਲਿਜੈ॥੭੯੫॥
(ਇਸ ਨੂੰ) ਤੁਫੰਗ ਦੇ ਨਾਮ ਵਜੋਂ ਮਨ ਵਿਚ ਸਮਝ ਲਵੋ ॥੭੯੫॥
Utter firstly the word “Ambujanani”, then add “Jaa-char-nayak-shatru” and in this way comprehend the names of Tupak.795.
नाम तुफंग चीन चिति लिजै ॥७९५॥
ਜਲਨੀਆਦਿਬਖਾਨਨਕੀਜੈ॥
ਪਹਿਲਾਂ 'ਜਲਨੀ' (ਧਰਤੀ) ਸ਼ਬਦ ਕਹੋ।
जलनी आदि बखानन कीजै ॥
ਜਾਚਰਪਤਿਪਾਛੈਪਦਦੀਜੈ॥
ਉਸ ਪਿਛੋਂ 'ਜਾ ਚਰ ਪਤਿ' ਪਦ ਜੋੜੋ।
जा चर पति पाछै पद दीजै ॥
ਸਤ੍ਰੁਸਬਦਕੋਅੰਤਿਬਖਾਨੋ॥
(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को अंति बखानो ॥
ਨਾਮਤੁਪਕਕੇਸਕਲਪਛਾਨੋ॥੭੯੬॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੭੯੬॥
Utter firstly the word “Jalni”, then add “Jaa-char-pati” and then add the word “Shatru” and recognize all the names of Tupak.796.
नाम तुपक के सकल पछानो ॥७९६॥
ਪਾਨਿਨਿਆਦਿਉਚਾਰਨਕੀਜੈ॥
ਪਹਿਲਾਂ 'ਪਾਨਿਨਿ' (ਪਾਣੀਆਂ ਵਾਲੀ ਧਰਤੀ) ਸ਼ਬਦ ਕਹੋ।
पानिनि आदि उचारन कीजै ॥
ਜਾਚਰਪਤਿਸਬਦਾਤਿਭਣੀਜੈ॥
(ਫਿਰ) ਅੰਤ ਤੇ 'ਜਾ ਚਰ ਪਤਿ' ਸ਼ਬਦ ਉਚਾਰੋ।
जा चर पति सबदाति भणीजै ॥
ਸਤ੍ਰੁਸਬਦਕੋਬਹੁਰਿਉਚਾਰੋ॥
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को बहुरि उचारो ॥
ਨਾਮਤੁਪਕਕੇਸਕਲਬਿਚਾਰੋ॥੭੯੭॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੭੯੭॥
Utter the word “Paanini”, then speak the words “Jaa-char-shatru” and tin this way comprehend all the names of Tupak.797.
नाम तुपक के सकल बिचारो ॥७९७॥
ਅੰਬੁਜਨੀਸਬਦਾਦਿਭਣਿਜੈ॥
ਪਹਿਲਾਂ 'ਅੰਬੁਜਨੀ' (ਧਰਤੀ) ਸ਼ਬਦ ਕਥਨ ਕਰੋ।
अंबुजनी सबदादि भणिजै ॥
ਜਾਚਰਪਤਿਸਬਦਾਤਿਕਹਿਜੈ॥
ਉਸ ਦੇ ਅੰਤ ਉਤੇ 'ਜਾ ਚਰ ਪਤਿ' ਸ਼ਬਦ ਕਹੋ।
जा चर पति सबदाति कहिजै ॥
ਸਤ੍ਰੁਸਬਦਬਹੁਰੋਤੁਮਠਾਨੋ॥
ਫਿਰ ਤੁਸੀਂ 'ਸਤ੍ਰੁ' ਸ਼ਬਦ ਜੋੜ ਦਿਓ।
सत्रु सबद बहुरो तुम ठानो ॥
ਨਾਮਤੁਪਕਕੇਸਭਪਹਿਚਾਨੋ॥੭੯੮॥
(ਇਸ ਨੂੰ) ਸਾਰੇ ਤੁਪਕ ਦੇ ਨਾਮ ਵਜੋਂ ਪਛਾਣੋ ॥੭੯੮॥
Utter firstly the word “Ambujani” and then “Jaa-char-pati-shatru” and comprehend the names of Tupak.798.
नाम तुपक के सभ पहिचानो ॥७९८॥
ਦੋਹਰਾ॥
ਦੋਹਰਾ:
DOHRA
दोहरा ॥
ਬਾਰਿਨਿਆਦਿਉਚਾਰਿਕੈਜਾਚਰਧਰਪਦਦੇਹੁ॥
ਪਹਿਲਾਂ 'ਬਾਰਿਨਿ' ਸ਼ਬਦ ਉਚਾਰ ਕੇ, ਫਿਰ 'ਜਾ ਚਰ ਧਰ' ਪਦ ਜੋੜੋ।
बारिनि आदि उचारि कै जा चर धर पद देहु ॥
ਸਤ੍ਰੁਉਚਾਰੁਤੁਫੰਗਕੇਨਾਮਚਤੁਰਲਖਿਲੇਹੁ॥੭੯੯॥
(ਫਿਰ) 'ਸਤ੍ਰੁ' ਸ਼ਬਦ ਕਹੋ। (ਇਸ ਤਰ੍ਹਾਂ) ਤੁਫੰਗ ਦਾ ਨਾਮ (ਬਣਦਾ ਹੈ)। ਵਿਦਵਾਨ ਸੋਚ ਲੈਣ ॥੭੯੯॥
Utter firstly the word “Vaarini” and then “Jaa-char-dhar and shatru”, and comprehend the names of Tupak in your mind.799.
