GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 753
Display Settings
Translations
ਤਊਫੰਗਨਾਮਪਛਾਨ
(ਇਸ ਨੂੰ) ਤੁਫੰਗ ਦਾ ਨਾਮ ਵਿਚਾਰੋ।
तऊफंग नाम पछान ॥
ਨਹੀਭੇਦਯਾਮਹਿਮਾਨ॥੭੨੯॥
ਇਸ ਵਿਚ ਕੋਈ ਭੇਦ ਨਾ ਸਮਝੋ ॥੭੨੯॥
Recognise the names of Tupak (Tuphang) without any discrimination by firstly uttering the word “Maragraaj” and then adding the word “Ari”.729.
नही भेद या महि मान ॥७२९॥
ਚੌਪਈ
ਚੌਪਈ:
CHAUPAI
चौपई ॥
ਆਦਿਸਬਦਮ੍ਰਿਗਰਾਜਉਚਾਰੋ
ਪਹਿਲਾਂ 'ਮ੍ਰਿਗਰਾਜ' ਸ਼ਬਦ ਉਚਾਰੋ।
आदि सबद म्रिगराज उचारो ॥
ਤਾਪਾਛੇਰਿਪੁਪਦਦੈਡਾਰੋ
ਇਸ ਪਿਤੋਂ 'ਰਿਪੁ' ਪਦ ਜੋੜੋ।
ता पाछे रिपु पद दै डारो ॥
ਨਾਮਤੁਪਕਕੇਸਕਲਪਛਾਨੋ
ਸਾਰੇ (ਇਸ ਨੂੰ) ਤੁਪਕ ਦੇ ਨਾਮ ਵਜੋਂ ਸਮਝੋ।
नाम तुपक के सकल पछानो ॥
ਯਾਮੈਕਛੂਭੇਦਨਹੀਜਾਨੋ॥੭੩੦॥
ਇਸ ਵਿਚ ਕੋਈ ਭੇਦ ਨਾ ਸਮਝੋ ॥੭੩੦॥
Comprehend all the names of Tupak by adding the word “Ripu” with the word “Mragraaj” and do not consider any mystery in it.730.
या मै कछू भेद नही जानो ॥७३०॥
ਪਸੁਪਤੇਸਪਦਪ੍ਰਥਮਭਨਿਜੈ
ਪਹਿਲਾਂ 'ਪਸੁ ਪਤੇਸ' (ਹਾਥੀਆਂ ਦਾ ਰਾਜਾ, ਸ਼ੇਰ) ਸ਼ਬਦ ਕਹੋ।
पसु पतेस पद प्रथम भनिजै ॥
ਤਾਪਾਛੈਅਰਿਪਦਕੋਦਿਜੈ
ਫਿਰ 'ਅਰਿ' ਪਦ ਨੂੰ ਜੋੜੋ।
Comprehend all the names of Tupak by firstly uttering “Pashupatesh”
ता पाछै अरि पद को दिजै ॥
ਨਾਮਤੁਪਕਕੇਸਭਜੀਅਜਾਨੋ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
नाम तुपक के सभ जीअ जानो ॥
ਯਾਮੈਕਛੂਭੇਦਨਹੀਮਾਨੋ॥੭੩੧॥
ਇਸ ਵਿਚ ਕੋਈ ਫਰਕ ਨਾ ਸਮਝੋ ॥੭੩੧॥
And then adding the word “Ari” do not consider any mystery in it.731.
या मै कछू भेद नही मानो ॥७३१॥
ਦੋਹਰਾ
ਦੋਹਰਾ:
DOHRA
दोहरा ॥
ਸਕਲਪਸੁਨਕੇਨਾਮਲੈਸਤ੍ਰੁਸਬਦਕਹਿਅੰਤਿ
ਸਾਰਿਆਂ ਪਸ਼ੂਆਂ ਦਾ ਨਾਮ ਲੈ ਕੇ, ਅੰਤ ਵਿਚ 'ਸਤ੍ਰੁ' ਸ਼ਬਦ ਜੋੜੋ।
सकल पसुन के नाम लै सत्रु सबद कहि अंति ॥
ਸਭਹੀਨਾਮਤੁਫੰਗਕੇਨਿਕਸਤਚਲਤਅਨੰਤ॥੭੩੨॥
(ਇਸ ਤਰ੍ਹਾਂ) ਸਾਰੇ ਤੁਪਕ ਦੇ ਨਾਮ ਬਣਦੇ ਚਲੇ ਜਾਣਗੇ ॥੭੩੨॥
Naming all the animals and then adding the word “Shatru” at the end, all the names of Tupak continue to be evolved.732.
