ਯਾਮੈਕਹੂੰਭੇਦਨਹੀਕੋਈ॥੬੯੩॥
ਇਸ ਵਿਚ ਕਿਤੇ ਕੋਈ ਭੇਦ ਨਾ ਮੰਨੋ ॥੬੯੩॥
Putting the word “Rukh” in the beginning and the word “Prashthani” afterwards, all the names of Tupak are formed without any difference.693.
या मै कहूं भेद नही कोई ॥६९३॥
ਉਤਭੁਜਪਦਕੋਆਦਿਉਚਾਰੋ॥
ਪਹਿਲਾਂ 'ਉਤਭੁਜ' ਪਦ ਨੂੰ ਉਚਾਰੋ।
उतभुज पद को आदि उचारो ॥
ਪ੍ਰਿਸਠਨਿਪਦਕਹਿਹੀਏਬਿਚਾਰੋ॥
ਫਿਰ 'ਪ੍ਰਿਸਠਨਿ' ਪਦ ਦਾ ਮਨ ਵਿਚ ਵਿਚਾਰ ਕਰੋ।
प्रिसठनि पद कहि हीए बिचारो ॥
ਸਭਹੀਨਾਮਤੁਪਕਕੇਜਾਨੋ॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।
सभ ही नाम तुपक के जानो ॥
ਯਾਮੈਕਛੂਭੇਦਨਹੀਮਾਨੋ॥੬੯੪॥
ਇਸ ਵਿਚ ਕੋਈ ਅੰਤਰ ਨਾ ਸਮਝੋ ॥੬੯੪॥
Saying the word “Utbhuj” in the beginning and thinking about the word “Prashthani” in the mind, comprehend all the names of Tupak without any difference.694.
या मै कछू भेद नही मानो ॥६९४॥
ਤਰੁਸੁਤਸਬਦਕੋਆਦਿਉਚਾਰੋ॥
ਪਹਿਲਾਂ 'ਤਰੁ ਸੁਤ' ਪਦ ਦਾ ਉਚਾਰਨ ਕਰੋ।
तरु सुत सबद को आदि उचारो ॥
ਬਹੁਰਿਪ੍ਰਿਸਠਣੀਸਬਦਬਿਚਾਰੋ॥
ਫਿਰ 'ਪ੍ਰਿਸਠਣੀ' ਸ਼ਬਦ ਦਾ ਉਚਾਰਨ ਕਰੋ।
बहुरि प्रिसठणी सबद बिचारो ॥
ਸਭਹੀਨਾਮਤੁਪਕਕੇਜਾਨੋ॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।
सभ ही नाम तुपक के जानो ॥
ਯਾਮੈਕਛੂਭੇਦਨਪਛਾਨੋ॥੬੯੫॥
ਇਸ ਵਿਚ ਰਤਾ ਜਿੰਨਾ ਫਰਕ ਨਾ ਸਮਝੋ ॥੬੯੫॥
Saying the word “Tarsu” in the beginning and then adding the word “Prashthani”, comprehend the names of Tupak without any difference.695.
या मै कछू भेद न पछानो ॥६९५॥
ਪਤ੍ਰੀਪਦਕੋਆਦਿਬਖਾਨੋ॥
'ਪਤ੍ਰੀ' ਪਦ ਨੂੰ ਪਹਿਲਾਂ ਕਥਨ ਕਰੋ।
पत्री पद को आदि बखानो ॥
ਪ੍ਰਿਸਠਣਿਸਬਦਸੁਬਹੁਰਿਪ੍ਰਮਾਨੋ॥
ਫਿਰ 'ਪ੍ਰਿਸਠਣਿ' ਸ਼ਬਦ ਨੂੰ ਰਖੋ।
प्रिसठणि सबद सु बहुरि प्रमानो ॥
ਸਭਹੀਨਾਮਤੁਪਕਕੇਜਾਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ ही नाम तुपक के जानहु ॥
ਯਾਮੈਕਛੂਭੇਦਨਹੀਮਾਨਹੁ॥੬੯੬॥
ਇਸ ਵਿਚ ਕੋਈ ਭੇਦ ਨਾ ਸਮਝੋ ॥੬੯੬॥
Comprehend all the names of Tupak by putting the word “Patri” in the beginning and then adding the word “Prashthani” afterwards, and do not consider any mystery in it.696.