सत्रु उचारु तुफंग के नाम चतुर लखि लेहु ॥७९९॥
ਅੜਿਲ॥
ਅੜਿਲ:
ARIL
अड़िल ॥
ਬਾਰਿਜਨੀਸਬਦਾਦਿਉਚਾਰੋਜਾਨਿਕੈ॥
ਪਹਿਲਾਂ 'ਬਾਰਿਜਨੀ' (ਧਰਤੀ) ਸ਼ਬਦ ਉਚਾਰ ਕੇ,
बारिजनी सबदादि उचारो जानि कै ॥
ਜਾਚਰਪਤਿਪਦਕੋਤਿਹਪਾਛੇਠਾਨਿਕੈ॥
ਫਿਰ 'ਜਾ ਚਰ ਪਤਿ' ਪਦ ਨੂੰ ਪਿਛੋਂ ਜੋੜੋ।
जा चर पति पद को तिह पाछे ठानि कै ॥
ਸਤ੍ਰੁਸਬਦਕੋਤਾਕੇਅੰਤਿਉਚਾਰਿਕੈ॥
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति उचारि कै ॥
ਹੋਸਕਲਤੁਪਕਕੇਨਾਮਸੁਲੇਹੁਬਿਚਾਰਿਕੈ॥੮੦੦॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸਾਰੇ ਵਿਚਾਰ ਕਰ ਲੈਣ ॥੮੦੦॥
Uttering firstly the word “Vaarijani” and then speaking “Jaa-char-pati-shatru”, consider and remember all the names of Tupak.800.
हो सकल तुपक के नाम सु लेहु बिचारि कै ॥८००॥
ਜਲਨਿਧਨੀਸਬਦਾਦਿਉਚਾਰਨਕੀਜੀਐ॥
ਪਹਿਲਾਂ 'ਜਲਨਿਧਨੀ' (ਧਰਤੀ) ਸ਼ਬਦ ਉਚਾਰ ਕੇ,
जलनिधनी सबदादि उचारन कीजीऐ ॥
ਜਾਚਰਕਹਿਨਾਇਕਪਦਬਹੁਰੋਦੀਜੀਐ॥
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद बहुरो दीजीऐ ॥
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਫਿਰ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਰਖੋ।
सत्रु सबद को ता के अंति उचारीऐ ॥
ਹੋਸਕਲਤੁਪਕਕੇਨਾਮਪ੍ਰਬੀਨਬਿਚਾਰੀਐ॥੮੦੧॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸਭ ਪ੍ਰਬੀਨ ਵਿਚਾਰ ਲੈਣ ॥੮੦੧॥
After firstly saying “Jalnidhani”, utter the words “Jaa-char-nayak and shatrua” and comprehend all the names of Tupak.801.
हो सकल तुपक के नाम प्रबीन बिचारीऐ ॥८०१॥
ਚੌਪਈ॥
ਚੌਪਈ:
CHUPAI
चौपई ॥
ਮੇਘਜਨੀਸਬਦਾਦਿਉਚਾਰੋ॥
ਪਹਿਲਾਂ 'ਮੇਘਜਨੀ' (ਧਰਤੀ) ਸ਼ਬਦ ਉਚਾਰੋ।
मेघजनी सबदादि उचारो ॥
ਜਾਚਰਕਹਿਨਾਇਕਪਦਡਾਰੋ॥
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद डारो ॥
ਸਤ੍ਰੁਸਬਦਕੋਬਹੁਰਿਭਣਿਜੈ॥
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को बहुरि भणिजै ॥
ਨਾਮਤੁਫੰਗਜਾਨਜੀਅਲੀਜੈ॥੮੦੨॥
(ਇਸ ਨੂੰ) ਤੁਫੰਗ ਦਾ ਨਾਮ ਮਨ ਵਿਚ ਸਮਝ ਲਵੋ ॥੮੦੨॥
After firstly saying the word “Meghjani”, utter the words “Jaa-char-nayak and shatru” and know the names of Tupak.802.
नाम तुफंग जान जीअ लीजै ॥८०२॥
ਅੰਬੁਦਨੀਸਬਦਾਦਿਬਖਾਨੋ॥
ਪਹਿਲਾਂ 'ਅੰਬੁਦਨੀ' (ਪਾਣੀ ਦੇ ਸਾਗਰਾਂ ਵਾਲੀ ਧਰਤੀ) ਕਥਨ ਕਰੋ।
अंबुदनी सबदादि बखानो ॥
ਜਾਚਰਕਹਿਨਾਇਕਪਦਠਾਨੋ॥
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद ठानो ॥
ਸਤ੍ਰੁਸਬਦਕੋਬਹੁਰਿਉਚਾਰੋ॥
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि उचारो ॥
ਨਾਮਤੁਪਕਕੇਸਕਲਬਿਚਾਰੋ॥੮੦੩॥
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੮੦੩॥
Know all the names of Tupak after firstly saying the word “Ambujni” and then uttering “Jaa-char-nayak and shatru”.803.
नाम तुपक के सकल बिचारो ॥८०३॥
ਹਰਿਨੀਆਦਿਉਚਾਰਨਕੀਜੈ॥
ਪਹਿਲਾਂ 'ਹਰਿਨੀ' (ਧਰਤੀ) ਸ਼ਬਦ ਉਚਾਰੋ।
हरिनी आदि उचारन कीजै ॥
ਜਾਚਰਕਹਿਨਾਇਕਪਦਦੀਜੈ॥
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद दीजै ॥