सभ ही नाम तुफंग के निकसत चलत अनंत ॥७३२॥
ਮ੍ਰਿਗਪਦਆਦਿਬਖਾਨਿਕੈਪਤਿਪਦਬਹੁਰਿਉਚਾਰ
ਪਹਿਲਾਂ 'ਮ੍ਰਿਗ' (ਪਸ਼ੁ) ਸ਼ਬਦ ਕਹਿ ਕੇ ਫਿਰ 'ਪਤਿ' ਪਦ ਰਖੋ।
म्रिग पद आदि बखानि कै पति पद बहुरि उचार ॥
ਅਰਿਕਹਿਨਾਮਤੁਫੰਗਕੇਲੀਜੈਸੁਕਬਿਸੁਧਾਰ॥੭੩੩॥
ਫਿਰ 'ਅਰਿ' ਸ਼ਬਦ ਕਹੋ। (ਇਹ) ਨਾਮ ਤੁਫੰਗ ਦਾ ਹੈ। ਕਵੀਓ! ਵਿਚਾਰ ਲਵੋ ॥੭੩੩॥
Saying the word “Mrag” in the beginning and then uttering the word “Pati” and afterwards adding the word “Ari”, comprehend the names of Tupak (Tuphang) correctly.733.
अरि कहि नाम तुफंग के लीजै सुकबि सु धार ॥७३३॥
ਛੰਦ
ਛੰਦ:
CHHAND
छंद ॥
ਮ੍ਰਿਗਸਬਦਆਦਿਬਖਾਨ
ਸ਼ੁਰੂ ਵਿਚ 'ਮ੍ਰਿਗ' ਸ਼ਬਦ ਬਖਾਨ ਕਰੋ।
म्रिग सबद आदि बखान ॥
ਪਾਛੈਸੁਪਤਿਪਦਠਾਨ
ਉਸ ਪਿਛੋਂ 'ਪਤਿ' ਸ਼ਬਦ ਜੋੜੋ।
पाछै सु पति पद ठान ॥
ਰਿਪੁਸਬਦਬਹੁਰਿਉਚਾਰ
ਫਿਰ 'ਰਿਪੁ' ਸ਼ਬਦ ਉਚਾਰੋ।
रिपु सबद बहुरि उचार ॥
ਸਭਨਾਮਤੁਪਕਬਿਚਾਰ॥੭੩੪॥
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੭੩੪॥
Saying firstly the word “Mrag” and then uttering the words “Pati” and “Ripu”, all the names of Tupak are comprehended.734.
सभ नाम तुपक बिचार ॥७३४॥
ਸਿੰਗੀਪ੍ਰਿਥਮਪਦਭਾਖੁ
ਪਹਿਲਾਂ 'ਸਿੰਗੀ' ਪਦ ਕਹੋ।
सिंगी प्रिथम पद भाखु ॥
ਅਰਿਸਬਦਕਹਿਲਖਿਰਾਖੁ
ਫਿਰ 'ਅਰਿ' ਸ਼ਬਦ ਜੋੜੋ।
अरि सबद कहि लखि राखु ॥
ਅਰਿਸਬਦਬਹੁਰਿਬਖਾਨ
ਫਿਰ 'ਅਰਿ' ਸ਼ਬਦ ਰਖੋ।
अरि सबद बहुरि बखान ॥
ਸਭਨਾਮਤੁਪਕਪਛਾਨ॥੭੩੫॥
ਸਭ ਨਾਮ ਤੁਪਕ ਦੇ ਹੋ ਜਾਂਦੇ ਹਨ ॥੭੩੫॥
The names of Tupak are recognized by uttering firstly the word “Sharangi” (deer) and then adding the words “Ari” and Ari”.735.