या मै कछू भेद नही मानहु ॥६९६॥
ਅੜਿਲ॥
ਅੜਿਲ:
ARIL
अड़िल ॥
ਧਰਾਧਾਰਪਦਪ੍ਰਥਮਉਚਾਰਨਕੀਜੀਐ॥
ਪਹਿਲਾਂ 'ਧਰਾਧਾਰ' (ਧਰਤੀ ਦੇ ਆਸਰੇ ਖੜੋਤਾ ਬ੍ਰਿਛ) ਪਦ ਦਾ ਉਚਾਰਨ ਕਰੋ।
धराधार पद प्रथम उचारन कीजीऐ ॥
ਪ੍ਰਿਸਠਣਿਪਦਕੋਬਹੁਰਿਠਉਰਤਹਦੀਜੀਐ॥
ਫਿਰ 'ਪ੍ਰਿਸਠਣਿ' ਪਦ ਨੂੰ ਉਸ ਨਾਲ ਜੋੜੋ।
प्रिसठणि पद को बहुरि ठउर तह दीजीऐ ॥
ਸਕਲਤੁਪਕਕੇਨਾਮਚਤੁਰਜੀਜਾਨੀਐ॥
(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝੋ।
सकल तुपक के नाम चतुर जी जानीऐ ॥
ਹੋਯਾਕੇਭੀਤਰਭੇਦਨੈਕਨਹੀਮਾਨੀਐ॥੬੯੭॥
ਇਸ ਕਥਨ ਵਿਚ ਕੋਈ ਭੇਦ ਨਾ ਸਮਝੋ ॥੬੯੭॥
Utter the word “Dharaadhaar” in the beginning, then add the word “Prashthani” and O wise men! comprehend all the Tupak without any difference.697.
हो या के भीतर भेद नैक नही मानीऐ ॥६९७॥
ਦੋਹਰਾ॥
ਦੋਹਰਾ:
DOHRA
दोहरा ॥
ਧਰਾਰਾਜਪ੍ਰਥਮੈਉਚਰਿਪੁਨਿਪ੍ਰਿਸਠਨਿਪਦਦੇਹੁ॥
'ਧਰਾਰਾਜ' (ਧਰਤੀ ਉਤੇ ਸੁਸੋਭਿਤ ਬ੍ਰਿਛ) ਪਹਿਲਾਂ ਉਚਾਰ ਕੇ ਫਿਰ 'ਪ੍ਰਿਸਠਨਿ' ਪਦ ਜੋੜੋ।
धराराज प्रथमै उचरि पुनि प्रिसठनि पद देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੬੯੮॥
(ਇਹ) ਨਾਮ ਤੁਪਕ ਦਾ ਬਣੇਗਾ। ਸਾਰੇ ਮਨ ਵਿਚ ਸੋਚ ਲਵੋ ॥੬੯੮॥
The names of Tupak are formed by placing the word “Dharaaraaj” in theh beginning and then adding the word “Prasthani”, which O wise men! comprehend them in your mind.698.
नाम तुपक के होत है चीन चतुर चिति लेहु ॥६९८॥
ਧਰਾਆਦਿਸਬਦਉਚਰਿਕੈਨਾਇਕਅੰਤਉਚਾਰ॥
ਪਹਿਲਾਂ 'ਧਰਾ' ਸ਼ਬਦ ਦਾ ਉਚਾਰਨ ਕਰ ਕੇ, (ਫਿਰ) ਅੰਤ ਤੇ 'ਨਾਇਕ' ਸ਼ਬਦ ਉਚਾਰੋ।
धरा आदि सबद उचरि कै नाइक अंत उचार ॥
ਪ੍ਰਿਸਠਭਾਖਿਬੰਦੂਕਕੇਲੀਜਹੁਨਾਮਸੁਧਾਰ॥੬੯੯॥
(ਫਿਰ) 'ਪ੍ਰਿਸਠ' ਪਦ ਦੀ ਵਰਤੋਂ ਕਰਨ ਨਾਲ ਤੁਪਕ ਦਾ ਨਾਮ ਬਣ ਜਾਏਗਾ ॥੬੯੯॥
Saying firstly the word “Dharaa” and then adding the words “Naayak” and “Prashth” at the end, the names of Tupak (Bandook) are comprehended correctly.699.
प्रिसठ भाखि बंदूक के लीजहु नाम सु धार ॥६९९॥
ਚੌਪਈ॥
ਚੌਪਈ:
CHAUPAI
चौपई ॥
ਧਰਾਸਬਦਕੋਆਦਿਬਖਾਨਹੁ॥
ਪਹਿਲਾਂ 'ਧਰਾ' ਸ਼ਬਦ ਦਾ ਕਥਨ ਕਰੋ।
धरा सबद को आदि बखानहु ॥
ਨਾਇਕਸਬਦਤਹਾਫੁਨਿਠਾਨਹੁ॥
ਫਿਰ 'ਨਾਇਕ' ਸ਼ਬਦ ਉਸ ਨਾਲ ਜੋੜੋ।
नाइक सबद तहा फुनि ठानहु ॥
ਪ੍ਰਿਸਠਨਿਪਦਕੋਬਹੁਰਿਉਚਰੀਐ॥
ਫਿਰ 'ਪ੍ਰਿਸਠਨਿ' ਸ਼ਬਦ ਕਹੋ।
प्रिसठनि पद को बहुरि उचरीऐ ॥
ਨਾਮਤੁਪਕਕੈਸਭੈਬਿਚਰੀਐ॥੭੦੦॥
ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ ॥੭੦੦॥
Say firstly the word “Dharaa”, then the word “Naayak” and then utter the word “Prashthani”, comprehend all the names of Tupak.700.
नाम तुपक कै सभै बिचरीऐ ॥७००॥
ਧਰਨੀਪਦਪ੍ਰਥਮੈਲਿਖਿਡਾਰੋ॥
ਪਹਿਲਾਂ 'ਧਰਨੀ' ਸ਼ਬਦ ਲਿਖ ਲਵੋ।
धरनी पद प्रथमै लिखि डारो ॥
ਰਾਵਸਬਦਤਿਹਅੰਤਿਉਚਾਰੋ॥
ਉਸ ਦੇ ਅੰਤ ਉਤੇ 'ਰਾਵ' ਸ਼ਬਦ ਉਚਾਰਨ ਕਰੋ।
राव सबद तिह अंति उचारो ॥
ਪ੍ਰਿਸਠਨਿਬਹੁਰਿਸਬਦਕੋਦੀਜੈ॥
ਫਿਰ 'ਪ੍ਰਿਸਠਨਿ' ਸ਼ਬਦ ਰਖੋ।
प्रिसठनि बहुरि सबद को दीजै ॥
ਨਾਮਪਛਾਨਤੁਪਕਕੋਲੀਜੈ॥੭੦੧॥
(ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੭੦੧॥
Uttering firstly the word “Dharni” and then word “Raav” and afterwards adding the word “Prashthani”, comprehend all the names of Tupak.701.
नाम पछान तुपक को लीजै ॥७०१॥
ਧਰਨੀਪਤਿਪਦਆਦਿਉਚਾਰੋ॥
ਪਹਿਲਾਂ 'ਧਰਨੀ ਪਤਿ' ਪਦ ਉਚਾਰੋ।
धरनीपति पद आदि उचारो ॥
ਪ੍ਰਿਸਠਨਿਸਬਦਹਿਬਹੁਰਿਸਵਾਰੋ॥
ਫਿਰ 'ਪ੍ਰਿਸਠਨਿ' ਸ਼ਬਦ ਜੋੜੋ।
प्रिसठनि सबदहि बहुरि सवारो ॥
ਨਾਮਤੁਪਕਕੇਸਭਜੀਅਜਾਨੋ॥
(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝੋ।
नाम तुपक के सभ जीअ जानो ॥
ਯਾਮੈਕਛੂਭੇਦਨਹੀਮਾਨੋ॥੭੦੨॥
ਇਸ ਵਿਚ (ਕਿਸੇ ਕਿਸਮ ਦਾ) ਕੋਈ ਭੇਦ ਨਾ ਮਨੋ ॥੭੦੨॥
Putteing the word “Dharnipati” in the beginning and afterwards adding the word “Prashthani”, comprehend all the names of Tupak without any difference.702.