सभ नाम तुपक पछान ॥७३५॥
ਛੰਦਵਡਾ
ਛੰਦ ਵੱਡਾ
CHHAND BARAA
छंद वडा ॥
ਪਤਿਸਬਦਆਦਿਉਚਾਰਿਕੈਮ੍ਰਿਗਸਬਦਬਹੁਰਿਬਖਾਨੀਐ
ਪਹਿਲਾਂ 'ਪਤਿ' ਸ਼ਬਦ ਉਚਾਰ ਕੇ ਫਿਰ 'ਮ੍ਰਿਗ' ਸ਼ਬਦ ਜੋੜੋ।
पति सबद आदि उचारि कै म्रिग सबद बहुरि बखानीऐ ॥
ਅਰਿਸਬਦਬਹੁਰਿਉਚਾਰਕੈਨਾਮਤੁਪਕਪਹਿਚਾਨੀਐ
ਫਿਰ 'ਅਰਿ' ਸ਼ਬਦ ਉਚਾਰ ਕੇ ਤੁਪਕ ਦਾ ਨਾਮ ਸਮਝੋ।
Utter primarily the word “Pati” and then word “Mrag” and afterwards adding the word “Ari”, recognize the names of Tupak
अरि सबद बहुरि उचार कै नाम तुपक पहिचानीऐ ॥
ਨਹੀਭੇਦਯਾਮੈਨੈਕੁਹੈਸਭਸੁਕਬਿਮਾਨਹੁਚਿਤਮੈ
ਇਸ ਵਿਚ ਕਿਸ ਪ੍ਰਕਾਰ ਦਾ ਕੋਈ ਸੰਸਾ ਨਹੀਂ ਹੈ, ਸਾਰੇ ਕਵੀ ਮਨ ਵਿਚ ਵਿਚਾਰ ਕਰ ਲੈਣ।
नही भेद या मै नैकु है सभ सुकबि मानहु चित मै ॥
ਜਹਜਾਨੀਐਤਹਦੀਜੀਐਪਦਅਉਰਛੰਦਕਬਿਤਮੈ॥੭੩੬॥
ਜਿਥੇ ਚਾਹੋ, ਪਦ ਜਾਂ ਕਬਿੱਤ ਜਾਂ ਛੰਦ ਵਿਚ ਜੋੜ ਦਿਓ ॥੭੩੬॥
O good poets! there is no mystery in it and use this word anywhere in KABIT stanza.736.
जह जानीऐ तह दीजीऐ पद अउर छंद कबित मै ॥७३६॥
ਚੌਪਈ
ਚੌਪਈ:
CHAUPAI
चौपई ॥
ਹਰਣਸਬਦਕੋਆਦਿਭਣਿਜੈ
ਪਹਿਲਾਂ 'ਹਰਣ' ਸ਼ਬਦ ਦਾ ਵਰਣਨ ਕਰੋ।
हरण सबद को आदि भणिजै ॥
ਤਾਪਾਛੇਪਤਿਪਦਕੋਦਿਜੈ
ਫਿਰ 'ਪਤਿ' ਸ਼ਬਦ ਜੋੜੋ।
ता पाछे पति पद को दिजै ॥
ਤਾਪਾਛੇਅਰਿਸਬਦਉਚਾਰੋ
ਫਿਰ 'ਅਰਿ' ਸ਼ਬਦ ਦਾ ਉਚਾਰਣ ਕਰੋ।
ता पाछे अरि सबद उचारो ॥
ਨਾਮਤੁਪਕਕੇਸਕਲਬਿਚਾਰੋ॥੭੩੭॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਕਰ ਕੇ ਸਮਝੋ ॥੭੩੭॥
Saying firstly the word “Hiran”, then the word “Pati” and after wards uttering the word “Ari”, think about all the names of Tupak.737.
नाम तुपक के सकल बिचारो ॥७३७॥
ਸਿੰਗੀਆਦਿਉਚਾਰਨਕੀਜੈ
ਪਹਿਲਾਂ 'ਸਿੰਗੀ' ਸ਼ਬਦ ਦਾ ਉਚਾਰਨ ਕਰੋ।
सिंगी आदि उचारन कीजै ॥
ਤਾਪਾਛੇਪਤਿਪਦਕਹੁਦੀਜੈ
ਇਸ ਪਿਛੋਂ 'ਪਤਿ' ਸ਼ਬਦ ਨੂੰ ਲਵੋ।
ता पाछे पति पद कहु दीजै ॥
ਸਤ੍ਰੁਸਬਦਕਹੁਬਹੁਰਿਬਖਾਨੋ
ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
सत्रु सबद कहु बहुरि बखानो ॥
ਨਾਮਤੁਪਕਕੇਸਕਲਪਛਾਨੋ॥੭੩੮॥
ਸਭ ਲੋਗ (ਇਸ ਨੂੰ) ਤੁਪਕ ਦਾ ਨਾਮ ਸਮਝੋ ॥੭੩੮॥
Recognise all the names of Tupak by uttering the words “Shrangi” and then adding the words “Pati” and “Shatru”.738.
नाम तुपक के सकल पछानो ॥७३८॥
ਕ੍ਰਿਸਨਾਜਿਨਪਦਆਦਿਉਚਾਰੋ
ਪਹਿਲਾਂ 'ਕ੍ਰਿਸਨਾਜਿਨ' (ਕਾਲਾ ਚਿੱਟਾ ਹਿਰਨ) ਪਦ ਉਚਾਰੋ।
क्रिसनाजिन पद आदि उचारो ॥
ਤਾਪਾਛੇਪਤਿਪਦਦੈਡਾਰੋ
ਫਿਰ 'ਪਤਿ' ਸ਼ਬਦ ਜੋੜੋ।
ता पाछे पति पद दै डारो ॥
ਨਾਮਤੁਪਕਕੇਸਭਪਹਿਚਾਨੋ
ਇਸ ਨੂੰ ਸਾਰੇ ਤੁਪਕ ਦਾ ਨਾਮ ਸਮਝੋ।
नाम तुपक के सभ पहिचानो ॥
ਯਾਮੈਭੇਦਕੋਊਜਾਨੋ॥੭੩੯॥
ਇਸ ਵਿਚ ਕੋਈ ਅੰਤਰ ਨਾ ਮੰਨੋ ॥੭੩੯॥
After uttering the word “Krishan-Arjun”, add the word “Pati” then recognize the names of Tupak without any difference.739.
या मै भेद न कोऊ जानो ॥७३९॥
ਦੋਹਰਾ
ਦੋਹਰਾ:
DOHRA
दोहरा ॥
ਨੈਨੋਤਮਪਦਬਕਤ੍ਰਤੇਪ੍ਰਥਮੈਕਰੋਉਚਾਰ
ਪਹਿਲਾਂ ਮੂੰਹ ਤੋਂ 'ਨੈਨੋਤਮ' (ਉਤਮ ਨੈਣਾਂ ਵਾਲਾ ਹਿਰਨ) ਸ਼ਬਦ ਦਾ ਉਚਾਰਨ ਕਰੋ।
नैनोतम पद बकत्र ते प्रथमै करो उचार ॥
ਪਤਿਅਰਿਕਹਿਕਰਤੁਪਕਕੇਲੀਜੋਨਾਮਸੁਧਾਰ॥੭੪੦॥
ਫਿਰ 'ਪਤਿ' ਅਤੇ 'ਅਰਿ' ਸ਼ਬਦ ਕਹਿ ਕੇ ਤੁਪਕ ਦਾ ਨਾਮ ਯਾਦ ਰਖ ਲਵੋ ॥੭੪੦॥
Utter firstly from your mouth the word “Nayanotam” and then saying the words “Pati Ari”, comprehend all the names of Tupak.740.
पति अरि कहि कर तुपक के लीजो नाम सु धार ॥७४०॥
ਚੌਪਈ
ਚੌਪਈ:
CHAUPAI
चौपई ॥
ਸ੍ਵੇਤਾਸ੍ਵੇਤਤਨਿਆਦਿਉਚਾਰੋ
ਪਹਿਲਾਂ 'ਸ੍ਵੇਤਾਸ੍ਵੇਤ ਤਨਿ' (ਕਾਲੇ ਚਿੱਟੇ ਰੰਗ ਵਾਲਾ, ਹਿਰਨ) ਦਾ ਉਚਾਰਨ ਕਰੋ।
स्वेतास्वेत तनि आदि उचारो ॥