या मै कछू भेद नही मानो ॥७०२॥
ਧਰਾਰਾਟਪਦਆਦਿਉਚਾਰੋ॥
'ਧਰਾਰਾਟ' (ਬ੍ਰਿਛ) ਪਦ ਪਹਿਲਾਂ ਉਚਾਰਨ ਕਰੋ।
धराराट पद आदि उचारो ॥
ਪ੍ਰਿਸਠਨਿਪਦਕੋਬਹੁਰਿਸੁਧਾਰੋ॥
ਫਿਰ 'ਪ੍ਰਿਸਠਣਿ' ਸ਼ਬਦ ਜੋੜੋ।
प्रिसठनि पद को बहुरि सु धारो ॥
ਨਾਮਤੁਪਕਜਾਨੋਮਨਮਾਹੀ॥
(ਇਸ ਨੂੰ) ਮਨ ਵਿਚ ਤੁਪਕ ਦਾ ਨਾਮ ਸਮਝੋ।
नाम तुपक जानो मन माही ॥
ਯਾਮੈਭੇਦਨੈਕਹੂੰਨਾਹੀ॥੭੦੩॥
ਇਸ ਵਿਚ ਕੋਈ ਭੇਦ ਨਹੀਂ ਹੈ ॥੭੦੩॥
Saying the word “Dharaaraat” in the beginning and then adding the word “Prashthani”, comprehend th names of Tupak, there is not an iota of falsehood in it.703.
या मै भेद नैक हूं नाही ॥७०३॥
ਧਰਾਰਾਜਪੁਨਿਆਦਿਉਚਰੀਐ॥
'ਧਰਾਰਾਜ' (ਬ੍ਰਿਛ) ਫਿਰ ਸ਼ੁਰੂ ਵਿਚ ਉਚਾਰੋ।
धराराज पुनि आदि उचरीऐ ॥
ਤਾਹਿਪ੍ਰਿਸਠਣੀਬਹੁਰਿਸੁਧਰੀਐ॥
ਫਿਰ ਉਸ ਨਾਲ 'ਪ੍ਰਿਸਠਣੀ' ਜੋੜੋ।
ताहि प्रिसठणी बहुरि सु धरीऐ ॥
ਸਭਸ੍ਰੀਨਾਮਤੁਪਕਕੇਹੋਵਹਿ॥
ਇਹ ਸਭ ਨਾਮ 'ਤੁਪਕ' ਦਾ ਹੋਵੇਗਾ।
सभ स्री नाम तुपक के होवहि ॥
ਜਾਕੇਸਭਗੁਨਿਜਨਗੁਨਜੋਵਹਿ॥੭੦੪॥
ਇਸ ਨੂੰ ਸਾਰੇ ਬੁੱਧੀਮਾਨ ਸਮਝ ਲੈਣ ॥੭੦੪॥
Saying the word “Dharaaraaj” in the beginning and then adding the word “Prashthani” with it , the names of Tupak are comprehended, which is eulogized by all.704.
जा के सभ गुनिजन गुन जोवहि ॥७०४॥
ਧਰਾਸਬਦਕੋਆਦਿਉਚਾਰੋ॥
ਪਹਿਲਾਂ 'ਧਰਾ' ਸ਼ਬਦ ਨੂੰ ਉਚਾਰੋ।
धरा सबद को आदि उचारो ॥
ਪ੍ਰਿਸਠਨਿਸਬਦਸੁਅੰਤਿਸੁਧਾਰੋ॥
(ਫਿਰ) ਅੰਤ ਵਿਚ 'ਪ੍ਰਿਸਠਨਿ' ਸ਼ਬਦ ਰਖੋ।
प्रिसठनि सबद सु अंति सु धारो ॥
ਸਕਲਨਾਮਤੁਪਕਕੇਜਾਨੋ॥
ਸਭ ਇਸ ਨੂੰ ਤੁਪਕ ਦਾ ਨਾਮ ਸਮਝੋ।
सकल नाम तुपक के जानो ॥
ਯਾਮੈਕਛੂਭੇਦਨਹੀਮਾਨੋ॥੭੦੫॥
ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਮਨੋ ॥੭੦੫॥
Utter the word “Dharaa” and then add the word “Prashthani” at the end, then comprehend the names of Tupak without any difference.705.
या मै कछू भेद नही मानो ॥७०५॥